Back ArrowLogo
Info
Profile

“ਅੱਜ ਈ ਕਿਉਂ ਨਾ ਚੱਲੀਏ। " ਪੂਰਨ ਦੇ ਅੰਦਰ ਤੀਬਰਤਾ ਭਟਕ ਰਹੀ ਸੀ।

“ਐਨੀ ਕਾਹਲੀ ! ਚੰਗਾ ਜੇ ਚਲਣਾ ਏ, ਆਪਣੇ ਸਾਈਕਲ ਵਿੱਚ ਫੂਕ ਭਰ ਲਿਆ। ਸੂਏ ਪਾ ਲਵਾਂਗੇ। " ਉਜਾਗਰ ਨੇ ਪ੍ਰੇਰਨਾ ਦਾ ਅਸਰ ਕਬੂਲਦਿਆਂ ਉੱਤਰ ਦਿੱਤਾ।

ਪੂਰਨ ਨੇ ਘਰ ਆ ਕੇ ਸਾਈਕਲ ਰੀਝ ਨਾਲ ਸਾਫ ਕੀਤਾ ਅਤੇ ਉਸ ਵਿੱਚ ਫੂਕ ਭਰ ਲਈ। ਫਿਰ ਉਸ ਆਪਣੀ ਮਾਤਾ ਜੀ ਨੂੰ ਆਖਿਆ।:

“ਬੇ ਜੀ, ਜੇ ਮੈਂ ਸ਼ਾਮ ਨੂੰ ਨਾ ਆਇਆ, ਤਾਂ ਕੋਈ ਖਿਆਲ ਨਾ ਕਰਨਾ। ਇੱਕ ਦੋਸਤ ਨੂੰ ਮਿਲਣ ਜਾ ਰਿਹਾ ਹਾਂ।"

"ਕਿਹੜੇ ਦੋਸਤ ਨੂੰ”  ਪ੍ਰਸਿੱਨੀ ਨੇ ਥੋੜ੍ਹੀ ਚਿੰਤਾ ਅਨੁਭਵ ਕਰਦਿਆਂ ਪੁੱਛਿਆ। ਉਹ ਨਹੀਂ ਚਾਹੁੰਦੀ ਸੀ ਕਿ ਨੇੜੇ ਆ ਰਹੇ ਵਿਆਹ ਦੇ ਦਿਨਾਂ ਵਿੱਚ ਪੂਰਨ ਕਿਤੇ ਬਾਹਰ ਰਹੇ।

ਪੂਰਨ ਦੇ ਅੰਦਰੋਂ ਸੋਗ ਨੇ ਮੁਸਕਾਣ ਦੀ ਸ਼ਕਲ ਧਾਰਨ ਕਰ ਲਈ।

“ਤੁਸੀਂ ਬੇ ਜੀ ਉਸਨੂੰ ਨਹੀਂ ਜਾਣਦੇ, ਪਰ ਛੇਤੀ ਹੀ ਜਾਣ ਜਾਵੇਗੇ।" ਉਸ ਬਾਹਰ ਨੂੰ ਸਾਈਕਲ ਕੱਢਦਿਆਂ ਉੱਤਰ ਦਿੱਤਾ। ਪੂਰਨ ਨੇ ਕਦੇ ਝੂਠ ਨਹੀਂ ਬੋਲਿਆ ਸੀ, ਪਰ ਇਸ ਰੋਮਾਂਚਿਕ ਝੂਠ ਨਾਲ ਉਸਨੂੰ ਅਕਹਿ ਸੁਆਦ ਆਇਆ ਸੀ।

ਦੋਵੇਂ ਦੋਸਤ ਬਾਹਰ ਨਿਕਲ ਆਏ। ਹਵਾ ਉਨ੍ਹਾਂ ਦੇ ਹੱਕ ਵਿੱਚ ਸੀ। ਪੂਰਨ ਨੇ ਸੁਭਾਵਿਕ ਕਿਹਾ

ਹਵਾ ਵੀ ਆਪਣੇ ਪਿੱਛੋਂ ਏ।"

“ਤੇਰਾ ਕੰਮ ਤਾਂ ਬਣਿਆ ਈ ਪਿਆ ਏ, ਤੂੰ ਫ਼ੀਸਟ ਦੇਣ ਵਾਲੀ ਗੱਲ ਕਰ। ਵੀਰੂ ਦੀ ਤਾਰੇ ਪਾਣੀ ਵਾਲਾ ਘੜਾ ਚੁੱਕੀ ਜਾਂਦੀ ਰਾਹ ਵਿੱਚ ਮਿਲੀ ਸੀ ।”

ਪੂਰਨ ਉਜਾਗਰ ਦੇ ਚਿਹਰੇ ਉੱਤੇ ਮਿੱਠੀ ਸ਼ਰਾਰਤ ਪੜ੍ਹ ਕੇ ਮੁਸਕਰਾ ਪਿਆ। ਉਜਾਗਰ ਫਿਰ ਬੋਲਿਆ:

"ਤੂੰ ਪਿੱਛੇ ਬਹਿ ਜਾ, ਸਾਰੇ ਬੱਧਾ ਏ। ਨਾਲੇ ਸਾਨੂੰ ਵੀ ਕਿਸੇ ਦੇ ਮੱਥੇ ਲੱਗ ਲੈਣ ਦੇ। ਤੈਨੂੰ ਦੇਖ ਕੇ ਤਾਂ ਸਾਡੇ ਵੱਲ ਕਿਸੇ ਨੇ ਬੁੱਲ੍ਹ ਵੀ ਨਹੀਂ ਵੱਟਣੇ।

ਪੂਰਨ ਮੁਸਕਰਾਂਦਾ ਰਿਹਾ ਤੇ ਉਜਾਗਰ ਆਪਣੇ ਆਪ ਵੀ ਕੁਝ ਨਾ ਕੁਝ ਆਖਦਾ ਰਿਹਾ। ਸੂਏ ਦੀ ਪਟੜੀ ਉੱਤੇ ਸਾਈਕਲ ਸੂਕਦਾ ਜਾ ਰਿਹਾ ਸੀ। ਪਾਣੀ ਦੀ ਹਿੱਕ “ਤੇ ਸੂਰਜ ਦੀਆਂ ਕਿਰਨਾਂ ਲਗਾਤਾਰ ਕਲੋਲਾਂ ਕਰ ਰਹੀਆਂ ਸਨ। ਪਾਣੀ ਵਹਿੰਦਾ ਜਾ ਰਿਹਾ ਸੀ ਅਤੇ ਉਨ੍ਹਾਂ ਦਾ ਸਫ਼ਰ ਹੁੰਦਾ ਜਾ ਰਿਹਾ ਸੀ। ਪੂਰਨ ਨੇ ਮਨੋਭਾਵਾਂ ਵਿਚੋਂ ਆਖਿਆ

“ਮਿੱਤਰ, ਜ਼ਿੰਦਗੀ ਦੀ ਨਿੱਗਰ ਵਫ਼ਾ ਹੈ ।

ਹਾਂ, ਪਰ ਸਾਡੇ ਵਰਗਾ ਲਾਈ-ਲੱਗ ਵੀ ਨਾ ਹੋਵੇ।"

ਪੂਰਨ ਦਾ ਹਾਸਾ ਨਿਕਲ ਗਿਆ।

"ਨਹੀਂ ਉਜਾਗਰ, ਦੋਸਤ ਜ਼ਿੰਦਗੀ ਦੀ ਮੁਕੰਮਲ ਸਾਂਝ ਹੈ। ਜੀਊਣ ਲਈ ਬਹੁਤ ਕੁਝ ਚਾਹੀਦਾ ਹੈ ਅਤੇ ਮਿੱਤਰ ਉਨ੍ਹਾਂ “ਚੋਂ ਇੱਕ ਵੱਡੀ ਲੋੜ ਹੈ।

ਹੂੰ !" ਉਜਾਗਰ ਨੇ ਹੁੰਗਾਰਾ ਭਰਦਿਆਂ ਕਿਹਾ।

ਗਿਆਨੀ ਜੀ ਗ੍ਰਿਫਤਾਰ ਹੋ ਗਏ। ਮੈਨੂੰ ਇਸ ਗੱਲ ਦਾ ਦਿਲੀਂ -ਰੰਜ ਹੈ। ਉਹ ਜ਼ਿੰਦਗੀ ਦਾ ਉਸਰੱਈਆ ਸੀ। ਉਸਦੀ ਮੇਰੇ ਪਿਤਾ ਜੀ ਨਾਲ ਗੂੜ੍ਹੀ ਮਿੱਤਰਤਾ ਸੀ ਅਤੇ ਏਸੇ ਕਾਰਨ ਉਹ ਮੇਰਾ ਨੇਤਾ ਬਣੇ। ਜ਼ਿੰਦਗੀ ਦਾ ਅਹਿਸਾਸ ਉਨ੍ਹਾਂ ਮੇਰੇ ਅੰਦਰ ਜੁਆਲਾ-ਮੁਖੀ ਬਣਾ ਦਿੱਤਾ ਏ। ਉਨ੍ਹਾਂ ਵਿੱਚ ਵੱਡੀ ਸਿਫਤ ਇਹ ਸੀ, ਇੱਕੋ ਸਮੇਂ ਗੁਰੂ ਅਤੇ ਮਿੱਤਰ ਸਨ। “ ਪੂਰਨ ਨੇ ਅੰਤ ਵਿੱਚ ਹਉਕਾ ਲਿਆ। ਇਉਂ ਜਾਪਦਾ ਸੀ, ਜਿਵੇਂ ਜ਼ਿੰਦਗੀ ਦੀ ਕਲਾ ਨੂੰ ਸ਼ਾਹਕਾਰ ਬਣਾ ਕੇ ਉਸਦਾ ਕਲਾਕਾਰ ਅਲੋਪ ਹੋ ਗਿਆ ਹੋਵੇ।

138 / 145
Previous
Next