Back ArrowLogo
Info
Profile

"ਇਹਦੀ ਮਾਂ ਦੀ....!" ਉਜਾਗਰ ਨੇ ਇੱਕ ਵਾਰੀ ਹੀ ਗਾਲ੍ਹ ਕੱਢ ਮਾਰੀ, ਪੁਲਿਸ ਇਨ੍ਹਾਂ ਦੇ ਬੜੀ ਮਗਰ ਪਈ ਏ।”

"ਹਾਂ, ਪਰ ਫ਼ਜ਼ਲ! ਇਨਕਲਾਬ ਜ਼ਿੰਦਗੀ ਹੈ, ਇਸ ਭੈੜੇ ਸਮਾਜ ਲਈ ਹੋਣੀ।"

ਸੂਏ ਦਾ ਪਾਣੀ ਉੱਚੇ ਪੁਲ ਤੋਂ ਨੀਵੇਂ ਥਾਂ ਡਿੱਗ ਰਿਹਾ ਸੀ ਅਤੇ ਡਿਗਦੇ ਪਾਣੀ ਦੀ ਧਾਰ ਸ਼ੈਰ ਕਰ ਰਹੀ ਸੀ। ਪਰ ਉਸ ਸੈਰ ਵਿੱਚ ਕੋਈ ਗੰਭੀਰਤਾ ਘੋਲ ਰਹੀ ਸੀ। ਜਿਵੇਂ ਸਮਾਂ ਬਾਹਾਂ ਚੁੱਕੀ ਅੱਗੇ ਤੋਂ ਅਗੇਰੇ ਵੱਲ ਤਾਰਦਾ ਜਾ ਰਿਹਾ ਹੈ, ਸੂਏ ਦਾ ਪਾਣੀ ਕਿਨਾਰਿਆਂ ਦੇ ਮਿੱਠੇ ਚੁੰਮਣਾਂ ਦੀ ਛੋਹ ਨਾਲ ਅੱਗੇ ਵਧਦਾ ਜਾ ਰਿਹਾ ਸੀ। ਉਜਾਗਰ ਨੇ ਸਾਇਕਲ ਸੂਏ ਦੇ ਪੁਲ ਤੋਂ ਬੁੱਟਰ ਵੱਲ ਮੋੜ ਲਈ। ਪੂਰਨ ਨੇ ਜਾਣ ਕੇ ਰੁਮਾਲ ਮੂੰਹ “ਤੇ ਕਰ ਲਿਆ। ਉਹ ਮਹਿਸੂਸ ਕਰ ਰਿਹਾ ਸੀ, ਕੋਈ ਵੀ ਉਸਨੂੰ ਵੇਖ ਕੇ ਇਹ ਨਾ ਕਹੇ ਕਿ ਹੋਰ ਮਹੀਨੇ ਤੱਕ ਇਸ ਮੁੰਡੇ ਨੇ ਇਥੇ ਵਿਆਹੁਣ ਆਉਣਾ ਏ ਅਤੇ ਹੁਣ ਕੁੜੀ ਵੇਖਣ ਆਇਆ ਏ। ਪੂਰਨ ਅੰਦਰੋਂ ਅੰਦਰ ਸ਼ਰਮ ਵੀ ਲੋਹੜੇ ਦੀ ਅਨੁਭਵ ਕਰ ਰਿਹਾ ਸੀ। ਪਰ ਆਪਣੀ ਮੰਗੇਤਰ ਵੇਖਣ ਦੀ ਰੀਝ ਅਣਹੋਣੀ ਚਰਚਾ ਤੋਂ ਕਿਤੇ ਬਲਵਾਨ ਸੀ। ਪੜਚੋਲ ਜ਼ਿੰਦਗੀ ਨੂੰ ਨਿਖਾਰਦੀ ਹੈ।

ਉਜਾਗਰ ਨੇ ਨਾਨਕੇ ਘਰੋਂ ਪਾਣੀ ਪੀਂਦਿਆਂ ਚੰਨੋ ਦੇ ਘਰ ਦਾ ਪਤਾ ਕਰ ਲਿਆ। ਉਸਦਾ ਘਰ ਦੂਜੇ ਅਗਵਾੜ ਸੀ। ਹੁਣ ਦੋਵੇਂ ਦੋਸਤ ਇਹ ਸੋਚਣ ਲੱਗੇ ਕਿ ਦੂੱਜੇ ਅਗਵਾੜ ਕਿਸ ਬਹਾਨੇ ਜਾਈਏ, ਪੂਰਨ, ਪਿੰਡ ਵਿੱਚ ਆਪ ਤੁਰੇ ਫਿਰਨਾ ਚੰਗਾ ਨਹੀਂ ਸਮਝਦਾ ਸੀ। ਉਹ ਘਰ ਹੀ ਬੈਠਾ ਰਿਹਾ ਅਤੇ ਉਜਾਗਰ ਕੋਈ ਵਿਉਂਤ ਲਾਉਣ ਲਈ ਬਾਹਰ ਚਲਿਆ ਗਿਆ। ਚੰਨੋ ਦੇ ਅਗਵਾੜ ਉਜਾਗਰ ਦਾ ਇਕ ਮਾਮੂਲੀ ਦੋਸਤ ਸੀ। ਉਹ ਮੋਗੇ ਪੜ੍ਹਦਾ ਸੀ। ਜਦ ਕਦੇ ਉਜਾਗਰ ਛੁੱਟੀਆਂ ਵਿੱਚ ਆਪਣੇ ਨਾਨਕੀਂ ਆਉਂਦਾ ਹੁੰਦਾ ਸੀ, ਬੁੱਟਰ ਦੇ ਪੜ੍ਹਨ ਵਾਲੇ ਮੁੰਡਿਆਂ ਨਾਲ ਵਾਲੀ -ਵਾਲ ਖੇਡਿਆ ਕਰਦਾ ਸੀ। ਟੀਮ ਵਿੱਚ ਉਜਾਗਰ ਦਾ ਮਾਮੂਲੀ ਮਿੱਤਰ ਨਰਿੰਦਰ ਵੀ ਹੁੰਦਾ ਸੀ। ਉਹ ਸਿੱਧਾ ਉਸ ਕੋਲ ਗਿਆ, ਪਰ ਉਹ ਘਰ ਹੈ ਨਹੀਂ ਸੀ। ਲਾਚਾਰ ਹੋ ਕੇ ਉਜਾਗਰ ਵਾਪਸ ਆ ਗਿਆ।

"ਕੰਮ ਤਾਂ ਵੱਲ ਹੋ ਗਿਆ ਸੀ. ਪਰ ਮੁੰਡਾ ਨਾ ਮਿਲਿਆ। " ਉਹ ਚੁਟਕੀ ਮਾਰਦਿਆਂ ਦਸਿਆ।

"ਕਿਵੇਂ?"                 

“ਮੇਰਾ ਇੱਕ ਵਾਧੂ ਜਿਹਾ ਦੋਸਤ ਏ ਉਨ੍ਹਾਂ ਦੇ ਅਗਵਾੜ। ਉਸ ਦਾ ਘਰ ਤੇਰਿਆਂ ਸਹੁਰਿਆਂ ਦੇ ਬਿਲਕੁਲ ਨਾਲ ਏ। ਪਰ ਸਾਲਾ ਅੱਜ ਮੰਗੇ ਨੂੰ ਮਰ ਗਿਆ।"

"ਕੋਈ ਨਹੀਂ, ਖਬਰੇ ਸ਼ਾਮ ਤੱਕ ਆ ਈ ਜਾਵੇ। " ਪੂਰਨ ਨੇ ਆਸਵੰਦ ਲਹਿਜੇ ਵਿਚ ਕਿਹਾ।

"ਸ਼ਾਮ ਨੂੰ ਤਾਂ ਜਰੂਰ ਆ ਜਾਵੇਗਾ। “ ਉਜਾਗਰ ਨੇ ਵਿਸ਼ਵਾਸ ਵਿਚ ਸਿਰ ਹਿਲਾਉਂਦਿਆਂ ਕਿਹਾ, “ਪੂਰਨ ! ਉ ਚੁਬਾਰਾ ਉੱਤੇ ਬੜਾ ਸੂਤ ਏ ਇੱਕ ਵਾਰੀ ਚੁਬਾਰੇ ਚੜ੍ਹ ਗਏ, ਸਾਰਾ ਸੁਆਦ ਆ ਜਾਊ।

"ਗੱਲ ਤਾਂ ਤੇਰੀ ਠੀਕ ਹੈ।" ਪੂਰਨ ਨੇ ਵੀ ਮੁਸਕਾਦਿਆਂ ਤਾਈਦ ਵਿੱਚ ਸਿਰ ਹਿਲਾਇਆ।

“ਆਪਾਂ ਉਸਨੂੰ ਫੂਲ ਬਣਾਉਣਾ ਏ ਆਖਾਂਗੇ। ਮੋਗੇ ਕਾਲਜ ਵਿੱਚ ਦਾਖਲ ਹੋਈਏ ਕਿ ਲੁਧਿਆਣੇ, ਅਸੀਂ ਤੇਰੀ ਰਾਇ ਲੈਣ ਆਏ ਹਾਂ।" ਉਹ ਫਿਰ ਕੁਝ ਸੋਚ ਕੇ ਚੁਟਕੀ ਮਾਰੀ, “ਆਪਾਂ ਕਿਉਂ ਨਾ ਪਿੰਡ ਬਾਰ ਤਾਗਿਆਂ ਵਾਲੇ ਅੱਡੇ “ਤੇ ਉਸਦੀ ਉਡੀਕ ਕਰੀਏ। “ ਫਿਰ ਆਪ ਹੀ ਉਜਾਗਰ ਨੇ ਕਿਹਾ:

“ਖਬਰੇ ਉਹ ਸਾਈਕਲ ਤੇ ਗਿਆ ਹੋਵੇ।"

"ਸਾਨੂੰ ਹੁਣ ਦੁਪਹਿਰੇ ਨਹੀਂ ਜਾਣਾ ਚਾਹੀਦਾ, ਐਨੀ ਧੁੱਪ ਵਿੱਚਉਹ ਕਿਸ ਤਰਾਂ ਆ ਸਕਦਾ ਹੈ”, ਪੂਰਨ ਨੇ ਵਿਹੜੇ ਵਿੱਚ ਸਾੜ ਪੈਂਦਾ ਵੇਖ ਕੇ ਕਿਹਾ।

"ਇਹ ਵੀ ਤੂੰ ਚੰਗੀ ਸੋਚੀ। ਥੋੜਾ ਚਿਰ ਦਲਾਣ ਵਿੱਚ ਮੈਂ ਜਾਂਦੇ ਹਾਂ। ਸੂਰਜ ਢਲਦਿਆਂ ਹੀ ਠੂਹ ਅੱਡੇ “ਤੇ।* ਉਜਾਗਰ ਨੂੰ ਇਉਂ ਜਾਪ ਰਿਹਾ ਸੀ, ਜਿਵੇਂ ਉਸਦੀ ਸਕੀਮ ਹਰ ਹਾਲ ਵਿੱਚ ਕਾਮਯਾਬ ਰਹੇਗੀ।

ਉਹ ਦੋਵੇਂ ਇੱਕੋ ਮੰਜੇ “ਤੇ ਪੈ ਗਏ। ਨੀਂਦ ਦੋਹਾਂ ਨੂੰ ਉੱਕਾ ਹੀ ਨੀ ਆਈ। ਦੋਵੇਂ ਇੱਕ ਦੂਜੇ ਨੂੰ ਕੁਤਕੁਤਾਰੀਆਂ ਕੱਢ ਰਹੇ ਸਨ। ਉਹ ਮੁੜ ਮੁੜ ਕੰਧ ਦੇ ਪਰਛਾਵੇਂ ਨੂੰ ਵੇਖਦੇ ਸਨ ਪਰ ਪਰਛਾਵਾਂ ਧਰਤੀ ਦੀ ਹਿੱਕ ਨਾਲ ਸਿਉਂਤਾ ਜਾਪ ਰਿਹਾ ਸੀ।

139 / 145
Previous
Next