Back ArrowLogo
Info
Profile

ਉਜਾਗਰ ਨੇ ਆਪਣੇ ਕੰਮ ਦਾ ਫਲ ਖਾਣ ਦੇ ਉਤਸ਼ਾਹ ਵਿੱਚ ਕਿਹਾ।:

“ਜੇ ਤੇਰਾ ਕੰਮ ਰਾਸ ਹੋ ਜਾਵੇ, ਯਾਰਾਂ ਨੂੰ ਸਿਨੇਮਾ ਜਰੂਰ ਦਿਖਾਈ।"

ਜਰੂਰ ਮੇਰਾ ਵੀ ਫਿਲਮ ਦੇਖਣ ਨੂੰ ਜੀਅ ਕਰਦਾ ਏ। ਪਰ ਚੰਗੇ ਕਰੈਕਟਰਾਂ ਦੇ ਖੇਲ ਆ ਨਹੀਂ ਰਹੇ, ਐਵ ਲੱਚਰ ਜਿਹੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਹਨ।" ਪੂਰਨ ਫ਼ਿਲਮਾਂ ਵਿਚੋਂ ਵੀ ਜ਼ਿੰਦਗੀ ਲਈ ਰਾਹਨੁਮਾਈ ਲੱਭ ਰਿਹਾ ਸੀ।

“ਆਪਾਂ ਤਾਂ ਸ਼ੁਗਲ ਕਰਨਾ ਏ। ਕੁੜੀ ਸੋਹਣੀ ਹੋਵੇ, ਗਾਣੇ ਚੰਗੇ ਹੋਣ, ਹੋਰ ਕੀ ਚਾਹੀਦਾ ਏ।"

"ਉਜਾਗਰ, ਇਸ ਤਰਾਂ ਜਜਬੇ ਗਲਤ ਰਾਹ ਫੜ ਲੈਂਦੇ ਹਨ।

ਉਹਨਾਂ ਆਪਣੀ ਉਮਰ ਅਤੇ ਸੁਭਾਅ ਅਨੁਸਾਰ ਗੱਲਾਂ ਕਰਦਿਆਂ ਮਸਾਂ ਸ਼ਾਮ ਪਾਈ। ਫਿਰ ਤਿਆਰ ਹੈ ਕੇ ਸੁੰਨੀ ਜਿਹੀ ਗਲੀ ਵਿੱਚ ਦੀ ਬਾਹਰ ਨੂੰ ਨਿਕਲ ਗਏ।

ਤਾਗਿਆਂ ਵਾਲੇ ਅੱਡੇ “ਤੇ ਉਹ ਨਵਿੰਦਰ ਦੀ ਉਡੀਕ ਕਰਨ ਲੱਗੇ ਆਨੀ ਬਹਾਨੀਂ ਉਹ ਏਧਰ ਓਧਰ ਫਿਰਦੇ ਰਹੇ ਕਦੇ ਦੋ ਚਾਰ ਖੇਤਾਂ ਦੀ ਓਰ ਚਲੇ ਜਾਂਦੇ ਪਰ ਉਨਾਂ ਦੀਆਂ ਨਜ਼ਰਾਂ ਸੜਕ ਵੱਲ ਲੱਗੀਆਂ ਹੋਈਆਂ ਸਨ ਹਰ ਆਉਂਦੀ ਸਾਈਕਲ ਅਤੇ ਤਾਂਗਾ ਉਨ੍ਹਾਂ ਦੀ ਤਾਂਘ ਵਿਚ ਚੁਸਤੀ ਸੀਖ ਦਿੰਦਾ ਸੀ ਪਰ ਆਉਣ ਵਾਲੇ ਨੇ ਉਨ੍ਹਾਂ ਨੂੰ ਬੜਾ ਖਪਾਇਆ ਜਦ ਉਨ੍ਹਾਂ ਦੀ ਇੰਤਜ਼ਾਰ ਬਕਾਦ ਵਿਚ ਬਦਲ ਗਈ, ਉਹ ਮਿੱਤਰ ਵੀ ਸਾਇਕਲ ਤੋਂ ਆ ਉਤਰਿਆ ਉਜਾਗਰ ਨੇ ਅੱਗੇ ਵੱਧ ਕੇ ਸਤਿ ਸ੍ਰੀ ਅਕਾਲ ਬੁਲਾਈ ।

"ਸੁਣਾ ਯਾਰ ਕੀ ਹਾਲ ਐ?" ਉਜਾਗਰ ਨੇ ਨਵਿੰਦਰ ਨਾਲ ਹੱਥ ਮਿਲਾਂਦਿਆ ਪੁੱਛਿਆ

"ਚੰਗਾ ਏ, ਤੁਸੀਂ ਸੁਣਾਓ ? ਨਵਿੰਦਰ ਨੇ ਪੂਰਨ ਨਾਲ ਵੀ ਹੱਥ ਮਿਲਾਇਆ

ਉਜਾਗਰ ਨੇ ਦੋਹਾਂ ਦੀ ਜਾਣ-ਪਛਾਣ ਕਰਵਾਦਿਆਂ ਕਿਹਾ:

ਨਵਿੰਦਰ ਤੇ ਮੇਰਾ ਦੋਸਤ “

ਉਹ ਦੋਵੇਂ ਉਸਦੇ ਨਾਲ ਪਿੰਡ ਨੂੰ ਤੁਰ ਪਏ ਨਵਿੰਦਰ ਨੇ ਕੁਦਰਤੀ ਉਹ ਗੱਲ ਛੇੜ ਲਈ, ਜਿਹੜੀ ਉਜਾਗਰ ਆਪ ਕਰਨਾ ਚਾਹੁੰਦਾ ਸੀ

"ਕਿਉਂ ਪਾਸ ਹੋ ਗਿਆ ਏਂ ?"

"ਹਾਂ ਸੈਕਿੰਡ ਡਵੀਜ਼ਨ " ਉਜਾਗਰ ਖਚਰੀ ਖੁਸ਼ੀ ਨੂੰ ਮਸਾਂ ਦਬਾ ਦਬਾ ਰੱਖਦਾ ਸੀ "ਯਾਰ ਤੂੰ ਸਲਾਹ ਦੱਸ, ਮੋਗੇ ਦੇ ਕਾਲਜ ਲਗੀਏ ਜਾ ਲੁਧਿਆਣਾ ਸੂਟ ਕਰੇਗਾ “

"ਇਹ ਤੁਹਾਡੀ ਆਪਣੀ ਮਰਜ਼ੀ ਹੈ, ਪਰ ਮੇਰੇ ਖਿਆਲ ਵਿਚ ਮੋਗਾ ਨੇੜੇ ਅਤੇ ਇਸਦੇ ਨਤੀਜੇ ਵੀ ਚੰਗੇ ਆਉਂਦੇ ਰਹੇ ਹਨ"

ਦੋਵੇਂ ਮਿੱਤਰ ਨਵਿੰਦਰ ਦੇ ਨਾਲ ਹੀ ਤੁਰੇ ਗਏ ਪੂਰਨ ਜਾਣ ਬੁਝ ਕੇ ਹੀ ਉਨ੍ਹਾਂ ਦੀਆਂ ਗੱਲਾਂ ਵਿਚ ਹਿੱਸਾ ਨਹੀਂ ਲੈ ਰਿਹਾ ਸੀ

"ਸਾਨੂੰ ਤਾਂ ਯਾਰ ਵਾਕਫੀਅਤ ਨਹੀਂ"

"ਕਾਲਜ ਬਹੁਤ ਤਿੱਖੇ ਕਰ ਦੇਵੇਗਾ” ਨਵਿੰਦਰ ਨੇ ਮੁਸਕਾਂਦਿਆਂ ਕਿਹਾ।

ਉਜਾਗਰ ਗੁਝੀਆਂ ਨਜ਼ਰਾਂ ਨਾਲ ਪੂਰਨ ਨੂੰ ਤੱਕਦਾ, ਮੂੰਹ ਫੇਰ ਕੇ ਹੱਸ ਪੈਂਦਾ ਉਹ ਨਵਿੰਦਰ ਦੇ ਬੂਹੇ ਅੱਗੇ ਆ ਗਏ ਉਜਾਗਰ ਨੇ ਪੂਰਨ ਨੂੰ ਰਮਜ਼ ਨਾਲ ਸਮਝਾਇਆ ਕਿ ਅਗਲਾ ਘਰ ਹੈ

ਆਓ ਫਿਰ ਲੱਸੀ ਪਾਣੀ ਪੀਂਦੇ ਆ ਯਾਰ । " ਨਵਿੰਦਰ ਨੇ ਉਨ੍ਹਾਂ ਨੂੰ ਦਰ ਅੱਗੇ ਥੋੜਾ ਝਿਜਕੇ ਖਲੋਤਿਆਂ ਤੱਕ ਕੇ ਕਿਹਾ।

ਨਹੀਂ ਜੀ ਤੁਹਾਡੀ ਬੜੀ ਮਿਹਰਬਾਨੀ!” ਪੂਰਨ ਨੇ ਰਾਖਵੇਂ ਜਵਾਬ ਨਾਲ ਉੱਤਰ ਦਿੱਤਾ। ਉਂਝ ਉਸਦਾ ਜੀਅ ਭੱਜ ਕੇ ਚੁਬਾਰੇ ਚੜ੍ਹ ਜਾਣ ਨੂੰ ਕਰਦਾ ਸੀ।

140 / 145
Previous
Next