

ਨਹੀਂ ਸਰਦਾਰ ਜੀ, ਚਾਹ ਪਾਣੀ ਪੀਤੇ ਬਿਨਾਂ ਨਹੀਂ ਜਾਣ ਦੇਣਾ ।"
“ਓਏ ਤੇਰਾ ਚਾਹ ਪਾਣੀ ਨੂੰ ਛੱਡਦਾ ਕੌਣ ਏ, ਇਹ ਤਾਂ ਉਤਲੇ ਪੋਚੇ ਐ।" ਉਜਾਗਰ ਨੇ ਮਨ ਵਿਚ ਆਖਿਆ ਅਤੇ ਮੁੜ ਪੂਰਨ ਨੂੰ ਬੋਲਿਆ।
“ਚਲਦੇ ਰਹਿੰਦੇ ਆਂ ਯਾਰ ।"
ਉਹ ਤਿੰਨੇ ਅੰਦਰ ਲੰਘ ਆਏ । ਨਵਿੰਦਰ ਨੇ ਸਾਇਕਲ ਕੰਧ ਨਾਲ ਲਾ ਦਿੱਤੀ ਅਤੇ ਨਵੇਂ ਮਿੱਤਰਾਂ ਨੂੰ ਚੁਬਾਰੇ ਲੈ ਚੜਿਆ। ਚੁਬਾਰੇ ਦਾ ਬਾਰ ਖੋਲ ਕੇ ਉਹ ਇੱਕ ਮੰਜਾ ਬਾਹਰ ਕੱਢ ਲੈ ਆਇਆ। ਫਿਰ ਪੁੱਛਿਆ:
"ਦੱਸੇ ਚਾਹ ਪੀਣੀ ਏਂ ਕਿ ਲੱਸੀ ?
"ਕੋਈ ਲੋੜ ਨਹੀਂ ਜੀ “, ਪੂਰਨ ਨੇ ਮੁਆਫੀ ਦੇ ਲਹਿਜੇ ਵਿਚ ਆਖਿਆ। ਪਰ ਨਵਿੰਦਰ ਨੇ ਇਨਕਾਰ ਵਿਚ ਦੇ ਤਿੰਨ ਵਾਰ ਸਿਰ ਹਿਲਾਇਆ। ਉਸਦੇ ਇਨਕਾਰ ਤੋਂ ਫਾਇਦਾ ਉਠਾ ਕੇ ਉਜਾਗਰ ਬੋਲਿਆ:
"ਚਾਹ ਬਣਾ ਲਓ ।"
"ਇਹ ਤਾਂ ਗੱਲ ਹੋਈ ਨਾ।" ਏਨੀ ਆਖਦਾ ਨਵਿੰਦਰ ਥੱਲੇ ਉੱਤਰ ਗਿਆ।
ਉਜਾਗਰ ਨੇ ਪੂਰਨ ਨੂੰ ਹੱਥ ਦੇ ਇਸ਼ਾਰੇ ਨਾਲ ਸਮਝਾਇਆ ਚੁਬਾਰੇ ਵਿਚ ਵੜ ਕੇ ਵੇਖ ਲੈ, ਹੁਣ ਤੇਰਾ ਵੇਲਾ ਹੈ। ਪੂਰਨ ਸੰਗਦਾ ਝਿਜਕਦਾ ਅਤੇ ਧੜਕਦਾ ਉਠਿਆ। ਚੁਬਾਰੇ ਵਿਚ ਵੜਦਿਆਂ ਹੀ ਉਸਦੀ ਨਜ਼ਰ ਰਾਧਾ ਅਤੇ ਕ੍ਰਿਸ਼ਨ ਦੀ ਤਸਵੀਰ ਉੱਤੇ ਜਾ ਪਈ। ਉਸ ਅੱਗੇ ਵੱਧ ਕੇ ਬਾਰੀ ਵਿੱਚ ਦੀ ਟੋਡਿਆਂ ਵੇਖਿਆ। ਥੱਲੇ ਵਿਹੜੇ ਵਿੱਚ ਪੀੜ੍ਹੀ “ਤੇ ਬੈਠੀ ਪੁੰਨੇ ਸਿਰਹਾਣਾ ਕੱਦ ਰਹੀ ਸੀ। ਜਿਉਂ ਨੇ ਪੂਰਨ ਨੇ ਪੁੰਨ ਨੂੰ ਤੱਕਿਆ, ਇੱਕ ਵਾਰੀ ਹੀ ਲਰਜ਼ ਕੇ ਰਹੀ ਗਿਆ। ਬਿਲਕੁਲ ਹੀ ਉਸਦੇ ਜਜ਼ਬਾਤ ਕਲਪਨਾ ਵਿੱਚ ਗੁਝ ਕੇ ਸਾਕਾਰ ਰੂਪ ਬਣ ਗਏ ਸਨ। ਉਸਦੀ ਹਿੱਕ ਹੁਲਾਸ ਅਤੇ ਮਿਠਾਸ ਵਿੱਚ ਫੈਲਦੀ ਜਾ ਰਹੀ ਸੀ। ਉਸਦੇ ਲਹੂ ਦੀ ਸਧਾਰਨ ਰੇ ਸਾਰੇ ਸਰੀਰ ਵਿੱਚ ਤੇਜ਼ ਹੋ ਗਈ। ਪਿਆਰ ਹੁਸਨ ਨੂੰ ਜਗਾ ਰਿਹਾ ਸੀ। ਉਹ ਇਕ-ਟੱਕ ਪੁੰਨ ਨੂੰ ਦੇਖੀ ਜਾ ਰਿਹਾ ਸੀ। ਪੁੰਨੇ ਨੇ ਸਿਰਹਾਣੇ ਨੂੰ ਝਾੜ ਕੇ ਆਪਣੇ ਪੱਟਾਂ ਉੱਤੇ ਖਿਲਾਰ ਦਿੱਤਾ ਸਿਰਹਾਣੇ ਦੇ ਦੁਆਲੇ ਹਰੀ ਵੇਲ ਕੱਢੀ ਹੋਈ ਸੀ ਤੇ ਵਿਚਕਾਰ ਲਾਲ ਧਾਗਿਆਂ ਨਾਲ “ਜੀ ਆਇਆ ਨੂੰ” ਲਿਖਿਆ ਹੋਇਆ ਸੀ।
ਪੂਰਨ ਦੇ ਅੰਦਰ ਮਿਸਰੀ ਘੁਲ ਰਹੀ ਸੀ। ਪੁੰਨੇ ਨੇ ਸਿਰਹਾਣਾ ਤਹਿ ਕਰ ਕੇ ਰੱਖ ਦਿੱਤਾ ਅਤੇ ਫਿਰ ਉਸ ਬਾਹਾਂ ਸਿਰ ਦੁਆਲੇ ਵਲਦਿਆਂ ਅੰਗੜਾਈ ਭਰੀ। ਜਵਾਨ ਅੱਗਾਂ ਨੇ ਅਕੜੇ ਵਿੱਚ ਮਰੋੜਾ ਖਾਧਾ ਅਤੇ ਉਸ ਦੀ ਹਿੱਕ ਦਾ ਉਭਾਰ ਬਣ ਗਿਆ। ਜਿਉਂ ਹੀ ਉਸ ਸਿਰ ਪਿਛਾਂਹ ਸੁੱਟ ਕੇ ਉਤਾਂਹ ਤੱਕਿਆ। ਉਸ ਦਾ ਇਕ-ਦਮ ਮੂੰਹ ਖੁਲ੍ਹ ਕੇ ਬੰਦ ਹੋ ਗਿਆ। ਬਾਹਾਂ ਥੱਲੇ ਡਿੱਗ ਪਈਆਂ। ਉਭਾਰ ਖਾਂਦੇ ਜਾ ਰਹੇ ਅੱਗ ਸੁਕੜਦੇ ਜਾ ਰਹੇ ਸਨ। ਇੱਕ ਕੰਬਣੀ ਵਿੱਚ ਕੁੜੀ ਨੇ ਆਪੇ ਨੂੰ ਸਾਂਭਣ ਦਾ ਯਤਨ ਕੀਤਾ। ਪਰ ਉਹ ਇਕ ਵੇਰ ਹੋਰ ਉਤਾਂਹ ਵੇਖਣ ਲਈ ਮਜਬੂਰ ਹੋ ਗਈ। ਐਤਕੀ ਵਾਰ ਸਾਫ, ਭੋਲੀਆਂ ਅਤੇ ਮੋਟੀਆਂ ਅੱਖਾਂ ਚੋਰ ਨੂੰ ਪਛਾਨਣ ਲਈ ਫੈਲਾਅ ਦਿਤੀਆਂ। ਉਸਦਾ ਸਾਹ ਕਾਹਲਾ ਪੈ ਗਿਆ ।ਉਸਨੂੰ ਕੁਝ ਹੁੰਦਾ ਜਾ ਰਿਹਾ ਸੀ। ਉਹ ਉਥੇ ਬਹੁਤ ਚਿਰ ਠਹਿਰ ਨਾ ਸਕੀ ਅਤੇ ਇੱਕ ਵਾਰ ਹੋਰ ਤੱਕ ਕੇ ਅੰਦਰ ਵੜ ਗਈ ।ਪਿਆਰ ਹੁਸਨ ਨੂੰ ਵਿੰਨ੍ਹ ਗਿਆ ਸੀ। ਪੂਰਨ ਨੇ ਮੁਸਕਾਂਦੇ ਬੁੱਲ੍ਹਾਂ ਨਾਲ ਇੱਕ ਹਉਕਾ ਲਿਆ ।ਜਿਵੇਂ ਉਹ ਹੁਣ ਤਕ ਆਪਣੇ ਅੰਦਰਲੀ ਕਲਪਨਾ ਨੂੰ ਸਾਕਾਰ ਹੋਈ ਸਾਹ ਰੋਕੀ ਵੇਖਦਾ ਰਿਹਾ ਸੀ ।
ਕੁੜੀ ਪੱਟ ਦੀ ਤਾਰ ਦਾ ਬੂਟਾ,
ਦੋਹਰੀ ਹੋਈ ਵੇਲ ਦਿਸੇ ।
ਭਾਗ - ਸਤਾਈਵਾਂ
ਮੈਂ ਤਾਂ ਬੋਲ ਪੁਗਾਵਾਂ ਮਿੱਤਰਾ,