Back ArrowLogo
Info
Profile

ਲੱਗੀਆਂ ਪ੍ਰੀਤਾਂ ਦੇ।

ਹਾੜ ਦਾ ਪਿਛਲਾ ਪੱਖ ਸੀ ਅਤੇ ਰੂਪ ਦਾ ਘਰ ਪੂਰਨ ਦੇ ਵਿਆਹ ਕਰਕੇ ਰੌਣਕਾਂ ਨਾਲ ਭਰਿਆ ਪਿਆ ਸੀ। ਖੇਤਾਂ ਦੇ ਕੰਮ ਵਲੋਂ ਖੋਲ੍ਹੀ ਵਿਹਲ ਮਿਲ ਗਈ ਸੀ । ਅਤੇ ਸਾਉਣੀ ਦੀ ਫਸਲ ਲਈ ਰੋਹ ਕੂੜਾ ਬਾਹਰ ਖੇਤਾਂ ਵਿਚ ਕੱਢਿਆ ਜਾ ਚੁੱਕਾ ਸੀ। ਇੱਕ ਬਾਰਸ਼ ਵੀ ਹੋ ਗਈ ਸੀ, ਜਿਸ ਨਾਲ ਸੜਦਾ ਵਾਯੂ-ਮੰਡਲ ਸ਼ਾਂਤ ਅਤੇ ਸਾਫ ਹੋ ਗਿਆ ਸੀ। ਪੂਰਨ ਦੇ ਵਿਆਹ ਦਾ ਚਾਅ ਅਤੇ ਖੁਸ਼ੀ ਇੱਕ ਤਰ੍ਹਾਂ ਸਾਰੇ ਅਗਵਾੜ ਨੂੰ ਨਸ਼ੀਲਾ ਕਰ ਗਈ ਸੀ।

ਗਰਾਮੋਫੋਨ ਉੱਤੇ ਲਾਊਡ-ਸਪੀਕਰ ਨਾਲ ਸੰਗੀਤ ਦੀਆਂ ਸੁਰਾਂ ਫਿਜ਼ਾ ਵਿੱਚ ਤਾਰੀਆਂ ਲਾ ਰਹੀਆਂ ਸਨ:

ਜੀਆ ਬੇਕਰਾਰ ਹੈ, ਛਾਈ ਬਹਾਰ ਹੈ।

ਆ ਜਾ ਮੇਰੇ ਬਾਲਮਾ, ਤੇਰਾ ਇੰਤਜ਼ਾਰ ਹੈ।

ਇੱਕ ਬੇਕਰਾਰੀ ਖੁਸ਼ੀ ਵਿੱਚ ਮਚਲਦੀ, ਹਿਰਦੇ ਵਿਚੋਂ ਕੁਦ ਕੇ ਅੱਖਾਂ ਵਿੱਚ ਫਿਰ ਜਾਂਦੀ, ਬੁੱਲ੍ਹ ਆਪ ਮੁਹਾਰੇ ਮੁਸਕਾ ਜਾਂਦੇ। ਜਾਪਦਾ ਸੀ, ਕਾਫ਼ਲਾ ਆਪਣੀ ਮੰਜ਼ਿਲ ਦੇ ਨੇੜੇ ਪੁੱਜ ਗਿਆ ਹੈ ਜਾਂ ਜਦੋ ਜਹਿਦ ਕਰਦਿਆਂ ਕਿਸੇ ਲੋਕ-ਫੌਜ ਨੇ ਜਾਬਰਾਂ ਹੱਥੋਂ ਮੋਰਚਾ ਖੋਹ ਲਿਆ ਹੈ ਅਤੇ ਵਿਜੈਈ ਸੰਗੀਤ ਨਾਲ ਉਹ ਜ਼ਿੰਦਗੀ ਦੇ ਸ਼ਹਿਰ ਵੱਲ ਮਾਰਚ ਕਰ ਰਹੇ ਹਨ, ਕੁਦਰਤੀ ਨਸ਼ੇ ਦੇ ਚੁੰਮਣ, ਪਿਆਰ ਦੇ ਮਾਹੌਲ ਨੂੰ ਮਧਹੋਸ਼ ਬਣਾ ਰਹੇ ਹਨ।

ਸੰਤੀ ਕਦੇ ਰੂਪ ਦੇ ਸਾਕ ਕਰਾਉਣ ਵਿੱਚ ਫੇਲ ਹੋ ਗਈ ਸੀ। ਪਰ ਹੁਣ ਪੂਰਨ ਦੇ ਸਾਕ ਦੀ ਕਾਮਯਾਬੀ ਉਸਦੇ ਬੁਢੇਪੇ ਨੂੰ ਜਵਾਨ ਯਾਦਾਂ ਨਾਲ ਹਲੂਣ ਰਹੀ ਸੀ। ਰੂਪ ਨੇ ਜਾਣ ਕੇ ਉਸਨੂੰ ਪੂਰਨ ਦੇ ਸਾਕ ਦੀ ਵਿਚੋਲਣ ਮਿੱਥ ਲਿਆ ਸੀ। ਬਚਨੋਂ ਆਪਣੀ ਜ਼ਿੰਦਗੀ ਦੀਆਂ ਕੌੜੀਆਂ- ਕੁਸੈਲੀਆਂ ਭੁੱਲ ਕੇ, ਹਿਤਵਾਨ ਸ਼ਰੀਕਣੀ ਦੀ ਹੈਸੀਅਤ ਵਿੱਚ ਲੈਹ “ਤੇ ਮੰਡ ਪਕਾ ਰਹੀ ਸੀ ਅਤੇ ਨੰਦੇ ਵਰਗੀਆਂ ਨੂੰ ਗੀਤ ਗਾਉਣ ਲਈ ਮਜ਼ਬੂਰ ਕਰ ਰਹੀ ਸੀ। ਪ੍ਰਸਿੰਨੀ ਦੇ ਚਿਹਰੇ “ਤੇ ਅੱਜ ਹੁਸਨ ਦੀਆਂ ਮੁੜ ਮੁਟਿਆਰ ਝਲਕਾਂ ਪੈ ਪੈ ਜਾਂਦੀਆਂ ਸਨ। ਰੂਪ ਦੀਆਂ ਕਦੇ- ਕਦਾਈਂ ਉਸਨਾਲ ਜੁੜੀਆਂ ਅੱਖਾਂ ਉਸਨੂੰ ਸੁਹਾਗ ਸੰਗਾਂ ਵਿੱਚ ਗੋਤਾ ਦੇ ਜਾਂਦੀਆਂ। ਉਹ ਇਨ੍ਹਾਂ ਜਵਾਨ ਤੱਕਾਂ ਵਿੱਚ ਜ਼ਿੰਦਗੀ ਦਾ ਕਿੰਨਾ ਨਿੱਘਾ ਸੁਆਦ ਅਨੁਭਵ ਕਰਦੀ ਸੀ। ਘਰ ਦੇ ਕੰਮਾਂ ਵਲੋਂ ਬੇਹੋਸ਼, ਉਹ ਉੱਡਦੀ ਫਿਰਦੀ ਤਿਤਲੀ ਜਾਪਦੀ ਸੀ ਅਤੇ ਸਾਰੇ ਚਿਹਰੇ ਉਸਨੂੰ ਸੱਜਰੇ ਹੱਸਦੇ ਫੁਲ ਦਿਸਦੇ ਸਨ।

ਨਾਨਕੇ ਮੇਲ ਨੇ ਵੱਖ ਰੌਲਾ ਪਾਇਆ ਹੋਇਆ ਸੀ। ਮੁਟਿਆਰ ਕੁੜੀਆਂ ਨੇ ਪੁਰਾਣੇ ਗਹਿਣਿਆਂ ਦੀ ਥਾਂ ਕਾਂਟੇ, ਹਰ ਅਤੇ ਕੰਗਣੀਆਂ ਆਦਿ ਪਾਈਆਂ ਹੋਈਆਂ ਸਨ। ਕੱਪੜਿਆਂ ਦੇ ਪਹਿਨਣ ਵਿੱਚ ਵੀ ਤਬਦੀਲੀ ਆਈ ਹੋਈ ਸੀ। ਮਾਹੌਲ ਦਾ ਅੱਧ, ਪੜਿਆ ਲਿਖਿਆ ਜਾਪਦਾ ਸੀ, ਖਾਸ ਕਰ ਨਵੀਂ ਪਨੀਰੀ ਪੂਰਨ ਦੇ ਦੋਸਤ ਪੈਂਟਾ ਦੀਆ ਕਰੀਜਾਂ ਦਬਾ ਰਹੇ ਸਨ। ਸਮਲਿਆਂ ਵਾਲਿਆਂ ਟੇਢੀਆਂ ਪੱਗਾਂ ਦੀ ਥਾਂ ਤਿੱਖੀਆਂ ਨਕਦਾਰ ਪਿੜ ਮੱਲ ਰਹੀਆਂ ਸਨ। ਸਿਆਸੀ ਅਤੇ ਸਮਾਜੀ ਤੌਰ “ਤੇ ਮਾਹੌਲ ਨਵਾਂ ਪਲਸੇਟਾ ਲੈ ਰਿਹਾ ਸੀ ।ਅੰਧ-ਵਿਸਵਾਸ਼ ਅਤੇ ਅਣਹੋਣੀਆਂ ਰਸਮਾਂ ਮਰ ਰਹੀਆਂ ਸਨ ਅਤੇ ਉਨ੍ਹਾਂ ਦੀ ਥਾਂ ਜ਼ਿੰਦਗੀ ਦਾ ਵਫ਼ਾਦਾਰ ਵਿਸ਼ਵਾਸ ਅਮਲ ਵਿੱਚ ਆ ਰਿਹਾ ਸੀ। ਇੱਕ ਤਰ੍ਹਾਂ ਮੇਲ ਧੋਤੀ ਜਾ ਰਹੀ ਸੀ ਅਤੇ ਹੁਸਨ ਨਿਖਰ ਰਿਹਾ ਸੀ ਰੀਝਾਂ ਮੁਟਿਆਰ ਹੋ ਚੁੱਕੀਆਂ ਸਨ ਅਤੇ ਜ਼ਿੰਦਗੀ ਜਵਾਨ।

ਪੂਰਨ ਨੇ ਨ੍ਹਾਈ-ਧੋਈ ਕਰਨ ਵੇਲੇ ਨਾਈ ਨੂੰ ਕੋਈ ਤਕਲੀਫ ਨਾ ਦਿੱਤੀ ਅਤੇ ਨਾ ਹੀ ਵਟਣਾ ਮਲਿਆ। ਸਗੋਂ ਆਪ ਹੀ ਨਿੱਤ ਵਾਂਗ ਸਾਬਣ ਨਾਲ ਨਹਾਉਣ ਲੱਗ ਪਿਆ। ਬਾਹਰ ਮੋਟਰ ਦਾ ਹਾਰਨ ਜਾਂਞੀਆਂ ਨੂੰ ਤਿਆਰ ਹੋ ਕੇ ਆਉਣ ਲਈ ਚੇਤਾਵਨੀ ਦੇ ਰਿਹਾ ਸੀ। ਕੱਪੜੇ ਪਹਿਨਣ ਦੇ ਨਵੇਂ ਪੁਰਾਣੇ ਦੰਗ ਨਾਲ ਜੰਞ ਮਿਸੀ ਜਿਹੀ ਹੋ ਗਈ ਸੀ। ਗਲ ਦੇ ਕੋਠੇ ਗੁੱਟ ਘੜੀਆਂ ਨੂੰ ਘੂਰ ਰਹੇ ਸਨ। ਵਾਸਤਵ ਵਿੱਚ ਨਵਾਂ ਅਤੇ ਪੁਰਾਣਾ ਟਕਰਾਅ ਰਹੇ ਸਨ। ਪੁਰਾਣਾ ਆਪਣੀ ਮਿਆਦ ਖਤਮ ਹੋ ਜਾਣ ਸਦਕਾ ਝੂਰ ਰਿਹਾ ਸੀ ਅਤੇ ਨਵਾਂ ਜਿੱਤ ਦੀ ਖੁਸ਼ੀ ਵਿੱਚ ਉਭਰਦਾ ਜਾ ਰਿਹਾ ਸੀ।

ਕਾਕਾ ਕਲਕਤੀਓ ਆ ਗਿਆ ਸੀ। ਜੈਲੇ ਨੇ ਸ਼ਰਾਬ ਅਤੇ ਸੋਡੇ ਦੀਆਂ ਬੈਤਲਾਂ ਇੱਕ ਵੱਡੇ ਬਕਸੇ ਵਿੱਚ ਪਾ ਕੇ ਮੈਟਰ ਵਿੱਚ ਇੱਕ ਸੀਟ ਹੇਠ ਲੁਕਾ ਦਿੱਤੀਆਂ ਸਨ। ਜਿਉਣੇ ਨੂੰ ਵੀ ਜੰਞ ਚੱਲਣ ਲਈ ਸੱਦਾ ਦਿੱਤਾ ਹੋਇਆ ਸੀ ਇੱਕ ਹਿਕ, ਦੇ ਦੋ ਹੈ ਕੇ ਸਾਰੇ ਜਾਂਞੀ ਗੱਡੀ ਵਿੱਚ ਆ ਬੈਠੇ ਸਨ ਲਾਊਡ ਸਪੀਕਰਾਂ ਵਾਲੇ ਨੇ ਇੱਕ ਹਾਰਨ ਗੱਡੀ ਦੀ ਛੱਤ ਉੱਤੇ ਬੰਨ੍ਹ ਦਿੱਤਾ। ਜਗੀਰ ਦੇ ਹੱਥ ਵਿੱਚ ਰੂਪ ਦੀ ਦੋਨਾਲੀ ਬੰਦੂਕ ਸੀ ਅਤੇ ਗਲ ਰਾਊਂਡਾ ਵਾਲੀ ਪੇਟੀ ਠਾਠ ਵਿੱਚ ਰੱਬੀ ਹੋਈ ਸੀ। ਮੈਟਰ ਦੇ ਸਟਾਰਟ ਹੋਣ ਨਾਲ ਹੀ ਜਗੀਰ ਨੇ ਇੱਕਠੇ ਦੇ ਫਾਇਰ ਕਰ ਦਿੱਤੇ। ਕਾਕਾ, ਜੈਲੋ, ਜਗੀਰ ਅਤੇ ਜਿਉਣਾ ਆਦਿ ਇੱਕ ਸੀਟ “ਤੇ ਬੈਠੇ ਸਨ। ਉਨ੍ਹਾਂ ਦੇ ਸਾਹਮਣੇ ਪੂਰਨ, ਉਜਾਗਰ ਅਤੇ ਉਨ੍ਹਾਂ ਦੇ ਹੋਰ ਪੜਾਕੂ ਸਾਥੀ ਸਨ। ਉਜਾਗਰ ਨੇ ਜਗੀਰ ਨੂੰ ਆਖ ਮਾਰਦਿਆਂ ਆਖਿਆ:

142 / 145
Previous
Next