Back ArrowLogo
Info
Profile

“ਤਾਇਆ !ਕੁਝ ਚਰਚਾ ਵਾਰਤਾ ਸੁਣਾ।”

“ਓਏ ਤੇਰੀ ਮਾਂ ਦੀ . ਮੁੰਡਿਆ ਜੜ੍ਹ ਪੱਟ ਦਿੱਤੀ, ਤਾਇਆ ਕਹਿ ਕੇ।” ਜਗੀਰ ਨੇ ਕਰੜ-ਬਰੜੀ ਦਾੜ੍ਹੀ ਹੱਥ ਫੇਰਦਿਆਂ ਜਵਾਬ ਦਿੱਤਾ, ਮੈਂ ਤੇਰੇ ਪਿਓ ਤੋਂ ਛੋਟਾ ਆਂ, ਚਾਚਾ ਆਖਿਆ ਕਰ ਪੁੱਤਰਾ! ਕਿਤੇ ਉਥੇ ਨਾ ਤਾਇਆ ਆਖ ਕੇ ਗੰਦੇ ਗਾਲ ਦੀ।”

ਚੰਗਾ ਤਾਇਆ, ਮੈਂ ਚਾਚਾ ਜੀ ਆਖ ਦਿਆ ਕਰਾਗਾਂ।"

"ਬੱਚੂ, ਭਾਇਆ ਫਿਰ ਕਹਿ ਗਿਆ ਏ।"

ਪੂਰਨ ਨੇ ਵਿਚੋਂ ਹੀ ਆਖਿਆ:

"ਮੇਰੇ ਤਾਂ ਤਾਇਆ ਜੀ ਹੈ ਨਾ ?

ਜਗੀਰ ਨੇ ਰੂਪ ਵਾਲ ਟੇਦਿਆਂ ਵੇਖਦਿਆਂ ਉੱਤਰ ਦਿੱਤਾ :

ਸੁਣ ਓਏ ਮੁੰਡਿਆ, ਪਹਿਲਾਂ ਤੇਰੇ ਪਿਓ ਦਾ ਬਚੈਲਪਣਾ ਕਰਦਿਆਂ ਸੁੱਕਿਆ ਫਾਟਾਂ ਭੰਨਵਾਈਆਂ, ਹੁਣ ਤੇਰੀ ਖ਼ਾਤਰ...।"

“ਕਿਉਂ ਤੇਰੀ ਜਵਾਨ ਨਹੀਂ ਰਹਿੰਦੀ। “ ਰੂਪ ਨੇ ਉਸਦੀ ਗੱਲ ਕੋਟਦਿਆਂ ਮਿੱਠਾਜਿਹਾ ਘੂਰਿਆ।

“ਲੈ ਜਿਵੇਂ ਏਸ ਗੱਲ ਦਾ ਤਾਂ ਕਿਸੇ ਨੂੰ ਪਤਾ ਈ ਨੀਂ। “ ਜਗੀਰ ਨੇ ਰੂਪ ਵੱਲ ਮੂੰਹ ਫੇਰ ਕੇ ਮੁਸਕਰਾਦਿਆਂ ਆਖਿਆ।

ਪੂਰਨ ਨੇ ਸੰਗਦਿਆਂ ਨੀਵੀਂ ਪਾ ਲਈ। ਕਾਲੇ ਨੇ ਜੌਲੇ ਦੀ ਦਾੜੀ ਮਖੌਲ ਵਜੋਂ ਫੜ ਕੇ ਹਿਲਾਉਂਦਿਆਂ ਕਿਹਾ:

“ਆਹ ਧੌਲੇ ਤਾਂ ਚੁਗਾ ਆਉਂਦਾ, ਕਿਸੇ ਨੂੰ ਅੱਖ ਮਾਰਨੀ ਪੈ ਗਈ ਜੇ "

“ਓ ਚਾਚੇ ਦੇ ਸਦਕੇ ਜਾਵਾਂ। " ਉਜਾਗਰ ਜੌਲੇ ਦੇ ਕੁਝ ਆਖਣ ਤੋਂ ਪਹਿਲਾਂ ਹੀ ਬੋਲ ਪਿਆ।

ਕਲਕੱਤੇ ਦੇ ਡਰੈਵਲ ਹਰਾਮੀ ਹੁੰਦੇ ਐ। ਤੇਰੀ ਕੰਜਰ ਜੇ ਮੁੰਨੀ ਹੋਈ ਏ ਤਾਂ ਅਸੀਂ ਵਿੱਚ ਸਿੱਖੀ ਨਾ ਲਾਜ ਲੈ ਦੇਈਏ ? ਅਸੀਂ ਗੁਰੂ ਦੇ ਸਿੰਘ ਆਂ। " ਜੱਲੇ ਨੇ ਭਾਈਆਂ ਵਾਂਗ ਦਾੜੀ ਤੋਂ ਦੀ ਹੱਥ ਫੇਰਿਆ।

“ਤੇਰੀ ਤਾਂ ਪੰਜਾਂ ਪਿਆਰੀਆਂ ਤੋਂ ਪਾਹੁਲ ਲਈ ਹੋਣੀ ਏ। ਸਾਲਿਆ, ਤਖਾਣੀ ਤੋਂ ਜੁੱਤੀਆਂ ਖਾਧੀਆਂ ਦਾ ਚੇਤਾ ਈ?

ਮੰਡਿਆਂ ਨੇ ਤਾੜੀ ਮਾਰ ਕੇ ਹਾਸੜ ਪਾ ਦਿੱਤੀ। ਠੰਡੀ ਹਵਾ ਬਾਰੀਆਂ ਵਿੱਚ ਦੀ ਮੇਟਰ ਦੀ ਰਫਤਾਰ ਜਿੰਨੀ ਤੇਜ਼ ਲੰਘ ਰਹੀ ਸੀ। ਜਜ਼ਬੇ ਖਿੜ ਰਹੇ ਸਨ, ਖੁਸ਼ੀ ਨੱਚ ਰਹੀ ਸੀ ਮਸਤੀ ਗਾ ਰਹੀ ਸੀ ਅਤੇ ਪ੍ਰਸੰਨਤਾ ਤਾਲ ਦੇ ਰਹੀ ਸੀ। ਨਵੇਂ ਪਿੰਡ ਅਤੇ ਬੁੱਟਰ ਦਾ ਸਿੱਧਾ ਪੰਧ ਕੋਈ ਬਹੁਤਾ ਨਹੀਂ ਸੀ। ਮੈਟਰ ਗੱਡਾ ਨਹੀਂ ਸੀ, ਜਿਸਨੂੰ ਵਲਾ ਮੁਕਾਂਦਿਆਂ ਅੱਧੀ ਦਿਹਾੜੀ ਲੱਗ ਜਾਂਦੀ। ਚੰਗੀ ਰਫਤਾਰੇ ਚਲਦਿਆਂ ਮੋਟਰ ਨੇ ਸਾਰਾ ਪੰਧ ਇੱਕ ਘੰਟੇ ਵਿੱਚ ਮੁਕਾ ਲਿਆ। ਬੁੱਟਰ ਦੇ ਨੇੜੇ ਪੁਜਦਿਆਂ ਹੀ ਮੁੰਡਿਆਂ ਨੇ ਲਾਊਡ ਸਪੀਕਰ ਖੜਕਾਉਣਾ ਸ਼ੁਰੂ ਕਰ ਦਿੱਤਾ। ਪਿੰਡ ਦੀ ਪੰਚਾਇਤ ਦੇ ਭਲੇਮਾਣਸ ਆਦਮੀ ਅੱਗੋਂ ਹੋ ਕੇ ਮਿਲੇ। ਉਨ੍ਹਾਂ ਰੂਪ, ਜਗੀਰ ਅਤੇ ਉਸ ਨਾਲ ਕੁਝ ਹੋਰ ਆਦਮੀਆਂ ਨੂੰ ਗੱਡੀ ਵਿਚੋਂ ਉਤਰਦਿਆਂ ਫਤਹਿ ਬੁਲਾਈ। ਜਗੀਰ ਨੇ ਧਰਮਸ਼ਾਲਾ ਕੋਲ ਪੁੱਜ ਕੇ ਦੋ ਤਿੰਨ ਫਾਇਰ ਕਰ ਦਿੱਤੇ। ਗੱਡੀ ਵਿਚੋਂ ਸਾਰਾ ਸਮਾਂ ਲਾਹ ਕੇ, ਬਰਾਤ ਥਾਂ-ਪਰ-ਥਾਂ ਮੱਜਿਆਂ “ਤੇ ਸੱਜ ਗਈ। ਬਰਾਤ ਦੀ ਮਿੱਠੀ ਮੁਸਕਾਨ ਅਤੇ ਹਰ ਪਲ ਵੱਧ ਰਹੀ ਖੁਸ਼ੀ ਵਿਚੋਂ ਚੁਫੇਰੇ ਸੁਗੰਧੀ ਖਿਲਰ ਰਹੀ ਸੀ।

ਹਾਲੇ ਸੂਰਜ ਛੁਪਿਆ ਨਹੀਂ ਸੀ। ਵਿਆਹ ਵਾਲੇ ਘਰੋਂ ਮੇਲ ਗਾਉਂਦਾ ਬਾਹਰ ਨੂੰ ਆ ਰਿਹਾ ਸੀ। ਜਾਂਞੀਆਂ ਦੀਆਂ ਨਜ਼ਰਾਂ ਆਪਣੇ ਧਿਆਨ ਵਿਚੋਂ ਟੁਕ ਕੇ ਮੇਲ ਉੱਤੇ ਗੱਡੀਆਂ ਗਈਆਂ। ਮੇਲ ਦੇ ਵਿਚਕਾਰ ਜਾਂਦੀ ਸ਼ਾਮੇ ਨੂੰ ਜਗੀਰ ਨੇ ਪਛਾਣ ਲਿਆ ਅਤੇ ਕਾਹਲੀ ਨਾਲ ਰੂਪ ਦੇ ਮੋਢੇ “ਤੇ ਦੋ ਤਿੰਨ ਵਾਰ ਹੱਥ ਮਾਰ ਕੇ ਆਖਿਆ:

“ਦਿਆਲੇ ਆਲੀ ਸਾਮੋ ਵੀ ਆਈ।"

ਇੱਕ ਪਲ ਲਈ ਰੂਪ ਦਾ ਚਿਹਰਾ ਸ਼ਾਮੋ ਨੂੰ ਵੇਖ ਕੇ ਖਿੜ ਗਿਆ, ਪਰ ਦਿਆਲੇ ਦੀ ਯਾਦ ਨਾਲ ਅਸਲੋਂ ਕੁਮਲਾ ਗਿਆ। ਉਸਨੂੰ ਦਿਆਲੇ

143 / 145
Previous
Next