Back ArrowLogo
Info
Profile

ਦੀ ਅਣਹੋਂਦ ਬਹੁਤ ਪਰੇਸ਼ਾਨ ਕਰਨ ਲੱਗੀ। ਫਿਰ ਉਸਦੇ ਬੁਰੀ ਤਰਾਂ ਰੁਲ ਕੇ ਖ਼ਤਮ ਹੋ ਜਾਣ “ਤੇ ਅਫ਼ਸੋਸ ਕਰਨ ਲੱਗ ਪਿਆ। ਲਾਊਡ ਸਪੀਕਰਾਂ ਵਿਚੋਂ ਆਵਾਜ਼ ਆ ਰਹੀ ਸੀ:

ਹਮੇਂ ਤੋਂ ਸ਼ਾਮੇ ਗਮ ਮੇਂ ਕੱਟਣੀ ਹੈ ਜ਼ਿੰਦਗੀ ਅਪਨੀ।

ਜਹਾਂ ਵੋ ਹੈ ਵਹੀ ਐ ਚਾਂਦ ਲੈ ਜਾ ਚਾਂਦਨੀ ਅਪਨੀ।

ਰੂਪ ਆਪਣੇ ਆਪ ਵਿੱਚ ਸਮਝ ਰਿਹਾ ਸੀ, ਮਾੜੇ ਨੂੰ ਚੰਦਰਾ ਸਮਾਜ ਦਰੜ ਸੁੱਟਦਾ ਹੈ, ਪਰ ਤਕੜਾ ਭੈੜੇ ਸਮਾਜ ਨੂੰ। ਇਸ ਖ਼ਿਆਲ ਦੇ ਨਾਲ ਉਸਨੂੰ ਗਿਆਨੀ ਯਾਦ ਆ ਗਿਆ। ਉਸਨੂੰ ਬਿਨਾਂ ਮੁਕੱਦਮਾ ਚਲਾਏ ਕੈਦੀ ਬਣਾਇਆ ਹੋਇਆ ਸੀ। ਗਿਆਨੀ ਦੀ ਘਾਟ ਰੂਪ ਨਾਲ ਪੂਰਨ ਨੂੰ ਬਹੁਤੀ ਅਨੁਭਵ ਹੋ ਰਹੀ ਸੀ ਭਾਵੇਂ ਗਿਆਨੀ ਰੂਪ ਦਾ ਸੱਚਾ ਮਿੱਤਰ ਸੀ, ਪਰ ਪੂਰਨ ਵਿੱਚ ਗਿਆਨੀ ਦੀ ਅਹਿਮੀਅਤ ਜ਼ਿੰਦਗੀ ਦੀ ਉਸਾਰੀ ਬਣ ਕੇ ਰਹਿ ਗਈ ਸੀ। ਉਦੋਂ ਹੀ ਜਗੀਰ ਨੇ ਬੈਤਲ ਅਤੇ ਗਲਾਸੀ ਪੂਰਨ ਹੋਰਾਂ ਕੋਲ ਆ ਰੱਖੀ।

"ਬਸ ਤਾਇਆ ਜੀ! ਮੁੜ ਕੇ ਨਾਂ ਈ ਨਾ ਲਿਓ ਇਸ ਦਾ।" ਪੂਰਨ ਨੇ ਨਾਂਹ ਕਰਦਿਆਂ ਬੋਤਲ ਮੁੜ ਜਗੀਰ ਨੂੰ ਫੜਾ ਦਿੱਤੀ। “ਤੁਹਾਡੇ ਵਾਸਤੇ ਚੰਗੀ ਹੋ ਸਕਦੀ ਹੈ ਪਰ ਸਾਡੇ ਵਾਸਤੇ ਤਾਂ ਜ਼ਹਿਰ ਹੈ। "

ਪਤਾ ਨਹੀਂ ਗਿਆਨੀ ਨੇ ਤੇਰੇ ਕੰਨਾਂ ਵਿੱਚ ਕੀ ਫੂਕਾਂ ਮਾਰ ਦਿੱਤੀਆਂ। " ਏਨੀ ਆਖਦਾ ਜਗੀਰ ਰੂਪ ਵੱਲ ਵੱਧ ਗਿਆ। ਜਗੀਰ ਪਿੱਛੋਂ ਹੀ ਪੀਂਦਾ ਆਇਆ ਸੀ ਅਤੇ ਇਸ ਵੇਲੇ ਕਾਫੀ ਨਸ਼ਈ ਸੀ। ਵਾਸਤਵ ਵਿੱਚ ਉਸਨੂੰ ਪੂਰਨ ਦੇ ਵਿਆਹ ਦੀ ਖੁਸ਼ੀ ਰੂਪ ਨਾਲੋਂ ਵੀ ਬਹੁਤੀ ਸੀ।

"ਕਿਉਂ ਜੱਟੀ ਦਾ ਸਿਦਕ ਦੀਹਦਾ ਏਂ, ਮੁੜ ਮੁੜ ਹਿੱਕ ਨਾਲ ਵਜਦੀ ਏ।" ਉਹ ਚੰਨੋ ਦੇ ਪਿਆਰ ਸਿਦਕ ਨੂੰ ਰੂਪ ਅੱਗੇ ਪ੍ਰਗਟ ਕਰ ਰਿਹਾ ਸੀ। ਰੂਪ ਦੀਆ ਅੱਖਾਂ ਵਿੱਚ ਪਿਆਰ ਦਾ ਨਸ਼ਾ ਆ ਗਿਆ ਅਤੇ ਉਹ ਜ਼ਿੰਦਗੀ ਦੇ ਅਹਿਸਾਸ ਵਿੱਚ ਅਸਲੇ ਹਲੂਣਿਆ ਗਿਆ।

ਉਜਾਗਰ ਅਤੇ ਪੂਰਨ ਨੂੰ ਨਵਿੰਦਰ ਧਰਮਸ਼ਾਲਾ ਵਿੱਚ ਮਿਲਣ ਆਇਆ, ਹੱਥ ਮਿਲਾਦਿਆਂ ਉਸਦੀ ਅੱਖਾਂ ਸ਼ਰਾਰਤ ਵਿੱਚ ਕੁਝ ਕਹਿ ਰਹੀਆਂ ਸਨ, ਜਿਸਨੂੰ ਉਹ ਦੋਵੇਂ ਚੰਗੀ ਤਰਾਂ ਸਮਝਦੇ ਸਨ। ਧਰਮਸ਼ਾਲਾ ਅੱਗੋਂ ਦੀ ਲੰਘਦੀ ਇੱਕ ਕੁੜੀ ਨੂੰ ਵੇਖ ਕੇ ਉਜਾਗਰ ਸੀਟੀ ਵਜਾਉਣ ਲੱਗ ਪਿਆ। ਜਗੀਰ ਦੀਆਂ ਨਸ਼ਈ ਅੱਖਾਂ ਨੇ ਉਸਨੂੰ ਤਾੜ ਲਿਆ ਅਤੇ ਸਿਰ ਹਿਲਾਉਂਦਿਆਂ ਕਿਹਾ:

ਬਚੂ, ਇਹ ਫਾਰਸੀਆਂ ਅਸੀਂ ਵੀ ਪੜੇ ਆਂ।"

"ਤਾਇਆ ਕੀ ਗੱਲ ਐ ? ਉਜਾਗਰ ਨੇ ਬੁੱਲ ਦੱਬ ਕੇ ਮੁਸਕਾਦਿਆਂ ਪੁੱਛਿਆ।

ਮੁੰਡੇ ਹੱਸ ਹੱਸ ਲੋਟ-ਪੋਟ ਹੋ ਰਹੇ ਸਨ।

ਚੰਨੋ ਨੇ ਘਰ ਦੀ ਮੁਖਤਿਆਰ ਭਜਨ ਨੂੰ ਬਣਾਇਆ ਹੋਇਆ ਸੀ। ਕਰਤਾਰੇ ਨੂੰ ਪੂਨੇ ਦਾ ਸਾਕ ਕਰ ਦੇਣ “ਤੇ ਵੀ ਗਿਲਾ ਸੀ। ਏਸੇ ਕਰਕੇ ਉਹ ਆਪ ਵਿਆਹ ਵਿੱਚ ਨਹੀਂ ਆਇਆ ਸੀ, ਸਗੋਂ ਭਜਨ ਨੂੰ ਸ਼ਰੀਕੇ ਦੀ ਬਦਨਾਮੀ ਦੇ ਡਰੋਂ ਭੇਜ ਦਿੱਤਾ। ਚੰਨੋ ਦੇ ਦੂਜੇ ਭਰਾ ਆਏ ਸਨ। ਮੇਲ ਉਸਦਾ ਆਸ ਤੋਂ ਕਿਤੇ ਵੱਧ ਆਇਆ ਸੀ।

ਉਸ ਭਜਨੋ ਤੋਂ ਕਿਸੇ ਬਹਾਨੇ ਛੁੱਟੀ ਲਈ ਅਤੇ ਬਾਹਰਲੇ ਘਰ ਆ ਗਈ। ਬ੍ਰਾਹਮਣੀ ਰਾਹੀਂ ਉਸ ਰੂਪ ਨੂੰ ਮਿਲਣ ਲਈ ਲੁਕਵਾਂ ਸੰਦੇਸ਼ ਘੋਲਿਆ ਸੀ। ਪੂਰਨ ਅਤੇ ਪੁੱਨੇ ਦਾ ਆਨੰਦ ਕਾਰਜ ਅੱਜ ਸਵੇਰ ਦਾ ਹੋ ਚੁੱਕਾ ਸੀ। ਰਾਤ ਦੀ ਰੋਟੀ, ਬਰਾਤ, ਮੇਲ ਅਤੇ ਵਰਤਾਰੇ ਖਾ ਚੁੱਕੇ ਸਨ ਅਤੇ ਸਾਰੇ ਆਪਣੀ ਆਪਣੀ ਥਾਂ ਆਰਾਮ ਕਰ ਰਹੇ ਸਨ। ਘਰ ਮੇਲ ਗੀਤ ਗਏ ਰਿਹਾ ਸੀ ਤੇ ਧਰਮਸ਼ਾਲਾ ਵਿੱਚ ਸਪੀਕਰ ਬੋਲ ਰਹੇ

ਆਏਗਾ, ਆਏਗਾ, ਆਨੇ ਵਾਲਾ ਆਏਗਾ।

ਪੂਰਨਮਾਸ਼ੀ ਦਾ ਚੰਨੋ ਕੋਠਿਆਂ ਤੋਂ ਉੱਚਾ ਆਪਣੇ ਪੂਰਨ ਪ੍ਰਕਾਸ਼ ਵਿਚ ਚਮਕ ਰਿਹਾ ਸੀ ਮਾਨਵਤਾ ਨਸ਼ੇ - ਨੀਂਦ ਵਿਚ ਸਿੰਚਰ ਰਹੀ ਸੀ ਅਰਮਾਨ ਬੁਰੀ ਤਰਾਂ ਮਚਲ ਰਹੇ ਸਨ ਰੱਤੀ ਵਰ੍ਹਿਆਂ ਦੀ ਚੰਨੋ ਅੱਜ ਨਵੇਂ ਮੁਟਿਆਰ ਜਜ਼ਬਿਆਂ ਵਿੱਚ ਆਪਣੇ ਪ੍ਰੇਮੀ ਨੂੰ ਉਡੀਕ ਰਹੀ ਸੀ ਉਸਦਾ ਹਿਰਦੇ ਪਿਆਰ ਅਤੇ ਭਟਕਦੀ ਰੂਹ ਅਛੋਹ ਸਨ ਅੱਲ੍ਹੜ ਕੁੜੀ ਦੇ ਅਮੋੜ ਵਲਵਲਿਆਂ ਵਾਂਗ ਉਹ ਰੂਪ ਦੀ ਤੈਲੀ ਵਿੱਚ ਡਿੱਗ ਪੈਣਾ ਚਾਹੁੰਦੀ ਸੀ ਉਸ ਪੁੰਨੈ ਦਾ ਪੂਰਨ ਨਾਲ ਵਿਆਹ ਕਰਕੇ ਇਸ ਤਰਾਂ ਵਿਆਕੁਲ ਆਤਮਾ ਨੂੰ ਸ਼ਾਂਤ ਕਰ ਲਿਆ ਸੀ

ਉਹ ਸਮਝਦੀ ਸੀ, ਪੁੰਨੋ ਦਾ ਲਹੂ ਉਸਦਾ ਆਪਣਾ ਲਹੂ ਅਤੇ ਪੂਰਨ ਦਾ ਲਹੂ ਲਹੂ, ਲਹੂ ਮਿਲ ਕੇ ਪਿਆਰ ਦੀ ਤ੍ਰਿਸ਼ਨਾ ਨੂੰ ਜ਼ਿੰਦਗੀ ਦੇ

144 / 145
Previous
Next