

ਦੁਕਾਨਦਾਰ ਆਫਣਾ ਬਚਿਆ ਸੌਦਾ ਸਮੇਟ ਰਹੇ ਸਨ ਅਤੇ ਜੱਟ ਮੁੰਡੇ ਬੰਕਰੇ ਬੁਲਾਉਂਦੇ ਘਰਾਂ ਨੂੰ ਮੁੜ ਰਹੇ ਸਨ ।
ਰਾਤ ਪਈ ਤੋਂ ਰੂਪ ਤੇ ਜਗੀਰ ਨੂੰ ਪਸ਼ੂਆਂ ਵਾਲੇ ਦਲਾਨ ਦੇ ਇੱਕ ਪਾਸੇ ਬੈਠਕ ਵਰਗੀ ਕੈਠੜੀ ਵਿਚ ਮੰਜੇ ਡਾਹ ਦਿੱਤੇ । ਕੋਠੜੀ ਦਾ ਇੱਕੋ ਬੂਹਾ ਸੀ ਜੋ ਦਲਾਨ ਵਿੱਚ ਖੁੱਲਦਾ ਸੀ ਅਤੇ ਦਲਾਨ ਵਿੱਚੋਂ ਦੀ ਹੀ ਲੰਘ ਕੇ ਅਗਾਂਹ ਵੇਹੜੇ ਤੇ ਸਥਾਤ ਵਿੱਚ ਜਾਣਾ ਪੈਦਾ ਸੀ । ਕੋਠੜੀ ਵਿੱਚ ਸਰੋਂ ਦਾ ਦੀਵਾ ਜਗ ਰਿਹਾ ਸੀ । ਇਸ ਘਰ ਵਿੱਚ ਮੇਲਾ ਵੇਖਣ ਆਏ ਤਿੰਨ ਪਰਾਹੁਣੇ ਹੋਰ ਵੀ ਸਨ, ਜਿਹੜੇ ਚੁਬਾਰੇ ਵਿੱਚ ਆਰਾਮ ਕਰ ਰਹੇ ਸਨ । ਭਾਵੇਂ ਚੰਨੋ ਦੇ ਘਰ ਵੀ ਦੇ ਪਰਾਹੁਣੇ ਆਏ ਹੋਏ ਸਨ, ਫਿਰ ਵੀ ਸ਼ਾਮੇ ਉਨਾਂ ਦੇ ਘਰ ਦੇ ਬਿਸਤਰੇ ਲੈ ਆਈ । ਇੱਕ ਅਤਿ ਬਿਸਤਰਾ ਚੰਨੋ ਨੇ ਆਪਣੀ ਭਾਬੀ ਭਜਨੇ ਦੇ ਸੰਦੂਕ ਚੋਂ ਕੱਢ ਕੇ ਗਲੀਚੇ ਨਾਲ ਜੋੜਦਿਆਂ ਕਿਹਾ:
ਜੇਹੋ ਜੇਹੇ ਸਾਡੇ ਬਿਸਤਰੇ, ਓਹੋ ਜੇਹੇ ਹੇਠ ਦੇਈਂ ।
"ਨੀ ਤੇਰੇ ਦਾ ਮੈਨੂੰ ਤੇਰੇ ਨਾਲੋਂ ਬਹੁਤਾ ਫਿਕਰ ਐ, ਹੋਰ ਦੱਸ ਕੀ ਆਹਨੀ ਐ।"
“ਲੈ ਵੇਖ ਲੈ, ਪੁੱਠੀਆਂ ਪਾਉਣੀਆਂ ਤਾਂ ਕੋਈ ਤੇਰੇ ਤੋਂ ਸਿੱਖੇ ।"
“ਮੈਂ ਤੇਰੇ ਦਿੱਡ ਦੀਆਂ ਸਬ ਜਾਣੀ ਹਾਂ ।" ਸ਼ਾਮੇ ਬਿਸਤਰਾ ਚੁੱਕ ਕੇ ਜਾਂਦੀ ਨੇ ਕਿਹਾ।
ਚੰਨੋ ਦੇ ਚਿੱਤ ਦੀ ਖਾਹਿਸ਼ ਸ਼ਾਮੇ ਨੇ ਸਮਝ ਲਈ ਸੀ । ਉਸ ਗਲੀਚੇ ਵਾਲਾ ਬਿਸਤਰਾ ਰੂਪ ਦੇ ਮੰਜੇ ਤੇ ਸੁੱਟ ਦਿੱਤਾ ਅਤੇ ਦੂਜਾ ਜਗੀਰ ਦੇ । ਜਗੀਰ ਤੇ ਰੂਪ ਦੋਵੇਂ ਆਪਉੱਠ ਕੇ ਵਿਛਾਉਣ ਲੱਗ ਪਏ । ਜਾਂਦੀ ਸ਼ਾਮੋ ਨੇ ਉਨਾਂ ਤੋਂ ਪੁੱਛਿਆ:
ਰੈਟੀ ਵੀ ਤਿਆਰ ਐ ਰੂਪ, ਲਿਆਈਏ ਫੇਰ ?"
“ਲਿਆਓ ਖਾ ਲੈਂਦੇ ਹਾਂ ।"
“ਚੰਗਾ” ਆਖ ਕੇ ਸ਼ਾਮੇ ਰਸੋਈ ਵਿੱਚ ਚਲੀ ਗਈ । ਜਗੀਰ ਆਪਣਾ ਚਤਹੀ ਵਾਲਾ ਬਿਸਤਰਾ ਵਿਛਾ ਕੇ ਰੂਪ ਦੇ ਗਲੀਚੇ ਵੱਲ ਧਿਆਨ ਮਾਰਿਆ । " ਹੂੰ ਹੂੰ, ਮੂੰਹਾਂ ਦੇ ਮੁਲਾਹਜੇ ਸਿਰਾਂ ਨੂੰ ਸਲਾਮਾਂ । ਪਰ ਫਿਰ ਵੀ ਤੇਰੇ ਨਾਲ ਹੁੰਦਿਆਂ ਮੈਨੂੰ ਚਤਹੀ ਵਾਲਾ ਗਦੈਲਾ ਮਿਲ ਗਿਆ, ਨਹੀਂ ਤਾਂ ਖਬਰੇ ਜੁੱਲੀ ਵੀ ਨਾ ਜੁੜਦੀ ।
ਰੂਪ ਥੋੜਾ ਮੁਸਕੁਰਾ ਪਿਆ, ਪਰ ਉਸ ਕੋਈ ਜਵਾਬ ਨਾ ਦਿੱਤਾ, ਸਗੋਂ ਅੱਕਾਂ ਦੀ ਰੂੰ ਦੇ ਬਣੇ ਗਲੀਚੇ ਅਤੇ ਉਸਦੇ ਰੰਗ ਬਿਰੰਗੇ ਫੁੱਲਾਂ ਨੂੰ ਵੇਖਦਾ ਰਿਹਾ । ਉਹ ਖਿਆਲ ਕਰ ਰਿਹਾ ਸੀ, ਕਿਸ ਭਾਗਾਂ ਵਾਲੀ ਨੇ ਇਹ ਗਲੀਚਾ ਆਪਣੇ ਹੱਥੀਂ ਬਣਾਇਆ ਹੈ । ਉਹ ਕਿੰਨੀ ਰਕਾਨ ਹੋਏਗੀ ।
ਸ਼ਾਮੋ ਨੇ ਘਰਦਿਆਂ ਤੋਂ ਚੋਰੀ ਪਰੋਠੇ ਇੱਕ ਖੰਡ ਵਾਲਾ ਤੇ ਇੱਕ ਲੂਣ ਵਾਲਾ ਰੂਪ ਨਾਲ ਝੇਡ ਕਰਨ ਲਈ ਪਕਾ ਕੇ ਰੱਖੇ ਸਨ । ਉਸ ਦੋਵੇਂ ਪਰੋਠੇ ਇੱਕ ਸਾਦਾ ਰੈਟੀ ਪਰੋਸ ਕੇ ਦੇ ਦਿੱਤੇ । ਪਿਆਰ ਰਾਹ ਤੇ ਵਗਦਿਆਂ ਕੋਈ ਵੀ ਦੁੱਖ-ਸੁੱਖ ਵਿਚੋਂ ਦੀ ਲੰਘੇ ਬਿਨਾ ਮੰਜਲ ਤੇ ਨਹੀਂ ਪੁੱਜ ਸਕਦਾ । ਜਗੀਰ ਦੀ ਥਾਲੀ ਵਿੱਚ ਸਾਦੀਆਂ ਰੋਟੀਆਂ ਰੱਖੀਆਂ। ਸ਼ੱਕਰ-ਘਿਓ, ਫੈਲਿਆਂ ਦਾ ਸਾਗ, ਅਤੇ ਗੋਭੀ ਦੀ ਸਬਜੀ ਅੱਡੋ-ਅੱਡ ਕੋਲੀਆਂ ਚ ਪਾਈਆਂ ਹੋਈਆਂ ਸਨ । ਸ਼ਾਮੋ ਦੇ ਛੋਟੇ ਭਰਾ ਨੇ ਉਹਨਾ ਦੇ ਹੱਥ ਧੁਆਏ । ਥਾਲੀਆਂ ਸ਼ਾਮੋ ਨੇ ਇਸ ਤਰਾਂ ਹੁਸ਼ਿਆਰੀ ਨਾਲ ਮੁੰਡੇ ਨੂੰ ਫੜਾਈਆਂ ਸਨ ਕਿ ਸੱਜੀ ਥਾਲੀ ਉਰਲੇ ਪਾਸੇ ਰੂਪ ਨੂੰ ਹੀ ਮਿਲੇ । ਰੋਟੀ ਖਾਣ ਤੋਂ ਪਹਿਲਾਂ ਰੂਪ ਤੇ ਜਗੀਰ ਨੇ “ਵਾਅਖਰੂ” ਆਖਿਆ । ਰੋਟੀ ਖਾਂਦਿਆਂ ਜਦ ਰੂਪ ਨੇ ਮਿੱਠ ਪਰਠੇ ਦੀ ਗਰਾਹੀ ਮੂੰਹ ਵਿੱਚ ਪਾਈ ਤਾਂ, ਉਹ ਇਸ ਤਰਾਂ ਮੁਸਕੁਰਾ ਪਿਆ, ਜਿਵੇਂ ਕੋਈ ਕਲੀ ਅਚਾਨਕ ਬਾਹਾਂ ਖੋਲ ਕੇ ਫੁੱਲ ਬਨ ਗਈ ਹੋਵੇ ।ਰੂਪ ਨੇ ਜਗੀਰ ਨੂੰ ਛੇੜਨ ਲਈ ਮਿੱਠੇ ਪਰਠੇ ਦਾ ਅੱਧ ਉਸਦੀ ਥਾਲੀ ਵਿੱਚ ਰੱਖ ਦਿੱਤਾ। ਮੁੰਡਾ ਪਾਣੀ ਆਲੇ ਗਲਾਸ ਰੱਖ ਕੇ ਅੰਦਰ ਚਲਾ ਗਿਆ । ਜਗੀਰ ਨੇ ਗਰਾਹੀ ਮੂੰਹ ਵਿੱਚ ਪਾਉਂਦਿਆਂ ਹੀ ਸਿਰ ਉਤਾਂਹ ਹਿਠਾਂ ਹਿਲਾਇਆ।
“ਜਦੋਂ ਰੱਬ ਦੁਰਾਝੇ ਕਰੇ, ਤਾਂ ਬੰਦੇ ਦਾ ਕੀ ਜੋਰ ਚਲਦਾ ਏ । ਅੱਗੇ ਖੇਤੜੀ ਨਵਾਬਾਂ ਵਰਗਾ ਬਿਸਤਰਾ ਤੈਨੂੰ ਦੇ ਗਈ।
"ਸਾਲਿਆ, ਤੈਨੂੰ ਅੱਧ ਨਹੀਂ ਦਿੱਤਾ ਵਿੱਚੋਂ ।"
“ਆਹੈ ਇਹਦੇ ਵਿੱਚੋਂ ਤਾਂ ਅੱਧ ਦਿੱਤਾ, ਹੋਰਨਾ ਚੀਜਾਂ ਵਿੱਚੋਂ ਵੀ ਸਿੱਧੀ ਨੀਤ ਰੱਖ ਨਾ ।