Back ArrowLogo
Info
Profile

ਲੱਡਿਆ, ਬੰਦਾ ਨਹੀਂ ਬਣਦਾ।

“ਆਹ ਵੇਖ ਸਾਨੂੰ ਝੁਲਸੇ ਕੰਨ ਵਰਗੀਆਂ ਜਗੀਰ ਨੇ ਦੀਵੇ ਦੇ ਚਾਨਣ ਵਿੱਚ ਰੈਟੀ ਦਾ ਇੱਕ ਸਿਰ ਵਿਖਾਇਆ । ਜਿਹੜਾ ਬਹੁਤਾ ਸੇਕ ਲੱਗ ਜਾਨ ਕਰਕੇ ਥੋੜਾ ਸੜ ਗਿਆ ਸੀ । ਰੂਪ ਨੇ ਹੱਸਦਿਆਂ ਲੂਣ ਮਿਰਚਾਂ ਵਾਲੇ ਪਰੋਠੇ ਵਿੱਚੋਂ ਵੀ ਅੱਧਾ ਦੇ ਦਿੱਤਾ । ਜਗੀਰ ਨੇ ਛੇਤੀ ਨਾਲ ਬੁਰਕੀ ਸਾਗ ਨਾਲ ਲਬੇੜ ਕੇ ਮੂੰਹ ਵਿੱਚ ਪਾਈ ਅਤੇ ਚਿੱਬਦਿਆਂ ਸਾਰ ਹੀ ਬੋਲ ਪਿਆ :

“ਯਾਰ, ਆਹ ਤਾਂ ਝੇਡ ਈ ਹੋਗੀ ।“

ਰੂਪ ਦਾ ਹਾਸਾ ਦਲਾਨ ਬਾਹਰ ਵਿਹੜੇ ਤੱਕ ਚਲਿਆ ਗਿਆ । ਮੁੰਡਾ ਰੋਟੀ ਪੁੱਛਣ ਆਇਆ। ਦੋਹਾਂ ਨੇ ਇੱਕ ਇੱਕ ਹੋਰ ਰਖਾ ਲਈ । ਮੁੰਡੇ ਦੇ ਚਲੇ ਜਾਣ ਪਿੱਛੇ ਰੂਪ ਨੇ ਜਗੀਰ ਨੂੰ ਕਿਹਾ:

“ਮੇਰੇ ਨਾਲ ਖਾਣੇ ਵੇਖ ਲੈ ਕਿਹਾ ਜੇਹੇ ਮਿਲਦੇ ਐ । ਘਰ ਤੇਰੀ ਨੰਦੇ ਨੇ ਮੱਕੀ ਦੀਆਂ ਮੱਥੇ ਮਾਰਨੀਆਂ ਸੀ।

"ਹਾਂ ਬਈ ਖਾਣਿਆਂ ਦਾ ਤਾਂ ਅੰਤ ਨੀ ।"

ਰੋਟੀ ਖਾ ਕੇ ਦੋਹਾਂ ਚੂਲੀ ਕੀਤੀ । ਮੁੰਡਾ ਸਾਰੇ ਭਾਂਡੇ ਕੱਠੇ ਕਰ ਲੈ ਗਿਆ । ਰੋਟੀ ਖਾ ਲੈਣ ਤੋਂ ਥੋੜਾ ਚਿਰ ਪਿੱਛੋਂ ਸੰਤੀ ਨੇ ਰੂਪ ਨੂੰ ਅੰਦਰ ਸਵਾਤ ਵਿੱਚ ਸੱਦਿਆ। ਉਹ ਸਵਾਤ ਵਿੱਚ ਸੂਤ ਦੇ ਮੱਜੇ ਤੇ ਥਮਲੇ ਦੀ ਢੋਹ ਲਾ ਕੇ ਬਹਿ ਗਿਆ । ਸੰਤੀ ਨੇ ਰੂਪ ਦੀ ਭੈਣ ਦਾ ਹਾਲ ਪੁੱਛਿਆ ।

"ਬਸੰਤ ਕੌਰ ਦਾ ਕੋਈ ਚਿੱਠੀ ਚੀਰਾ ਨਹੀਂ ਆਇਆ ?

"ਨੱਥੀ ਨਾਈ ਪਰਸੋਂ ਚੌਥੇ ਸੁਨੇਹਾ ਲਿਆਇਆ ਸੀ, ਰਾਜੀ ਖੁਸ਼ੀ ਐ ਸਾਰੇ।" ਰੂਪ ਨੇ ਨੀਵੀ ਪਾਉਂਦਿਆਮ ਉੱਤਰ ਦਿੱਤਾ । ਰੂਪ ਨੇ ਹੌਲੀ ਤੇ ਸੰਗਾਊ ਜਿਹੀ ਆਵਾਜ ਨੂੰ ਸ਼ਾਮੇ ਨੂੰ ਮਿਨਿਆ ਸਮਝਿਆ, ਬੱਲੇ ਵੇ ਸ਼ੇਰਾ । ਜਿਵੇਂ ਤੇਰੀ ਗੱਲ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ? ਸੰਤੀ ਫਿਰ ਗੱਲ ਕਰਨ ਲੱਗੀ ਪਹਿਲੋਂ ਝਿਜਕੀ ਅਤੇ ਮੁੜ ਸਿਆਣੀ ਬਣਨ ਦੇ ਯਤਨ ਕਰਕੇ ਅੰਗੂਰ ਕੇ ਬੋਲੀ:

“ਮੈਂ ਬਾਈ ਹੋਰਾਂ ਨਾਲ ਸਲਾਹ ਕੀਤੀ ਸੀ, ਬਈ ਅਗਲੇ ਸਾਲ ਆਸਤੇ ਰੂਪ ਹੋਰਾਂ ਨੂੰ ਲਿਖਾ ਦੇਈਏ । ਉਸ ਵੀ ਆਖਿਆ ਏ, ਏਦੂੰ ਕੀ ਚੰਗਾ ਏ ।" ਤੁਸੀਂ ਆਪਣੀ ਸਲਾਹ ਦੱਸ ਦੇਵੇ।

ਰੂਪ ਸੋਚੀਂ ਪੈ ਗਿਆ ਕਿ ਉਸਨੂੰ ਕੀ ਉੱਤਰ ਦੇਵਾਂ । ਇੱਕ ਫਜੂਲ ਲੜਾਈ ਗਲ ਪੈ ਰਹੀ ਹੈ । ਫਿਰ ਉਸਨੂੰ ਓਥੋਂ ਦੇ ਰੰਗੀਲੇ ਮਾਹੌਲ ਨੇ ਪਰਭਾਵਿਤ ਕਰ ਲਿਆ ।

"ਚਾਚੀ ਗੱਲ ਇਹ ਐ ਕਿ ਜਿਉਣੇ ਨੇ ਪੋਲੇ ਪੈਰੀਂ ਜਮੀਨ ਨਹੀਂ ਛੱਡਣੀ । ਉਹ ਵੈਲੀਆਂ ਨੂੰ ਸ਼ਰਾਬ ਵੀ ਪਿਆਉਗਾ। ਹੋ ਸਕਦਾ ਲੜਾਈ ਵੀ ਹੈਜੇ । ਮੁਕੱਦਮਾਂ ਚੱਲ ਪਿਆ, ਸਾਡੇ ਉੱਤੇ ਤੁਸਾਂ ਪੈਸੇ ਲਾਉਣੇ ਹੋਣਗੇ।

ਸੰਤੀ ਰੂਪ ਦੀਆਮ ਖਰੀਆਮ ਸੁਣਕੇ ਹੌਲੀ ਹੋ ਗਈ । ਸ਼ਾਮੋ ਨੂੰ ਰੂਪ ਤੇ ਗੁੱਸਾ ਆ ਗਿਆ, ਉਸ ਨੂੰ ਆਸ ਨਹੀਂ ਸੀ, ਰੂਪ ਉਸਦੀ ਭੂਆ ਦੀ ਗੱਲ ਉਲਟਾਏਗਾ । ਸ਼ਾਮੋ ਦੀ ਮਾਂ ਨੇ ਸਹਿਜ ਨਾਲ ਆਖਿਆ:

"ਵੀਰਾ ਲੜਨਾ ਕਾਹਨੂੰ ਏਂ । ਤੁਸੀਂ ਆਦਮੀਆਂ ਵਾਲੇ ਹੈ, ਇਹ ਬੁੜੀ ਮਾਨੀ ਏ । ਸਮਝਾ ਬੁਝਾ ਕੇ ਉਸਨੂੰ ਵਰਜ ਦਿਆ ਜੇ । ਬਈ ਹੁਣ ਤੂੰ ਇਹ ਬਥੇਰਾ ਵਾਹ ਲਈ ਏ, ਕਿਸੇ ਦੀ ਚੀਜ ਉੱਤੇ ਕਿੰਨਾ ਕੁ ਜੋਰ ਚਲਦਾ ਏ ।

“ਮਾਈ ਜੀਹਦੇ ਮੂੰਹ ਨੂੰ ਮਾਸ ਜਾਵੇ, ਬੇੜੇ ਕੀਤਿਆਂ ਉਹ ਕਦੇ ਛੱਡਦਾ ਏ । ਉਸਦਾ ਹਰਾਮ ਚਿੱਤ ਪਿਆ ਏ, ਸਮਝ ਨਾਲ ਉਸ ਕਦੇ ਪਾਉਣਾ ਏ । ਤੂੰ ਚਾਚੀ ਨੂੰ ਪੁੱਛ, ਕਿੰਨੀ ਵਾਰ ਪੰਚੇਤਾ ਵਿੱਚ ਲੋਕਾ ਨੇ ਆਖਿਆ ਏ ।

“ਮਾੜੀ ਤਾਂ ਭਾਈ ਇਹ, ਜੀਹਨੇ ਪਹਲੋਂ ਘਰ ਵਾੜ ਲਿਆ ।

"ਰਹਿਣ ਦੇ ਚੁੱਪ ਕਰ ਤੂੰ ।" ਸੰਤੀ ਨੇ ਤਲਖੀ ਨਾਲ ਆਖਿਆ, " ਜਿਹੜੀ ਹੈ ਚੁੱਕੀ ਏ ਉਹਦੀ ਕੀ ਨੱਹ ਚੌਣੀ ਕਰਨੀ ਏ ।" ਫਿਰ ਉਸ ਰੂਪ ਨੂੰ ਸੰਬੋਧਨ ਕੀਤਾ, “ ਤੁਸੀਂ ਇਸ ਤਰਾਂ ਕਰ ਲਵੋ ਮੁਨਸਬੀ ਪੁਆ ਕੇ

40 / 145
Previous
Next