

ਭਾਗ : ਨੌਵਾਂ
ਸੰਤੀ ਚੌਕਮਾਂ ਚੁੱਲਾ ਕਿਸੇ ਯਾਰ ਨੂੰ ਡਹਾ ਕੇ ਮਾਰੂ ।
ਰੂਪ, ਜਗੀਰ, ਕਾਕਾ ਅਤੇ ਜੈਲੇ ਸੰਤੀ ਦੀ ਜਮੀਨ ਠੇਕੇ ਤੇ ਲੈਣ ਦੀ ਸਲਾਹ ਕਰਨ ਲੱਗੇ । ਰੂਪ ਆਪਣੇ ਵੱਲੋਂ ਪੱਕੀ ਕਰ ਆਇਆ ਸੀ ਅਤੇ ਲਿਖਾ-ਪੜੀ ਕਰਵਾ ਲੈਣਾ ਚਾਹੁੰਦਾ ਸੀ । ਪਿਆਰ ਅਜਿਹੀ ਚੇਟਕ ਹੈ, ਪਜਿਹੜਾ ਮਨੁੱਖ ਦੇ ਦਿਲ ਵਿੱਚ ਕਈ ਪਰਕਾਰ ਦੀਆਂ ਕੁਰਬਾਨੀਆਂ ਲਈ ਜਿਗਰਾ ਤੇ ਦਲੇਰੀ ਪੈਦਾ ਕਰ ਦਿੰਦਾ ਹੈ । ਰੂਪ ਨੇ ਦਿਲ ਵਿੱਚ ਪੱਕੀ ਮਿੱਥ ਲੈਣ ਦੇ ਬਾਵਜੂਦ ਆਪਣੇ ਨਾਲ ਚੋਣਵੇਂ ਖਾੜਕੂ ਰਲਾ ਲੈਣੇ ਸਿਆਣਪ ਸਮਝੀ ਜਗੀਰ ਨੂੰ ਸਾਰੀ ਅੰਦਰਲੀ ਗੱਲ ਦਾ ਪਤਾ ਸੀ । ਉਸ ਹਿੱਕ ਥਾਪੜ ਲਈ ਕਿ ਵਾਧੇ ਘਾਟੇ ਪਿੱਛੇ ਨਹੀਂ ਜਾਣਾ, ਯਾਰ ਦੀ ਯਾਰ ਨਿਭਾਉਣੀ ਹੈ । ਕਾਕਾ ਤੇ ਜੈਲੋ ਵੀ ਉਹਨਾ ਤੋਂ ਮੁੱਖ ਮੋੜਨ ਵਾਲੇ ਨਹੀਂ ਸਨ । ਕਾਕੇ ਦੇ ਅਵਿੱਦਿਤ ਦਿਮਾਗ ਵਿੱਚ ਇੱਕ ਖਿਆਲ ਤੋਂ ਰਿਹਾ ਸੀ, ਔਰਤ ਕਿਸੇ ਦੀ ਨਹੀਂ ਹੁੰਦੀ। ਉਹ ਸਾਹਿਬਾਂ ਦੀ ਕਰਤੂਤ ਗਾਉਣ ਵਾਲਿਆਂ ਤੋਂ ਸੁਣ ਚੁੱਕਾ ਸੀ । ਸੁੱਚੇ ਸੂਰਮਾ ਦਾ ਕਿੱਸਾ ਉਹ ਨਿੱਤ ਹੀ ਸੁਣਦਾ ਸੀ । ਜਿਸ ਵਿੱਚ, ਸੁੱਚੇ ਦੀ ਭਾਬੀ ਘੂਕਰ ਮੇਲ ਨਾਲ ਖਰਾਬ ਹੋ ਗਈ ਸੀ ਅਤੇ ਸੁੱਚੇ ਨੂੰ ਦੋਹਾਂ ਨੂੰ ਮਾਰਨਾ ਪਿਆ । ਸੰਤੀ ਤੇ ਜਿਉਣੇ ਦੀ ਖੱਜਲ ਖੁਆਰੀ ਉਹ ਅੱਖੀਂ ਵੇਖ ਚੁੱਕਾ ਸੀ। ਉਸ ਨੇ ਇਨਾਂ ਖਿਆਲਾਂ ਦੀ ਖਿੱਚੋਤਾਣ ਵਿੱਚ ਆਖਿਆ:
"ਰੰਨ ਚੱਕਮਾ ਚੁੱਲਾ ਹੁੰਦਾ ਐ । ਹੁਣ ਨਕੋਰ ਲੈ ਚੰਗੀ ਤਰਾਂ ਪਿੱਛੇ ਨਾ ਪਛਤਾਇਓ । ਉਂਝ ਮੈਂ ਬੌਡੇ ਨਾਲ ਹਾਂ, ਮੈਂ ਕਿਤੇ ਡਰਾਕਲ ਈ ਨਾ ਸਮਝ ਲਿਓ।
“ਜੇ ਮਾੜੀ ਨਿਕਲ ਜਾ ਤਾਂ ਆਪਣਾ ਕੀ ਲੈਜੂ । ਆਪਾਂ ਇੱਕ ਸਾਲ ਵਾਹ ਕੇ ਛੱਡ ਦਿਆਂਗੇ ਅਤੇ ਫਿਰ ਅਗਲੇ ਸਾਲ ਜਿਉਣੇ ਨਾਲ ਮੱਥਾ ਲਵਾ ਦਿਆਂਗੇ । ।" ਜਗੀਰ ਨੇ ਕਾਹਲਿਆਂ ਪੈ ਕੇ ਉੱਤਰ ਦਿੱਤਾ।
"ਜੈਲੇ ਨੇ ਸਿਰ ਹਿਲਾਉਂਦਿਆਂ ਦਲੀਲ ਦਿੱਤੀ :
ਭਾ ਸਾਰਥੀ ਅਗਾਂਹ ਨੂੰ ਵੀ ਜਮੀਨ ਰੱਖਣ ਦੀ ਗੱਲ ਉਸ ਨਾਲ ਕਰਨੀ ਚਾਹੀਦੀ ਐ । ਜਿਉਣੇ ਤੋਂ ਕਜੀਏ ਕਲੇਸ਼ ਨਾਲ ਜਮੀਨ ਦਾ ਕਬਜਾ ਲਿਆ ਤੇ ਫੈਦਾ ਵੀ ਨਾ ਉਠਾਇਆ ।"
"ਇਹ ਗੱਲ ਤਾਂ ਉਹ ਦੋਹੀਂ ਹੱਥੀਂ ਮੰਨਦੀ ਐ, ਰੂਪ ਨੇ ਜੈਲੇ ਦੀ ਤਸੱਲੀ ਕਰਵਾਈ ।
"ਹੋਏ ਸੌਦੇ ਨੂੰ ਰੂਸ ਮਾਰ ਕੇ ਵੀ ਮੁਕਰਾਉਣ ਵਾਲੇ ਹੁੰਦੇ ਐ ?”
"ਨਹੀਂ, ਤੂੰ ਅਜਿਹੀਆਂ ਗੱਲਾਂ ਦਾ ਫਿਕਰ ਨਾ ਕਰ, ਮੈਂ ਆਪੇ ਸਮਿੱਝ ਲਵਾਂਗਾ । ਰੂਪ ਨੇ ਕਾਕੇ ਵੱਲ ਮੂੰਹ ਫੇਰ ਕੇ ਆਖਿਆ, "ਕਿਉਂ ਤੇਰੀ ਕੀ ਸਲਾਹ ਏ, ਫੇਰ ਨਾ ਤਿਰ-ਫਿਰ” ਕਰੀਂ ਪਿੱਛੇ ?”
"ਮੈਂ ਠੀਕ ਆਂ ਬਾਈ । ਜੇ ਜਿਉਣਾ ਠੋਕਣਾ ਪਿਆ ?"
"ਇਹ ਗੱਲ ਐ ਤਾਂ ਸਾਲੇ ਦੇ ਅੱਜ ਈ ਗਿੱਟੀ ਤੂੰ ਪਾ ਦਿੰਨੇ ਆਂ । ਸੁੱਚੇ ਸੂਰਮੇ ਦਾ ਕਿੱਸਾ ਨਿੱਤ ਸੁਣੀਂਦਾ, ਤੂੰ ਫੋਕੇ ਪਟਾਕੇ ਨਾ ਸਮਝੀ ।
ਸਾਰੇ ਹੱਸ ਪਏ । ਜਗੀਰ ਨੇ ਥਾਪੀ ਦਿੰਦਿਆਂ ਕਿਹਾ:
“ਓਏ ਮੁੰਡਾ ਤਾਂ ਵਾਗਾਂ ਖਿੱਚ ਕੇ ਰੱਖਣ ਵਾਲਾ ਏ ।
ਓਸੇ ਆਥਣ ਸਾਰਿਆਂ ਨੇ ਰੂਪ ਦੇ ਘਰ ਸ਼ਰਾਬ ਪਿਤੀ । ਰੂਪ ਨੇ ਸਾਰਿਆਂ ਨੂੰ ਗੈਲ ਲੁਕਾਈ ਰੱਖਣ ਦੀ ਤਾਕੀਦ ਕੀਤੀ । ਪਰ ਘਰ ਨੂੰ ਜਾਂਦਿਆਂ, ਨਸ਼ੇ ਦੀ ਲੋਰ “ਚ ਕਾਕੇ ਤੋਂ ਦੰਦੀਆਂ ਕਰੀਚਦਿਆਂ ਨਿਕਲ ਗਿਆ :