Back ArrowLogo
Info
Profile

ਬੱਚ ਜਿਉਣਿਆ ਤੇਰੇ ਸੀਰਮੇ ਪੀਆਏ ਸੀਰਮੇ ।“

ਬੀਹੀ ਦੇ ਮੌਤ ਤੇ ਚੰਦ ਚਾਨਣੀ ਰਾਤ ਵਿੱਚ ਮੁੱਡੇ ਬੈਂਕਰ ਵਿਜੀ ਖੇਡ ਰਹੇ ਸਨ । ਉਹਨਾ ਵਿੱਚ ਜਿਉਣੇ ਦਾ ਵੱਡਾ ਮੁੰਡਾ ਵੀ ਸੀ । ਉਸ ਆਪਣੇ ਬਾਪੂ ਨੂੰ ਸ਼ਰਾਬੀ ਕਾਮੇ ਦੀ ਗੱਲ ਦੱਸੀ । ਜਿਉਣੇ ਨੂੰ ਦਾਲ ਵਿੱਚ ਕਾਲਾ ਖੁੜਕ ਗਿਆ ਅਤੇ ਉਸੇ ਦਿਨ ਤੋਂ ਹੀ ਚੇਤਨ ਰਹਿਣ ਲੱਗ ਪਿਆ।

ਇਸ ਵਾਰ ਰੂਪ ਇਕੇਲਾ ਕਪੂਰੀ ਗਿਆ ਅਤਰ ਜਗੀਰ ਨੂੰ ਜਾਣ ਕੇ ਛੱਡ ਗਿਆ ।ਜਗੀਰ ਉਸ ਦਾ ਯਾਰ ਜਰੂਰ ਸੀ ਪਰ ਉਸਦਾ ਦਿਲ ਕਿਸੇ ਮਿੱਠੀ ਤੱਸਲੀ ਨੂੰ ਤਰਸ ਰਿਹਾ ਸੀ । ਮਿੱਤਰਤਾ ਉਹ ਛੱਡੀ ਹੈ, ਜਿਸ ਤੇ ਤੁਰਦਿਆਂ ਪਿਆਰ ਦਾ ਪਾਂਧੀ ਆਪਣੀ ਮੰਜਲ ਤੇ ਪਹੁੰਚਦਾ ਹੈ।

ਰੂਪ ਨੇ ਪਹਿਲੀਆਂ ਸ਼ਰਤਾਂ ਉੱਤੇ ਹੀ ਜਮੀਨ ਲਿਖਵਾ ਲਈ, ਜਿਹੜੀਆਂ ਮੇਲੇ ਵਾਲੀ ਰਾਤ ਸੱਤੀ ਨਾਲ ਹੋਈਆਂ ਸਨ । ਦਿਨ ਛਿਪਣ ਵਿੱਚ ਹਾਲੇ ਦੋ ਢਾਈ ਘੰਟੇ ਸਨ । ਰੂਪ ਨੇ ਸੱਤੀ ਨੂੰ ਪਿੰਡ ਮੁੜਨ ਲਈ ਕਿਹਾ, ਪਰ ਉਸਦਾ ਦਿਲ ਅੱਜ ਮੇਲੇ-ਚੇਰੀ ਰਾਤ ਕਟਣ ਨੂੰ ਕਰਦਾ ਸੀ । ਸੰਤੀ ਨੇ ਸਿਰ ਫੇਰਦਿਆਂ ਕਿਹਾ

“ਆਹ ਕੋਈ ਵੇਲਾ ਪਿੰਡ ਜਾਣ ਦਾ, ਤੈਨੂੰ ਤਾਂ ਅੱਧ ਤੱਕ ਜਾਂਦਿਆ ਈ ਹਨੇਰਾ ਹੋ ਜਾਣਾ ਏ ।"

“ਹਨੇਰਾ ਹੈ ਤੂ ਤਾਂ ਕੀ ਏ ।"

“ਨਾ ਭਾਈ, ਸਵੇਰੇ ਦਿਨ ਨਹੀਂ ਚਰਨਾ, ਹੁਣ ਤਾਂ ਮੈਂ ਕੋਈ ਨਹੀ ਜਾਨ ਦੇਂਦੀ ।"

“ਚੰਗਾ ਤੇਰੀ ਮਰਜੀ ਦੇ ਦਾਦੀ ।

ਰੂ ਦੇ ਦਿਲ ਦੀ ਹੋ ਗਈ । ਉਹ ਖੁਸ਼ੀ ਨੂੰ ਆਪਣੇ ਦਿਲ ਵਿੱਚ ਦਬ ਦਥ ਰੱਖਦਾ ਸੀ ਪਰ ਫਿਰ ਵੀ ਬਾਹਰ ਨੂੰ ਭੁੱਲਦੀ ਆ ਰਹੀ ਸੀ । ਸਮਾਂ ਬਿਤਾਣ ਲਈ ਉਹ ਬਾਹਰ ਨੂੰ ਨਿਕਲ ਤੁਰਿਆ । ਜਦ ਦਾ ਆਇਆ ਸੀ ਤਾਂ  ਉਸਨੇ ਚੀਨ ਨੂੰ ਮਸਾ ਇਕ ਵਾਰ ਵੇਖਿਆ ਸੀ। ਪਰ ਚੰਨੋ ਦੇ ਪਰਸੰਨ ਚੇਹਰੇ ਤੇ ਮਿਠਾ ਜੀ ਆਇਆ ਨੂੰ ਲਿਖਿਆ ਹੋਇਆ ਸੀ । ਪ੍ਰੇਮੀਆਂ ਦੀਆਂ ਤੱਕਾਂ ਪੁੰਗਰਦੇ ਵਲਵਲਿਆਂ ਨੂੰ ਭਰੂ ਬਣਾਉਂਦੀਆਂ ਹਨ। ਹੁਸਨ ਦੀ ਕੈਮਲ ਤਹਿ ਵਿੱਚ ਹਰਕਤ ਕਰਦਾ ਲਹੂ ਅੱਖ-ਮਚੱਲੀ ਖੇਡਦਾ ਹੈ ਅਤੇ ਸੰਗ ਦੀਆਂ ਪਲਕਾਂ ਆਪ-ਮੁਹਾਰੇ ਖੁਲ-ਖੁਲ ਇਕੱਠੀਆਂ ਹੁੰਦੀਆਂ ਜਾਂਦੀਆਂ ਹਨ। ਪਿੰਡ ਬਾਹਰ ਰੂਪ ਓਸੇ ਡੰਡੀ ਤੇ ਗਿਆ, ਜਿਸ ਤੇ ਕਦੇ ਪਿਆਰ ਦਾ ਦੇਵਤਾ ਮਿਹਰਬਾਨ ਹੋਇਆ ਸੀ ਅਤੇ ਉਹਦੇ ਲਈ ਜਿੰਦਗੀ ਦਾ ਮੂਹਾ ਖੁੱਲਣ ਦੀ ਆਸ ਵਿਸ਼ਵਾਸ ਵਿੱਚ ਬਦਲ ਗਈ ਸੀ।

ਦਿਆਲੇ ਨੂੰ ਰੂਪ ਦੇ ਛੇਤੀ ਵੱਜੇ ਗੋਤਿਆਂ ਨੇ ਸ਼ੱਕੀ ਕਰ ਦਿੱਤਾ ਸੀ ।ਜਈਆ ਹਲਾਤਾਂ ਵਿੱਚ ਪ੍ਰੇਮੀ ਚੋਰ ਦੀ ਜਾਤ ਆ ਮਿਲਦਾ ਹੈ । ਰੂਪ ਦਾ ਸ਼ਾਮੇ ਦੇ ਘਰ ਪਰਾਹੁਣਿਆਂ ਵਾਂਗ ਫਿਰਨਾ ਉਸਦੇ ਧੜਕਦੇ ਦਿਲ ਨੂੰ ਕਹਿਮੀ ਬਣਾ ਗਿਆ । ਦਿਆਲੇ ਨੇ ਸਮਾਂ ਕੱਦ ਕੇ ਘੁਰਦੀਆਂ ਅੱਖਾਂ ਨਾਲ ਸਾਮੇ ਨੂੰ ਪੁੱਛਿਆ । ਕੀਤਾ ਚਿਰ ਚਿਤਾ ਕੇ ਸਾਮੇ ਨੇ ਚੰਨੋ ਦੀ ਸਾਰੀ ਗੱਲ ਦੱਸ ਦਿੱਤੀ । ਦਿਆਲਾ ਐਨਾ ਖੁਸ਼ ਹੋਇਆ ਜਿਵੇਂ ਉਸਨੂੰ ਕੋਈ ਆਸਰਾ ਲੱਭ ਗਿਆ ਸੀ । ਜਦ ਦੇ ਪ੍ਰੇਮੀ ਜ਼ਿੰਦਗੀ ਦੀ ਹਮਦਰਦੀ ਸਾਂਝੀ ਕਰਦੇ ਹਨ ਤਦ ਸਮਾਜਿਕ ਨਜਰਾਂ ਬੇਹਰ ਦੇ ਕੰਡਿਆਂ ਵਾਂਗ ਆਕੜ ਜਾਂਦੀਆਂ ਹਨ। ਪਰ ਉਹਨਾ ਦੇ ਮੁਕਾਬਲੇ ਪੇਰਮੀਆਂ ਦਾ ਲੜਨ-ਸਾਹਸ ਅਤੇ ਜੀਉਣ ਸਲ ਰੇਕੀ ਕਰਦਾ ਹੈ । ਦਿਆਲੇ ਦੇ ਸਾਰੇ ਭੁਲੇਖੇ ਨਵੀਂ ਹਕੀਕਤ ਵਿੱਚ ਮੁਸਕਾ ਪਏ। ਦਿਆਲਾ ਰੂਪ ਨੂੰ ਜੱਫੀ ਵਿੱਚ ਲੈਣ ਲਈ ਕਾਹਲਾ ਪੈ ਗਿਆ । ਉਹ ਬਾਹਰ ਨੂੰ ਜਾਂਦੇ ਰੂਪ ਦੇ ਪਿੱਛੇ-ਪਿੱਛੇ ਤੁਰ ਪਿਆ।

ਰੂਪ ਖੇਤਾਂ ਦੀ ਓਰ ਚਲਿਆ ਗਿਆ ਅਤੇ ਦਿਆਲਾ ਉਸਨੂੰ ਖੂਹ ਦੀ ਗਾਧੀ ਤੇ ਬਹਿ ਉਡੀਕਦਾ ਰਿਹਾ । ਦਿਆਲੇ ਨੇ ਰੂਪ ਨੂੰ ਪਹਿਲਾਂ ਕਿੰਨੇ ਸਾਰੇ ਨਾਲ ਭੇਜਿਆ ਸਿ, ਪਰ ਹੁਣ ਦਸ਼ਕ ਪਿਆਰ ਵਿੱਚ ਖਿੱਚੀਦਾ ਜਾ ਰਿਹਾ ਸੀ । ਜੇ ਅਗਿਆਨਤਾ ਦਾ ਪਰਦਾ ਚੀਰਿਆ ਜਾਵੇ ਤਾਂ ਦੁਨੀਆਂ ਤੇ ਕੋਈ ਕਿਸੇ ਦਾ ਵਿਰੋਧੀ ਨਾ ਹੋਵੇ । ਮਨੁੱਖ ਸਾਂਝੀ ਤੇ ਹਮਦਰਦ ਜਿੰਦਗੀ ਦਾ ਹਸਦਾ ਅੱਗ ਹੋ ਜਾਵੇ । ਦਿਆਲੇ ਨੇ ਨੇੜੇ ਆਈ ਰੂਪ ਨੂੰ ਹੱਥ ਜੋੜਦਿਆਂ ਕਿਹਾ:

“ਸਾ-ਜਰੀ ਕਾਰ ਬਾਈ ।“

“ਸਤਿ ਸਿਰੀ ਅਕਾਲ ਜਾਈ ।” ਰੂਪ ਲਈ ਇਹ ਫਤਿਹ ਕੋਈ ਅਨੇਖੀ ਨਹੀਂ ਸੀ । ਰਾਹ ਤੁਰਦਿਆਂ ਜਾਂ ਢਾਂਢੇ ਕਿਤੇ ਗਿਆ ਚੌਸਰ ਮੁੰਡੇ ਆਮ ਤੌਰ ਤੇ ਉਸਨੂੰ ਸਤਿ ਸਿਰੀ ਅਕਾਲ ਬੁਲਾਇਆ ਕਰਦੇ ਸੀ । ਪਰ ਦਿਆਲੇ ਨੇ ਇਹ ਪੁੱਛ ਕੇ ਹੈਰਾਨੀ ਪੈਦਾ ਕਰ ਦਿੱਤੀ।

42 / 145
Previous
Next