

ਬਾਈ ਦੇ ਘਰ ਨਵੇਂ ਪਿੰਡ ਈ ਐ ?
“ਹਾਂ ਸ਼ਾਇਦ ਉਸਨੂੰ ਸੱਤੀ ਦੇ ਭਰਾ ਨੇ ਦੱਸ ਦਿੱਤਾ ਹੋਵੇ ਰੂਪ ਨੇ ਖਿਆਲ ਕੀਤਾ। ਪਰ ਅੰਦਰੋਂ ਉਸਦਾ ਚਾਰ ਦਿਲ ਨੰਬਰ ਗਿਆ ।
“ਤੂੰ ਯਾਰ ਹੈਰਾਨ ਹੁੰਨਾ ਏਂ, ਮੈਂ ਤਾਂ ਤੇਰਾ ਨਾਂ ਵੀ ਜਾਣਦਾ ਰੂਪ । ਤੈਨੂੰ ਮੇਲੇ ਵਿੱਚ ਗੋਤੇ ਕੰਬਦੇ ਨੂੰ ਵੇਖਿਆ ਸੀ ।
“ਆਹੋ ਮੈਂ ਮੇਲੇ ਵੀ ਆਇਆ ਸੀ । ਰੂਪ ਨੇ ਮੁਸਕਾਉਣ ਦੇ ਯਤਨ ਨਾਲ ਉੱਤਰ ਦਿੱਤਾ। ਪਰ ਉਸਦਾ ਮੁਸਕਾਉਣ ਅਸਲੇ ਬਣਾਉਟੀ ਸੀ, ਜਿਸ ਵਿੱਚ ਉਹ ਆਪਣੇ ਕਮਜੋਰ ਭਾਵਾਂ ਨੂੰ ਲੁਕਾ ਰਿਹਾ ਸੀ ।
“ਆ ਘਰ ਚੱਲੀਏ ? ਦਿਆਲੇ ਨੇ ਉਸਦਾ ਹੱਥ ਫੜਦਿਆਂ ਕਿਹਾ।“
ਪਰ ਮੈਂ….।” ਰੂਪ ਦੀ ਡਿਜਕ ਕੁਝ ਸੋਚ ਗਈ ।
“ਸੰਤੀ ਦੇ ਘਰ ਦੇ ਤਾਅਲੁੱਕ ਖਬਰੇ ਇਸ ਨਾਲ ਕਿਹੋ ਜਿਹੇ ਹਨ। ਮੈਂ ਇਕ ਨਾਵਾਕਿਫ ਚੇਬਰ ਨਾਲ ਬਰਾਨੇ ਪਿੰਡ ਉਸਦੇ ਘਰ ਜਾ ਰਿਹਾ
“ਸੰਗਣ ਦੀ ਜਿਹੜੀ ਗੱਲ ਏ ਯਾਰ ।
ਨਹੀਂ ਸੰਗ ਤਾਂ ਕੋਈ ਨਹੀਂ ।" ਰੂਪ ਨੇ ਬੁੱਲਾਂ ਤੇ ਜੀਤ ਫੇਰਦਿਆਂ ਕਿਹਾ, “ਬਈ ਆਪਣਾ ਨਾ ਕੀ ਏ ?
“ਨਾ ਤਾਂ ਦਿਆਲਾ ਏ, ਹੋਰ ਸਭ ਕੁਝ ਘਰ ਜਾ ਕੇ ਦੱਸੂਗਾ ।" ਦਿਆਲੇ ਨੇ ਰੂਪ ਨੂੰ ਖਿੱਚਦਿਆ ਕਿਹਾ।
ਰੂਪ ਹਾਲੇ ਆਪਣੀ ਜ਼ਿੰਦਗੀ ਵਿੱਚ ਦੂਰ ਹੋਣਾ ਸਿੱਖਿਆ ਨਹੀਂ ਸੀ । ਉਸਦੀ ਸਾਰੀ ਉਮਰ ਮਿੱਤਰ ਵਾਯੂ-ਮੰਡਲ ਵਿੱਚ ਬੀਤੀ ਸੀ । ਹਿੱਤ ਨਾਲ ਘਰ ਨੂੰ ਲਿਜਾਦੇ ਦਿਆਲੇ ਦਾ ਹੱਮਾਂ ਚਾਉਦਿਆ ਉਸਨੂੰ ਠੀਕ ਨਾ ਲੱਗਿਆ ਅਤੇ ਉਹਦੇ ਬਰਾਬਰ ਤੁਰ ਪਿਆ । ਦਿਆਲੇ ਨੂੰ ਪੂਰੀ ਵਿੱਚ ਨਸ਼ਾ ਚਰ ਰਿਹਾ ਸੀ ਅਤੇ ਉਸਦੇ ਉਠਦੇ ਕਦਮਾਂ ਵਿੱਚ ਜਵਾਨੀ ਦੀ ਰੜਕ ਮਰੋੜੇ ਖਾ ਰਹੀ ਸੀ। ਫਲੇ ਵਿਚੋਂ ਦੀ ਜੋੜੀ ਲੰਘਦਿਆਂ ਵੇਖ ਕੇ ਕਈ ਇੱਕ ਤਿੱਖੇ ਮੁੰਡਿਆਂ ਦੀ ਅੱਖ ਫਰਕੀ, ਜਿਹੜੀ ਸੰਕੀ ਹੋਰੁਕੇ ਦਿਆਲੇ ਵਿੱਚ ਦੀ ਲੰਘ ਕੇ ਰੂਪ ਨੂੰ ਵੀ ਵਿੰਨ ਗਈ । ਇੱਕ ਨੇ ਵਿੱਚੋਂ ਕਿਹਾ
“ਇਹ ਗੱਭਰੂ ਅੱਗੇ ਵੀ ਕਿਤੇ ਵੇਖਿਆ ਏ "
“ਮੁੰਡੇ ਦੀ ਚਾਲ ਤੇ ਹੈ ਸ਼ਾਨ "ਪਟ ਦੇ ਪਟ ਦੇ ਕਰਦੀ ਹੈ ।
ਰੂਪ ਤੇਰ ਦਿਆਲੇ ਨੇ ਦੇਵੇ ਕਾਨੀਆਂ ਸੁਣ ਲਈਆਂ । ਉਹ ਇੱਕ ਦੂਜੇ ਵੱਲ ਵੇਖਕੇ ਮੁਸਕਾ ਪਏ। ਘਰ ਆ ਕੇ ਦਿਆਲੇ ਨੇ ਕੋਠੇ ਤੇ ਮੰਜਾ ਸ਼ਾਹ ਲਿਆ। ਉਹ ਨਵੇਕਲੇ ਰੂਪ ਨਾਲ ਦਿਲ ਵਟਾਂਦਰਾ ਕਰਨਾ ਚਾਹੁੰਦਾ ਸੀ ।
“ਚਾਹ ਪੀਣੀ ਏ ਕਿ ਦੁੱਧ ਪੀਣਾ ਏ ਬਾਈ ?”
“ਕੁਛ ਨੀ ਪੀਣਾ ਦਿਆਲ”
“ਪੀਣ ਵਾਲੀ ਚੀਜ਼ ਤਾਂ ਜਰੂਰ ਪੀਆਂਗੇ ਨਾ ? ਦਿਆਲੇ ਨੇ ਥੱਲੇ ਉਤਰਦਿਆਂ ਕਿਹਾ।
ਰੂਪ ਨੇ ਕੌਠੇ ਉੱਤੇ ਦੀ ਪਿੰਡ ਤੱਕਿਆ। ਉੱਚੇ ਨੀਵੇਂ ਕੱਜੇ ਫੋਟੋ ਛੱਪੜ, ਬੋਹੜ ਨਾਰੇ ਸਾਧਾਂ ਦਾ ਡੇਰਾ ਉਸ ਤੋਂ ਪਾਰ ਪੈਲੀਆਂ, ਉਹ ਇੱਕ ਨਜਰ ਵਿੱਚ ਹੀ ਸਭ ਕੁਝ ਵੇਖ ਗਿਆ । ਉਸਦੀ ਨਿਗਾ ਚੰਨੋ ਦੇ ਘਰ ਤੇ ਆ ਜੋ ਗੰਡੀ ਗਈ। ਉਸਦੇ ਕੋਠੇ ਦੇ ਨੇੜੇ ਹੀ ਦਿਨ ਲਹਿੰਦਾ ਵੇਖਕੇ ਇੱਕ ਕਬੂਤਰਬਾਜ ਫਤਰੀ ਹਿਲਾ ਰਿਹਾ ਸੀ ਅਤੇ ਕਬੂਤਰ ਛਤਰੀ ਦੁਆਲੇ ਚੱਕਰ ਲਾ ਰਿਹਾ ਸੀ । ਦਿਆਲੇ ਨੇ ਰੂਰੀ ਮਾਰਕਾ ਬਰਾਮ ਦੀ ਬੋਤਲ ਲਿਆ ਰੱਖੀ । ਪਾਣੀ ਵਾਲੀ ਗੜਵੀ ਅਤੇ ਕੱਚ ਦੀ ਗਲਾਸੀ ਉਸ ਉਸ ਰੂਪ ਵੱਲ ਵਧਾਈ । ਰੂਪ ਨੇ ਉਤਲ ਵੱਲ ਵੇਖਦਿਆਂ ਕਿਹਾ:
“ਇਹ ਬਾਈ ਤੂੰ ਕੀ ਕਰਨ ਲੱਗਾ ?”
“ਘੁੱਟ ਪੀਤੇ ਬਿਨਾ ਜਿਗਰੀ ਗੱਲ ਨਹੀਂ ਹੁੰਦੀ ।“