Back ArrowLogo
Info
Profile

ਇੱਕ ਵਾਰ ਉਠਣਾ ਚਾਹੁੰਦਾ ਸੀ । ਉਹ ਸੁੱਤਾ ਹੈ ਹੀ ਨਹੀਂ ਸੀ । ਉਸਦੇ ਦਿਲ ਦੇ ਨਿਰਾਸ਼ ਹਨੇਰੇ ਵਿੱਚ ਇੱਕ ਵਾਰ ਹੀ ਆਸ਼ਾ ਦੀ ਪਰਭਾਤ ਗੰਜੀ । ਉਛਲਦੇ ਦਿਲ ਨੇ ਸਮਝਿਆ, ਚੰਨੋ ਆ ਗਈ। ਚੰਨੋ ਸਚਮੁਦ ਹੀ ਆ ਗਈ ਸੀ । ਪਿਆਰ ਦੇ ਦਲੇਰ ਇਰਾਦੇ ਨੇ ਸ਼ਰਮ ਤੇ ਡਰ ਜਿੱਤ ਲਏ । ਰੂਪ ਨੇ ਉਠ ਕੇ ਬਹਿੰਦਿਆਂ ਪੁੱਛਿਆ।

“ਕੌਣ ਏ ?” ਉਸਦੀ ਦੁੱਪ ਵਰਗੀ ਆਵਾਜ ਵਿੱਚ ਲਰਜਾ ਰਲਿਆ ਹੋਇਆ ਸੀ ।

“ਤੂੰ ਕੀਹਨੂੰ ਸੱਦਿਆ ਸੀ ?" ਚੰਨੋ ਦੀ ਸਾਫ ਤੇ ਨਿਖਰਵੀਂ ਅਵਾਜ ਵਿੱਚ ਡਰ ਦਾ ਭੋਰਾ ਅੰਸ਼ ਨਹੀਂ ਸੀ ।

"ਨਹੀਂ ਚੰਨੋ, ਮੈਂ ਕਿਹਾ .....।" ਉਹ ਵਿੱਚਾ ਹੋ ਗਿਆ । ਮੁਣ ਮੰਜੇ ਦੇ ਇੱਕ ਪਾਸੇ ਹੁੰਦਿਆਂ ਕਿਹਾ, " ਤੂੰ ਪਤੀ ਕਾਹਤੋਂ, ਬਹਿ ਜਾ । ਤੂੰ ਕਿੱਥੋਂ ਦੀ ਆ ਗਈ।

ਕੋਠੇ ਕੋਠੇ ਧਰਮਸ਼ਾਲਾ ਤੋਂ ਦੀ “ ਹੇਠ ਕਿਨਾ ਇਦਕ ਪੌਦ ਵੱਲ ਬਹਿ ਗਈ। ਰੂਪ ਦੀ ਖੁਸ਼ੀ ਦਿਲ ਵਿਚੋਂ ਉਠ ਕੇ ਦਿਮਾਗ ਦੁਆਲੇ ਘੁੰਮਰੀਆਂ ਪਾ ਰਹੀ ਸੀ ।ਬਾਵਜੂਦ ਜਿਹਨ ਤੇ ਜੋਰ ਦੇਣ ਦੇ ਉਸਨੂੰ ਕੁਝ ਨਹੀਂ ਸੀ ਸੁੱਝ ਰਿਹਾ।

"ਚੰਨੋ ਤੂੰ ਤਕੜੀ ਤਾਂ ਏ ? ਹਨੇਰੇ ਵਿੱਚ ਰੂਪ ਨੇ ਆਪਣੀਆਂ ਲੱਤਾਂ ਤੋਂ ਦੀ ਸੰਘੀ ਘੁਟਦਿਆਂ ਪੁੱਛਿਆ।

“ਹਾ ਤੂੰ ਆਪਣੀ ਗੱਲ ਦੇ ? ਇਉਂ ਜਾਪਦਾ ਸੀ ਜਿਥੇ ਚੰਨੋਂ ਨੇ ਆਪਣੇ ਕੁੜੀਪਨ ਨੂੰ ਹਰ ਪਹਿਲੂ ਤੋਂ ਦਬਾ ਕੇ ਰੱਖਿਆ ਏ ।

“ਆਖਣ ਨੂੰ ਤਾਂ ਤਕੜਾ ਆਂ, ਪਰ ਉਸ ਕੁਛ ਨੀ ?

“ਕਿਉਂ?”

“ਤੇਰੇ ਨਾਲ ਮੋਹ ਪਾ ਕੇ ਚਿੰਤ ਨੂੰ ਕੀ ਹੋ ਗਿਆ, ਕਿਤੇ ਵੱਜੀ ਰੂਹਨੀ ਲੱਕਦੀ ਏ

ਰੂਪ ਨੇ ਭਾਵੇ ਆਪਣੇ ਦਿਈ ਸੱਚ ਕਿਹਾ ਸੀ, ਪਰ ਚੰਨੋ ਦਾ ਸ਼ੇਕ ਤੇ ਅਵਿਸ਼ਵਾਸ ਵਿੱਚ ਮੋਥਾ ਠਣਕਿਆ।

“ਹੁੰ ਚੰਨੋ ਨੇ ਸਿਰ ਹਿਲਾਉਂਦਿਆਂ ਕਿਹਾ, "ਭਲਾ ਜਦੋ ਮੈਨੂੰ ਨਹੀਂ ਵੇਖਿਆ ਸੀ, ਉਦੋਂ ਤਾਂ ਬਹੁਤ ਖੁਸ਼ ਰਹਿੰਦਾ ਹੋਵੇਗਾ ।

ਐਵੇਂ ਮੁੰਡਿਆਂ ਨਾਲ ਰਚੇ ਰਹੀਦਾ ਸੀ “ ਰੂਪ ਨੇ ਮੂੰਹ ਅੱਗੇ ਆਇਆ ਉੱਤਰ ਦਿੱਤਾ।

ਮੈਂ ਸੁਣਿਆ ਤੂੰ ਵੀ ਵਿਹਲਾ ਫਿਰ ਛੱਡਦਾਂ ਅਤੇ ਕੰਮ ਧੰਦੇ ਵੱਲੋਂ ਸੁੱਖ-ਸਾਂਦ ਈ ਏ ? ਪੇਂਡੂ ਪੰਜਾਬ ਕਿਰਤੀ ਪੰਜਾਬ ਹੈ । ਹਰ ਪੇਂਡੂ ਕੁੜੀ ਜਿਹੜੀ ਇੱਜਤ ਕਿਰਤੀ ਮੁੰਡੇ ਦੀ ਕਰਦੀ ਹੈ, ਵਿਹਲੇ ਦੀ ਉੱਕਾ ਹੀ ਨਹੀਂ।

“ਤੈਨੂੰ ਕੌਣ ਆਖਦਾ ਏ ? ਰੂਪ ਨੇ ਨੇਤੇ ਹੁੰਦਿਆਂ ਪੁੱਛਿਆ

“ਮੈਨੂੰ ਭਾਂਵੇ ਕੋਈ ਆਖਦਾ ਹੋਵੇ

“ ਫਿਰ ਵੀ ।

ਤੇਰਾ ਰੰਗ ਢੰਗ ਤੇ ਫੇਰਾ ਤੇਰਾ ਈ ਦੱਸਦਾ ।"

"ਨਹੀਂ, ਤੈਨੂੰ ਭੁਲੇਖਾ ਏ. ਚੰਨੋ। “

ਮੈਨੂੰ ਮੂੰਹ ਚੋਪੜ ਕੇ ਫਿਰਨ ਵਾਲੇ ਵਿਹਲੇ ਵਿਹੁ ਦਖਾਈ ਦਿੰਦੇ ਆ। ਕੋਈ ਨਾ ਕੋਈ ਲੜਾਈ ਗਲ ਪੁਆ ਲੈਂਦੇ ਆ ਤੇ ਪਿੱਛੇ । ਉਹ ਰੂਪ ਨਾਲ ਪਹਿਲੀ ਮਿਲਣੀ ਵਿੱਚ ਹੀ ਅਜਿਹੀਆਂ ਹਮਦਰਦ ਗੱਲਾਂ ਕਰ ਰਹੀ ਸੀ ਜਿਵੇਂ ਅਤਿ ਦਾ ਨੇੜ ਰੱਖਦੀ ਹੋਵੇ।

ਰੂਪ ਉੱਤੇ ਉਸ ਦੀਆਂ ਗੱਲਾਂ ਦਾ ਬਹੁਤ ਅਸਰ ਹੋਇਆ, ਜਿਵੇਂ ਕੋਈ ਸਿਆਣਾ ਮਿੱਤਰ ਉਸ ਦੀ ਕਾਮਯਾਬੀ ਜਾਂ ਕਾਰਜ ਸਿੱਧੀ ਲਈ ਰਾਹਨੁਮਾਈ ਕਰ ਰਿਹਾ ਹੋਵੇ। ਉਸਦਾ ਅਰਮਾਨ ਚੀਨ ਦੀ ਸਿਆਣਪ ਵਿੱਚ ਕੁੱਦਿਆ।"ਜੇ ਇਹ ਮੈਨੂੰ ਵਿਆਹੀ ਜਾਵੇ ਮੇਰਾ ਘਰ ਵਸ ਜਾਵੇ, ਮੈਂ ਬੰਦਾ ਬਣ ਜਾਵਾਂ "ਉਸਦੇ ਦਿਲ ਨੂੰ ਚੰਨੋ ਦੇ ਪਿਆਰ ਤੇ ਸਤਿਕਾਰ ਨੇ ਸਾਂਭਿਆ ਹਲੂਣਿਆਂ । ਜਜਬਿਆਂ ਦੇ ਅਮੇਤ ਵਹਾ ਵਿੱਚ

46 / 145
Previous
Next