

ਉਸਨੂੰ ਗਲਵੱਕਤੀ ਵਿੱਚ ਘੁੱਟ ਕੇ ਕਹਿਣਾ ਚਾਹੁੰਦਾ ਸੀ: “ਚੰਨੋ, ਮੈਂ ਤੈਨੂੰ ਤਰਸ ਰਿਹਾ ਹਾਂ, ਮੇਰਾ ਤਾਂ ਤਾਂ ਕਰਦਾ ਸੱਖਣਾ ਘਰ ਤੈਨੂੰ ਉਡੀਕ ਰਿਹਾ ਹੈ, ਸਾਨੂੰ ਬਚਾ ਲੈ ।
ਚੰਨੋ ਰੂਪ ਨੇ ਉਸਦੇ ਹੱਥ ਫੜ ਕੇ ਘੁੱਟੇ। ਉਸ ਤਰਸ ਵਿੱਚ ਜਿੰਦਗੀ ਦੇ ਦਾਨ ਲਈ ਬੋਲੀ ਅੱਡ ਦਿੱਤੀ।
"ਰੂਪ ਉਸ ਰੂਪ ਦੇ ਹੱਥਾਂ ਦੀ ਗਰਮੀ ਨੂੰ ਕਾਹਲੇ ਸਾਹ ਨਾਲ ਰੋਕਿਆ । ਉਸ ਦੀ ਨਜ਼ਰ ਵਿੱਚ ਚੰਗਾ ਪਿਆਰ ਭੈੜਾ ਹੋ ਰਿਹਾ ਸੀ । ਪਰ ਫਿਰ ਵੀ ਉਸਦਾ ਦਿ।ਣ ਇਰਾਦਾ ਸਤਿ ਧਰਮ ਦੇ ਕੱਢੇ ਤੇ ਅਪ੍ਰੈਲ ਤੁਰ ਰਿਹਾ ਸੀ । ਉਸ ਸਪੋਰਟ ਤੇ ਨਿੱਗਰ ਸ਼ਬਦਾਂ ਵਿੱਚ ਰੂਪ ਨੂੰ ਸੰਬੋਧਨ ਕੀਤਾ:
“ਮੈਂ ਤੇਰੇ ਕੋਲ ਬਹੁਤ ਚਿਰ ਨਹੀਂ ਤੇ ਮਾਰੀ ਕਿਵੇਂ ਵੀ ਨਹੀਂ ਹੋ ਸਕਦੀ । ਮੈਨੂੰ ਤੇਰੇ ਨਾਲ ਪਿਆਰ ਏ ਤੇ ਮਰਦੇ ਦਮ ਤਾਂਈ ਨਾਲ ਜਾਵੇਗਾ । ਮੈਂ ਤੇਰੇ ਨਾਲ ਸਾਫ ਤੇ ਚਿੱਟੇ ਦੁੱਧ ਵਰਗੀ ਇੱਕੋ ਗੱਲ ਕਰਨੀ ਏ ? ਜੇ ਤੇਰੀ ਮੇਰੇ ਨਾਲ ਮਹੱਬਤ ਐ ਤਾਂ ਆਪਾਂ ਵਿਆਹ ਕਰਾਈਏ। ਹੋਰ ਸਾਰੀਆਂ ਗੋਲਾਂ ਝੂਠੀਆਂ “
ਰੂਪ ਦੇ ਉਹਦੇ ਵਲਵਲਿਆਂ ਤੇ ਦਿਮਾਗ ਦਾ ਪਰਛਾਵਾਂ ਪੈ ਗਿਆ ਅਤੇ ਦਿਲ ਠਰੰਮੇ ਦੀ ਹਾਲਤ ਵਿੱਚ ਧਰਕਣ ਲੱਗਾ । ਪਰ ਚੰਨੋ ਦੇ ਚਲਣ ਦਾ ਐਨਾ ਤਕੜਾ ਹੋਣਾ, ਉਸਦੇ ਦਿਲ ਵਿੱਚ ਬਹੁਤ ਹੀ ਇੱਜਤ ਪੈਦਾ ਕਰ ਗਿਆ । ਉਸਨੂੰ ਪਿਆਲ ਆਇਆ ਉਹ ਐਨੀ ਉਚੀ ਤੇ ਸੁੱਚੀ ਚੀਨੇ ਤੱਕ ਕਦੇ ਨਹੀਂ ਪਹੁੰਚ ਸਕੇਗਾ । ਉਸ ਪੂਰੇ ਮਨ ਨਾਲ ਆਖਿਆ।
“ਮੈਂ ਤਾਂ ਹਰ ਤਰਾਂ ਤਿਆਰ ਹਾਂ ਚੰਨੋ ਜਿਵੇਂ ਵੀ ਤੂੰ ਆਪੇਗੀ ਉਸੇ ਤਰਾਂ ਮੰਨਾਂਗਾ ।
ਵੇਖੀ ਕਿਤੇ ?
“ਭਾਮੇ ਲੇਖ ਹਨੇਰੀਆਂ ਫਗ ਜਾਣ ਮੈਂ ਨਹੀਂ ਹਿੱਲਦਾ ।" ਰੂਪ ਵਿੱਚ ਦਲੇਰੀ ਆ ਗਈ । ਉਸ ਜਿੰਦਗੀ ਦਾ ਸੰਗਰਾਮ ਲੜਨ ਲਈ ਆਪੋ ਨਾਲ ਵਚਨ ਲਿਆ ।
”ਇੱਕ ਹੋਰ ਗੱਲ ਐ, ਤੈਨੂੰ ਰਾਮੇ ਮਾੜੀ ਲੱਗਾ । ਜੋ ਆਪਣਾ ਵਿਆਹ ਹੋ ਗਿਆ ਤਾਂ ਮੈਂ ਪਹਿਲੀ ਛੇਡੀ ਵੀ ਮੰਗਵਾਵਾਲੀ । ਜੇ ਤੂੰ ਨਾ ਲਿਆਇਆ ਤਾਂ ਮੈਂ ਆਪ ਜਾ ਕੇ ਆਪਣੀ ਭੈਣ ਨੂੰ ਲਿਆਵਾਂਗੀ, ਉਹਦਾ ਕੀ ਕਸੂਰ ?
“ਤੂੰ ਉਹਦੇ ਸੁਭਾਅ ਤੋਂ ਜਾਣੂੰ ਨਹੀਂ ?
ਮੈਂ ਆਪੇ ਜਾਣੂੰ ਹੋ ਜਾਗੀ। ਫੇਰ ਤੇਰੇ ਤੱਕ ਵਿੱਚ ਨਕੇਲ ਪਾਕੇ ਤੈਨੂੰ ਤੁਰਨ ਫਿਰਨ ਬੰਦ ਕਰਾਂਗੀਆਂ।
ਉਹ ਦੋਵੇਂ ਹੱਸ ਪਏ । ਉਨਾਂ ਬਤੀ ਹੌਲੀ ਹੌਲੀ ਗੱਲਾਂ ਕੀਤੀਆ, ਜਿਹੜੀਆਂ ਚੁਬਾਰੇ ਤੋਂ ਬਾਹਰ ਦਮ ਘੁੱਟ ਕੇ ਮਰ ਜਾਂਦੀਆ ਰਹੀਆਂ।
ਚੰਨੋ ਨੇ ਉਠਦਿਆਂ ਕਿਹਾ
“ਚੰਗਾ ਮੈਂ ਜਾਂਦੀ ਹਾਂ ?
ਜਾਂਦੀ ਰਹੀ ਮੈਂ ਅਜੇ ਪਹਾੜ ਜਿਡੀ ਰਾਤ ਚੰਚਣੀ ਏ।
ਅੱਗੇ ਨੀ ਕਦੇ ਰਾਤ ਆਈ
“ਤੈਨੂੰ ਹੁਣ ਕਿਵੇਂ ਦੱਸਾਂ, ਰਾਤਾਂ ਕਿਵੇਂ ਬੀਤਦੀਆ ਨੇ । ਪਰ ਤੂੰ ਪਰੀਆਂ ਕਰ ਕੇ ਮੇਰੇ ਭੁਲੇਖੇ ਲਾਹ ਦਿੱਤੇ ।
"ਮੈਨੂੰ ਤੀਵੀਆਂ ਵਾਂਗ ਪੰਜ ਤਿੰਨ ਨੀ ਕਰਨੀ ਆਉਂਦੀ। ਗੱਲ ਸਿੱਧੀ ਤੇ ਸਾਫ ਹੋਣੀ ਚਾਹੀਦੀ ਐ।
ਰੂਪ ਵੀ ਮੰਜੇ ਤੋਂ ਉਠ ਖਲੋਤਾ । ਉਸਦੇ ਲਹੂ ਦੀ ਹਰ ਬੂੰਦ ਪਿਆਰ-ਰੁੱਖ ਵਿੱਚ ਚਸਕ ਰਹੀ ਸੀ । ਉਸ ਚੰਨੋ ਨੂੰ ਆਪਣੇ ਮਨ ਦੀਆਂ ਸਮਝੌਤੀਆਂ ਦੇ ਉਲਟ ਬਾਹਾਂ ਵਿੱਚ ਫਲ ਲਿਆ । ਚੰਨੋ ਨੇ ਆਪਣੇ ਆਪ ਨੂੰ ਛੁਸ਼ਾਣ ਦਾ ਯਤਨ ਕੀਤਾ, ਪਰ ਲਹੂ ਉਸ ਦੇ ਸਰੀਰ ਵਿੱਚ ਵੀ ਤੇਜੀ ਨਾਲ ਵਗ ਨਿਕਲਿਆ। ਉਸ ਕੁਝ ਕਹਿਣਾ ਚਾਹਿਆ, ਪਰ ਉਸਦੇ ਬੁਲ ਫਰਜ ਕੇ ਹੀ ਰਹਿ ਗਏ। ਉਹ ਭਾਵੇ ਕਿੰਨੀ ਸਿਆਣੀ ਸੀ,