Back ArrowLogo
Info
Profile

“ਅੱਜ ਤਾਂ ਲੋਹੜੇ ਦੀਆਂ ਚੜੀਆਂ ਨੇ ।"

"ਫੇਰ ਤੈਨੂੰ ਕੀ ?"

“ਮੈਨੂੰ ਹੈ ਤਾਂਹੀ ਪੁੱਛਦਾਂ ਆਂ ।" ਰੂਪ ਨੇ ਉਸਨੂੰ ਮੋਢਿਆਂ ਤੋਂ ਹਿਲਾਉਂਦਿਆਂ ਕਿਹਾ, "ਨਹੀਂ ਹੋਰ ਨਾ ਕਿਸੇ ਨੂੰ ਪੁੱਛ ਲਿਆ।

"ਨਹੀਂ ਪੁੱਛਿਆ ਤਾਂ ਪੁੱਛ ਲੱਗਾ ।" ਬਚਨੋਂ ਨੇ ਉਸਦੇ ਦੋਵੇਂ ਹੱਥ ਮੋਢਿਆਂ ਤੋਂ ਝਟਕ ਦਿੱਤੇ । “ਅੱਜ ਤੈਨੂੰ ਕੀਹਨੇ ਬੱਤੀ ਸੀਖ ਦਿੱਤੀ ?"

"ਮੈਨੂੰ ਕੌਣ ਜਾਇਖਾਨਾ ਸਖਾਉਣ ਵਾਲਾ ਜੰਮਿਆ । ਇਹ ਤੂੰ ਈ ਗੋਰਾ ਬਲਦ ਏਂ ਜੀਹਨੇ ਫੜਿਆ ਤੇ ਵਾਹ ਲਿਆ ।"

ਰੂਪ ਨੂੰ ਗੋਰਾ ਬਲਦ ਆਖਣ ਤੇ ਬੜਾ ਗੁੱਸਾ ਆਇਆ, ਫਿਰ ਵਿੱਚੇ ਵਿੱਚ ਪੀ ਗਿਆ।

“ਮੈਨੂੰ ਤਾਂ ਕਿਸੇ ਨੇ ਕੁਝ ਨਹੀਂ ਆਖਿਆ ।"

“ਕਪੂਰੀ ਮੁੜ ਮੁੜ ਕਾਹਤੋਂ ਗੇੜੇ ਵਜਦੇ ਐ ? ਬਚਨੋ ਦੇ ਸ਼ਬਦਾਂ ਚੋਂ ਕੌੜੀਆਂ ਮਿਰਚਾਂ ਦੀ ਭਵਕ ਆ ਰਹੀ ਸੀ ।

ਰੂਪ ਨੇ ਫੋਕਿਆਂ ਹੱਸਦਿਆਂ ਉੱਤਰ ਦਿੱਤਾ :

“ਲੈ ਤਾਂ ਇਹੋ ਗੱਲ ਸੀ ਜੱਟੀਏ ਗੁੱਸੇ ਦੀ ।" ਮੈਂ ਕਿਹਾ ਖਣੀ ਕੀ ਆਫਤ ਆ ਪਈ । ਸੰਤੀ ਦੀ ਜਮੀਨ ਮਾਮਲੇ ਤੇ ਲਈ ਐ ।

“ਤੇਰੇ ਜਮੀਨ ਦਾ ਘਾਟਾ ਸੀ, ਤੈਨੂੰ ਕੀ ਲੋੜ ਸੀ ?”

"ਜਗੀਰ ਹੋਰਾਂ ਕੋਲ ਥੋੜੀ ਸੀ, ਉਹਨਾਂ ਖਾਤਰ ਲਈ ਐ।"

"ਜਮੀਨ ਤੋਂ ਬਿਨਾ ਹੋਰ ਨਹੀਂ ਸੀ ਕੋਈ ਕੰਮ ।"

"ਨਹੀਂ ।"

“ਖਾਹ ਮੇਰੀ ਸੱਹ ।"

"ਮੈਨੂੰ ਤੇਰੀ ਸੌਹ ।" ਰੂਪ ਕਾਹਲੀ ਚ ਸੌਂਹ ਖਾ ਗਿਆ । ਐਵੇਂ ਤੈਨੂੰ ਭਰਮ ਵੱਢ ਵੱਢ ਖਾਂਦੈ।

“ਮੇਰੀ ਤਾਂ ਸਰਦਾਰਾ ਰੱਤ ਸੁੱਕਦੀ ਐ ਸੰਸਾ ਕਰਦੀ ਦੀ, ਤੇਰੇ ਯਾਦ ਈ ਨੀ ।" ਬਚਨੋਂ ਨੇ ਸਾਰਾ ਗੁੱਸਾ ਭੁਲਾ ਦਿੱਤਾ ।

“ਅੱਗੇ ਤੂੰ ਭੜਮੱਲ ਕਦੇ ਸੀ ?"

"ਨਹੀਂ, ਸੌਂਹ ਭਰਾ ਦੀ, ਮੈਂ ਅੱਗੇ ਨਾਲੋਂ ਬਹੁਤ ਮਾੜੀ ਹੋ ਗਈ ਆਂ ।"

"ਹੁਣ ਤੂੰ ਮਾੜੀ ਹੋਣਾਂ ਏਂ, ਕਿਹੜਾ ਤੇਰੀ ਜਵਾਨੀ ਨੂੰ ਨਿੱਤ ਵਾਰ ਆਉਂਦਾ ਏ ?”

ਰੂਪ ਨੇ ਜਾਣ ਕੇ ਚੌਭਵੀਂ ਟਕੋਰ ਮਾਰੀ । ਬਚਨੋ ਗੁੱਸੇ ਤੇ ਤਲਖੀ ਵਿੱਚ ਸੜੀ ਰੱਸੀ ਵਾਂਗ ਵੱਟ ਖਾ ਗਈ । ਉਸਦੇ ਉੱਠਦੇ ਜਜਬਾਤ ਵਿੱਚ ਵਿੱਚ ਘੁੰਡ ਮੋੜ ਗਏ । ਜਿਵੇਂ ਪੁੰਗਰਦੀ ਖੇਤੀ ਮੀਂਹ ਨਾਲ ਕਰੰਡ ਹੋ ਜਾਂਦੀ ਹੈ। ਸਿਆਣਾ ਕਿਸਾਨ ਸੁਹਾਗੇ ਨਾਲ ਆਕੜੀ ਧਰਤੀ ਦੀ ਸਾਰੀ ਸਿਕਰੀ ਤੋੜ ਦਿੰਦਾ ਹੈ ਅਤੇ ਅਕਰ ਧਰਤੀ ਦਾ ਮੂੰਹ ਪੋਲਾ ਹੋ ਜਾਣ ਤੇ ਬਾਹਰ ਆ ਜਾਂਦੇ ਹਨ । ਬਚਨੋ ਨੇ ਵੀ ਹਵਾ ਦਾ ਰੁਖ ਵੇਖ ਕੇ ਓਹਲਾ ਕਰ ਲਿਆ । ਉਹ ਰੂਪ ਦੀਆਂ ਰੁਚੀਆਂ ਨੂੰ ਆਪਣੇ ਲਈ ਵਰਤਣਾ ਚਾਹੁੰਦੀ ਸੀ । ਜਿੱਥੇ ਉਹ ਅਨੁਸਾਰੀ ਹੋ ਕੇ ਨਹੀਂ ਤੁਰਦਾ ਸੀ, ਉੱਥੇ ਉਹ ਮੌਕਾ ਤਾੜ ਕੇ ਝੱਟ ਲਿਫ ਜਾਂਦੀ ਸੀ । ਉਸ ਅਜਿਹੀਆਂ ਮਿੱਠੀਆਂ ਮਾਰ ਕੇ ਰੂਪ ਨੂੰ ਭਰਮਾਇਆ ਸੀ ।

ਕਈਆਂ ਹਲਾਤਾਂ ਵਿੱਚ ਮਿੱਠੀ ਗੁੱਸੈਲੀ ਵਾਰਤਾਲਾਪ ਪਿਆਰ ਦੀ ਖਿੱਚ ਵਧੇਰੇ ਕਰ ਦੇਂਦੀ ਹੈ। ਉਨਾਂ ਦੀ ਪਿਆਰ ਖਿੱਚ ਕਾਮਨਾ ਬਣ ਕੇ ਜਿੰਦਗੀ ਦੇ ਪਰ ਨਚ ਰਹੀ ਸੀ । ਕਾਮਨਾ ਦਰਿਆ ਦੀਆਂ ਸਿਰ ਤਲਵਾਇਆਂ-ਡਿੱਗਦੀਆਂ ਧਾਰਾਂ ਹਨ; ਜਿਹੜੀਆਂ ਦਿਲ ਦਿਮਾਗ ਨੂੰ ਗੰਧਲਾ ਕਰ ਦੇਣ ਦੀ ਥਾਂ ਜਿੰਦਗੀ ਦੇ ਕਿਨਾਰੇ ਵੀ ਖਾਰਦੀਆਂ ਹਨ । ਪਰ ਨਿਸ਼ਕਾਮ ਪਿਆਰ ਦੇ ਸਾਗਰ ਵਿੱਚ ਜਿੰਦਗੀ ਦੀ ਕਿਸ਼ਤੀ

49 / 145
Previous
Next