Back ArrowLogo
Info
Profile

ਹਨੇਰਾ ਚੀਰ ਕੇ ਵੀ ਆਪਣੇ ਪ੍ਰਭਾਤ ਕਿਨਾਰੇ ਲੱਭ ਲੈਂਦੀ ਹੈ। ਜਿੰਦਗੀ ਪਿਆਰ ਦੀ ਅਮੋੜ ਆਸ਼ਕ ਹੈ। ਪਰ ਕਾਮਨਾ ਪਿਆਰ ਨੂੰ ਕਤਲ ਕਰਦੀ ਹੈ ਅਤੇ ਇੱਛਾ ਰਹਿਤ ਭਾਵਨਾ ਮੋਈਆਂ ਜਵਾਨੀਆਂ ਅਤੇ ਸੁੱਕੀਆਂ ਹਿੱਕੜੀਆਂ ਵਿੱਚ ਸਦਾਬਹਾਰ ਹਸਾਂਦੀ ਹੈ। ਤਜਰਬਾ ਮਨੁੱਖ ਦੇ ਅਮਲਾਂ ਵਿੱਚ ਹਕੀਕਤ ਦੀਆਂ ਬਾਛਾ ਖੋਲਦਾ ਹੈ ਅਤੇ ਭੁਲੇਖਿਆਂ ਦੀ ਚੁੰਨੀ ਦੇ ਆਖਰੀ ਕੱਚੇ ਤੱਦ ਨੂੰ ਵੀ ਤੋੜ ਸੁੱਟਦੀ ਹੈ । ਇਹੋ ਵੱਡਾ ਕਾਰਨ ਸੀ ਕਿ ਰੂਪ ਤੇ ਬਚਨੋ ਇੱਕ ਦੂਜੇ ਦੀ ਗਲਵੱਕੜੀ ਵਿੱਚ ਵੀ ਓਪਰੇ ਓਪਰੇ ਜਾਪਦੇ ਸਨ ਅਤੇ ਨਫਰਤ ਦਾ ਅੰਕੁਰ ਅੰਦਰੇ ਅੰਦਰ ਸੁੰਦਕ ਰਿਹਾ ਸੀ । ਸੁਭਾਵਿਕ ਪਿਆਰ, ਪਰਕਿਰਤੀ ਨੂੰ ਪਰਕਿਰਤੀ ਅਤੇ ਰੂਹ ਨੂੰ ਰੂਹ ਵਿੱਚ ਓਤ-ਪੋਤ ਕਰ ਦੇਂਦਾ ਹੈ ਅਤੇ ਇੱਕ ਅਜਿਹੀ ਖਿੱਚ ਨੂੰ ਜਨਮ ਦੇਂਦਾ ਹੈ, ਜਿਸ ਵਿੱਚ ਹਰ ਪਰਕਾਰ ਦਾ ਕਬਜਾ ਤੇ ਮੰਗ ਖਤਮ ਹੋ ਜਾਂਦੇ ਹਨ ਅਤੇ ਸੁਆਦ ਸੁਆਦ ਛਾਇਆ ਰਹਿੰਦਾ ਹੈ ।

ਬਚਨੋਂ ਵੱਖੀ ਪਰਨੇ ਰੂਪ ਦੀ ਹਿੱਕ ਤੇ ਉੱਲਰੀ ਪਈ ਸੀ । ਉਸ ਦੀਆਂ ਅੱਖਾਂ ਵਿੱਚ ਪਿਆਰ ਦੀ ਸਦਾ-ਭੁੱਖ ਸੜ ਰਹੀ ਸੀ । ਉਸ ਦੇ ਬਅੱਖਾਂ ਦੀ ਖਾਮੋਸ਼ ਛੇੜ-ਛਾੜ ਰੂਪ ਦੇ ਬੁੱਲਾ ਨੂੰ ਮੁਸਕਾਉਣ ਲਈ ਮਜਬੂਰ ਕਰ ਰਹੀ ਸੀ । ਭਟਕਦੀ ਕਾਮਨਾ ਦਾ ਟਕਰਾਅ, ਸਿੱਟੇ ਦੇ ਤੌਰ ਤੇ ਖਿਣਕ ਸੁਖ ਨੂੰ ਜਰੂਰ ਜਨਮ ਦੇਂਦਾ ਹੈ, ਪਰ ਕੋਈ ਅੱਗ ਤੇਲ ਨਾਲ ਨਹੀਂ ਬੁਝ ਸਕਦੀ । ਬਚਨੋ ਰੂਪ ਨੂੰ ਇਉਂ ਤੱਕ ਰਹੀ ਸੀ, ਜਿਵੇਂ ਉਸ ਦੀਆਂ ਤਿੱਖੀਆਂ ਨਜਰਾਂ ਰੂਪ ਦੀ ਕਿਲੇ ਵਰਗੀ ਹਿੱਕ ਨੂੰ ਤੋੜ ਕੇ ਦਿਲ ਦਾ ਤਖਤ ਮੱਲਣਾ ਚਾਹੁੰਦੀਆਮ ਸਨ । ਪਰ ਕਿੱਕਰ ਦੀਆਂ ਬੋਡੀਆਂ ਸੂਲਾਂ ਸੰਗਮਰਮਰ ਦੀਆਂ ਸਿਲਾਂ ਦਾ ਕੀ ਵਿਗਾੜ ਸਕਦੀਆਂ ਹਨ ? ਰੂਪ ਦੀ ਹਿੱਕ ਚਾਨਣ ਨਾਲ ਭਰਪੂਰ ਸੀ, ਬਾਹਾਂ ਵਿੱਚ ਆਇਆ ਹਨੇਰਾ ਦਿਲ ਦੀ ਚਾਨਣ ਏਕਤਾ ਨੂੰ ਕੀਕਰ ਤੋੜਦਾ ? ਅਸਲ ਵਿੱਚ ਫਿਤਰਤ ਦੀ ਕਮਜੋਰ ਇੱਛਾ ਰਾਹੂ ਬਣ ਕੇ ਵਫਾਦਾਰ ਚੰਨੋ ਨੂੰ ਗਹਿਣ ਲਾ ਗਈ ਸੀ ।

ਬਚਨੋ ਨੇ ਰੂਪ ਦੀਆਂ ਸੱਖਣੀਆਂ ਉਂਗਲਾ ਵੇਖ ਕੇ ਕਿਹਾ:

“ਮੇਰੀ ਛਾਪ ਕਿੱਥੇ ਹੈ ?"

"ਉਹ ਤਾਂ ਕਿਸੇ ਨੂੰ ਨਿਸ਼ਾਨੀ ਦੇ ਦਿੱਤੀ ।

ਅੜਿਆ ਸੁਆਹ ਕਰਦਾ ਹੁੰਦਾ ਏਂ, ਕਦੇ ਸੱਚ ਵੀ ਦੱਸਿਆ ਕਰ ।"

“ਉਹਦੀ ਤਾਂ ਸ਼ਰਾਬ ਪੀ ਲੀ ਮੁੰਡਿਆਂ ਨਾਲ,  

“ਮੈਨੂੰ ਅੱਗੇ ਈ ਪਤਾ ਸੀ ਤੈਨੂੰ ਯਾਂ ਜਿਹੜਾ ਮਰਜੀ ਏ ਚੋ ਲੇ, ਤੈਥਓ ਪੂਰੀ.....?"

“ਹੈ ਗੀ ਓ ਹੈ ਗੀ । ਬੂਕਣ ਡਹੀ ਏਂ, ਤੇਰਾ ਜੇਰਾਬ ਈ ਵੇਖਣਾ ਈ ਸੀ ।

“ਮੇਰਾ ਤੀਵੀ ਮਾਨੀ ਦਾ ਕੀ ਜੋਰ ਹੋਣਾ ਸੀ ।"

“ਆਕੜਨ ਨੂੰ ਤਾਂ ਬੀਹਾਂ ਅਰਗੀ ਏ ।

ਬਚਨੋਂ ਹਾਰ ਕੇ ਮਾਮੂਲੀ ਛਿੱਥੀ ਪੈ ਗਈ । ਉਂਝ ਔਰਤਾਂ ਦੀ ਫਿਤਰਤ ਆਪਣੀ ਦਿੱਤੀ ਨਿਸ਼ਾਨੀ ਨੂੰ ਪਰੋਮੀ ਕੋਲੋਂ ਪਰੇ ਨਹੀਂ ਸਹਾਰ ਸਕਦੀ । ਨਿਸ਼ਾਨੀ ਅਦਲ-ਬਦਲ ਹੋ ਜਾਣ ਅਤੇ ਗਵਾਚ ਜਾਣ ਨਾਲ ਉਸਦੇ ਪਿਆਰ ਸੰਬੰਧ ਤੇ ਬਦਸ਼ਗਨੀ ਦਾ ਅਸਰ ਹੋ ਜਾਂਦਾ ਹੈ । ਨਿਸ਼ਾਨੀ ਪਰੇਮੀ ਦੀ ਯਾਦ ਲਗਨ ਨੂੰ ਟੁੱਟਣ ਨਹੀਂ ਦੇਂਦੀ ਅਤੇ ਪਿਆਰ ਦੀ ਗੁੱਡੀ ਤੁਣਕੇ ਮਾਰਦੀ ਰਹਿੰਦੀ ਨੇ । ਰੂਪ ਨੇ ਹੱਸਦਿਆਂ ਆਖਿਆ:

“ਮੇਰੀ ਤਾਂ ਹੁਣ ਮਹਿੰ ਭੱਜ ਗਈ, ਧੜੀ ਬੀਹ ਸੇਰ ਘਿਓ ਤਾਂ ਦੇ ?"

“ਘਿਓ ਤੋਂ ਤਾਂ ਨਹੀਂ ਮੁਕਰਦੀ, ਪਰ ਹੱਸਦਾ ਕਿਉਂ ਏਂ ? ਸਰਦਾਰ ਜੀ, ਮੈਂ ਨੀ ਛੋਟੀ ਮੋਟੀ ਚੀਜ ਤੋਂ ਮੂੰਹ ਮੋੜਦੀ, ਤੂੰ ਅੰਤਰੇ ਲੈਣਾਂ ਏਂ ।"

"ਨਹੀਂ ਬੱਲੀ ਇਹ ਗੱਲ ਨੀ, ਸੱਹ ਗਊ ਦੀ । ਸੇਰ ਘਿਓ ਨੀ ਘਰ, ਭਾਂਵੇ ਆਲੇ ਵਿੱਚ ਵੇਖ ਲਾ ।"

“ਹੋ ਪਤੰਦਰਾਂ ਦੀ ਢਾਣੀ ਲਿਆ ਕੇ ਉੜਦੂ ਪਾਇਆ ਕਰ ।"

“ਤੈਨੂੰ ਬੀਹ ਆਰੀ ਆਖਿਆ ਕਿ ਸਾਕ ਕਰਾ ਦੇ । ਤੀਵੀਂ ਆਈ ਤੋਂ ਅਗਲਾ ਆਪ ਈ ਸ਼ਰਮ ਦਾ ਮਾਰਿਆ ਨਹੀਂ ਆਉਂਦਾ । ਬਾਹਰਲੇ ਬਾਰ ਨੂੰ ਕਿਸੇ ਨੇ ਧੱਕਾ ਮਾਰਿਆ ਤੇ ਅਵਾਜ ਮਾਰੀ:

50 / 145
Previous
Next