Back ArrowLogo
Info
Profile

"ਓ ਰੂਪ"

"ਕੀ ਆਹਨਾ ਏ" ਰੂਪ ਨੇ ਉੱਤਰ ਦਿੱਤਾ । “ਬਾਰ ਖੋਲ

ਰੂਪ ਨੇ ਕਾਕੇ ਦਾ ਬੋਲ ਪਛਾਣ ਲਿਆ । ਉਸਨੇ ਬਚਨੋਂ ਨੂੰ ਛੋਹ ਨਾਲ ਕੰਧ ਚੜਾ ਦਿੱਤਾ । ਕਾਕੇ ਨੇ ਫਿਰ ਅਵਾਜ ਮਾਰੀ । ਓਦੋ ਨੂੰ ਰੂਪ ਨੇ ਜਾ ਕੇ ਕੁੰਡਾ ਖੋਲ ਦਿੱਤਾ ।

“ਐਨਾ ਚਿਰ ਕੀ ਕਰਦਾ ਰਿਹਾ ਏਂ ?"

"ਕੁਛ ਨੀ, ਕਰਨਾ ਕੀ ਸੀ । ਯਾਰ ਅੱਜ ਤਾਂ ਚਿੱਤ ਢਿੱਲਾ ਜਿਹਾ ਏ । ਉਸ ਆਪਣੇ ਉੱਤਰ ਵਿੱਚ ਕਈ ਵਲ ਖਾਂਦਿਆ ਕਿਹਾ।

“ਮੈਂ ਤੇਰੇ ਨਾਲ ਸਲਾਹ ਕਰਨ ਆਇਆ ਆਂ ।" ਕਾਕੇ ਨੇ ਟਕੂਏ ਵਾਲੀ ਡਾਂਗ ਦੇ ਇੱਕ ਸਿਰੇ ਤੇ ਭਾਰ ਦੇਂਦਿਆਂ ਕਿਹਾ, "ਜਮੀਨ ਤਾਂ ਆਪਾਂ ਲਿਖਾ ਈ ਲਈ ਐ, ਫੇਰ ਪਰਸੋਂ ਦੀਆਂ ਕਣੀਆਂ ਨਾਲ ਵਿਹਲੀ ਦੇ ਘੁਮਾਂ ਹਲਾਂ ਨਾਲ ਵੱਤ ਆਈ ਨਾ ਵਾਹ ਲਈਏ । ਗੱਲ ਤਾਂ ਅਗਵਾੜ ਵਿੱਚ ਪਿੰਡ ਹੀ ਗਈ ਏ ।

"ਗੱਲ ਤਾਂ ਤੇਰੀ ਦਿਲ ਲਗਦੀ ਏ ।"

“ਜੇ ਸਾਲਾ ਬਾਹਰ ਖੇਤ ਆ ਕੇ ਅੜੀ-ਫੜੀ ਕਰੂ ਤਾਂ ਦੋ ਹੁਲਾਂ ਮਾਰ ਕੇ ਕੱਠਾ ਕਰ ਦਿਆਂਗੇ।

ਜਮੀਨ ਲੈ ਲੈਣ ਦੀ ਗੱਲ ਸਾਰੇ ਅਗਵਾੜ ਵਿੱਚ ਖਿੱਲਰ ਗਈ ਸੀ । ਜਿਉਣਾ ਇਨਾਂ ਦੀ ਸਾਰੀ ਗੱਲ ਦੀ ਵਿੰਗੇ ਟੇਢੇ ਢੰਗ ਨਾਲ ਸਾਰੀ ਕਨਸੋ ਲੈ ਲੈਂਦਾ ਸੀ । ਪਹਿਲੋਂ ਉਸ ਆਪਣੇ ਖਾਣ-ਪੀਣ ਆਲੇ ਯਾਰਾਂ ਗੁੱਟਾਂ ਕੋਲ ਗੱਲ ਛੇੜੀ। ਅਸਲ ਵਿੱਚ ਉਹ ਉਹਨਾਂ ਤੋਂ ਲੜਨ ਲਈ ਸਹਾਇਤਾ ਲੱਭ ਰਿਹਾ ਸੀ । ਉਹ ਸਾਰੇ ਛਾਉਂ ਮਾਉਂ ਹੋ ਗਏ । ਬਿਗਾਨੇ ਫੱਟੇ ਵਿੱਚ ਕੌਣ ਲੱਤ ਅੜਾਉਂਦਾ ਏ ।

ਜਿਉਣਾ ਜਮੀਨ ਛੱਡਣੀ ਨਹੀਂ ਚਾਹੁੰਦਾ ਸੀ । ਪਿਛਲੇ ਸਾਲ ਤਿੰਨ ਸੌ ਮਣ ਪੱਕੇ ਦਾਣੇ ਹੋ ਗਏ ਸੀ, ਐਤਕੀਂ ਇਸ ਤੋਂ ਵੀ ਬਹੁਤਿਆਂ ਦੀ ਆਸ ਸੀ । ਬਾਰਾਂ ਘੁਮਾਂ ਕਣਕ ਗੇੜੇ ਖਾਂਦੀ ਖਲੋਤੀ ਸੀ ਅਤੇ ਅੱਠ ਨੇਂ ਘੁਮਾਂ ਵੇਜੜ ਤੇ ਛੋਲੇ ਰਲੇ ਮਿਲੇ ਸਨ । ਕੋਈ ਢੋਅ ਮੇਲ ਨਾ ਜੁੜਦਾ ਵੇਖ ਕੇ ਉਹ ਪੁਲਸ ਦੇ ਚਰਨੀ ਜਾ ਪਿਆ । ਚੌਧਰੀ ਰਾਹੀਂ ਥਾਣੇਦਾਰ ਨੇ ਜਿਉਣੇ ਦੀ ਲਵੇਰੀ ਮੱਝ ਦੁੱਧ ਪੀਣ ਲਈ ਮੰਗਵਾ ਲਈ ।

ਅਗਲੇ ਦਿਨ ਰੂਪ ਹੋਰਾਂ ਕਪਾਹ ਤੇ ਬਾਜਰੇ ਵਾਲੇ ਵੱਢ ਵਿੱਚ ਤਿੰਨ ਹਲ ਜੁੜਵਾ ਦਿੱਤਾ । ਉਨਾਂ ਨੂੰ ਉੱਕੀ ਆਸ ਨਹੀਂ ਸੀ ਕਿ ਜਿਉਣਾ ਬੰਦੇ ਲੈ ਕੇ ਲੜਨ ਆਵੇਗਾ । ਇਨਾਂ ਨੂੰ ਸਰੋਤ ਮਿਲ ਗਈ ਸੀ ਕਿ ਜਿਉਣਾ ਹੱਥ ਪੈਰ ਮਾਰ ਕੇ ਹੌਲਾ ਗਿਆ ਏ । ਉਸ ਦੇ ਸਕੇ ਵੀ ਉਸਨੂੰ ਲੜਾਈ ਵਿੱਚ ਸਹਾਇਤਾ ਦੇਣ ਲਈ ਤਿਆਰ ਨਹੀਂ ਹੋਏ ਸਨ । ਫਿਰ ਵੀ ਰੂਪ ਤੇ ਚਾਰ ਪੰਜ ਹੋਰ ਗੱਭਰੂ ਨੇੜੇ ਹੀ ਬੇਰੀਆਂ ਦੀ ਪਾਲ ਵਿੱਚ ਲੁਕ ਕੇ ਬੈਠੇ ਸਨ । ਹਲ ਵਗ ਰਹੇ ਸਨ ਅਤੇ ਹਲਾਂ ਅੱਗੇ ਥਰੂ ਦੀਆਂ ਲੰਮੀਆਂ ਜੜਾਂ ਤੇ ਖੱਬਲ ਦੀਆਮ ਧਰਤੀ ਤੇ ਵਿਛੀਆਂ ਤਿੜਾਂ ਟੁੱਟ ਟੁੱਟ ਜਾਂਦੀਆਂ । ਧਰਤੀ ਦੀਆਂ ਸੁੰਡੀਆਮ ਨੂੰ ਕਾਂ ਝਪਟਾ ਮਾਰ ਮਾਰ ਕੇ ਚੁੱਕ ਰਹੇ ਸਨ । ਕਾਕੇ ਨੇ ਜੈਲੋ ਨੂੰ ਛੇੜਨ ਦੇ ਬਹਾਨੇ ਨਾਲ ਆਖਿਆ :

“ਜੈਲੋ, ਉਹ ਫਿਰ ਤਖਾਣਾਂ ਦੀ ਬਹੁਟੀ, ਲੌਂਗ ਤੇ ਸੰਧੂਰ ਭੁੱਕ ਕੇ ਰੰਨ ਮਾਰਦੀ ਛੱਪੜ ਦੇ ਗੇੜੇ, ਹੁਣ ਨੀ ਕਿਤੇ ਮਿਲੀ ।"

“ਜਾਹ ਸਾਲਿਆ ਓਦਣ ਜੁੱਤੀਆਂ ਈ ਪੁਆ ਦਿੱਤੀਆਂ ਸੀ । ਹਟ ਮਾਰ ਜੇ ਤੂੰ ਨਾਰਿਆ, ਪਾੜਾ ਛੱਡ ਗਿਆ ਏ । ਜੈਲੋ ਰੱਸਾ ਖਿੱਚ ਕੇ ਨਾਰੇ ਬਲਦ ਨੂੰ ਘੂਰਨ ਲੱਗ ਪਿਆ।

"ਬਾਈ ਰੈਲ ਨੂੰ ਚੱਲੀ ਐਤਕੀਂ ।" ਕਾਕੇ ਨੇ ਅੱਗੇ ਹਲ ਵਾਹੁੰਦੇ ਜਗੀਰ ਨੂੰ ਕਿਹਾ, " ਹਲਾ ਬਈ ਗੋਰਿਆ ਜਿਉਣ ਜੋਗਿਆ ਬਈ ਸ਼ਾਬਾਸ਼ । ਤੇਰੀ ਮਾਂ ਜੀਵੇ ਕਰਮਾਂ ਵਾਲੀ । ਤੱਤਾ ਤੱਤਾ, ਸਦਕੇ ।

“ਤਖਾਣ ਕੁਹਾੜੇ ਨਾਲ ਖਲਪਾੜਾਂ ਕਰ ਦੇਣਗੇ, ਪਤਾ ਲੱਗ ਜੂ ਫੇਰ ਆਸ਼ਕੀ ਮਾਸ਼ੂਕੀ ਦਾ " ਜਗੀਰ ਨੇ ਵੱਡੇ ਹੋਣ ਦੀ ਹੈਸੀਅਤ ਨਾਲ ਕਿਹਾ-

“ਅੱਜ ਤੈਨੂੰ ਮੈਂ ਬੁਲਾ ਕੇ ਵਖਾਊਂ । ਕੱਢ ਲਏ ਜਿਹੜੀਆਂ ਗਾਹਲਾਂ ਕੱਢਦੀ ਐ, ਗਾਲਾਂ ਨਾਲ ਕਿਹੜੀ ਲੱਤ ਭੱਜਣ ਲੱਗੀ ਏ । ਜਿੰਨਾ ਚਿਰ ਕਿਸੇ ਕੰਮ ਮਗਰ ਹੱਥ ਧੋ ਕੇ ਨਹੀਂ ਪੈਂਦੇ ਓਨਾਂ ਚਿਰ ਕੰਮ ਨਹੀਂ ਬਣਦਾ। ਕਾਕੇ ਨੇ ਰੋਹਬ ਨਾਲ ਜੈਲੋ ਨੂੰ ਆਖਿਆ । "ਊਂ ਤਖਾਣੀ ਲਾਲੜੀ ਵਰਗੀ ਪਈ ਐ ਕੁ ਨੀ ।"

51 / 145
Previous
Next