

“ਆਪਾਂ ਨੂੰ ਕੀ ਭਾ । ਆਪਣੇ ਨਾਲੋਂ ਤਾਂ ਟੁੱਟੀ ਜੀ ਕੱਛ ਵਾਲਾ ਨੜਾ ਤਖਾਣ ਈ ਚੰਗਾ ਏ । ਆਪਾਂ ਜੱਟਾਂ ਦੇ ਕਾਹਨੂੰ ਜੰਮਣਾ ਸੀ, ਏਦੂੰ ਤਾਂ ਗੱਜਣ ਤਖਾਣ ਦੇ ਘਰ ਜੰਮਦੇ, ਵਿਆਹੇ ਤਾਂ ਜਾਂਦੇ ।ਕੁਦਰਤੀ ਜਜਬਾਤੀ ਖਿੱਚ ਉਨਾਂ ਨੂੰ ਜਾਤਾਂ ਦੇ ਸਬ ਹੱਦਾ-ਬੰਨੋ ਕੁੱਦ ਕੇ ਔਰਤ ਤੱਕ ਲੈ ਗਈ, ਜਿਸ ਨੂੰ ਉਨਾਂ ਦਾ ਅੰਦਰ ਬਾਹਰ ਬੁਰੀ ਤਰਾਂ ਤਰਸ ਰਿਹਾ ਸੀ ।
“ਓ ਸਾਲਿਆ ਲੰਡੇ ਦਿਆ, ਮੁੜ ਆ ਉਰੇ ਕਿੱਥੇ ਲੈ ਗਿਆ ਏਂ ।" ਜਗੀਰ ਨੇ “ਫਾਅੜ” ਕਰਦੀ ਪਰਾਣੀ ਉਤਲੇ ਬਲਦ ਦੇ ਕੱਢ ਮਾਰੀ ।
“ਮੋੜਾ ਖਾ ਬਈ ਸੋਨਿਆ, "ਜੈਲੋ ਨੇ ਬਲਦ ਨੂੰ ਤਾੜ ਕੇ ਬੋਲੀ ਪਾਈ :
“ਆਟਾ ਬਈ ਆਟਾ ਗੁੰਨਦੀ ਦੇ ਹਿਲਦੇ ਵਾਲੇ,
ਤੁਰਦੀ ਦੀ ਮਛਲੀ ਹਿਲੇ ਹਾਏ"
ਕਾਕੇ ਨੇ ਵਾਰੀ ਲੈਂਦਿਆਂ ਚੁੱਕ ਲਈ:
ਕੱਚੇ ਦੁੱਧ ਹੈ ਦੁੱਧ ਨੂੰ ਜਾਗ ਨਾ ਲਾਵਾਂ,
ਝਾਕਾ ਯਾਰ ਦੀਆਮ ।"
“ਸਿਆੜ ਚ ਹਲ ਪਾ ਗਿਆ ਏ, ਅੰਨਾਂ ਹੋਇਆ ਏ ।" ਜੈਲੇ ਨੇ ਕਾਕੇ ਦੀ ਵਹਾਈ ਵਿੱਚ ਨੁਕਸ ਕੱਢਦਿਆਂ ਕਿਹਾ।
“ਸਾਲਿਓ ਕਰਦੇ ਨੀ ਚੁੱਪ, ਕੋਈ ਰੋਟੀ ਵਾਲੀ ਆਉਂਦੀ ਹਿਊ । ਜਗੀਰ ਨੇ ਪਿੰਡ ਵੱਲ ਤੱਕਦਿਆਂ ਕਿਹਾ।
“ਬਾਈ ਬੋਲੀਆਂ ਦਾ ਹੀ ਆਸਰਾ ਹੈ ਛੜਿਆਂ ਨੂੰ । ਲੈ ਨਹੀਂ ਪਾਉਂਦੇ ਜੋ ਕਿਤੇ ਤੇਰੀ ਨੰਦੋ ਆਉਂਦੀ ਏ " ਕਾਕੇ ਨੇ ਕਿਹਾ।
“ਪਿੰਡ ਵੱਲੋਂ ਸਿਪਾਹੀ ਆਉਂਦੇ ਐ।
“ਹਾਂ” ਜੈਲੋ ਨੇ ਹਲ ਰੋਕਦਿਆਂ ਧਿਆਨ ਨਾਲ ਵੇਖਿਆ, "ਜਿਉਣਾ ਵੀ ਨਾਲ ਏ ।
“ਸਾਲੇ ਲੰਡੇ ਦੇ ਨੇ ਲੇਦ ਤਾਂ ਭੰਨੀ ਨਾ, ਮੱਥਾ ਲਾਉਣ ਜੋਗਾ ਤਾਂ ਨੀ ਨਾ ਰਿਹਾ। ਪੁਲਸ ਆਪਣਾ ਕੀ ਵਗਾੜ ਦੂ ", ਜਗੀਰ ਨੇ ਹਲ ਚੋਂ ਗੀਲਾ ਕੱਢਦਿਆਂ ਕਿਹਾ।
ਉਹ ਚੁੱਪ ਕਰਕੇ ਹਲ ਵਾਹੀ ਗਏ । ਤਿੰਨ ਸਿਪਾਹੀ ਜਿਉਣੇ ਸਮੇਤ ਖੇਤ ਵਿੱਚ ਆ ਗਏ । ਉਹਨਾ ਹਰਨਾੜੀਆਂ ਦੇ ਅੱਗੇ ਹੋ ਕੇ ਹਲ ਡੱਕ ਦਿੱਤੇ । ਉਹ ਤਿੰਨੇ ਹਲ ਦੀਆਂ ਥੀਲੀਆਂ ਛੱਡ ਕੇ ਬਾਹਰ ਆ ਗਏ । ਰੁਕੇ ਬਲਦ ਪਿਸ਼ਾਬ ਕਰਨ ਲੱਗੇ । ਜਗੀਰ ਨੇ ਪੁਰਾਣੀ ਦੀ ਟਕੋਰ ਨਾਲ ਜੁੱਤੀ ਚੋਂ ਮਿੱਟੀ ਝਾੜਦਿਆਂ ਆਖਿਆ:
“ਕੀ ਗੱਲ ਐ ਜਮਾਦਾਰਾ ?
“ਪਿੰਡ ਨੂੰ ਚੱਲੋ, ਥਾਣੇਦਾਰ ਸਾਹਬ ਆਇਆ ਏ ਤੇ ਤੁਹਾਨੂੰ ਸੱਦਿਆ ਏ " ਇੱਕ ਸਿੱਖ ਸਿਪਾਹੀ ਨੇ ਬਿਨਾ ਔਖਾ ਹੋਣ ਤੇ ਗਾਹਲ ਦੇਣ ਤੋਂ ਕਿਹਾ।
ਏਨੇ ਚਿਰ ਨੂੰ ਰੂਪ ਵੀ ਆ ਗਿਆ । ਉਸ ਵੀ ਜਗੀਰ ਵਾਲਾ ਸਵਾਲ ਦੁਹਰਾਇਆ । ਜਗੀਰ ਨੇ ਉਸਨੂੰ ਦੱਸਿਆ:
“ਠਾਣੇਦਾਰ ਨੇ ਸੱਦਿਆ ।"
“ਚਲੋ ਜੇ ਠਾਣੇਦਾਰ ਨੇ ਸੱਦੇ ਆ ਤਾਂ ਜਾਣਾ ਨਹੀਂ । ਹਲ ਛੱਡ ਦਿਓ ਸਵੇਰੇ ਵਾਹ ਲਵਾਂਗੇ।
ਜਿਉਣਾ ਚੁੱਪ-ਚਾਪ ਖਲੋਤਾ ਰਿਹਾ। ਹਾਲੀਆਂ ਨੇ ਕਿੱਲੀਆਂ ਸੰਨਿਆਂ ਵਿੱਚੋਂ ਕੱਢ ਕੇ ਪੰਜਾਲੀ ਦੀ ਰੱਸੀ ਨਾਲ ਬੰਨੀਆਂ । ਮੁਨਿਆਂ ਵਿੱਚੋਂਚੋਆਂ ਨੂੰ ਉਖੇੜਿਆ ਅਤੇ ਹਲਾ ਨੂੰ ਪੰਜਾਲੀ ਵਿਚਕਾਰ ਲਮਕਦੇ ਨਾੜਿਆਂ ਵਿੱਚ ਪਾ ਦਿੱਤਾ । ਵਾਹੀ ਜਾ ਚੁੱਕੀ ਪੈਲੀ ਵਿੱਚੋਂ ਘਾਹ ਧੁੱਪ ਦੇ ਸੇਕ ਨਾਲ ਕੁਮਲਾਉਂਦਾ ਜਾ ਰਿਹਾ ਸੀ। ਮੋਢਿਆਂ ਤੇ ਚੋਆਂ ਧਰੀ, ਸੱਜੇ ਹੱਥ ਪਰਾਣੀਆਂ ਫੜੀ, ਉਨਾਂ ਤੱਤਾ ਤੱਤਾ ਆਖਦਿਆਂ