Back ArrowLogo
Info
Profile

ਹਰਨਾੜੀਆਂ ਨੂੰ ਪਿੰਡ ਦੇ ਪੋਹੇ ਪਾ ਦਿੱਤਾ ।

ਦੋਂਹ ਸਿਪਾਹੀਆਂ ਦੇ ਮੋਢਿਆਂ ਤੇ ਰਾਇਫਲਾਂ ਚੁੱਕੀਂ ਹੋਈਆਂ ਸਨ। ਕਿਸਾਨ ਅਤੇ ਸਿਪਾਹੀ, ਚੌਅ ਅਤੇ ਬੰਦੂਕ ਵਿੱਚ ਜਿੰਦਗੀ ਮੌਤ ਜਿੰਨਾ ਫਰਕ ਹੈ । ਲਿਸ਼ਕਦੇ ਫਾਲੇ ਨਾਲ ਚੇਅ ਜਿੰਦਗੀ ਦੇ ਭੁੱਖੇ ਢਿੱਡ ਨੂੰ ਰੋਟੀ ਨਾਲ ਭਰਦੀ ਹੈ ਅਤੇ ਰਾਇਫਲ ਦਾ ਕਾਲਾ ਮੂੰਹ ਜਜਬਿਆਂ ਭਰੀ ਹਿੱਕ ਨੂੰ ਗੋਲੀ ਨਾਲ ਦਾਗਦਾ ਹੈ । ਕਿਸਾਨ ਜਿੰਦਗੀ ਦੀ ਉਸਾਰੀ ਕਰਦੇ ਹਨ ਅਤੇ ਸਿਪਾਹੀ ਜਿੰਦਗੀ ਤੇ ਉਸਦੀ ਤੇ ਉਸਦੀ ਰੋਮਾਂਚ-ਕਲਾ ਨੂੰ ਢਾਹੁੰਦੇ ਤੇ ਲਤਾੜਦੇ ਹਨ । ਅਫਸੋਸ, ਜਿੰਦਗੀ ਤੇ ਹਕੂਮਤ ਉਹ ਕਰ ਰਹੇ ਹਨ, ਜਿਹੜੇ ਬਣਾਉਣਾ ਕੁਝ ਵੀ ਨਹੀਂ ਜਾਣਦੇ, ਅਤੇ ਤਬਾਹ ਕਰਨ ਵਿੱਚ ਸਬਤੋਂ ਅੱਗੇ ਹੁੰਦੇ ਹਨ।

ਜਿਉਣਾ ਕਾਕੇ ਵੱਲ ਵੇਖ ਕੇ ਰਾਹ ਵਿੱਚ ਖੰਘਿਆ ਅਤੇ ਸ਼ਰਾਰਤ ਨਾਲ ਮੁਸਕੁਰਾਇਆ ਜਿਵੇ ਕਹਿ ਰਿਹਾ ਹੋਵੇ ਵੇਖਿਆ ਮੇਰਾ ਹੱਥ, ਕਾਕਾ ਤੋ ਰਿਹਾ ਨਾ ਗਿਆ:

"ਤੇਰੀ ਓ ਮਾਂ ਦੀ.......।“

"ਓਛੋਹਰਾ ਕੀਕਰਦਾ ਏਂ ।" ਸਿਪਾਹੀ ਨੇ ਕਾਕੇ ਨੂੰ ਅੱਗੇ ਤੋਂ ਰੋਕਦਿਆਂ ਆਖਿਆ ।

"ਮੂੰਹ ਸੰਭਾਲ ਕੇ ਬੋਲ", ਜਿਉਣਾ ਸਿਪਾਹੀ ਦੀ ਸਹਾਇਤਾ ਅਨੁਭਵ ਕਰਦਾ ਬੋਲਿਆ ।

"ਜਿੰਨਾ ਚਿਰ ਤੇਰੇ ਵਲ ਨਹੀਂ ਕੱਢ ਲੈਂਦੇ ਬੱਚੂ ਓਨਾ ਚਿਰ.......।

"ਕਿਉਂ ਭੋਖਦਾ ਏਂ ।" ਰੂਪ ਨੇ ਕਾਕੇ ਨੂੰ ਤਾੜਿਆ ।

"ਜਿਹੜਾ ਰੌਲਾ ਏ ਨਿਬੜ ਜੂਗਾ, ਕਾਹਦੇ ਲਈ ਬੋਲ ਵਿਗਾੜ ਕਰਦੇ ਓ ।" ਸਿੱਖ ਸਿਪਾਹੀ ਨੇ ਓਨਾਂ ਨੂੰ ਸ਼ਾਤ ਕਰਨ ਲਈ ਆਖਿਆ।

ਉਹ ਵਿੱਚੋ ਵਿੱਚ ਘੂਰ-ਮਸੂਰੇ ਹੁੰਦੇ ਪਿੰਡ ਆ ਗਏ । ਰੂਪ ਨੇ ਸੋਚਿਆ, "ਜਿਉਣਾ ਪੁਲਸ ਨਾਲ ਗੰਢ ਤਰੂਪ ਕਰੀ ਫਿਰਦਾ । ਥਾਣੇਦਾਰ ਨੇ ਸਾਡੇ ਦਬਕਿਆਂ ਮੂੰਹ ਈ ਪੈਰ ਨਹੀਂ ਲੱਗਣ ਦੇਣੇ। ਥਾਣੇਦਾਰ ਕੋਲ ਜਾਣ ਤੋਂ ਅੱਗੋਂ ਉਹ ਆਪਣੇ ਗਿਆਨੀ ਯਾਰ ਨੂੰ ਮਿਲਿਆ ਅਤੇ ਸਾਰੀ ਗੱਲ ਆਦਿ ਤੋਂ ਅੰਤ ਤੱਕ ਸੁਣਾ ਦਿੱਤੀ । ਗਿਆਨੀ ਆਪਣੀ ਪਹਿਲੀ ਜਿੰਦਗੀ ਵਿੱਚ ਚੰਗੇ ਸੁਧਰੇ ਖਿਆਲਾਂ ਦਾ ਮਾਲਕ ਸੀ ਅਤੇ ਜਿੰਦਗੀ ਨੂੰ ਸਿਆਸੀ ਤੇ ਸਮਾਜੀ ਪਹਿਲੂ ਤੋਂ ਵਾਚ ਰਿਹਾ ਸੀ । ਉਸਦੀ ਰੂਪ ਨਾਲ ਪੜਦੇ ਰਹਿਣ ਤੋਂ ਦੋਸਤੀ ਪਈ ਸੀ । ਰੂਪ ਉਸਦੀ ਔਖੇ ਵੇਲੇ ਸਲਾਹ ਪੁੱਛਿਆ ਕਰਦਾ ਸੀ । ਗਿਆਨੀ ਨੇ ਸੋਚ ਕੇ ਕਿਹਾ:

“ਦੇਖ ਰੂਪ, ਗੱਲ ਮਾਮੂਲੀ ਹੈ । ਮਮੂਲੀ ਗੱਲਾਂ ਵਿਗੜ ਕੇ ਵੱਡੀਆਂ ਗਲਤੀਆਂ ਬਣ ਜਾਂਦੀਆ ਹਨ ਅਤੇ ਜਿੰਦਗੀ ਹਮੇਸ਼ਾ ਤਲਖ ਹੋ ਜਾਂਦੀ ਹੈ । ਜਮੀਨ ਤੁਸਾਂ ਮਾਮਲੇ ਤੇ ਲਿਖਵਾਈ ਹੈ ਅਤੇ ਕਾਨੂਨ ਅਨੁਸਾਰ ਤੁਹਾਡਾ ਕਬਜਾ ਨਮਾਣੀ ਤੋਂ ਅੱਗੇ ਨਹੀਂ ਬਣਦਾ । ਦੂਜੇ ਮੇਰੀ ਰਾਇ ਏ ਤੂੰ ਕੱਲਾ ਏਂ, ਕੋਈ ਭਰਾ ਭਾਈ ਨਹੀਂ । ਤੈਨੂੰ ਥੋੜੀ ਗੱਲ ਤੇ ਦੁਸ਼ਮਨੀ ਨਹੀਂ ਖਰੀਦਣੀ ਚਾਹੀਦੀ । ਆਪਣੇ ਭਾਈਚਾਰੇ ਚ ਦੁਸ਼ਮਣੀ ਪੈਦਾ ਕਰਕੇ ਅਸੀ ਕਿਸੇ ਤਰਾਂ ਵੀ ਜਿੰਦਗੀ ਦਾ ਸੁਆਦ ਨਹੀਂ ਮਾਣ ਸਕਦੇ । ਆਪਣੀ ਉਮਰ, ਰੂ, ਰੰਗ ਤੇ ਘਰ ਵੱਲ ਧਿਆਨ ਮਾਰ ਕੇ ਦੱਸ ਤੈਨੂੰ ਸ਼ਰੀਕਾ ਵਫਾ ਕਰਦਾ ਏ ?

ਰੂਪ ਬੁੱਲ ਟੁੱਕਦਾ ਆਪਣੇ ਆਪ ਦੀ ਪੜਤਾਲ ਲਈ ਮਜਬੂਰ ਹੋ ਗਿਆ । ਗਿਆਨੀ ਦੀਆਂ ਗੱਲਾਂ ਨੇ ਉਸਦੇ ਅੰਦਰ ਜੀਵਨ ਦੀ ਅਹਮਿਅਤ ਨੂੰ ਕਿੰਨਾ ਵਧਾ ਦਿੱਤਾ ਸੀ । ਮੁੜ ਉਸਦੇ ਦਿਮਾਗ ਵਿੱਚ ਜੜ ਜੱਟਾ ਵਾਲੇ ਖਿਆਲ ਉੱਠ ਖਲੋਤੇ ।

"ਬਾਈ ਲੋਕ ਆਖਣਗੇ, ਪਹਿਲਾਂ ਜਮੀਨ ਵਾਹੀ ਫੇਰ ਡਰਦੇ ਪਿੱਛੇ ਹਟ ਗਏ । ਇਹ ਨਮੋਛੀ ਵਾਲੀ ਗੱਲ ਹੈ। ਦੂਜੇ ਮੇਰੇ ਨਾਲ ਠਾਣੇਦਾਰ ਕੋਲ ਵੀ ਚੱਲ । ਸਾਡੇ ਉੱਤੇ ਤਾਂ ਉਸ ਐਵੇਂ ਈ ਰੋਹਬ ਪਾ ਲੈਣਾਂ ਏਂ, ਸਾਲਾ ਕਿਤੇ ਗਾਲੀ ਨਾ ਡਹਿ ਜਾਵੇ ।"

ਗਿਆਨੀ ਹੱਸ ਪਿਆ ਤੇ ਨਾਲ ਤੁਰ ਪਿਆ।

“ਜੇ ਉਸਨੇ ਮੈਨੂੰ ਵੀ ਗਾਲਾਂ ਦਿੱਤੀਆਂ ।"

“ਪੁਲਸ ਵਾਲੇ ਬੜੇ ਹੁਸ਼ਿਆਰ ਹੁੰਦੇ ਆ, ਫਟ ਆਦਮੀ-ਕੁ-ਆਦਮੀ ਪਛਾਣ ਲੈਂਦੇ ਆ।

"ਏਸੇ ਲਈ ਤਾਂ ਮੈਂ ਤੈਨੂੰ ਕੁਰਲਾ ਰਿਹਾ ਕਿ ਆਦਮੀ ਬਣ, ਤੇਰੇ ਵਰਗੇ ਕੰਮਾਂ ਦੀ ਆਸ ਇੱਕ ਮੂਰਖ ਤੋਂ ਹੋ ਸਕਦੀ ਹੈ, ਮਨੁੱਖ ਤੋਂ ਨਹੀਂ।

53 / 145
Previous
Next