Back ArrowLogo
Info
Profile

“ਕੀ ਕਰੀਏ ਹੁਣ ਤਾਂ ਫਸ ਗਏ ।"

ਥਾਣੇਦਾਰ ਧਰਮਸ਼ਾਲਾ ਵਿੱਚ ਪਿੱਪਲ ਦੀ ਸ਼ਾਵੇ ਆਰਾਮ ਕੁਰਸੀ ਤੇ ਪਿਆ ਆਪਣੇ ਬੂਟ ਹਿਲਾ ਰਿਹਾ ਸੀ । ਰੂਪ ਤੇ ਗਿਆਨੀ ਨੇ ਵੀ ਸਤਿ ਸਿਰੀ ਅਕਾਲ ਜਾ ਬੁਲਾਈ । ਗਿਆਨੀ ਨੇੜੇ ਇੱਕ ਮੰਜੇ ਤੇ ਬਹਿ ਗਿਆ ਤੇ ਉਸ ਰੂਪ ਨੂੰ ਇਸ਼ਾਰੇ ਨਾਲ ਬਰਾਬਰ ਬਹਾ ਲਿਆ । ਜਿਉਣਾ ਦੋ ਕੁ ਨੰਬਰਦਾਰ ਅਤੇ ਚੌਧਰੀ ਆਦਿ ਪੰਜ ਸੱਤ ਆਦਮੀ ਹੋਰ ਵੀ ਮੰਜਿਆਂ ਉੱਤੇ ਬੈਠੇ ਸਨ । ਇੱਕ ਸਿਪਾਹੀ ਨੇ ਆਖਿਆ:

“ਜਨਾਬ ਰੂਪ ਆ ਗਿਆ ।"

ਹਾਂ ਭਾਈ ਕੌਣ ਹੈ ਰੂਪ ਥਾਣੇਦਾਰ ਨੇ ਚੁੱਪੀ ਤਿੜਦਿਆਂ ਕਿਹਾ।

"ਹਜੂਰ ਮੈਂ ਹਾਂ " ਰੂਪ ਨੇ ਉਠਦਿਆਂ ਸਲੂਟ ਮਾਰਿਆ।

“ਤੁਮਨੇ ਜੀਵਣ ਸਿੰਘ ਕੀ ਜਮੀਨ ਮੇ ਹਲ ਕਿਉਂ ਚਲਾਇਆ ?"

“ਜਨਾਬ ਜਮੀਨ ਜਿਉਣ ਸਿੰਘ ਦੀ ਨਹੀਂ, ਮਾਲਕ ਸੰਤੀ ਹੈ ।"

“ਮੈਂ ਯਿਹ ਨਹੀਂ ਜਾਨਤਾ, ਤੁਮਨੇ ਕਿਸੀ ਕੀ ਜਮੀਨ ਮੇਂ ਹਲ ਕਿਉਂ ਜੋਤਾ ।"

ਜਮੀਨ ਚਾਹੇ ਕਿਸੀ ਕੀ ਹੈ, ਕਤਲ ਯਾ ਫਸਾਲ ਹੋ ਜਾਨੇ ਕਾ ਖਦਸ਼ਾ ਹੇ, ਇਸ ਲੀਏ ਸਬ ਕੋ ਹਥਕੜੀ ਲਗਾ ਕਰ ਲੇ ਜਾਉਂਗਾ ।

ਔਰ ਜਮਾਨਤੇ ਕਰਾ ਕੇ ਛੱਡੂੰਗਾ । ਔਰ ਸਬ ਸ਼ਰਾਰਤ ਤੇਰੀ ਹੈ ।

“ਜਨਾਬ ਅਸੀਂ ਜਮੀਨ ਐਂਵੇ ਨਹੀਂ ਵਾਹ ਰਹੇ ਮਾਮਲੇ ਤੇ ਲਈ ਏ । ਤੁਸੀਂ ਆਹ ਰਸੀਦ ਵੇਖ ਸਕਦੇ ਹੈ । ਰੂਪ ਨੇ ਅੱਗੇ ਵਧ ਕੇ ਰਸੀਦ ਥਾਣੇਦਾਰ ਨੂੰ ਫੜਾ ਦਿੱਤੀ ।

ਥਾਣੇਦਾਰ ਰਸੀਦ ਵੇਖਣ ਲੱਗ ਗਿਆ । ਗਿਆਨੀ ਨੇ ਮੌਕਾ ਤਾੜ ਕੇ ਕਿਹਾ:

"ਜਨਾਮ ਮੈਂ ਕੁਝ ਅਰਜ ਕਰ ਸਕਦਾ?"

"ਹਾਂ ਕਰੋ ਕਰੋ ਬੜੀ ਖੁਸ਼ੀ ਸੇ ।

“ਮੁਆਮਲਾ ਐਡਾ ਵੱਡਾ ਨਹੀਂ ਕਿ ਨਜਿੱਠਿਆ ਨਾ ਜਾਵੇ । ਕਾਨੂਨ ਤੇ ਭਾਈਚਾਰੇ ਦੇ ਲਿਹਾਜ ਨਾਲ ਜਿਹੜਾ ਵੀ ਫੈਸਲਾ ਸਚਾਈ ਤੇ ਇਨਸਾਫ ਭਰਿਆ ਹੈ, ਲਾਗੂ ਕਰ ਦਿੱਤਾ ਜਾਵੇ ।

ਥਾਣੇਦਾਰ ਨੇ ਗਿਆਨੀ ਦੀ ਲਿਆਕਤ ਨੂੰ ਉਸ ਨਿਸ਼ਕ ਸ਼ਬਦਾਂ ਤੋਂ ਹੈਰਾਨੀ ਵਿੱਚ ਅਨੁਭਵ ਕੀਤਾ ।

“ਭਲਾ ਆਪ ਹੀ ਕੋਈ ਹਲ ਬਤਾਏਂ ?"

“ਮੇਰੀ ਨਾਕਸ ਸਮਝ ਵਿੱਚ ਤਾਂ ਇਹੀ ਆਉਂਦਾ ਏ । ਕਾਨੂਨ ਦੀ ਰੂ ਨਾਲ ਰੂਪ ਹੋਰੀ ਨਮਾਣੀ ਜਮੀਨ ਨੂੰ ਵਾਹ ਸਕਦੇ ਹਨ । ਨਮਾਣੀ ਤੱਕ ਜਿਉਣੇ ਦਾ ਕਬਜਾ ਮੰਨ ਲਿਆ ਜਾਵੇ, ਪਰ ਨਮਾਣੀ ਪਿੱਛੋਂ ਉਹ ਕੋਈ ਦਖਲ-ਅੰਦਾਜੀ ਨਾ ਕਰੋ । ਇਸ ਤਰਾਂ ਸਾਰਾ ਝਗੜਾ ਈ ਮੁੱਕ ਜਾਂਦਾ ਹੈ।

ਥਾਣੇਦਾਰ ਨੂੰ ਇਹ ਨੋਕ ਰਾਏ ਪਸੰਦ ਆ ਗਈ । ਕੁਝ ਅਸਲੀਅਤ ਤੇ ਗਿਆਨੀ ਦੀ ਮਮੂਲੀ ਲਿਆਕਤ ਦਾ ਵੀ ਪ੍ਰਭਾਵ ਪੈ ਗਿਆ।

"ਭਾਈ ਮੈਂ ਤੇ ਇਸ ਰਾਏ ਸੇ ਇਤਫਾਕ ਕਰਤਾ ਹੂੰ ।" ਨੰਬਰਦਾਰਾਂ ਵੱਲ ਮੂੰਹ ਕਰਕੇ ਪੁੱਛਿਆ, “ਤੁਮਾਰੀ ਕਿਆ ਰਏ ਹੈ ?"

"ਬਸ ਜੀ ਜੋ ਸਰਕਾਰ ਕਰਦੀ ਹੈ ਠੀਕ ਕਰਦੀ ਹੈ, " ਨੰਬਰਦਾਰਾਂ ਝੋਲੀ ਚੁੱਕਦਿਆਂ ਉੱਤਰ ਦਿੱਤਾ ।

"ਕਿਉਂ ਜੀਵਨ ਸਿੰਘ ?"

54 / 145
Previous
Next