

“ਜੀ ਜਿਹੜੇ ਮਾਮਲੇ ਤੇ ਇਹ ਜਮੀਨ ਲਿਆਏ ਐ, ਮੈਂ ਓਹੀ ਰੁਪਏ ਦਿੰਦਾ ਹਾਂ ।" ਜਿਉਣੇ ਨੇ ਬਾਜੀ ਹੱਥੋਂ ਜਾਂਦੀ ਵੇਖ ਕੇ ਆਖਰੀ ਦਾਅ ਮਾਰਿਆ ।
"ਨਹੀਂ ਜੀ ਅਸੀਂ ਇਹ ਜਮੀਨ ਆਪ ਵਾਹੁਣ ਵਾਸਤੇ ਲਈ ਐ।" ਰੂਪ ਨੇ ਜਿਗਰੇ ਨਾਲ ਕਿਹਾ।
“ਉਸਨੇ ਬੜੇ ਪਤੇ ਕੀ ਬਾਤ ਕੀ ਐ।" ਥਾਣੇਦਾਰ ਨੇ ਗਿਆਨੀ ਵੱਲ ਦੇਖ ਕੇ ਜਿਉਣੇ ਨੂੰ ਕਿਹਾ, "ਨਮਾਣੀ ਤੱਕ ਜਮੀਨ ਆਪ ਕੀ, ਬਾਅਦ ਮੈਂ ਰੂਪ ਮਾਲਕ । ਅਗਰ ਆਪ ਦੋਨੋ ਮੈਂ ਕਿਸੀ ਨੇ ਝਗੜਾ ਕੀਆ ਤਾਂ ਫਿਰ ਤੋਂ ਜਮਾਨਤ ਕਰਾਏ ਬਗੈਰ ਨਾ ਛੇੜੂੰਗਾ, ਸਮਝ ਲੇ।
"ਬਸ ਜੀ ਸਰਕਾਰ ਨੇ ਠੀਕ ਕਰ ਦਿੱਤਾ ।" ਇੱਕ ਨੰਬਰਦਾਰ ਨੇ ਹਾਂ ਵਿੱਚ ਹਾਂ ਮਿਲਾਉਂਦਿਆਂ ਪਰੋੜਤਾ ਕੀਤੀ ।
“ਸਾਨੂੰ ਵੀ ਮਨਜੂਰ ਐ ਜੀ “ਰੂਪ ਨੇ ਵੀ ਗਿਆਨੀ ਦੇ ਇਸ਼ਾਰੇ ਨਾਲ ਹਾਮੀ ਭਰ ਦਿੱਤੀ।
ਜਿਉਣਾ ਕਸੂਤਾ ਫਸ ਗਿਆ । ਚੌਧਰੀ ਵੀ ਚੱਲ ਚੁੱਕੇ ਕਾਰਤੂਸ ਵਾਂਗ ਕੱਖ ਨਾ ਸਵਾਰਿਆ । ਸਿਵਾਏ ਮਨ ਮਾਰ ਕੇ ਮੰਨ ਲੈਣ ਦੇ ਉਸ ਕੋਲ ਕੋਈ ਰਾਹ ਨਾ ਰਿਹਾ । ਪਰ ਜਮੀਨ ਖੁਸ ਜਾਣ ਕਰਕੇ ਉਹ ਅੰਦਰੋਂ ਸੜ ਬਲ ਕੇ ਕੋਲਾ ਹੋ ਗਿਆ। ਜਦ ਥਾਣੇਦਾਰ ਜਾਣ ਲੱਗਾ, ਤਦ ਜਿਉਣੇ ਤੇ ਚੌਧਰੀ ਨੇ ਗਿਆਨੀ ਬਾਰੇ ਚੁਗਲੀ ਖਾਧੀ:
“ਜੀ ਉਹ ਕਾਂਗਰਸੀਆ ਏ, ਨਾਲੇ ਪਿੰਡ ਵਿੱਚ ਇੱਕ ਕਮੇਟੀ ਬਣਾਈ ਫਿਰਦਾ ਏ ।"
“ਹੱਛਾ ਯਿਹ ਬਾਤ ਹੈ ?"
“ਜੀ ਸਰਕਾਰ ਦੇ ਉਲਟ ਲਕਚਰ ਵੀ ਕਰਦਾ ਏ ।
“ਕਬੀ ਮੌਕਾ ਮਿਲਾ ਤੇ ਰਗੜ ਦੰਗੇ ।"
ਜਿਉਣਾਂ ਤੇ ਚੌਧਰੀ ਅਸਲੋਂ ਚਿੱਲੇ ਜਿਹੇ ਹੋ ਕੇ ਵਾਪਸ ਮੁੜ ਆਏ ਅਤੇ ਥਾਣੇਦਾਰ ਚੁੱਕੀ ਚਲਿਆ ਗਿਆ ।
ਕੀ ਬਣਦਾ ਛੱਪੜੀਏ ਤੇਰਾ,
ਸੰਨ ਦਰਿਆਵਾਂ ਦੇ ।
ਭਾਗ : ਗਿਆਰਵਾਂ
ਗੱਡੀ ਵਾਲਿਆ ਵੇ ਅੜਬ ਤਖਾਣਾ,
ਕੁੜੀਆਂ ਨੂੰ ਮਿਲ ਲੈਣ ਦੇ ।
ਹਰ ਕੁੜੀ ਦਾ ਆਪਣੇ ਪਿੰਡ ਦੇ ਗੱਭਰੂ ਨਾਲ ਕੀਤਾ ਪਿਆਰ ਆਖਰ ਅਧੂਰਾ ਰਹਿ ਜਾਂਦਾ ਹੈ, ਭਾਂਵੇ ਸੌਹਾਂ ਤੇ ਵਰਨਾ ਦੀਆਂ ਪੀਡੀਆਂ ਗੰਢਾਂ ਨੇ ਤੋੜ ਜਿੰਦਗੀ ਤੱਕ ਨਿਭਾਉਣ ਦਾ ਇਰਾਦਾ ਬਣਾਇਆ ਹੋਵੇ । ਇਨਾਂ ਇਰਾਦਿਆਂ ਨੂੰ ਵਲਵਲੇ ਜਨਮ ਦੇਂਦੇ ਹਨ, ਜਿਹੜੇ ਅੱਲੜ ਹੋਣ ਨਾਲ ਮਾਸੂਮ ਵੀ ਹੁੰਦੇ ਹਨ। ਕੁੜੀ ਦੀ ਜਵਾਨੀ ਭਾਂਵੇ ਛੱਲਾਂ ਭਰਿਆ ਦਰਿਆ ਹੋਵੇ, ਪਰਭਾਤ ਭਖਦਾ ਹੁਸਨ ਅਤੇ ਕਿੰਨੇ ਹੀ ਕੈਮਲ ਤੇ ਪਵਿੱਤਰ ਅਰਮਾਨਾਂ ਦੀ ਉਹ ਮਾਲਕ ਹੋਵੇ, ਉਸ ਦੇ ਅਹਿਸਾਸ ਦੀ ਕਿਸੇ ਨੂੰ ਪਰਵਾਹ ਨਹੀਂ ਹੁੰਦੀ । ਆਖਰ ਕਲੀਆਂ ਨੂੰ ਬਜਰ ਪੱਥਰਾਂ ਨਾਲ ਟਕਰਾਉਣਾ ਹੁੰਦਾ ਹੈ । ਸਮਾਜ ਦਾ ਪਹਾੜ ਭਾਰ ਉਨਾਂ ਦੀ ਮਾਸੂਮ ਕੈਮਲਤਾ ਦਰੜ ਕੇ ਅੱਗੇ ਲੰਘ ਜਾਂਦਾ ਹੈ । ਮੁੜ ਮਾਪੇ ਆਪਣੇ ਆਪ ਵਿੱਚ ਜਬਰ ਹਨ, ਜਿਹੜਾ ਬੱਚਿਆਂ ਉੱਤੇ ਤਰਸ ਦੀ ਉਦਾਰਤਾ ਦੀ ਸ਼ਕਲ ਵਿੱਚ ਲਾਗੂ ਕਰਦੇ ਹਨ । ਕਮਜੋਰ ਤੇ ਛੋਟੇ ਵੱਡਿਆਂ ਦੇ ਹੁਕਮ ਪਾਲਣ ਲਈ ਹੁੰਦੇ ਹਨ।
ਸ਼ਾਮੋ ਦੀ ਜੰਞ ਵੀ ਘੋੜੀਆਂ, ਬੋਤਿਆਂ ਤੇ ਰੱਥਾਂ ਉੱਤੇ ਸ਼ਿੰਗਾਰੀ ਆ ਗਈ । ਵਾਜੇ ਵਾਲਿਆਂ ਦਾ ਬੇਸੁਰਾ ਸ਼ੇਰ ਪਿੰਡ ਦੇ ਸੁੱਤੇ ਮਾਹੌਲ ਨੂੰ