

ਚੰਨੋ ਦੇ ਵੀ ਸੁਣਦਿਆਂ ਸਾਰ ਮਿਰਚਾਂ ਲੜ ਗਈਆਂ।
“ਪਹਿਲਾਂ ਆਪਣੀਆਂ ਅੱਖਾਂ ਦਾ ਸੁਰਮਾ ਕੱਢ ਲੈ ।"
“ਸੁਰਮਾ ਤਾਂ ਤੇਰੀਆਂ ਅੱਖਾਂ ਵਿੱਚ ਵੀ ਪੈਣਾ ਏਂ । ਇਉਂ ਪਤਾ ਨੀ ਮਟਕਾ ਕੇ ਕੱਢੇਗੀ ਜਾਂ ਰੋ ਰੋ ਕੇ ।"
“ਆਫਣੀਆਂ ਫਸੀਆਂ ਨਬੇੜ ਤੈਨੂੰ ਕਿਸੇ ਨਾਲ ਕੀ ।"
ਭਜਨੋ ਨੂੰ ਵੀ ਪਤਾ ਲੱਗ ਗਿਆ ਸੀ ਕਿ ਚੰਨੋ ਰੂਪ ਨੂੰ ਦਿਲੋਂ ਚਾਹੁੰਦੀ ਹੈ । ਔਰਤ ਤੇ ਇੱਕ ਵਿਆਹੀ ਔਰਤ ਇਸ ਮਾਮਲੇ ਵਿੱਚ ਵਧੇਰੇ ਚਤੁਰ ਹੁੰਦੀ ਹੈ । ਪਿਆਰ ਦੀ ਤਾਸੀਰ ਇੱਕ ਫੁੱਲ ਵਰਗੀ ਹੈ, ਜਿਹੜਾ ਨਾ ਬੋਲਣ ਤੇ ਵੀ ਆਪਣੀ ਸੁਗੰਧੀ ਅੰਦਰ ਘੁੱਟ ਕੇ ਨਹੀਂ ਰੱਖ ਸਕਦਾ । ਨਨਾਣ ਭਰਜਾਈ ਦਾ ਆਪਸ ਵਿੱਚ ਬੜਾ ਹਿੱਤ ਸੀ । ਭਜਨ ਚਾਹੁੰਦੀ ਸੀ, ਕਿ ਚੰਨੋ ਦੇ ਦਿਲ ਦੀ ਖਾਹਿਸ਼ ਪੂਰੀ ਕਰ ਦਿੱਤੀ ਜਾਵੇ । ਉਸ ਕਰਤਾਰੇ ਨੂੰ ਏਥੋਣ ਤੱਕ ਕਹਿ ਦਿੱਤਾ ਸੀ, ਜੇ ਭੂਆ ਸੰਤੀ ਘਰ ਚੰਗਾ ਅਤੇ ਐਨੀ ਜਮੀਨ ਦੱਸਦੀ ਹੈ ਤਾਂ ਚੁੱਪ ਕਰ ਕੇ ਭੂਆ ਨੂੰ ਰੁਪਿਆ ਫੜਾ ਦੇਵੋ । ਮੁੰਡਾ ਤਾਂ ਦੁਸ਼ਮਣ ਦੇ ਨਿੰਦਣ ਦਾ ਨਹੀਂ । ਪਰ ਕਰਤਾਰੇ ਨੇ ਆਪ ਜਾ ਕੇ ਵੇਖਣ ਦਾ ਮਨ ਬਣਾ ਲਿਆ ਸੀ । ਉਸਨੂੰ ਸ਼ੱਕ ਕੇਵਲ ਇਸ ਗੱਲ ਦਾ ਪੈ ਗਿਆ, ਜੇ ਸਾਕ ਚੰਗਾ ਹੁੰਦਾ ਤਾਂ ਸੰਤੀ ਆਪਣੀ ਭਤੀਜੀ ਦਾ ਸਾਕ ਘੋਲੀਏ ਨਾ ਜਾਣ ਦਿੰਦੀ । ਫਿਰ ਉਸ ਆਪ ਹੀ, ਸੰਜੋਗ ਤੇ ਹੋਣੀ ਟਲਿਆਂ ਨਹੀਂ ਟਲ ਸਕਦੇ, ਇਸ ਖਿਆਲ ਨਾਲ ਪਹਿਲੇ ਸ਼ੱਕ ਦੀ ਵਿਰੋਧਤਾ ਕੀਤੀ ।
ਸਿੰਘ ਸਭਾ ਤੇ ਅਕਾਲੀ ਲਹਿਰ ਦਾ ਅਸਰ ਕਪੂਰਿਆਂ ਤੇ ਵੀ ਪੂਰਾ ਪੈ ਚੁੱਕਾ ਸੀ । ਬਾਹਰਲੇ ਗੁਰੂਦੁਆਰੇ ਇੱਕ ਨਿਰਮਲੇ ਸੰਤ ਰਹਿੰਦੇ ਸਨ। । ਸ਼ਾਮੋ ਦਾ ਪਿਤਾ ਉਹਨਾ ਦਾ ਬੜਾ ਸ਼ਰਧਾਲੂ ਸੀ ਅਤੇ ਉਹ ਕੱਟੜ ਸਿੱਖ ਸਨ । ਕਥਾ ਅਤੇ ਕੀਰਤਨ ਨਾਲ ਉਹ ਸਦਾ ਸਿੱਖੀ ਪਰਚਾਰ ਕਰਦੇ ਰਹਿੰਦੇ । ਸ਼ਾਮੋ ਦੇ ਵਿਆਹ ਵਿੱਚ ਆਨੰਦ ਅਤੇ ਫੇਰਿਆਂ ਦਾ ਰੌਲਾ ਪੈ ਗਿਆ । ਘਰ ਦੀਆਂ ਤੀ।ਮਤਾਂ ਫੇਰਿਆਂ ਲਈ ਜਿੱਦ ਕਰ ਰਹੀਆਂ ਸਨ, ਉਹਨਾਂ ਨੂੰ ਪੋਹਤ ਆ ਕੇ ਚੁੱਕ ਗਿਆ ਸੀ, ਜਜਮਾਨਣੀ ਫੇਰੇ ਤੁਹਾਡੇ ਵੱਡੇ ਵਡੇਰਿਆਂ ਦੀ ਰੀਤ ਆ ਰਹੀ ਹੈ । ਵੱਡੇ ਵਡੇਰਿਆਂ ਦੀ ਆੜ ਵਿੱਚ ਪੰਡਤ ਨੇ ਆਪਣੀ ਖੁਦਗਰਜੀ ਨੂੰ ਸਿਆਣੇ ਹੋਰ-ਫੇਰ ਨਾਲ ਲੁਕਾ ਲਿਆ । ਸ਼ਾਮੋ ਦਾ ਪਿਤਾ ਆਖਦਾ ਸੀ, ਅੱਗੇ ਭਾਂਵੇ ਪਿੰਡ ਵਿੱਚ ਫੇਰੇ ਹੀ ਹੁੰਦੇ ਰਹੇ ਹੋਣ, ਪਰ ਉਹ ਜਰੂਰ ਆਨੰਦ ਕਰੇਗਾ। ਪੁਰਾਣੇ ਲੋਕ ਤਾਂ ਮੂਰਖ ਸਨ । ਉਸ ਨੂੰ ਹਾਲੇ ਗਿਆਨ ਨਹੀਂ ਸੀ ਕਿ ਉਹ ਸ਼ਾਮੋ ਲਈ ਵੀ ਪੁਰਾਣਾ ਐ। ਧਰਮ ਦੀ ਧੁੱਪ-ਛਾਂ ਨਾਲ ਬੀਮਾਰ ਜਿੰਦਗੀ ਨੂੰ ਕੋਈ ਫਰਕ ਨਹੀਂ ਪੈਂਦਾ । ਔਰਤ ਦੀ ਮਾਨਸਿਕ ਸ਼ਕਤੀ, ਮਰਦ ਦੀ ਲੰਮੀ ਗੁਲਾਮੀ ਕਰਕੇ ਕੁਝ ਵਧੇਰੇ ਹੀ ਮਿੱਧੀ ਗਈ । ਇਸ ਲਈ ਮਰਦ ਦੀ ਨਵੀਂ ਗੱਲ ਨੂੰ ਵੀ ਉਸਦਾ ਦਿਮਾਗ ਸਹਿਜ ਸੁਭਾਅ ਨਹੀਂ ਅਪਣਾ ਸਕਦਾ । ਉਸਦੇ ਦਿਮਾਗ ਵਿੱਚ ਗੁਲਾਮੀ ਤੇ ਅੰਧ-ਵਿਸ਼ਵਾਸ ਦਾ ਤਾਣਾ-ਪੇਟਾ ਐਨਾ ਉਲਝਿਆ ਪਿਆ ਹੈ ਕਿ ਨਵੀਨ ਚੀਜ ਨਾ ਅੰਦਰੋਂ ਪੁੰਗਰ ਸਕਦੀ ਹੈ ਨਾ ਬਾਹਰੋਂ ਵੜ ਸਕਦੀ । ਮਰਦ ਆਪਣੀ ਲੋੜ ਅਨੁਸਾਰ ਔਰਤ ਨੂੰ ਆਪਣੇ ਪਿੱਛੇ ਲਈ ਫਿਰਦਾ ਐ, ਪਰ ਉਹ ਪਿੱਛੇ ਨੂੰ ਤੱਕਦੀ ਪਿੱਛੇ ਹੀ ਖਿਸਕਦੀ ਰਹਿੰਦੀ ਹੈ । ਸ਼ਾਮੋ ਦੀ ਮਾਂ ਅਤੇ ਹੋਰ ਤੀ।ਮਤਾਂ ਸੰਤਾਂ ਦੇ ਰੋਹਬ ਅੱਗੇ ਚੁੱਪ ਹੋ ਗਈਆਂ । ਸੱਤਾਂ ਅਤੇ ਉਹਨਾਂ ਦੀ ਪਾਰਟੀ ਨੇ ਤੜਕਿਓਂ ਸੀ। ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ । ਸੂਰਜ ਚੜਨ ਤੋਂ ਅੱਗੋਂ ਹੀ ਆਨੰਦ ਕਾਰਜ ਦੀ ਰਸਮ ਸ਼ੁਰੂ ਹੋਈ । ਪਰਾਹੁਣੇ ਨੂੰ ਬਾਬੇ ਦੀ ਹਜੂਰੀ ਵਿੱਚ ਸੱਜੇ ਪਾਸੇ ਬਿਠਾਇਆ ਗਿਆ ਅਤੇ ਕੁੜੀ ਨੂੰ ਉਸਦੇ ਮਾਮੇ ਨੇ ਚਾਦਰੇ ਵਿੱਚ ਲਪੇਟੀ ਨੂੰ ਚੁੱਕ ਕੇ ਖੱਬੇ ਪਾਸੇ ਬਿਠਾਇਆ । ਸੰਤਾਂ ਨੇ ਸੰਖੇਪ ਉਪਦੇਸ਼ ਸ਼ੁਰੂ ਕੀਤਾ:
“ਗੁਰੂ ਦੀ ਸਾਜੀ-ਨਿਵਾਜੀ ਸਾਧ ਸੰਗਤ, ਆਨੰਦ ਅਸਲ ਵਿੱਚ ਸਹਿਜ ਅਵਸਥਾ ਦਾ ਨਾ ਹੈ । ਇਸਤਰੀ ਪੁਰਸ਼ ਦਾ ਮੇਲ, ਸਾਡੇ ਅੰਦਰ ਆਤਮਾ ਤੇ ਪਰਮਾਤਮਾ ਦੇ ਭੇਦ ਦੀ ਨਵਿਰਤੀ ਲਈ ਇੱਕ ਦਿ।ਸ਼ਟਾਂਤ ਹੈ। ਤੀਜੀ ਪਾਤਸ਼ਾਹੀ ਸੀ। ਗੁਰੂ ਅਮਰਦਾਸ ਜੀ ਨੇ ਉਪਦੇਸ਼ ਦਿੱਤਾ ਹੈ, “ਹੇ ਮੇਰੀ ਮਾਇਆ, ਮੇਰੇ ਮਾਨਵ ਸਰੀਰ । ਸਤਿਗੁਰੂ ਦੀ ਕਿਰਪਾ ਨਾਲ ਮੈਂ ਆਪੇ ਨੂੰ ਜਾਣ ਲਿਆ ਹੈ ।" ਮੇਰੇ ਅੰਦਰ ਸਹਿਜ ਜਾਗ ਪਿਆ ਹੈ ਅਤੇ ਮੈਂ ਆਨੰਦ-ਆਨੰਦ ਹੋ ਗਿਆ ਹਾਂ । ਇਹ ਆਨੰਦ ਦੀ ਰਸਮ ਜਿੰਦਗੀ ਵਿੱਚ ਅਜਿਹਾ ਮੌਕਾ ਲੈ ਕੇ ਆਉਂਦੀ ਹੈ, ਜਿਹੜੀ ਜਗਿਆਸੂ ਨੂੰ ਆਪਣੇ ਅਸਲੇ “ਮਨ ਤੂੰ ਜੋਤਿ ਸਰੂਪ ਹੈ, ਆਪਣਾ ਮੂਲੁ ਪਛਾਣੁ “ ਦੀ ਚਿਤਾਵਨੀ ਤੇ ਪਰੇਰਨਾ ਕਰਾਉਂਦੀ ਹੈ। ਸਿੱਖ ਧਰਮ ਦੀਆਂ ਰਸਮਾਂ ਦੀ ਬੁਨਿਆਦ ਐਨੀ ਡੂੰਘੀ ਰੱਖੀ ਗਈ ਹੈ । “ਬੋਲੇ ਭਾਈ ਜੀ ਵਾਹਿਗੁਰੂ ।"
ਸਾਰੀ ਸੰਗਤ ਨੇ ਵਾਹਿਗੁਰੂ ਪੁਕਾਰਿਆ । ਸੰਤਾਂ ਨੇ ਵਖਿਆਨ ਜਾਰੀ ਰੱਖਿਆ:
ਕਰਮ ਧਰਮ ਨੇਮ ਬ੍ਰਤ ਪੂਜਾ ॥
ਪਾਰਬ੍ਰਹਮ ਬਿਨੁ ਜਾਨੁ ਨਾ ਦੂਜਾ ॥ (ਗੁਰ ਵਾਕ)
"ਇਹ ਪੰਜ ਗੱਲਾਂ ਬੀਬੀ ਤੇ ਭੁਜੰਗੀ ਵਾਸਤੇ ਹੀ ਨਹੀਂ, ਸਗੋਂ ਸਾਰਿਆਂ ਲਈ ਜੀਵਨ-ਭਰ ਧਾਰਨ ਕਰਨ ਵਾਲੀਆਂ ਹਨ । ਗੁਰਸਿੱਖ ਦਾ