

ਕਰਮ, ਗੁਰਮੁੱਖ ਨਾਮ ਦਾਨ ਇਸ਼ਨਾਨ” ਦੇ ਮਹਾਂਵਾਕ ਅਨੁਸਾਰ ਹੋਣਾ ਚਾਹੀਦਾ ਹੈ, ਨਾਮ ਨਾਲ ਹਿਰਦੇ ਦੀ ਸ਼ੁੱਧੀ ਹੁੰਦੀ ਹੈ ਅਤੇ ਇਨਸਾਨ ਸਰੀਰ ਦੀ ਮੈਲ ਗਵਾ ਕੇ ਉਸ ਤੋਂ ਅਗਾਂਹ ਸੰਸਾਰ ਭਲੇ ਦੇ ਕੰਮ ਕਰਵਾਉਂਦਾ ਹੈ । ਧਰਮ ਹੈ ਗੁਰੂ ਵਾਲੇ ਹੋਣਾ ਅਤੇ ਗੁਰੂ ਦੇ ਗਿਆਨ ਦਾ ਨਿਸ਼ਚਾ ਕਰਨਾ। ਸਾਡਾ ਗੁਰੂ ਗੁਰੂ ਗਰੰਥ ਸਾਹਿਬ ਹੈ ਅਤੇ ਅਟੁੱਟ ਨਿਸ਼ਚਾ ਗੁਰਬਾਣੀ ਤੇ ਹੋਣਾ ਚਾਹੀਦਾ ਹੈ । ਪ੍ਰੇਮ ਕਈ ਪਰਕਾਰ ਦੇ ਹੁੰਦੇ ਹਨ। ਪਰ ਅਸਲ ਨੇਮ ਸ਼ੁੱਭ ਗੁਣਾ ਦਾ ਧਾਰਨ ਕਰਨਾ ਅਤੇ ਔਗੁਣਾ ਦਾ ਤਿਆਗ ਹੈ । ਏਸ ਤਰਾਂ ਪੂਜਾ ਕੇਵਲ ਇੱਕ ਅਕਾਲ ਦੀ ਹੀ ਕਰਨੀ ਹੈ । ਦੇਵੀ ਦੇਵਤੇ, ਸਾਧੂ, ਫਕੀਰ, ਟੂਣੇ ਟਾਮਣ, ਮੜੀ ਮਸਾਣੀ, ਧਾਗੇ ਤਵੀਤ ਅਤੇ ਜਾਦੂ ਆਦਿ ਸਬ ਪਾਖੰਡ ਹੈ ਅਤੇ ਅੰਧ- ਵਿਸ਼ਵਾਸ ਦੀ ਪੇ।ਰਨਾ ਦਿੰਦੇ ਹਨ । ਜਿਹੜਾ ਕਿਸੇ ਦੇ ਆਸਰੇ ਹੈ, ਉਹ ਕਿਸੇ ਦੀ ਚੁਰਾਸੀ ਕਿਵੇਂ ਕੱਟ ਸਕਦਾ ਹੈ ? ਬੋਲੋ ਸਾਧ ਸੰਗਤ ਜੀ ਵਾਹਿਗੁਰੂ ।
ਏਕੋ ਸਿਮਰੋ ਨਾਨਕਾ, ਜਲ ਥਲ ਰਿਹਾ ਸਮਾਇ ॥
ਦੂਜਾ ਕਾਹੇ ਸਿਮਰੀਐ, ਜੰਮੇ ਤੇ ਮਰ ਜਾਇ । (ਗੁਰ ਵਾਕ)
“ਫਿਰ ਸਾਧ ਸੰਗਤ ਜੀ, “ਤਿਨ ਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦੇਓ । ਏਨੇ ਸ਼ਬਦਾ ਨਾਲ ਹੀ ਮੈਂ ਮਾਫੀ ਮੰਗਦਾ ਹਾਂ ।" ਇੱਕ ਤੌਲੀਆ ਜੋੜੀ ਦੇ ਹੱਥਾਂ ਵਿੱਚ ਪੜਾ ਦਿੱਤਾ ਗਿਆ ਅਤੇ ਲਾਵਾਂ ਦਾ ਪਾਠ ਸ਼ੁਰੂ ਹੋ ਗਿਆ । ਲਾਵਾਂ ਪਿੱਛੇ ਆਨੰਦ ਸਾਹਿਬ ਸੁਣਾਇਆ ਗਿਆ । ਫਿਰ ਅਰਦਾਸ, ਅਤੇ ਵਾਕ ਲੈ ਕੇ ਭੋਗ ਪਾਇਆ । ਇਸ ਤਰਾਂ ਅਣਵੇਖੇ ਕੁੜੀ ਮੁੰਡੇ ਦੇ ਗ੍ਰਹਿਸਤ ਦਾ ਮੁੱਢ ਬੰਨ੍ਹਾ ਦਿੱਤਾ । ਜਿਵੇਂ ਉਨ੍ਹਾਂ ਦੇ ਵੱਡੇ ਵਡੇਰੇ ਥੋੜੀ ਬਹੁਤ ਵਿੰਗ ਟਢ ਨਾਲ ਕਰਦੇ ਆਏ ਸਨ ।
ਪਿਛਲੀ ਰਾਤ ਦੀ ਰੋਟੀ ਵੇਲੇ ਕੁੜੀਆਂ ਨੇ “ਸਾਡੇ ਨਵੇਂ ਸੱਜਣ ਘਰ ਆਏ, ਹਮਾਰੇ ਭਾਗ ਭਲੋ” ਦਾ ਮੰਗਲ ਗੀਤ ਗਾਇਆ। ਉਸ ਪਿੱਛੋਂ ਉਲ-ਜਲੂਲ ਗੀਤਾਂ ਨਾਲ ਆਪ ਵੀ ਹੱਸਦੀਆਂ ਤੇ ਜਾਂਞੀਆਂ ਨੂੰ ਵੀ ਹਸਾਂਦੀਆਂ ਰਹੀਆਂ ਸਨ। ਪੰਚਾਇਤ ਦੇ ਆਦਮੀਆਂ ਨੇ ਉਨਾਂ ਨੂੰ ਇੱਕ-ਦੋ ਵਾਰ ਤਾੜਿਆ ਪਰ ਕੋਈ ਨਾ ਕੋਈ ਉਨਾਂ ਵਿੱਚੋਂ ਹੀ ਆਖ ਦੇਂਦਾ “ਚਲੋ ਕੋਈ ਨਾ ਵਿਆਹ ਹੈ, ਚਿੜੀਆਂ ਦਾ ਕੰਮ ਹੀ ਹੁੰਦਾ ਏ ਗਾਉਣਾ ।" ਅੱਜ ਦੁਪਹਿਰ ਦੀ ਰੋਟੀ ਪਰੋਸਦਿਆਂ ਹੀ ਇੱਕ ਕੁੜੀ ਨੇ ਜੰਞ ਬੰਨ ਦਿੱਤੀ । ਇੱਕ ਗੱਭਰੂ ਥਾਲੀ ਤੇ ਹੱਥ ਰੱਖ ਕੇ ਛੁਡਾਉਣ ਲਈ ਉਠਿਆ ।
"ਬੱਸ ਸਰਦਾਰ ਜੀ ਬਹਿ ਜਾਵੇ ਅਤੇ ਪਰਸ਼ਾਦੇ ਸ਼ਕੋ ਇੱਕ ਵਰਤਾਵੇ ਨੇ ਕਿਹਾ।
ਗੱਭਰੂ ਨੇ ਉਸਦੀ ਪਰਵਾਹ ਕੀਤੇ ਬਿਨਾ ਬੋਲਣਾ ਸ਼ੁਰੂ ਕਰ ਦਿੱਤਾ :
“ਸਾਰਦਾ ਮਾਤਾ ਸਿਮਰਦਾ ਕਰੋ ਸ਼ੇਰ ਨੂੰ ਬੰਦ ।
..............।
ਰੋਟੀ ਵਰਤਾਉਣ ਵਾਲੇ ਨੇ ਉਸਨੂੰ ਬਾਹੋਂ ਫੜਕੇ ਬਹਾ ਦਿੱਤਾ ਅਤੇ ਰੋਟੀ ਖਾਣ ਤੋਂ ਰੁਕੀ ਜੰਞ ਨੂੰ ਬੇਨਤੀ ਕੀਤੀ:
“ਹਰੀ ਹਰ ਕਰੋ ਸਰਦਾਰ ਜੀ ।"
ਬਰਾਤ ਰੋਟਓ ਖਾਣ ਲੱਗ ਪਈ ਅਤੇ ਜੰਞ ਛੁਡਾਵੇ ਦੇ ਬਹਿ ਜਾਣ ਤੇ ਕੁੜੀਆਂ ਨੇ ਗੀਤ ਛੋਹ ਦਿੱਤਾ :
ਤੈਨੂੰ ਜੰਞ ਛੁਡਾਉਣੀ ਨਾ ਆਈ । ਕੱਚਾ ਹੋ ਕੇ ਬਹਿ ਗਿਆ।
ਤੈਨੂੰ ਭੈਣ ਦੇਣੀ ਨਾ ਆਈ, ਬੱਧੀ ਰੋਟੀ ਖਾ ਵੇ ਗਿਆ।
ਜੰਞ ਵਾਲੇ ਉਸ ਗੱਭਰੂ ਵੱਲ ਵੇਖਣ ਲੱਗੇ, ਜਿਹੜਾ ਜੰਞ ਛੁਡਾਉਣ ਲਈ ਉੱਠਿਆ ਸੀ ਅਤੇ ਗੱਭਰੂ ਕੋਠੇ ਤੇ ਬੈਠੀਆਂ ਕੁੜੀਆਂ ਨੂੰ ਘੂਰਦੇ ਆਨਿਆਂ ਨਾਲ ਤੱਕਣ ਲੱਗਾ । ਕੁੜੀਆਂ ਨੇ ਹੋਰ ਪੋਤੜਾ ਬਦਲ ਲਿਆ:
ਜੇ ਲਾੜਿਆ ਤੇਰਾ ਹੋਵੇ ਕਬੀਲਾ,
ਬੱਧੀ ਜੰਞ ਛੁਡਾਵੇ, ਜੰਞ ਕੌਣ ਛੁਡਾਵੇ ।