Back ArrowLogo
Info
Profile

“ਪਰੇ ਹਟੋ ਨੀ ਸਲਾਮੀ ਪਾਉਣ ਦਿਓ । ਸੱਸ ਨੇ ਸਬ ਤੋਂ ਪਹਿਲਾਂ ਸਿਰ ਉੱਤੋਂ ਦੀ ਰੁਪਈਆ ਵਾਰ ਕੇ ਮੁੰਡੇ ਦੀ ਝੋਲੀ ਚ ਪਾ ਦਿੱਤਾ ਅਤੇ ਪਿਆਰ ਦਿੱਤਾ । ਹੋਰ ਰਿਸ਼ਤੇਦਾਰਨੀਆਂ ਅਤੇ ਸ਼ਰੀਕੇ ਕਬੀਲੇ ਵਾਲਿਆ ਨੇ ਵੀ ਸਲਾਮੀ ਪਾਈ । ਇੱਕ ਜਵਾਨ ਜਿਹੀ ਕੁੜੀ ਨੇ ਰੁਪਈਆ ਸਿਰ ਦੁਆਲੇ ਭੁਆ ਕੇ ਠੱਕ ਕਰਕੇ ਮੱਥੇ ਚ ਮਾਰਿਆ । ਪਰਾਹੁਣਾ ਉਸਨੂੰ ਮਨ ਵਿੱਚ ਗਾਲ੍ਹਾਂ ਕੱਢ ਕੇ ਰਹਿ ਗਿਆ । ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ । ਵਿਆਹੀਆਂ ਕੁੜੀਆਂ ਨੇ ਪੈਸੇ ਵਾਰੇ । ਸਲਾਮੀ ਦੇ ਨਾਲ ਨਾਲ ਕੁੜੀਆਂ ਨੇ ਮੁੰਡੇ ਦੀ ਮਾਂ ਭੈਣ ਇੱਕ ਕਰ ਛੱਡੀ । ਜਦ ਮੰਜੇ ਤੋਂ ਉੱਠਿਆ, ਜੁੱਤੀ ਗੁੰਮ ਸੀ । ਡੌਰ-ਭੌਰੀਆਂ ਅੱਖਾਂ ਨਾਲ ਏਧਰ-ਓਧਰ ਵੇਖਿਆ, ਕੁੜੀਆਂ ਫਿਰ ਤਾੜੀ ਮਾਰ ਦਿੱਤੀ ।

ਭੈਣ ਨੂੰ ਨਾਲ ਲਿਆਉਂਦਾ, ਉਹ ਰਾਖੀ ਕਰਦੀ ।

"ਹੁਣ ਅਗਾਂਹ ਤੋਂ ਥੋਡੀ ਭੈਣ ਨੂੰ ਲਿਆਇਆ ਕਰੂੰਗਾ ।"

“ਪੰਜ ਲੱਗਣਗੇ ਨਹੀਂ ਨੰਗੇ ਪੈਰੀਂ ਜਾਹ ।"

“ਪੰਜ ਤੇਰਾ ਮੁੱਲ ਐ ਕਿ ਜੁੱਤੀ ਦਾ ।"

“ਦੇਖ ਨੀ ਬੇਰੜੇ ਦਾ ਕਿਵੇਂ ਮੂੰਹ ਪਾਟਿਆ ਏ ।"

“ਆ ਚਲੀਏ ਓਏ, ਮਲੈਮਲਓ ਉੱਤੇ ਡਿੱਗਦੀਆਂ ।" ਪਰਾਹੁਣੇ ਦੇ ਨਾਲ ਦੇ ਨੇ ਉਸਨੂੰ ਖਿੱਚਦਿਆਂ ਕਿਹਾ।

ਕੁੜੀਆਂ ਨੇ ਏਨੀ ਸੁਣਦਿਆਂ ਹੀ ਗਾਲ੍ਹਾਂ ਦੀ ਸੂੜ ਧਰ ਲਈ ਅਤੇ ਉਨ੍ਹਾਂ ਦੀ ਮਾਂ ਭੈਣ ਦਾ ਝਾਟਾ ਖੋਹ ਸੁੱਟਿਆ । ਪਰਾਹੁਣੇ ਨੇ ਪੈਸੇ ਨਾਈ ਨੂੰ ਉਸਦੇ ਹੱਕ ਵਜੋਂ ਦੇ ਦਿੱਤੇ ਅਤੇ ਰੁਪਏ ਜੇਬ ਵਿੱਚ ਪਾ ਲਏ । ਜੁੱਤੀ ਕੁੜੀਆਂ ਦਿੱਤੀ ਨਾਂ ਤੇ ਉਸਨੂੰ ਨੰਗੇ ਪੈਰੀਂ ਧਰਮਸ਼ਾਲਾ ਤੱਕ ਜਾਣਾ ਪਿਆ । ਉਸ ਦੇ ਨੰਗੇ ਪੈਰ ਵੇਖ ਕੇ ਗੱਭਰੂਆਂ-ਜਾਂਞੀਆਂ ਨੇ ਅਣਖ ਤੇ ਹੁਸ਼ਿਆਰੀਆਂ ਨੂੰ ਦੰਦੀਆਂ ਵੱਢੀਆਂ।

“ਬੱਸ ਸਾਰੇ ਘੋਲੀਏ ਦੀ ਵੱਢ ਦਿੱਤੀ ।

“ਮੈਂ ਓਥੇ ਹੁੰਦਾ ਤਾਂ ਪਿੱਤਲ ਪੱਤੀਆਂ ਨਾ ਤੋੜ ਸਿੱਟਦਾ ।"

“ਓਏ ਇਨ੍ਹਾਂ ਤੋਂ ਕੁਝ ਵੀ ਨਹੀਂ ਸਰੀ ਹੋਣੀ।" ਸਾਰਿਆਂ ਆਪਣਾ ਆਪਣਾ ਰੌਲਾ ਪਾ ਦਿੱਤਾ ।

"ਨਹੀਂ ਚਾਚਾ ਊਂ ਤਾਂ ਅਸੀ ਬੋਲਣ ਨਹੀਂ ਦਿੱਤੀਆਂ", ਮੁੰਡੇ ਨੇ ਆਪਣੇ ਛਿੱਥੇਪਣ ਨੂੰ ਲੁਕਾਇਆ ।

ਦਿਨ ਢਲਦੇ ਨੂੰ ਬਰਾਤ ਤੋਰਨ ਦੀ ਤਿਆਰੀ ਹੋਣ ਲੱਗ ਪਈ । ਜਾਞੀਆਂ ਆਪਣੀਆਂ ਸਵਾਰੀਆਂ ਨੂੰ ਸ਼ਿੰਗਾਰਿਆ । ਗੱਡੇ ਵਾਲੇ ਨੇ ਆਪਣੀਆਂ ਢਿੱਲੀਆਂ ਪੱਟੀਆਂ ਨੂੰ ਦੱਸਿਆ। ਬਲਦਾਂ ਨੂੰ ਨਿਹਾਰੀ ਚਾਰ ਕੇ ਪਾਣੀ ਪਿਲਾਇਆ । ਤਰਖਾਣ ਵੀ ਆਪਣੀ ਗੱਡੀ ਉੱਤੇ ਕਟਾਮਾਂ ਵਾਲਾ ਲਾਲ ਛਾੜ ਪਾ ਕੇ ਵਿਆਹ ਵਾਲੇ ਘਰ ਅੱਗੇ ਲੈ ਆਇਆ । ਕੁੜੀਆਂ ਨਾਲ ਸਾਰਾ ਘਰ ਭੁੰਨਿਆ ਪਿਆ ਸੀ । ਪਰਾਹੁਣੇ ਨੇ ਸ਼ਗਨਾਂ ਵਾਲੇ ਪਤਾਸੇ ਚੰਨੋ ਦੀ ਝੋਲੀ ਵਿੱਚ ਪਾਏ । ਕੁਝ ਪਤਾਸੇ ਪਰਾਹੁਣੇ ਦੇ ਤੌਲੀਏ ਵਿੱਚ ਮੋੜਦਿਆਂ ਚੰਨੋ ਨੇ ਕਿਹਾ:

“ਲੈ ਆਹ ਤੇਰੀ ਮਾਂ ਦੇ ।"

ਇਇੱਕ ਪਤਾਸਾ ਚੁੱਕ ਕੇ ਚੰਨੋ ਨੇ ਪਰਾਹੁਣੇ ਦੇ ਮੂੰਹ ਨੂੰ ਲਾਇਆ । ਉਸ ਮੂੰਹ ਹੇਠਾਂ ਕਰ ਕੇ ਪਤਾਸਾ ਫੜਦਿਆਂ ਚੰਨੋ ਦੀ ਉਂਗਲੀ ਤੇ ਦੰਦੀ ਵੱਢੀ।

ਹੈ ਤੇਰੇ ਬੇਰੜੇ ਦੇ...... ।”

ਚੰਨੋ ਨੇ ਹਜੋਕਾ ਮਾਰ ਕੇ ਉਂਗਲ ਖਿੱਚ ਲਈ ।

"ਤੂੰ ਵੀ ਮਾਂ ਨੂੰ ਵਖਾ ਦੀ ।" ਮੁੰਡੇ ਨੇ ਪਰੇ ਖਿਸਕਦਿਆਂ ਕਿਹਾ।

ਇੱਕ ਕੁੜੀ ਨੇ ਪਰਾਹੁਣੇ ਨੂੰ ਧੱਕਾ ਮਾਰਿਆ । ਉਹ ਨਾਈ ਚ ਵੱਜ ਕੇ ਬਿੱਗਣੇ ਬਚ ਗਿਆ । ਪਰ ਨਾਈ ਦੀ ਪੱਗ ਲਹਿ ਗਈ ਅਤੇ ਕੁੜੀ ਨੇ ਚੱਕ ਕੇ ਉਤਾਂਹ ਵਗਾਹ ਮਾਰੀ । ਕੁੜੀਆਂ ਦਾ ਵਜਈ ਰੋਮਾਂਚ ਹਾਸੇ ਛਣਕਾਰ ਵਿੱਚ ਬਦਲ ਗਿਆ। ਮੁੰਡਾ ਤੇ ਨਾਈ ਸ਼ਰਮੇ-ਸ਼ਰਮਾਏ ਵਾਪਸ ਆ ਗਏ । ਕੁੜੀਆਂ ਸ਼ਾਮੋ ਦੇ ਦੁਆਲੇ ਆ ਜੁੜੀਆਂ। ਕੁੜੀਆਂ ਦੇਖ, ਸ਼ਾਮੋ ਫਿਸ ਪਈ। ਵੈਰਾਗ ਦੀਆਂ ਧਾਰਾਂ ਫੁੱਟ ਨਿਕਲੀਆਂ । ਹਾਣੀ ਕੁੜੀਆਂ ਦਾ ਚਾ-ਮਲਹਾਰਾਂ ਭਰਿਆ ਰਾਗ, ਤਰਿੰਞਣਾਂ ਦੇ ਚਰਖਿਆ ਦੀ ਘੂਕਰਵੀਂ ਯਾਦ, ਤੀਆਂ ਦੇ ਗੀਤ, ਪਿੱਪਲਾਂ ਹੇਠ

60 / 145
Previous
Next