Back ArrowLogo
Info
Profile

ਸਹਾਰ ਸਕਦੀ ਸੀ । ਉਸਨੂੰ ਕੁਝ ਨਹੀਂ ਔੜ ਰਿਹਾ ਸੀ, ਜਿਵੇਂ ਆਪਣੀਆਂ ਸਾਰੀਆਂ ਚਲਾਕੀਆਂ ਤੇ ਥੁੱਕ ਰਹੀ ਹੋਵੇ । ਇਹ ਅਹਿਸਾਸ ਕਿ ਸਾਕ ਜਰੂਰ ਹੋ ਜਾਣਾ ਏ ਅਤੇ ਰੂਪ ਮੇਰੇ ਹੱਥੋਂ ਖੁਸ ਜਾਣਾ ਏ, ਉਸਨੂੰ ਖੋਰਾ ਕਰੀ ਜਾ ਰਿਹਾ ਸੀ । ਅਜਿਹੀ ਹਾਲਤ ਵਿੱਚ ਕੋਈ ਚੱਜ ਦੀ ਗੱਲ ਕਿਵੇਂ ਸੁਝ ਸਕਦੀ ਸੀ । ਏਨੇ ਨੂੰ ਰਾਜੀ ਨੂੰ ਆ ਕੇ ਸੁਨੇਹਾ ਦਿੱਤਾ ਕਿ ਰੂਪ ਆ ਗਿਆ ਹੈ । ਕਰਤਾਰਾ ਮਰਾਸਣ ਨਾਲ ਰੂਪ ਦੇ ਘਰ ਆ ਗਿਆ ਅਤੇ ਉਸਨੂ ਸਾ ਸਰੀ ਕਾਲ ਆ ਬੁਲਾਈ । ਮਰਾਸਣ ਨੇ ਰੂਪ ਨੂੰ ਅਸੀਸ ਦਿੱਤੀ ਅਤੇ ਕਰਤਾਰੇ ਨੂੰ ਆਖਿਆ:

"ਕਾਕਾ ਤੇਰੀ ਭੈਣ ਰਾਜ ਕਰੂ ਰਾਜ, ਏਨਾ ਘਰ ਚੰਗਾ ਅਤੇ ਰੂਪ ਵਰਗਾ ਨਿੱਘਾ ਸੁਭਾਅ, ਭਾਲਿਆਂ ਨਹੀਂ ਲੱਭਣਾ ।"

“ਦੇਖੋ ਮਾਈ ਸਬ ਸੰਜੋਗਾਂ ਦੀਆਂ ਗੱਲਾਂ ਨੇ ।" ਕਰਤਾਰੇ ਨੇ ਦਲਾਨ ਵੇਖ ਕੇ ਖੁਸ਼ ਹੁੰਦਿਆਂ ਕਿਹਾ। ਉਸਨੂੰ ਰੂਪ ਦੀ ਸਿਹਤ ਅਤੇ ਹੁਸਨ ਜਵਾਨੀ ਨੇ, ਹੋਰ ਸਾਰੀਆਂ ਸੋਚਾਂ ਖੂਹ ਵਿੱਚ ਸੁੱਟ ਕੇ ਸਾਕ ਕਰ ਦੇਣ ਨੂੰ ਤਿਆਰ ਕਰ ਦਿੱਤਾ । ਰੂਪ ਨੇ ਦਲਾਨ ਵਿੱਚ ਹੀ ਮੰਜੇ ਡਾਹ ਦਿੱਤੇ ।

"ਠੰਡਿਆਈ ਪੀਣੀ ਏਂ ਕਿ ਦੁੱਧ ?"

“ਬੱਸ ਹੁਣੇ ਲੱਸੀ ਪੀਤੀ ਏ ।

“ਹੱਛਾ ਠਹਿਰ ਕੇ ਸਹੀ। ਗਰਮੀ ਬੜੀ ਏ, ਪਿੰਡੇ ਪਾਣੀ ਨਾ ਪਾ ਲਈਏ ?"

"ਹਾਂ, ਨਹਾ ਤਾਂ ਲੈਂਦੇ ਹਾਂ" ਕਰਤਾਰੇ ਨੇ ਸੰਗ ਤੋੜਦਿਆਂ ਕਿਹਾ।

“ਰਾਜੀ, ਓਧਰੋ ਜਗੀਰ ਨੂੰ ਘੱਲੀ ।"

"ਹੁਣੇਂ ਭੇਜਦੀ ਹਾਂ ਜਜਮਾਨ " ਉਹ ਚਲੀ ਗਈ ।

ਘਰ ਵਿੱਚ ਖੂਹੀ ਅਤੇ ਸਾਹਮਣੀ ਸਵਾਤ ਵੇਖਕੇ ਕਰਤਾਰੇ ਦਾ ਅੰਦਰ ਖੁਸ਼ੀ ਨਾਲ ਬਾਹਰ ਆ ਰਿਹਾ ਸੀ । ਉਸ ਸੋਚਿਆ, ਚੰਨੋ ਨੂੰ ਪਾਣੀ ਬਾਹਰੋਂ ਕਿਸੇ ਖੂਹ ਤੋਂ ਨਹੀ ਦੇਣ ਜਾਣਾ ਪਵੇਗਾ। ਦਲਾਨ ਤੇ ਸਵਾਤ ਪੱਕੀਆਂ ਹਨ: ਬਹੁਤਾ ਮਿੱਟੀ ਗਾਰੇ ਦਾ ਘੋਲ ਵੀ ਨਹੀਂ ਕਰਨਾ ਪਵੇਗਾ । ਉਸ ਦਿਲ ਵਿੱਚ ਫੈਸਲਾ ਕਰ ਲਿਆ ਸੀ ਕਿ ਕਿਸੇ ਤਰਾਂ ਪੁੱਛ ਗਿੱਛ ਵੀ ਨਹੀਂ ਕਰਨੀ । ਨਹਾਉਂਦਿਆਂ ਕਰਦਿਆਂ ਨੂੰ ਜਗੀਰ ਆ ਗਿਆ । ਉਸ ਵੀ ਕਰਤਾਰੇ ਨੂੰ “ਸਾ ਸਰੀ ਅਕਾਲ” ਆਖੀ। ਰੂਪ ਨੇ ਅੱਖ ਦੱਬ ਕੇ ਸਾਰਾ ਮੁਆਮਲਾ ਸਮਝਾ ਦਿੱਤਾ । ਜਗੀਰ ਸਾਰੀ ਗੱਲ ਭਾਂਪ ਗਿਆ । ਉਸ ਘਰ ਨੂੰ ਮੁੜਦਿਆਂ ਕਿਹਾ।

“ਮੈਂ ਰੋਟੀ ਨੂੰ ਕਹਿ ਆਵਾਂ ।

ਰੂਪ ਤੇ ਕਰਤਾਰਾ ਇਸ਼ਨਾਨ ਕਰਕੇ ਮੰਜਿਆਂ ਤੇ ਆ ਪਏ । ਰੂਪ ਨੇ ਗੱਲ ਤੈਰਦਿਆਂ ਆਖਿਆ:

"ਤੁਸੀਂ ਹਰ ਤਰਾਂ ਆਪਣੀ ਤਸੱਲੀ ਕਰ ਲਵੋ, ਜਿਹਨੂੰ ਵੀ ਚਾਹੇ ਪਿੰਡ ਚੋਂ ਪੁੱਛ ਲਵੋ ।

“ਮੈਂ ਬਾਈ ਕੁਝ ਵੀ ਨਹੀਂ ਪੁੱਛਣਾਂ; ਤੈਨੂੰ ਵੇਖਣਾ ਸੀ, ਮੇਰੇ ਸਥ ਕੁਝ ਪਸੰਦ ਏ । "

ਨਹੀਂ, ਫੇਰ ਵੀ ਤਸੱਲੀ ਕਰਨੀ ਚੰਗੀ ਹੁੰਦੀ ਐ।"

ਭੂਆ ਸੰਤੀ ਤੋਂ ਸਾਡਾ ਏਥੇ ਕੋਈ ਬਹੁਤਾ ਦਰਦੀ ਨਹੀਂ । ਉਸ ਕੋਈ ਓਹਲੇ ਵਾਲੀ ਗੱਲ ਈ ਨਹੀਂ ਰੱਖੀ । ਭੂਆ ਈ ਦੋਂਹ ਚੌਹ ਦਿਨਾ ਤੱਕ ਰੁਪਈਆ ਲੈ ਕੇ ਆਵੇਗੀ ।"

“ਜਿਵੇਂ ਤੁਹਾਡੀ ਸਲਾਹ ਹੋਈ ਕਰ ਲੈਣਾ ।" ਰੂਪ ਦਾ ਸਾਰਾ ਅੰਦਰ ਪਰਸੰਨਤਾ ਵਿੱਚ ਪੰਘਰ ਕੇ ਸ਼ਹਿਦ ਬਣ ਗਿਆ । ਉਸ ਦੇ ਅਨੁਭਵ ਵਿੱਚ ਚੰਨੋ ਉਸਦੀ ਰਾਣੀ ਬਣ ਗਈ ਅਤੇ ਉਸਦੇ ਉੱਜੜੇ ਘਰ ਨੂੰ ਮੁੜ ਭਾਗ ਲੱਗ ਗਏ ਸਨ । ਪਾਸਾ ਪਰਤ ਕੇ ਉਸ ਆਪਣੇ ਦਿਲ ਦੀ ਧੜਕਦੀ ਖੁਸ਼ੀ ਨੂੰ ਦਬਾ ਲਿਆ ।

ਦਲਾਨ ਵਿੱਚ ਬੈਤਾ ਅਤੇ ਖੂੰਜੇ ਗੱਡਾ ਵੇਖਕੇ ਕਰਤਾਰੇ ਨੇ ਪੁੱਛਿਆ:

“ਵਾਹੀ ਵੀ ਕੀਤੀ ਏ ਰੂਪ ?"

63 / 145
Previous
Next