Back ArrowLogo
Info
Profile

“ਹਾਂ, ਮੈਂ ਬਾਹਰੋਂ ਸੀਰੀ ਦੇ ਹਲ ਕੋਲੋ ਹੀ ਆਇਆ ਹਾਂ ।"

ਦਾਣੇ ਚੰਗੇ ਹੋਗੇ ਸੀ ਐਤਕੀਂ ।"

“ਹੋ ਗੇ ਸੀ ਪੰਜ ਕੁ ਸੌ ਮਣ ਕੱਚੇ । ਕਣਕ ਨਾਲੋਂ ਛੋਲਿਆਂ ਦਾ ਝਾੜ ਬਹੁਤਾ ਸੀ ।

“ਮੀਹਾਂ ਦੀ ਸਰਬਤਣ ਕਰਕੇ ਛਲੇ ਐਤਕੀਂ ਹੋਏ ਈ ਬਹੁਤੇ ।"

“ਤੁਹਾਡੇ ਕੀ ਚੱਜ ਰਿਹਾ।"

“ਚੰਗਾ ਸੀ, ਸਾਡੇ ਖੰਡੇ ਵਾਂਗ ਨਹਿਰ ਨਹੀਂ ਪੈਂਦੀ, ਪਰ ਮਾਰੂ ਫਸਲ ਚੰਗੀ ਲੱਗ ਗਈ ਸੀ ।

ਜਗੀਰ ਨੇ ਆਉਂਦਿਆਂ ਹੀ ਕਿਹਾ:

“ਕਿਉਂ ਬਈ ਕੁਛ ਪੀਣ-ਪੂਣ ਦਾ ਸੌਦਾ ਪੱਤਾ ?"

"ਹੁਣ ਤੇ ਦੁਪਹਿਰਾ ਏ, ਆਥਣੇ ਸਹੀ ।" ਰੂਪ ਨੇ ਮੁਸਕਾ ਕੇ ਕੁਝ ਸਮਝਾਉਂਦਿਆਂ ਜਗੀਰ ਨੂੰ ਉੱਤਰ ਦਿੱਤਾ।

“ਫੇਰ ਰੋਟੀ ਤਾਂ ਤਿਆਰ ਹੀ ਸਮਝੋ, ਏਥੇ ਖਾਣੀ ਕਿ ਓਥੇ ?"

“ਏਥੇ ਹੀ ਚੱਕ ਲਿਆਈਂ ।"

ਥੋੜੀਆਂ ਬਹੁਤ ਏਧਰ-ਓਧਰ ਮਾਰਦਿਆਂ ਨੂੰ ਰੋਟੀ ਆ ਗਈ । ਤਿੰਨਾ ਇੱਕੋ ਥਾਲੀ ਵਿੱਚ ਰੈਟੀ ਖਾਧੀ। ਰੋਟੀ ਖਾਂਦਿਆਂ ਕਰਤਾਰੇ ਨੂੰ ਰੂਪ ਤੇ ਜਗੀਰ ਦੀ ਯਾਰੀ ਵਿੱਚੋਂ ਸੁਆਦ ਆ ਰਿਹਾ ਸੀ । ਉਹ ਵੀ ਇੰਨਾਂ ਦਾ ਜੁੱਟ ਬਣਨਾ ਚਾਹੁੰਦਾ ਸੀ । ਰੋਟੀ ਖਾ ਕੇ ਉਹ ਫਿਰ ਪੈ ਗਏ । ਕਾਕਾ, ਜੈਲੋ ਤੇ ਹੋਰ ਮੁੰਡੇ ਆ ਗਏ । ਸਾਰਿਆਂ ਦੁਪਹਿਰਾ ਟਿਕਿਆ ਵੇਖ ਕੇ ਰੂਪ ਨੂੰ ਕੋਈ ਕਿੱਸਾ ਸੁਣਾਉਣ ਨੂੰ ਆਖਿਆ। ਰੂਪ ਨੇ ਨਾਂਹ-ਨੁੱਕਰ ਕੀਤੀ, ਪਰ ਜੈਲੋ ਅੰਦਰੋਂ ਸਵਾਤ ਵਿੱਚੋਂ ਵਾਰਸ ਦੀ ਹੀਰ ਚੁੱਕ ਲਿਆਇਆ ਅਤੇ ਰੂਪ ਨੂੰ ਫੜਾਉਂਦਿਆਂ ਆਖਿਆ:

ਹੁਣ ਬਹੁਤੇ ਨਖਰੇ ਨਾ ਕਰ । ਤੈਨੂੰ ਹੀ ਹੀਰ ਪੜਨੀ ਆਉਂਦੀ ਸਹੀ ।"

“ਠੀਕ ਐ ਠੀਕ ਐ, ਜੇਠ ਦਾ ਦੁਪਹਿਰਾ ਤਾਂ ਤਿੰਨ ਵਾਰ ਸੁੱਤਿਆਂ ਵੀ ਨਹੀਂ ਲੰਘਦਾ ।" ਜਗੀਰ ਨੇ ਹੋਰ ਜੋਰ ਪਾਉਂਦਿਆਂ ਕਿਹਾ।

ਮਜਬੂਰ ਹੋਏ ਰੂਪ ਨੂੰ ਮੰਨਣਾ ਹੀ ਪਿਆ । ਉਸ ਦੇ ਤਿੰਨ ਵਾਰ ਖੰਘ ਕੇ ਪੁੱਛਿਆ:

“ਦੱਸ ਫੇਰ ਕਿੱਥੋਂ ਸੁਣਾਵਾਂ ?"

"ਜਿੱਥੋਂ ਤੇਰਾ ਜੀਅ ਕਰੇ ।

“ਜੀਅ ਤਾਂ ਤੁਹਾਡਾ ਚਾਹੁੰਦਾ ਏ ।"

“ਚੰਗਾ ਜਿੱਥੋਂ ਵੀ ਨਿਕਲਦੀ ਏ ਸ਼ੁਰੂ ਕਰ ।"

ਹੀਰ ਖੋਲਦਿਆਂ ਰੂਪ ਨੇ ਸਮਝਾਇਆ : “ਹੀਰ ਨੂੰ ਮਾਈਏ ਪਾਉਣ ਦੀ ਤਿਆਰੀ ਹੁੰਦੀ ਐ ਤੇ ਕੁੜੀਆਂ ਰਾਂਝੇ ਕੋਲੋਂ ਹੋ ਕੇ ਹੀਰ ਨੂੰ ਕਹਿੰਦੀਆਂ ਐ:

ਰਲ ਹੀਰ ਤੇ ਆਈਆਂ ਫੇਰ ਸਭੇ

ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ ।

ਸੈਟਾ ਵੰਝਲੀ, ਕਮਲੀ ਸੁਟ ਕੇ ਤੇ,

64 / 145
Previous
Next