Back ArrowLogo
Info
Profile

ਆਓ ਯਾਰ ਤਾਸ਼ ਦੀਆਂ ਦੋ ਬਾਜੀਆਂ ਲਾਈਏ ।"

ਕਰਤਾਰੇ ਜਾਣ ਦੀ ਤੋੜ ਕਰਦਿਆਂ ਕਿਹਾ,

"ਹੁਣ ਠੰਡਾ ਹੋ ਗਿਆ, ਮੈਂ ਪਿੰਡ ਜਾਂਦਾ ਆਂ ।"

“ਅੱਜ ਨਹੀਂ ਜਾਣਾ, ਸਵੇਰੇ ਠੰਢੇ ਚਲਿਆ ਜਾਈਂ”, ਰੂਪ ਨੇ ਨਾਂਹ ਵਿੱਚ ਸਿਰ ਹਿਲਾਇਆ ।

ਹੁਣ ਕਿਹੜੀ ਧੁੱਪ ਏ ?"

“ਅੱਜ ਤਾਂ ਜਾਣਾ ਨਹੀਂ, ਜਾਣ ਦੇਣਾ ਈ ਨਹੀਂ, ਜਗੀਰ ਨੇ ਚੰਗੀ ਤਰਾਂ ਗੱਲ ਦੀ ਨੇਠੀ ਕੀਤੀ ।

"ਬਸ ਬਸ ਗੱਲ ਟੁੱਟ ਗੀ " ਕਾਕੇ ਨੇ ਵਾਹੀ ਤੇ ਸੁਹਾਗਾ ਫੇਰਦਿਆਂ ਕਿਹਾ।

ਕਰਤਾਰੇ ਦਾ ਵੀ ਭਰੀ ਮਹਿਫਲ ਛੱਡਣ ਨੂੰ ਜੀਅ ਨਹੀਂ ਸੀ ਕਰਦਾ। ਉਸ ਸਾਰੇ ਸਾਥੀਆਂ ਦੀ ਰਜਾ ਮੰਨ ਲਈ । ਦੁਪੱਟਾ ਵਾਹਣੇ ਮੰਜੇ ਤੇ ਸੁੱਟਿਆ ਅਤੇ ਖੇਡ ਸ਼ੁਰੂ ਹੋ ਗਿਆ।

"ਦੱਸੋ ਬੇਗੀ ਕੂਟ ਕੇ ਸਰਾਂ ਮੰਨਣ ?" ਜੈਲੇ ਨੇ ਤਾਸ਼ ਰਲਾਉਂਦਿਆਂ ਪੁੱਛਿਆ।

ਰੂਪ ਨੇ ਜਗੀਰ ਆੜੀ ਅਤੇ ਕਾਕਾ ਅਤੇ ਜੈਲੋ ਜੁੱਟ ਬਣ ਗਏ । ਬਾਕੀ ਪਾਸੇ ਵੇਖਣ ਵਾਲੇ ਉੱਲਰ ਗਏ । ਪਹਿਲੀ ਵਾਰ ਹੀ ਰੂਪ ਹੋਰਾਂ ਦੀਆਂ ਦੋ ਸਰਾਂ ਵਧ ਗਈਆਂ ਅਤੇ ਤਿੰਨ ਪੱਤਿਆਂ ਦੀ ਜਿੱਤ ਹੋ ਗਈ।

“ਲੈ ਮਛਰਿਆ ਫਿਰਦਾ ਸੀ, ਤੇਰੀ ਹੁਣੇ ਲਾਹ ਦੇਂਦੇ ਆਂ।" ਜਗੀਰ ਨੇ ਕੈਂਚੀ ਕਾਟਵੀਂ ਦਾੜੀ ਖੁਰਕੀ ।

“ਅਜੇ ਹੁਣੇ ਕੀ ਹੋ ਗਿਆ, ਤੂੰ ਦਮ ਤਾਂ ਲੈ । ਅਸੀਂ ਥੋਡੀ ਬੇਗੀ ਫੜਨੀ ਐ ਬੇਗੀ ।"

“ਬੇਗੀ ਦਾ ਗਲਾ ਨਾ ਫੜ ਲੀਂ ਕਿਤੇ ।

ਜਗੀਰ ਹੋਰੀਂ ਜਿੱਤਦੇ ਹੀ ਗਏ । ਏਥੋਂ ਤੱਕ ਉਹ ਨੇਂ ਪੱਤਿਆਂ ਦੇ ਜੇਤੂ ਹੋ ਗਏ ਅਤੇ ਐਤਕੀਂ ਰੰਗ ਵੀ ਹੁਕਮ ਆ ਗਿਆ।

“ਲੈ ਐਤਕੀਂ ਸੁੱਕੀ ਬਾਜੀ ਕਰਨੀ ਐ, ਜੋਰ ਲਾ ਲਿਓ ਥੋੜਾ।" ਜਗੀਰ ਨੇ ਉਨਾਂ ਨੂੰ ਲਲਕਾਰਿਆ ।

ਕਾਕਾ ਮਿੰਨਾ ਜਿਹਾ ਮੁਸਕੁਰਾ ਕੇ ਚੁੱਪ ਕਰ ਗਿਆ । ਪਹਿਲੀ ਸਰ ਖੇਡਦਿਆਂ ਹੀ ਰੂਪ ਨੂੰ ਪਤਾ ਲੱਗ ਗਿਆ ਕਿ ਉਨਾਂ ਦੀ ਕਾਟ ਰਲ ਗਈ 1 ਕਾਟ ਇੱਕ ਹੋ ਜਾਣ ਕਰਕੇ ਜੇਲੋ ਦੋ ਸਰਾਂ ਲੈ ਗਿਆ ।

“ਐਤਕੀਂ ਨਾ, ਅਗਲੀ ਵਾਰ ਬਾਜੀ ਹੈ ਜੂ, ਜਗੀਰ ਨੇ ਟੁਟਦੀਆਂ ਸਰਾਂ ਵੇਖਕੇ ਜੈਲੋ ਨੂੰ ਆਖਿਆ।

ਅਗਲੀ ਵਾਰ, ਅਗਲੀ ਵਾਰ ਸਹੀ ।"

ਜਗੀਰ ਨੇ ਪਾਨ ਦੀ ਸਰ ਤੋਰੀ ਅਤੇ ਰੂਪ ਨੇ ਉਸ ਉੱਤੇ ਹੁਕਮ ਦੀ ਬੇਗਮ ਲਾ ਦਿੱਤੀ। ਕਾਕਾ ਹੁਕਮ ਪਹਿਲਾਂ ਹੀ ਕਾਟੂ ਸੀ । ਉਸ ਬੇਗਮ ਤੇ ਡੱਬ ਕੱਢ ਮਾਰਿਆ ਅਤੇ ਪੱਤੇ ਸੁੱਟ ਦਿੱਤੇ । ਤਾੜੀ ਵੱਜ ਗਈ ਅਤੇ ਰੂਪ ਬੇਗਮ ਫੜਾ ਕੇ ਢਿੱਲਾ ਜਿਹਾ ਹੋ ਗਿਆ। ਖੇਡ ਮੁੜ ਸਾਂਵੀਂ ਹੋ ਗਈ ਅਤੇ ਹਾਰੂ ਜਿੱਤਣ ਲੱਗ ਪਏ ।

“ਲਓ ਥੋਨੂੰ ਗੋਡਿਆਂ ਪਰਨੇ ਸੁੱਟਣਾ, ਤਕੜੇ ਹੋ ਜੋ ।" ਕਾਕੇ ਨੇ ਚਾਂਘਰਦਿਆਂ ਕਿਹਾ।

“ਤੇਰੇ ਹੁਣ ਕੀ ਵਸ ਐ ਬੇਗੀ ਜੋ ਹੱਥ ਲਗ ਗੀਅਖੀਰ ਰੂਪ ਦੀ ਖੇਡ ਹਾਰਦੀ ਹਾਰਦੀ ਹਾਰ ਈ ਗਈ ।

“ਅਸੀਂ ਤਾਂ ਬਾਜੀ ਜਿੱਤੀ ਦੀ ਸ਼ਰਾਬ ਪੀਣੀ ਏਂ ।" ਕਾਕੇ ਨੇ ਜਿੱਤ ਦੀ ਖੁਸ਼ੀ ਵਿੱਚ ਪੱਟ ਤੇ ਹੱਥ ਮਾਰਿਆ।

“ਸ਼ਰਾਬ ਲਾਈ ਵੀ ਸੀ ਸਾਲਿਆ, ਬਠਲੀ ਸਿਰਿਆ ।" ਜਗੀਰ ਨੇ ਥੋੜੀ ਸ਼ਰਮ ਅਨੁਭਵ ਕਰਦਿਆਂ ਉੱਤਰ ਦਿੱਤਾ ।

66 / 145
Previous
Next