Back ArrowLogo
Info
Profile

"ਵੱਡੇ ਖਡਾਰੀ ਬਣੇ ਫਿਰਦੇ ਸੀ । ਕਾਕੇ ਤੋਂ ਲਹੌਰੀਏ ਨੀ ਜਿੱਤ ਸਕਦੇ ਲਹੌਰੀਏ ।

ਚਖਾ ਮੁਖੀ ਕਰਦਿਆਂ ਆਥਣ ਹੋ ਗਿਆ। ਪੀਣ ਦਾ ਪਰੋਗਰਾਮ ਉਨਾਂ ਪਹਿਲਾਂ ਹੀ ਤਹਿ ਕਰ ਛੱਡਿਆ ਸੀ । ਵਿਹੜਾ ਛਿੜਕ ਕੇ ਠੰਡਾ ਕੀਤਾ ਅਤੇ ਦੌਰ ਸ਼ੁਰੂ ਹੋ ਗਏ । ਕਾਕੇ ਨੇ ਮੁਰਗਾ ਮਾਰ ਕੇ ਬਣਾ ਲਿਆਂਦਾ । ਜੈਲੋ ਨੂੰ ਰਸੋਈ ਦਾ ਕਾਰ-ਮੁਖਤਿਆਰ ਬਣਾ ਦਿੱਤਾ । ਮੁਰਗਾ ਤੜਕੇ ਅਤੇ ਮਸਾਲੇ ਵਿੱਚ ਰਿੱਝਣ ਲੱਗਾ । ਸ਼ਰਾਬ ਦੀ ਤਿੱਖੀ ਬੇ ਅਤੇ ਮੁਰਗੇ ਵਿੱਚ ਮਸਾਲੇ ਦੀ ਸੰਧੀ ਸੰਧੀ ਖੁਸ਼ਬੋ ਉਠ ਉਠ ਆਂਢ- ਗਵਾਂਢ ਦੀਆਂ ਨਾਸਾਂ ਵਰਕਾ ਰਹੀ ਸੀ । ਬਚਨੋ ਝਟ-ਪਟ ਪਿੱਛੋਂ ਰਾਜੀ ਦੇ ਘਰ ਵਿੱਚ ਦੀ ਕਨਸੋਆਂ ਲੈਂਦੀ, ਪਰ ਬੋਤਲ ਨਾਲ ਕੱਚ ਦੀ ਗਲਾਸੀ ਦਾ ਟਕਰਾਅ ਅਤੇ ਹਾਸੇ ਦੀ ਛਣਕਾਰ ਬਿਨਾ ਉਸਨੂੰ ਕੁਝ ਨਾ ਸੁਣਦਾ । ਓਧਰ ਪੈੱਗ ਤੇ ਪੈੱਗ ਖਤਮ ਹੋ ਰਹੇ ਸਨ । ਨਸ਼ੇ ਦੀ ਤਲਖੀ, ਲਹੂ ਦੀ ਰੌ ਤੇਜ ਕਰ ਰਹੀ ਸੀ । ਚਿਹਰੇ ਤੇ ਪਰਸੰਨ ਲਾਲੀ ਦਾ ਜਲਾਲ ਉਲਰ ਉਲਰ ਪੈਂਦਾ ਸੀ । ਮੁਰਗੇ ਨੂੰ ਜਦ ਰਾੜਾ ਲੱਗ ਗਿਆ ਤਦ ਉਨਾਂ ਸ਼ਰਾਬ ਨਾਲ ਸੋਖੀਆਂ ਖਾਣੀਆਂ ਸ਼ੁਰੂ ਕੀਤੀਆਂ । ਜਦ ਠੇਕੇ ਦੀ ਬੋਤਲ ਮੁੱਕੀ ਤਾਂ ਰੂੜੀ ਮਾਰਕਾ ਸ਼ੁਰੂ ਹੋ ਗਈ । ਰੂਪ ਨੇ ਬੋਤਲ ਨੂੰ ਦੋਹਾਂ ਹੱਥਾਂ ਨਾਲ ਫੜਕੇ ਹਿਲਾਇਆ । ਬੋਤਲ ਦੇ ਗਲ ਤੇ ਝੱਗ ਦੀ ਕੰਗਣੀ ਬੱਝ ਗਈ, ਜਿਹੜੀ ਨਸ਼ੇ ਦੇ ਵਧੀਆ ਹੋਣ ਦਾ ਸਬੂਤ ਸੀ । ਹਵਾ ਦੇ ਸੂਖਮ ਦਾਣੇ ਤਰਦੇ ਵੇਖਕੇ ਜਗੀਰ ਨੇ ਸੁਭਾਵਿਕ ਹੀ ਆਖਿਆ:

“ਆਹ ਨਸ਼ੇ ਵਾਲਾ ਤਾਂ ਅੰਤ ਨੀ ।"

ਪੱਠੇ ਪਾਉਣ ਆਏ ਰੁਲਦੂ ਸੀਰੀ ਨੂੰ ਵੀ ਰੂਪ ਨੇ ਪਿਆਉਣੀ ਸ਼ੁਰੂ ਕੀਤੀ। ਮਹਿਫਲ ਦਾ ਰੰਗ ਵਧਦਾ ਹੀ ਗਿਆ । ਰੁਲਦੂ ਨੇ ਆਪਣੀ ਸਾਲੀ ਨਾਲ ਮੁਹੱਬਤ ਦੀ ਵਾਰਤਾ ਸੁਣਾ ਕੇ ਦਿਲ ਦਾ ਸਰੂਰ ਹੋਰ ਵਧਾ ਦਿੱਤਾ । ਸ਼ਰਾਬ ਪੀਂਦਿਆਂ ਅਤੇ ਬੇਤੁਕੀਆਂ ਗੱਲਾਂ ਨਾਲ ਉਹਨਾਂ ਅੱਧੀ ਰਾਤ ਲੰਘਾ ਦਿੱਤੀ । ਵਧਦੇ ਨਸ਼ੇ ਦੀ ਲੌਰ ਵਿੱਚ ਉਹਨਾਂ ਨੂੰ ਨੀਂਦ ਨੇ ਦਬਾ ਲਿਆ ਅਤੇ ਉਨਾਂ ਤੋਂ ਪੈਂਦ ਸਰਾਹਣੇ ਪਏ ਬਿਸਤਰੇ ਵੀ ਨਾ ਵਿਛਾਏ ਗਏ ।

ਕੱਚਾ ਬਾਜਰਾ, ਤਿਲਾਂ ਦੀ ਮੁਠ ਗਰਮੀ,

ਨਾ ਚੱਬ ਚੋਬਰੀਏ ।

 

ਭਾਗ - ਤੇਹਰਵਾਂ

ਦੋ ਸਿਰ ਜੁੜਦਿਆਂ ਨੂੰ, ਚੰਦਰਾ ਮਾਰਦਾ ਭਾਨੀ ।

ਅੱਜ ਜਿਉਣਾ ਪਰਸੰਨ ਸੀ ਕਿ ਉਸਨੂੰ ਬਚਨੋ ਨੇ ਆਪ ਆ ਕੇ ਘਰ ਬੁਲਾਇਆ ਸੀ । ਭਾਵੇਂ ਉਸਦਾ ਮਨ ਕਿੰਨਾ ਨੀਂਵਾਂ ਹੋ ਕੇ ਬਚਨੋ ਨੂੰ ਬੁਲਾਉਣ ਲਈ ਤਿਆਰ ਸੀ ; ਪਰ ਉਹ ਅਜਿਹਾ ਨਹੀਂ ਕਰ ਸਕਿਆ ਸੀ । ਕਈ ਵਾਰ ਮਨੁੱਖ ਫੋਕੀ ਅਣਖ ਅਧੀਨ ਆਪੇ ਵਿੱਚ ਸੜਿਆ, ਮਿੱਤਰ ਜਾਂ ਸਾਕੀ ਨਾਲ ਸੰਬੰਧ ਜੋੜਨ ਦਾ ਹੀਆ ਨਹੀਂ ਕਰਦਾ । ਇਹ ਖੁਸ਼ੀ ਦੇ ਮਹਿਰਾਂ ਦੇ ਟਕਰਾਅ ਨਾਲ ਪੈਦਾ ਹੋਈ ਝੱਗ ਵਰਗੀ ਸੀ, ਜਿਹੜੀ ਲਹਿਰਾਂ ਦੀ ਸਮਾਪਤੀ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ । ਵਾਸਤਵ ਵਿੱਚ ਦੋ ਖੁਦਗਰਜੀਆਂ ਨੇੜੇ ਹੋਣ ਲਈ ਮਜਬੂਰ ਹੋ ਗਈਆਂ ਸਨ।

ਬਚਨੋਂ ਨੂੰ ਪਤਾ ਲੱਗ ਗਿਆ ਸੀ ਕਿ ਰੂਪ ਅਤੇ ਉਸਦੇ ਕਈ ਸਾਥੀ ਕੱਲ ਤਖਾਣਵਧ ਪਿੰਡ ਸ਼ਰਾਬ ਪੀ ਕੇ ਲੜ ਪਏ । ਪਿੰਡ ਵਾਲੇ ਉਨਾਂ ਨੂੰ ਡਾਕੂ ਸਮਝ ਕੇ, ਘੋੜੀਆਂ ਭਜਾ ਕੇ ਪੁਲਸ ਲੈ ਆਏ ਅਤੇ ਰੂਪ ਤੇ ਉਸਦੇ ਚਾਰ ਸਾਥੀਆਂ ਨੂੰ ਥਾਣੇਦਾਰ ਨੇ ਹੱਥਕੜੀਆਂ ਲਾ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ । ਬਚਨੋ ਨੂੰ ਰੂਪ ਨਾਲ ਪਿਆਰ ਜਰੂਰ ਸੀ ਅਤੇ ਉਸ ਦੇ ਸੂਲ ਚੁਭੀ ਵੀ ਨਹੀਂ ਸਹਾਰ ਸਕਦੀ ਸੀ ; ਪਰ ਆਪਣੀ ਖੁਦਗਰਜੀ ਤੋਂ ਰੂਪ ਦੇ ਹਰ ਚੰਗੇ ਕੰਮ ਨੂੰ ਵੀ ਕੁਰਬਾਨ ਕਰ ਸਕਦੀ ਸੀ । ਰੂਪ ਦਾ ਹਵਾਲਾਤ ਵਿੱਚ ਬੰਦ ਹੋਣ ਦਾ ਸੁਣ ਕੇ ਅਫਸੈਸ ਦੀ ਥਾਂ ਖੁਸ਼ੀ ਹੋਈ ਕਿਉਂਕਿ ਪਰਸੋਂ ਤੋਂ ਉਹ ਰੂਪ ਦੇ ਸਾਕ ਨੂੰ ਟਾਲ ਦੇਣ ਲਈ ਕਾਮਯਾਬ ਨਹੀਂ ਹੋ ਸਕੀ ਸੀ ਉਸ ਮਨ ਵਿੱਚ ਇਹ ਪੱਕਾ ਫੈਸਲਾ ਕੀਤਾ ਹੋਇਆ ਸੀ ਇਹ ਸਾਕ ਜਰੂਰ ਤਰੋੜ ਮਰੋੜ ਸੁੱਟਣਾ ਏ । ਜਗੀਰ ਦੀ ਘਰਵਾਲੀ ਨੰਦੋ ਤੋਂ ਉਸ ਖੁਰਚ ਕੇ ਗੱਲ ਵੀ ਕੱਢ ਲਈ ਸੀ ਕਿ ਰੂਪ ਦਾ ਕਪੂਰੀ ਇੱਕ ਕੁੜੀ ਨਾਲ ਪਿਆਰ ਹੈ। ਪਰ ਉਸ ਨੂੰ ਇਹ ਨਹੀਂ ਸੀ ਪਤਾ, ਇਹ ਕੁੜੀ ਕਿਹੜੀ ਹੈ। ਉਸ ਦੀ ਸ਼ੱਕ ਸੰਤੀ ਦੀ ਭਤੀਜੀ ਤੇ ਸੀ ।

ਰੂਪ ਦੇ ਹਵਾਲਾਤ ਵਿੱਚ ਆਉਣ ਨੇ ਉਸਨੂੰ ਸੋਝੀ ਦਿੱਤੀ। ਉਸ ਸੋਚਿਆ, ਕਿ ਜਿਉਣੇ ਦੀ ਸਹਾਇਤਾ ਬਿਨਾ ਉਹ ਇਸ ਕਾਰਜ ਵਿੱਚ

67 / 145
Previous
Next