Back ArrowLogo
Info
Profile

ਸਫਲ ਨਹੀਂ ਹੋ ਸਕੇਗੀ ਕਿਉਂਕਿ ਰੂਪ ਦੇ ਖਿਲਾਟ ਉਸ ਤੋਂ ਬਿਨਾ ਕਿਸੇ ਕੁਝ ਨਹੀਂ ਆਖਣਾ । ਆਪਣੇ ਸ਼ਰੀਕੇ ਕਬੀਲੇ ਵਿੱਚ ਕੋਈ ਬਿਨਾ ਕਿਸੇ ਕਾਰਨ ਦੁਸ਼ਮਣੀ ਮੁੱਲ ਲੈਂਦਾ ਹੈ । ਬਚਨੋ ਨੇ ਜਿਉਣੇ ਨੂੰ ਵੰਗਾਰਿਆ।

“ਤੇਰਾ ਅੱਜ ਮੌਕਾ ਹੈ । ਤੂੰ ਕਪੂਰੀ ਜਾ ਕੇ ਕਰਤਾਰੇ ਨੂੰ ਇਉਂ ਆਖ, ਰੂਪ ਦੀ ਪਿੰਡ ਵਿੱਚ ਬਹੁਤ ਦੁਸ਼ਮਣ ਹੈ । ਉਸ ਨੂੰ ਕਲ ਤਖਾਣਵਧ ਮਾਰ ਦੇਣਾ ਸੀ, ਪਤਾ ਨਹੀਂ ਕਿਵੇਂ ਬਚ ਗਿਆ । ਤੂੰ ਆਪਣੀ ਭੈਣ ਦਾ ਸਾਕ ਕਰਕੇ ਉਸ ਨੂੰ ਜੀਉਂਦੀ ਨੂੰ ਰੰਡੀ ਨਾ ਕਰ। ਤੁਹਾਡੇ ਪਿੰਡ ਰੂਪ ਚੰਗੀ ਨੀਯਤ ਨਾਲ ਨਹੀਂ ਆਉਂਦਾ ।"

ਜਿਉਣਾ ਨਿਰਾ ਬੁੱਧੂ ਨਹੀਂ ਸੀ, ਉਸ ਸਾਰੇ ਮੁਆਮਲੇ ਨੂੰ ਭਾਂਪਦੇ ਆਖਿਆ:

“ਮੈਨੂੰ ਸਰਦਾਰਨੀ ਕੀ ਲੋੜ ਏ, ਐਵੇਂ ਭਾਨੀ ਮਾਰਦਾ ਫਿਰਾਂ ।"

“ਉਸ ਤੇਰੀ ਜਮੀਨ ਖੋਈ ਹੈ, ਮੈਂ ਤਾਂ ਤੇਰਾ ਬਦਲਾ ਲੈਣ ਲਈ ਕਿਹਾ ਏ ।"ਬਚਨੋਂ ਅੰਦਰੋਂ ਛਿੱਥੀ ਪੈ ਗਈ ।

“ਮੈਂ ਕੋਈ ਬਦਲਾ ਨਹੀਂ ਲੈਣਾ, ਤੇਰੀ ਖਾਤਰ ਜਾਣ ਨੂੰ ਤਿਆਰ ਆਂ ।....ਪਰ ।"

“ਪਰ ਕੀ"

"ਸਮਝ ਲੈ"

ਜਿਉਣੇ ਦੀਆਂ ਹੱਸਦੀਆਂ ਅੱਖਾਂ ਤੇ ਮੁਸਕਾਂਦੇ ਬੁੱਲਾਂ ਨੇ ਪੁਰਾਣੀਆਂ ਯਾਦਾਂ ਨੂੰ ਨਵੀਆਂ ਕਰ ਦਿੱਤਾ । ਉਸਦਾ ਮੰਤਵ ਸਪੱਸ਼ਟ ਸੀ, ਜਿਸਨੂੰ ਬਚਨੋਂ ਵਰਗੀ ਖਚਰੀ ਤੀਵੀਂ ਅੱਖ ਦੇ ਝਮੱਕੇ ਨਾਲ ਹੀ ਤਾੜ ਗਈ ਘਰ ਤੁਰਨ ਤੋਂ ਪਹਿਲਾਂ ਹੀ ਉਸ ਜਿਉਣੇ ਦੇ ਅੰਦਰਲੇ ਭਾਵਾਂ ਨੂੰ ਅਨੁਭਵ ਕਰ ਲਿਆ ਸੀ । ਉਸ ਸਾਰੀਆਂ ਸਮਝ ਅਸਮਝ ਦੀਆਂ ਗੱਲਾਂ ਤੇ ਭਾਰੂ ਹੁੰਦਿਆਂ ਮਨ ਬਣਾ ਲਿਆ ਸੀ ਕਿ ਮਤਲਬ ਕੱਢ ਲੈਣਾ ਹੈ ।

"ਫੇਰ ਕਿਛ ਦੱਸਿਆ ਨਾ ?" ਜਿਉਣੇ ਨੇ ਆਪਣੇ ਅੰਦਰ ਦੋਹਰੀ ਖੁਸ਼ੀ ਦਬਾਉਂਦਿਆਂ ਪੁੱਛਿਆ।

“ਜਾਹ, ਕੋਹੜੀ ਨਾ ਹੋਵੇ ।" ਬਚਨੋਂ ਦੇ ਬੁੱਲਾਂ ਉੱਤੇ ਖੜਾ ਸੀ, ਜਿਸ ਜਿਉਣੇ ਦਾ ਮਾਤ ਪਿਆ ਲਹੂ ਮਚਲਾ ਦਿੱਤਾ ।

ਜਿਉਣੇ ਲਈ ਇਸਤੋਂ ਬਹੁਤੀ ਖੁਸ਼ੀ ਕੀ ਹੋ ਸਕਦੀ ਸੀ ਕਿ ਇੱਕ ਤੀਰ ਨਾਲ ਦੋ ਸ਼ਿਕਾਰ, ਰੂਪ ਤੇ ਵਾਰ ਅਤੇ ਬਚਨੋਂ ਦਾ ਪਿਆਰ । ਉਹ ਕਪੂਰਿਆਂ ਨੂੰ ਉੱਡ ਤੁਰਿਆ। ਰੂਪ ਦੇ ਹਵਾਲਾਤ ਵਿੱਚ ਬੰਦ ਹੋਣ ਦਾ ਸੁਣਕੇ ਉਹ ਖੁਸ਼ੀ ਵਿੱਚ ਉਸਦਾ ਜੁੱਸਾ ਫੁੱਲਦਾ ਜਾ ਰਿਹਾ ਸੀ । ਉਹ ਆਪਣੇ ਅੰਦਰ ਗੱਲਾਂ ਤਿੱਖੀਆਂ ਕਰ ਰਿਹਾ ਸੀ, ਜਿੰਨਾਂ ਨਾਲ ਉਹ ਸਮਝਦਾ ਸੀ, ਕਰਤਾਰੇ ਦੇ ਦਿਲ ਵਿੱਚ ਬਣ ਚੁੱਕੇ ਫੈਸਲੇ ਨੂੰ ਕੱਟ ਦੇਵੇਗਾ । ਮਨੋਭਾਵਾਂ ਵਿੱਚ ਉਲਝਿਆ ਜਿਉਣਾ ਦੁਪਹਿਰ ਹੁੰਦੀ ਨੂੰ ਕਪੂਰੀ ਚਲਿਆ ਗਿਆ । ਪਰੇ ਵਿੱਚ ਆ ਕੇ ਉਸ ਫਤਿਹ ਬੁਲਾਈ ਤੇ ਇੱਕ ਭਲੇਮਾਣਸ ਤੇਮ ਕਰਤਾਰੇ ਤੋਂ ਘਰ ਦਾ ਰਾਹ ਪੁੱਛਿਆ । ਉਸ ਉੱਤਰ ਦਿੱਤਾ:

"ਸਿੱਧੇ ਤੁਰੇ ਜਾਵੇ, ਧਰਮਸ਼ਾਲਾ ਦੇ ਨਾਲ ।

ਧਰਮਸ਼ਾਲਾ ਕੋਲ ਆ ਕੇ ਜਿਉਣਾ ਝਿਜਕਿਆ, ਕਿਉਂਕਿ ਉਹ ਸਤੀ ਦੇ ਘਰ ਪਹਿਲਾਂ ਵੀ ਬਹੁਤ ਵਾਰ ਆ ਚੁੱਕਾ ਸੀ, ਪਰ ਹੁਣ ਵਿਗੜ ਜਾਣ ਕਾਰਨ ਥੋੜਾ ਡਰਦਾ ਵੀ ਸੀ । ਕੁਦਰਤੀ ਸੰਤੀ ਦੇ ਘਰ ਦੇ ਕਿਸੇ ਜੀਅ ਨੇ ਉਸ ਨੂੰ ਨਾ ਵੇਖਿਆ, ਕਰੜੀ ਧੁੱਪ ਵਿੱਚ ਕਦੇ ਕੋਈ ਬਾਹਰ ਨਿਕਲਦਾ ਹੈ । ਧਰਮਸ਼ਾਲਾ ਦੇ ਪਿੱਪਲ ਦੀ ਗੂਹੜੀ ਛਾਂਵੇ ਕੁਝ ਗੱਭਰੂ ਤਾਸ਼ ਖੇਡ ਰਹੇ ਸਨ । ਜਿਉਣੇ ਨੇ ਉਨਾਂ ਤੋਂ ਕਰਤਾਰੇ ਦਾ ਘਰ ਪੁੱਛਿਆ । ਕਰਤਾਰਾ ਉਨਾਂ ਮੁੰਡਿਆਂ ਵਿੱਚ ਆਪ ਤਾਸ਼ ਖੇਡ ਰਿਹਾ ਸੀ। ਉਸ ਉਠਦਿਆਂ ਆਖਿਆ, "ਮੈਂ ਹੀ ਕਰਤਾਰਾ ਹਾਂ” ਅਤੇ ਸਾ ਸਰੀ ਕਾਲ ਬੁਲਾਈ । ਕਰਤਾਰਾ ਸੋਚ ਰਿਹਾ ਸੀ, ਇਹ ਕੌਣ ਹੋਇਆ ?

ਫਿਰ ਉਸ ਪਿੰਡ ਪੁੱਛਿਆ :

"ਬਾਈ ਆਪਣੇ ਘਰ ਕਿੱਥੇ ਐ?”

"ਨਵੇਂ ਪਿੰਡ ।"

“ਨਵੇਂ ਪਿੰਡ ਦਾ ਨਾਂ ਲੈਂਦਿਆਂ ਹੀ ਕਰਤਾਰੇ ਦੇ ਮੂੰਹ ਤੇ ਖੁਸ਼ੀ ਫਿਰ ਗਈ।

68 / 145
Previous
Next