Back ArrowLogo
Info
Profile

ਨਾਂ ਬਾਈ ਦਾ ?"

"ਜਿਉਣ ਸਿਹੁੰ ।"

ਕਰਤਾਰੇ ਨੇ ਦਲਾਨ ਵਿੱਚ ਮੰਜਾ ਡਾਹੁੰਦਿਆਂ ਹੈਰਾਨੀ ਪਰਗਟ ਕੀਤੀ । ਕੋਈ ਗੱਲ ਨਾ ਹੋਵੇ, ਜਿਹੜਾ ਇਹ ਆਇਆ ਏ । ਅੰਦਰ ਲੱਸੀ ਲੈਣ ਜਾਂਦੇ ਕਰਤਾਰੇ ਦੀ ਨਿਗਾਹ ਕੰਧ ਨਾਲ ਖਲੋਤੀ ਪੰਜਾਲੀ ਤੇ ਜਾ ਪਈ । ਉਸ ਨਾਲ ਬੰਨੇ ਚੰਮ ਦੇ ਨਾੜੇ ਨੂੰ ਕੁੱਤਾ ਟੁੱਕ ਕੇ ਦੋ ਕਰ ਗਿਆ ਸੀ । ਨਾੜੇ ਨੂੰ ਚੁੱਕਦਿਆਂ ਕੁੱਤੇ ਨੂੰ ਗਾਲ ਕੱਢੀ ਅਤੇ ਦੋਹਾਂ ਟੋਟਿਆਂ ਨੂੰ ਚੁੱਕ ਕੇ ਕਿੱਲੇ ਨਾਲ ਟੰਗ ਦਿੱਤਾ । ਅੰਦਰ ਗਏ ਤੋਂ ਭਜਨੋ ਨੇ ਪੁੱਛਿਆ:

"ਇਹ ਕਿੱਥੋਂ ਏ ?"

"ਨਵੇਂ ਪਿੰਡ ।"

"ਨਵੇਂ ਪਿੰਡੋਂ, ਕੋਈ ਗੱਲ ਏ ?"

“ਹਾਲੇ ਤਾਈਂ ਕੁਛ ਦੱਸਿਆ ਨੀ ।

ਕਰਤਾਰਾ ਲੱਸੀ ਲੈ ਕੇ ਚਲਿਆ ਗਿਆ। ਭਜਨੇ ਦੀ ਉਸ ਨਾਲ ਕੀਤੀ ਗੱਲ ਬਾਤ ਚੰਨੋ ਨੇ ਸਵਾਤ ਵਿੱਚ ਤਹਿਸੀਲੀਆਂ ਕੱਢਦੀ ਨੇ ਚੁਕੰਨੀ ਹੋ ਕੇ ਸੁਣ ਲਈ । ਪਰਾਹੁਣੇ ਦਾ ਨਵੇਂ ਪਿੰਡੋਂ ਆਉਣਾ ਸੁਣ ਕੇ ਉਹ ਖੁਸ਼ ਵਿੱਚ ਮੁਸਕੁਰਾ ਕੇ ਧੜਕ ਗਈ । ਫਿਰ ਇੱਕ ਪ੍ਰਕਾਰ ਦੀ ਸੋਚ ਨੇ ਉਸ ਨੂੰ ਉਦਾਸ ਤੋਂ ਨਿਢਾਲ ਕਰ ਦਿੱਤਾ। ਕੱਚੇ ਨਾਤੇ ਵਿੱਚ ਕਿਸੇ ਦਾ ਇਸ ਤਰਾਂ ਆਉਣਾ ਚੰਗਾ ਸ਼ਗਨ ਨਹੀਂ ਸੀ । ਉਹ ਆਪਣੇ ਅੰਦਰਲੇ ਡਰ ਤੇ ਖਤਰੇ ਨੂੰ ਚੰਗੀਆਂ ਆਸਾਂ ਅਤੇ ਸੋਚਾਂ ਵਿੱਚ ਬਦਲ ਕੇ ਚਿੱਤ ਪਰਚਾਣ ਲੱਗੀ । ਉਸ ਦੀ ਭਾਬੀ ਕੰਧ ਦੇ ਲਾਗੇ ਹੋ ਕੇ ਜਿਉਣੇ ਤੇ ਕਰਤਾਰੇ ਦੀਆਂ ਗੱਲਾ ਸੁਣਨ ਲੱਗੀ । ਥੋੜੇ ਚਿਰ ਪਿੱਛੋਂ ਹੀ ਉਹ ਉਦਾਸ ਤੇ ਤਿਉੜੀ ਪਏ ਮੱਥੇ ਨਾਲ ਚੰਨੋ ਕੋਲ ਆ ਗਈ । ਚੰਨੋ ਨੇ ਭਜਨੋ ਦੇ ਚਿਹਰੇ ਤੇ ਸਪੱਸ਼ਟ ਨਿਰਾਸਤਾ ਨੂੰ ਤੱਕਿਆ ।

"ਕੀ ਆਖਦਾ ਏ ?" ਚੰਨੋ ਨੇ ਆਪਣੇ ਕਵਾਰੋਪਣ ਦੀ ਸੰਗ ਨੂੰ ਲਾਂਭੇ ਕਰਦਿਆਂ ਪੁੱਛਿਆ। ਉਸ ਨੂੰ ਇਹ ਵੀ ਪਤਾ ਸੀ ਕਿ ਭਜਨੋ ਤੋਂ ਉਸਦੀ ਮੁਹੱਬਤ ਗੁੱਝੀ ਨਹੀਂ ਰਹੀ।

“ਕੀ ਦੱਸਾਂ ਚੰਨੋ, ਮੇਰਾ ਤਾਂ ਢਿੱਡ ਕੰਬਣ ਲੱਗ ਪਿਆ ਏ ।

"ਫੇਰ ਵੀ " ਚੰਨੋ ਨੇ ਆਪਣੇ ਦਿਲ ਦੀ ਕਾਹਲੀ ਧੜਕਣ ਇੱਕ ਪਲ ਲਈ ਰੋਕ ਲਈ।

“ਆਖਦਾ ਏ, ਕੱਲ ਰੂਪ ਨੂੰ ਤਖਾਣਵਧ ਮਾਰ ਦੇਣਾ ਸੀ । ਉਸਦੀ ਤਾਂ ਸਿਰ-ਲੱਥ ਦੁਸ਼ਮਣੀ ਏ ਅਤੇ ਵੈਰੀ ਉਹਦੇ ਲਹੂ ਦੇ ਤਿਹਾਏ ਫਿਰਦੇ ਹਨ। ਰਾਤ ਦਾ ਥਾਣੇ ਹਵਾਲਾਤ ਵਿੱਚ ਬੰਦ ਏ । ਤੁਸੀਂ ਉਸਨੂੰ ਸਾਕ ਕਰਨ ਲੱਗੇ ਹੈ, ਉਹ ਪਤਾ ਨਹੀਂ ਆਥਣ ਏਂ ਕਿ ਸਵੇਰ ।"

ਚੰਨੋ ਦੀਆਂ ਅੱਖਾਂ ਭਜਨ ਤੋਂ ਗੱਲਾਂ ਸੁਣ ਸੁਣ ਚੌੜੀਆਂ ਹੁੰਦੀਆਂ ਗਈਆਂ ਅਤੇ ਉਸਨੂੰ ਆਪਣਾ ਵਿਹੜਾ ਅਤੇ ਘਰ ਭੇਦੇ ਦਿਸ ਰਹੇ ਸਨ । ਉਸ ਨੂੰ ਪਤਾ ਤੱਕ ਨਾ ਲੱਗਾ, ਕਦੇ ਸੂਈ ਕਦੋਂ ਉਸਦੇ ਪੱਟ ਵਿੱਚ ਖੁੱਭ ਗਈ । ਮਜੀਠੀ ਰੰਗ ਦਾ ਤਹਿਸੀਲੀਆ ਉਸਨੂੰ ਗੋਡਿਆਂ ਤੇ ਪਿਆ ਕਾਲਾ ਹੁੰਦਾ ਜਾਪ ਰਿਹਾ ਸੀ । ਮਨੁੱਖ ਦੇ ਮਨੋਭਾਵਾਂ ਦਾ ਚਿਤਵਿਆ ਜੀਵਨ ਜੇ ਸੰਸਾਰ ਉਤੇ ਮਿਲ ਜਾਵੇ, ਕਿਸੇ ਖੁਦਾਈ ਸਵਰਗ ਦੀ ਲੋੜ ਨਿਰਮੂਲ ਹੋ ਜਾਂਦੀ ਹੈ । ਦਿਮਾਗ ਤੇ ਪੈਰਾਂ ਵਿੱਚ ਸਦੀਆਂ ਦੀ ਦੂਰੀ ਦਾ ਪੰਧ ਹੈ। ਦਿਮਾਗ-ਆਦਰਸ਼ ਕਲਪਨਾ ਨਾਲ ਜੀਵਨ ਤੇ ਸੰਸਾਰ ਦਾ ਮੁੱਢ ਬੰਨਦਾ ਹੈ, ਪਰ ਪੈਰ ਵਫਾਦਾਰ ਸਾਥੀ ਦੀ ਹੈਸੀਅਤ ਵਿੱਚ ਅਮਲੀ ਤੌਰ ਤੇ ਜੀਵਨ ਦੀ ਮੰਜਲ ਵੱਲ ਵਧਦੇ ਹਨ। ਚੰਨੋ ਜਜਬਿਆਂ ਦੀ ਮੁਟਿਆਰ ਹੈ ਵਿੱਚ ਆਪਣੀ ਪਿਆਰ-ਕਲਪਨਾ ਅਤੇ ਅਮਲ ਨੂੰ ਇੱਕ ਕਰ ਦੇਣਾ ਵਾਹੁੰਦੀ ਸੀ । ਪਰ ਅਮਲ ਕਲਪਨਾ ਵਾਂਗ ਤੇਜ ਉਡਦਾ ਨਹੀਂ, ਸਗੋਂ ਧਰਤੀ ਤੇ ਘਸਰ ਕੇ ਤੁਰਦਾ ਹੈ । ਜਿੰਦਗੀ ਦੇ ਸੁਰ ਨੂੰ ਇੱਕਸੂਰ ਹੁੰਦਿਆਂ ਐਨਾ ਜਬਰਦਸਤ ਧੱਕਾ ਵੱਜਾ ਕਿ ਕਲਪਨਾ ਦੀਆਂ ਕਈ ਤਾਰਾਂ “ਬਣ-ਬਣ ਕਰਕੇ ਟੁੱਟ ਗਈਆਂ ਅਤੇ ਅਮਲਾਂ ਦੇ ਪੈਰ ਥਿੜਕ ਕੇ ਥਾਂ ਤੇ ਜੁੜ ਗਏ । ਚੰਨੋ ਦਾ ਸਿਰ ਕੰਧ ਨਾਲ ਲਗਿਆ ਹੋਇਆ ਸੀ । ਉਹ ਕਿੰਨਾ ਕੁਝ ਹੀ ਸੋਚ ਗਈ । ਉਸ ਸਾਵਧਾਨ ਹੋ ਕੇ ਆਪਣੀ ਭਾਬੀ ਨੂੰ ਪੁੱਛਿਆ:

ਭਾਬੀ ਤੇਰੇ ਕੋਲੋਂ ਲੁਕਾ ਨਹੀਮ । ਉ ਤੈਨੂੰ ਸਾਰੀ ਗੱਲ ਦਾ ਪਤਾ ਵੀ ਏ । ਬਾਈ ਸਾਕ ਕਰਨਾ ਓਥੇ ਮੰਨ ਆਇਆ ਏ ਤੇ ਏਥੇ ਭੂਆ ਨੂੰ ਵੀ ਹਾਮੀ ਭਰੀ ਹੋਈ ਹੈ । ਇਸ ਬੰਦੇ ਦੀ ਜਰੂਰ ਉਸ ਨਾਲ ਕਿਸੇ ਗੱਲ ਲੱਗਦੀ ਹੋਇਗੀ। ਐਵੇਂ ਕਿਸੇ ਨੂੰ ਕੀ ਪਈ ਏ, ਪੰਜ ਕੋਹਾਂ ਤੇ ਆ ਕੇ ਭਾਨੀ ਮਾਰੇ ।" ਚੰਨੋ ਨੇ ਆਪਣੀ ਭਾਬੀ ਦੇ ਗਲ ਬਾਹਾਂ ਪਾ ਕੇ ਇਸ ਤਰਾਂ ਦੇ ਤਰਲੇ ਨਾਲ ਕਿਹਾ, ਜਿਵੇਂ ਅੱਖਾਂ ਵਿੱਚ ਆਏ ਹੰਝੂਆਂ ਦੀਆਂ ਘੁੱਟਾਂ ਭਰ-ਭਰ ਅੰਦਰ ਲੰਘਾਂਦੀ ਰਹੀ ਸੀ ।

69 / 145
Previous
Next