Back ArrowLogo
Info
Profile

“ਬੀਬੀ, ਤੂੰ ਭੋਰਾ ਫਿਕਰ ਨਾ ਕਰ । ਤੇਰਾ ਬਾਈ ਇੱਕ ਰਾਤ ਰਹਿ ਕੇ ਸਥ ਕੁਝ ਵੇਖ ਆਇਆ ਏ ।" ਭਜਨ ਨੇ ਤਸੱਲੀ ਦੇਂਦਿਆਂ ਕਿਹਾ।"

“ਨਹੀਂ ਭਾਬੀ ਜਿਹੜਾ ਉਦ ਮੂਲ ਹੁਣ ਉੱਠਿਆ, ਗੱਲ ਸਿਰੇ ਨਹੀਂ ਚੜਨ ਦੇਣੀ ।"

“ਜੋ ਵੀ ਤੂੰ ਚੰਨੀ ਕਹੇਂਗੀ, ਮੈਂ ਉਹ ਕਰਾ ਦਿਆਂਗੀ, ਪਰ ਤੂੰ ਚਿੱਤ ਤੇ ਨਾ ਲਿਆ ਕੁਛ ।

ਚੰਨੋ ਜਿਹੜੀ ਗੱਲ ਅੰਦਰ ਦੱਬੀ ਬੈਠੀ ਸੀ, ਉਹ ਉਸਤੋਂ ਮੱਲੋ-ਮੱਲੀ ਜਾਹਰ ਹੋ ਗਈ ਸੀ ।

“ਤੂੰ ਬਾਈ ਨੂੰ ਸਾਫ ਕਹਿ ਦੇਈਂ, ਜਿੱਥੇ ਇਕ ਵਾਰੀ ਹਾਮੀ ਭਰੀ ਏ, ਮੇਰਾ ਸਾਕ ਓਥੇ ਈ ਕਰ ਦਿਓ। ਨਹੀਂ, ਮੈਂ ਹੋ ਕਿਤੇ ਨਹੀਂ ਕਰਾਉਣਾ ।"

“ਤੂੰ ਬੀਬੀ ਕਿਹੋ ਜਿਹੀਆਂ ਗੱਲਾਂ ਕਰਦੀ ਏਂ ।"

ਚੰਨੋ ਨੇ ਕੱਪੜਾ ਇਕੱਠਾ ਕਰ ਕੇ ਟੋਕਰੀ ਵਿੱਚ ਰੱਖਿਆ ਅਤੇ ਸੂਈ ਪੱਟੀ ਦੀ ਰੀਲ ਵਿੱਚ ਟੰਗ ਦਿੱਤੀ। ਆਪ ਓਥੋਂ ਉਠ ਕੇ ਅੰਦਰ ਚਲੀ ਗਈ । ਇਕੱਲ ਉਹਨਾਂ ਕੁੜੀਆਂ ਦੇ ਗਮ ਦੀ ਕਿੰਨੀ ਹਮਦਰਦ ਹੈ, ਜਿਹੜੀਆਂ ਕਿਸੇ ਦੇ ਸਾਹਮਣੇ ਰੋ ਨਹੀਂ ਸਕਦੀਆਂ, ਅੰਦਰਲਾ ਦੁੱਖ ਕਹਿ ਨਹੀਂ ਸਕਦੀਆਂ, ਪਰ ਵੇਦਨਾ ਦੇ ਅਸਾਂਭ ਉਛਾਲ ਨੂੰ ਰੋਕ ਵੀ ਨਹੀਂ ਸਕਦੀਆਂ । ਇਕੱਲ ਆਪਣੀ ਬੁੱਕਲ ਵਿੱਚ ਲੈ ਕੇ, ਉਨਾਂ ਨੂੰ ਵਰਾਂਦੀ ਅਤੇ ਢਾਰਸ ਦੇਂਦੀ ਹੈ । ਕਈ ਵਾਰ ਹਾਰੀਆਂ ਰੂਹਾਂ ਨੂੰ ਜੱਦੋ ਜਹਿਦ ਕਰਨ ਲਈ ਉਮਾਹ ਵੀ ਬਖਸ਼ਦੀ ਹੈ। ਚੰਨੋ ਆਪਣੀ ਭਾਬੀ ਦੇ ਸੰਦੂਕ ਨਾਲ ਡਾਹੇ ਪਲੰਘ ਉੱਤੇ ਪੈ ਗਈ, ਜਿਸ ਦੇ ਇੱਕ ਪਾਸੇ ਸਿਆਲੂ ਰਜਾਈਆਂ ਤਹਿ ਮਾਰ ਕੇ ਰੱਖੀਆਂ ਹੋਈਆਂ ਸਨ । ਪਈ ਨਹੀਂ, ਸਗੋਂ ਗੁਛਾ ਮੁਛੀ ਹੋ ਕੇ ਡਿਗ ਪਈ, ਜਿਵੇਂ ਪਿਆਰ ਦੇ ਬਿਮਾਰ ਪੈਂਦੇ ਹਨ । ਮੰਜੇ ਉੱਤੇ ਡਿਗਦਿਆਂ ਉਸ ਦਾ ਇਕ ਪੈਰ ਹੇਠ ਰੱਖੀ ਕੈਰੀ ਕਾੜਨੀ ਤੇ ਵੱਜਾ, ਜਿਸ ਨੂੰ ਹਾਰੇ ਚਾੜਨ ਤੋਂ ਪਹਿਲਾ ਹੀ ਤਰੇੜ ਆ ਗਈ ਸੀ । ਇਕੱਲ ਹਨੇਰੇ ਵਿੱਚ ਚੰਨੋ ਦਾ ਆਪਣਾ ਆਪ ਬੁਰੀ ਤਰਾਂ ਫਿਸਿਆ । ਏਥੋਂ ਤੱਕ ਕਿ ਉਸ ਨੂੰ ਹਭਕੀਆਂ ਦੀਆਂ ਲਹਿਰਾਂ ਅਤੇ ਸੋਚਾਂ ਦੇ ਪਰਛਾਵਿਆਂ ਵਿੱਚ ਆਪਣੇ ਆਪ ਵੀ ਨਹੀਂ ਦਿਸਦਾ ਸੀ । ਉਸਦੇ ਅੰਦਰ ਕਲਪੀਆਂ ਤਸਵੀਰਾਂ ਦੇ ਨਕਸ਼ ਉਭਰਦੇ ਸਨ, ਜਿਨਾਂ ਉਤੇ ਹੰਝੂਆਂ ਦੇ ਟੇਪੇ ਦਾਗ ਪਾਉਂਦੇ, ਮੁੜ ਸਾਰੀ ਤਸਵੀਰ ਦਾ ਸਤਿਆਨਾਸ ਪੁਟ ਦੇਂਦੇ । ਚੰਨੋ ਦੀ ਭਾਬੀ ਨੇ ਅੰਦਰ ਆ ਕੇ ਮਾਯੂਸ ਹੋਣ ਦਾ ਕਾਰਨ ਪੁੱਛਿਆ । ਉਹ ਆਪਣੇ ਦੁੱਖ-ਦਰਦ ਵਿੱਚ ਡੁੱਬੀ ਸੋਚ ਰਹੀ ਸੀ :

“ਮਾਪੇ ਮੈਨੂੰ ਦੁੱਖ ਪੁੱਛਦੇ,

ਪਾਣੀ ਮੇਰਿਆਂ ਹੱਡਾਂ ਦਾ ਸੁੱਕਦਾ ।"

ਉਸਨੂੰ ਕਿਸੇ ਤਰਾਂ ਵੀ ਸੱਚ ਨਹੀਂ ਆਉਂਦਾ ਸੀ ਕਿ ਰੂਪ ਹਵਾਲਾਤ ਵਿੱਚ ਬੰਦ ਹੈ । ਇਸ ਗੱਲ ਉਤੇ ਉਹ ਉੱਕਾ ਹੀ ਯਕੀਨ ਨਹੀਂ ਕਰਦੀ ਸੀ ਕਿ ਰੂਪ ਨੂੰ ਕੋਈ ਮਾਰਨ ਨੂੰ ਫਿਰਦਾ ਏ । ਭਲਾ ਐਨੇ ਸੋਹਣੇ ਗੱਭਰੂ ਨੂੰ ਕੋਈ ਕਿਵੇਂ ਮਾਰ ਸਕਦਾ ਏ ? ਅਜਿਹੀਆਂ ਰੂਹਾ ਨਿੱਤ ਜੰਮਦੀਆਂ ਨੇ ? ਇਹ ਨਹੀਂ ਹੋ ਸਕਦਾ, ਕਿ ਉਹਦਾ ਕੋਈ ਦੁਸ਼ਮਣ ਹੋਵੇ। ਉਹ ਸੋਚਦੀ ਤੇ ਨਾਲੋ ਨਾਲ ਰੋ ਰਹੀ ਸੀ ਅਤੇ ਹੰਝੂ ਪੂੰਝ ਪੂੰਝ ਚੁੰਨੀ ਦਾ ਇੱਕ ਲੜ ਭਿਉਂ ਦਿੱਤਾ ਸੀ । ਪੀਂਘ ਦੀ ਲਾਮ ਜਿੰਨਾ ਉਸ ਖਿੱਚਵਾਂ ਹਉਂਕਾ ਲਿਆ, ਜਿਵੇਂ ਉਹ ਅਸਮਾਨ ਤੋਂ ਬੰਜਰ ਧਰਤੀ ਤੇ ਚੌਫਾਲ ਢਹਿ ਪਈ ਸੀ । ਮੁੜ ਉਸ ਜਿੰਦਗੀ ਦੇ ਦੂਜੇ ਪਾਸੇ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ । ਸੁਹਣੇ ਤੇ ਖਿੜੇ ਫੁੱਲਾ ਨੂੰ ਲੋਕੀ ਤੋੜਨ ਲਈ ਝੋਟ ਤਿਆਰ ਹੋ ਜਾਂਦੇ ਹਨ । ਜਿਹੜੇ ਆਪ ਨਹੀਂ ਤੁਰ ਸਕਦੇ, ਉਹੀ ਰਾਹੀਆਂ ਦੇ ਰਾਹ ਵਿੱਚ ਰੋੜੇ ਅਟਕਾਂਦੇ ਹਨ, ਖਾਈਆਂ ਪੁਟਦੇ ਅਤੇ ਕੰਡੇ ਵਿਛਾਂਦੇ ਹਨ । ਆਖਰ ਕਿਉਂ ਮਨੁੱਖ ਸਾੜਾ ਕਰਦਾ ਹੈ ? ਜਿੰਦਗੀ ਦੇ ਤਲਖ ਤਜਰਬਿਆਂ ਤੋਂ ਕੱਚੀ ਅਤੇ ਅਨਜਾਣ ਕੁੜੀ ਨਹੀਂ ਸੀ ਜਾਣਦੀ ਕਿ ਜਿੰਦਗੀ ਦਾ ਸੰਗਰਾਮ ਹਾਰੇ ਹੋਏ ਅਵਿੱਦਤ ਲੋਕ, ਕਈ ਤਰਾਂ ਦੀਆਂ ਮਾਨਸਿਕ ਬਿਮਾਰੀਆਂ, ਸਾੜਾ ਅਤੇ ਅੱਖੜ ਸੁਭਾਅ ਵਿਰਸੇ ਵਿੱਚ ਲੈਂਦੇ ਹਨ । ਉਹਨਾ ਵਿੱਚ ਸੁਹਜ-ਸੁਆਦ ਅਤੇ ਅਰਮਾਨ ਕਲਾ ਵਾਲਾ ਭਾਗ ਸੜ ਸਕ ਚੁੱਕਾ ਹੁੰਦਾ ਹੈ । ਕਿਸੇ ਵੀ ਚੰਨੋ-ਰੂਪ ਦਾ ਪੂਰਨਮਾਸ਼ੀ ਵੱਲ ਵਧਣਾ ਉਨਾਂ ਲਈ ਕੋਈ ਅਹਮਿਅਤ ਨਹੀਂ ਰੱਖਦਾ।

ਚੰਨੋ ਦੇ ਹੰਝੂ ਰੁਕ ਗਏ, ਪਰ ਸੋਚਾਂ ਵਿੱਚ ਅੱਗੇ ਨਾਲੋਂ ਬਹੁਤਾ ਡੁੱਬ ਗਈ, ਅੱਜ ਮੈਂ ਐਨਾ ਕੁਝ ਕਹਿ ਦਿੱਤਾ, ਜਿਹੜਾ ਨਹੀਂ ਕਹਿਣਾ ਚਾਹੀਦਾ ਸੀ । ਪਰ, ਮੈਂ ਕੋਈ ਐਬ ਨਹੀਂ ਕੀਤਾ, ਜਿਹੜੀ ਗੱਲ ਸੀ ਸਾਫ-ਸਾਫ ਆਖੀ ਹੈ। ਵਾਸਤਵ ਵਿੱਚ ਚੰਨੋ ਦਾ ਹਿਰਦਾ ਦੁੱਧ ਸੀ, ਕੱਚਾ ਦੁੱਧ । ਉਸ ਵਿੱਚ ਖੋਟ ਦਾ ਅੱਸ਼ ਤੱਕ ਨਹੀਂ ਸੀ । ਅਜਿਹੇ ਸੱਚੇ ਅਤੇ ਸੁੱਚੇ ਹਿਰਦੇ ਵਿੱਚ ਨਿਡਰਤਾ ਤੇ ਦਲੇਰੀ ਕੁਦਰਤੀ ਆ ਜਾਂਦੀਆਂ ਹਨ । ਘਰ ਦੇ ਕੰਮ ਵਿੱਚ ਵੀ ਉਹ ਆਪਣੀ ਨਿਝੋਕ ਰਾਏ ਦਿਆ ਕਰਦੀ ਸੀ । ਦੂਜਾ ਉਹ ਅਜਿਹੇ ਭਰਾ ਦੀ ਭੈਣ ਸੀ, ਜਿਹੜਾ ਨਰਮ ਨਾਲੋਂ ਕਰੜਾ ਤੇ ਬਹੁਤੀ ਵਾਰ ਗਲਤ ਹੁੰਦਾ ਹੋਇਆ ਵੀ ਆਪਣੀ ਜਿੱਦ ਤੋਂ ਨਹੀਂ ਭੱਦਾ ਸੀ ।

ਚੰਨੋ ਦਾ ਸੁਭਾਅ ਬਣਨ ਵਿੱਚ ਫਿਤਰਤ ਨਾਲ ਉਸ ਦੇ ਮਾਹੌਲ ਦਾ ਵੀ ਕਾਫੀ ਅਸਰ ਸੀ ।

70 / 145
Previous
Next