Back ArrowLogo
Info
Profile

ਜਿਉਣੇ ਦੇ ਨਾਲ ਕਰਤਾਰਾ ਵੀ ਤੁਰ ਪਿਆ । ਉਹ ਰੂਪ ਦਾ ਬਾਣਿਓ ਪਤਾ ਲੈਣਾ ਚਾਹੁੰਦਾ ਸੀ । ਦੋਹਾਂ ਦਾ ਇਕੋ ਰਾਹ ਸੀ ਅਤੇ ਕੋਹ ਤੇ ਜਾ ਕੇ ਨਿੱਖਣ ਜਾਂਦੇ ਸਨ । ਜਿਉਣੇ ਨੇ ਰੂਪ ਦੀ ਰੋਕ ਕੇ ਬਦਖੋਈ ਕੀਤੀ ਸੀ, ਜਿਸ ਨੂੰ ਉਹ ਮਨ ਮਾਰ ਕੇ ਔਖਾ ਸੁਖਾਣਾ ਸੁਣਦਾ ਰਿਹਾ ਸੀ, ਪਰ ਉਸ ਜਿਉਣੇ ਦਾ ਅਸਰ ਨਹੀਂ ਸੀ ਕਬੂਲਿਆ । ਇਸ ਗੱਲ ਦਾ ਜਿਉਣੇ ਨੇ ਕਰਤਾਰੇ ਦੀ ਹੂੰ ਹਾਂ ਤੋਂ ਅਨੁਮਾਨ ਲਾ ਲਿਆ ਸੀ । ਉਸ ਰਾਹੋਂ ਵੱਖ ਹੁੰਦਿਆ ਕਰਤਾਰੇ ਨੂੰ ਆਖਰੀ ਕਾਨੀ ਮਾਰੀ, ਜਿਹੜੀ ਉਹ ਦਿੱਲ ਦੀ ਗੱਠੀ ਵਿੱਚ ਕਾਫੀ ਚਿਰ ਤੋਂ ਲਾਲ ਸੂਹੀ ਕਰ ਚੁੱਕਿਆ ਸੀ:

“ਇੱਕ ਗੱਲ ਕਰਤਾਰ ਸਿਆ ਹੋਰ ਆਹਨਾਂ ਰੂਪ ਦਾ ਚਾਲ ਚਲਣ ਪੁੱਜ ਕੇ ਮਾਤਾ ਹੈ। ਉਸ ਨੂੰ ਆਪਣੇ ਪਿੰਡ ਨਾ ਆਉਣ ਦਿਆ ਕਰੇ, ਉਹ ਏਥੇ...........।“

ਕਰਤਾਰੇ ਨੂੰ ਜਿਉਣਾ ਹੁੰਦੇ ਫੰਧ ਭੋਰਾ ਲੱਗਾ। ਕੋਈ ਚੁਗਲ ਖੋਜ ਚੰਗਾ ਹੈ ਹੀ ਨਹੀਂ ਸਕਦਾ ਅਤੇ ਨਾ ਹੀ ਆਪਣੇ ਕਿਸੇ ਤਰ੍ਹਾਂ ਚੰਗੇ ਹੋਣ ਦਾ ਪ੍ਰਭਾਵ ਨਹੀਂ ਪਾ ਸਕਦਾ । ਉਸ ਉਹਦੀ ਗੱਲ ਨੂੰ ਜਹਿਰ ਦੀ ਘੁੱਟ ਭਰ ਕੇ ਪੀ ਲਿਆ, ਪਰ ਉਸ ਨੂੰ ਕੁਝ ਨਾ ਆਖਿਆ । ਉਹ ਦੋਵੇਂ ਫਤਿਹ ਬੁਲਾ ਕੇ ਵੇਖੋ-ਵੱਖ ਰਾਹ ਪੈ ਗਏ । ਜਿਉਣੇ ਦੀ ਆਖੀ ਗੱਲ ਉਸਦੇ ਯਾਰੀ ਭਰੇ ਦਿਲ ਵਿੱਚ ਤਰੇੜਾਂ ਲੱਭਣ ਲੱਗੀ। ਜਿ ਵੱਡੀ ਗੱਲ ਏ ਰੀਡਰੂ ਸੁਣੇਖਾ ਏ। ਇਹੇ ਜਿਹੇ ਸੁਨੱਖੇ ਗੱਭਰੂ ਨੂੰ ਵੇਖ ਕੇ ਤਾਂ ਉਂ ਈ ਗੰਨਾਂ ਫਰਕ ਪੈਂਦੀਆਂ ਨੇ । ਸਾਡੇ ਪਿੰਡ ਜਿਹੜੀ ਹੋਈ ਇਹੋ ਜਿਹੀ ? ਸ਼ਾਮੇ ਦੇ ਘਰੇ ਈ ਦੇ ਤਿੰਨ ਵਾਰ ਆਇਆ ਏ ਖਬਰੇ ਓਹੀ ਹੋਵੇ । ਪਰ ਮੈਂ ਤਾਂ ਸੁਣਿਆਂ ਰੂਪ ਦਿਆਲੇ ਦਾ ਵੀ ਯਾਰ ਹੈ ਰੂਪ ਕਦੇ ਯਾਰ ਮਾਰ ਨਹੀਂ ਹੈ ਸਕਦਾ।

ਅਜਿਹੀਆਂ ਵਿਚਾਰਾਂ ਵਿੱਚ ਸਿਰ ਖਪਾਈ ਕਰਦਾ ਉਹ ਥਾਣੇ ਪਹੁੰਚ ਗਿਆ । ਉਸ ਨੂੰ ਜਾਣ ਰਾਹ ਚੰਨੋ ਬਾਰੇ ਸ਼ੱਕ ਦਾ ਖਿਆਲ ਤੱਕ ਨਾ ਆਇਆ । ਆਪਣੇ ਟੱਬਰ ਦੇ ਐਬ ਉਦੋਂ ਦਿਸਦੇ ਹਨ, ਜਦ ਮੂੰਹੋਂ ਬੋਲ ਪੈਣ । ਉਸ ਚੁੱਕਦਿਆਂ ਜਿਉਣੇ ਦੀਆਂ ਸਾਰੀਆਂ ਕੀਤੀਆਂ ਕੁਸੈਲੀਆਂ ਬੁਝਾਉਣ ਦਾ ਯਤਨ ਕੀਤਾ । ਥਾਣੇ ਦੇ ਬਾਰ ਅੱਗੇ ਪਹਿਰਾ ਦੇ ਰਹੇ ਸਿਪਾਹੀ ਤੋਂ ਪੁੱਛਿਆ:

“ਭਲਾ ਹੌਲਦਾਰਾ, ਜਿਹੜੇ ਮੁੰਡੇ ਕੋਲ ਤਖਾਣਵੀ ਫਰਕੇ ਲਿਆਦੇ ਨੇ ਉਹ ਏਥੇ ਹੀ ਨੇ ਜਾਂ ਫੇਰ ਮੈਗੇ ਲੈ ਗਏ ?

ਏਥੇ ਈ ਐ. ਐਤਵਾਰ ਕਰਕੇ ਨਹੀਂ ਲੈਕੇ ਗਏ। ਸਿਪਾਹੀ ਨੇ ਕਰਤਾਰੇ ਨੂੰ ਦੋਸ਼ੀਆਂ ਦਾ ਮਿੱਤਰ ਅਤੇ ਰਿਸ਼ਤੇਦਾਰ ਸਮਝਿਆ।

“ਕਿਸ਼ਨ ਸਿਹੁੰ ਸਿਪਾਹੀ ਏਥੇ ਈ ਐ ?

ਹਾਂ, ਮੇਰੇ ਪਿੰਡ ਉਸ ਹੀ ਡਿਊਟੀ ਤੇ ਆਉਣਾ ਏ ।

ਕਰਤਾਰਾ ਪਰੇ ਹੈ ਕੇ ਟਾਹਲੀ ਦੀ ਛਾਂਵੇਂ ਕਹਿ ਗਿਆ। ਕਿਸ਼ਨ ਸਿੰਘ ਸਿਪਾਹੀ ਨੂੰ ਉਹ ਪਿਛਲੇ ਕੁਝ ਮਹੀਨਿਆਂ ਤੋਂ ਜਾਣਦਾ ਸੀ । ਕਪੂਰੀ ਇੱਕ ਕਤਲ ਹੋ ਗਿਆ ਤੇ ਤਫਤੀਸ਼ ਤੇ ਗਏ ਥਾਣੇਦਾਰ ਨਾਲ ਕਿਸ਼ਨ ਸਿੰਘ ਵੀ ਸੀ । ਉਹ ਕਰਤਾਰੇ ਕੋਲੋਂ ਦੋ ਤਿੰਨ ਦਿਨ ਰੋਟੀ ਖਾਂਦਾ ਰਿਹਾ ਸਦੀ ਤਾਂ ਹੀ ਮੋਹ-ਮੁਲਾਹਜਾ ਹੋ ਗਿਆ ਸੀ । ਥੋੜੇ ਚਿਰ ਪਿੱਛੇ ਕਿਸ਼ਨਾ ਵੀ ਪੇਟੀ ਕਸਦਾ ਬਾਹਰ ਆਇਆ । ਉਸ ਕਰਤਾਰੇ ਨਾਲ ਫਤਿਹ ਬੁਲਾ ਕੇ ਹੱਥ ਮਿਲਾਇਆ।

ਹਾਲ ਤਾਂ ਚੰਗਾ ਦੇ ਕਰਤਾਰ ਸਿਹਾਂ ਏ

“ਹਾਲ ਤਾਂ ਠੀਕ ਐ, ਪਰ ਕੰਮ ਕਰਨਾ ਦੇ ਇੱਕ “

“ਕੀ ਕੰਮ ਐ ਦੱਸ ?"

ਕੱਲ ਜਿਹੜੇ ਮੁੰਡੇ ਤਖਾਣਵੀਂ ਫੜਕੇ ਲਿਆਂਦੇ ਨੇ ਉਹਨਾਂ ਚੋਂ ਰੂਪ ਨੂੰ ਮਿਲਣਾ ਏ ।

“ਉਹ ਆਪਣਾ ਰਿਸ਼ਤੇਦਾਰ ਏ।

“ਹਾਂ ਮਿੱਤਰ ਪਿਆਰਾ ਵੀ।

ਹੱਛਾ ਕੋਈ ਵਿਉਂਤ ਬਣਾਉਂਦੇ ਹਾਂ, ਤੂੰ ਏਥੇ ਹੀ ਅਟਕ।

ਕਿਸ਼ਨੇ ਨੇ ਸੱਤਰੀ ਤੋਂ ਪਹਿਰਾ ਲੈ ਲਿਆ । ਰਾਈਫਲ ਕਾਰਤੂਸ ਗਿਣ ਕੇ ਸਾਡੇ ਹਵਾਲਾਤ ਵਿੱਚ ਮੁਲਜਮਾਂ ਦੀ ਗਿਣਤੀ ਕੀਤੀ ਅਤੇ ਬਾਹਰ ਬੈਠੇ ਮੁਸਤਰਾਂ ਤੇ ਵੀ ਸਰਸਰੀ ਨਜ਼ਰ ਮਾਰੀ ਸਟੋਰ ਤੇ ਹਵਾਲਾਤ ਉਸ ਤਸੱਲੀ ਲਈ ਜਿੰਦਰੇ ਖਿੱਚ ਕੇ ਵੇਖੋ । ਮੁੜ ਹਵਾਲਾਤ ਅੱਗੇ

71 / 145
Previous
Next