

ਹੁਣ ਭੋਰਾ ਕੀਤਿਆ ਕੁਝ ਨੀ ਘਟਨਾ ਫਤੇ ਪੀਵੋ।
ਉਨਾ ਪੀਣੀ ਸ਼ੁਰੂ ਕੀਤੀ । ਰੂਪ ਨੂੰ ਡੇਰਾ ਸਵਾਦ ਨਹੀਂ ਆ ਰਿਹਾ ਸੀ । ਉਹ ਮਾਰੀ ਦਾ ਅੱਜ ਦੇਸ਼ ਰਿਹਾ ਸੀ । ਉਸ ਨਿਕਰਦੇ ਦਿਲ ਨਾਲ ਸੋਚਿਆ, ਕੀ ਹੋਣਾ ਸੀ, ਕੀ ਰੰਗ ਭਾਗ ਲੱਗਣੇ ਸੀ ਤੇ ਆਹ ਕੀ ਹੋ ਗਿਆ । ਪਰ ਜੇ ਚੰਨੋ ਜਿਗਰਾ ਕਰੇ ਹੁਣ ਵੀ ਸਭ ਹੋ ਸਕਦਾ ਏ । ਵਿਆਹ ਨਹੀਂ, ਉਂਜ ਈ ਸਹੀ। ਉਸ ਪੈੱਗ ਪੀਂਦਿਆਂ ਦਿਆਲੇ ਨੂੰ ਕੀਤੇ ਜੋਸ਼ ਨਾਲ ਕਿਹਾ:
ਹੱਛਾ ਦੋਸਤਾ, ਇੱਕ ਵਾਰਾ ਮਾਰਾਂਗੇ ਜੱਦ ਬੰਨ ਕੇ, ਅੱਗੇ ਡੇਰਾ ਮਾਲਕ ਹੱਥ।”
"ਉਂਜ ਈ ?
ਹਾਂ ਜੇ ਚੰਨੋ ਮੰਨ ਗਈ।
"ਕੋਈ ਵੱਡੀ ਗੱਲ ਨਹੀਂ ਜੇ ਆਪਣੀ ਜਿੰਦ ਤੇ ਅਤੇ ਕੇ ਗੱਲ ਪੁਗਾਅ ਜਾਵੇ
ਤੀਵੀਂ ਦਾ ਐਨਾ ਜੇਰਾ ਕਿੱਥੇ ਉਹ ਕਿਤੇ ਸਾਹਿਬਾਂ ਏ ।"ਹਗੀਰ ਨੇ ਬੋਤਲ ਦਾ ਮੂੰਹ ਕਾਕ ਨਾਲ ਬੰਦ ਕਰਦਿਆਂ ਆਖਿਆ, ਪਰ ਕੀ ਕਹਿ ਸਕਦੇ ਹਾਂ ਜੇ ਚਿੰਤ ਉਸਕ ਆਵੇ । ਮਰ ਜਾਣੀ ਈ ਬਹੁਤ ਕਰਦੀ ਸੀ ਪਰ ਕਰਮਾਂ ਨੇ ਵਾਹ ਨਾ ਦਿੱਤੀ ।
“ਦੇਖੀ ਜਾਊਗੀ, ਜਿਵੇਂ ਹੋਊਗੀ ਹੁਣ ਪੰਜਾਗੋ ਸਿੱਧੇ ਈ । ਤੂੰ ਦਿਆਲਿਆ ਸ਼ਾਮੇ ਰਾਹੀਂ ਸੁਨੇਹਾ ਘੋਲੀ ਚੰਨੋ ਨੂੰ। ਮੈਂ ਭਲਕੇ ਫਰਮਾਹਾਂ ਵਾਲੇ ਖੂਹ ਦੇ ਆਉਗਾ । ਜਿੱਥੇ ਆਪਾ ਪਹਿਲੀ ਵਾਰ ਮਿਲੇ ਸੀ । ਆਖੀ ਉਹ ਜ਼ਾਹਰ ਦੇ ਪੰਜ ਕੱਲੀ ਆਵੇ ।" ਰੂਪ ਨੂੰ ਹੁਣ ਨਸ਼ਾ ਤੇਜ ਹੋ ਚੱਲਿਆ ਸੀ।
ਆਪਣੀ ਪਿਆਰ ਆਸਾ ਨੂੰ ਜਿੱਤਣ ਲਈ ਦੇ ਮਾਹੌਲ ਮਨੁੱਖ ਦਾ ਪੂਰਨ ਸਾਥ ਨਾ ਦੇਵੇ ਤਦ ਉਸਦੇ ਅੰਦਰਲੇ ਭਾਵ ਸਭਾਵਤ ਵਿੱਚ ਬਦਲ ਜਾਂਦੇ ਹਨ । ਇਹ ਪ੍ਰਤੀਕਰਮ ਕੁਦਰਤੀ ਹੁੰਦੇ ਹਨ । ਪਰ ਸਮਾਜ ਸਵਾਮੀ ਅਜਿਹੇ ਪ੍ਰਤੀਕਰਮ ਕਾਰਜਾਂ ਨੂੰ ਬਦਮਾਬੀ ਕਹਿ ਕੇ ਪੁਕਾਰਦੇ ਹਨ । ਜਿੰਦਗੀ ਦੀ ਭਾਲ ਵਿੱਚ ਕਲਪਨਾਵਾਂ ਅਤੇ ਉਹਨਾਂ ਦੇ ਕਰਮ ਸਦਾ ਅੱਗੇ ਤੋਂ ਅਤੀਤ ਵੱਲ ਵਧਦੇ ਹਨ । ਪਾਣੀ ਨੂੰ ਨੀਵੇ ਪਾਸੇ ਵੱਲ ਵਬਹਿਣਾ ਕੋਈ ਨਹੀਂ ਸਿਖਾਉਂਦਾ। ਫਿਤਰਤ ਆਪ ਜਿੰਦਗੀ ਦੀ ਗੁਰੂ ਹੈ। ਉਸਦੇ ਸੁਭਾਅ ਅਤੇ ਅਮਲ ਵਿੱਚ ਕਿਸੇ ਤਰਾਂ ਦੀ ਅਦਲਾ ਬਦਲੀ ਦੀ ਸੰਭਾਵਨਾ ਨਹੀਂ ਰੂਪ ਦੀਆਂ ਪਿਆਰ ਕਾਮਨਾਵਾਂ ਦੀ ਸਮਾਜ ਨਾਲ ਸਿੱਧੀ ਟੱਕਰ ਹੋ ਗਈ। ਆਪਣੀ ਪਰਾਪਤੀ ਲਈ ਉਹ ਵਿਹਲਾਂ ਲੱਗਣੀਆਂ ਸ਼ੁਰੂ ਕਰ ਦਿੱਤੀਆਂ, ਜਿੰਨਾਂ ਵਿਚ ਦੀ ਸਰੀਕਿਆਂ ਭਟਕਦੀਆਂ ਪਿਆਰ ਹੁਦੀਆਂ ਜਿੰਦਗੀ ਨਾਲ ਹੋਲ ਮੇਲ ਹੈ ਕੇ ਤਰਿਪਤ ਹੋ ਸਕਦੀਆਂ।
ਉਨਾਂ ਦੇ ਪੀਂਦਿਆਂ ਉੱਤੇ ਈ ਅਰਜਨ ਆ ਗਿਆ। ਉਹ ਪਹਿਲੇ ਹੀ ਸ਼ਰਾਬੀ ਸੀ ਅਤੇ ਅੱਧੀ ਮੰਤਲ ਉਹਦੇ ਚਾਦਰੇ ਦੇ ਡੰਬ ਚ ਟੈਗੀ ਸੀ ।
ਤੁਸੀਂ ਚੋਰੀ ਪੈਂਦੇ ਓ ਚੋਰੀ । ਉਸ ਆਉਂਦਿਆਂ ਹੀ ਅੱਧੀ ਮੰਤਲ ਚਾਲੇ ਰੱਖ ਦਿੱਤੀ।
“ਸਾਲਿਆ ਲੰਡੇ ਦਿਆ ਪੀ ਜੇ ਤੂੰ ਪੈਟ ਜੋ ਕਰਦਾ ਏ " ਜਗੀਰ ਨੇ ਉਸਦੀ ਬੋਤਲ ਹਿਲਾ ਕੇ ਨਸ਼ਾ ਚੰਗਾ-ਮਾਤਾ ਪਰਖਦਿਆਂ ਉੱਤਰ ਦਿੱਤਾ।
ਅਰਜਨ ਨੇ ਦਿਆਲੇ ਵੱਲ ਮੂੰਹ ਕਰਕੇ ਰੜਕ ਨਾਲ ਆਖਿਆ:
“ਸੁਣਿਆਂ ਦੇ ਬਾਈ ਤੇਰੀ ਹੀਰ ਖੇੜੇ ਵਿਆਹ ਕੇ ਲੈਗੇ “
“ਆਹੋ ਬਾਈ, ਦਿਆਲਾ ਝੇਪਰਦਾ ਕੀਤਾ ਮੁਸਕੁਰਾ ਪਿਆ।
“ਲੈ ਹੁਣ ਮੂਲੀਆਂ ਤੇ ਡਾਂਗਾ ਨਾ ਖਾਈ, ਜੇ ਲਿਆਉਣੀ ਹੋਈ ਤਾਂ ਜੱਟ ਨੂੰ ਯਾਦ ਕਰੀਂ ।
ਰੂਪ ਨੇ ਸਅੱਪ ਦੱਸ ਕੇ ਸਮਰਾ ਦਿੱਤਾ ਕਿ ਇਸ ਕੋਲ ਕਿਸੇ ਨੇ ਕੋਈ ਗੱਲ ਨਹੀਂ ਕਰਨੀ, ਨਿਰਾ ਭੜਕੂ ਏ । ਏਧਰ ਓਧਰ ਦੀਆਂ ਗੱਲਾਂ ਵਿੱਚ ਅਸਲੀਅਤ ਨੂੰ ਲੁਕਾ ਗਿਆ । ਰੋਟੀ ਖਾਦਿਆਂ ਸਾਰ ਉਨਾਂ ਨੂੰ ਨੀਂਦ ਆ ਗਈ, ਕੁਝ ਨਸ਼ੇ ਦਾ ਜੋਰ ਚਲ ਗਿਆ । ਉਹ ਸਾਰੇ ਦਲਾਨ ਵਿੱਚ ਸੌਂ ਗਏ, ਪਰ ਰੂਪ ਨੂੰ ਸ਼ਰਾਬੀ ਹੋਣ ਦੇ ਬਾਵਜੂਦ ਪਿਆਰ ਦੀ ਤੋਣ ਲੱਗੀ ਰਹੀ।