

ਆਗਿਆ।
ਅੱਜ ਕੌਣ ਮੁੰਡਾ ਆਇਆ ਸੀ, ਇਹ ਅੱਗੇ ਵੀ ਇਕ ਵਾਰ ਆਇਆ ਸੀ ?"
ਰੂਪ ਨੇ ਕੋਈ ਜਵਾਬ ਨਾ ਦਿੱਤਾ, ਉਹ ਸਮਝਦਾ ਸੀ ਇਹ ਬਕਵਾਸ ਕਰ ਰਹੀ ਹੈ। “ਕੀ ਗੱਲ ਬੋਲਦਾ ਨੀ ?
ਹੂੰ ਰੂਪ ਨੇ ਉਸ ਵੱਲ ਮਮੂਲੀ ਤੱਕਿਆ। ਉਹ ਸੰਚ ਰਿਹਾ ਸੀ, ਇਸਨੂੰ ਕੀ ਆਖਾ. ਮੈਂ ਪਟਿਆ ਗਿਆ।
ਸਰਦਾਰ ਜੀ ਬੋਲਦਾ ਨਹੀਂ । ਬਚਨੋਂ ਨੇ ਉਸਨੂੰ ਮੰਚਿਆਂ ਤੋਂ ਵਰਕੇ ਹਲੂਣਿਆ।
“ਮੇਰਾ ਕੁਝ ਚਿੱਤ ਰਾਜੀ ਨਹੀਂ ।
ਕਿਉਂ ਕੁਝ ਦੁਖਦਾ ਏ “
ਨਹੀਂ, ਬਸ ਐਵੇਂ ਈ ?
ਫੇਰ ਕਿਉਂ ਨਹੀਂ ਆਖਦਾ ਕਿ ਕਪੂਰਿਆਂ ਤੋਂ ਜਵਾਬ ਆਗਿਆ । ਬਚਨੋਂ ਨੇ ਉਸਦੇ ਬਰਾਬਰ ਬਹਿੰਦਿਆ ਕਿਹਾ, ਕੋਈ ਨਾ ਸਾਕ ਹੋਰ ਆ ਜਾਊਗਾ।
ਤੈਨੂੰ ਕੀਹਨੇ ਦੱਸਿਆ ? ਰੂਪ ਦੀਆਂ ਅੱਖਾਂ ਵਿੱਚ ਨਫਰਤ ਗੁਸੈਲੀ ਹੋ ਕੇ ਦਮਕ ਰਹੀ ਸੀ ।
ਕਿਸੇ ਨੇ ਦੱਸਿਆ ਹੋਵੇ, ਤੂੰ ਤਾਂ ਨਹੀਂ ਦੱਸਿਆ ਨਾ ।"
“ਇਹ ਕਿਹੜੀ ਗੱਲ ਏ ਜਿਹੜੀ ਮੈਂ ਤੈਨੂੰ ਤੇ ਲੋਕਾਂ ਨੂੰ ਦੱਸਦਾ ਫਿਹਾ ਕਿ ਮੇਰੇ ਨਾਲ ਜੱਗੋ ਤੇਹਰਵੀਂ ਹੋਈ ਏ ।
ਨਹੀਂ ਤੂੰ ਦਿੱਤ ਦੀ ਗੱਲ ਅੱਗੇ ਕਿਹੜਾ ਦੱਸਦਾ ਹੁੰਨਾ ਏ।
“ਚੰਗਾ ਨਹੀਂ ਦੱਸਣਾ ਤਾਂ ਨਾ ਸਹੀ, ਮੈਂ ਤੇਰੇ ਲੱਗਦਾ ਨਹੀਂ ?
"ਪਰ ਮੈਂ ਤਾਂ ਲੜਨਾ ਏ ।" ਉਹ ਨਹੋਰਿਆ ਜਿਆਂ ਨਾਲ ਰੂਪ ਦੇ ਗਲ ਬਾਹਾਂ ਪਾ ਦਿੱਤੀਆਂ।
ਬਚਨੋਂ ਰੂਪ ਨੇ ਇਕ ਵਾਰ ਹੀ ਸਾਹਾ ਤੋੜਦਿਆਂ ਆਖਿਆ, ਸਸ ਤੂੰ ਜਾਹ ਆਏ।"
“ਗੁੱਸਾ ਜਿਉਣੇ ਦਾ ਕਢਦਾ ਹਮਾਤਰ ਤੇ । ਸਚਨੇ ਰੂਪ ਵੱਲੋਂ ਹਰ ਹਾਲਤ ਵਿੱਚ ਸੱਚੀ ਰਹਿਣਾ ਚਾਹੁੰਦੀ ਸੀ । ਇਸੇ ਲਈ ਉਸ ਜਿਉਣੇ ਦਾ ਨਾ ਲੈਕੇ ਰੂਪ ਦੇ ਗੁੱਸੇ ਦਾ ਸਾਰਾ ਮੁਹਾਰ ਉਸ ਫੇਲ ਕਰ ਦਿੱਤਾ।
ਹੋਰ ਵੀ ਜੋਰ ਲਾ ਲਏ ਜਿਸ ਲਾਉਣਾ ਏ ।
ਬਚਨੋਂ ਦਾ ਇਕ ਪਲ ਦਿਲ ਧੜਕਿਆ। ਚੋਰ ਨੂੰ ਸਦਾ ਆਪਣਾ ਪਾਲਾ ਮਾਰਦਾ ਹੈ । ਉਸ ਚੰਗੀ ਤਰਾਂ ਸਮਝ ਲਿਆ ਕਿ ਰੂਪ ਅੱਜ ਉਸ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦਾ । ਉਸ ਰੂਪ ਨੂੰ ਪਰਚਾਉਣ ਦਾ ਆਖਰੀ ਯਤਨ ਕੀਤਾ, ਪਰ ਉਹ ਬਰਫ ਦੀ ਸਿੱਲ ਸੀ ।
ਸੁਣ ਵੇ ਮੁੰਡਿਆ ਕੈਂਠੇ ਵਾਲਿਆ,
ਕੈਂਠਾ ਰੋਗਣ ਕੀਤਾ
ਤੇਰੀਆ ਬੋਲਾਂ ਨੇ, ਧੋ ਕੇ ਕਾਲਜਾ ਪੀਤਾ ।
ਭਾਗ-ਪੰਦਰਵਾਂ