Back ArrowLogo
Info
Profile

 

ਪੈ ਗੇ ਮਾਮਲੇ ਭਾਰੀ ਨਰਮ ਸਰੀਰਾਂ ਨੂੰ।

ਰੂਪ ਜਗੀਰ ਨੂੰ ਘੋੜੀ ਸਮੇਤ ਸੈਦ ਕਬੀਰ ਅਟਕਟ ਲਈ ਕਹਿ ਗਿਆ ਅਤੇ ਆਪ ਖਾਕੀ ਚਾਦਰੇ ਦੀ ਬੁੱਕਲ ਮਾਰ ਫਰਮਾਹਾਂ ਵਾਲੇ ਖੂਹ ਅੱਲ ਨੂੰ ਤੁਰ ਪਿਆ । ਹਨੇਰਾ ਪਲੇ-ਪਤੀ ਵਧਦਾ ਜਾ ਰਿਹਾ ਸੀ । ਖੂਹ ਤੋਂ ਕੇਰਾ ਹਟਵਾਂ ਉਹ ਇੱਕ ਫਰਮਾਂਹ ਹੇਠ ਬੈਠ ਗਿਆ । ਦਰਖਤ ਹੇਠ ਹਨੇਰਾ ਹੋਰ ਸੰਘਣਾ ਹੋ ਗਿਆ ਸੀ ਅਤੇ ਖਾਕੀ ਚਾਦਰੇ ਦੀ ਬੁੱਕਲ ਵਿੱਚ ਉਹ ਨੇੜੇ ਖਲੈਤੇ ਆਦਮੀ ਨੂੰ ਵੀ ਨਹੀਂ ਦਿਸਦਾ ਸੀ ਫਰਮਾਂਹ ਦੇ ਵਾਲਾਂ ਵਰਗੇ ਪੱਤਿਆਂ ਵਿੱਚ ਦੀ ਸਕਰਦੀ ਹਵਾ ਸੂਕ ਰਹੀ ਸੀ । ਮੁੱਛਾਂ ਵਾਲੇ ਟਕੂਏ ਨੂੰ ਉਹ ਵਾਰ ਵਾਰ ਬੰਜਰ ਜਮੀਨ ਵਿੱਚ ਖੇਡ ਰਿਹਾ ਸੀ ਅਤੇ ਭੇਟ ਕੁ ਪਿੱਛੋਂ ਆਪਣੇ ਰੱਬ “ਚ ਲੁਕੋਈ ਛੇ ਗੋਲੀ ਜਰਮਨੀ ਪਿਸਤਟਲ ਨੂੰ ਟੋਹਦਾ । ਉਸਦਾ ਹੌਸਲਾ ਕਹਿ ਰਿਹਾ ਸੀ, ਪਿਸਤੌਲ ਦੀ ਸਹਾਇਤਾ ਨਾਲ ਅੱਗੇ ਵਧਦੇ ਹਰ ਵਿਰੋਧੀ ਦੀ ਹਿੱਕ ਪਾੜ ਸੁੱਟਾਂਗਾ। ਹਥਿਆਰਾਂ ਨਾਲ ਸਨਬਦ ਜਵਾਨੀ ਕਿਸੇ ਵੀ ਖਤਰੇ ਦਾ ਮੁਕਾਬਲਾ ਕਰ ਸਕਦੀ ਹੈ । ਜਵਾਨੀ ਦੇ ਲਹੂ ਵਿੱਚ ਕੁਦਰਤੀ ਅਜਿਹਾ ਨਸ਼ਾ ਹੁੰਦਾ ਹੈ, ਜਿਹਰਾ ਸੋਚਣ ਲਈ ਘੱਟ ਅਤੇ ਟੱਕਰਣ ਲਈ ਵਧੇਰੇ ਉਤਸ਼ਾਹ ਦੇਂਦਾ ਹੈ।

ਉਹ ਸੋਚ ਰਿਹਾ ਸੀ, ਜੇ ਚੰਨੋ ਜਾਣਾ ਮੰਨ ਜਾਵੇ, ਅੱਜ ਨਾਲ ਹੋਰ ਕਿਹੜਾ ਮੌਕਾ ਹੋ ਸਕਦਾ ਹੈ । ਹਨੇਰੀਆਂ ਰਾਤਾਂ ਘੋਤੀ ਅਤੇ ਹਥਿਆਰ ਨਿੱਤ ਨਿੱਤ ਨਹੀਂ ਜੁੜ ਸਕਦੇ । ਅੱਜ ਤਾਂ ਜੋ ਸਾਰਾ ਪਿੰਡ ਵੀ ਉਠ ਖਲੇਵੇ ਮਾਰ ਮਾਰ ਗੋਲੀਆਂ ਸਬ ਦੇ ਮੂੰਹ ਭੁਆ ਦੁਆਰਾ । ਬਹੁਤੀਆਂ ਸੇਜਾਂ ਵੀ ਕਈ ਵਾਰ ਕੰਮ ਸਿਰੇ ਨਹੀਂ ਲੱਗਣ ਦਿੰਦੀਆਂ। ਉਦੋਂ ਹੀ ਕਿਸੇ ਹਲਟ ਦੀ ਗਾਂਧੀ ਉੱਤੇ ਠੀਕ ਸੈਟੀ ਆ ਮਾਰੀ ਅਤੇ ਰੂਪ ਸੈਟੀ ਦੀ ਅਵਾਜ ਵਿੱਚ ਤਰੜਕਿਆ। ਉਸਨੇ ਭੇਟ ਹੀ ਆਪਣਾ ਪਿਸਤੋਲ ਰੱਬ ਦੇ ਰੱਢ ਕੇ ਹੱਥ ਵਿੱਚ ਲੈ ਲਿਆ ਅਤੇ ਤੇਜ਼ ਨਜਰਾਂ ਸੁੱਟ ਕੇ ਆਦਮੀ ਨੂੰ ਪਛਾਨਣ ਦਾ ਯਤਨ ਕੀਤਾ । ਓਪਰੇ ਆਦਮੀ ਦੇ ਖਿੱਚਵਾ ਜਿਹਾ ਪਰਉਰਾ ਮਾਰਿਆ । ਰੂਪ ਓਟ ਹੀ ਪਛਾਣ ਗਿਆ, ਇਹ ਤਾਂ ਦਿਆਲਾ ਹੈ । ਉਸ ਵੀ ਮੌਤਵਾਂ ਪੱਗੂਰਾ ਮਾਰਿਆ ਤੇ ਪਸਤੌਲ ਦੀ ਨਾਲੀ ਧਰਤੀ ਵੱਲ ਨੀਵੀ ਕਰ ਲਈ।

“ਕਿਹੜਾ ਏ ? ਦਿਆਲੇ ਨੇ ਬਹੁਤ ਹੌਲੀ ਜਿਹੀ ਪੁੱਛਿਆ, ਜਿਸਨੂੰ ਖੇਤ ਕੁ ਦੀ ਵਿੱਥ ਤੋਂ ਰੂਪ ਨੇ ਮਸਾਂ ਹੀ ਸੁਣਿਆ ਸੀ । ਆਪਣੇ ਹੀ ਐ ਬਾਈ ਨੇ ਰੂਪ ਨੇ ਉਸ ਤੋਂ ਵੀ ਹੌਲੀ ਉੱਤਰ ਦਿੱਤਾ।

ਨੇੜੇ ਆਏ ਦਿਆਲੇ ਨੇ ਰੂਪ ਨਾਲ ਖੁਸਰ-ਮੁਸਰ ਸ਼ੁਰੂ ਕਰ ਦਿੱਤੀ।

“ਕਦੋਂ ਕੁ ਦਾ ਆਇਆ ਏ?”

ਬਸ ਹੁਣਏ ਆਇਆ ਤੂੰ ਸੁਣਾ ਸੁਨੇਹਾ ਪੁਚਾ ਦਿੱਤਾ ਸੀ ?

“ਹਾਂ, ਆਵੇਗੀ ਜਰੂਰ, ਪਰ ਇਹ ਨੀ ਪਤਾ ਕਦੇ ਦਾਅ ਲੱਗੇ ।”

ਰੂਪ ਨੂੰ ਇਸ ਉੱਤਰ ਨਾਲ ਕੁਝ ਮਿਲ ਗਿਆ। ਉਸਦੇ ਅਹਿਸਾਸ ਵਿਚ ਮੋਈਆਂ ਮੁਸਕਾਨਾਂ ਜਾਗ ਪਈਆਂ । ਖੋਰ ਉਹ ਆਵੇਗੀ ਤਾਂ ਸਹੀ ਉਹਦੇ ਲਈ ਤਾਂ ਮੈਂ ਸਾਲਾਂ ਬੱਧੀ ਉਡੀਕ ਕਰ ਸਕਦਾ ਹਾਂ । ਮਨੁੱਖ ਜਦ ਆਪਣੇ ਆਦਰਸ਼ ਫਲ ਰੁੜਦਾ ਹੈ ਪਰਾਪਤੀ ਦੇ ਆਨੰਦ ਵਿੱਚ ਮਸਤ ਤੋਂ ਪੀਵਾ ਤੇ ਖੀਵੇ ਤੋਂ ਵਿਸਮਾਦ ਹੁੰਦਾ ਜਾਂਦਾ ਹੈ । ਪਰ ਜਦ ਸਾਹਮਣੇ ਮੰਜਲ ਨਾ ਦਿਸੇ ਤਾਂ ਚਿੱਟੀ ਦੁਪਹਿਰ ਘੋਰ ਮੱਸਿਆ ਅਤੇ ਭਰਪੂਰ ਜਵਾਨੀ ਇੱਕ ਜਿਉਂਦੀ ਲਾਸ਼ ਬਣ ਜਾਂਦੀ ਹੈ ।

ਮੇਰੀ ਕੋਈ ਲੈਡ ਐ? ਦਿਆਲੇ ਨੇ ਸੋਟੀ ਦੇ ਸਿਰੇ ਤੇ ਭਾਲੇ ਦੇ ਪੇਚ ਕਸਦਿਆਂ ਆਖਿਆ।

ਨਹੀਂ ਜਗੀਰ ਘੋੜੀ ਲਈ ਪਿੱਛੇ ਖਲੋਤਾ ਏ ਤਾਂ ਮੈਂ ਜਾਣ ਕੇ ਉਹਨੂੰ ਸੈਦ ਕਬੀਰ ਛੱਡ ਆਇਆ ਹਾਂ।

“ਮੈਂ ਬਾਈ ਹਰ ਤਰ੍ਹਾਂ ਤਿਆਰ ਹਾਂ, ਜਿਵੇਂ ਸਲਾਹ ਏ ਵਰਤ ਤੇ ਕਿਸੇ ਤਰਾਂ ਦਾ ਅੜਿੱਕਾ ਨੀ ਸਮਝਣਾ । ਦਿਆਲੇ ਨੇ ਪੂਰੇ ਦਿਲ ਨਾਲ ਜਾਰੀ ਦੀ ਵਫਾ ਨਿਭਾਉਣ ਲਈ ਆਪਣਾ ਆਪ ਪੇਸ਼ ਕੀਤਾ।

“ਯਾਰ ਹੋਵੇ ਤਾਂ ਤੇਰੇ ਵਰਗਾ ਹੋਵੇ । ਭਰਾ ਤੇਰੀ ਏਨੀ ਮਿਹਰਬਾਨੀ ਬਤੀ ਏ ।" ਰੂਪ ਨੇ ਦਿਆਲੇ ਤੇ ਪਰਸੰਨ ਹੁੰਦਿਆਂ ਕਿਹਾ, "ਪਰ ਜਾਈ ਹਾਲੇ ਤਾਂ ਇਹ ਨਹੀਂ ਪਤਾ ਚੰਨੋ ਮੰਨਗੀ ਜਾਂ ਨਹੀਂ ਜੇਰਾ ਜਬਰੀ ਮੈਂ ਵੀ ਨੀ ਲਜਾਣੀ । ਹੱਛਾ ਦੇ ਰੱਬ ਜਿਹੜੀਆਂ ਗੱਲਾਂ ਚ ਰਾਜੀ ਐ। ਅਖੀਰ ਤੇ ਰੂਪ ਨੇ ਹਉਂਕਾ ਲਿਆ।

80 / 145
Previous
Next