Back ArrowLogo
Info
Profile

ਚੰਨੋ ਤੂੰ ਸੱਚ ਜਾਣ, ਮੈਂ ਤਾਂ ਭੁੱਲਣ ਜੋਗਾ ਰਿਹਾ ਈ ਨਹੀ

ਹੋਣੀ ਦੇ ਧੱਕੇ ਨੇ ਸਾਨੂੰ ਤੋਲਣ ਦੀ ਕਸਰ ਨਹੀਂ ਛੱਡੀ ਹੱਛਾ। ਚੰਨੋ ਨੇ ਇਕ ਲੰਮਾ ਹਉਕਾ ਲਿਆ ਅਤੇ ਕੋਲ ਖਲੋਕੇ ਰੂਪ ਦੀ ਹਿੱਕ ਤੇ ਸਿਰ ਧਰ ਕੇ ਰੋਣ ਲੱਗ ਪਈ। ਅੰਤਕੀਂ ਰੂਪ ਦੀਆਂ ਅੱਖਾਂ ਵਿੱਚੋਂ ਵੀ ਪਰਲ ਪਰਲ ਹੰਝੂ ਵਹਿ ਰਹੇ ਸਨ ਅਤੇ ਉਸਦੇ ਬੁੱਲ ਫਰਕ ਰਹੇ ਸਨ । ਉਹ ਸੋਚ ਰਿਹਾ ਸੀ, ਖੋਰੇ ਆਖਰੀ ਮੇਲ ਈ ਏ । ਉਹ ਦੁਹਾਈ ਦੇਣਾ ਚਾਹੁੰਦਾ ਸੀ, ਓ ਜਾਲਮੇ ਸਾਡੀ ਤਰਜੀਗ ਹਾਲਤ ਵੱਲ ਵੀ ਧਿਆਨ ਕਰੋ । ਲੋਕੀਂ ਮਿਲ ਕੇ ਗਦ ਗਦ ਪਰਸੰਨ ਹੁੰਦੇ ਨੇ ਅਸੀਂ ਕਿਸੇ ਬੇਦਰਦੀ ਨਾਲ ਮੁੱਕ ਰਹੇ ਹਾਂ । ਬੀਬਰੂ ਮੁਟਿਆਰ ਦਾ ਮੇਲ ਜਿੰਦਗੀ ਨੂੰ ਜਨਮ ਦੇਂਦਾ ਹੈ, ਪਰ ਅਸੀਂ ਆਪਣੇ ਮਿਲਾਪ ਵਿੱਚ ਉਹ ਮੌਤ ਪੈਦਾ ਕਰ ਰਹੇ ਹਾਂ, ਜਿਹੜੀ ਝਟਪਟ ਖਾਤਮਾ ਨਹੀਂ ਕਰਦੀ ਸਹੀ ਦਿਲ ਦੇ ਅਰਮਾਨਾਂ ਦਾ ਲਹੂ ਚੂਸ ਚੂਸ ਤੜਪਾ ਤੜਪਾ ਮਾਰਦੀ ਹੈ । ਇਸ ਤੋਂ ਵੀ ਰੱਬ ਦਾ ਕਹਿਰ ਤੇ ਸਮਾਜਿਕ ਹਾਸੇ ਦੀ ਫਿਟਕਾਰ ਤੁਰਦੀਆਂ ਫਿਰਦੀਆਂ ਲਾਸ਼ਾ ਵਿੱਚ ਸੇਲੇ ਚਾਰਦੀ ਹੈ।

ਚੰਨੋ ਨੇ ਭਰਵੀਂ ਅਵਾਜ ਵਿੱਚ ਜਿੰਦਗੀ ਦੀ ਹਾਰ ਮੰਨਦਿਆਂ ਕਿਹਾ:

ਰੂਪ ਮੇਰੇ ਲਈ ਏਨਾ ਆਸਰਾ ਈ ਬੜਾ ਏ, ਬਸ ਤੂੰ ਜਿਉਂਦਾ ਰਹਿ ।

“ਮੇਰਾ ਇਕ ਬਹੁਤ ਹਿਤ ਪਿਆਰ ਵਾਲਾ ਦੋਸਤ ਏ ਉਸ ਸਲਾਹ ਦਿੱਤੀ ਸੀ ਕਿ ਮੈਂ ਕਰਤਾਰੇ ਕੋਲ ਜਾ ਕੇ ਉਸਨੂੰ ਸਮਝਾਉਣ ਦਾ ਯਤਨ ਕਰਾਂਗਾ ।" ਰੂਪ ਨੇ ਗਿਆਨੀ ਦੀ ਦਿੱਤੀ ਸਲਾਹ ਨੂੰ ਪਰਗਟ ਕੀਤਾ । ਉਸ ਉਸਦਾ ਦਿਲ ਮੰਨ ਚੁੱਕਾ ਸੀ ਕਿ ਇਹ ਡੁੱਬਦਿਆਂ ਪੱਤੀ ਨੂੰ ਹੱਥ ਪਾਉਣ ਵਾਲੀ ਗੱਲ ਹੈ ।

"ਉਹ ਬੜਾ ਜਿੱਦੀਆਮ ਘੋਲਣ ਨਾਲ ਵੀ ਕੁਛ ਫਰਕ ਨਹੀਂ ਪੈਣਾ ।

“ਪਰ ਚੰਨੋ, ਅਸਲ ਗੱਲ ਕੀ ਹੋਈ, ਕਰਤਾਰਾਂ ਤਾਂ ਸਾਡੇ ਨਾਲ ਪੱਕੀ ਗੱਲ ਕਰਕੇ ਹੱਸਦਾ ਖੇਡਦਾ ਘਰੇ ਆਇਆ ਸੀ ।"

ਓਨੂੰ ਆਪਣੇ ਪਿਆਰ ਦਾ ਪਤਾ ਲੱਗ ਗਿਆ ਸੀ, ਤੁਹਾਡੇ ਪਿੰਡ ਕੋਈ ਆਦਮੀ ਆਇਆ ਸੀ ਓਨ ਆ ਕੇ ਤੇਰੀ ਬਾਬਤ ਆਖਿਆ ਕਿ ਰੂਪ ਤਾਂ ਬਦਮਾਸ਼ ਹੈ, ਓਨੂੰ ਤਾਂ ਮਾਰਨ ਨੂੰ ਫਿਰਦੇ ਐ ਉੱਤੇ ਮੈਂ ਫੁੱਟ ਪਈ ਬਈ ਮੇਰਾ ਸਾਕ ਓਥੇ ਈ ਕਰ ਦਿਓ । ਏਨੀ ਗੱਲ ਤੋਂ ਈ ਗੁੱਸਾ ਖਾ ਗਿਆ।

“ਤੂੰ ਕਾਹਨੂੰ ਮੂੰਹੋਂ ਆਪਣਾ ਸੀ । ਰੂਪ ਨੇ ਹਾਰੀ ਬਾਜੀ ਤੇ ਪਛਤਾਵਾ ਕਰਦਿਆਂ ਕਿਹਾ।

ਬੀਤ ਗਈ ਗੋਲ ਨੂੰ ਕੀੜੇ ਨਹੀਂ ਚਲਦੇ, ਜਿਹੜਾ ਦੁੱਖ ਮੈਨੂੰ ਹੋਇਆ ਏ ਉਹ ਕਹਿਣ ਸੁਨਣ ਵਾਲਾ ਨਹੀਂ । ਸਾਰੀ ਉਮਰ ਸੁਲਾਂ ਤੇ ਸੌਣਾ ਪੈ ਗਿਆ, ਜਿੱਥੇ ਫੁੱਲਾਂ ਦੀਆਂ ਆਸਾ ਸੀ

ਰੂਪ ਮੁੜ ਕਹਿਣਾ ਚਾਹੁੰਦਾ ਸੀ ਤੂੰ ਹੁਣ ਵੀ ਫੁੱਲਾ ਤੇ ਪੈ ਸਕਦੀ ਏ, ਧੋੜਾ ਜੇਰਾ ਕਰ । ਪਰ ਉਹ ਚੰਨੋ ਦੇ ਰੋਰਸ ਅੱਗੇ ਮਾਤ ਪੈ ਗਿਆ । ਚੰਨੋ ਨੇ ਰੂਪ ਦੀ ਉੱਪਣੀ ਜ਼ਿੰਦਗੀ ਨੂੰ ਮੁੱਖ ਰੱਖਦਿਆਂ ਆਖਿਆ

"ਹੁਣ ਡੋਲਦਾ ਜਿਹਾ ਨਾ ਰਹੀ, ਕੋਈ ਚੱਜ ਦਾ ਸਾਕ ਲੈ ਕੇ ਘਰ ਵਸਾਈ। ਵਿਆਹ ਕਰਾਏ ਬਿਨਾ ਸਰਨਾ ਨੀ ਨਾਲ ਜਿਹੜੇ ਆਦਮੀ ਐ ਉਹ ਕਰਕਦੇ ਨੀ "

ਚੰਨੋ ਦੇ ਨੇਕ ਇਰਾਦਿਆਂ ਅਤੇ ਖਰੀਆਂ ਖਰੀਆਂ ਨੇ ਰੂਪ ਦੀਆਂ ਅੱਖਾਂ ਖੋਲ ਦਿਤੀਆਂ ਅਤੇ ਦਿਲ ਦਾ ਗਰਮ ਲਹੂ ਸ਼ਹਿਦ ਬਣਾ ਕੇ ਰੱਖ ਦਿੱਤਾ । ਉਸ ਪਿਆਰ ਉਲਰੇ ਦਿਲ ਨਾਲ ਕਿਹਾ

ਭਾਂਵੇ ਲੱਖ ਤਾਰੇ ਚੜ ਪੈਣ, ਪਰ ਚੰਦ ਦੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ ।”

"ਕੋਈ ਨਾ, ਭੋਰਾ ਨਾ ਕਰ ਆਪਾਂ ਨੂੰ ਕੋਈ ਮਿਲਣੇ ਨਹੀਂ ਰੋਕ ਸਕਦਾ, ਪਰ ਹੁਣ ਤੂੰ ਵਿਆਹ ਜਰੂਰ ਕਰਾਈ “

ਹੁਣ ਤੇ ਵਿਆਹ ਹੋਇਆ ਤੇ ਗਲ ਫਾਹ ਹੋਇਆ ਇਕ ਬਰਾਬਰ ਦੇ ।

"ਮਰਦਾਂ ਵਰਗਾ ਹੌਸਲਾ ਰੱਖ ਪਿਆਰ ਦੀ ਤਾਰ ਨੀ ਟੁਟਦੀ ਹਰ ਸਾਹ ਤੇਰੇ ਨਾ ਤੋਂ ਵਾਰ ਕੇ ਲਵਾਂਗੀ ।

84 / 145
Previous
Next