Back ArrowLogo
Info
Profile

ਵੀ ਦਮ ਦੁਆ ਕੇ ਪਾਣੀ ਪਿਆਇਆ । ਕਈਆ ਕਾਹਲਿਆ ਉਥੇ ਹੀ ਪੀਣੀ ਸ਼ੁਰੂ ਕੀਤੀ । ਘੋੜੀਆਂ ਨੂੰ ਚਾਬਕਾਂ ਮਾਰ ਕੇ ਤਿਖੀਆ ਕੀਤਾ । ਜਗੀਰ ਨੇ ਮੁੱਛਾਂ ਤੋਂ ਹੱਥ ਫੇਰਦਿਆਂ ਆਖਿਆ:

“ਲੈ ਬਾਈ ਸਵਾਰੀਆਮ ਵਾਲਿਓ, ਪਿੰਡ ਵਲਣਾ ਏ

"ਬਾਈ ਫਿਕਰ ਕੀ ਕਰਦਾ ਏ ਪੈੜਾਂ ਹੁੰਦੀਆਮ ਵੇਖੀ?" ਦਿਆਲੇ ਨੇ ਘੋਤੀ ਦੀ ਵਾਗ ਚੁੱਕ ਕੇ ਅੱਡੀ ਲਾਉਂਦਿਆਂ ਕਿਹਾ।

ਮੁੰਛਾਂ ਖੜੀਆਂ ਕਰ ਲੈ ਮੁੰਛਾਂ / ਰੂਪ ਨੇ ਜਗੀਰ ਨੂੰ ਮਸਖਰੀ ਕੀਤੀ।

“ਮੂਹਰੇ ਕੁਛ ਦਿਸਦਾ ਨੀ, ਬਾਈ ਨੂੰ ਆਹਦਾ ਆ ਜਦੋਂ ਕੁਛ ਦਿਸਿਆ, ਤੂੰ ਮੁੰਡਾ ਪੂਛ ਚੁਕਦੀਆਂ ਵੇਖੀ।

ਸਾਰੀ ਜੰਞ ਚਰਾਮਖੀ ਕਰਦੀ ਚਾਏਕੇਟ ਦੀ ਨਿਆਈ ਪਹੁੰਚ ਗਈ । ਪਿੰਡ ਦੀ ਪੰਚਾਇਤ ਉਨਾਂ ਹੋ ਕੇ ਲੈਣ ਆਈ ਸੀ । ਪੰਚਾਇਤਫਤਿਹ ਬੁਲਾ ਕੇ ਮਿਲੀ । ਕਾਹਲੇ ਗੱਭਰੂਆਂ ਪਿੰਡ ਦੇ ਉੱਤੋਂ ਦੀ ਘੋੜੀਆਂ ਛੇੜ ਦਿੱਤੀਆਮ । ਕੁਝ ਸਿਆਣੇ ਅਤੇ ਬਿਰਧ ਆਦਮੀ ਚੌਤ ਨਾਲ ਤੁਰ ਪਏ । ਵਾਜੇ ਵਾਲਿਆਂ ਦੀਆਂ ਸੁਰਾਂ ਅਤੇ ਬੋਲ ਵਾਲਿਆਂ ਦੀ ਛਮ ਸਮਾ ਛਮ ਛਮ ਨੇ ਕੁੜੀਆਂ ਨੂੰ ਬਨੇਰਿਆਂ ਤੇ ਲੈ ਆਂਦਾ। ਪਿੰਡ ਦੀ ਸੱਥ ਵਿੱਚ ਜੇਲੇ ਦੇ ਪਿਉ ਨੇ ਪੈਸੇ ਸੁੱਟੇ । ਉਸ ਪੰਜ ਛੇ ਮੁੱਠਾਂ ਹੀ ਸੁੱਟੀਆਂ ਸਨ ਕਿ ਉਸ ਨੂੰ ਪੰਚਾਇਤ ਦੇ ਇੱਕ ਆਦਮੀ ਨੇ ਬਾਹੋਂ ਫੜ ਕੇ ਰੋਕ ਲਿਆ। ਗਲੀਆਂ ਵਿੱਚ ਆ ਕੇ ਬਲਟ ਵੀ ਆਜਤ ਆਕਤ ਤੁਰਨ ਲੱਗੇ । ਉਨਾਂ ਦੀਆਂ ਟੋਲੀਆਂ ਅਤੇ ਘੁੰਗਦਾਲਾਂ ਦੀ ਅਵਾਜ ਆਪ ਮੁਹਾਰੇ ਸੋਚ ਵਿੱਚ ਤਾਲ ਦੇ ਰਹੀ ਸੀ।

ਜੰਞ ਨੂੰ ਇੱਕ ਧਰਮਸ਼ਾਲਾ ਵਿਚ ਉਤਾਰਾ ਦਿੱਤਾ ਗਿਆ ਅਤੇ ਸਵਾਰੀਆਂ ਲਈ ਵੱਖ ਇੱਕ ਖੁੱਲੇ ਵਿਹੜੇ ਵਾਲਾ ਮਕਾਨ ਪਹਿਲਾ ਹੀ ਸੰਵਾਰੀ ਰੱਖਿਆ ਸੀ । ਇਉਂ ਜਾਪਦਾ ਸੀ ਰਾਏਕੋਟ ਦੇ ਕਾਮੇਸ਼ ਅਤੇ ਸੁੱਤੇ ਪਿੰਡ ਨੂੰ ਜਾਨੀ ਰੂਹਾਂ ਨੇ ਹਲੂਣ ਕੇ ਜਗਾ ਦਿੱਤਾ ਸੀ । ਗਲੀਆਂ ਮੁਹੱਲੇ ਭਰੇ ਭਰੇ ਜਾਪਦੇ ਸਨ । ਜਿੰਨਾਂ ਕੁੜੀਆਮ ਨੇ ਰੱਥ ਤੋਂ ਉਤਰਦਿਆਂ ਰੂਪ ਨੂੰ ਟਕੂਆ ਫਤੀ ਵੇਖਿਆ। ਉਨਾਂ ਸਾਰੇ ਪਿੰਡ ਵਿੱਚ ਧੂਮਾ ਦਿੱਤਾ ਸੀ, ਪਰਾਹੁਣੇ ਤੇ ਕੋਈ ਰੂਪ ਐ, ਜਾਣੀ ਚੰਦ ਅਸਮਾਨ ਉਤਰ ਆਇਆ ਸੀ । ਕੁੜੀਆਂ ਆਨੀ ਬਹਾਨੀ ਧਰਮਸ਼ਾਲਾ ਅੱਗੇ ਦੀ ਲੰਘਦੀਆਂ ਪਰਾਹੁਣੇ ਨੂੰ ਖਦਰੀਆਂ ਨਜਰਾਂ ਨਾਲ ਤੱਕਦੀਆਂ ਸਨ।

ਇਸ਼ਨਾਨ ਕਰਨ ਲਈ ਧਰਮਸ਼ਾਲਾ ਦੀ ਖੂਹੀ ਦੇ ਕੁੰਡ ਭਰੇ ਹੋਏ ਸਨ ਅਤੇ ਇਕ ਸੇਵਾਦਾਰ ਡੈਲ ਵਿੱਚ ਰਿਹਾ ਸੀ । ਵਾਦੀ ਵਾਰੀ ਸਾਰੇ ਜਾਂਵੀ ਨਹਾ ਕੇ ਠੰਡੇ ਹੋ ਗਏ ਸਨ । ਫਿਰ ਘਰ ਦਿਆਂ ਨੇ ਸ਼ਰਦਾਈ ਵਾਲਾ ਪਾਣੀ ਲੈ ਆਂਦਾ ਅਤੇ ਪਹਿਲਾ ਗਲਾਸ ਸ਼ਗਨ ਵਜੇ ਰੂਪ ਨੂੰ ਦਿੱਤਾ । ਕੁਝ ਇਕ ਚਾਹ ਦੇ ਪਿਆਕਾਂ ਚਾਹ ਮੰਗਵਾ ਕੇ ਪੀਤੀ ਇਸ਼ਨਾਨ ਕਰ ਕੇ ਅਤੇ ਪਾਣੀ ਧਾਣੀ ਪੀ ਕੇ ਜੱਞ ਨੇ ਸੁਰਤ ਫੜ ਲਈ । ਗਰਮੀ ਦੀ ਰੁੱਤ ਕਰਕੇ ਸਾਰੇ ਹਾਕਲ ਬਾਕਲ ਹੋਏ ਪਏ ਸੀ । ਸੂਰਜ ਡੁੱਬ ਚੁੱਕਾ ਸੀ। ਗੰਭਰੂ ਮੁੰਡਿਆ ਬਾਹਰ ਰੇਬਾ ਮਾਰਨ ਲਈ ਸੈਨਤਾਂ ਮਿਲਾਈਆਂ।

“ਅਸੀਂ ਤਾਂ ਘੁੱਟ ਪੀ ਕੇ ਨਿਕਲਾਰੀ, ਸੋਫੀਆਂ ਨੂੰ ਤਾਂ ਕੁਝ ਦਿਸਣਾ ਈ ਨਹੀਂ ।” ਜਗੀਰ ਨੇ ਆਪਣੇ ਟਰੱਕ ਵਿੱਚੋਂ ਬੋਤਲ ਕੱਢ ਲਈ ।

ਐਥੇ ਆਓ ਜੀਹਨੇ ਸਰਾਬ ਹੋਣਾ ਏ।" ਅਰਜਨ ਨੇ ਗਲੀ ਦਾ ਮੌੜ ਮੁਬਦੀਆ ਦੇ ਮੁਟਿਆਰਾਂ ਨੂੰ ਵੇਖ ਕੇ ਆਖਿਆ। ਕੁੜੀਆਂ ਵੀ ਬੇਤੀ ਵਾਟ ਅੱਗੇ ਲੰਘ ਕੇ ਮੂੰਹ ਅੱਗੇ ਚੁੰਨੀਆਂ ਦੇ ਪੱਲੇ ਲੈ ਕੇ ਹੱਸ ਪਈਆਂ । ਅਰਜਨ ਨੇ ਮੁਤ ਕੁੜੀਆਂ ਨੂੰ ਸੁਨਾਉਣ ਲਈ ਕਾਨੀ ਮਾਰੀ :

“ਓ ਮੈਂ ਸਦਕੇ ਜਾਵਾਂ ਜੋੜੀ ਦੇ ।”

“ਸਾਲਿਆ ਲੰਡੇ ਦਿਆ, ਕਿਉਂ ਏਵੇਂ ਵੀ ਬਿਸਤਰੇ ਗੈਲ ਕਰਾਉਣੇ ਐ? ਅਜੇ ਤਾਂ ਵਫ਼ਾਏ ਨੀ । ਜਗੀਰ ਨੇ ਅਰਜਨ ਦੀ ਗੱਲ ਤੇ ਅੰਦਰੋਂ ਖੁਸ਼ ਪਰ ਬਾਹਰੋਂ ਤਾਹਨਾ ਕਰਦਿਆਂ ਮੋੜ ਦਿੱਤਾ।

ਰੂਪ ਤੋਂ ਬਿਨਾ ਸਾਰੀ ਜੰਞ ਰੋਟੀ ਖਾ ਆਈ ਅਤੇ ਉਸਦੀ ਰੋਟੀ ਇੱਕ ਹੋਰ ਸਾਥੀ ਸਮੇਤ ਧਰਮਸ਼ਾਲਾ ਵਿੱਚ ਹੀ ਆ ਗਈ । ਜਦ ਉਹਕੇਲਾ ਸੀ, ਤਦ ਕਲਪਨਾ ਉਸ ਨੂੰ ਉਡਾ ਕੇ ਕਪੂਰੀ ਲੈ ਗਈ । ਉਹ ਉਦਾਸ ਚੰਨੋ ਨੂੰ ਤੱਕ ਰਿਹਾ ਸੀ । ਦੋਵੇਂ ਤਰਸ ਤੇ ਹਮਦਰਦੀ ਦੇ ਭੁੱਖੇ ਇਕ ਤਰਾਂ ਹੋਏ ਹੋਏ ਮਾਯੂਸ ਤੇ ਲਾਚਾਰ ਸਨ । ਪਰ ਜਦ ਸਮਾਜ ਦੀਆਂ ਵਾਗਾਂ ਗਲਤ ਕੀਮਤਾਂ ਨੇ ਖਿੱਚੀਆਮ ਹੋਣ ਜਿੰਦਗੀ ਦਾ ਸ਼ਾਹ ਸਵਾਰ ਮਨ-ਮਰਜ਼ੀ ਦੀ ਖੁੱਲੀ ਦੇਸ਼ ਨਹੀਂ ਲੈ ਸਕਦਾ। ਪੁਰਾਣੇ ਅਤੇ ਸਣੇ ਗਲੇ ਸਮਾਜ ਵਿੱਚ ਪ੍ਰੇਮੀਆਂ ਦੇ ਜੁੜਿਆਂ ਦਰਤੀ ਸੁਕੜਦੀ ਹੈ ਅਤੇ ਆਸਮਾਨ ਪਾਟਦਾ ਹੈ ।

ਤੜਕਿਓਂ ਰੂਪ ਨੂੰ ਇਸ਼ਨਾਨ ਕਰਾ ਕੇ ਆਨੰਦ ਕਾਰਜ ਦੀ ਰਸਮ ਲਈ ਘਰ ਵਾਲੇ ਨਾਲ ਲੈ ਗਏ । ਹੋਰ ਜੀਅ ਪੰਜ ਸੰਤ ਸਾਥੀ ਉਸਦੇ ਨਾਲ

89 / 145
Previous
Next