

ਚੋਭਾ ਹੀਰ ਦੀਆਂ ਨੇ ਸੇਲਿਆ ਰਾਂਝੇ ਚਾਕ ਨੂੰ
ਵੜਿਆ ਜੰਗ ਦੀ ਪਾਤਰ ਸਾਲਨਾਥ ਦੇ ਛੋਟੇ।
ਤੇਰਾ ਕੁਝ ਨਹੀਂ ਜਾਣਾ ਨਾਥਾਂ ਮੁੰਦਰਾਂ ਦਿੰਦੇ ਦਾ,
ਕੰਡੇ ਆਸ਼ਕ ਦੇ ਲਗਦੇ ਨੇ ਤਰ ਕੇ ਬੇੜੇ ।
ਬਾਰਾਂ ਵਰੇ ਤਪਸਿਆ ਕੀਤੀ ਖਾਤਰ ਹੀਰ ਦੀ
ਜੋਰ ਜਬਰੀ ਮੈਥੋਂ ਖੋਹ ਕੇ ਲੈ ਗਏ ਖੇੜੇ ।
ਚੋਰਾਂ ਯਾਰਾਂ ਨੇ ਕਦ ਜੰਗ ਕਮਾਇਆ ਛੋਹਰਾ,
ਮੁੜਨਾ ਘਰ ਨੂੰ ਕਮਲਿਆ ਛੱਡ ਕੇ ਝਗੜੇ ਝੇੜੇ।
ਤੇਰੀ ਜੀਭ ਹਿੱਲੇ ਪੌਂ ਬਾਰਾਂ ਹੋਣ ਗਰੀਬ ਦੇ
ਪੂਰਾ ਗੁਰੂ ਹੀ ਵਿਛੜੇ ਖਿੱਚ ਕੇ ਕਰਦਾ ਨਏ ।
ਝੇਰਾ ਕਰਕੇ ਰਾਂਝੇ ਜੋਗ ਲੈ ਲਿਆ ਨਾਥ ਤੋਂ
ਪੱਧ ਫਿਰ ਰੰਗਪੁਰ ਵਾਲਾ ਲੰਮੀ ਉਘ ਨਬੇੜੇ ।
ਹੀਰ ਬਖਸੀ ਮੈਨੂੰ ਅਰਜਾ ਕਰਦਾ ਮੁੜ ਮੁੜ ਕੇ
ਡੇਰੀ ਕਿਸਮਤ ਦੀ ਹੈ ਪਰਭੂ ਹੱਥ ਵਿੱਚ ਤੇਰੇ।
ਕੋਲ ਬੈਠੇ ਗਿਆਨੀ ਨੇ ਆਪੇ ਨੂੰ ਆਖਿਆ:
ਜਿੰਨਾ ਚਿਰ ਮਨੁੱਖ ਦੇ ਦਿਲ ਦੇ ਇਹ ਗਲਤ ਗੱਲ ਨਹੀਂ ਨਿਕਲ ਜਾਂਦੀ ਕਿ ਕਿਸਮਤ ਦੀ ਡੋਰ ਰੱਬ ਦੇ ਰੱਥ ਹੈ, ਉਹ ਓਨਾ ਚਿਰ ਨਾ ਆਪਣੀ ਜਿੰਦਗੀ ਨੂੰ ਸਫਲ ਬਣਾਉਣ ਦਾ ਇਰਾਦਾ ਬਣਾ ਸਕਦਾ ਹੈ ਨਾ ਹੀ ਕਦਮ ਦੇ ਸਕਦਾ ਹੈ । ਸਾਡੇ ਸਮੰਤਰੀ ਵੀ ਪੁਰਾਣੀ ਰੀਤ ਅਨੁਸਾਰ ਗਲਤ ਚੀਜਾਂ ਪਰਚਾਰੀ ਜਾਂਦੇ ਹਨ।
ਰੂਪ ਨੂੰ ਵੀ ਅਨੁਭਵ ਹੋ ਰਿਹਾ ਸੀ: ਉਸਦਾ ਪਿਆਰ ਏਸੇ ਕਰਕੇ ਅਧੂਰਾ ਰਹਿ ਗਿਆ। ਰੱਬ ਤੇ ਕਿਸਮਤ ਨੂੰ ਭਲਾ ਇਸ ਵਿੱਚ ਕੀ ਦਖਲ ਸੀ ? ਲੋਕਾਚਾਰੀ ਅਤੇ ਸਮਾਜ ਨੇ ਰਲਕੇ ਉਸਦੀ ਕਾਮਯਾਬ ਹੁੰਦੀ ਜਿੰਦਗੀ ਨੂੰ ਮੂਧੇ ਮੂੰਹ ਮਾਰਿਆ। ਅੱਛਾ ਫਿਰ ਉਸ ਵਿਆਹ ਬਾਰੇ ਸੋਚਦਿਆਂ ਮਨ ਵਿੱਚ ਆਖਿਆ, ਚੰਗਾ ਸਿਰ ਚੱਕਣ ਹੋ ਗਿਆ ।
ਰਾਤ ਦੀ ਰੋਟੀ ਵੇਲੇ ਇੱਕ ਕੁੜੀ ਨੇ ਕੰਮ ਹੇਕ ਨਾਲ ਹੋਰਾ ਲਾਇਆ, ਜਿਹੜਾ ਸਾਰੇ ਜਾਂਦੀਆਂ ਨੂੰ ਫੋਟ ਗਿਆ-
ਜੀਜਾ ਡੱਬੀ ਮੇਰੀ ਸੱਚ ਦੀ ਵਿੱਚ ਸੋਨੇ ਦੀ ਡਲੀ।
ਜੇ ਤੂੰ ਫੁੱਲ ਗੁਲਾਬ ਦਾ, ਮੇਰੀ ਭੈਣ ਚੰਬੇ ਦੀ ਕਲੀ ।
ਦੋਹਰੇ ਦੇ ਭਾਵਾਂ ਵਿੱਚ ਉਤਰ ਕੇ ਰੂਪ ਨੇ ਸਮਝਿਆ ਕਿ ਉਸਦੀ ਸਾਕਣ ਕਈ ਸੁੰਦਰ ਹੋਵੇਗੀ। ਕੋਈ ਕੁੜੀ ਮਸਖਰੀ ਵਜੋਂ ਇਸਤਰਾਂ ਨਹੀਂ ਗਾ ਸਕਦੀ । ਸਮਾਲਿ ਵੇਲੇ ਕੁੜੀਆਂ ਦੇ ਫੋਨ ਵਿੱਚ ਰੂਪ ਨੇ ਬਿਜਕਦਿਆਂ ਪੁੱਛ ਹੀ ਲਿਆ
“ਕੱਲ ਸੀ ਮੇਰੀ ਕੱਦ ਦੀ ਵਾਲਾ ਹੇਰਾ ਕੀਹਨ ਲਾਇਆ ਸੀ ।
“ਤੂੰ ਨਾਮ ਦੇਣਾ ਏ" ਇਕ ਚੁਲਬਲੀ ਕੁੜੀ ਨੇ ਭੁੜਕਦਿਆਂ ਉੱਤਰ ਦਿੱਤਾ।