

ਕਾਂ ਆਲਣਾ ਬਣਾ ਰਿਹਾ ਸੀ।
ਉਸਨੂੰ ਇਹ ਵੀ ਪਤਾ ਸੀ ਕਿ ਕਰਤਾਰਾ ਭਾਂਵੇ ਲੇਖ ਗੁੱਸੇ ਹੋ ਗਿਆ ਸੀ ਪਰ ਚੰਨੋ ਦਾ ਸਾਜ ਉਹ ਕਾਲੇ ਮੁੰਡੇ ਨੂੰ ਨਹੀਂ ਕਰਨਾ ਚਾਹੁੰਦਾ ਸੀ। ਉਹ ਸਮਝਦਾ ਸੀ, ਕਿ ਰੂਪ ਵਰਗੇ ਮੁੰਡੇ ਨੂੰ ਛੱਡ ਕੇ ਆਹ ਮੇਲ ਕਿੱਥੋਂ ਸਹੇੜ ਲਈ। ਕੁੜੀ ਅਸਲੇ ਖੂਹ ਵਿੱਚ ਸੁੱਟ ਦਿੱਤੀ। ਪਰ ਉਸਦੇ ਮਾਮੇ ਨੇ ਇੱਕ ਨਹੀਂ ਮੰਨੀ । ਸਰਤਾਰੇ ਨੂੰ ਸਾਕ ਕਰਨ ਦਾ ਕੋਈ ਬਹੁਤਾ ਤਜਰਬਾ ਨਹੀਂ ਸੀ ਅਤੇ ਅਜਿਹੇ ਮਾਮਲਿਆ ਵਿੱਚ ਉਹ ਹਾਲੇ ਮੁੰਡਾ ਹੀ ਸੀ । ਉਸ ਦੇ ਮਾਮੇ ਨੇ ਉਸ ਤੋਂ ਵੱਖ ਚੋਰੀ ਰੁਪਈਏ ਲੈਣੇ ਕਰ ਲਏ ਸਨ । ਮੁੰਡੇ ਨੂੰ ਸਾਕ ਹੋਣ ਦੀ ਆਸ ਨਹੀਂ ਸੀ। ਘਰ ਵੀ ਚੋਖੀ ਬਰਕਤ ਵਾਲਾ ਨਹੀਂ ਸੀ ਅਤੇ ਜਮੀਨ ਵੀ ਕੁੱਲ ਚਾਰ ਘੁਮਾਂ ਸੀ । ਮੁੰਡੇ ਦੇ ਪਿਓ ਨੇ ਵੀ ਘੁੱਗੀ ਨੱਪ ਲੈਣੀ ਚੰਗੀ ਸਮਝੀ। ਕਰਤਾਰੇ ਦੇ ਨਾਂਹ ਸਰ ਕਰਨ ਦੇ ਬਾਵਜੂਦ ਮਾਮੇ ਨੇ ਮੁੰਡੇ ਦੇ ਹੱਥ ਰੁਪਈਆ ਧਰ ਦਿੱਤਾ । ਮਾਮੇ ਦੀ ਚੋਰ ਚਲਾਕੀ ਦਾ ਭਾਡਾ ਵਿਆਹ ਵਿੱਚ ਹੀ ਭੇਜ ਗਿਆ । ਜੇ ਉਸ ਵੇਲੇ ਰੌਲਾ ਪਾਉਂਦਾ ਸੀ, ਤਦ ਆਪਣੀ ਹੀ ਗੋਡੀ ਹੁੰਦੀ ਸੀ ਅਤੇ ਸਾਰਿਆਂ ਨੇ ਉਸਨੂੰ ਹੀ ਮੂਰਖ ਆਖਣਾ ਸੀ। ਉਹ ਅੰਦਰ ਗੁੱਸਾ ਪੀ ਕੇ ਰਹਿ ਗਿਆ।
ਗੱਲ ਵਿਰਲਾਂ ਵਿੱਚ ਦੀ ਲੰਘਦੀ ਭਜਨੇ ਤੇ ਚੰਨੋ ਕੋਲ ਵੀ ਪਹੁੰਚ ਗਈ । ਰਜਨੇ ਸਭ ਕੇ ਸੁਆਹ ਹੋ ਗਈ ਕਿ ਮੁਫਤ ਦੀ ਬਦਨਾਮੀ ਤੇ ਸਾਰੀ ਉਮਰ ਦਾ ਕੋਹੜ ਪੱਲੇ ਪੈ ਗਿਆ। ਚੰਨੋ ਸੱਟ ਖਾਧੀ ਸਪਣੀ ਵਾਂਗ ਵਲੋਟਣੀਆਂ ਖਾ ਰਹੀ ਸੀ। ਉਸਦਾ ਅੰਦਰ ਉਬਾਲੇ ਖਾਣ ਲੱਗਾ ਅਤੇ ਜਿੰਨਾ ਭਾਵਾਂ ਨੂੰ ਉਹ ਅੰਦਰ ਗਾਲ ਸੁੱਟਣਾ ਚਾਹੁੰਦੀ ਸੀ, ਉਹ ਕੈਰਤੂ ਮੈਨ ਬਣ ਗਏ। ਫਲਟੋਹੀ ਉੱਤੇ ਜੜੇ ਦੀਵੇ ਸੜ ਰਹੇ ਸਨ । ਚਾਨਣ ਨਾਲ ਘਰ ਭਰਿਆ ਪਿਆ ਸੀ, ਜਿਹੜਾ ਚੰਤੇ ਦੀ ਰੂਪ ਕੈਮਲਤਾ ਨੂੰ ਲਾਟਾਂ ਬਣ ਕੇ ਇਹ ਰਿਹਾ ਸੀ ।
ਕੁੜੀ ਜਦ ਪੈਦਾ ਹੁੰਦੀ ਹੈ ਤਾਂ ਉਸਨੂੰ ਸਿਰ ਵੱਜਾ ਪੱਥਰ ਸਮਝਿਆ ਜਾਂਦਾ ਹੈ । ਉਸਦੀ ਖੁਰਾਕ ਅਤੇ ਪਾਲਣਾ ਮੁੰਡੇ ਨਾਲੋਂ ਕੀਤੀ ਅਤੇ ਤ੍ਰਿਸਕਾਰ ਨਾਲ ਹੁੰਦੀ ਹੈ । ਇੱਕ ਕੁੜੀ ਤੋਂ ਵਹੁਟੀ ਅਤੇ ਵਹੁਟੀ ਤੋਂ ਔਰਤ ਬਣਨ ਤਕ ਮਰਦ ਦਾ ਮੂੜ ਦਾਬਾ ਉਸ ਦੇ ਸਿਰ ਮੇਲੇ ਮੇਰੀ ਲਾਗੂ ਕੀਤਾ ਜਾਂਦਾ ਹੈ । ਕਈ ਵਾਰ ਇਹ ਜਬਰ ਐਨਾ ਲੰਮਾ ਹੈ ਜਾਂਦਾ ਕਿ ਇਸਤਰੀ ਵਿੱਚੋਂ ਅਹਿਸਾਸ ਤੱਕ ਮਾਰ ਮੁਕਾਉਂਦਾ ਹੈ ਅਤੇ ਉਸਨੂੰ ਪਸ਼ੂ ਸਮਾਨ ਬਣਾ ਕੇ ਰੱਖ ਦੇਂਦਾ ਹੈ । ਅਜਿਹੇ ਨਿਕੰਮੇ ਸਮਾਜ ਵਿੱਚ ਕੁੜੀਆਂ ਮਜਬੂਰੀ ਅਤੇ ਔਰਤਾਂ ਹਉਕਿਆ ਹੰਝੂਆ ਦਿੰਦੀ ਬੇਬਸੀ ਹੈ ਜੋ ਰਹਿ ਜਾਂਦੀਆਂ ਹਨ । ਚੰਨੋ ਦਾ ਅਹਿਸਾਸ ਜਿਉਂਦਾ ਸੀ ਤਾਂ ਹੀ ਉਸਦੇ ਦਿਲ ਇੱਕ ਚੜਦੀ ਇੱਕ ਲਹਿੰਦੀ ਸੀ । ਉਹ ਸੋਚ ਰਹੀ ਸੀ, ਕਿ ਜਬਾਨ ਹੁੰਦਿਆਂ ਵੀ ਆਪ ਪਰਗਟ ਕਿਉਂ ਨਹੀਂ ਕਰ ਸਕਦੀ ? ਉਹ ਆਪਣੇ ਆਪ ਨੂੰ ਨੀਲਾਮੀ ਦਾ ਮਾਲ ਸਮਝ ਰਹੀ ਸੀ ਅਤੇ ਸਾਰੇ ਹਲ ਜੁੜ ਕੇ ਉਸਦਾ ਤਮਾਸ਼ਾ ਵੇਖ ਰਹੇ ਸਨ । ਉਸ ਨੂੰ ਆਪਣੇ ਵਿਆਹ ਵਿੱਚ ਭੋਰਾ ਦਿਲਚਸਪੀ ਨਹੀਂ ਸੀ ਸਗੋਂ ਰੋਹ ਵਿੱਚ ਧੁਖਦੀ ਜਾ ਰਹੀ ਸੀ । ਇਹਨਾਂ ਮੇਰੇ ਨਾਲ ਇਉਂ ਕਿਉਂ ਕੀਤੀ ਏ, ਮੈਂ ਵੀ ਕੁਝ ਕਰਕੇ ਵਿਖਾ ਦੇਵਾਂ ? ਮੈਂ ਰੂਪ ਨੂੰ ਪਾਲੀ ਕੀਤੀ ਕਾਹਨੂੰ ਮੋੜਨਾ ਸੀ । ਇਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਸਿਵੇਂ ਕਿਸੇ ਨੂੰ ਤਬਾਹ ਕਰੀਦਾ । ਮੈਂ ਇਹ ਕੁਝ ਹੁਣ ਵੀ ਕਰ ਕੇ ਵਿਖਾ ਸਕਦੀ ਹਾਂ ਗੁੱਸੇ ਵਿੱਚ ਉਸਦੀ ਹਿੱਕ ਸਾਹਾਂ ਦੇ ਦਥਾ ਨਾਲ ਉੱਤਰ-ਉਤਰ ਜਾਂਦੀ ਸੀ ਅਤੇ ਲਾਲ ਗੁੱਸੈਲੀਆਂ ਅੱਖਾਂ ਆਪਣੇ ਸਮਾਜਿਕ ਮਾਹੌਲ ਨੂੰ ਅੱਗ ਲਾ ਕੇ ਸਵਾਹ ਕਰ ਦੇਣਾ ਚਾਹੁੰਦੀਆਂ ਸਨ ।
ਬਲ ਰਹੀ ਜਾਗੋ ਤੋਂ ਉਠ ਕੇ ਸ਼ਾਮੋ ਕੋਲ ਆ ਗਈ। ਦਿਲਾਸੇ ਤੇ ਹਮਦਰਦੀ ਵਜੋਂ ਉਸ ਚੰਨੋ ਨੂੰ ਘੁੱਟ ਲਿਆ । ਸ਼ਾਮੇ ਹੇਰਾਨ ਸੀ ਕਿ ਉਹ ਗੁੰਮ ਕਿਉਂ ਹੈ ? ਪੈਂਦੀ ਕਿਉਂ ਨਹੀਂ ? ਪਰ ਚੰਨੋ ਦੇ ਅੰਦਰੋਂ ਉੱਠੇ ਸਭ ਵਿਰੋਧੀ ਪਿਆਲ ਅਤੇ ਬਦਲਾ ਲਉ ਹੁੰਗਾਰ ਮਨ ਦੀਆਂ ਅਚੇਤ ਤਹਿਆਂ ਵਿੱਚ ਜੰਮਦੇ ਜਾ ਰਹੇ ਸਨ।
ਜਾਗੋ ਦੀ ਤਿਆਰੀ ਮੁਕੰਮਲ ਹੋ ਜਾਣ ਤੇ ਸ਼ੁਕੀਨ ਮੇਲਣਾ ਨੇ ਘੋਗਦੇ ਪਾਏ ਅਤੇ ਜਿੰਨਾ ਜਿੰਨਾ ਦੇ ਬੇਲ ਇਕੋ ਜਿਹੇ ਮਿਲਦੇ ਸਨ ਉਨਾਂ ਛੁੱਟੀਆਂ ਬੰਨ ਲਈਆਂ। ਇੱਕ ਚੰਨੂ ਵਰਗੀ ਨਰੋਈ ਮੁਟਿਆਰ ਨੇ ਜਾਰੀ ਸਿਰ ਉੱਤੇ ਟਿਕਾ ਲਈ ਅਤੇ ਕੁੜੀਆਂ ਤੇ ਬੁੜੀਆਂ ਦਾ ਤਕੜਾ ਵਹੀਰ ਉਸ ਦੇ ਪਿੱਛੇ ਹੋ ਤੁਰਿਆ। ਘਰ ਦੇ ਬਾਹਰ ਨਿਕਲਦਿਆਂ ਹੀ ਉਹਨਾਂ ਗੀਤ ਛੋਹ ਦਿੱਤਾ ।
“ਚੱਕੀ ਹਾਕਮਾਂ ਦੀ ਆਈ, ਖ਼ਬਰਦਾਰ ਰਹਿਣਾ ਜੀ ।
ਜਾਗੋ ਦੇ ਚਾਨਣ ਨਾਲ ਗਲੀ ਦੂਰ ਤੱਕ ਰੋਸ਼ਨ ਹੋ ਗਈ । ਮੁਟਿਆਰ ਕੁੜੀਆਂਦੇ ਗੀਤਾਂ ਤੋਂ ਪਰਭਾਵਿਤ ਹੋ ਕੇ ਗੱਭਰੂ ਮੁੰਡਿਆਂ ਦਾ ਫੈਲਾ ਜਾਗੋ ਦੇ ਚਾਨਣ ਨੂੰ ਧੱਕੇ ਮਾਰ ਰਿਹਾ ਸੀ । ਧਰਮਸ਼ਾਲਾ ਦੇ ਕੋਲੋਂ ਲੰਘਦੀਆਂ ਕੁੜੀਆਂ ਨੇ ਪਰਾਹੁਣੇ ਦਾ ਨਾ ਲੈ ਕੇ ਗਾਉਣ ਸ਼ੁਰੂ ਕਰ ਦਿੱਤਾ
ਕਰਮਿਆ ਭੈਣਾਂ ਜਗਾ ਲੈ ਵੇ ਜਾਰੀ ਆਈ ਆ।
ਚੁੱਪ ਕਰ ਬੀਬੀ ਮਸਾਂ ਸਮਾਈ ਐ
ਲੋਰੀ ਦੇ ਕੇ ਪਾਈ ਆ, ਅੜੀ ਕਰੂਗੀ ।