Back ArrowLogo
Info
Profile

ਪਿੰਡ ਦੇ ਆਲੇ ਦੁਆਲੇ ਚੱਕਰ ਲਾ ਅਤੇ ਕਈ ਨਿਕਟ ਸਨੇਹੀਆਂ ਦੇ ਘਰ ਜਾ ਕੇ ਜਾਰੀ ਮੁੜ ਵਿਆਹ ਵਾਲੇ ਵਿਹੜੇ ਵਿੱਚ ਆ ਗਈ। ਮੁਟਿਆਰ ਕੁੜੀਆਂ ਅਤੇ ਵਹੂਟੀਆਂ ਨੇ ਗਿੱਧਾ ਪਾਉਣ ਲਈ ਮੇਰਾ ਘੱਤ ਲਿਆ । ਕੁਝ ਇੱਕ ਜਿੰਦਾਦਿਲ ਅਰਪਤ ਔਰਤਾਂ ਦੇ ਜਜਬਾਤ ਵੀ ਉਡਾਨਾਂ ਖਾ ਗਏ ਅਤੇ ਉਹ ਆਪਣੇ ਧੌਲਿਆਂ ਦਾ ਖਿਆਲ ਭੁਲਾ ਕੇ ਸਿੱਧੇ ਵਿੱਚ ਆ ਵੜੀਆਂ। ਮੁਟਿਆਰਾਂ ਦੀਆਂ ਅੱਡੀਆਂ ਅਤੇ ਪੰਥੀਆਂ ਨਾਲ ਵਿਹੜੇ ਵਿੱਚ ਧਮਾਲਾ ਪੈਣ ਲੱਗੀਆਂ। ਇੱਕ ਕੁੜੀ ਨੇ ਪਹਿਲ ਕਰਦਿਆਂ ਬਣੀ ਪਾਈ:

ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਊ ਬਥੇਰਾ,

ਲੋਕ ਘਰਾਂ ਤੋਂ ਜੁੜ ਕੇ ਆ ਕੇ, ਨਾ ਬੁਢਲਾ ਲਾ ਠੇਰਾ,

ਝਾੜੀ ਮਾਰ ਕੇ ਵੇਖ ਉਤਾਂਹ ਨੂੰ ਭਰਿਆ ਬਨੇਰਾ,

ਤੈਨੂੰ ਧੁੱਪ ਲਗਦੀ ਸਤੇ ਕਾਲਜਾ ਮੇਰਾ ।

ਸੱਚੀਂ ਮੁੱਚੀਂ ਗਿੱਧਾ ਵੇਖਣ ਵਾਲਿਆਂ ਦੇ ਸਨੇਰੇ ਭਰੇ ਪਏ ਸਨ। ਗਿੱਧੇ ਦੀਆਂ ਛਾਤੀਆਂ ਅਤੇ ਰੰਗਲੀ ਹੋਕਾਂ ਨੇ ਨੇੜ ਤੇੜ ਦੇ ਗੱਭਰੂਆਂ ਦੀ ਨੀਂਦ ਉਚਾਟ ਕਰ ਦਿੱਤੀ। ਉਹ ਗਿੱਧਾ ਵੇਖਣ  ਲਈ ਮਜਬੂਰ ਹੋ ਗਏ । ਕਈ ਇੱਕ ਪੌੜੀ ਤੋਂ ਦੀ ਤਿਲਕਦੇ। ਗਏ । ਜਾਗੋ ਚੁੱਕਣ ਵਾਲੀ ਕੁੜੀ ਦਿੱਤੀ ਸੀ । । ਉਸ ਦੀਆਂ ਫਿਜਾ ਵਿੱਚ ਖੁੱਲੀਆਂ ਅਤੇ ਫਲ ਖਾ ਖਾ ਖਾ ਮੁੜਦੀਆਂ ਬਾਹਾਂ ਜਿੰਦਗੀ ਨੂੰ ਕਲਾਵੇ ਵਿੱਚ ਮਦਹੋਸ਼ ਕਰ ਰਹੀਆਂ ਸਨ ।ਰੂੰ ਪਿੰਜਦੀਆਂ ਦੇ ਅੱਗੇ ਆਏ ਪੋਲੇ ਇਉਂ ਉੱਡ ਰਹੇ ਸਨ, ਜਿਵੇਂ ਤੇਲੀ ਦੇ ਤਾਰੇ ਅੱਗੇ ਨੂੰ । ਸ਼ਾਮੋ ਨੂੰ ਟੈਕ ਮਾਰਨ ਲਈ ਕੁੜੀ ਨੇ ਬੋਲੀ ਦਾ ਮੋੜ ਦਿੱਤਾ:

ਬੱਡੀ ਭੱਗੀ ਕਣਕ ਦੇ ਮੁੰਡੇ ਮੈਂ ਪਕਾਉਣੀ ਆਂ

 ਛਾਂਵੇ ਬਹਿ ਕੇ ਖਾਵਾਂਗੇ,

ਚਿੱਤ ਕਰੂ ਮੁਕਲਾਵੇ ਜਾਵਾਂਗੇ।

ਮੇਲਣਾ ਨੇ ਮੁੰਡਿਆ ਨੂੰ ਕਾਨੀਆ ਮਾਰੀਆ, ਏਥੇ ਤਾਂ ਸਾਰੇ ਈ ਬੁੱਡੂ ਆ। ਮੁੰਡਿਆ ਨੂੰ ਗੁੱਸਾ ਆ ਗਿਆ ਅਤੇ ਸਾਰੀਆਂ ਸਮਝਿਆ, ਹੁਣ ਤਾਂ ਵਾਰੀ ਲੈਣੀ ਪਵੇਗੀ । ਮਾਲ ਚਾਰਨ ਵਾਲੇ ਮੁੰਡੇ ਨੇ ਜਿਗਰਾ ਰੱਬ ਕੇ ਪਟਵਾਰਨ ਵਾਲੀ ਕੋਲੀ ਪਾਈ, ਜਿਵੇਂ ਉਹ ਓਸੇ ਤੇ ਆਸਕ ਸੀ

ਅੱਖ ਪਟਵਾਰਨ ਦੀ ਇੱਸ ਦੇ ਆਲਣੇ ਆਂਡਾ।

ਬੋਲੀ ਦੀ ਹੇਕ ਟੁੱਟਣ ਤੇ ਹੀ ਮੁੰਡੇ ਨੇ ਫਿਰ ਚੱਕ ਲਈ:

ਨਵੀਂ ਬਹੂ ਮੁਕਲਾਵੇ ਆਈ, ਸੱਸ ਧਰਤੀ ਪੇਰ ਨਾ ਲਾਵੇ

ਲੈ ਨੀ ਨੋਹੇ ਖਾ ਲੈ ਰੋਟੀ, ਨੌਹ ਸੰਗਦੀ ਨਾ ਖਾਵੇ

ਪਿਛਲੇ ਯਾਰ ਦਾ ਕਰਦੀ ਹੇਰਵਾ ਕਿਤੁ ਆਖ ਸੁਣਾਏ

ਰੋਂਦੀ ਭਾਬੀ ਦੇ ਨਣਦ ਬੁਰਕੀਆਂ ਪਾਵੇ।

ਸ਼ਾਮੋਂ ਨੂੰ ਬੋਲੀ ਕਾਟ ਕਰ ਗਈ। ਉਸ ਆਪਣੇ ਤਲਖ ਉਭਰਦੇ ਅੰਦਰ ਨੂੰ ਨਾਰਨ ਲਈ ਵਾਦੀ ਲਈ, ਜਿਸ ਨੂੰ ਮੁੰਡਿਆ ਇੱਕ ਦੂਜੇ ਦੇ ਕੂਹਣੀਆਂ ਮਾਰਦਿਆਂ ਸੁਣਿਆ:

ਇਸ਼ਕ ਤੰਦੂਰ ਹੱਡਾਂ ਦਾ ਬਾਲਣ ਦੋਜਖਾਂ ਨਾਲ ਤਪਾਵਾਂ

ਕੱਢ ਕੇ ਕਾਲਜਾ ਕਰ ਲਾਂ ਪੇੜੇ, ਹੁਸਨ ਪਲੇਥਣ ਲਾਵਾਂ।

ਮਿੱਤਰ ਮੁੜ ਪਓ ਦੇ, ਰੋਜ ਔਸੀਆਂ ਪਾਵਾਂ।

94 / 145
Previous
Next