Back ArrowLogo
Info
Profile

ਹੁਣ ਕਿਉਂ ਮੇਲ ਟਾਹੀ ਦਾ ਭੈਣੋਂ ।

ਮੇਰਾ ਤਾਰਾ ਮੀਰਾ.........।

 

ਭਾਗ - ਅਠਾਰਵਾਂ

ਘੁੰਡ ਕੱਢਣਾ ਮੜਕ ਨਾਲ ਤੁਰਨਾ,

ਸਾਹੁਰੀ ਜਾਕੇ ਦੋ ਦੋ ਪਿੱਟਣੇ।

ਵਿਆਹ ਤੋਂ ਥੱਲੇ ਸਮੇਂ ਪਿੱਛੋਂ ਹੀ ਚੰਨੋ ਦਾ ਮੁਕਲਾਵਾ ਦੇ ਦਿੱਤਾ ਸੀ । ਓਸ ਓਪਰੇ ਪਰਿਵਾਰ ਨੂੰ ਘੁੰਗ-ਬੱਚੀਆਂ ਨਜਰਾਂ ਨਾਲ ਖਾਮੋਸ਼ ਸਮਝਣ ਦਾ ਯਤਨ ਕੀਤਾ । ਉਸ ਦੀ ਸੱਸ ਤਿੱਖੀ ਤੇ ਕਾਂਟੀ ਸੀ । ਸਰਸਰੀ ਗੱਲ ਵੀ ਉਹ ਚੇਡ ਕੇ ਕਰਦੀ ਸੀ । ਕੁਆਰੀ ਨਨਾਣ ਤੇ ਮਾਂ ਦਾ ਖਾਸ ਅਸਰ ਸੀ । ਅਤੇ ਆਪਣੀ ਉਮਰ ਤੋਂ ਕੁਝ ਵਧੇਰੇ ਹੀ ਸ਼ੈਖ ਹੁੰਦੀ ਜਾ ਰਹੀ ਸੀ । ਸਹੁਰਾ ਆਪ ਮਤੇ ਸੁਭਾਅ ਦਾ ਸੀ । ਬਹੁਤਾ ਬਾਹਰਲੇ ਘਰ ਛੱਪੜ ਕੱਠੇ ਰਹਿੰਦਾ ਸੀ । ਪਸ਼ੂਆਂ ਨੂੰ ਪੱਠੇ ਪਾਉਂਦਾ ਅਤੇ ਦੇ ਵੇਲੇ ਛੱਪੜ ਤੋਂ ਪਾਣੀ ਪਿਆਉਂਦਾ । ਕੁਝ ਆਪਣੀ ਘਰ ਵਾਲੀ ਦੇ ਤਿੱਖੇ ਸੁਭਾਅ ਤੋਂ ਵੀ ਕੰਨ ਭੰਨਦਾ ਵਲੋਂ ਵਾਲੇ ਘਰ ਘੱਟ ਆਉਂਦਾ ਸੀ । ਚੰਨੋ ਦਾ ਮਾਲਕ ਕਰਮ ਸਿੰਘ ਕਿਰਤੀ ਜੱਟ ਮੁੰਡਾ ਸੀ । ਉਸ ਨੂੰ ਕਿਸੇ ਤਰਾਂ ਦਾ ਫੈਲ ਨਹੀਂ ਸੀ । ਉਹ ਹਮੇਸ਼ਾ ਆਪਣੇ ਕੰਮ-ਕਾਜ ਵਿੱਚ ਜੁਟਿਆ ਰਹਿੰਦਾ । ਉਸ ਹੁਸ਼ਿਆਰ ਹੁੰਦਿਆਂ ਹੀ ਹਲ ਫੜ ਲਿਆ ਸੀ ਅਤੇ ਬਿਰਧ ਪਿਉ ਨੂੰ ਨਿੱਕੇ ਮੋਟੇ ਕੰਮ ਲਈ ਵਿਹਲਾ ਕਰ ਦਿੱਤਾ ਸੀ । ਸੁਭਾਅ ਦਾ ਨਰਮ ਜਰੂਰ ਸੀ, ਪਰ ਉਸਦੇ ਕੋਲ ਵਿੱਚ ਰੁੱਖਾ ਪਣ ਜੀ । ਉਹ ਐਨਾ ਸਿੱਧਾ ਸੀ ਕਿ ਕਿਸੇ ਨੂੰ ਮੁਖੋਲ ਕਰਨਾ ਤਾਂ ਰੱਖ ਕਿਸੇ ਦੀ ਮਸਖਰੀ ਦਾ ਵੀ ਉੱਤਰ ਨਹੀਂ ਦੇ ਸਕਦਾ ਸੀ । ਪਰ ਸਿਫਰ ਇਹ ਕਿ ਗੁੱਸਾ ਕਰਨਾ ਵੀ ਨਹੀਂ ਜਾਣਦਾ ਸੀ।

ਚੰਨੋ ਵਰਗੀ ਵਹੁਟੀ ਆ ਜਾਣ ਨਾਲ, ਉਸ ਦੇ ਸਾਥੀਆਂ ਵਿੱਚ ਸੁਪਾਹਰਿਆ ਹੋ ਗਈ ਅਤੇ ਸਾਰੇ ਉਸਦੀ ਕਿਸਮਤ ਤੇ ਰਸ਼ਕ ਕਰਨ ਲੱਗ ਪਏ । ਜਿਹੜੇ ਸਕੀਨ ਗੱਭਰੂ ਅੱਗੇ ਕਰਮੇ ਨਾਲ ਗੋਲ ਨਹੀਂ ਕਰਨਾ ਚਾਹੁੰਦੇ ਸਨ ਹੁਣ ਪਲਚ ਪਲਾਰ ਹਾਲ ਚਾਲ ਪੁੱਛਦੇ । ਆਢਣਾਂ ਗਵਾਚਣਾਂ ਵੀ ਆਖਦੀਆਂ ਵਹੁਟੀ ਕਾਹਦੀ ਏ ਵੀਹੀ ਦਾ ਸ਼ਿੰਗਾਰ ਏ । ਕਰਮੇ ਦੇ ਹਨੇਰੇ ਘਰ ਨੂੰ ਵਹੁਟੀ ਨੇ ਚਾਨਣ ਨਾਲ ਭਰ ਦਿੱਤਾ । ਸਹਿਜ ਸੁਭਾਅ ਤੁਰਦਿਆਂ ਚੰਨੋ ਦੀ ਜਵਾਨ ਮੜਕ ਵੇਖਣ ਵਾਲਿਆਂ ਦੇ ਸਾਹ ਖਿੱਚ ਲੈਂਦੀ । ਉਸ ਦੀਆਂ ਹਰਨੇਟੀਆਂ ਜਿਸ ਨੂੰ ਵੀ ਪਲਕਾਂ ਚੁੱਕ ਵੇਖਦੀਆਂ ਬਿਨਾਂ ਮੁੱਲ ਖਰੀਦ ਲੈਂਦੀਆਮ । ਰੂਪ-ਕਲਾ ਅਵਿੰਦਤ ਅਤੇ ਮੂਲ ਮਨਾ ਨੂੰ ਵੀ ਖਿੱਚ ਕੇ ਬਉਣਾ ਕਰ ਦੇਂਦੀ ਹੈ ।

ਚੰਨੋ ਅੱਧਾ ਅਸਮਾਨ ਚੀਰ ਰਿਹਾ ਸੀ ਅਤੇ ਲਹਿੰਦੇ ਵੱਲੋਂ ਬੱਦਲ ਉੱਚਾ ਹੁੰਦਾ ਜਾ ਰਿਹਾ ਸੀ । ਕੋਠੇ ਤੇ ਚੜਦਾ ਸ਼ਰਮਾ ਧੜਕ ਰਿਹਾ ਸੀ । ਹਰ ਆਦਮੀ ਜ਼ਿੰਦਗੀ ਵਿੱਚ ਦਾਖਲ ਹੁੰਦਾ ਰਿਜਕਦਾ ਅਤੇ ਲਰਜਦਾ ਹੈ । ਪਰ ਕਰਮੇ ਨੂੰ ਮਾਨਸਿਕ ਕਮਜੇਰੀ ਦਾ ਧੜਕਾ ਵੀ ਖਾ ਰਿਹਾ ਸੀ । ਉਹ ਆਪਣੇ ਆਪ ਨੂੰ ਚੰਨੋ ਅੱਗੇ ਕਿਵੇਂ ਲੈ ਕੇ ਜਾਵੇ ਜਿਸਦੇ ਹੁਸਨ ਦੀ ਸਿਫਤ ਉਹ ਮੂੰਹੋਂ-ਮੂੰਹੀ ਸੁਣ ਚੁੱਕਾ ਸੀ । ਆਪਣੇ ਆਪ ਨੂੰ ਤੱਕ ਕੇ ਉਸਦਾ ਅੰਦਰ ਦਹਿੰਦਾ ਜਾ ਰਿਹਾ ਸੀ । ਭਾਵੇ ਉਹ ਜੱਟ ਜਹਿਨੀਅਤ ਵਿੱਚ ਭੁੰਨਿਆ ਪਿਆ ਸੀ ਪਰ ਪਿਆਰ ਦੀ ਪਰੀਖਿਆ ਵਿੱਚ ਪਾਗਲ ਅੱਖਤ ਸੁਭਾਅ ਵੀ ਸੰਗ ਝਿਜਕ ਨਾਲ ਸੋਚਣ ਲਈਨਰਮਕਰ ਦੇਂਦੀ ਹੈ । ਚੰਨੋ ਮੰਜੇ ਤੇ ਅਹਿਲ ਪਈ ਸੀ । ਖਿਆਲਾਂ ਅਤੇ ਸੈਰਾਂ ਵਿੱਚ ਭੈਣਾਂ ਉਸ ਛੱਲ ਦਿੱਤਾ ਸੀ, ਕਿਉਂਕਿ ਉਹ ਸਮਝਦੀ ਸੀ ਕਿ ਫੂਕਾਂ ਮਾਰਿਆ ਕੋਈ ਅੱਗ ਨਹੀਂ ਬੁਝਦੀ।

“ਚੰਨੋਂ "ਕਰਮਾਂ ਪਹਿਲੀ ਵਾਰ ਉਸਦਾ ਨਾ ਨੇ ਕੇ ਤਰਤਕ ਗਿਆ । ਚੰਨੋ ਨੇ ਕੋਈ ਉੱਤਰ ਦਿਤੇ ਬਿਨਾ ਕਰਮੇ ਦੇ ਪੈਰੀਂ ਹੱਥ ਲਾਇਆ। ਇਸਦਾ ਭਾਵ ਸੀ ਕਿ ਮੈਂ ਤੇਰੀ ਪਨਾਹ ਵਿੱਚ ਹਾਂ ਤੇ ਤੈਨੂੰ ਹੀ ਆਪਣਾ ਸਭ ਕੁਝ ਮੰਨਦੀ ਹਾਂ । ਪਰ ਅਸਲੀਅਤ ਇਹ ਸੀ ਕਿ ਸਮਾਜ ਨੇ ਜਿੰਦਗੀ ਦੇ ਸਾਰੇ ਰਾਹ ਬੰਦ ਕਰਕੇ ਔਰਤ ਨੂੰ ਮਰਦ ਦੇ ਪੈਰਾਂ ਵਿੱਚ ਡਿੱਗਣ ਲਈ ਮਜਬੂਰ ਕਰ ਦਿੱਤਾ ਸੀ । ਕਰਮੇ ਨੇ ਚੰਨੋ ਦਾ ਹੱਥ ਫੜਕੇ ਉਸਨੂੰ ਮੰਜੇ ਤੇ ਬਹਾ ਲਿਆ ਅਤੇ ਬੂਟੀਆਂ ਵਾਲੇ ਰੁਮਾਲ ਵਿੱਚੋਂ ਸ਼ਗਨਾਂ ਦੇ ਪਤਾਸੇ ਉਸਦੀ ਭੋਲੀ ਵਿੱਚ ਪਾ ਦਿੱਤੇ । ਜਿੰਦਗੀ ਦੇ ਕੰਡੇ ਕੁਸੈਲੇ ਮੂੰਹ ਨੂੰ ਪਤਾਸੇ ਭਲਾ ਕਿੰਨਾ ਕੁ ਮਿੱਠਾ ਕਰ ਸਕਦੇ ਸਨ ? ਬੱਦਲ ਕਾਫੀ ਉੱਚਾ ਚਰ ਆਇਆ ਅਤੇ ਮਿੰਨਾ ਮਿੰਨਾ ਭੱਜਣ ਵੀ ਲੱਗ ਪਿਆ। ਕਰਮੇ ਨੇ ਇੱਕ ਪਤਾਸਾ ਚੱਕ ਕੇ ਮੂੰਹ ਨੂੰ ਲਾਉਣਾ ਚਾਹਿਆ ਪਰ ਉਸਨੇ ਚਾਹ ਵਿਚੋਂ ਹੀ ਫਲ ਤਿਆ। ਫਿਰ ਕਰਮੇ ਨੇ ਬੁਲਾਉਣ ਦੇ ਯਤਨ ਨਾਲ ਪੁੱਛਿਆ:

ਕੀ ਹਾਲ ਏ ਚੰਨੋ ?

97 / 145
Previous
Next