Back ArrowLogo
Info
Profile

ਥੋਡਾ ਹਾਲ ਚੰਗਾ ਚਾਹੀਦਾ ਏ ।" ਉਹ ਸਮਝਦੀ ਸੀ ਕਿ ਮੇਰਾ ਤਾਂ ਕੋਈ ਹਾਲ ਨਹੀਂ ਹੁਣ ਤੇਰੇ ਹਾਲ ਨੂੰ ਹੀ ਆਪਣਾ ਹਾਲ ਸਮਝਣਾ ਪਵੇਗਾ।

"ਹੁਣ ਘੁੰਡ ਨਹੀਂ ਚੁੱਕਣਾ ?

..।" ਚੰਨੋ ਨੇ ਕੋਈ ਉੱਤਰ ਨਾ ਦਿੱਤਾ । ਉਸ ਦੀਆਂ ਘੁੱਗ ਵਿੱਚ ਲੋਕੀਆਂ ਅੱਖਾਂ ਘੁੰਡ ਨੂੰ ਚੁੱਕਦਿਆਂ ਨਹੀਂ ਪਾਟਦਿਆਂ ਵੇਖ ਰਹੀਆਂ ਸਨ 1 ਫਲਫਲਿਆਂ ਭਰੀ ਮੁਟਿਆਰ ਜਾਣਦੀ ਹੈ ਕਿ ਘੁੰਡ ਦੇ ਪਾਟਣ ਅਤੇ ਚੁੱਕੇ ਜਾਣ ਵਿੱਚ ਕਿੰਨਾ ਫਰਕ ਹੈ। ਤਕਦੀਰਾਂ ਭਾਗਾਂ ਅਤੇ ਧਰਮਾਂ ਦੇ ਮਰਦ ਸਮਾਜ ਅੱਗੇ ਹੋਰ ਜਿੰਦਾ ਦਿਲ ਕੁੜੀ ਮਿੱਟੀ ਦੀ ਲਾਸ਼ ਬਣਾ ਕੇ ਰੱਖ ਦਿੱਤੀ ਜਾਂਦੀ ਹੈ। । ਉਸ ਦੇ ਅਹਿਸਾਸ ਨੂੰ ਦੀਵੇ ਦੇ ਹੌਲੀ ਹੌਲੀ ਮੰਚਣ ਦੀ ਖੁੱਲੀ ਛੁੱਟੀ ਦੇ ਦਿੱਤੀ ਜਾਂਦੀ ਹੈ । ਕਰਮੇ ਨੇ ਹੱਥ । ਵਧਾ ਕੇ ਚੰਨੋ ਦਾ ਪੱਲਾ ਉਲਟਾ ਦਿੱਤਾ । ਅਸਮਾਨ ਦੇ ਅੱਧ ਵਿਚਕਾਰ ਨੇੜੇ ਆਏ ਬੱਦਲ ਦੀਆਂ ਮੰਨੀਆਮ ਚਮਕ ਪਈਆਂ।

“ਸੰਯੋਗਾਂ ਦੀ ਗੱਲ ਐ, ਤੇਰੇ ਵਰਗੀ ਲਾਲ ਪਰੀ ਮੇਰੇ ਵਰਗੇ ਕਾਲੇ ਚੰਦੂ ਨੂੰ ਵਿਆਹੀ ਗਈ ।"

ਉਹ ਫਿਰ ਵੀ ਨਾ ਬੋਲੀ। ਪਰ ਉਸਦਾ ਅੰਦਰ ਕਹਿ ਰਿਹਾ ਸੀ ਕਿ ਮੈਂ ਵਿਆਹੀ ਨਹੀਂ ਛਾਹੀ ਗਈ ਹਾਂ । ਇਹ ਸੰਯੋਗ ਨਹੀਂ ਅਸਲ ਵਿਚ ਵਿਯੋਗ ਹੋ। ਕਰਮੇ ਉਸਦੀ ਪੱਟ ਤੇ ਕਾਹ ਰੱਖਦਿਆਂ ਮੁੜ ਕਿਹਾ।

ਤੂੰ ਲਾਲ ਏਂ ਲਾਲ ।"

"ਲਾਲ ਮੇਲ ਨਹੀਂ ਵਿਕਦੇ ।" ਮੈਂ ਤਾਂ ਘੋਗਾ ਹਾਂ । ਚੰਨੋ ਨੂੰ ਪਤਾ ਤੱਕ ਨਾ ਲੱਗਾ ਉਸਦਾ ਬਰਿਆ ਮਨ ਕਦੇ ਉਛਾਲਾ ਖਾ ਗਿਆ।

ਕਰਮਾ ਨਹੀਂ ਚਾਹੁੰਦਾ ਸੀ ਉਸ ਦੇ ਪੈਸਿਆ ਦੀ ਗੱਲ ਦਾ ਚੰਨੋ ਨੂੰ ਪਤਾ ਲੱਗੇ । ਪੈਸਿਆਂ ਨੂੰ ਉਹ ਉਸਦੇ ਮੁਕਾਬਲੇ ਤੁੰਗ ਸਮਝਦਾ ਸੀ । ਰੰਗ ਰੂਪ ਤੋਂ ਬਿਨਾ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਵੀ ਉਸ ਨੂੰ ਨੀਵਾਂ ਸਮਝਦਾ ਸੀ । ਚੰਨੋ ਦੇ ਮੂੰਹੋਂ ਪੈਸਿਆਂ ਦੀ ਗੱਲ ਸੁਣਕੇ ਇੱਕ ਵਾਰ ਹੀ ਉਸਦਾ ਹੱਥ ਹੋਣ ਤੋਂ ਲਹਿ ਗਿਆ । ਉਸ ਦੇ ਯਤਨ ਕਰਨ ਤੇ ਵੀ ਉਸਨੂੰ ਕੋਈ ਉੱਤਰ ਨਾ ਅੱਤਿਆ ਅਤੇ ਮੂੰਹ ਆਇਆ ਹੀ ਬੋਲ ਪਿਆ:

“ਆਪਾਂ ਨੂੰ ਇਹਨਾਂ ਗੱਲਾਂ ਨਾਲ ਕੀ ?

ਥੋਨੂੰ ਤਾਂ ਨਹੀਂ, ਮੈਨੂੰ ਤਾਂ ਸਾਰਾ ਜਹਾਨ ਕਹੂਗਾ ਮੁੱਲ ਖਰੀਦ ਕੇ ਲਿਆਂਦੀ ।

ਨਹੀਂ ਚੰਨੋ ਤੈਨੂੰ ਕੋਈ ਨਹੀਂ ਆਖਦਾ, ਨਾਲੇ ਮੇਰਾ ਕੀ ਕਸੂਰ ਏ।

ਸਚਮੁੱਚ ਕਰਮਾਂ ਉਸਦੇ ਸਾਹਮਣੇ ਮਾਯੂਸ ਸੈਨਾ ਸੀ । ਚੰਨੋ ਆਪ ਤਰਸ ਅਤੇ ਹਮਦਰਦੀ ਦੀ ਰੁੱਖੀ ਸੀ ਪਰ ਉਸਨੂੰ ਬੇਕਸੂਰ ਕਰਮੇ ਤੇ ਤਰਜ ਆ ਗਿਆ । ਕਰਮੇ ਦੀ ਸਪੱਲਟ ਅਤੇ ਸੁਭਾਵਿਕ ਸਰਲਤਾ ਉਸਦੇ ਅੰਦਰਲੇ ਵਿਰੋਧ ਨੂੰ ਥੋੜਾ ਨਰਮ ਕਰ ਗਈ । ਉਸ ਸੋਚਿਆ ਕਿ ਮੈਨੂੰ ਪਹਿਲੀ ਵਾਰ ਹੀ ਇਸ ਤਰਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ । ਫਿਰ ਵਧਦੇ ਬੱਦਲ ਨੇ ਸਾਰੇ ਚੰਨੋ ਨੂੰ ਚਕ ਲਿਆ ਅਤੇ ਕੰਠਿਆਂ ਤੇ ਹਨੇਰਾ ਛਾ ਗਿਆ।

ਮੁਕਲਾਵੇ ਪਿੱਛੋਂ ਜਦ ਮੁਖ ਚੰਨੋ ਆਈ ਉਸ ਸਾਰੇ ਘਰ ਨੂੰ ਅੰਦਰੋਂ ਬਾਹਰੋਂ ਚੰਗੀ ਤਰਾ ਭਾਤਿਆ । ਉਹ ਖਿਆਲ ਕਰ ਰਹੀ ਸੀ, ਮੈਂ ਹੁਣ ਇਸ ਵਿੱਚ ਵਸਣਾ ਏ, ਮਜਬੂਰ ਵਸਣਾ ਏ । ਸੱਚੇ ਆਈ ਭਲੇ ਖੱਲ ਪੁੱਜੇ ਨਿਯਮੀਆਂ ਫਾਲਤੂ ਚੀਜਾਂ ਨਾਲ ਜੇ ਪਏ ਸਨ । ਸੱਸ ਦੇ ਆਖਣ ਤੋਂ ਬਿਨਾ ਹੀ ਉਸ ਭਾੜਨਾ ਸੰਵਾਰਨਾ ਸ਼ੁਰੂ ਕਰ ਦਿੱਤਾ । ਲੰਮਾ ਕਾਨਾ ਲੈ ਕੇ ਸਾਰੀਆਂ ਛੱਤਾਂ ਦੇ ਗਿੱਠ ਗਿੱਠ ਲਮਕਦੇ ਜਾਲੇ ਲਾਹੇ । ਮੂੰਹ ਬੰਨ ਕੇ ਬਾਹਰ ਸੁਹਾਰੀ ਛੇਤੀ। ਛਿੱਟੇ ਕਪੜਿਆਂ ਦੇ ਕੰਮ ਆ ਸਕਣ ਵਾਲਿਆਂ ਨੂੰ ਵੱਖ ਕਰ ਲਿਆ ਅਤੇ ਪਾਟੀਆਂ ਲੀਰਾਂ ਕੂੜੇ ਵਿੱਚ ਵਗਾਹ ਮਾਰੀਆਂ।

ਜਦ ਕਰਮਾਂ ਦੁਪਹਿਰੇ ਰੋਟੀ ਖਾਣ ਆਇਆ ਤਾਂ ਘਰ ਦਾ ਬਦਲਿਆ ਨਸ਼ਾ ਵੇਖ ਕੇ ਪ੍ਰਸੇਨ ਹੋਏ ਨਾ ਰਹਿ ਸਕਿਆ । ਉਸ ਭੇਟ ਸਮਝ ਲਿਆ ਕਿ ਚੰਨੋ ਬਿਨ ਕਿਸ ਐਨੀ ਹਿੰਮਤ ਕਰਨੀ ਸੀ । ਚੰਨੋ ਨੇ ਉਸ ਨੂੰ ਰੋਟੀ ਫੜਾਉਂਦਿਆਂ ਕਿਹਾ:

“ਪਿਲੀ ਮਿੱਟੀ ਦਾ ਇੱਕ ਚੰਗਾ ਲਿਆ ਦੇ ਅੱਜ ਆਥਣੇ

ਤੈਨੂੰ ਐਨੀ ਕੀ ਕਾਹਲੀ ਐ? ਕਰਮੇ ਦੀ ਚੀਨ ਨੂੰ ਵੇਖ ਵੇਖ ਰੁੱਖ ਮਿਟਦੀ ਜਾ ਰਹੀ ਸੀ ।

98 / 145
Previous
Next