ੴ ਸਤਿਗੁਰ ਪ੍ਰਸਾਦਿ॥
ਪੁਰਾਤਨ ਜਨਮ ਸਾਖੀ
ਸ੍ਰੀ ਗੁਰੂ ਨਾਨਕ ਦੇਵ ਜੀ
ਸੰਪਾਦਨ
ਭਾਈ ਸਾਹਿਬ ਭਾਈ ਵੀਰ ਸਿੰਘ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਇਸ ਜਨਮ ਸਾਖੀ ਦੀ ਵਿਥਯਾ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਵਿਯਾ ਨੂੰ 'ਜਨਮ ਸਾਖੀ' ਆਖਦੇ ਹਨ। ਕਦੋਂ ਪਹਿਲੀ ਜਨਮ ਸਾਖੀ ਲਿਖੀ ਗਈ, ਇਸ ਦਾ ਅਜੇ ਤੱਕ ਠੀਕ ਪਤਾ ਨਹੀਂ ਲੱਗਾ। ਬਾਲੇ ਵਾਲੀ ਜਨਮ ਸਾਖੀ ਵਿਚ ਉਸ ਦਾ ਲਿਖਿਆ ਜਾਣਾ ਪ੍ਰਾਚੀਨ ਦੱਸਿਆ ਹੈ, ਪਰ ਉਸ ਦਾ ਮੁਤਾਲ੍ਯਾ ਦੱਸ ਦੇਂਦਾ ਹੈ ਕਿ ਉਹ ਐਤਨੀ ਪੁਰਾਣੀ ਨਹੀਂ ਹੈ, ਉਹ ਤਾਂ ਦਸਮੇਂ ਸਤਿਗੁਰਾਂ ਦੇ ਸਮੇਂ ਅਖ਼ੀਰ ਯਾ ਰਤਾ ਮਗਰੋਂ ਦੀ ਜਾਪਦੀ ਹੈ। ਭਾਈ ਮਨੀ ਸਿੰਘ ਜੀ ਦੀ ਸਾਖੀ, ਜੇ ਬੜੀ ਪੁਰਾਣੀ ਸਮਝੀ ਜਾਵੇ ਤਾਂ ਬੀ, ਦਸਮੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਪੁਰਾਣੀ ਨਹੀਂ ਹੋ ਸਕਦੀ।
ਇਹ ਜਨਮ ਸਾਖੀ, ਜੋ ਆਪ ਦੇ ਹੱਥ ਵਿਚ ਹੈ, ਆਪਣੀ ਅੰਦਰਲੀ ਉਗਾਹੀ ਤੋਂ ਛੇਵੇਂ ਸਤਿਗੁਰਾਂ ਦੇ ਵੇਲੇ ਦੇ ਲਗ ਪਗ ਦੀ ਸਿਆਣਿਆਂ ਨੇ ਸਹੀ ਕੀਤੀ ਹੈ (ਦੇਖੋ ਅੰਤ ਵਿਚ ਅੰਕਤਾ ਪਹਿਲੀ ਦੀ ਦੂਜੀ ਟੂਕ)। ਪਰ ਅੱਗੇ ਚੱਲ ਕੇ ਅਸੀਂ ਦੱਸਾਂਗੇ ਕਿ ਇਸ ਸਾਖੀ ਵਿਚ ਬੀ ਦਸਵੇਂ ਪਾਤਸ਼ਾਹ ਦੇ ਸਮੇਂ ਜਾ ਪੈਣ ਦਾ ਇਕ ਇਸ਼ਾਰਾ ਮੌਜੂਦ ਹੈ। ਜੇ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਸਾਖੀਆਂ ਲਿਖੀਆਂ ਗਈਆਂ ਸਨ, ਤਦ ਉਹਨਾਂ ਦਾ ਅਜੇ ਤਕ ਪਤਾ ਨਹੀਂ ਚਲਦਾ। ਇਹ ਪੁਰਾਤਨ ਰਵਾਯਤ ਹੈ ਅਰ ਕੰਮ ਵਿਚ ਪਰਵਿਰਤ ਹੈ ਕਿ ਅਸਲ ਜਨਮ ਸਾਖੀ ਨੂੰ ਹਿੰਦਾਲੀਆਂ ਨੇ ਵਿਗਾੜ ਕੇ ਸਾਖੀ ਲਿਖੀ ਤੇ ਉਸ ਦਾ ਨਾਉਂ ਬਾਲੇ ਵਾਲੀ ਸਾਖੀ ਹੀ ਪਰਵਿਰਤ ਕੀਤਾ। ਉਸ ਸਾਖੀ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਲਿਖਣ ਵਾਲੇ ਪਾਸ ਇਹ ਜਨਮ ਸਾਖੀ, ਜਿਸਦੀ ਵਿਯਾ ਅਸੀਂ ਲਿਖ ਰਹੇ ਹਾਂ, ਮੌਜੂਦ ਸੀ, ਕਿਉਂਕਿ
ਮੌਜੂਦਾ ਬਾਲੇ ਵਾਲੀ ਜਨਮ ਸਾਖੀ ਵਿਚ ਇਸ ਸਾਖੀ ਦੇ ਫਿਕਰੇ ਅਤੇ ਸਤਰਾਂ ਮਿਲਦੀਆਂ ਹਨ, ਅਰ ਉਤਾ ਖੰਡ ਦੀ ਤੀਸਰੀ ਉਦਾਸੀ ਤਾਂ ਹੂਬਹੂ ਇਸੇ ਦੀ ਨਕਲ ਕਰਕੇ ਲਿਖੀ ਹੈ, ਸੋ ਹੋ ਸਕਦਾ ਹੈ ਕਿ ਅਸਲ ਜਨਮ ਸਾਖੀ ਇਹੋ ਹੋਵੇ; ਜਿਸ ਤੋਂ ਮੌਜੂਦਾ ਬਾਲੇ ਵਾਲੀ ਤੇ ਹੋਰ ਨਕਲਾਂ ਹੋਈਆਂ, ਪਰ ਮੁਮਕਿਨ ਹੈ ਕਿ ਇਸ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਬੀ ਹੋਵੇ ਜੋ ਇਸ ਦਾ ਬੀ ਮੂਲ ਹੋਵੇ, ਇਹ ਗਲ ਅਜੇ ਖੋਜ ਦੀ ਮੁਥਾਜ ਹੈ। ਬਾਲੇ ਵਾਲੀ ਜੋ ਪ੍ਰਸਿਧ ਹੈ ਸੋ ਇਸੇ ਨੂੰ ਵਿਗਾੜ ਕੇ, ਯਾ ਜੇ ਕੋਈ ਹੋਰ ਬੀ ਸੀ- ਜੋ ਮਿਲਦੀ ਨਹੀਂ - ਤਾਂ ਦੋਹਾਂ ਨੂੰ, ਵਿਗਾੜ ਕੇ ਹਿੰਦਾਲੀਆਂ ਨੇ ਆਪਣਾ ਮਤਲਬ ਸਾਧਣ ਲਈ, ਹਿੰਦਾਲ ਦੀ ਉਨ੍ਹਾਂ ਨਾਲ ਬਰਾਬਰੀ ਤੇ ਵਡਿਆਈ ਦੇ ਵਾਕ ਪਾਉਣ ਖਾਤਰ ਲਿਖੀ। ਇਹ ਗੱਲ ਬਾਬੇ ਹਿੰਦਾਲ ਦੀ ਆਪਣੀ ਜਨਮ ਸਾਖੀ ਪੜ੍ਹਿਆਂ ਸਹੀ ਹੋ ਜਾਂਦੀ ਹੈ।
ਇਸ ਜਨਮ ਸਾਖੀ ਦੀ, ਜੋ ਆਪ ਦੇ ਹੱਥਾਂ ਵਿਚ ਹੈ, ਮੁੜਕੇ ਪਰਵਿਰਤੀ ਇਸ ਤਰ੍ਹਾਂ ਹੋਈ ਕਿ ਕਾਲਬਕ ਨਾਮੇ ਇਕ ਅੰਗ੍ਰੇਜ਼ ਨੂੰ ਇਸ ਦਾ ਇਕ ਪੁਰਾਤਨ ਨੁਸਖ਼ਾ ਹੱਥ ਆਇਆ, ਉਸ ਨੇ ਇਹ 'ਈਸਟ ਇੰਡੀਆ ਕੰਪਨੀ ਨੂੰ ਦਿੱਤਾ, ਜਿਨ੍ਹਾਂ ਨੇ ਇਸ ਨੂੰ 'ਇੰਡੀਆ ਆਫਿਸ ਲੰਡਨ' ਦੀ ਲਾਇਬ੍ਰੇਰੀ ਵਿਚ ਰਖਿਆ। ਸੰਨ ੧੮੮੩ ਈ: ਵਿਚ ਅੰਮ੍ਰਿਤਸਰ ਦੇ ਸਿੱਖਾਂ ਨੇ ਲੈਫ਼ਟੀਨੈਂਟ ਗਵਰਨਰ ਪਾਸ ਬਿਨੈ ਕੀਤੀ ਕਿ ਉਹਨਾਂ ਦੇ ਪੜ੍ਹਨ ਲਈ ਇਹ ਜਨਮ ਸਾਖੀ ਇੰਡੀਆ ਆਫਿਸ ਲੰਡਨ ਤੋਂ ਮੰਗਵਾ ਦਿਤੀ ਜਾਵੇ। ਸੋ 'ਮਿਸਟਰ ਰਾਸ' ਲਾਇਬ੍ਰੇਰੀਅਨ ਦੀ ਕਿਰਪਾ ਨਾਲ ਇਹ ਸਾਖੀ ਉਸੇ ਸਾਲ ਦੀ ਸਾਉਣੀ ਰੁਤੇ ਪੰਜਾਬ ਵਿਚ ਘੱਲੀ ਗਈ, ਤਾਂ ਜੋ ਲਾਹੌਰ ਤੇ ਅੰਮ੍ਰਿਤਸਰ ਵਿਚ ਪੜਤਾਲ ਹੋ ਸਕੇ।
ਲੈਫ਼ਟੀਨੈਂਟ ਗਵਰਨਰ ਜਨਰਲ ਪਾਸ ਸਿੱਖਾਂ ਵਲੋਂ ਇਸ ਦੀ ਫੋਟੋ ਲੈਣ ਦੀ ਇੱਛਾ ਪ੍ਰਗਟ ਹੋਣ ਤੇ ਇਸ ਸਾਖਾਂ ਦੀ ਸਰਕਾਰੀ ਤੌਰ ਤੇ ਫੋਟੋ ਲੈ
*ਦੇਖੋ ਦੀਬਾਚਾ, ਜਨਮ ਸਾਖੀ ਫੋਟੋ ਹੋਈ ਹੋਈ ਦਾ, ੧੮੮੫ ਈ:।
ਕੇ ਕੁਛ ਕਾਪੀਆਂ ਫੋਟੋ ਜ਼ਿੰਕੋਗ੍ਰਾਫੀ ਦੇ ਤ੍ਰੀਕੇ ਤੇ ਛਾਪੀਆਂ ਗਈਆਂ, ਤੇ 'ਸਰ ਚਾਰਲਸ ਐਚਿਸਨ ਲੈਫ਼ਟੀਨੈਂਟ ਗਵਰਨਰ ਪੰਜਾਬ' ਨੇ ਚੋਣਵੇਂ ਥਾਂਈਂ ਇਹੋ ਸੁਗਾਤ ਵਜੋਂ ਦਿੱਤੀਆਂ। ਥੋੜੇ ਹੀ ਚਿਰ ਪਿਛੋਂ ਸਿੰਘ ਸਭਾ ਲਾਹੌਰ ਨੇ ਪੱਥਰ ਦੇ ਛਾਪੇ ਵਿਚ ਇਸ ਦਾ ਉਤਾਰਾ ਛਪਵਾਇਆ। ਇਸ ਨੂੰ ਲੋਕੀਂ ਵਲੈਤ ਵਾਲੀ ਜਨਮ ਸਾਖੀ ਆਖਣ ਲੱਗ ਪਏ।
੧੮੮੫ ਈ: ਵਿਚ ਲਿਖੇ ਦੀਬਾਚੇ ਵਿਚ ਭਾਈ ਗੁਰਮੁਖ ਸਿੰਘ ਜੀ ਦੱਸਦੇ ਹਨ ਕਿ ਪਿਛਲੇ ਸਾਲ ਆਪਣੇ ਦੌਰੇ ਵਿਚ ਉਨ੍ਹਾਂ ਨੂੰ ਇਕ ਜਨਮ ਸਾਖੀ ਹਾਫ਼ਜ਼ਾਬਾਦ ਵਿਚ ਹੱਥ ਆਈ, ਜਿਸ ਨੂੰ ਪੜਤਾਲ ਕਰਨ ਤੇ ਉਹ ਵਲੈਤ ਵਾਲੀ ਦੇ ਨਾਲ ਦੀ ਹੀ ਸਾਬਤ ਹੋਈ, ਕੇਵਲ ਕਿਤੇ ਕਿਤੇ ਅੱਖਰਾਂ, ਪਦਾਂ ਜਾਂ ਫ਼ਿਕਰਿਆਂ ਦਾ ਕੁਛ ਕੁਛ ਫ਼ਰਕ ਸੀ। ਇਸਦਾ ਨਾਮ ਓਹਨਾਂ ਨੇ 'ਹਾਫ਼ਜ਼ਾਬਾਦ ਵਾਲੀ ਸਾਖੀ ਠਹਿਰਾਇਆ। ਇਹ ਨੁਸਖ਼ਾਮਲੂਮ ਹੁੰਦਾ ਹੈ ਕਿ 'ਮਿਸਟਰ ਮੇਕਾਲਿਫ਼ ਪਾਸ ਪੁੱਜਾ। ਓਨ੍ਹਾਂ ਇਸ ਨੂੰ ਆਪਣੇ ਖਰਚ ਤੇ ਗੁਰਮੁਖੀ ਅੱਖਰਾਂ ਵਿਚ ਛਪਵਾਯਾ, ਵਿਰਾਮ ਆਪ ਲਗਾਏ, ਸ਼ਬਦ ਵਖਰੇ ਕਰਕੇ ਛਾਪੇ। ਇਸ ਦੀ ਭੂਮਿਕਾ ਭਾਈ ਗੁਰਮੁਖ ਸਿੰਘ ਜੀ ਪ੍ਰੋਫੈਸਰ ਓਰੀਐਂਟਲ ਕਾਲਜ ਨੇ ਲਿਖੀ ਤੇ ਇਹ ਬੀ ਪੱਥਰ ਦੇ ਛਾਪੇ ਵਿਚ ੧੮੮੫ ਈ: ਸੰਨ ਵਿਚ ੧੫ ਨਵੰਬਰ ਨੂੰ ਛਪ ਗਈ। ਇਸ ਉਤਾਰੇ ਨੂੰ ਲੋਕੀਂ 'ਮੈਕਾਲਫ਼ ਵਾਲੀ ਜਨਮ ਸਾਖੀ ਆਖਣ ਲੱਗ ਪਏ।
ਇਸ ਤੋਂ ਮਗਰੋਂ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੇ ੧੭੯੦ ਦਾ ਉਤਾਰਾ, ਜੋ ਇਸੇ ਜਨਮ ਸਾਖੀ ਦਾ ਇਕ ਨੁਸਖਾ ਸੀ, ਤਸਵੀਰਾਂ ਬੀ ਇਸ ਵਿਚ ਸਨ, ਲਾਹੌਰ ਕਿਸੇ ਕਿਤਾਬ ਫਰੋਸ਼ ਕੋਲ ਡਿੱਠਾ ਸੀ, ਫਿਰ ਉਨ੍ਹਾਂ ਨੇ ਲਾਹੌਰ ਜਨਮ-ਸਥਾਨ ਦੇ ਗੁਰਦੁਆਰੇ ਪਾਸ, ਫੇਰ ਫੀਰੋਜ਼ਪੁਰ ਵਿਚ ੧੭੮੭ ਦਾ ਇਕ ਨੁਸਖਾ ਡਿੱਠਾ ਸੀ, ਜਿਸ ਵਿਚ ਲਿਖਿਆ ਸੀ ਕਿ ੧੭੨੭ ਵਿਚ ਬੁਰਹਾਨਪੁਰ ਵਿਚ ਲਿਖੀ ਗਈ ਜਨਮ ਸਾਖੀ ਦਾ ਇਹ ਉਤਾਰਾ ਹੈ। ਇਕ ਕਾਪੀ ਓਹਨਾਂ ਸ਼ਿਕਾਰਪੁਰ ਵਿਚ ਲਿਖੀ ਹੋਈ ਹੈਦਰਾਬਾਦ ਦੇਖੀ ਸੀ, ਇਕ ਕਾਪੀ ਬਹਾਵਲਪੁਰ ਦੇ ਇਲਾਕੇ ਬੰਦਈਆਂ
ਦੇ ਡੇਰੇ ਵੇਖੀ ਸੀ। ਬਰਦਵਾਨ ਦੀ ਲਿਖੀ ਹੋਈ ਇਕ ਕਾਪੀ ਸੰਮਤ ੧੮੧੪ ਦੀ ਮੁਲਕਰਾਜ ਭੱਲੇ ਨੇ ਵੇਖੀ ਸੀ।
ਇਸਦੇ ਲਿਖੇ ਜਾਣ ਦੇ ਸਮੇਂ ਦੀ
ਕੁਛ ਕੁ ਪੜਤਾਲ
(੧) ਗੁਰੂ ਜੀ ਦੀ ਬਾਲ ਅਵਸਥਾ ਦੇ ਕੰਤਕਾਂ (ਸਾਖੀ ੩) ਵਿਚ ਲਿਖਿਆ ਹੈ ਕਿ 'ਜਬ ਗੁਰੂ ਨਾਨਕ, ਬਰਸਾਂ ਨਾਵਾਂ ਕਾ ਹੋਇਆ ਤਬ ਫੇਰ ਤੋਰਕੀ ਪੜ੍ਹਨ ਪਾਇਆ'।
ਜਦੋਂ ਗੁਰੂ ਜੀ ਬਾਲ ਅਵਸਥਾ ਵਿਚ ਸੇ, ਤਾਂ ਰਾਜ ਪਠਾਣਾਂ* ਦਾ ਸੀ ਤੇ ਮਕਤਬਾ ਵਿੱਚ ਫਾਰਸੀ ਪੜ੍ਹਾਉਂਦੇ ਸੀ। ਤੋਰਕੀ ਚਾਹੇ ਫਾਰਸੀ ਨੂੰ ਆਮ ਲੋਕ ਕਹਿੰਦੇ ਹੋਣ, ਚਾਹੇ ਫਾਰਸੀ ਅਰਬੀ ਤੁਰਕੀ ਸਭ ਨੂੰ ਕਹਿੰਦੇ ਹੋਣ, ਹਰ ਹਾਲਤ ਵਿਚ ਪਦ 'ਤੁਰਕੀ' ਦਾ ਵਰਤਾਉ ਯਵਨ ਭਾਸ਼ਾ ਵਾਸਤੇ ਤਾਂ ਹੀ ਹੋ ਸਕਦਾ ਹੈ, ਜਦੋਂ ਕਿ ਤੁਰਕਾਂ ਦਾ ਰਾਜ ਪੱਕਾ ਹੋ ਗਿਆ ਹੋਵੇ ਅਰ ਉਨ੍ਹਾਂ ਦੇ ਰਾਜ ਨੂੰ ਚੋਖਾ ਸਮਾਂ ਲੰਘ ਗਿਆ ਹੋਵੇ, ਤਾਂ ਤੇ ਇਹ ਸਾਖੀ ਮੁਗ਼ਲਾਂ ਦੇ ਰਾਜ ਹੋ ਚੁਕੇ ਤੋਂ ਚੋਖਾ ਚਿਰ ਬਾਦ ਲਿਖੀ ਗਈ।
(੨) ਇਸ ਸਾਖੀ ਵਿਚ ਪੰਚਮ ਪਾਤਸ਼ਾਹ ਦੇ ਸ਼ਬਦ ਆਏ ਹਨ, ਇਸ ਕਰਕੇ ਇਹ ਸਾਖੀ ਪੰਜਵੇਂ ਸਤਿਗੁਰਾਂ ਦੇ ਸਮੇਂ ਯਾ ਮਗਰੋਂ ਲਿਖੀ ਗਈ। ਗਾਲਬਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਬਾਦ, ਜੋ ਸੰਮਤ ੧੬੬੧ ਬਿ: ਦੀ ਗੱਲ ਹੈ। ਇਸ ਦੀ ਬੋਲੀ ਤੇ ਅੱਖਰਾਂ ਦਾ ਖ੍ਯਾਲ ਕਰ ਕੇ ਇਸ ਨੂੰ ਛੇਵੀਂ ਪਾਤਸ਼ਾਹੀ ਦੇ ਸਮੇਂ ਦੀ ਬੀ ਕਈ ਸਿਆਣਿਆਂ ਸਹੀ ਕੀਤਾ ਸੀ।
* ਪਠਾਣਾਂ ਦੇ ਰਾਜ ਦੀ ਸਮਾਪਤੀ ਗੁਰੂ ਜੀ ਦੀ ਜੁਆਨ ਉਮਰ ਵਿਚ ਹੋਈ
੩) ਇਸ ਸਾਖੀ ਦੇ ਅੰਦਰਲੇ ਪੰਨੇ ਤੇ ਜਿੱਥੇ ਸਾਖੀ ਸੰਪੂਰਨ ਹੋਈ ਹੈ, ਓਥੇ ਲਿਖਿਆ ਹੈ 'ਅਭੁਲ ਗੁਰੂ ਬਾਬਾ ਜੀ, ਬੋਲਹੁ ਵਾਹਿਗੁਰੂ ਜੀ ਕੀ ਫਤੇ ਹੋਈ। ਤੇਰਾ ਪਰਾਨਾ ਹੈ'। 'ਬੋਲੇ ਵਾਹਿਗੁਰੂ' ਦਾ ਆਮ ਵਰਤਾਰਾ ਭੱਟਾਂ ਦੇ ਸਵੱਯੇ ਰਚਣ ਦੇ ਬਾਦ ਹੋਇਆ ਹੈ। ਪਹਿਲੇ 'ਵਾਹਿਗੁਰੂ ਮੰਤ੍ਰ ਦੀ ਸੂਰਤ ਵਿਚ ਗੁਪਤ ਵਾਕ ਸੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਬਾਦ ਆਮ ਸ਼ੁਰੂ ਹੋਇਆ। ਇਹ ਭੀ ਛੇਵੇਂ ਸਤਿਗੁਰਾਂ ਦੇ ਸਮੇਂ ਦੇ ਲਗ ਪਗ ਲੈ ਜਾਂਦਾ ਹੈ, ਪਰ ਉਪਰ ਲਿਖੀ ਇਬਾਰਤ ਵਿਚ ਇਕ ਵਾਕ ਹੈ 'ਬੋਲਹੁ ਵਾਹਿਗੁਰੂ ਜੀ ਕੀ ਫਤਹ ਹੋਈ, ਵਾਹਿਗੁਰੂ ਜੀ ਕੀ ਫਤੈ ਇਹ ਵਾਕ ਖਾਲਸਾ ਪੰਥ ਰਚਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚੇ ਸਨ। ਫੇਰ ਨਾਲ ਹੋਈ` ਪਦ ਹੈ, ਇਹ ਵਧੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੱਲ ਲੈ ਜਾਂਦਾ ਹੈ।
'ਵਾਹਿਗੁਰੂ ਜੀ ਕੀ ਫਤਹ ਅੰਮ੍ਰਿਤ ਛਕਣ ਸਮੇਂ ਹੋਈ, ਉਹ ਸੰਮਤ ਬਿ: ੧੭੫੬ (੧੬੯੯ ਈ:) ਹੈ। ਇਸ ਹਿਸਾਬ ਵਿਚ ਇਹ ਸਾਖੀ ੧੭੫੬ ਸੰਮਤ ਤੋਂ ਮਗਰੋਂ ਦੀ ਜਾ ਸਹੀ ਹੁੰਦੀ ਹੈ। ਪਰ ਇਹ ਬੀ ਹੋ ਸਕਦਾ ਹੈ ਕਿ ਜਨਮ ਸਾਖੀ ਪੁਰਾਤਨ ਹੋਵੇ ਤੇ ਵਲੈਤ ਵਾਲਾ ਨੁਸਖਾ ੧੭੫੬ ਦੇ ਬਾਦ ਲਿਖਿਆ ਗਿਆ ਹੋਵੇ ਤੇ ਲਿਖਾਰੀ ਤੋਂ ਸਹਿ ਸੁਭਾਵ ਉਸ ਵੇਲੇ ਪ੍ਰਵਿਰਤ ਹੋਇਆ ਫਿਰਦਾ ‘ਵਾਹਿਗੁਰੂ ਜੀ ਕੀ ਫਤੇ' ਲਿਖਿਆ ਗਿਆ ਹੋਵੇ। ਇਹ ਭੀ ਮੁਮਕਿਨ ਨਹੀਂ ਕਿ ਇਹ ਇਬਾਰਤ ਇਤਫ਼ਾਕ ਨਾਲ ਲਿਖੀ ਗਈ ਹੋਵੇ। ਹਰ ਹਾਲਤ ਵਿਚ ਖੋਜਕਾਂ ਦਾ ਧਿਆਨ ਇਸ ਪਰ ਜ਼ਰੂਰ ਖਰਚ ਹੋਣਾ ਚਾਹੀਏ।
(੪) ਇਸਦੀ ਬੋਲੀ ਨਿਰੋਲ ਪੋਠੋਹਾਰੀ ਨਹੀਂ, ਤੇ ਨਾ ਹੀ ਨਿਰੋਲ ਲਹਿੰਦੇ ਦੀ ਹੈ, ਜਿਹਲਮ ਦੇ ਇਸ ਕਿਨਾਰੇ ਯਾ ਉਸ ਕਿਨਾਰੇ ਦੀ ਬੋਲੀ ਨਾਲ ਮੇਲ ਖਾਂਦੀ ਹੈ। ਅਤੇ ਅੱਖਰ ਇਸ ਦੇ 'ਹਾਹੇ', 'ਔਂਕੜ' ਤੇ 'ਲਲੇ ਆਦਿ ਦੇ ਵਿਚਾਰ ਤੋਂ ਪੁਰਾਤਨ ਢੰਗ ਦੇ ਲਗਦੇ ਹਨ। ਇਸ ਦਾ ਕਾਰਨ ਇਸ ਦਾ ਪੁਰਾਣਾ ਹੋਣਾ ਬੀ ਹੋ ਸਕਦਾ ਹੈ, ਤੇ ਲਿਖਾਰੀ ਦਾ ਉਸ ਅੱਖਰਾਂ
ਦੀ ਘੁੰਡੀ ਤੋਂ ਨਾਵਾਕਫ ਹੋਣਾ ਬੀ ਹੋ ਸਕਦਾ ਹੈ, ਜੋ ਕਿ ਲਾਹੌਰ ਅੰਮ੍ਰਿਤਸਰ ਦੇ ਲਾਗੇ ਸੁਹਣੀ ਸ਼ਕਲ ਲੈ ਗਈ ਸੀ। ਕਿਉਂਕਿ ਹਾਸ਼ੀਏ ਦੀਆਂ ਲੀਕਾਂ ਮਿਸਤਰ ਨਾਲ ਵਾਹੀਆਂ ਨਹੀਂ ਜਾਪਦੀਆਂ, ਜੋ ਹੁਨਰ ਕਿ ਓਦੋਂ ਚੰਗੇ ਕਮਾਲ ਤੇ ਸੀ। ਹਾਸ਼ੀਏ ਦੀਆਂ ਲੀਕਾਂ ਉਘੜ ਦੁਘੜੀਆਂ ਉਸ ਦੇ ਚਲਾਊ ਲਿਖਤ ਹੋਣ ਦੀ ਗਵਾਹੀ ਹਨ ਤੇ ਇਸੇ ਤਰ੍ਹਾਂ ਲਿਖਤ ਬੀ ਚਲਾਊ ਹੋ ਸਕਦੀ ਹੈ; ਲਿਖਣ ਵਾਲਾ ਕਸਬੀ ਲਿਖਾਰੀ ਨਹੀਂ ਜਾਪਦਾ।
(੫) ਇਹ ਗੱਲ ਕਿ ਵਲੈਤ ਪਹੁੰਚਾ ਨੁਸਖਾ ਇਸਦਾ ਅਸਲੀ ਕਰਤਾ ਦਾ ਪਹਿਲਾ ਨੁਸਖਾਹੈ, ਇਸ ਦੇ ਅੰਦਰ ਦੀ ਗੁਆਹੀ ਤੋਂ ਰੱਦ ਹੋ ਜਾਂਦਾ ਹੈ। ਇਸ ਨੁਸਖੇ ਤੋਂ ਪਹਿਲੇ ਕੋਈ ਹੋਰ ਨੁਸਖ਼ਾ ਸੀ, ਇਸਦਾ ਇਹ ਉਤਾਰਾ ਹੈ। ਫੇਰ ਇਹ ਨੁਸਖਾ ਉਸਦਾ ਠੀਕ ਉਤਾਰਾ ਹੈ ਯਾ ਕੁਛ ਫਰਕ ਪੈ ਗਿਆ ਹੈ, ਇਹ ਗੱਲ ਹਾਫ਼ਜ਼ਾਬਾਦੀ ਨੁਸਖੇ ਨਾਲ ਇਸ ਦਾ ਟਾਕਰਾ ਕਰਨ ਤੋਂ ਦਿਸ ਪੈਂਦੀ ਹੈ ਕਿ ਦੋਵੇਂ ਉਤਾਰੇ ਇਕ ਮੂਲ ਦੇ ਹਨ ਪਰ ਆਪੋ ਵਿਚ ਫ਼ਰਕ ਕਰ ਗਏ ਹਨ। ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਵਲੈਤ ਵਾਲਾ ਨੁਸਖ਼ਾ ਭੀ ਅਸਲੀ ਮੂਲ ਤੋਂ ਚੋਖਾ ਫ਼ਰਕ ਕਰ ਗਿਆ ਹੋਵੇਗਾ, ਇਹ ਗੱਲ ਕਿ ਇਹ ਨੁਸਖ਼ਾ ਕਿਸੇ ਹੋਰ ਦਾ ਉਤਾਰਾ ਹੈ ਐਉਂ ਸਪਸ਼ਟ ਹੁੰਦੀ ਹੈ:-
(ੳ) ਸਾਖੀ ਨੰ: ੨੮ ਵਿਚ ਲਿਖਿਆ ਹੈ ਕਿ 'ਉਹ ਦੁਨੀਆਂ ਦਾਰ ਫ਼ਕੀਰ ਥੇ, ਅਗਲਾ ਪਿਛਲਾ ਪ੍ਰਕਰਣ ਸਾਫ਼ ਦੱਸਦਾ ਹੈ ਕਿ ਏਥੇ ਪਾਠ ਚਾਹੀਦਾ ਸੀ: 'ਓਹ ਦੀਨਦਾਰ ਫ਼ਕੀਰ ਥੇ; ਕਿਉਂਕਿ ਉਹ ਅਫ਼ਸੋਸ ਕਰਦਾ ਹੈ ਕਿ ਜੇ ਮੈਂ ਦੀਨ ਮੰਗਦਾ ਤਾਂ ਦੀਨ ਪਾਉਂਦਾ, ਮੈਂ ਦੁਨੀਆਂ ਚਾਹੀ ਤਾਂ ਦੁਨੀਆਂ ਮਿਲੀ। ਹਾਫ਼ਜ਼ਾਬਾਦੀ ਨੁਸਖੇ ਵਿਚ ਪਾਠ ਹੈ: -ਦੀਨਦਾਰ ਫਕੀਰ ਥੇ ਜੇ ਸੁਧ ਹੈ।
ਇਹ ਅਸ਼ੁੱਧੀ ਵਲੈਤੀ ਨੁਸਖ਼ੇ ਦੀ ਐਸੀ ਹੈ ਕਿ ਜਿਸ ਦੇ ਅਸ਼ੁੱਧ ਹੋਣ ਦਾ ਰਤਾ ਸੰਸਾ ਨਹੀਂ ਰਹਿ ਸਕਦਾ ਤੇ ਇਹ ਅਸ਼ੁੱਧੀ ਹੀ ਦਲੀਲ ਹੈ ਉਸ ਦੇ ਉਤਾਰੇ ਹੋਣ ਦੀ, ਹਾਫ਼ਜ਼ਾਬਾਦੀ ਨੁਸਖ਼ੇ ਦਾ ਸ਼ੁੱਧ ਪਾਠ ਇਸ ਦਲੀਲ ਨੂੰ ਪ੍ਰੇਢਤਾ ਦੇਂਦਾ ਹੈ।
ਅ) ਸਾਖੀ ਨੰਬਰ ੩੦ ਵਿਚ ਮਰਦਾਨੇ ਦਾ ਵਾਕ ਹੈ:- 'ਜੋ ਤੇਰਾ ਅਹਾਰ ਹੋਵੈ, ਸੋ ਮੇਰਾ ਹੋਵੈ, ਸੋ ਮੇਰਾ ਅਹਾਰ ਕਰਹਿ'। ਇਸ ਵਿਚ 'ਮੇਰਾ ਅਹਾਰ ਕਰਹਿ' ਇਤਨੇ ਅੱਖਰ ਵਾਧੂ ਹਨ। 'ਸੇ ਮੇਰਾ ਹੋਵੈ ਤੇ 'ਸੋ ਮੇਰਾ ਅਹਾਰ ਕਰਹਿ ਦੋਵੇਂ ਇਕ ਮਤਲਬ ਰਖਦੇ ਹਨ, ਦੋਹਾਂ ਵਿਚੋਂ ਇਕ ਬਿਲੋੜਾ ਹੈ, ਅਸਲੀ ਕਰਤਾ ਆਪਣੇ ਨੁਸਖੇ ਵਿਚ ਇਹ ਭੁੱਲ ਨਹੀਂ ਛੱਡ ਸਕਦਾ। ਇਹ ਭੁੱਲ ਉਤਾਰੇ ਦੀ ਹੈ, ਹਾ:ਬਾ: ਨੁਸਖਾ ਇਸ ਦੀ ਪ੍ਰੋਢਤਾ ਕਰਦਾ ਹੈ, ਜਿਸ ਵਿਚ ਕਿ 'ਸੋ ਮੇਰਾ ਅਹਾਰ ਕਰਹਿ ਪਾਠ ਨਹੀਂ ਹੈ।
(ੲ) ਸਾਖੀ ਨੰ: ੩੧ ਵਿਚ ਜਦ ਗੁਰੂ ਜੀ `ਪਿਛਹੁ ਰਾਤੀ ਸਦੜਾ ਸ਼ਬਦ ਦਾ ਭੋਗ ਪਾਉਂਦੇ ਹਨ ਤਾਂ ਆਖਦੇ ਹਨ: 'ਬਾਬਾ ਜੀ ਮਾਤਾ ਜੀ ਅਸੀਂ ਜੇ ਆਏ ਹਾਂ, ਜੋ ਕਹਿ ਥਾ ਆਵਹਿਂਗੇ ਇਸ ਵਿਚ 'ਕਹਿ ਥਾ' ਪਾਠ ਅਸ਼ੁੱਧ ਹੈ ਚਾਹੀਦਾ ਹੈ 'ਕਹਿਆ ਥਾ' ਇਹ 'ਆ ਕੰਨੇ ਦਾ ਰਹਿ ਜਾਣਾ ਉਤਾਰਾ ਕਰਨ ਵਾਲੇ ਦੀ ਉਕਾਈ ਹੈ, ਇਸ ਦੀ ਪੁਸ਼ਟੀ ਹਾਫ਼ਜ਼ਾਬਾਦੀ ਨੁਸਖੇ ਤੋਂ ਹੁੰਦੀ ਹੈ, ਜਿਸ ਵਿਚ ਪਾਠ ਹੈ- 'ਕਹਿਆ ਥਾ'।
(ਸ) ਸਾਖੀ ਨੂੰ ੩੦ ਵਿਚ ਇਹ ਪਾਠ 'ਜਾਂ ਇਹ ਬਚਨ ਕਰਹਿ ਜੋ ਮੇਰੇ ਕਰਮ ਭੀ ਨਾ ਬੀਚਾਰਹਿ'। 'ਮੇਰੇ ਕਰਮ ਭੀ ਨਾ ਬੀਚਾਰਹਿ ਤੋਂ ਸਾਬਤ ਹੁੰਦਾ ਹੈ ਕਿ ਪਹਿਲੇ ਫ਼ਿਕਰੇ 'ਜਾਂ ਇਹ ਬਚਨ ਕਰਹਿ ਵਿਚ ਬੀ 'ਭੀ' ਪਦ ਚਾਹੀਦਾ ਸੀ ਕਿਉਂਕਿ ਪਹਿਲੇ ਇਹ ਗੱਲ ਮਰਦਾਨਾ ਮੰਗ ਆਯਾ ਹੈ ਕਿ ਜੋ ਤੇਰਾ ਅਹਾਰ ਹੈ ਸੋ ਮੇਰਾ ਹੋਵੈ, ਹੁਣ ਦੂਸਰੀ ਗੱਲ ਮੰਗਦਾ ਹੈ ਕਿ ਮੇਰੇ ਕਰਮ ਭੀ ਨਾ ਬੀਚਾਰਹਿ! ਇਸ ਵਿਚ ਪਈ 'ਭੀ' ਦੱਸਦੀ ਹੈ ਕਿ ਪਹਿਲੇ ਇਕ ਗੱਲ ਹੋਰ ਮੰਗ ਆਯਾ ਹੈ, ਤਾਂਤੇ ਜ਼ਰੂਰੀ ਹੋ ਗਿਆ ਕਿ ਜਦ ਮਰਦਾਨਾ ਕਹਿੰਦਾ ਹੈ 'ਜਾਂ ਇਹ ਬਚਨ ਕਰਹਿ ਇਸ ਵਿਚ ਭੀ ਪਦ, 'ਭੀ' ਆਵੇ। ਹਾਫ਼ਜ਼ਾਬਾਦੀ ਨੁਸਖਾ ਇਸ ਗੱਲ ਦੀ ਪ੍ਰੋਢਤਾ ਕਰਦਾ ਹੈ, ਕਿਉਂਕਿ ਉਸ ਵਿਚ ਏਥੇ 'ਭੀ' ਪਦ ਹੈ. ਤੇ ਪਾਠ ਹੈ- 'ਜੋ ਇਹ ਬੀ ਬਚਨ ਕਰਹਿਂ।
ਹ) ਸਾਖੀ ਨੰ: ੪੫ ਵਿਚ ਗੁਰੂ ਬਾਬੇ ਨੇ ਸਉ ਉਲ੍ਹਾਮੇ ਦਿਨੈ” ਕੇ ਵਾਲਾ ਸਲੋਕ ਦੇ ਕੇ ਬਹਾਵਦੀ ਨੂੰ ਆਖਿਆ ‘ਕਰਮ ਕਰੰਗ ਹੈ, ਓਥੇ ਹੰਸ ਦਾ 'ਮ` ਨਾਹੀਂ ਹੈ।' ਇਸ ਵਿਚ ਸਪਸ਼ਟ ਹੈ ਕਿ 'ਮਮਾ' ਇਕੱਲਾ ਕੋਈ ਅਰਥ ਨਹੀਂ ਏਥੇ ਦੇਂਦਾ, ਸ਼ੁੱਧ ਪਾਠ ਚਾਹੀਦਾ ਹੈ `ਕੰਮ`। ਐਉਂ- 'ਓਥੈ ਹੰਸ ਦਾ ਕੰਮ ਨਾਹੀਂ । ਹੁਣ ਇਹ 'ਕੰ' ਦਾ ਰਹਿ ਜਾਣਾ ਦੱਸਦਾ ਹੈ ਕਿ ਇਹ ਉਤਾਰੇ ਵਿਚ ਭੁੱਲ ਪਈ ਹੈ।
ਹਾਫ਼ਜ਼ਾਬਾਦੀ ਨੁਸਖੇ ਵਿਚ ਸਲੋਕ ਤੋਂ ਮਗਰੋਂ ਐਤਨੀ ਇਬਾਰਤ ਹੈ ਹੀ ਨਹੀਂ 'ਤਬ ਬਾਬਾ ਬੋਲਿਆ ਆਖਿਓਸੁ ਮਖਦੂਮ ਬਹਾਵਦੀ ਕਰਮ ਕਰੰਗ ਹੈ ਓਥੇ ਹੰਸ ਦਾ 'ਮ' ਨਾਹੀ ਹੈ 'ਜੋ ਓਥੇ ਬਹਿਨ।
ਇਹ ਸਾਰੀ ਇਬਾਰਤ ਯਾ ਤਾਂ ਅਸਲੀ ਨੁਸਖੇ ਵਿਚ ਹੈ ਹੀ ਨਹੀਂ ਸੀ, ਵਲੈਤ ਵਾਲੀ ਦੇ ਉਤਾਰਾ ਕਰਨ ਵਾਲੇ ਨੇ ਸਲੋਕ ਦੇ ਅਰਥ ਆਪ ਪਾਏ ਹੋਣਗੇ, ਜੋ ਹੈਸੀ ਤਾਂ ਹਾਫ਼ਜ਼ਾਬਾਦੀ ਨੁਸਖੇ ਵਾਲੇ ਤੋਂ ਰਹਿ ਗਈ ਹੈ।
ਸਿੱਟਾ ਇਹ ਹੈ ਕਿ ਇਸ ਵਲੈਤ ਵਾਲੀ ਸਾਖੀ ਤੋਂ ਪਹਿਲਾਂ ਕਈ ਹੋਰ ਜਨਮ ਸਾਖੀ ਸੀ, ਚਾਹੇ ਉਹ ਬਿਲਕੁਲ ਵਿਲੱਖਣ ਚੀਜ਼ ਸੀ, ਚਾਹੇ ਇਨ੍ਹਾਂ-ਵਲੈਤ ਪਹੁੰਚੀ ਤੇ ਹਾਫ਼ਜ਼ਾਬਾਦ ਵਾਲੀ- ਦੁਇ ਕਿਸੇ ਹੋਰ ਦਾ ਉਤਾਰਾ ਹਨ, ਜੋ ਅਜੇ ਤਕ ਹੱਥ ਨਹੀਂ ਆਇਆ ਤੇ ਇਹ ਉਤਾਰੇ ਉਸ ਅਸਲ ਨਾਲੋਂ ਫਰਕ ਕਰ ਗਏ ਹੋਏ ਜਾਪਦੇ ਹਨ।
ਇਸ ਪੋਥੀ ਵਿਚ ਜੋ ਕੁਝ ਅਸਾਂ ਕੀਤਾ ਹੈ
ਉਸ ਦਾ ਵੇਰਵਾ ਇਹ ਹੈ:
(੧) ਵਲੈਤ ਵਾਲੀ ਸਾਖੀ ਦਾ ਫੋਟੋ ਦਾ ਨੁਸਖਾ, ਹਾਫ਼ਜ਼ਾਬਾਦੀ ਨੁਸਖੇ ਦਾ ਪੱਥਰ ਦੇ ਛਾਪੇ ਦਾ ਨੁਸਖਾ, ਜੋ ਮਿਸਟਰ ਮੈਕਾਲਫ਼ ਵਾਲਾ ਪ੍ਰਸਿਧ ਹੈ ਤੇ ਸਿੰਘ ਸਭਾ ਲਾਹੌਰ ਦੇ ਪਥਰ ਦੇ ਛਾਪੇ ਦਾ ਨੁਸਖਾ, ਤੈਆਂ ਦਾ ਮੁਕਾਬਲਾ ਕਰਕੇ ਇਹ ਉਤਾਰਾ ਤਿਆਰ ਹੋਯਾ ਹੈ ਤੇ ਜ਼ਰੂਰੀ ਅਤੇ ਅਰਥ ਭਾਵ ਦੀ ਸਿਧੀ ਵਾਲੇ ਸਾਰੇ ਫਰਕ ਨੋਟਾਂ ਵਿਚ ਦੱਸ ਦਿੱਤੇ ਹਨ। ਜੋ ਫ਼ਰਕ ਗੈਰ ਜ਼ਰੂਰੀ ਖ੍ਯਾਲ ਕੀਤੇ ਗਏ ਹਨ ਉਹ ਨਹੀਂ ਦੱਸੇ ਤੇ ਓਥੇ ਇਬਾਰਤ ਇਸ ਵਿਚ ਉਹ ਰੱਖੀ ਹੈ ਜੋ ਫੋਟੋ ਵਾਲੇ ਨੁਸਖੇ ਵਿਚ ਹੈ।
ਜੋ ਸਾਖੀਆਂ ਹਾਫ਼ਜ਼ਾਬਾਦੀ ਨੁਸਖੇ ਵਿਚ ਹਨ ਤੇ ਵਲੈਤ ਵਾਲ ਵਿਚ ਨਹੀਂ ਸਨ, ਉਹ ਇਸ ਵਿਚ ਪਾ ਦਿੱਤੀਆਂ ਹਨ ਤੇ ਟੂਕ ਵਿਚ ਦੱਸ ਦਿਤਾ ਹੈ। ਜੇ ਕਿਤੇ ਉਸ ਤੋਂ ਇਬਾਰਤ ਲਈ ਹੈ ਤਾਂ ਬੀ ਟੂਕ ਵਿਚ ਦੱਸ ਦਿਤਾ ਹੈ।
(੨) ਪਦਾਂ ਨੂੰ ਨਿਖੇੜਿਆ ਅਸਾਂ ਹੈ. ਤੇ.,੧.?।. "ਆਦਿਕ ਨਿਸ਼ਾਨ ਪਾਠ ਦੀ ਸੁਗਮਤਾ ਵਾਸਤੇ ਅਸਾਂ ਲਾਏ ਹਨ ਤੇ ਕਿਤੇ ਬਿੰਦੀ ਤੇ ਅਧਕ ਬੀ ਲਾਈ ਹੈ ਜੋ ਪਾਠ ਸ਼ੁੱਧ ਸਮਝ ਪਵੇ।
(੩) ਸਫਿਆਂ ਦੀ ਤਰਤੀਬ ਇਸ ਛਾਪੇ ਵਿਚ ਛਪੀ ਪੇਥੀ ਦੀ ਆਪਣੀ ਹੈ, ਫੋਟੋ ਦੇ ਨੁਸਖੇ ਦੇ ਸਫੇ ਪੁਰਾਣੇ ਵਹੀ ਖਾਤੇ ਦੇ ਤ੍ਰੀਕੇ ਦੇ ਆਪ੍ਰੇ ਸਾਹਮਣੇ ਸਫਿਆਂ ਨੂੰ ਇਕ ਪੰਨਾਂ ਮੰਨ ਕੇ ਸੱਜੇ ਹੱਥ ਦੇ ਸਫੇ ਤੇ ਹਨ।
(੪) ਜੋ ਗੁਰਬਾਣੀ ਦੇ ਸ਼ਬਦ ਸ਼ਲੋਕ ਆਏ ਹਨ, ਓਹ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੋਧ ਕੇ ਪਾਠ ਲਿਖੇ ਹਨ: ਕਿਉਂਕਿ ਗੁਰਬਾਣੀ ਦੀ ਸ਼ੁੱਧੀ ਦੀ ਟਕਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਉਸ ਨਾਲੋਂ ਅਸ਼ੁੱਧ ਪਾਠ ਛਪਣੇ ਸੁਖਦਾਈ ਨਹੀਂ।
(੫) ਜੋ ਬਾਣੀਆਂ ਗੁਰੂ ਜੀ ਦੀਆਂ ਨਹੀਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜ੍ਹੀਆਂ ਤੇ ਜਨਮ ਸਾਖੀਆਂ ਵਾਲਿਆਂ ਬਾਹਰ ਦੀਆਂ ਕੀਤੀਆਂ (ਜਿਨ੍ਹਾਂ ਵਿਚ ਨਾਉਂ ਗੁਰੂ ਜੀ ਦਾ ਆਯਾ ਹੈ) ਲਿਖ ਦਿੱਤੀਆਂ ਹਨ। ਉਨ੍ਹਾਂ ਦਾ ਨਮੂਨਾ ਅਸਾਂ ਅੰਤਕਾ ਵਿਚ ਦਿੱਤਾ ਹੈ, ਪੋਥੀ ਵਿਚ ਨਹੀਂ ਰੱਖਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀਆਂ ਗੁਰੂ ਕ੍ਰਿਤ ਨਹੀਂ ਮੰਨੀਆਂ ਅਰ ਬੀੜ ਵਿਚ ਨਹੀਂ ਚਾੜ੍ਹੀਆਂ। ਪ੍ਰਾਣ ਸੰਗਲੀ ਆਪ ਨੇ ਸੰਗਲਾ ਦੀਪ ਤੋਂ ਮੰਗਾਈ ਤੇ ਫੇਰ ਨਹੀਂ ਤਸਲੀਮ ਕੀਤੀ। ਕਈ ਇਕ ਸਾਧੂਆਂ ਫ਼ਕੀਰਾਂ ਨੇ ਬਾਣੀਆਂ ਰਚ ਕੇ ਨਾਮ ਗੁਰੂ ਜੀ ਦਾ ਪਿੱਛੇ ਪਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹਣ ਦੇ ਕਈ ਕਾਰਨਾਂ ਵਿਚੋਂ ਇਕ ਇਹ ਬੀ ਸੀ ਕਿ ਇਸ ਗੱਲ ਨੂੰ ਰੋਕ ਪੈ ਜਾਵੇ। ਜੁਗਾਵਲੀ ਦੇ ਅੰਤ ਪੁਰ, ਅਰ 'ਵਾਹਿਗੁਰੂ ਕੀ ਮਿਹਨਤਿ' ਤੋਂ ਪਹਿਲਾਂ ਇਥ ਸਤਰ ਇਸ ਜਨਮ ਸਾਖੀ ਵਿਚ ਆਉਂਦੀ ਹੈ, 'ਚਾਲੀਸ ਜੁਗ ਕੀ ਮਿਰਜਾਦਾ ਸੰਤ ਲਿਖੀ'। ਜਿਸ ਦਾ ਸਪਸ਼ਟ ਅਰਥ ਹੈ ਕਿ ਇਹ ਚਾਲੀ ਜੁਗ ਦੀ ਮਰਿਯਾਦਾ, ਜੋ ਜੁਗਾਵਲੀ ਵਿਚ ਕਹੀ ਹੈ ਕਿਸੇ ਸੰਤ ਦੀ ਰਚੀ ਹੋਈ ਹੈ, ਗੁਰੂ ਜੀ ਦੀ ਨਹੀਂ। ਇਹ ਅੰਦਰਲੀ ਉਗਾਹੀ ਦੱਸਦੀ ਹੈ ਕਿ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜ੍ਹੀ ਤੇ ਸਾਖੀਆਂ ਵਿਚ, ਜਾਂ ਹੋਰਥੇ, ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ, ਉਹ ਗੁਰੂ ਅਰਜਨ ਦੇਵ ਜੀ ਨੇ ਹੋਰਨਾਂ ਦੀ ਕ੍ਰਿਤ ਨਿਰਨੇ ਕਰਕੇ, ਨਹੀਂ ਚਾੜ੍ਹੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਚਾਲੀ ਪੰਜਾਹ ਵਰਹ ਮਗਰੋਂ ਆਯਾ, ਉਸ ਵੇਲੇ ਸਾਰੀ ਸਿਖੀ, ਸਾਰੇ ਪੁਰਾਣੇ ਸਿਖ ਤੇ ਸਾਰੀਆਂ ਲਿਖਤਾਂ ਉਹਨਾਂ ਦੇ ਹਾਜ਼ਰ ਸਨ ਤੇ ਤਾਜ਼ੀ ਪੜਤਾਲ ਹਰ ਗਲ ਦੀ ਕਰ ਲੈਣੀ ਉਹਨਾਂ ਦੀ ਸਰਬੱਗਤਾ ਤੋਂ ਛੁੱਟ ਬੀ ਔਖੀ ਗੱਲ ਨਹੀਂ ਸੀ, ਪਰ-ਕ੍ਰਿਤ ਬਾਣੀ ਉਨ੍ਹਾਂ ਨੇ ਛੱਡੀ ਜੋ ਉਹ ਗੁਰੂ-ਕ੍ਰਿਤ ਨਹੀਂ ਹੈ। ਇਥੋਂ ਤਾਈਂ ਕਿ ਭਾਈ ਬੰਨੋ ਨੇ ਜੋ ਕੁਛ ਦੂਸਰੀ ਬੀੜ ਵਿਚ ਚਾੜ੍ਹ ਦਿਤਾ, ਓਸ ਪਰ ਭੀ ਆਪ ਨੇ ਅਪ੍ਰਸੰਨਤਾ ਪ੍ਰਗਟ ਕੀਤੀ।
ਸੋ ਪਰ-ਕ੍ਰਿਤ ਲੰਮੇਰੀਆਂ ਬਾਣੀਆਂ ਦੇ ਨਮੂਨੇ ਅਖ਼ੀਰ ਅੰਤਕਾ ਵਿਚ ਦਿਤੇ ਹਨ ਤੇ ਛੋਟੇ ਸਲੋਕ ਆਦਿਕ ਵਿਚੇ ਹੀ ਰਹਿਣ ਦਿਤੇ ਹਨ, ਪਰ ਹੇਠਾਂ ਟੂਕਾਂ ਵਿਚ ਦੱਸ ਦਿੱਤਾ ਹੈ ਕਿ ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਵਿਚ ਨਹੀਂ ਹਨ, ਜਿਸ ਤੋਂ ਪਾਠਕਾਂ ਨੂੰ ਇਸ ਗੱਲ ਦੇ ਸਮਝਣ ਵਿਚ ਸੁਗਮਤਾ ਹੋ ਜਾਵੇ ਕਿ ਠੀਕ ਗੁਰੂ ਜੀ ਦੇ ਉਚਾਰੇ ਵਾਕ ਕਿਹੜੇ ਹਨ, ਜੋ ਗੁਰਬਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ।
(੬) ਹਰ ਸਾਖੀ ਉਤੇ ਅਸਾਂ ਨੰਬਰ ੧,੨,੩,੪ ਆਦਿ ਦਿੱਤੇ ਹਨ, ਅਸਲ ਪੋਥੀ ਵਿਚ ਨਹੀਂ ਹਨ, ਪਾਠਕਾਂ ਦੀ ਸੁਖੈਨਤਾ ਵਾਸਤੇ ਹਨ।
(੭) ਉਦਾਸੀ ਪਹਿਲੀ, ਦੂਸਰੀ ਆਦਿਕ ਜੋ ਮੋਟੇ ਸਿਰਨਾਵੇਂ ਦਿੱਤੇ ਹਨ, ਉਹ ਬੀ ਅਸਾਂ ਲਿਖੇ ਹਨ, ਪੋਥੀ ਵਿਚ ਸਿਰਨਾਵੇਂ ਦੇ ਕੇ ਉਦਾਸੀ ਸਿਰਲੇਖ ਨਹੀਂ ਲਿਖਿਆ, ਉਂਞ 'ਤ੍ਰਿਤੀਆ ਉਦਾਸੀ ਉਤ੍ਰਾਖੰਡ ਕੀ ਇਸ ਤਰ੍ਹਾਂ ਦੀ ਇਬਾਰਤ ਉਦਾਸੀ ਦੇ ਆਰੰਭ ਵਿਚ ਅਸਲੀ ਨੁਸਖੇ ਵਿਚ ਹੈ।
ਅੰਮ੍ਰਿਤਸਰ
ਜੁਲਾਈ ਅਗਸਤ ੧੯੨੬
ਦੂਜੀ ਐਡੀਸ਼ਨ ਦੀ ਭੂਮਿਕਾ
੧. ਜਿਥੇ ਜਿਥੇ ਵਲੈਤ ਵਾਲੀ ਪੋਥੀ ਦੇ ਪੱਤਰੇ ਛਿਜੇ ਹੋਣ ਕਰਕੇ ਸਤਰਾਂ ਗੁੰਮ ਸਨ ਤੇ ਕਈ ਥਾਂਈਂ ਹਾ.ਬਾ. ਵਾਲੀ ਪੋਥੀ ਵਿਚੋਂ ਪਾਈਆਂ ਗਈਆਂ ਸਨ, ਪਰ ਕਈ ਥਾਵਾਂ ਦੇ ਪਾਠ ਹਾ:ਬਾ: ਵਾਲੀ ਪੋਥੀ ਵਿਚ ਬੀ ਨਾ ਹੋਣ ਕਰਕੇ ਮਤਲਬ ਪੂਰਾ ਕਰਨ ਵਾਸਤੇ ਪਾਏ ਗਏ ਹਨ, ਉਹ ਥੁੜਦੇ ਪਾਠ ਹੁਣ ਖਾਲਸਾ ਕਾਲਜ ਵਾਲੇ ਲਿਖਤੀ ਨੁਸਖੇ ਨਾਲ ਸੋਧ ਕੇ ਪਾਏ ਹਨ।
੨. ਪਹਿਲੀ ਐਡੀਸ਼ਨ ਵਿਚ ਸਾਖੀਆਂ ਦੇ ਆਦਿ ਨੰਬਰ ੧,੨,੩ ਆਦਿ ਹੀ ਸਨ, ਇਸ ਐਡੀਸ਼ਨ ਵਿਚ ਸਾਖੀਆਂ ਦੇ ਸਿਰਨਾਵੇਂ ਵੀ ਦੇ ਦਿੱਤੇ ਹਨ।
੩. ਵਲੈਤ ਵਾਲੀ ਪੇਥੀ ਨਾਲ ਫਿਰ ਸੁਧਾਈ ਕੀਤੀ ਗਈ ਹੈ।
੪. ਤਤਕਰਾ ਵੀ ਐਤਕੀ ਨਾਲ ਦਿਤਾ ਗਿਆ ਹੈ।
ਅੰਮ੍ਰਿਤਸਰ
ਜੂਨ ੧੯੩੧
ਤੀਜੀ ਐਡੀਸ਼ਨ ਦੀ ਭੂਮਿਕਾ
ਇਹ ਐਡੀਸ਼ਨ ਦੂਜੀ ਐਡੀਸ਼ਨ ਦਾ ਹੀ ਰੂਪ ਹੈ, ਕੇਵਲ ਟਾਈਪ ਪਹਿਲੇ ਨਾਲੋਂ ਕੁਝ ਬਰੀਕ ਕਰ ਦਿਤਾ ਗਿਆ ਹੈ। ਸਤੰਬਰ ੧੯੪੮
ਸੂਚੀ ਪੱਤ੍ਰ
ਪਹਿਲੀ ਉਦਾਸੀ
ਦੂਜੀ ਉਦਾਸੀ
ਤੀਜੀ ਉਦਾਸੀ
ਚਉਥੀ ਉਦਾਸੀ
ਪੰਜਵੀਂ ਉਦਾਸੀ
ਅੰਤਕਾ ੧
ਅੰਤਕਾ ੨
ਅੰਤਕਾ ੩
ਅੰਤਕਾ ੪
ਅੰਤਕਾ ੫
ਸਤਿਗੁਰੂ, ਸਤਿਗੁਰ ਪ੍ਰਸਾਦਿ॥
ੴ ਸਤਿਗੁਰ ਪ੍ਰਸਾਦਿ॥
ਸਾਖੀ ਸ੍ਰੀ ਬਾਬੇ ਨਾਨਕ ਜੀ ਕੀ
ਸ੍ਰੀ ਸਤਿਗੁਰੂ ਜੀ ਜਗਤੁ ਨਿਸਤਾਰਣ ਕੁ ਆਇਆ ਕਲਜੁਗ ਵਿਚ
ਬਾਬਾ ਨਾਨਕ ਹੋਇ ਜਨਮਿਆ ਪਾਰਬ੍ਰਹਮ ਕਾ ਨਿਜ ਭਗਤੁ॥
ਸਤਿਗੁਰੂ ਪ੍ਰਸਾਦਿ॥
੧. ਅਵਤਾਰ, ਬਾਲਪਨ
ਸੰਮਤ ੧੫੨੬ ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤੀਆ, ਚਾਨਣੀ ਰਾਤਿ, ਅੰਮ੍ਰਿਤ ਵੇਲਾ, ਪਹਰ ਰਾਤ ਰਹਿੰਦੀ ਕੁ ਜਨਮਿਆ। ਅਨਹਦ ਸ਼ਬਦ ਪਰਮੇਸ਼ਰ ਕੇ ਦਰਬਾਰ ਵਾਜੇ। ਤੇਤੀਸ ਕਰੋੜੀ ਦੇਵਤਿਆਂ ਨਮਸਕਾਰ ਕੀਆ ਚਉਸਠ ਜੋਗਣੀ ਬਵਜਾਹ ਬੀਰ, ਛਿਆਂ ਜਤੀਆਂ, ਚੌਰਾਸੀਆਂ ਸਿਧਾਂ, ਨਵਾਂ ਨਾਥਾਂ ਨਮਸਕਾਰ ਕੀਆ, ਜੋ ਵਡਾ ਭਗਤ ਜਗਤ ਨਿਸਤਾਰਣ ਕਉ ਆਇਆ: "ਇਸ ਕਉ ਨਮਸਕਾਰ ਕੀਜੀਐ ਜੀ"॥
ਤਬ ਕਾਲੂ ਖੱਤ੍ਰੀ ਜਾਤ ਵੇਦੀ ਤਲਵੰਡੀ ਰਾਇ ਭੋਇ ਭੱਟੀ ਕੀ ਵਸਦੀ ਵਿਚ ਵਸਦਾ ਆਹਾ, ਓਥੈ ਜਨਮੁ ਪਾਯਾ॥ ਵਡਾ ਹੋਆ ਤਾਂ ਲਗਾ ਬਾਲਕਾਂ ਨਾਲ ਖੇਡਣ ਪਰ ਬਾਲਕਾਂ ਤੇ ਇਸ ਦੀ ਦ੍ਰਿਸਟਿ ਅਉਰ ਆਵੇ, ਆਤਮੇ ਅਭਿਆਸੁ ਪਰਮੇਸਰ ਕਾ ਕਰੇ। ਜਬ ਬਾਬਾ ਬਰਸਾਂ ਪੰਜਾਂ ਕਾ ਹੋਇਆ ਤਾਂ ਲਗਾ ਬਾਤਾਂ ਅਗਮ ਨਿਗਮ ਕੀਆ ਕਰਨ। ਜੋ ਕਿਛ ਬਾਤ ਕਰੇ ਸੋ ਸਮਝਿ ਕਰੇ, ਤਿਸਤੇ ਸਭਸੁ ਕਿਸੇ ਦੀ ਨਿਸ਼ਾ ਹੋਇ ਆਵੈ। ਹਿੰਦੂ ਕਹਨਿ ਜੋ ਕੋਈ ਦੇਵਤਾ ਸਰੂਪ ਪੈਦਾ ਹੋਯਾ ਹੈ ਅਤੇ ਮੁਸਲਮਾਨ ਕਹਨਿ ਜੋ ਕੋਈ ਖੁਦਾਇ ਕਾ ਸਾਦਿਕੁ ਪੈਦਾ ਹੋਇਆ ਹੈ।
२. ਪਟੀ, ਪਾਂਧਾ
ਜਬ ਬਾਬਾ ਬਰਸਾਂ ਸੱਤਾਂ ਕਾ ਹੋਇਆ ਤਬ ਕਾਲੂ ਕਹਿਆ 'ਨਾਨਕ! ਤੂੰ ਪੜ੍ਹ । ਤਬ ਗੁਰੂ ਨਾਨਕ ਕਉ ਪਾਂਧੇ ਪਾਸ ਲੈ ਗਇਆ। ਕਾਲੂ ਕਹਿਆ: 'ਪਾਂਧੇ! ਇਸ ਨੂੰ ਪੜ੍ਹਾਇ' । ਤਬ ਪਾਂਧੇ ਪੱਟੀ ਲਿਖ ਦਿੱਤੀ, ਅੱਖਰਾਂ ਪੈਂਤੀਸ ਕੀ ਮੁਹਾਰਣੀ, ਤਬ ਗੁਰੂ ਨਾਨਕ ਲਗਾ ਪੜ੍ਹਨ। ਰਾਗ ਆਸਾ ਵਿਚ ਪੱਟੀ ਮ:੧, ਆਦਿ ਬਾਣੀ ਹੋਈ:-
ਰਾਗੁ ਆਸਾ ਮਹਲਾ ੧ ਪਟੀ ਲਿਖੀ*
ੴ ਸਤਿਗੁਰ ਪ੍ਰਸਾਦਿ॥
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਹਿਬੁ ਏਕੁ ਭਇਆ॥
ਸੇਵਤ ਰਹੇ ਚਿਤੁ ਜਿਨ੍ਨਾ ਲਾਗਾ ਆਇਆ ਤਿਨ੍ਹਕਾ ਸਫਲੁ
ਭਇਆ॥੧॥ ਮਨ ਕਾਹੇ ਭੂਲੇ ਮੂੜ ਮਨਾ॥ ਜਬ ਲੇਖਾ ਦੇਵਹਿ ਬੀਰ
ਤਉ ਪੜਿਆ ॥੧॥ਰਹਾਉ॥ ਈਵੜੀ ਆਦਿ ਪੁਰਖੁ ਹੈ ਦਾਤਾ ਆਪੇ
ਸਚਾ ਸੋਈ॥ ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ
ਲੇਖੁ ਨ ਹੋਈ॥੨॥ ਉੜੇ ਉਪਮਾ ਤਾਕੀ ਕੀਜੈ ਜਾਕਾ ਅੰਤੁ ਨ
ਪਾਇਆ॥ ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੀ ਸਚੁ ਕਮਾਇਆ॥੩॥
ਙੰਙੁ ਙਿਆਨੁ ਬੂਝੈ ਜੇ ਕੋਈ ਪੜ੍ਹਿਆ ਪੰਡਿਤੁ ਸੋਈ॥ ਸਰਬ ਜੀਆ
ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ॥੪॥ ਕਕੈ ਕੇਸ ਪੁੰਡਰ
ਜਬ ਹੂਏ ਵਿਣੁ ਸਾਬੂਣੈ ਉਜਲਿਆ॥ ਜਮਰਾਜੇ ਕੇ ਹੇਰੂ ਆਏ
ਮਾਇਆ ਕੈ ਸੰਗਲਿ ਬੰਧਿ ਲਇਆ॥੫॥ ਖਖੈ ਖੁੰਦਕਾਰੁ ਸਾਹ
ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ॥ ਬੰਧਨਿ ਜਾਕੈ ਸਭੁ
* ਇਹ 'ਲਿਖੀ' ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਣਾ ਤੇ ਨਾਲਿ ਮਹਲਾ ੧ ਹੋਣਾ ਦਸਦਾ ਹੈ ਕਿ ਇਹ ਉਹੋ ਪਟੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਦੀ ਮੁਹਾਰਨੀ ਵਾਲੀ ਪਟੀ ਪੜ੍ਹਦਿਆਂ, ਪਰਮਾਰਥਕ ਅਰਥਾਂ ਵਾਲੀ ਪਟੀ ਆਪ ਲਿਖੀ ਸੀ।
ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ॥੬॥ ਗਗੈ ਗੋਇ
ਗਾਇ ਜਿਨਿ ਛੋਡੀ ਗਲੀ ਗੋਬਿੰਦੁ ਗਰਬਿ ਭਇਆ॥ ਘੜਿ ਭਾਂਡੇ
ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ॥੭॥ ਘਘੈ ਘਾਲ
ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ॥ ਬੁਰਾ ਭਲਾ ਜੇ ਸਮ
ਕਰਿ ਜਾਣੈ ਸਬਦਿ ਗੁਰੂ ਕੈ ਲਾਗਿ ਰਹੈ॥ ਬੁਰਾ ਭਲਾ ਜੇ ਸਮ ਕਰਿ
ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ॥੮॥ ਚਚੈ ਚਾਰਿ ਵੇਦਿ ਜਿਨਿ
ਸਾਜੇ ਚਾਰੇ ਖਾਣੀ ਚਾਰਿ ਜੁਗਾ॥ ਜੁਗੁ ਜੁਗੁ ਜੋਗੀ ਖਾਣੀ ਭੋਗੀ
ਪੜਿਆ ਪੰਡਿਤੁ ਆਪਿ ਥੀਆ॥੯॥ ਛਛੈ ਛਾਇਆ ਵਰਤੀ ਸਭ
ਅੰਤਰਿ ਤੇਰਾ ਕੀਆ ਭਰਮੁ ਹੋਆ॥ ਭਰਮੁ ਉਪਾਇ ਭੁਲਾਈਅਨੁ
ਆਪੇ ਤੇਰਾ ਕਰਮ ਹੋਆ ਤਿਨ ਗੁਰੂ ਮਿਲਿਆ॥੧੦॥ ਜਜੈ ਜਾਨੁ
ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ॥ ਏਕੋ ਲੇਵੈ ਏਕੋ
ਦੇਵੈ ਅਵਰੁ ਨ ਦੂਜਾ ਮੈ ਸੁਣਿਆ॥੧੧॥ ਝਝੈ ਝੂਰਿ ਮਰਹੁ ਕਿਆ
ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ॥ ਦੇ ਦੇ ਵੇਖੈ ਹੁਕਮੁ ਚਲਾਏ
ਜਿਉ ਜੀਆ ਕਾ ਰਿਜਕੁ ਪਇਆ॥੧੨॥ ਵੰਞੈ ਦਰਿ ਕਰੇ ਜਾ ਦੇਖਾ
ਦੂਜਾ ਕੋਈ ਨਾਹੀ॥ ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ
ਮਨ ਮਾਹੀ॥੧੩॥ ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ
ਕਿ ਉਠਿ ਚਲਣਾ॥ ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ
ਤੁਮ ਹਰਿ ਸਰਣਾ॥੧੪॥ ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ
ਚਰਣੀ ਜਿਨਕਾ ਚਿਤੁ ਲਾਗਾ॥ ਚਿਤੁ ਲਾਗਾ ਸੇਈ ਜਨ ਨਿਸਤਰੇ
ਤਉ ਪਰਸਾਦੀ ਸੁਖੁ ਪਾਇਆ॥੧੫॥ ਡਡੈ ਡੰਫੁ ਕਰਹੁ ਕਿਆ
ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ॥ ਤਿਸੈ ਸਰੇਵਹੁ ਤਾ ਸੁਖੁ
ਪਾਵਹੁ ਸਰਬ ਨਿਰੰਤਰਿ ਰਵਿ ਰਹਿਆ॥੧੬॥ ਢਢੈ ਢਾਹਿ ਉਸਾਰੈ
ਆਪੇ ਜਿਉ ਤਿਸੁ ਭਾਵੈ ਤਿਵੈ ਕਰੇ॥ ਕਰਿ ਕਰਿ ਵੇਖੈ ਹੁਕਮੁ ਚਲਾਏ
ਤਿਸੁ ਨਿਸਤਾਰੇ ਜਾਕਉ ਨਦਰਿ ਕਰੇ॥੧੭॥ ਣਾਣੈ ਰਵਤੁ ਰਹੈ ਘਟ
ਅੰਤਰਿ ਹਰਿ ਗੁਣ ਗਾਵੈ ਸੋਈ॥ ਆਪੇ ਆਪਿ ਮਿਲਾਏ ਕਰਤਾ
ਪੁਨਰਪਿ ਜਨਮੁ ਨ ਹੋਈ॥੧੮॥ ਤਤੈ ਤਾਰੂ ਭਵਜਲੁ ਹੋਆ ਤਾਕਾ
ਅੰਤੁ ਨ ਪਾਇਆ॥ ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ
ਤਾਰਣ ਰਾਇਆ॥੧੯॥ ਥਥੈ ਥਾਨਿ ਥਾਨੰਤਰਿ ਸੋਈ ਜਾਕਾ ਕੀਆ
ਸਭੁ ਹੋਆ॥ ਕਿਆ ਭਰਮੁ ਕਿਆ ਮਾਇਆ ਕਹੀਐ ਜੇ ਤਿਸੁ ਭਾਵੇ
ਸੋਈ ਭਲਾ॥੨੦॥ ਦਦੈ ਦੋਸੁ ਨ ਦੇਉ ਕਿਸੈ ਦੋਸੁ ਕਰੰਮਾ
ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ
ਜਨਾ॥੨੧॥ ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਲਿ ਰੰਗ
ਕੀਆ॥ ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ
ਪਇਆ॥੨੨॥ ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ
ਸੰਮ੍ਹਲਿਆ॥ ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ
ਮਿਲਿਆ॥੨੩॥ ਪਪੈ ਪਾਤਿਸਾਹੁ ਪਰਮੇਸੁਰ ਵੇਖਣ ਕਉ ਪਰਪੰਚੁ
ਕੀਆ॥ ਦੇਖੈ ਬੂਝੈ ਸਭ ਕਿਛੁ ਜਾਣੈ ਅੰਤਰਿ ਬਾਹਰਿ ਰਵਿ
ਰਹਿਆ॥੨੪॥ ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ
ਲਇਆ॥ ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ
ਭਜਿ ਪਇਆ॥੨੫॥ ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ
ਚਾਰ ਜੁਗਾ। ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ
ਲਗਾ॥੨੬॥ ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ
ਕਉ ਭਉ ਪਇਆ॥ ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ
ਚਉਰਾਸੀਹ ਫੇਰੁ ਪਇਆ॥੨੭॥ ਮੰਮੈ ਮੋਹੁ ਮਰਣੁ ਮਧੁ ਸੂਦਨੁ
ਮਰਣੁ ਭਇਆ ਤਬ ਚੇਤਵਿਆ॥ ਕਾਇਆ ਭੀਤਰਿ ਅਵਰੋ ਪੜਿਆ
ਮੰਮਾ ਅਖਰੁ ਵੀਸਰਿਆ॥੨੮॥ ਯਯੈ ਜਨਮੁ ਨ ਹੋਵੀ ਕਦਹੀ
ਜੇਕਰਿ ਸਚੁ ਪਛਾਣੈ॥ ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ
ਜਾਣੈ॥੨੯॥ ਰਾਰੈ ਰਵਿ ਰਹਿਆ ਸਬ ਅੰਤਰਿ ਜੇਤੇ ਕੀਏ ਜੰਤਾ॥
ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ॥੩੦॥
ਲਲੇ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ॥
ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾਕੈ ਹੁਕਮੁ ਪਇਆ॥੩੧॥
ਵਵੈ ਵਾਸਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ॥ ਵੇਖੈ
ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ॥੩੨॥ ੜਾੜੈ
ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ॥
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ॥੩੩॥
ਹਾਹੈ ਹੋਰੁ ਨ ਕੋਈ ਦਾਤਾ ਜੀਅ(* ਉਪਾਇ ਜਿਨਿ ਰਿਜਕੁ ਦੀਆ॥
ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ
ਨਾਮੁ ਲੀਆ॥੩੪॥ ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ
ਕਰਣਾ ਸੁ ਕਰਿ ਰਹਿਆ॥ ਕਰੇ ਕਰਾਏ ਸਭ ਕਿਛੁ ਜਾਣੈ
ਨਾਨਕ ਸਾਇਰ ਇਵ ਕਹਿਆ॥੩੫॥੧॥ (ਪੰਨਾ ੪੩੨-੩੪)
ਤਬ ਗੁਰੂ ਨਾਨਕ ਜੀ ਇਕ ਦਿਨ ਪੜ੍ਹਿਆ ਅਗਲੇ ਦਿਨ ਚੁਪ ਕਰ ਰਹਿਆ। ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ: 'ਨਾਨਕ ! ਤੂੰ ਪੜ੍ਹਦਾ ਕਿਉਂ ਨਹੀਂ? ਤਬ ਗੁਰੂ ਨਾਨਕ ਕਹਿਆ: 'ਪਾਂਧਾ! ਤੂੰ ਕੁਛ ਪੜ੍ਹਿਆ ਹੈਂ ਜੇ ਮੇਰੇ ਤਾਈ ਪੜ੍ਹਾਉਂਦਾ ਹੈਂ?' ਤਬ ਪਾਂਧੇ ਕਹਿਆ, 'ਮੈਂ ਸਭ ਕਿਛ ਪੜ੍ਹਿਆ ਹਾਂ ਜੋ ਕਿਛ ਹੈ, ਬੇਦ ਸ਼ਾਸਤ੍ਰ ਪੜ੍ਹਿਆ ਹਾਂ, ਜਮਾ, ਖਰਚ, ਰੋਜ਼ ਨਾਵਾਂ, ਖਾਤਾ, ਲੇਖਾ, ਮੈਂ ਸਭ ਕਿਛੁ ਪੜ੍ਹਿਆ ਹਾਂ । ਤਬ ਬਾਬੇ ਕਹਿਆ, ‘ਪਾਂਧਾ! ਇਨੀਂ ਪੜ੍ਹੇ ਗਲ ਫਾਹੇ ਪਾਉਂਦੇ ਹੈਨ, ਇਹ ਜੇ ਪੜ੍ਹਨਾ ਹੈ ਸਭ ਬਾਦ ਹੈ। ਤਬ ਗੁਰੂ ਨਾਨਕ ਇਹ ਸਬਦ ਉਠਾਇਆ, ਸਿਰੀ ਰਾਗੁ ਵਿਚ ਮਹਲੁ ੧
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ॥
* ਵਲੈਤ ਵਾਲੇ ਨੁਸਖ਼ੇ ਵਿਚ ਇਥੋਂ ਅਗੇ ਦੋ ਪੱਤਰੇ ਹਨ ਨਹੀਂ, ਜੇ ਇਬਾਰਤ ਅਗੇ “ਉਪਾਇ...ਤੇ ਨੀਸਾਣੁ॥੧॥ਰਹਾਉ॥” (ਪੰਨਾ-੨੨) ਤੱਕ ਇਥੇ ਦਿੱਤੀ ਹੈ ਉਹ ਉਸ ਨੁਸਖੇ ਤੋਂ ਲੀਤੀ ਗਈ ਹੈ ਜੋ ਹਾਫਜ਼ਾਬਾਦ ਵਾਲੀ ਦਾ ਉਤਾਰਾ ਹੈ।
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ॥
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤ ਨ ਪਾਰਾਵਾਰੁ॥੧॥
ਬਾਬਾ ਏਹੁ ਲੇਖਾ ਲਿਖਿ ਜਾਣੁ॥ ਜਿਥੈ ਲੇਖਾ ਮੰਗੀਐ ਤਿਥੈ ਹੋਇ
ਸਚਾ ਨੀਸਾਣੁ॥੧॥) (ਪੰਨਾ ੧੬)
{ਤਬ ਗੁਰੂ ਕਹਿਆ: 'ਹੇ ਪੰਡਿਤ! ਹੋਰ ਜਿਤਨਾ ਪੜਿਨਾ ਸੁਣਿਨਾ ਸਭੁ ਬਾਦਿ ਹੈ। ਬਿਨਾ ਪਰਮੇਸੁਰਿ ਕੇ ਨਾਮਿ ਸਭ ਬਾਦਿ ਹੈ। ਤਬਿ ਪਾਂਧੇ ਕਹਿਆ: 'ਨਾਨਕੁ ਹੋਰੁ ਪੜਿਣਾ ਮੇਰੇ ਤਾਈ ਬਤਾਈ ਵਿਖਾ ਜਿਤੁ ਪੜਿਐ ਛੁਟੀਦਾ ਹੈ।' ਤਬਿ ਨਾਨਕ ਕਹਿਆ: ‘ਸੁਣਿ ਹੇ ਸੁਆਮੀ! ਇਹੁ ਜੁ ਸੰਸਾਰਿ ਕਾ ਪੜਿਆ ਹੈ ਐਸਾ ਹੈ; ਜੋ ਮਸੂ ਦੀਵੇ ਕੀ ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣਹਾਰੁ ਅਰ ਲਿਖਿਆ ਸੋ ਕਿਆ ਲਿਖਿਆ ? ਮਾਇਆ ਕਾ ਜੰਜਾਲੁ ਲਿਖਿਆ। ਜਿਤੁ ਲਿਖਿਐ ਸਭ ਵਿਕਾਰ ਹੋਵਨਿ। ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ: ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰ ਤਪਸਿਆ ਕਾਗਦੁ ਕਰੀਐ। ਅਰੁ ਜੋ ਕਛੁ ਇਛਿਆ ਅੰਤੁ ਕਛੁ ਭਾਉ ਹੈ ਤਿਸਕੀ ਕਲਮ ਕਰੀਐ। ਅਰ ਚਿਤੁ ਲਿਖਣਿਹਾਰ ਕਰਹੁ ਅਰ ਲਿਖੀਐ; ਸੋ ਕਿਆ ਲਿਖੀਐ ? (ਪਰਮੇਸਰ ਕਾ ਨਾਮੁ ਲਿਖੀਐ, ਸਲਾਹ ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ ਬੇਅੰਤ ਸੋਭਾ ਲਿਖੇ, ਜੈਤੁ ਲਿਖੇ ਤਨ ਸੁਖੀ ਹੋਇ॥ ਤਿਸਕਾ ਅੰਤੁ ਪਾਰਾਵਾਰੁ ਕਿਛੁ ਪਾਯਾ ਨਹੀਂ ਜਾਤਾ।)}
੧. ਸ਼ਬਦ ਦੀਆਂ ਪਹਿਲੀਆਂ ਤੁਕਾਂ ਦਾ ਟੀਕਾ ਦੇ ਗੁੰਮ ਪੱਤਿਆਂ ਵਿਚ ਗਿਆ ਹੈ ਤੇ ਹਾਫਜ਼ਾਬਾਦ ਵਾਲੇ ਨੁਸਖੇ ਵਿਚ "ਤਬ ਗੁਰੂ ਤੋਂ ਪਾਯਾ ਨਹੀਂ ਜਾਤਾ"- ਤੱਕ ਦਾ ਸਾਰੇ ਦਾ ਸਾਰਾ ਪਾਠ ਨਹੀਂ ਹੈ। ਏਹ ਸਤਰਾਂ 'ਖਾਲਸਾ ਕਾਲਜ ਅੰਮ੍ਰਿਤਸਰ' ਵਾਲੇ ਨੁਸਖੇ ਤੋਂ ਦਿੱਤੀਆਂ ਹਨ, ਇਨ੍ਹਾਂ ਤੋਂ ਅਗੇ ਵਲੈਤ ਵਾਲੀ ਪੇਥੀ ਦਾ ਪਾਠ ਚੱਲ ਪੈਂਦਾ ਹੈ।
੨. ਇਥੋਂ ਅਗੇ ਵਲੈਤ ਵਾਲੀ ਪੇਥੀ ਦਾ ਪਾਠ ਚੱਲ ਪਿਆ।
ਹੇ ਪੰਡਤਾ! ਜੇ ਇਹ ਲੇਖਾ ਪੜ੍ਹਿਆ ਹੈ ਤਾਂ ਪੜ੍ਹ ਅਰ ਮੁਝ ਕਉ ਭੀ ਪੜ੍ਹਾਇ। ਨਾਹੀ ਤਾਂ ਨਾ ਪੜ੍ਹਾਇ। ਸੁਣ ਹੇ ਪੰਡਤਾ! ਜਹਾਂ ਇਹ ਤੇਰਾ ਜੀਉ ਜਾਵੇਗਾ, ਤਹਾਂ ਤੇਰੇ ਹੱਥ ਇਹ ਪੜਨਾ ਨੀਸਾਣ ਹੋਵੇਗਾ, ਤੇਰੇ ਨਜੀਕ ਜਮ ਕਾਲ ਨਾ ਆਵੇਗਾ।'
ਤਬ ਉਨ ਪੰਡਤ ਕਹਿਆ: 'ਏ ਨਾਨਕ! ਇਹ ਬਾਤਾਂ ਤੋਂ ਕਿਸ ਤੇ ਪਾਈਆਂ ਹਨ? ਪਰ ਸੁਣ ਹੇ ਨਾਨਕ! ਏਹੁ ਜੁ ਪਰਮੇਸਰ ਕਾ ਨਾਮ ਲੇਤੇ ਹੈਂ ਤਿਨ ਕਉ ਕਵਨ ਫਲ ਲਗਤੇ ਹੈਂ?' ਤਬ ਗੁਰੂ ਨਾਨਕ ਦੂਜੀ ਪਉੜੀ ਕਹੀ:-
ਜਿਥੈ ਮਿਲਹਿ ਵਡਿਆਈਆ ਸਦ ਖੁਸ਼ੀਆ ਸਦ ਚਾਉ॥
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ॥
ਕਰਮਿ ਮਿਲੈ ਤਾਂ ਪਾਈਐ ਨਾਹੀ ਗਲੀ ਵਾਉ ਦੁਆਉ॥੨॥ (ਪੰਨਾ੧੬)
ਤਬ ਗੁਰੂ ਬਾਬੇ ਨਾਨਕ ਕਹਿਆ: 'ਸੁਣਿ ਹੇ ਪੰਡਿਤਾ! ਜਹਾਂ ਏਹੁ ਤੇਰਾ ਜੀਉ ਜਾਵੇਗਾ ਤਹਾ ਇਸ ਪਰਮੇਸਰ ਸਿਮਰਣ ਕਾ ਏਹੁ ਪੁੰਨ ਹੋਵੇਗਾ ਜੋ ਸਦਾ ਸਦਾ ਖੁਸ਼ੀਆਂ, ਨਿਤ ਨਿਤ ਅਨੰਦ ਮਹਾ ਮੰਗਲ ਨਿਧਾਨ ਪਰਾਪਤਿ ਹੋਵਹਿਂਗੇ। ਪਰ ਜਿਨ੍ਹਾ ਮਨਿ ਬਚ ਕਰਮਿ ਕਰਕੇ ਸਿਮਰਿਆ ਹੈ। ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਹੀਂ ਜਾਤਾ।' ਤਬਿ ਓਹੁ ਪੰਡਿਤ ਹੈਰਾਨ ਹੋਇ ਰਹਿਆ ਫਿਰਿ ਉਨਿ ਪੰਡਤੁ ਕਹਿਆ: 'ਏ ਨਾਨਕ! ਏਹੁ ਜੋ ਪਰਮੇਸਰ ਕਾ ਨਾਮੁ ਲੇਤੇ ਹੈਂ ਤਿਨ ਕਉ ਤਾਂ ਕੋਈ ਨਹੀ ਜਾਣਤਾ, ਉਨ ਕਉ ਤਾਂ ਰੋਟੀਆਂ ਭੀ ਨਾਹੀਂ ਜੁੜਿ ਆਵਤੀਆਂ, ਅਰੁ ਇਕ ਜੋ ਪਾਤਸਾਹੀ ਕਰਦੇ ਹੈਨਿ, ਸੋ ਬੁਰਿਆਈਆਂ ਭੀ ਕਰਦੇ ਹੈਨਿ ਅਰੁ ਪਰਮੇਸਰੁ ਭੀ ਨਾਹੀ ਸਿਮਰਦੇ; ਕਹੁ ਦੇਖਾ ਓਨਿ ਕਵਨ ਪਾਪ ਕੀਤੇ ਹੈਨਿ ਜੋ ਪਾਤਸਾਹੀ ਭੀ ਡਰਹਿ ਅਰੁ ਪਰਮੇਸਰ ਤੇ ਭੀ ਨਾ ਡਰਹਿ?' ਤਬ ਫਿਰ ਗੁਰੂ ਨਾਨਕ ਤੀਜੀ ਪਉੜੀ ਕਹੀ:-
ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ॥
ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ॥੩॥ (ਪੰਨਾ ੧੬)
ਤਬ ਗੁਰੂ ਬਾਬੇ ਨਾਨਕ ਕਹਿਆ: 'ਸੁਣ ਹੋ ਪੰਡਤ! ਇਕ ਆਵਤੇ ਹੈਂ, ਇਕ ਜਾਤੇ ਹੈਂ ਇਕ ਸਾਹ ਹੈਂ, ਇਕ ਪਾਤਿਸਾਹ ਹੈਂ, ਇਕ ਉਨਕੇ ਆਗੈ ਭਿਖਿਆ ਮੰਗਿ ਮੰਗਿ ਖਾਤੇ ਹੈਂ, ਪਰ ਸੁਣਿ ਹੇ ਪੰਡਿਤ! ਜੇ ਉਹਾਂ ਆਗੇ ਜਾਵਹਿਗੇ, ਅਰੁ ਜੁ ਈਹਾਂ ਸੁਖੁ ਕਰਤੇ ਹੈਂ, ਪਰਮੇਸਰ ਨਹੀਂ ਸਿਮਰਤੇ ਉਨ ਕਉ ਐਸੀ ਸਜਾਇ ਮਿਲੈਗੀ, ਜੈਸੀ ਕਪੜੇ ਕਉ ਧੋਬੀ ਦੇਤਾ ਹੈ, ਅਰ ਤਿਲਾਂ ਕਉ ਤੇਲੀ ਦੇਤਾ ਹੈ, ਅਰੁ ਨਰਕ ਕੁੰਡੇ ਮਿਲਹਿਗੇ। ਅਰੁ ਜੋ ਪਰਮੇਸਰ ਕਉ ਸਿਮਰਤੇ ਹੈਂ, ਅਰ ਭਿਖਿਆ ਮੰਗਿ ਮੰਗਿ ਖਾਤੇ ਹੈਂ, ਉਨ ਕਉ ਦਰਗਾਹ ਵਡਿਆਈਆਂ ਮਿਲਹਿਗੀਆਂ । ਤਬ ਪੰਡਿਤ ਹੈਰਾਨ ਹੋਇ ਗਇਆ, ਕਹਿਓਸੁ: 'ਏਹੁ ਕੋਈ ਵਡਾ ਭਗਤ ਹੈ । ਤਬ ਫਿਰਿ ਪੰਡਿਤ ਕਹਿਆ: 'ਨਾਨਕ! ਤੂ ਐਸੀ ਬਾਤ ਕਰਦਾ ਹੈਂ, ਸੋ ਕਿਉ ਕਰਦਾ ਹੈਂ? ਅਜੇ ਤਾਂ ਬਾਲਕ ਹੈਂ। ਕੁਛ ਮਾਤਾ ਪਿਤਾ, ਇਸਤ੍ਰੀ ਕੁਟੰਬ ਕਾ ਸੁਖੁ ਦੇਖ, ਅਜੇ ਤੇਰਾ ਕਿਥੇ ਓੜਕ ਹੈਂ। ਤਬ ਗੁਰੂ ਨਾਨਕ ਜੀ ਚਉਥੀ ਪਉੜੀ ਕਹੀ:
"ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ॥
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥
ਨਾਨਕ ਉਠੀ ਚਲਿਆ ਸਭਿ ਕੂੜੈ ਤੁਟੈ ਨੇਹ॥੪॥੬॥ (ਪੰਨਾ ੧੬)
ਤਿਸ ਕਾ ਪਰਮਾਰਥ ਗੁਰੂ ਨਾਨਕ ਕਹਿਆ:-
ਸੁਣ ਹੋ ਪੰਡਿਤੁ! ਓਸੁ ਸਾਹਿਬ ਕਾ ਐਸਾ ਡਰੁ ਹੈ ਜੇ ਮੇਰੀ ਦੇਹ ਭੈਮਾਨੁ ਹੋਇ ਗਈ ਹੈ। ਜੋ ਈਹਾਂ ਖਾਨ ਸੁਲਤਾਨ ਕਹਾਇਦੇ ਥੇ ਸੋ ਭੀ ਮਰਿ ਖਾਕ ਹੋਇ ਗਏ। ਜਿਨਕਾ ਅਮਰ ਮਨੀਤਾ ਥਾ, ਜਿਨਕੈ ਡਰਿ ਪ੍ਰਿਥਵੀ ਭੈਮਾਨ ਹੋਤੀ ਥੀ ਸੋ ਭੀ ਮਰਿ ਖਾਕ ਹੋਇ ਗਏ। ਸੁਣ ਹੋ ਪੰਡਿਤਾ! ਮੈਂ ਕੂੜਾ ਨੇਹੁ ਕਿਸ ਸੋਂ ਕਰਉਂ. ਹਮ ਭੀ ਉਠਿ ਜਾਹਿਂਗੇ, ਖਾਕ ਦਰ ਖ਼ਾਕ
ਹੋਇ ਜਾਹਿਗੇ, ਹਮ ਤਿਸਕੀ (ਬੰਦਗੀ ਕਰਹਿਗੇ ਜੋ ਜੀਅ ਲਏਗਾ ਫਿਰਿ ਇਸ ਸੰਸਾਰ ਸੳ) ਕੂੜਾ ਨੇਹੁ ਕਿਆ ਕਰਹਿ?'
ਤਬ ਪੰਡਿਤ ਹੈਰਾਨ ਹੋਇ ਗਇਆ, ਨਮਸਕਾਰੁ ਕੀਤੋਸੁ, ਜੇ ਕੋਈ ਪੂਰਾ ਹੈ: 'ਜੋ ਤੇਰੇ ਆਤਮੇ ਆਉਂਦੀ ਹੈ ਸੋ ਕਰਿ'। ਤਬ ਗੁਰੂ ਬਾਬਾ ਜੀ ਘਰਿ ਆਇਕੈ ਬੈਠ ਰਹਿਆ। ਬੋਲੋ ਵਾਹਿਗੁਰੂ।
੩. ਕੁੜਮਾਈ, ਵਿਆਹ
ਆਗਿਆ ਪਰਮੇਸ਼ਰ ਕੀ ਹੋਈ ਜੋ ਕਿਰਤਿ ਕਛੁ ਨ ਕਰੈ। ਜੇ ਬੈਠੇ ਤਾਂ ਬੈਠਾ ਹੀ ਰਹੈ, ਜਾਂ ਸੋਵੇ ਤਾਂ ਸੋਇਆ ਹੀ ਰਹੈ। ਫ਼ਕੀਰਾਂ ਨਾਲਿ ਮਜਲਸ ਕਰੈ। ਬਾਬਾ ਕਾਲੂ ਹੈਰਾਨ ਹੋਇ ਗਇਆ, ਕਹਿਆ ਸੁ 'ਨਾਨਕ! ਤੂੰ ਇਵੈ ਰਹੈ ਤਾਂ ਕਿ ਹੋਵੈ?
ਜਬ ਗੁਰੂ ਨਾਨਕ ਬਰਸਾਂ ਨਵਾਂ ਕਾ ਹੋਆ ਤਬਿ ਫਿਰਿ (ਤੋਰਕੀ ਪੜ੍ਹਨ ਪਾਇਆ। ਵਤ ਘਰਿ ਬਹਿ ਗਇਆ, ਦਿਲ ਦੀ ਖ਼ਬਰ ਗਲ ਕਿਸੈ ਨਾਲ ਕਰੈ ਨਾਹੀਂ। ਤਬ ਕਾਲੂ ਨੂੰ ਲੋਕਾਂ ਆਖਿਆ 'ਕਾਲੂ! ਇਸਦਾ ਵਿਵਾਹ ਕਰ'। ਤਬ ਕਾਲੂ ਉਠ ਖੜਾ ਹੋਇਆ ਚਿਤਵਨੀ ਕੀਤੀਆਸੁ ਜੋ ਕਿਵੇ ਕੁੜਮਾਈ ਹੋਵੈ। ਤਦ ਮੂਲਾ ਖੱਤ੍ਰੀ ਜਾਤਿ ਚੋਣਾ ਤਿਸਦੇ ਘਰ ਕੁੜਮਾਈ ਹੋਈ।
੧. ਇਥੇ ਹਾ:ਬਾ:ਨੁ: ਵਿਚ ਸਾਰੀ ਇਬਾਰਤ ਨਹੀਂ ਹੈ, ਫੋਟੋ ਦੇ ਨੁਸਖ਼ੇ ਵਿਚ ਹਾਸ਼ੀਏ ਛਿਜੇ ਹੋਣ ਕਰਕੇ ਅੱਖਰ ਨਹੀਂ ਆਏ। ਇਹ ਪਾਠ-ਬੰਦਗੀ ਕਰਹਿੰਗੇ ਜੋ-ਤੋਂ-ਇਸ ਸੰਸਾਰ ਸਉ-ਖਾਲਸਾ ਕਾਲਜ ਵਾਲੀ ਪੋਥੀ ਤੋਂ ਪਾਏ ਹਨ।
੨. ਏਥੋਂ ਅੱਗੇ ਵਲੈਤ ਵਾਲੇ ਨੁਸਖੇ ਵਿਚ ਦੋ ਪਤਰੇ ਹੈਨ ਨਹੀਂ, ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਤੋਂ ਦੇ ਪਤਰੇ ਦੀ ਇਬਾਰਤ-ਤੋਰਕੀ ਪੜ੍ਹਨ ਤੋਂ ਓਥੇ ਕਿਛੁ ਨਹੀਂ ਉਜੜਿਆ"-(ਪੰਨਾ ੨੭) ਤਕ ਏਥੇ ਪਾਈ ਹੈ।
੩. ਪਿਛਲੇਰੀਆਂ ਸਾਖੀਆਂ ਵਿਚ ਵਿਵਾਹ ਸੁਲਤਾਨ ਪੁਰ ਜਾ ਕੇ ਹੋਯਾ ਲਿਖਿਆ ਹੈ। ਪਰ ਭਾਈ ਮਨੀ ਸਿੰਘ ਜੀ ਨੇ ਵਿਆਹ ਇਥੇ ਹੀ ਹੋਇਆ ਦੱਸਿਆ ਹੈ
ਤਾਂ ਬਾਬਾ ਬਰਸਾਂ ਬਾਰਾਂ ਕਾ ਹੋਇਆ ਤਬ ਵੀਵਾਹਿਆ। ਬਾਬਾ ਲੱਗਾ ਸੰਸਾਰ ਕੀ ਕਿਰਤ ਕਰਣ, ਪਰ ਚਿਤ ਕਿਸੈ ਨਾਲ ਲਾਏ ਨਾਹੀਂ, ਘਰ ਦੀ ਖ਼ਬਰ ਲਏ ਨਾਹੀਂ, ਘਰ ਦੇ ਆਦਮੀ ਆਖਣ : 'ਜੋ ਅੱਜ ਕਲ ਫ਼ਕੀਰਾਂ ਨਾਲ ਉਠ ਜਾਂਦਾ ਹੈ'। ਬੋਲੇ ਵਾਹਿਗੁਰੂ।
੪. ਖੇਤ ਹਰਿਆ
ਤਬ ਆਗਿਆ ਪਰਮੇਸਰ ਕੀ ਹੋਈ, ਜੋ ਇਕ ਦਿਨ ਕਾਲੂ ਕਹਿਆ: 'ਨਾਨਕ ਇਹ ਘਰ ਦੀਆਂ ਮਹੀਂ ਹਨ ਤੂੰ ਚਾਰ ਲੈ ਆਉ । ਤਬ ਗੁਰੂ ਨਾਨਕ ਮਹੀਂ ਲੈ ਕਰ ਬਾਹਰ ਗਿਆ ਤਾਂ ਚਰਾਇ ਲੈ ਆਇਆ। ਫਿਰ ਅਗਲੇ ਦਿਨ ਗਇਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀ। ਤਬ ਇਕ ਭੱਟੀ ਥਾ ਕਣਕ ਦਾ ਖਾਂਵਦ। ਉਹ ਆਇ ਗਇਆ; ਉਨ ਭੱਟੀ ਕਹਿਆ: 'ਭਾਈ ਵੇ! ਤੂੰ ਜੋ ਖੇਤ ਉਜਾੜਿਆ ਹੈ, ਸੋ ਕਿਉ ਉਜਾੜਿਆ ਹੈ? ਇਸ ਉਜਾੜੇ ਦਾ ਜਵਾਬ ਦੇਹ'। ਤਬ ਗੁਰੂ ਨਾਨਕ ਕਹਿਆ 'ਭਾਈ ਵੇ! ਤੇਰਾ ਕਿਛੁ ਨਾਹੀਂ ਉਜਾੜਿਆ! ਕਿਆ ਹੋਇਆ ਜਿ ਕਿਸੈ ਮਹੀਂ ਮੂੰਹ ਪਾਇਆ ? ਖੁਦਾਇ ਇਸੈ ਵਿਚ ਬਰਕਤ ਘੱਤਸੀ। ਤਾਂ ਭੀ ਉਹ ਰਹੈ ਨਾਹੀ, ਗੁਰੂ ਨਾਨਕ ਨਾਲ ਲੱਗਾ ਲੜਨ। ਤਬ ਗੁਰੂ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ, ਤਬ ਰਾਇ ਬੁਲਾਰ ਕਹਿਆ: 'ਏਹ ਦਿਵਾਨਾ ਹੈ, ਤੁਸੀਂ ਕਾਲੂ ਨੂੰ ਸਦਾਵਹੁ'। ਤਬ ਕਾਲੂ ਨੂੰ ਸਦਾਇਆ। ਤਬ ਰਾਇ ਬੁਲਾਰ ਆਖਿਆ: 'ਕਾਲੂ ਇਸ ਪੁਤ੍ਰ ਨੂੰ ਸਮਝਾਇਦਾ ਕਿਉਂ ਨਾਂਹੀ, ਜੋ ਪਰਾਈ ਖੇਤੀ ਉਜਾੜ ਆਇਆ ਹੈ? ਭਲਾ ਦਿਵਾਨਾ ਕਰ ਛਡਿਆ ਆਹੀ। ਭਾਈ ਵੇ! ਏਹ ਉਜਾੜਾ ਜਾਇ ਭਰ ਦੇਹ, ਨਾਹੀ ਤਾਂ ਤੁਰਕਾਂ ਪਾਸ ਜਾਇ ਖੜਾ ਹੋਸੀਆ'। ਤਬ ਕਾਲੂ ਕਹਿਆ, 'ਜੀ ਮੈਂ ਕਿਆ ਕਰੀਂ? ਏਹ ਅਜੈ ਭੀ ਦਿਵਾਨਾ ਫਿਰਦਾ ਹੈ'। ਤਬ ਰਾਇ ਬੁਲਾਰ
ਆਖਿਆ, 'ਮੈਂ ਤੇਰੇ ਤਾਈਂ ਗੁਨਾਹ ਬਖਸ਼ਿਆ, ਪਰ ਤੂੰ ਇਸਦਾ ਉਜਾੜਾ ਭਰ ਦੇਹ' । ਤਬਿ ਨਾਨਕੁ ਮਹੀਨੇ ਤਿੰਨ ਤਾਈ ਖਾਵੈ ਪੀਵੈ ਕਿਛੁ ਨਾਹੀ। ਤਬ ਗੁਰੂ ਨਾਨਕ ਆਖਿਆ: 'ਜਾਇ ਦੇਖਹੁ, ਓਥੈ ਕਿਛੁ ਨਾਹੀ ਉਜੜਿਆ' ।)
ਤਬ ਭੱਟੀ ਕਹਿਆ: 'ਜੀ ਮੇਰਾ ਖੇਤੁ ਉਜੜਿਆ ਹੈ, ਮੇਰਾ ਤਪਾਵਸੁ ਕਰਿ, ਨਾਹੀ ਤਾਂ ਮੈਂ ਤੁਰਕਾਂ ਪਾਸ ਵੈਂਦਾ ਹਾਂ । ਤਬ ਗੁਰੂ ਨਾਨਕ ਆਖਿਆ: 'ਦੀਵਾਨ ਸਲਾਮਤਿ! ਜੇ ਹਿਕੁ ਪਠਾ ਰੁੜਿਕਾ ਟੁਕਿਆ ਹੋਵੇ ਤਾਂ ਜਬਾਬੁ ਕਰਣਾ, ਪਰ ਤੁਸੀਂ ਆਪਣਾ ਆਦਮੀ ਭੇਜਿ ਕਰਿ ਦੇਖਹੁ । ਤਬ ਰਾਇ ਬੁਲਾਰ ਆਪਣੇ ਪਿਆਦੇ ਭੇਜੇ! ਜੋ ਊਹਾਂ ਆਦਮੀ ਜਾਵਨਿ ਤਾਂ (ਖੇਤੀ ਸਬੂਤ ਖੜੀ ਹੈ*), ਇਕ ਪਠਾ ਖੇਤੀ ਦਾ ਉਜੜਿਆ ਨਾਹੀਂ ਤਬ ਬਾਬੇ ਸਬਦ ਉਚਾਰਣ ਕੀਤਾ:-
ਸੂਹੀ ਮਹਲਾ ੧
ਜੋਗੀ ਹੋਵੇ ਜੋਗਵੈ ਭੋਗੀ ਹੋਵੈ ਖਾਇ॥
ਤਪੀਆ ਹੋਵੈ ਤਪੁ ਕਰੈ ਤੀਰਥਿ ਮਲਿ ਮਲਿ ਨਾਇ॥੧॥
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੇ ਅਲਾਇ॥੧॥ਰਹਾਉ॥
ਜੈਸਾ ਬੀਜੈ ਸੋ ਲੁਣੈ ਜੋ ਖਟੈ ਸੋੁ ਖਾਇ॥
ਅਗੈ ਪੁਛ ਨ ਹੋਵਈ ਜੋ ਸਣੁ ਨੀਸਾਣੈ ਜਾਇ॥੨॥
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ॥
ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ॥੩॥
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ॥
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ॥੪॥
(ਪੰਨਾ ੭੩੦)
ਤਬਿ ਰਾਇ ਬੁਲਾਰ ਉਸ ਭੱਟੀ ਕਉ ਝੂਠਾ ਕੀਤਾ, ਗੁਰੂ ਨਾਨਕੁ ਅਤੈ ਕਾਲੂ ਦੋਵੈ ਘਰਿ ਆਏ।
* ਏਥੇ ਵਲੈਤ ਵਾਲੇ ਨੁਸਖੇ ਵਿਚ ਇਕ ਸਤਰ ਮਿਟੀ ਹੋਈ ਹੈ, ਇਹ ਪਾਠ:-‘ਖੇਤੀ ਸਬੂਤ ਖੜੀ ਹੈ-" ਖਾਲਸਾ ਕਾਲਜ ਦੇ ਨੁਸਖੇ ਤੋਂ ਲੀਤਾ ਹੈ।
੫. ਬ੍ਰਿਛ ਦੀ ਛਾਂ ਨਾ ਫਿਰੀ
ਤਬਿ ਆਗਿਆ ਪਰਮੇਸਰ ਕੀ ਹੋਈ. ਜੋ ਗੁਰੂ ਨਾਨਕ ਦੇ ਘਰ ਦੁਇ ਬੇਟੇ ਹੋਏ: ਲਖਮੀਦਾਸ ਤੇ ਸ੍ਰੀਚੰਦੁ। ਪਰ ਬਾਬੇ ਦੀ ਉਦਾਸੀ ਮਿਟੈ ਨਾਹੀਂ। ਗੁਰੂ ਨਾਨਕ ਰੁਖੀ ਬਿਰਖੀ ਜਾਇ ਉਦਾਸੁ ਰਹੈ॥ ਤਬਿ ਇਕ ਦਿਨ ਗੁਰੂ ਬਾਬਾ ਨਾਨਕ ਜੀ ਜਾਇ ਕਰਿ ਬਾਗ ਵਿਚ ਸੁਤਾ, ਫਿਰਿ ਦਿਨੁ ਲਥਾ ਉਠੇ ਨਾਹੀ। ਤਬ ਰਾਇਬੁਲਾਰ ਦੇਵ ਭੱਟੀ ਸਿਕਾਰਿ ਚੜਿਆ ਥਾ, ਆਉਂਦਾ ਆਉਂਦਾ ਜਾ ਬਾਗ ਵਿਚ ਆਵੈ, ਤਾਂ ਕੋਈ ਦਰਖਤ ਹੇਠ ਸੁੱਤਾ ਪਇਆ ਹੈ। ਪਰ ਜਾਂ ਦੇਖੈ ਤਾਂ ਹੋਰਨਾਂ ਦਰਖਤਾਂ ਦੀ ਛਾਇਆ ਚਲਿ ਗਈ ਹੈ, ਅਰੁ ਇਸੁ ਦਰਖਤ ਦਾ ਪ੍ਰਛਾਵਾਂ ਖੜਾ ਹੈ। ਤਬ ਰਾਇ ਬੁਲਾਰ ਆਖਿਆ, 'ਇਸਨੂੰ ਜਗਾਇਹੁ'। ਜਬ ਉਠਾਇਆ, ਤਾਂ ਕਾਲੂ ਦਾ ਪੁੱਤ੍ਰ ਹੈ। ਤਬਿ ਰਾਇ ਬੁਲਾਰ ਆਖਿਆ, 'ਯਾਰੋ! ਕੱਲ ਵਾਲੀ ਵੀ ਗਲਿ ਡਿਠੀ ਹੈ, ਅਰ ਏਹੁ ਭੀ ਦੇਖਹੁ, ਏਹ ਖਾਲੀ ਨਾਹੀ'। ਤਬਿ ਰਾਇ ਬੁਲਾਰ ਭੱਟੀ ਘਰਿ ਆਇਆ। ਆਇ ਕਰਿ ਕਾਲੂ ਨੂੰ ਸਦਾਇਓਸੁ, ਅਰੁ ਆਖਿਓਸੁ: 'ਕਾਲੂ! ਮਤੁ ਇਸੁ ਪੁਤ੍ਰ ਨੋ ਫਿਟੁ ਮਾਰ ਦੇਂਦਾ ਹੋਵੇਂ, ਇਹ ਮਹਾਂਪੁਰਖੁ ਹੈ; ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ। ਕਾਲੂ ਤੂੰ ਭੀ ਨਿਹਾਲੁ ਹੋਆ", ਅਤੇ ਮੈਂ ਭੀ ਨਿਹਾਲੁ ਹਾਂ, ਜਿਸ ਦੇ ਸਹਰ ਵਿਚਿ ਇਹ ਪੈਦਾ ਹੋਆ ਹੈ। ਤਬਿ ਕਾਲੂ ਆਖਿਆ, 'ਜੀ ਖੁਦਾਇ ਦੀਆ ਖੁਦਾਇ ਹੀ ਜਾਣੈ।” ਕਾਲੂ ਘਰਿ ਆਇਆ।
੧. ਹਾ:ਬਾ: ਨੁਸਖ਼ੇ ਵਿਚ ਪਾਠ 'ਅਗਲੀ ਗਲ' ਹੈ।
੨. ਇਸ ਥਾਵੇਂ ਹਾ:ਬਾ: ਨੁਸਖੇ ਵਿਚ ਏਹ ਅਖਰ:- 'ਜੋ ਤੇਰਾ ਪੁਤ੍ਰ ਹੈ-ਹੋਰ ਬੀ ਵਾਧੂ ਹੈਨ।
੬. ਖੇਤੀ, ਵਣਜ, ਸਉਦਾਗਰੀ, ਚਾਕਰੀ
ਤਬ ਗੁਰੂ ਨਾਨਕ ਫਕੀਰਾਂ ਨਾਲ ਮਜਲਸਿ ਕਰੈ। ਹੋਰੁ ਕਿਸੇ ਨਾਲਿ ਗਲ ਕਰੈ ਨਾਹੀ। ਤਬ ਸਬ ਪਰਵਾਰ ਦੁਖਿਆ। ਆਖਨਿ: 'ਜੋ ਏਹੁ ਕਮਲਾ ਹੋਆ ਹੈ। ਤਬਿ ਗੁਰੂ ਨਾਨਕ ਜੀ ਕੀ ਮਾਤਾ ਆਈ ਉਸ ਆਖਿਆ: 'ਬੇਟਾ! ਤੁਧ ਫ਼ਕੀਰਾਂ ਨਾਲ ਬੈਠਿਆਂ ਸਰਦੀ ਨਾਹੀ, ਤੈਨੂੰ ਘਰੁ ਬਾਰੁ ਹੋਇਆ, ਧੀਆਂ ਪੁਤ੍ਰ ਹੋਏ, ਰੁਜ਼ਗਾਰ ਭੀ ਕਰਿ। ਨਿਤ ਨਿਤ ਭਲੇਰੀਆਂ ਗਲਾਂ ਛਡਿ, ਅਸਾਂ ਨੂੰ ਲੋਕ ਹਸਦੇ ਹੈਨਿ, ਜੋ ਕਾਲੂ ਦਾ ਪੁਤ੍ਰ ਮਾਖੁਟੁ ਹੋਆ ਹੈ'। ਜਾਂ ਏਹੁ ਗੱਲਾਂ ਮਾਤਾ ਆਖੀਆਂ, ਪਰੁ ਗੁਰੂ ਨਾਨਕ ਦੇ ਦਿਲਿ ਕਾਈ ਲਗੀਆਂ ਨਾਹੀ। ਫਿਕਰਵਾਨੁ ਹੋਇ ਕਰਿ ਪੈ ਰਹਿਆ। ਜਿਉਂ ਪਇਆ, ਤਿਉਂ ਦਿਹਾਰੇ ਚਾਰਿ ਗੁਜਰਿ ਗਏ ਜਾਂ ਮਲਿ ਚੁਕੀ ਤਾਂ ਬਾਬੇ ਦੀ ਇਸਤ੍ਰੀ ਸਸੁ ਪਾਸਿ ਆਈ। ਉਨਿ ਆਖਿਆ: 'ਸਸੁ! ਤੂ ਕਿਆ ਬੈਠੀ ਹੈਂ ? ਜਿਸ ਦਾ ਪੁਤ੍ਰ ਪਇਆ ਹੈ, ਚਉਥਾ ਦਿਹਾੜਾ ਹੋਆ ਹੈ। ਖਾਂਦਾ ਪੀਂਦਾ ਕਿਛੁ ਨਾਹੀਂ । ਤਬ ਮਾਤਾ ਆਈ, ਉਨਿ ਆਖਿਆ: 'ਬੇਟਾ! ਤੁਧੁ ਪਇਆਂ ਬਣਦੀ ਨਾਹੀਂ, ਕੁਛ ਖਾਹਿ ਪੀਉ, ਖੇਤੀ ਪਤੀ ਦੀ ਖਬਰਿ ਸਾਰਿ ਲਹੁ, ਕਿਛੁ ਰੁਜ਼ਗਾਰ ਦੀ ਖਬਰਿ ਲਹੁ, ਤੇਰਾ ਸਭ ਕੁਟੰਬ ਦਿਲਗੀਰ ਹੈ, ਅਤੇ ਬੇਟਾ ਜੋ ਤੁਧੁ ਨਾਹੀ ਭਾਂਵਦਾ, ਸੁ ਨਾ ਕਰਿ ਅਸੀ ਤੈਨੂੰ ਕਿਛੁ ਨਹੀ ਆਖਦੇ, ਤੂ ਫਿਕਰਵਾਨ ਕਿਉਂ ਹੈ ?' ਤਬਿ ਕਾਲੂ ਨੂੰ ਖਬਰ ਹੋਈ, ਤਾਂ ਕਾਲੂ ਆਇਆ, ਆਖਿਆ: 'ਬੱਚਾ! ਤੈਨੂੰ ਅਸੀਂ ਕਿ ਆਖਦੇ ਹਾਂ? ਪਰ ਰੁਜਗਾਰ ਕੀਤਾ ਭਲਾ ਹੈ। ਜਿ ਖੱਤਰੀਆ ਦਿਆਂ ਪੁਤ੍ਰ ਪਾਸਿ ਪੰਜੀਹੇ ਹੋਂਦੇ ਹੈਨ ਤਾਂ ਰੁਜ਼ਗਾਰ ਕਰਦੇ ਹੈਨਿ*। ਰੁਜ਼ਗਾਰ ਕੀਤਾ ਭਲਾ ਹੈ, ਬੇਟਾ! ਅਸਾਡੀ ਖੇਤੀ ਬਾਹਰਿ ਪੱਕੀ ਖੜੀ ਹੈ, ਅਰ ਤੂ ਓਜਾੜ ਨਾਹੀ, ਕਿਉਂ ਜਿ ਵਿਚ ਖਲਾ ਹੋਵੈਂ, ਤਾਂ ਆਖਨਿ, ਜੋ ਕਾਲੂ ਕਾ ਪੁਤ੍ਰ ਭਲਾ ਹੋਆ। ਬੇਟਾ! ਖੇਤੀ ਖਸਮਾ ਸੇਤੀ'।
* ਹਾ:ਬਾ: ਨੁਸਖੇ ਦਾ ਪਾਠ ਹੈ: 'ਜੋ ਖਤ੍ਰੀਆਂ ਦਿਆਂ ਪੁਤ੍ਰਾਂ ਪਾਸ ਪਜੀਹੇ ਹੁੰਦੇ ਹੈਨ ਤਾਂ ਰੁਜਗਾਰ ਕਰਦੇ ਨਾਹੀ ?'
ਤਾਂ ਗੁਰੂ ਨਾਨਕ ਬੋਲਿਆ, 'ਪਿਤਾ ਜੀ! ਅਸਾਂ ਨਵੇਕਲੀ ਖੇਤੀ ਵਾਹੀ ਹੈ, ਸੋ ਅਸੀਂ ਤਕਰੀਂ ਰਖਦੇ ਹਾਂ, ਅਸਾਂ ਹਲ ਵਾਹਿਆ ਹੈ, ਬੀਉ ਪਾਇਆ ਹੈ, ਵਾੜਿ ਕੀਤੀ ਹੈ, ਅਠੇ ਪਹਿਰ ਖੜੇ ਰਖਦੇ ਹਾਂ"। ਪਿਤਾ ਜੀ ਅਸੀਂ ਆਪਣੀ ਖੇਤ੍ਰੀ ਸੰਭਾਲ ਸੰਘਦੇ ਨਾਹੀਂ ਪਰਾਈ ਦੀ ਸਾਰਿ ਕਿਆ ਜਾਣਹਿ'। ਤਬਿ ਕਾਲੁ ਹੈਰਾਨ ਹੋਇ ਰਹਿਆ। ਆਖਿਆਸੁ, ਵੇਖੋ ਲੋਕੋ ਇਹੁ ਕਿਆ ਆਖਦਾ ਹੈ'। ਤਬਿ ਕਾਲੂ ਆਖਿਆ: 'ਤੈ ਨਵੇਕਲੀ ਖੇਤੀ ਕਦਿ ਵਾਹੀ ਹੈ? ਕਮਲੀਆਂ ਗੱਲਾਂ ਛਡਿ, ਅਗੈ ਅਗੇਰੇ ਪਰ", ਜੇ ਤੁਧੁ ਭਾਵਸੀ, ਤਾਂ ਅਗਲੀ ਫਸਲੀ ਤੈਨੂੰ ਨਵੇਕਲੀ ਖੇਤੀ ਵਾਹਿ ਦੇਸਾਂ ਹੈ। ਦਿਖਾ ਤੂ ਕਿਉ ਕਰਿ ਪਕਾਇ ਖਾਵਿਸੀ । ਤਬ ਗੁਰੂ ਨਾਨਕ ਆਖਿਆ: 'ਪਿਤਾ ਜੀ, ਅਸਾਂ ਖੇਤੀ ਹੁਣਿ ਵਾਹੀ ਹੈ ਅਤੇ ਭਲੀ ਜਮੀ ਹੈ। ਦਿਸਣਿ ਪਾਸਣਿ ਭਲੀ ਹੈ। ਤਬ ਕਾਲੂ ਆਖਿਆ: 'ਬੱਚਾ! ਅਸਾਂ ਤੇਰੀ ਖੇਤੀ ਡਿਠੀ ਕਾਈ ਨਾਹੀ। ਤੂ ਕਿਆ ਆਖਦਾ ਹੈਂ?? ਤਬਿ ਗੁਰੂ ਨਾਨਕ ਆਖਿਆ 'ਪਿਤਾ ਜੀ! ਅਸਾਂ ਏਹੁ ਖੇਤੀ ਵਾਹੀ ਹੈ, ਜੋ ਤੂੰ ਸੁਣੇਗਾ? ਤਬ ਬਾਬੇ ਨਾਨਕ ਇਕੁ ਸਬਦੁ ਉਠਾਇਆ:-
ਰਾਗੁ ਸੋਰਠਿ ਮਹਲਾ ੧ ਘਰੁ ੧॥
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥੧॥
ਬਾਬਾ ਮਾਇਆ ਸਾਥਿ ਨ ਹੋਇ॥
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ਰਹਾਉ॥
੧. ਹਾ:ਬਾ: ਨੁਸਖੇ ਵਿਚ ਪਾਠ ਤਕੜੀ ਹੈ।
੨. ਪਾਠਾਂਤ੍ਰ-ਰਹਿੰਦੇ ਹਾਂ।
੩. ਪਾਠਾਂਤ੍ਰ-ਅਸੀਂ ਆਪਣੀ ਖੇਤੀ ਦੀ ਸਭ ਸੋਝੀ ਰਖਦੇ ਹਾਂ, ਪਰਾਈ ਦੀ ਸਾਰ ਕਿਆ ਜਾਣਦੇ ਹਾਂ।
੪. 'ਅਗੇ ਅਗੇਰੇ ਪਰ ਏਹ ਪਦ ਹਾ:ਬਾ: ਨੁਸਖੇ ਵਿਚ ਨਹੀਂ ਹਨ।
(*ਤਬ ਫੇਰ ਕਾਲੂ ਬੋਲਿਆ, ‘ਬੱਚਾ! ਤੂ ਹੱਟ ਬਹੁ, ਅਸਾਡੀ ਭੀ ਹੱਟ ਹੈ। ਤਬ ਫੇਰ ਗੁਰੂ ਨਾਨਕ ਜੀ ਦੂਜੀ ਪਉੜੀ ਆਖੀ:-
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ॥
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ॥
ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ॥੨॥
ਤਬ ਫਿਰ ਕਾਲੂ ਕਹਿਆ, ਬੱਚਾ, ਜੇ ਤੂੰ ਹੱਟ ਨਾਹੀਂ ਬਹਿੰਦਾ, ਤਾਂ ਘੋੜੇ ਲੈ ਕਰ ਸੌਦਾਗਰੀ ਕਰ, ਤੇਰੀ ਆਤਮਾ ਉਦਾਸ ਹੈ, ਪਰ ਤੂੰ ਰੁਜ਼ਗਾਰ ਭੀ ਕਰ, ਅਤੇ ਪ੍ਰਦੇਸ ਭੀ ਦੇਖਿ, ਅਸੀਂ ਆਖਾਂਹੇ ਜੇ ਰੁਜਗਾਰ ਗਇਆ ਹੈ: ਹੁਣ ਆਂਵਦਾ ਹੈ। ਤਬ ਗੁਰ ਨਾਨਕ ਜੀ ਤੀਜੀ ਪਉੜੀ ਆਖੀ:-
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ॥
ਖਰਚੁ ਬੰਨ੍ਹ ਚੰਗਿਆਈਆ ਮਤੁ ਮਨ ਜਾਣਹਿ ਕਲੁ॥
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ॥
ਤਬ ਫੇਰ ਕਾਲੂ ਆਖਿਆ: 'ਨਾਨਕ ਤੂ ਅਸਾਥਹੁ ਗਇਆ ਹੈਂ, ਪਰ ਤੂ ਜਾਹਿ ਚਾਕਰੀ ਕਰ। ਦੌਲਤ ਖ਼ਾਨ ਕਾ ਮੋਦੀ ਤੇਰਾ ਬਹਿਣੇਈ ਹੈ, ਓਹ ਚਾਕਰੀ ਕਰਦਾ ਹੈ, ਤੂੰ ਭੀ ਜਾਇ ਜੈਰਾਮ ਨਾਲ ਚਾਕਰੀ ਕਰ, ਮਤ ਤੇਰਾ ਆਤਮਾ ਓਥੈ ਟਿਕੈ। ਅਸਾਂ ਤੇਰਾ ਖਟਨ ਛਡਿਆ ਹੈ। ਬੇਟਾ, ਜੇਕਰ ਤੂ ਉਦਾਸ ਹੋਇ ਕਰ ਜਾਸੀ, ਤਾਂ ਸਭ ਕੋਈ ਆਖਸੀ, ਜੇ ਕਾਲੂ ਦਾ ਪੁਤ੍ਰ ਫਕੀਰ ਹੋਇ ਗਇਆ, ਲੋਕ ਮੇਹਣੇ ਦੇਸਨ'। ਤਬ ਗੁਰੂ ਨਾਨਕ ਜੀ ਪਉੜੀ ਚਉਥੀ ਆਖੀ:-
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ॥
ਬੰਨੁ ਬਦੀਆ ਕਰਿ ਧਾਵਣੀ ਤਾਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ
ਕਰਿ ਚੜੈ ਚਵਗਣ ਵੰਨੁ॥੪॥੨॥*) (ਪੰਨਾ ੫੯੫)
* "ਤਬ ਫੇਰ ਕਾਲੂ... ਤੋਂ ਚਵਗਣ ਵੰਨ" -ਤਕ ਹਾਫ਼ਜ਼ਾਬਾਦ ਵਾਲੀ ਪੋਥੀ ਵਿਚ ਵਾਧਾ ਹੈ ਅਤੇ ਓਸ ਤੋਂ ਪਿਛੋਂ ਵਲੈਤੀ ਪੋਥੀ ਨਾਲ ਮਿਲ ਜਾਂਦੀ ਹੈ। ਇੰਨੀਆਂ ਸਤਰਾਂ ਵਲੈਤ ਵਾਲੀ ਪੋਥੀ ਵਿਚ ਨਹੀਂ ਹਨ।
ਤਬ ਬਾਬਾ ਬੋਲਿਆ, ਆਖਿਓਸੁ : 'ਪਿਤਾ ਜੀ! ਅਸਾਡੀ ਖੇਤੀ ਬੀਜੀ ਸੁਣੀਆ ਜੀ, ਪਿਤਾ ਜੀ! ਅਸਾਡੀ ਖੇਤੀ ਬੀਜੀ ਖਰੀ ਜੰਮੀ ਹੈ। ਅਸਾਂ ਇਸ ਖੇਤੀ ਦਾ ਇਤਨਾ ਆਸਰਾ ਹੈ, ਜੋ ਹਾਸਲ ਦੀਵਾਨ ਕਾ ਸਭੁ ਉਤਰੇਗਾ ਤਲੁਬ ਕੋਈ ਨਾ ਕਰੇਗਾ। ਪੁਤ੍ਰ ਧੀਆਂ ਸੁਖਾਲੇ ਹੋਵਨਿਗੇ ਅਤੇ ਫਕੀਰ ਭਿਰਾਉ ਭਾਈ ਸਭ ਕੋਈ ਵਰੁਸਾਵੇਗਾ। ਜਿਸੁ ਸਾਹਿਬ ਦੀ ਮੈ ਕਿਰਸਾਣੀ ਵਾਹੀ ਹੈ, ਸੋ ਮੇਰਾ ਬਹੁਤੁ ਖਸਮਾਨਾ ਕਰਦਾ ਹੈ। ਜਿਸ ਦਿਨ ਦੀ ਉਸ ਦੇ ਨਾਲ ਬਣ ਆਈ ਹੈ, ਤਿਸ ਦਿਨ ਦਾ ਬਹੁਤ ਖੁਸ਼ ਰਹੰਦਾ ਹਾਂ। ਜੇ ਕਿਛੁ ਮੰਗਦਾ ਹਾਂ, ਸੋ ਦੇਂਦਾ ਹੈ। ਪਿਤਾ ਜੀ! ਅਸਾਂ ਏਵਡੁ ਸਾਹਿਬੁ ਟੋਲਿ ਲਧਾ ਹੈ: ਸਉਦਾਗਰੀ ਚਾਕਰੀ ਹਟੁ ਪਟਣੁ ਸਭ ਸਉਪਿ ਛਡਿਆ ਹੈਸੁ । ਤਬ ਕਾਲੂ ਹੈਰਾਨੁ ਹੋਇ ਗਇਆ, ਅਖਿਓਸੁ: 'ਬੇਟਾ! ਤੇਰਾ ਸਾਹਿਬੁ ਅਸਾਂ ਡਿਠਾ ਸੁਣਿਆ ਕਿਛੁ ਨਾਹੀ'। ਤਬ ਗੁਰੂ ਬਾਬੇ ਨਾਨਕ ਆਖਿਆ: 'ਪਿਤਾ ਜੀ! ਜਿਨਾ ਮੇਰਾ ਸਾਹਿਬੁ ਡਿੱਠਾ ਹੈ, ਤਿਨਾ ਸਲਾਹਿਆ ਹੈ। ਤਬਿ ਗੁਰੂ ਨਾਨਕ ਹਿਕੁ ਸਬਦੁ ਉਠਾਇਆ:-
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨॥
ਸੁਣਿ ਵਡਾ ਆਖੈ ਸਭ ਕੋਈ॥ ਕੇਵਡੁ ਵਡਾ ਡੀਠਾ ਹੋਈ॥ ਕੀਮਤਿ
ਪਾਇ ਨ ਕਹਿਆ ਜਾਇ॥ ਕਹਣੈ ਵਾਲੇ ਤੇਰੇ ਰਹੇ ਸਮਾਇ॥੧॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਈ ਨ ਜਾਣੈ
ਤੇਰਾ ਕੇਤਾ ਕੇਵਡੁ ਚੀਰਾ॥੧॥ਰਹਾਉ॥ ਸਭਿ ਸੁਰਤੀ ਮਿਲਿ ਸੁਰਤਿ
ਕਮਾਈ॥ ਸਭਿ ਕੀਮਤਿ ਮਿਲਿ ਕੀਮਤਿ ਪਾਈ॥ ਗਿਆਨੀ ਧਿਆਨੀ
ਗੁਰ ਗੁਰ ਹਾਈ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ॥੨॥
ਸਭਿ ਸਤ ਸਭਿ ਤਪ ਸਭਿ ਚੰਗਿਆਈਆ॥ ਸਿਧਾ ਪੁਰਖਾ ਕੀਆ
ਵਡਿਆਈਆਂ॥ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ॥ ਕਰਮਿ
ਮਿਲੈ ਨਾਹੀ ਠਾਕਿ ਰਹਾਈਆ॥੩॥ ਆਖਣ ਵਾਲਾ ਕਿਆ ਬੇਚਾਰਾ॥
ਸਿਫਤੀ ਭਰੇ ਤੇਰੇ ਭੰਡਾਰਾ॥ ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ॥
ਨਾਨਕ ਸਚੁ ਸਵਾਰਣ ਹਾਰਾ॥੪॥੧॥ (ਪੰਨਾ ੩੪੮-੪੯)
ਤਬ ਫਿਰਿ ਕਾਲੁ ਕਹਿਆ, 'ਏਹ ਗਲਾਂ ਛਡਿ, ਲੋਕਾਂ ਦਾ ਮਾਰਗ ਪਕੜੁ॥ ਕਿਰਤਿ ਬਿਨਾ ਜੀਵਣੁ ਥੋੜਾ ਹੈ । ਤਬਿ ਫਿਰਿ ਬਾਬਾ ਨਾਨਕ ਚੁਪ ਕਰ ਰਹਿਆ। ਕਾਲੂ ਉਠ ਗਇਆ, ਜਾਇ ਕਿਰਤਿ ਲਗਾ। ਆਖਿਓਸੁ: 'ਏਹੁ ਅਸਾਡੇ ਕੰਮਹੁ ਕਾਜੋਂ ਗਇਆ। ਪਰ ਬਾਹਰੋਂ ਖੇਤੀ ਉਜੜੇ ਨਾਂਹੀ।
ਤਬਿ ਮਾਤਾ ਆਈ। ਆਇ ਕਰਿ ਲਗੀ ਉਪਦੇਸਨਿ। ਆਖਿਓਸੁ: 'ਬੇਟਾ! ਚਾਰਿ ਦਿਨਿ ਨਾਮੁ ਵਿਸਾਰਿ ਦੇਹਿ, ਅਤੇ ਉਠਿ ਖੜਾ ਹੋਹੁ। ਕਪੜੇ ਲਾਇ ਗਲੀ ਕੂਚੈ ਫਿਰਿ, ਜੋ ਲੋਕਾਂ ਦਾ ਵਿਸਾਹੁ ਹੋਵੈ ਸਭ ਕੋਈ ਆਖੈ ਜੋ ਕਾਲੂ ਦਾ ਪੁਤ੍ਰ ਚੰਗਾ ਹੋਆ'। ਤਦਿ ਬਾਬਾ ਬੋਲਿਅ, ਸਬਦੁ-
*ਰਾਗੁ ਆਸਾ ਮਹਲਾ ੧॥
ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥
ਸਾਚੇ ਨਾਮ ਕੀ ਲਾਗੈ ਭੂਖ॥ ਤਿਤੁ ਭੂਖੈ ਖਾਇ ਚਲੀਅਹਿ
ਦੂਖ॥੧॥ ਸੋ ਕਿਉ ਵਿਸਰੈ ਮੇਰੀ ਮਾਇ॥ ਸਾਚਾ ਸਾਹਿਬੁ ਸਾਚੈ
ਨਾਇ॥੧॥ਰਹਾਉ॥ ਸਾਚੇ ਨਾਮ ਕੀ ਤਿਲੁ ਵਡਿਆਈ॥
ਆਖਿ ਥਕੇ ਕੀਮਤਿ ਨਹੀ ਪਾਈ॥ ਜੇ ਸਭਿ ਮਿਲਿ ਕੈ ਆਖਣ
ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ॥੨॥ ਨਾ ਓਹੁ ਮਰੈ ਨ ਹੋਵੈ
ਸੋਗੁ॥ ਦੇਂਦਾ ਰਹੈ ਨ ਚੂਕੈ ਭੋਗੁ॥ ਗੁਣੁ ਏਹੋ ਹੋਰੁ ਨਾਹੀ ਕੋਇ॥
ਨਾ ਕੋ ਹੋਆ ਨਾ ਕੋ ਹੋਇ॥੩॥ ਜੇਵਡੁ ਆਪਿ ਤੇਵਡ ਤੇਰੀ ਦਾਤਿ॥
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ॥ ਖਸਮੁ ਵਿਸਾਰਹਿ ਤੇ
ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥੪॥੨॥ (ਪੰਨਾ ੩੪੯)
ਤਬਿ ਮਾਤਾ ਉਠਿ ਗਈ, ਜਾਇ ਖਬਰਿ ਕੀਤੀ ਪਰਵਾਰ ਵਿੱਚ। ਤਬ ਸਾਰਾ ਪਰਵਾਰੁ ਸਭੁ ਕੁਟੰਬੁ ਵੇਦੀਆ ਕਾ ਲਾਗਾ ਝੁਰਣਿ, ਆਖਣਿ ਲਗੈ, ਜੋ ਵਡਾ ਹੈਫੁ ਹੋਆ, ਜੋ ਕਾਲੂ ਦਾ ਪੁਤ੍ਰ ਦਿਵਾਨਾ ਹੋਆ।
* 'ਰਾਗੁ ਆਸਾ ਵਿਚ ਮਹਲਾ ੧ ਇਤਨੇ ਅੱਖਰ ਏਥੇ ਹਾਫ਼ਜ਼ਾਬਾਦ ਵਾਲੇ ਉਤਾਰੇ ਵਿਚ ਹਨ ਤੇ ਵਲੈਤ ਵਾਲੀ ਵਿਚ ਨਹੀਂ ਹਨ।
੭. ਵੈਦ
ਤਬਿ ਬਾਬਾ ਨਾਨਕੁ ਮਹੀਨੇ ਤਿੰਨ ਤਾਈ ਖਾਵੈ ਪੀਵੈ ਕਿਛੁ ਨਾਹੀ। ਅੰਦਰ ਚੁਪ ਕਰ ਪੈ ਰਿਹਾ। ਸਾਰਾ ਪਰਵਾਰ ਵੇਦੀਆਂ ਕਾ ਓਦਰਿਆ, ਸਭੇ ਲਗੇ ਆਖਣਿ: 'ਕਾਲੂ ਤੂੰ ਕਿਆ ਬੈਠਾ ਹੈਂ, ਜਿਸਦਾ ਪੁਤ੍ਰ ਪਇਆ ਹੈ, ਤੂ ਕੋਈ ਵੈਦ ਸਦਿ ਲੈ, ਕਿਛੁ ਦਾਰੂ ਕਰਿ। ਕਿਆ ਜਾਪੇ ਕਖੈ ਦੇ ਓਲੈ ਲਖੁ ਹੈ। ਤੇਰਾ ਪੁਤ੍ਰ ਚੰਗਾ ਹੋਵੇਗਾ। ਤਾਂ ਪੰਜੀਹੇ ਕਿਤਨੇ ਹੀ ਹੋਵਣਗੇ।' ਤਬ ਕਾਲੂ ਉਠਿ ਖੜਾ ਹੋਆ, ਜਾਇ ਕਰੁ ਵੈਦ ਸਦਿ ਘਿਨਿ ਆਇਆ। ਤਬਿ ਵੈਦੁ ਆਇ ਖੜਾ ਹੋਇਆ ਤਬਿ ਗੁਰੂ ਨਾਨਕ ਬਾਹੁ ਖਿੰਚਿ ਘਿਧੀ, ਪਗ ਛਿਕਿ ਕਰਿ ਉਠਿ ਬੈਠਾ, ਆਖਣਿ ਲਗਾ: 'ਰੇ ਵੈਦ! ਤੂੰ ਕਿਆ ਕਰਦਾ ਹੈ ?? ਤਬਿ ਵੈਦ ਕਹਿਆ: 'ਜੋ ਕਿਛੁ ਤੇਰੇ ਆਤਮੈ ਰੋਗ ਹੋਵੈ, ਸੋ ਵੇਖਦਾ ਹਾਂ।’ ਤਬ ਬਾਬਾ ਹਸਿਆ, ਸਲੋਕੁ ਦਿਤੋਸੁ:-
ਵੈਦੁ ਬੁਲਾਇਆ ਵੈਦਗੀ, ਪਕੜਿ ਢੰਢੋਲੇ ਬਾਂਹ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥੧॥ (ਪੰਨਾ ੧੨੭੯)
ਜਾਹਿ ਵੈਦਾ ਘਰਿ ਆਪਣੈ ਮੇਰੀ ਆਹਿ ਨ ਲੇਹਿ॥
ਹਮ ਰਤੇ ਸਹਿ ਆਪਣੈ ਤੂ ਕਿਸੁ ਦਾਰੂ ਦੇਹਿ॥
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥ (ਪੰਨਾ ੧੨੭੯)
੧. 'ਅੰਦਰ ਚੁਪ ਕਰ ਪੈ ਰਿਹਾ ਏਹ ਪਦ ਹਾ:ਬਾ: ਪੋਥੀ ਦੇ ਹਨ।
੨. ਇਹ ਸਲੋਕ ਮਲਾਰ ਦੀ ਵਾਰ ਵਿਚ ਮ:੧ ਦਾ ਹੈ।
੩. ਇਹ ਗੁਰਬਾਣੀ ਨਹੀਂ ਹੈ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
੪. ਇਹ ਸਲੋਕ ਮਹਲੇ ਦੂਸਰੇ ਦਾ ਹੈ। ਕਿਸੇ ਉਤਾਰੇ ਵਾਲੇ ਨੇ ਭੁੱਲ ਨਾਲ ਮਹਲੇ ਪਹਿਲੇ ਵਿਚ ਏਥੇ ਪਾਇਆ ਹੈ।
ਦੁਖੁ ਲਾਗੈ ਦਾਰੂ ਘਣਾ ਵੈਦੁ ਖੜੋਆ ਆਇ॥
ਕਾਇਆ ਹੰਸੁ ਪੁਕਾਰੇ ਵੈਦਿ ਨ ਦਾਰੂ ਲਾਇ॥
ਜਾਹਿ ਵੈਦਾ ਘਰਿ ਆਪਣੇ ਜਾਣੇ ਕੋਇ ਮਕੋਇ॥
ਜਿਨਿ ਕਰਤੇ ਦੁਖੁ ਲਾਇਆ ਨਾਨਕ ਲਾਹੈ ਸੋਇ॥੧॥
ਤਬ ਗੁਰੂ ਬਾਬੇ ਫਿਰਿ ਵੈਦ ਕੈ ਪਰਥਾਇ ਏਕੁ ਸਬਦੁ ਕੀਤਾ। ਰਾਗੁ ਮਲਾਰ ਵਿਚਿ ਸਬਦੁ ਮ:੧:-
ਮਲਾਰ ਮਹਲਾ ੧॥
ਦੁਖੁ ਵੇਛੋੜਾ ਇਕੁ ਦੁਖੁ ਭੂਖ॥ ਇਕੁ ਦੁਖੁ ਸਕਤਵਾਰ ਜਮਦੂਤ॥
ਇਕੁ ਦੁਖੁ ਰੋਗੁ ਲਗੈ ਤਨਿ ਧਾਇ॥ ਵੈਦ ਨ ਭੋਲੇ ਦਾਰੂ
ਲਾਇ॥੧॥ ਵੈਦ ਨ ਭੋਲੇ ਦਾਰੂ ਲਾਇ॥ ਦਰਦੁ ਹੋਵੈ ਦੁਖੁ ਰਹੇ
ਸਰੀਰ॥ ਐਸਾ ਦਾਰੂ ਲਗੈ ਨ ਬੀਰ॥੧॥ਰਹਾਉ॥ ਖਸਮੁ ਵਿਸਾਰਿ
ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥ ਮਨ ਅੰਧੇ ਕਉ
ਮਿਲੈ ਸਜਾਇ॥ ਵੈਦ ਨ ਭੋਲੇ ਦਾਰੂ ਲਾਇ॥੨॥ ਚੰਦਨ ਕਾ ਫਲੁ
ਚੰਦਨ ਵਾਸੁ॥ ਮਾਣਸ ਕਾ ਫਲੁ ਘਟ ਮਹਿ ਸਾਸੁ॥ ਸਾਸਿ ਗਇਐ
ਕਾਇਆ ਢਲਿ ਪਾਇ॥ ਤਾ ਕੈ ਪਾਛੈ ਕੋਇ ਨ ਖਾਇ॥੩॥ ਕੰਚਨ
ਕਾਇਆ ਨਿਰਮਲੁ ਹੰਸੁ॥ ਜਿਸੁ ਮਹਿ ਨਾਮੁ ਨਿਰੰਜਨ ਅੰਸੁ॥ ਦੂਖ
ਰੋਗ ਸਭਿ ਗਇਆ ਗਵਾਇ॥ ਨਾਨਕ ਛੂਟਸਿ ਸਾਚੇ
ਨਾਇ॥੪॥੨॥੭॥ (ਪੰਨਾ ੧੨੫੬)
**ਮਿਲਾਰ ਮਹਲਾ ੧
ਦੁਖ ਮਹੁਰਾ ਮਾਰਣ ਹਰਿ ਨਾਮੁ ॥ ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥
ਨਿਤ ਨਿਤ ਲੇਹੁ ਨ ਛੀਜੈ ਦੇਹ॥ ਅੰਤ ਕਾਲਿ ਜਮੁ ਮਾਰੈ ਠੇਹ ॥੧॥
ਐਸਾ ਦਾਰੂ ਖਾਹਿ ਗਵਾਰ॥ ਜਿਤੁ ਖਾਧੈ ਤੇਰੇ ਜਾਹਿ
* ਇਹ ਪਾਠ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।
** ਇਹ ਸ਼ਬਦ ਹਾਂ: ਬਾ: ਨੁਸਖੇ ਵਿਚ ਹੈ, ਪਰ ਵਲੈਤ ਵਾਲੇ ਵਿਚ ਨਹੀਂ।
ਵਿਕਾਰ॥੧॥ਰਹਾਉ॥ ਰਾਜੁ ਮਾਲੁ ਜੋਬਨੁ ਸਭ ਛਾਂਵ ॥ ਰਥਿ ਫਿਰੰਦੈ
ਦੀਸਹਿ ਥਾਵ॥ ਦੇਹ ਨ ਨਾਉ ਨ ਹੋਵੈ ਜਾਤਿ॥ ਓਥੈ ਦਿਹੁ ਐਥੈ
ਸਭ ਰਾਤਿ॥੨॥ ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ॥
ਕਾਮੁ ਕ੍ਰੋਧੁ ਅਗਨੀ ਸਿਉ ਮੇਲੁ॥ ਹੋਮ ਜਗ ਅਰੁ ਪਾਠ ਪੁਰਾਣ॥
ਜੋ ਤਿਸੁ ਭਾਵੈ ਸੋ ਪਰਵਾਣ॥੩॥ ਤਪੁ ਕਾਗਦੁ ਤੇਰਾ ਨਾਮੁ ਨੀਸਾਨੁ॥
ਜਿਨ ਕਉ ਲਿਖਿਆ ਏਹੁ ਨਿਧਾਨੁ॥ ਸੇ ਧਨਵੰਤ ਦਿਸਹਿ ਘਰਿ
ਜਾਇ॥ ਨਾਨਕ ਜਨਨੀ ਧੰਨੀ ਮਾਇ॥੪॥੩॥੮॥(ਪੰਨਾ੧੨੫੬-੫੭)
ਤਬਿ ਵੈਦੁ ਡਰਿ ਹਟਿ ਖੜਾ ਹੋਆ, ਆਖਿਓਸੁ, ‘ਭਾਈ ਰੇ! ਤੁਸੀਂ ਚਿੰਤਾ ਕਿਛੁ ਨ ਕਰੋ, ਏਹ ਪਰਿ ਦੁਖੁ ਭੰਜਨਹਾਰੁ ਹੈ । ਤਬਿ ਬਾਬੇ ਸਬਦੁ ਉਠਾਇਆ।
ਰਾਗ ਗਉੜੀ ਵਿਚ ਮ:੧:-
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਇ॥੧॥
ਮੇਰੇ ਸਾਹਿਬਾ ਕਉਣ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ
ਮੇਰੇ॥੧॥ਰਹਾਉ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥੨॥ ਹਟ ਪਟਣ
ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ
ਦੇਖੈ ਤੁਝ ਤੇ ਕਹਾ ਛਪਾਵੈ ॥੩॥ ਤਟ ਤੀਰਥ ਹਮ ਨਵ ਖੰਡ ਦੇਖੋ
ਹਟ ਪਟਣ ਬਾਜਾਰਾ॥ ਲੈ ਕੇ ਤਕੜੀ ਤੋਲਣਿ ਲਾਗਾ ਘਟਿ ਹੀ
ਮਹਿ ਵਣਜਾਰਾ॥੪॥ ਜੇਤਾ ਸਮੁੰਦੁ ਸਾਗਰ ਨੀਰਿ ਭਰਿਆ ਤੇਤੇ
ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ
ਪਥਰ ਤਾਰੇ॥੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ
ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨ
ਰਾਤੀ॥੬॥੫॥੧੭॥ (ਪੰਨਾ ੧੫੬)
੮. ਸੁਲਤਾਨ ਪੁਰ ਨੂੰ ਤਿਆਰੀ
ਤਬ ਆਗਿਆ ਪਰਮੇਸਰ ਕੀ ਹੋਈ ਜੋ ਗੁਰੂ ਨਾਨਕ ਬਾਹਿਰ ਆਇਆ, ਤਾਂ ਬਾਬੇ ਨਾਨਕ ਦਾ ਬਹਣੇਯਾ ਜੈਰਾਮ ਥਾ, ਸੋ ਨਵਾਬ ਦਉਲਤ ਖਾਨ ਦਾ ਮੋਦੀ ਸਾ, ਜੈਰਾਮ ਸੁਣਿਆਂ, ਜੋ ਨਾਨਕ ਹੈਰਾਨ ਰਹੰਦਾ ਹੈ, ਕੰਮ ਕਾਜ ਕਿਛੁ ਨਹੀਂ ਕਰਦਾ, ਤਬਿ ਓਨਿ ਕਿਤਾਬਤ ਲਿਖੀ, ਜੋ ਨਾਨਕ ਤੂ ਅਸਾਂ ਜੋਗੁ ਮਿਲੁ। ਤਬਿ ਇਹ ਕਿਤਾਬਤ ਗੁਰੂ ਨਾਨਕ ਪੜੀ ਤਾਂ ਆਖਿਓਸੁ, 'ਹੋਵੈ ਤਾਂ ਜੈਰਾਮ ਜੋਗ ਮਿਲਹਾਂ। ਤਬਿ ਘਰਿ ਦਿਆਂ ਆਦਮੀਆਂ ਆਖਿਆ, 'ਜੋ ਇਹੁ ਜਾਵੇ ਤਾਂ ਭਲਾ ਹੋਵੇ, ਮਤੁ ਇਸਦਾ ਮਨੁ ਉਹਾਂ ਟਿਕੈ । ਤਬਿ ਗੁਰੂ ਨਾਨਕ ਸੁਲਤਾਨ ਪੁਰ ਕਉ ਲਗਾ ਪਹੁੰਚਣ। ਤਬਿ ਬਾਬਾ ਜੀ ਉਠਿ ਚਲਿਆ, ਤਬਿ ਬਾਬੇ ਦੀ ਇਸਤ੍ਰੀ ਲਗੀ ਬੈਰਾਗੁ ਕਰਣੇ। ਆਖਿਓਸੁ: 'ਜੀ ਤੂੰ ਅਸਾਂ ਜਗੁ ਅਗੇ ਨਾਹਿ ਸੀ ਮੁਹਿ ਲਾਇਦਾ, ਪਰਦੇਸਿ ਗਇਆ ਕਿਉਂ ਕਰਿ ਆਵਹਿਗਾ'। ਤਬ ਬਾਬੇ ਆਖਿਆ, 'ਭੋਲੀਏ! ਅਸੀਂ ਇਥੇ ਕਿਆ ਕਰਦੇ ਆਹੇ? ਅਰੁ ਓਥੈ ਕਿਆ ਕਰਹਗੇ? ਅਸੀਂ ਤੁਹਾਡੇ ਕਿਤੈ ਕੰਮਿ ਨਾਹੀ' । ਤਬਿ ਓਨਿ ਫਿਰਿ ਬੇਨਤੀ ਕੀਤੀਆਸ, 'ਜੋ ਜੀ ਤੁਸੀਂ ਘਰਿ ਬੈਠੇ ਹੋਂਦੇ ਆਹੇ, ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਿਸਾਹੀ ਹੋਂਦੀ ਆਹੀ, ਜੀ ਇਹੁ ਸੰਸਾਰੁ ਮੇਰੇ ਕਿਤੈ ਕਾਮਿ ਨਾਹੀ' ਤਬਿ ਗੁਰੂ ਮਿਹਰਵਾਨੁ ਹੋਆ ਆਖਿਓਸੁ, 'ਤੂ ਚਿੰਤਾ ਕਿਛੁ ਨ ਕਰ, ਦਿਨੁ ਦਿਨੁ ਤੇਰੀ ਪਾਤਿਸਾਹੀ ਹੋਵੇਗੀ'। ਤਬਿ ਓਨਿ ਕਹਿਆ, 'ਜੀ ਮੈ ਪਿਛੇ ਰਹਂਦੀ ਨਾਹੀ, ਮੈਨੂੰ ਨਾਲੇ ਲੈ ਚਲ। ਤਬਿ ਬਾਬੇ ਆਖਿਆ, 'ਪਰਮੇਸਰ ਕੀਏ! ਹੁਣ ਤਾਂ" ਮੈਂ ਜਾਂਦਾ ਹਾਂ, ਜੇ ਮੇਰੇ ਰੁਜਗਾਰ ਦੀ ਕਾਈ ਬਣਸੀ ਤਾਂ ਮੈਂ ਸਦਾਇ ਲੇਸਾਂ। ਤੂੰ ਆਗਿਆ ਮੰਨਿ ਲੈ । ਤਬਿ ਓਹੁ ਚੁਪ ਕਰਿ ਰਹੀ। ਤਬਿ ਗੁਰੂ ਨਾਨਕ ਭਾਈਆਂ ਬੰਧਾਂ ਪਾਸੂ ਬਿਦਾ ਕੀਤਾ 'ਸੁਲਤਾਨ ਪੁਰ ਕਉ ਚਲਿਆ 'ਬੋਲਹੁ ਵਾਹਿਗੁਰੂ।
੧. 'ਏ ਹੁਣ ਤਾਂ ਹਾ: ਬਾ: ਨੁਸਖੇ ਦੇ ਅੱਖਰ ਹਨ।
੨. ਕੀਤਾ ਦੀ ਥਾਂ ਪਾਠਾਂਤ੍ਰ ਹੋਇਆ ਬੀ ਹੈ।
੯. ਮੋਦੀ ਖਾਨਾ ਸੰਭਾਲਿਆ
ਜਾਂ ਭਾਣਾ ਤਾਂ" ਸੁਲਤਾਨ ਪੁਰ ਕਉ ਗਇਆ। ਤਬ ਜੈਰਾਮ ਨੂੰ ਮਿਲਿਆ, ਜੈਰਾਮ ਬਹੁਤ ਖੁਸ਼ੀ ਹੋਆ॥ ਆਖਿਓਸੁ 'ਭਾਈ ਵੇ! ਨਾਨਕ ਚੰਗਾ ਭਲਾ ਹੈ'। ਤਬਿ ਜੈਰਾਮੁ ਦਰਬਾਰਿ ਗਇਆ, ਜਾਇ ਦਉਲਤਖਾਨ ਜੋਗ ਅਰਜੁ ਕੀਤੋਸੁ, ਆਖਿਓਸੁ: ਨਬਾਬੂ ਸਲਾਮਤ! ਮੇਰਾ ਇਕੁ ਸਾਲਾ ਪਿਛੋਂ ਆਇਆ ਹੈ' ਨਬਾਬ ਜੋਗੁ ਮਿਲਿਆ ਚਾਂਹਦਾ ਹੈ।' ਤਬਿ ਦਉਲਤਖਾਨ ਕਹਿਆ, 'ਜਾਇ ਘਿਨਿ ਆਣੁ । ਤਬਿ ਜੈਰਾਮੁ ਆਇ ਕਰਿ ਗੁਰੂ ਨਾਨਕ ਜੋਗੁ ਘਿਨਿ ਲੈ ਗਇਆ। ਕਿਛੁ ਪੇਸਕਸੀ ਆਗੈ ਰਖਿ ਕਰਿ ਮਿਲਿਆ। ਖਾਨੁ ਬਹੁਤੁ ਖੁਸੀ ਹੋਇਆ, ਖਾਨ ਕਹਿਆ, 'ਇਸ ਕਾ ਨਾਉ ਕਿਆ ਹੈ?' ਤਬਿ ਜੈਰਾਮ ਅਰਜ ਕੀਤੀ, 'ਜੀ ਇਸ ਕਾ ਨਾਉ ਨਾਨਕ ਆਂਵਦਾ ਹੈ, ਮੇਰਾ ਕੰਮੁ ਇਸਕੈ ਹਵਾਲੇ ਕਰਹੁ । ਤਬਿ ਗੁਰੂ ਨਾਨਕ ਖੁਸੀ ਹੋਇ ਕਰ ਮੁਸਕਰਾਇਆ, ਖਾਨਿ ਸਿਰੋਪਾਉ ਦਿੱਤਾ। ਤਬ ਗੁਰੂ ਨਾਨਕ ਤੇ ਜੈਰਾਮੁ ਘਰਿ ਆਏ, ਲਗੇ ਕੰਮ ਕਰਣਿ॥ ਐਸਾ ਕੰਮੁ ਕਰਨਿ, ਜੋ ਸਭੁ ਕੋਈ ਖੁਸ਼ੀ ਹੋਵੈ, ਸਭੁ ਲੋਕ ਆਖਨਿ ਜੋ 'ਵਾਹੁ ਵਾਹੁ ਕੋਈ ਭਲਾ ਹੈ'। ਸਭ ਕੇ ਖਾਨ ਆਗੈ ਸੁਪਾਰਸ ਕਰੇ। ਖਾਨੁ ਬਹੁਤੁ ਖੁਸੀ ਹੋਆ। ਅਰੁ ਜੋ ਕਿਛੁ ਅਲੂਫਾ* ਗੁਰੂ ਨਾਨਕ ਜੋਗੁ ਮਿਲੇ, ਖਾਵੈ ਸੋ ਖਾਵੈ, ਹੋਰੁ ਪਰਮੇਸਰ ਕੈ ਅਰਥਿ ਦੇਵੈ। ਅਤੇ ਨਿਤਾਪ੍ਰਤਿ ਰਾਤਿ ਕਉ ਕੀਰਤਨੁ ਹੋਵੈ। ਪਿਛੋਂ ਮਰਦਾਨਾ ਡੂਮੁ ਆਇਆ। ਤਲਵੰਡੀਓ ਆਇ ਬਾਬੇ ਨਾਲਿ ਟਿਕਿਆ। ਅਰੁ ਜੋ ਹੋਰੁ ਪਿਛੋਂ ਆਵਨਿ: ਤਿਨਾ ਜੋਗੁ ਖਾਨ ਤਾਈ ਮਿਲਾਇ ਕਰ ਅਲੂਫਾ ਕਰਾਇ ਦੇਵੇ, ਸਭ ਰੋਟੀਆਂ ਖਾਵਨਿ। ਗੁਰੂ ਨਾਨਕ ਕੈ ਪ੍ਰਸਾਦਿ ਸਭਿ ਖੁਸੀ ਹੋਏ। ਅਰੁ ਜਾਂ ਬਾਬੇ ਦੀ ਰਸੋਈ ਹੋਵੈ, ਤਾਂ ਸਭ ਆਇ ਬਹਿਨਿ ਅਤੇ ਰਾਤਿ ਨੂੰ
੧. 'ਭਾਣਾ ਤਾ' ਏਹ ਅੱਖਰ ਹਾ:ਬਾ: ਨੁਸਖੇ ਦੇ ਹਨ।
੨. ਏਥੇ ਹਾ:ਬਾ: ਨੁਸਖੇ ਵਿਚ ਇਹ ਬੀ ਪਾਠ ਹੈ, ‘ਬਹੁਤ ਖੂਬ ਪੜ੍ਹਿਆ ਹੈ'।
੩. ਤਨਖਾਹ ਤੋਂ ਵੱਖਰੀ ਜੇ ਰਸਦ ਖਾਣੇ ਲਈ ਮਿਲੇ ਸੇ ਅਲੂਫਾ।
ਨਿਤਾਪ੍ਰਤਿ ਕੀਰਤਨੁ ਹੋਵੈ। ਅਰੁ ਜਿਥੈ ਪਹਰੁ ਰਾਤਿ ਰਹੈ ਤਿਥੈ ਬਾਬਾ ਦਰੀਆਇ ਜਾਵੇ ਇਸਨਾਨੁ ਕਰਣਿ। ਅਰੁ ਜਾ ਪ੍ਰਭਾਤਿ ਹੋਵੈ, ਤਾਂ ਕਪੜੇ ਲਾਇਕੈ ਤਿਲਕੁ ਚੜਾਇ ਕਰਿ ਦਰਬਾਰਿ ਦਫਤਰ ਮਨਾ ਭਿੰਨਿ* ਲਿਖਣ ਬਹੈ।
੧੦. ਵੇਈਂ ਪ੍ਰਵੇਸ਼
ਇਕਿ ਦਿਨਿ ਆਗਿਆ ਪਰਮੇਸਰ ਕੀ ਹੋਈ, ਜੋ ਨਿਤਾਪ੍ਰਤਿ ਦਰਿਆਉ ਵੈਂਦਾ ਆਹਾ, ਸੁ ਇਕਿ ਦਿਨਿ ਇਕੁ ਖਿਜਮਤਿ ਦਾਰੁ ਲੇਕਰਿ ਗਇਆ, ਕਪੜੇ ਲਾਹਿ ਖਿਜਮਤਿਦਾਰ ਕੇ ਹਵਾਲੇ ਕੀਤੇ, ਆਪਿ ਨਾਵਣਿ ਪਇਆ। ਜਿਉਂ ਪਇਆ ਤਿਉਂ ਆਗਿਆ ਪਰਮੇਸਰ ਕੀ ਨਾਲਿ, ਸੇਵਕ ਲੈ ਗਏ ਦਰਗਹ ਪਰਮੇਸਰ ਕੀ। ਸੇਵਕਾਂ ਜਾਇ ਅਰਜ਼ ਕੀਤੀ: 'ਜੀ ਨਾਨਕ ਹਾਜਰ ਹੈ'। ਤਬਿ ਸਚੀ ਦਰਗਾਹੁ ਦਰਸਨੁ ਹੋਆ, ਸਾਹਿਬੁ ਮਿਹਰਵਾਨੁ ਹੋਆ ਤਬਿ ਉਹੁ ਖਿਜਮਤਦਾਰੁ ਕਪੜਿਆਂ ਉਤੇ ਖੜਾ ਆਹਾ, ਸੋ ਖੜਾ ਖੜਾ ਹੁਟਿ ਗਇਆ। ਓਨਿ ਆਖਿਆ, ਜੋ 'ਨਾਨਕ ਦਰੀਆਇ ਵਿਚ ਪਇਆ ਆਹਾ ਸੋ ਨਿਕਲਿਓ ਨਾਹੀਂ'। ਓਸਿ ਆਇ ਖਾਨ ਪਾਸ ਅਰਜੁ ਕੀਤੋਸੁ: 'ਖਾਨ ਸਲਾਮਤਿ! ਨਾਨਕ ਦਰੀਆਉ ਵਿਚ ਪਇਆ, ਆਹਾ ਸੋ ਨਿਕਲਿਓ ਨਹੀਂ । ਤਬਿ ਖਾਨੁ ਅਸਵਾਰੁ ਹੋਇਆ, ਬਾਹਰਿ ਆਇਆ। ਦਰੀਆਉ ਉਪਰਿ ਆਇਆ, ਮਲਾਹ ਬੁਲਾਏ, ਅਰੁ ਜਾਲ ਬੰਧਿ ਪਵਾਏ। ਤਬਿ ਮਲਾਹ ਸੋਧਿ ਥਕੇ, ਪਰੁ ਲਧਾ ਨਾਹੀ। ਤਬਿ ਖਾਨੁ ਬਹੁਤੁ ਦਿਲਗੀਰੁ ਹੋਆ ਫਿਰਿ ਅਸਵਾਰ ਹੋਆ, ਆਖਿਓਸੁ: ਨਾਨਕੁ ਭਲਾ ਵਜੀਰੁ ਥਾ'। ਖਾਨੁ ਘਰਿ ਆਇਆ।
* 'ਦਰਬਾਰਿ ਦਫਤਰ ਮਨਾ ਘਿਨਿ' ਦੀ ਥਾਂ ਹਾ:ਬਾ: ਨੁਸਖੇ ਵਿਚ ਪਾਠ ਹੈ:- 'ਦਰਬਾਰ ਫੁਰਮਾਣ ਲੇਕਰ ।
ਆਗਿਆ ਪਰਮੇਸਰ ਕੀ ਹੋਈ, ਜੋ ਨਾਨਕ ਭਗਤੂ ਹਾਜਰ ਹੋਆ, ਤਾਂ ਅੰਮ੍ਰਿਤ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ। ਹੁਕਮੁ ਹੋਆ: 'ਨਾਨਕ! ਇਹੁ ਅੰਮ੍ਰਿਤੁ ਮੇਰੇ ਨਾਮ ਕਾ ਪਿਆਲਾ ਹੈ, ਤੂ ਪੀਉ। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਾਹਿਬੁ ਮਿਹਰਵਾਨੁ ਹੋਆ: 'ਨਾਨਕੁ ਮੈਂ ਤੇਰੇ ਨਾਲ ਹਾਂ। ਮੈਂ ਤੇਰੇ ਤਾਈਂ ਨਿਹਾਲੁ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੇਗਾ ਸੋ ਸਭ ਮੈਂ ਨਿਹਾਲੁ ਕੀਤੇ ਹੈਨਿ। ਤੂ ਜਾਇ ਕਰਿ ਮੇਰਾ ਨਾਮੁ ਜਪਿ, ਅਰੁ ਲੋਕਾ ਥੀਂ ਭੀ ਜਪਾਇ। ਅਰੁ ਸੰਸਾਰ ਥੀਂ ਨਿਰਲੇਪੁ ਰਹੁ। ਨਾਮੁ ਦਾਨੁ ਇਸਨਾਨੁ, ਸੇਵਾ, ਸਿਮਰਨ ਵਿਚਿ ਰਹੁ ਮੈਂ ਤੇਰੇ ਤਾਈਂ ਆਪਣਾ ਨਾਮੁ ਦੀਆ ਹੈ। ਤੂ ਏਹਾ ਕਿਰਤਿ ਕਰਿ'। ਤਬਿ ਗੁਰੂ ਨਾਨਕ ਸਲਾਮ ਕੀਤਾ, ਖੜਾ ਹੋਆ, ਤਬਿ ਹੁਕਮੁ ਆਇਆ, ਆਗਿਆ ਹੋਈ: 'ਨਾਨਕ ਮੇਰੇ ਨਾਮ ਦੀ ਵਡਿਆਈ ਕੈਸੀ ਹੈ? ਕਹੁ। ਤਬ ਬਾਬਾ ਬੋਲਿਆ, ਧੁੰਨਿ ਅਨਹਦੁ ਉਠੀ:-
ਸਿਰੀ ਰਾਗੁ ਮਹਲਾ ੧॥
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥
ਸਾਚਾ ਨਿਰੰਕਾਰੁ ਨਿਜ ਥਾਇ॥ ਸੁਣਿ ਸੁਣਿ ਆਖਣੁ ਆਖਣਾ ਜੇ
ਭਾਵੈ ਕਰੇ ਤਮਾਇ॥੧॥ਰਹਾਉ॥ ਕੁਸਾ ਕਟੀਆ ਵਾਰ ਵਾਰ
ਪੀਸਣਿ ਪੀਸਾ ਪਾਇ॥ ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ
ਜਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥੨॥
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ॥ ਨਦਰੀ ਕਿਸੈ ਨ
ਆਵਉ ਨਾ ਕਿਛੁ ਪੀਆ ਨ ਖਾਉ॥ ਭੀ ਤੇਰੀ ਕੀਮਤਿ ਨਾ ਪਵੈ
ਹਉ ਕੇਵਡੁ ਆਖਾ ਨਾਉ॥੩॥ ਨਾਨਕ ਕਾਗਦ ਲਖ ਮਣਾ ਪੜਿ
ਪੜਿ ਕੀਚੈ ਭਾਉ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ
ਚਲਾਉ॥ ਭੀ ਤੇਰੀ ਕੀਮਤਿ ਨ ਪਵੈ ਹਉ ਕੇਵਡੁ ਆਖਾ ਨਾਉ॥੪॥੨॥ (ਪੰਨਾ १४)
ਤਬਿ ਫਿਰਿ ਅਵਾਜ ਹੋਆ: 'ਨਾਨਕ ਮੇਰਾ ਹੁਕਮੁ ਤੇਰੀ ਨਦਰੀ ਆਇਆ ਹੈ, ਤੂੰ ਮੇਰੇ ਹੁਕਮ ਕੀ ਸਿਫਤਿ ਕਰੁ। ("ਜੇ ਕਿਸੀ ਕਿਆ ਕਿਆ ਹੋਆ ਹੈ, ਅਤੇ ਮੇਰੇ ਦਰਿ ਵਿਚ ਕਿਆ ਕਿਆ ਸੁਣਿਆ ਬਜੰਤ੍ਰ ਗਾਵਨ ਹਾਰੇ । ਤਬਿ ਬਾਬਾ ਬੋਲਿਆ, ਧੁਨਿ ਉਠੀ:-
ਰਾਗੁ ਆਸਾ ਮ:੧॥ ਸਲੋਕ॥)
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥
ਜਪੁ ਸੰਪੂਰਣੁ ਕੀਤਾ॥
ਤਬਿ ਫਿਰਿ ਆਗਿਆ ਆਈ, ਹੁਕਮੁ ਹੋਆ: 'ਨਾਨਕ ਜਿਸੁ ਉਪਰਿ ਤੇਰੀ ਨਦਰਿ, ਤਿਸੁ ਉਪਰਿ ਮੇਰੀ ਨਦਰਿ॥ ਜਿਸੁ ਉਪਰਿ ਤੇਰਾ ਕਰਮੁ, ਤਿਸੁ ਉਪਰਿ ਮੇਰਾ ਕਰਮੁ॥ ਮੇਰਾ ਨਾਉ ਪਾਰਬ੍ਰਹਮੁ ਪਰਮੇਸਰੁ, ਅਰ ਤੇਰਾ ਨਾਉਂ, ਗੁਰੂ ਪਰਮੇਸਰੁ : ਤਬ ਗੁਰੂ ਨਾਨਕ ਪੇਰੀ ਪਇਆ, ਸਿਰਪਾਉ ਦਰਗਾਹੋਂ ਬਾਬੇ ਨੂੰ ਮਿਲਿਆ, ਸਬਦੁ ਧੁਨਿ ਉਠੀ ਰਾਗੁ ਧਨਾਸਰੀ ਹੋਆ, ਮਹਲਾ ੧" ਆਰਤੀ:-
੧. ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਵਿਚ 'ਜੋ ਕਿਸੀ ਤੋਂ ਸਲੋਕ' ਦੀ ਥਾਂ ਪਾਠ ਇਹ ਹੈ:- 'ਅਜੀ ਜੀਉ ਕਾ ਆਖਿਆ ਹੋਆ ਕਿਆ ਹੈ ਅਤੇ ਮੇਰੀ ਨਦਰ ਵਿਚ ਕਿਆ ਆਖਿਆ ਸੁਣਿਆ ਜਾਵੇ? ਅਤੇ ਜੰਤ ਤੇਰੇ ਹੁਕਮ ਨਾਲ ਗਾਵਣਹਾਰ ਹੈ। ਤਬ ਬਾਬਾ ਬੋਲਿਆ ਰਾਗ ਆਸਾ ਵਿਚ ਜਪੁ ਕੀਤਾ, ਮਹਲਾ ੧ ਸਲੋਕੁ-
੨. ਇਸ ਤੋਂ ਅੱਗੇ ਹਾਫਜ਼ਾਬਾਦ ਵਾਲੀ ਪੇਥੀ ਵਿਚ-ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖਵਾਰ॥ਚੁਪੈ ਚੁਪਿ ਨ ਹੋਵਈ ਜੇ ਲਾਇ ਰਹਾ ਲਿਵਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ਪਾਠ ਜਿਆਦਾ ਹੈ।
੩. 'ਦਰਗਾਹ' ਬਾਬੇ ਨੂੰ ਹਾਫ਼ਜ਼ਾਬਾਦ ਵਾਲੀ ਪੋਥੀ ਦਾ ਪਾਠ ਹੈ।
੪. 'ਮਹਲਾ ੧' ਹਾ:ਬਾ: ਵਾਲੇ ਨੁਸਖੇ ਵਿਚੋਂ ਹੈ।
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ
ਮੋਤੀ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ
ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ॥ ਸਹਸ ਤਵ ਨੈਨ ਨਨ
ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ॥ ਸਹਸ ਪਦ
ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ
ਮੋਹੀ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭਿ
ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥ ਜੋ ਤਿਸੁ
ਭਾਵੈ ਸੁ ਆਰਤੀ ਹੋਇ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ
ਮਨੋ ਅਨਦਿਨੋ ਮੋਹਿ ਆਹੀ ਪਿਆਸਾ॥ ਕ੍ਰਿਪਾ ਜਲੁ ਦੇਹਿ ਨਾਨਕ
ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ॥੪॥੧॥੭॥੯॥ (ਪੰਨਾ ੬੬੩)
ਤਬਿ ਆਗਿਆ ਉਨ੍ਹਾਂ ਸੇਵਕਾਂ ਨੋ ਹੋਈ, ਜੋ 'ਨਾਨਕ ਕਉ ਉਸੀ ਘਾਟਿ ਪਹੁਚਾਇ ਆਵਹੁ। ਤਬਿ ਗੁਰੂ ਨਾਨਕ ਕੇ ਤਈ ਤੀਸਰੇ ਦਿਨਿ ਉਸੀ ਘਾਟਿ ਆਣਿ ਨਿਕਾਲਿਆ। ਦਰੀਆਉ ਵਿਚ ਨਿਕਲਿਆ ਤਬ ਲੋਕਾਂ ਡਿੱਠਾ। ਲੋਕਾਂ ਕਹਿਆ, ‘ਯਾਰੋ ਇਹੁ ਤਾਂ ਦਰੀਆਇ ਵਿਚਿ ਪਇਆ ਆਹਾ, ਏਹੁ ਕਿਥੂ ਪੈਦਾ ਹੋਆ? ਤਬਿ ਗੁਰੂ ਨਾਨਕ ਡੇਰੇ ਆਇ ਕਰਿ ਵੜਿਆ। ਡੇਰਾ ਸਭ ਲੁਟਾਇ ਦੂਰਿ ਕੀਤੋਸੁ। ਲੋਕੁ ਬਹੁਤੁ ਜੁੜਿ ਗਏ, ਖਾਨੁ ਭੀ ਆਇ ਗਇਆ, ਆਖਿਓਸੁ ਨਾਨਕ ਤੇਰੇ ਤਾਈ ਕਿਆ ਹੋਆ ਹੈ'। ਤਬਿ ਲੋਕਾਂ ਕਹਿਆ, 'ਜੀ ਏਹੁ ਦਰੀਆਉ ਵਿਚਿ ਪਇਆ ਆਹਾ, ਦਰੀਆਉ ਵਿਚੋਂ ਚੋਟਿ ਖਾਧੀ'। ਤਬਿ ਖਾਨ ਕਹਿਆ, 'ਯਾਰੋ ਵਡਾ ਹੈਫੁ ਹੋਆ'। ਖਾਨ ਦਿਲਗੀਰ ਹੋਇ ਕਰ ਉਠਿ ਗਇਆ। ਤਬ ਗੁਰੂ ਨਾਨਕ ਕੇ ਤੇੜਿ ਇਕਾ ਲੰਗੋਟੀ ਰਹੀ ਹੋਰੁ ਰਖਿਓਸੁ ਕਿਛੁ ਨਾਹੀ। ਫ਼ਕੀਰਾਂ ਨਾਲਿ ਜਾਇ ਬੈਠਾ। ਨਾਲ ਮਰਦਾਨਾ ਡੂਮੁ ਜਾਇ ਬੈਠਾ।
੧੧. ਕਾਜੀ ਚਰਚਾ, ਨਮਾਜ਼
ਮੋਦੀ ਦੀ ਕਾਰ ਤਿਆਗੀ
ਤਬਿ ਗੁਰੂ ਨਾਨਕ ਚੁਪ ਕਰਿ ਰਹਿਆ।
ਤਬ ਇਕੁ ਦਿਨ ਗੁਜਰ ਗਇਆ। ਤਬਿ ਅਗਲੇ ਦਿਨਿ ਬਕਿ ਖਲਾ ਹੋਇਆ, ਜੋ 'ਨਾ ਕੋਈ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ। (ਜਬ ਬੋਲੈ, ਤਾਂ ਇਹੋ ਅਵਾਜ ਕਰੇ ।) ਤਬਿ ਲੋਕਾਂ ਜਾਇ ਕਰ ਖਾਨ ਜੋਗੁ ਕਹਿਆ, 'ਜੇ ਬਾਬਾ ਨਾਨਕ ਆਖਦਾ ਹੈ, ਜੋ ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ । ਤਬਿ ਖਾਨ ਕਹਿਆ, 'ਇਸਕੇ ਖਿਆਲ ਨਾਹੀ ਪਉਣਾ, ਇਹ ਫ਼ਕੀਰ ਹੈ'। ਤਬ ਇਕੁ ਨੇੜੈ ਕਾਜੀ ਬੈਠਾ ਥਾ, ਉਨਿ ਕਾਜੀ ਕਹਿਆ, 'ਖਾਨ ਜੀ! ਅਜਬੁ ਹੈ, ਕਿਉਂ ਜੋ ਆਖਿਆ ਹੈ?- ਨਾਂ ਕੋ ਹਿੰਦੂ ਹੈ, ਨਾਂ ਕੋ ਮੁਸਲਮਾਨ ਹੈ-'। ਤਬਿ ਖਾਨਿ ਕਹਿਆ ਆਦਮੀ ਤਾਈਂ, ਜੋ ‘ਬੁਲਾਇ ਆਣਿ'। ਤਬ ਆਦਮੀ ਆਇਕੇ ਕਹਿਣ ਲਗੇ 'ਨਾਨਕ! ਤੇਰੇ ਤਾਈ ਖਾਨੁ ਬੁਲਾਇਦਾ ਹੈ । ਤਬਿ ਗੁਰੂ ਨਾਨਕ ਕਹਿਆ, 'ਮੈਂ ਤੇਰੇ ਖਾਨ ਦੀ ਕਿਆ ਪਰਵਾਹਿ ਪੜੀ ਹੈ ?' ਤਬ ਲੋਕਾਂ ਕਹਿਆ, 'ਇਹ ਕਮਲਾ ਦਿਵਾਨਾ ਹੋਆ ਹੈ'। ਤਬਿ ਗੁਰੂ ਨਾਨਕ ਕਹਿਆ, 'ਮਰਦਾਨਿਆ! ਰਬਾਬੂ ਵਜਾਇ। ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਮਾਰੂ ਕੀਤਾ, ਬਾਬੈ ਸਬਦ ਉਠਾਇਆ:- ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ॥
ਹਉ ਹਰਿ ਬਿਨੁ ਅਵਰੁ ਨ ਜਾਨਾ॥੧॥ਰਹਾਉ॥
੧. 'ਬਕਨਾ' ਦੇ ਪੁਰਾਤਨ ਪੰਜਾਬੀ ਵਿਚ ਕੇਵਲ 'ਬੋਲਣਾ' ਅਰਥ ਹੁੰਦੇ ਸਨ।
੨. 'ਜਬ ਤੋਂ ਕਰੇ' ਤਕ ਦਾ ਪਾਠ ਹਾਫ਼ਜ਼ਾਬਾਦੀ ਉਤਾਰੇ ਵਿਚੋਂ ਹੈ।
੩. 'ਤਬ ਆਦਮੀ ਆਇਕੇ ਕਹਿਣ ਲਗੈ ਪਾਠ ਹਾ:ਬਾ: ਨੁਸਖੇ ਦਾ ਹੈ।
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ॥
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ॥੨॥
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ॥
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ॥੩॥
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥੪॥੭॥ (ਪੰਨਾ ੯੯੧)
ਤਬ ਫਿਰਿ ਬਾਬਾ ਚੁਪ ਕਰਿ ਰਹਿਆ॥ ਜਾ ਕਛੁ ਬੋਲੇ ਤਾਂ ਏਹੀ ਵਚਨ ਕਹੈ, ਜੋ 'ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ । ਤਬਿ ਕਾਜੀ ਕਹਿਆ: 'ਖਾਨ ਜੀ! ਇਹ ਭਾਲਾ ਹੈ, ਜੋ ਕਹੰਦਾ ਹੈ- ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ'। ਤਬ ਕਾਜੀ ਕਹਿਆ। 'ਜਾਇ ਕਰਿ ਨਾਨਕ ਫਕੀਰ ਤਾਂਈ" ਲੈ ਆਵਹੁ । ਤਾਂ ਪਿਆਦੇ ਗਏ: ਓਨਿ ਕਹਿਆ, 'ਜੀ ਖਾਨੁ ਬੁਲਾਇਂਦਾ ਹੈ। ਖਾਨੁ ਕਹਂਦਾ ਹੈ, ਅਜ ਬਰਾ ਖੁਦਾਇ ਕੇ ਤਾਂਈ ਦੀਦਾਰ ਦੇਹਿ"। ਮੈਂ ਤੇਰੇ ਦੀਦਾਰ ਨੂੰ ਚਾਹਿਦਾ ਹਾਂ - ਤਬਿ ਗੁਰੂ ਨਾਨਕੁ ਉਠਿ ਚਲਿਆ, ਆਖਿਓਸੁ, ‘ਅਬਿ ਮੇਰੈ ਸਾਹਿਬ ਕਾ ਸੱਦਾ ਆਇਆ ਹੈ, ਮੈਂ ਜਾਵਾਂਗਾ'। ਤਬਿ ਮੁਤਕਾ ਗਲਿ ਵਿਚ ਪਾਇ ਗਇਆ, ਆਇ ਕਰ ਖਾਨ ਜੋਗੁ ਮਿਲਿਆ। ਤਬਿ ਖਾਨਿ ਕਹਿਆ, ਨਾਨਕ! ਦੋਸਤੀ ਖੁਦਾਇ ਕੀ, ਗਲੋਂ ਮੁਤਕਾ" ਲਾਹਿ, ਕਮਰ ਬੰਧੁ, ਤੂ ਭਲਾ ਫਕੀਰ ਹੈਂ!' ਤਬਿ ਗੁਰੂ ਨਾਨਕ ਗਲੋਂ ਮੁਤਕਾ ਲਾਹਿਆ, ਕਮਰ ਬੰਧੀ। ਤਬਿ ਖਾਨਿ ਕਹਿਆ, 'ਨਾਨਕ ਮੇਰੀ ਕਮਖਤੀ ਹੈ, ਜੇ ਤੁਹਿ ਜੇਹਾ ਵਜੀਰੁ ਫਕੀਰੁ ਹੋਵੈ । ਤਬਿ ਖਾਨਿ ਗੁਰੂ ਨਾਨਕ ਕਉ ਆਪਣੇ ਪਾਸਿ ਬਹਾਲਿਆ, ਅਰੁ ਕਹਿਓਸੁ, 'ਰੇ
੧. ਪਾਠਾਂਤ੍ਰ 'ਨਾਨਕ ਫਕੀਰ ਤਾਂਈਂ ਹਾਫ਼ਜ਼ਾਬਾਦ ਵਾਲੀ ਪੋਥੀ ਦੇ ਉਤਾਰੇ ਵਿਚੋਂ ਹੈ।
੨. 'ਅਜ...ਤੋਂ ਦੇਹਿ' ਤਕ ਦੀ ਥਾਂ:ਹਾ:ਬਾ: ਵਾਲੇ ਨੁਸਖੇ ਦੇ ਉਤਾਰੇ ਵਿਚ ਪਾਠ ਹੈ:- 'ਅਜ ਬਰਾਹ ਖੁਦਾ ਏਕ ਬਾਰ ਦੀਦਾਰ ਦੇਹ।
੩. ਪਾਠਾਂਤ- 'ਆਇਕੈ ਹੈ। ੪. ਮੁੱਤਕਾ-ਸੇਲ੍ਹੀ।
ਕਾਜੀ! ਕਾਈ ਬਾਤ ਪੁਛਤਾ ਹੈ ਤਾਂ ਪੁਛ, ਨਾਹੀਂ ਤਾਂ ਏਹੁ ਬਹੁੜਿ ਸੁਖਨੁ ਕਰੇਗਾ ਨਾਹੀ'। ਤਬਿ ਕਾਜੀ ਦਲਗੀਰੁ ਹੋਇ ਕਰਿ ਹਸਿਆ। ਤਬ ਕਾਜੀ ਕਹਿਆ, ਨਾਨਕ! ਤੂ ਜੋ ਕਹਦਾ ਹੈ, ਨਾ ਕੋ ਹਿੰਦੂ ਹੈ, ਨਾ ਕੇ ਮੁਸਲਮਾਨੁ ਹੈ, ਸੋ ਤੈਂ ਕਿਆ ਪਾਇਆ ਹੈ ?' ਤਬਿ ਬਾਬੇ ਨਾਨਕ ਕਹਿਆ ਸਲੋਕ, ਰਾਗੁ ਮਾਝ ਵਿਚ:-
ਸਲੋਕ ਮ:੧॥
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥੧॥ (ਪੰਨਾ ੧੪੧)
ਸਲੋਕ ਮ: ੧॥
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥ ਸਰਮ
ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ
ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ
ਲਾਜ॥੧॥ਮ:੧॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ
ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ਗਲੀ
ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ
ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ
ਪਾਇ॥੨॥ਮ:੧॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ॥ ਚਉਥੀ ਨੀਅਤਿ
ਰਾਸਿ ਮਨੁ ਪੰਜਵੀਂ ਸਿਫਤਿ ਸਨਾਇ॥ ਕਰਣੀ ਕਲਮਾ ਆਖਿਕੈ ਤਾ
ਮੁਸਲਮਾਣੁ ਸਦਾਇ॥ ਨਾਨਕ ਜੇਤੇ ਕੁੜਿਆਰ ਕੂੜੈ ਕੂੜੀ ਪਾਇ॥੩॥
(ਪੰਨਾ ੧੪੦-੧੪੧)
ਜਬ ਇਹੁ ਸਲੋਕੁ ਬਾਬੇ ਦਿਤਾ, ਤਬਿ ਕਾਜੀ ਹੈਰਾਨੁ ਹੋਇ ਰਹਿਆ। ਤਬਿ ਖਾਨਿ ਕਹਿਆ, ਕਾਜੀ, ਇਸ ਕਉ ਪੁਛਣ ਕੀ ਤਕਸੀਰ ਰਹੀ ਨਾਹੀਂ"। ਤਬ ਪੇਸੀ ਕੀ ਨਿਮਾਜ ਕਾ ਵਖਤੁ ਹੋਇਆ, ਸਭ ਉਠਿ ਕਰਿ ਨਿਮਾਜ ਗੁਜਾਰਣ ਆਏ, ਅਰੁ ਬਾਬਾ ਭੀ ਨਾਲ ਗਇਆ। ਤਬਿ ਕਾਜੀ ਸਭਨਾ ਤੇ ਅਗੇ ਖੜਾ ਹੋਆ, ਨਿਮਾਜ ਲਗਾ ਕਰਣੈ। ਜਬ ਬਾਬਾ ਕਾਜੀ ਕੀ ਤਰਫ ਦੇਖਿ ਕਰਿ ਹਸਿਆ। ਤਬਿ ਕਾਜੀ ਡਿਠਾ ਜੋ ਨਾਨਕ ਹਸਦਾ ਹੈ। ਤਬਿ ਨਿਮਾਜ ਕਰਿ ਆਏ, ਤਬਿ ਕਾਜੀ ਕਹਿਆ ਖਾਨ ਜੀ ਸਲਾਮਤਿ, ਡਿਠੇ ਕਿਉਂ ਜੋ ਮੁਸਲਮਾਨਾ ਕੀ ਤਰਫ (ਧਿਰ)" ਹਿੰਦੂ ਦੇਖਿ ਦੇਖਿ ਹਸਦਾ ਹੈ, ਤੂ ਜੋ ਆਖਦਾ ਹੈ ਜੋ ਨਾਨਕੁ ਭਲਾ ਹੈ'। ਤਬ ਖਾਨਿ ਕਹਿਆ: 'ਨਾਨਕ! ਕਾਜੀ ਕਿਆ ਕਹਦਾ ਹੈ', ਤਬ ਬਾਬੇ ਕਹਿਆ ਖਾਨ ਜੀ! ਮੈਂ ਕਾਜੀ ਕੀ ਕਿਆ ਪਰਵਾਹ ਪਰੀ ਹੈ, ਪਰ ਕਾਜੀ ਕੀ ਨਿਵਾਜ ਕਬੂਲੁ ਨਾਹੀ ਪਈ, ਮੈ ਇਤਿ ਵਾਸਤੇ ਹਸਿਆ ਥਾ'। ਤਬਿ ਕਾਜੀ ਕਹਿਆ: 'ਖਾਨ ਜੀ! ਇਨ ਕਾਈ ਪਾਈ ਹੈ ਤਾਂ ਮੇਰੀ ਤਕਸੀਰ ਜਾਹਰ ਕਰਉ"। ਤਬਿ ਬਾਬੇ ਕਹਿਆ: 'ਖਾਨ ਜੀ! ਜਬ ਏਹੁ ਨਿਵਾਜ ਉਪਰਿ ਖੜਾ ਥਾ ਤਬਿ ਇਨ ਕਾ ਮਨ ਠਉੜ ਨਾ ਥਾ" ਘੋੜੀ ਸੂਈ ਥੀ, ਵਛੇਰੀ ਜੰਮੀ ਥੀ, ਅਰੁ ਵਛੇਰੀ ਛਡਿ ਕਰਿ ਆਇਆ ਥਾ। ਅਰੁ ਵੇੜ੍ਹੇ ਵਿਚਿ ਖੂਹੀ ਥੀ। ਅਰ ਇਨਿ ਕਹਿਆ, ਮਤੁ ਵਛੇਰੀ ਖੂਹੀ ਵਿਚ ਪਉਂਦੀ ਹੋਵੇ। ਇਨਕਾ ਮਨੁ ਊਹਾਂ ਗਇਆ ਆਹਾ, ਇਸਕੀ ਨਿਮਾਜ ਕਬੂਲ ਨਹੀਂ ਪੜੀ ॥
੧. ਪਾਠਾਂਤ੍ਰ ਹੈ-'ਕਾਜੀ ਇਸ ਨੂੰ ਪੁਛਣੇ ਕੀ ਤਕਸੀਰ ਹੈ।
੨. ਵਲੈਤ ਵਾਲੇ ਨੁਸਖੇ ਵਿਚ ਇਸ ਥਾਵੇਂ ਚਰਖੜੀ ਦਾ ਨਿਸ਼ਾਨ ਦੇ ਕੇ ਹਾਸੀਏ ਦੇ ਬਾਹਰ ਲਿਖਿਆ ਹੈ- 'ਤਬ ਪੇਸੀ ਕੀ ਨਿਮਾਜ਼ ਕਾ'।
੩. ਇਹ () ਨਿਸ਼ਾਨ ਅਸਾਂ ਲਾਇਆ ਹੈ, 'ਤਰਫ' ਦਾ ਅਰਥ ਹੈ 'ਧਿਰ'।
੪. ਪਾਠਾਂਤ੍ਰ ਹੈ-ਕਰੇ।
੫. ਪਾਠਾਂਤ੍ਰ 'ਇਸਕਾ ਇਮਾਨ ਠਉੜ ਨਾ ਥਾ।
੬. ਇਸਕੀ ਤੋਂ...ਪੜੀ ਤਕ ਦਾ ਪਾਠ ਹਾ:ਬਾ: ਨੁਸਖੇ ਵਿਚ ਵੱਧ ਹੈ।
ਤਬਿ ਕਾਜੀ ਆਇ ਪੈਰੀ ਪਇਆ। ਆਖਿਓਸੁ 'ਵਾਹੁ ਵਾਹੁ! ਇਸ ਕਉ ਖੁਦਾਇ ਕੀ ਨਿਵਾਜਸ ਹੋਈ ਹੈ'। ਤਬਿ ਕਾਜੀ ਪਤੀਣਾ ਤਬਿ ਬਾਬੇ ਸਲੋਕੁ ਦਿੱਤਾ:-
ਮੁਸਲਮਾਨੁ ਮੁਸਾਵੈ ਆਪੁ॥
ਸਿਦਕ ਸਬੂਰੀ ਕਲਮਾ ਪਾਕ॥
ਖੜੀ ਨ ਛੇੜੈ ਪੜੀ ਨ ਖਾਇ॥
ਨਾਨਕ ਸ ਮੁਸਲਮਾਨ ਭਿਸਤ ਕਉ ਜਾਇ ॥
ਜਾਂ ਬਾਬੇ ਏਹੁ ਸਲੋਕੁ ਬੋਲਿਆ, ਤਾਂ ਸਯੀਅਦ, ਸੇਖ ਜਾਦੇ, ਕਾਜੀ, ਮੁਫਤੀ, ਖਾਨ, ਖਨੀਨ, ਮਹਰ, ਮੁਕਦਮ ਹੈਰਾਨ ਹੋਇ ਰਹੈ। ਖਾਨ ਬੋਲਿਆ 'ਕਾਜੀ! ਨਾਨਕੁ ਹਕੁ ਨੂ ਪਹੁਤਾ ਹੈ ਅਵਰੁ ਪੁਛਣ ਕੀ ਤਕਸੀਰ ਰਹੀ। ਜਿਤੁ ਵਲਿ ਬਾਬਾ ਨਦਰਿ ਕਰੇ, ਤਿਤੁ ਵਲਿ ਸਭ ਕੋਈ ਸਲਾਮੁ ਕਰੇ। ਤਬਿ ਬਾਬਾ ਬੋਲਿਆ ਸਬਦੁ:-
ਸਿਰੀ ਰਾਗੁ ਮਹਲਾ ੧ ਘਰੁ ੩॥
ਅਮਲੁ ਕਰਿ ਧਰਤੀ ਬੀਜੁ ਸਬਦੇ ਕਰਿ ਸਚ ਕੀ ਆਬ ਨਿਤ ਦੇਹਿ
ਪਾਣੀ॥ ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ
ਏਵ ਜਾਣੀ॥੧॥
ਮਤੁ ਜਾਣ ਸਹਿ ਗਲੀ ਪਾਇਆ॥ ਮਾਲ ਕੈ ਮਾਣੈ ਰੂਪ ਕੀ ਸੋਭਾ
ਇਤੁ ਬਿਧੀ ਜਨਮੁ ਗਵਾਇਆ॥੧॥ਰਹਾਉ॥
ਐਬ ਤਨਿ ਚਿਕੜੋ ਇਹ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ
ਪਾਈ॥ ਭਉਰੁ ਉਸਤਾਦੁ ਨਿਤ ਭਾਖਿਆ ਬੋਲੈ ਕਿਉ ਬੂਝੈ ਜਾ ਨਹ
ਬੁਝਾਈ॥੨॥
੧. ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ ਹੈ। ਮਲੂਮ ਹੁੰਦਾ ਹੈ ਕਿ 'ਮਸਕਲਮਾਨਾ ਮਾਲੁ ਮਸਾਵੈ ਵਾਲਾ ਪਿਛੋ ਆ ਚੁਕਾ ਸਲੋਕ ਫੇਰ ਏਥੇ ਹੈਸੀ।
੨. ਪਾਠਾਂਤ੍ਰ- 'ਤਕਸੀਰ ਰਹੀ ਨਾਹੀ ਬੀ ਹੈ।
ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ॥
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ॥੩॥
ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ॥
ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤਕੂ
ਸੰਜਿਆਈ॥੪॥੨੭॥ (ਪੰਨਾ ੨੩-੨੪)
ਜਾ ਬਾਬੇ ਏਹੁ ਸਬਦੁ ਬੋਲਿਆ, ਤਬਿ ਖਾਨ ਆਇ ਪੈਰੀ ਪਇਆ॥ ਤਬਿ ਲੋਕਿ ਹਿੰਦੂ ਮੁਸਲਮਾਨੁ ਆਇ ਲਗੈ ਖਾਨ ਨੂੰ ਕਹਿਣ, 'ਜੋ ਨਾਨਕ ਵਿਚਿ ਖੁਦਾਇ ਬੋਲਦਾ ਹੈ'। ਤਬਿ ਖਾਨ ਕਹਿਆ: 'ਨਾਨਕ! ਰਾਜੁ ਮਾਲੁ ਹੁਕਮੁ ਹਾਸਲੁ ਸਭੁ ਤੇਰਾ ਹੈ। ਤਬਿ ਗੁਰੂ ਨਾਨਕ ਕਹਿਆ; 'ਖੁਦਾਇ ਤੇਰਾ ਭਲਾ ਕਰੇਗਾ, ਹੁਣ ਟਿਕਣੇ ਕੀ ਬਾਤਿ ਰਹੀ, ਰਾਜੁ, ਮਾਲੁ, ਘਰ ਬਾਰ ਤੇਰੇ ਹੈਨ, ਅਸੀਂ ਤਿਆਗਿ ਚਲੇ'। ਜਾਇ ਫਕੀਰਾਂ ਵਿਚ ਬੈਠਾ, ਤਬਿ ਫਕੀਰ ਉਠਿ ਹਥਿ ਬੰਨਿ ਖੜੇ ਹੋਇ, ਲਾਗੇ ਸਿਫਤਿ ਕਰਣ। ਆਖਨਿ 'ਜੋ ਨਾਨਕੁ ਸਚਿ ਰੋਜੀ* ਥੀਆ ਹੈ ਅਤੇ ਸਚਿ ਕੀ ਰੰਗਣਿ ਵਿਚ ਰਤਾ ਹੈ। ਤਾਂ ਬਾਬਾ ਬੋਲਿਆ, 'ਮਰਦਾਨਿਆਂ, ਰਬਾਬੂ ਵਜਾਇ'। ਤਬਿ ਮਰਦਾਨੇ ਰਬਾਬੁ ਵਜਾਇਆ, ਰਾਗੁ ਤਿਲੰਗੁ ਕੀਤਾ, ਬਾਬੇ ਸਬਦੁ ਉਠਾਇਆ-
ਤਿਲੰਗ ਮਹਲਾ ੧ ਘਰੁ ੩॥
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ॥੧॥
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੱਉ ਸਦ ਕੁਰਬਾਨੈ ਜਾਉ ॥੧॥ਰਹਾਉ॥
ਕਾਇਆ ਰੰਙਣਿ ਜੇ ਥੀਐ ਪਿਆਰੈ ਪਾਈਐ ਨਾਉ ਮਜੀਠਿ॥
ਰੰਙਣ ਵਾਲਾ ਜੇ ਰੰਙੁ ਸਾਹਿਬੁ ਐਸਾ ਰੰਗੁ ਨ ਡੀਠ॥੨॥
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ॥੩॥
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ॥
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ॥੪॥੧॥੩॥
(ਪੰਨਾ ੭੨੧-੨੨)
ਤਬਿ ਫਕੀਰਾਂ ਆਇ ਪੈਰ ਚੁਮੈ, ਦਸਤ ਪੰਜਾ ਲੀਆ। ਬਾਬੇ ਦੀ ਬਹੁਤੁ ਖੁਸੀ ਹੋਈ ਫਕੀਰਾਂ ਉਪਰਿ, ਬਹੁਤੁ ਮਿਹਰਵਾਨੁ ਹੋਇਆ। ਖਾਨੁ ਭੀ ਆਇ ਗਇਆ। ਲੋਕ ਹਿੰਦੂ ਮੁਸਲਮਾਨ ਜੁ ਕੋਈ ਸਾ ਸਭ ਸਲਾਮ ਕਰਿ ਖੜਾ ਹੋਆ। ਤਬਿ ਗੁਰੂ ਪਾਸੋਂ ਵਿਦਾ ਹੋਏ। ਖਾਨੁ ਘਰਿ ਆਇਆ, ਆਇ ਕਰਿ ਦੇਖੈ ਤਾਂ ਕੋਠੜੀਆਂ ਖਜਾਨੈ ਕੀਆ ਭਰੀਆਂ ਪਈਆਂ ਹੈਨਿ॥ ਤਬਿ ਬਾਬੇ ਦੀ ਖੁਸੀ ਹੋਈ, ਮਰਦਾਨੇ ਨੂੰ ਨਾਲੇ ਲੈ ਕਰਿ ਚਲਿਦਾ ਰਹਿਆ।
੧੨. ਮਰਦਾਨੇ ਦੀ ਪੂਜਾ ਕਰਾਈ
ਤਬਿ ਬਾਬਾ ਜੀ ਉਜੜ ਕਉ ਚਲੇ ਤਬ ਕਿਤੇ ਵਸਦੀ ਵੜੇ ਨਾਹੀ। ਕਿਤੇ ਜੰਗਲਿ ਕਿਤੇ ਦਰੀਆਇ, ਕਿਥਈ ਟਿਕੇ ਨਾਹੀਂ। ਕਦੇ ਜੇ ਮਰਦਾਨੇ ਨੂੰ ਭੁਖ ਲਗੈ, ਤਾਂ ਬਾਬਾ ਆਖੈ, 'ਮਰਦਾਨਿਆ ਭੁਖਿ ਲਾਗੀ ਹੀਂ?' ਤਾ ਮਰਦਾਨਾ ਆਖੈ, 'ਜੀ, ਤੂੰ ਸਭ ਕਿਛੁ ਜਾਣਦਾ ਹੈ ਤਬਿ ਬਾਬੇ ਆਖਿਆ, 'ਮਰਦਾਨਿਆ, ਸਿਧ ਹੀ ਵਸਦੀ ਜਾਇ ਖਲੋਉ, ਆਗੈ ਉਪਲਿ ਖਤ੍ਰੀ ਹੈਨਿ, ਤਿਸਦੇ ਘਰਿ ਜਾਇ ਖੜੋਉ, ਚੁਪਾਤੋ, ਓਥੈ ਓਇ ਖਵਾਇਂਦੇ ਹਿਨਿਗੇ।
੧. 'ਬਹੁਤੁ' ਪਦ ਹਾ:ਬਾ: ਨੁਸਖੇ ਵਿਚੋਂ ਲਿਆ ਹੈ।
੨. ਤਬ...ਤੋਂ...ਚਲੇ ਪਾਠ ਹਾ:ਬਾ: ਨੁਸਖੇ ਦੇ ਉਤਾਰੇ ਦਾ ਹੈ।
੩. ਪਾਠਾਂਤ੍ਰ-ਹੈ? ਬੀ ਹੈ।
ਮਰਦਾਨਿਆਂ! ਤੈਨੂੰ ਜਾਂਦੈ ਹੀ ਨਾਲਿ ਕੋਈ ਹਿੰਦੂ ਕੋਈ ਮੁਸਲਮਾਨ ਜੋ ਕੋਈ ਆਇ ਮੁਹਿ ਲਗੇਗਾ, ਸੋਈ ਆਇ ਪੈਰੀ ਪਵੈਗਾ। ਛਤੀਹ ਅੰਮ੍ਰਿਤ੍ਰ ਆਣਿ ਆਗੇ ਰਾਖਨਿਗੇ। ਕੋਈ ਰੁਪਯੇ ਪਯੀਏ ਆਣਿ ਰਖਨਿਗੇ, ਕੋਈ ਆਣਿ ਪਰਕਾਲੇ ਰਖਨਿਗੈ, ਕੋਈ ਪੁਛਸੀਆ ਭੀ ਨਾਹੀਂ, ਜੇ ਤੂੰ ਕਿਥੋਂ ਆਇਆ ਹੈਂ? ਕਿਸਦਾ ਆਦਮੀ ਹੈਂ? ਜੋ ਕੋਈ ਆਇ ਮੁਹਿ ਲਾਗੈਗਾ ਸੋਈ ਆਖੈਗਾ- ਜੋ ਮੈਂ ਆਪਣਾ ਸਰਵਸੁ ਆਣਿ ਅਗੇ ਰਖਾ-। ਆਖਨਿਗੇ, ਜੋ ਅਸੀਂ ਨਿਹਾਲੁ ਹੋਏ, ਜੋ ਅਸਾਨੂੰ ਇਹ ਦੀਦਾਰੁ ਹੋਆ-'।
ਬਾਬੇ ਦੀ ਖੁਸ਼ੀ ਹੋਈ, ਮਰਦਾਨਾ ਇਕ ਦਿਨਿ ਸਹਰ ਨੂੰ ਭੇਜਿਆ। ਭੇਜਦਿਆਂ ਨਾਲਿ ਪੂਜਾ ਬਹੁਤੁ ਲਾਗੀ। ਜਾਂ ਗਇਆ, ਤਾਂ ਸਾਰਾ ਸਹਰੁ ਆਇ ਪੈਰੀ ਪਇਆ। ਜਾਂ ਗਇਆ, ਤਾ ਪੰਜੀਹੈ ਕਪੜੈ ਪੰਡਿ ਬੰਨਿਕੈ ਲੈ ਆਇਆ। ਬਾਬਾ ਹਸਦਾ ਹਸਦਾ ਨਿਲੇਟੁ ਹੋਆ। ਬਾਬੇ ਪਾਸਿ ਮਰਦਾਨਾ ਕਪੜੇ ਪੰਜੀਹੈ ਲੈ ਆਇਆ। ਬਾਬਾ ਵੇਖੈ, ਤਾਂ ਬੰਨੀ ਪੰਡਿ ਲਈ ਆਂਵਦਾ ਹੈ, ਤਬਿ ਬਾਬੈ ਆਖਿਆ: 'ਮਰਦਾਨਿਆ ਕਿਆ ਆਂਦਾ ਹੀ?” ਤਬਿ ਮਰਦਾਨੈ ਆਖਿਆ: 'ਜੀ ਸਚੇ ਪਾਤਿਸਾਹ! ਤੇਰੇ ਨਾਵੈ ਦਾ ਸਦਕਾ ਸਾਰਾ ਸਹੁਰੁ ਸੇਵਾ ਨੂੰ ਉਠਿ ਖੜਾ ਹੋਆ। ਜੀਉ ਪਾਤਿਸਾਹ, ਮੈਂ ਆਖਿਆ: ਜੋ- ਇਹ ਵਸਤੁ ਕਪੜੇ ਬਾਬੇ ਪਾਸਿ ਲੈ ਜਾਵਾਂ-'। ਤਿਬਿ* ਗੁਰੂ ਬੋਲਿਆ: 'ਮਰਦਾਨਿਆਂ! ਆਂਦੋ, ਭਲਾ ਕੀਤੋ, ਪਰ ਏਹ ਅਸਾਡੇ ਕਿਤੇ ਕੰਮਿ ਨਾਂਹੀ'। ਤਬਿ ਮਰਦਾਨੇ ਆਖਿਆ: 'ਜੀਉ ਪਾਤਿਸਾਹ, ਕਿ ਕਰੀ?' ਤਬਿ ਬਾਬੇ ਆਖਿਆ: 'ਸੁਟਿ ਘਤੁ'। ਤਾਂ ਮਰਦਾਨੇ ਸਭਿ ਵਸਤੂ ਸਟਿ ਘਤੀਆ, ਪੰਡਿ ਸਾਰੀ। ਓਥਹੁ ਰਵੇਦੇ ਰਹੇ। ਤਬਿ ਮਰਦਾਨੇ ਆਖਿਆ, ਅਰਜ ਕੀਤੀ, ਆਖਿਓਸੁ: ਜੀਉ ਪਾਤਿਸਾਹੁ, ਇਹੁ ਜੋ ਕੋਈ ਤੇਰੇ ਨਾਉ ਦਾ ਸਦਕਾ
੧. ਮੁਰਾਦ ਅੰਮ੍ਰਿਤ ਤੋਂ ਹੈ।
੨. ਵਲੈਤ ਪੁਜੇ ਨੁਸਖੇ ਵਿਚ ਏਥੇ 'ਪਯੀਏ' ਪਾਠ ਰੁਪਏ ਦੇ ਨਾਲ ਹੈ, ਇਸ ਪਦ ਦੀ ਮੁਰਾਦ ਗਾਲਬਨ ਪੰਜੀਹੇ' ਤੋਂ ਹੈ ਜੋ ਰੁਪਏ ਦਾ ਹੀ ਨਾਮ ਹੈ।
੩. ਮੁਰਾਦ ਹੈ-ਤਬਿ'।
ਮੰਨਦਾ ਹੈ ਅਤੇ ਸਿਖ ਦੈ ਮੁਹਿ ਪਾਵਦਾ ਹੈ, ਕਿਛ ਤੈਨੂੰ ਭੀ ਪਹੁੰਚਦਾ ਹੈ। ਓਸਦਾ ਭਾਉ? ਅਤੇ ਮੇਰੇ ਦਿਲਿ ਵਿਚਿ ਵਡਾ ਫਿਕਰੁ ਹੈ, ਜੇ ਤੂੰ ਕਿਛੁ ਛੁਹੰਦਾ ਨਾਹੀਂ, ਅਤੇ ਮੁਹਿ ਪਾਂਵਦਾ ਨਾਹੀਂ, ਤੂ ਕਿਸੈ^ ਨਾਲੈ ਤ੍ਰਿਪਤਦਾ ਹੈਂ?? ਤਬਿ ਗੁਰੂ ਬਾਬੇ ਆਖਿਆ: 'ਮਰਦਾਨਿਆ! ਰਬਾਬੂ ਵਜਾਇ' ਤਾਂ ਮਰਦਾਨੇ ਰਬਾਬੁ ਵਜਾਇਆ, ਰਾਗ ਗਉੜੀ ਕੀਤੀ ਦੀਪਕੀ ਮਹਲਾ ੧। ਬਾਬੇ ਸਬਦੁ ਉਠਾਇਆ:-
ਗਉੜੀ ਗੁਆਰੇਰੀ ਮਹਲਾ ੪॥
ਮਾਤਾ ਪ੍ਰੀਤਿ ਕਰੇ ਪੁਤੁ ਖਾਇ॥ ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥੧॥
ਤੇ ਹਰਿਜਨ ਹਰਿ ਮੇਲਹੁ ਹਮ ਪਿਆਰੇ॥
ਜਿਨ ਮਿਲਿਆ ਦੁਖ ਜਾਹਿ ਹਮਾਰੇ॥੧॥ਰਹਾਉ॥
ਜਿਉ ਮਿਲਿ ਬਛਰੇ ਗਉ ਪ੍ਰੀਤਿ ਲਗਾਵੈ॥
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ॥
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ॥੨॥
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ॥
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ॥
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ॥੩॥
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ॥
ਗੁਰ ਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ॥
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ॥੪॥੩॥੪੧॥ (ਪੰਨਾ ੧੬੪)
ਤਬਿ ਫਿਰਿ ਮਰਦਾਨੇ ਤਸਲੀਮ ਕੀਤੀ, ਓਥਹੁੰ ਚਲੇ।
੧. ਮੁਰਾਦ ਹੈ-'ਕਿਸ ??
੨. ਇਹ ਸ਼ਬਦ ਚੌਥੀ ਪਾਤਸ਼ਾਹੀ ਜੀ ਦਾ ਗਉੜੀ ਗੁਆਰੇਰੀ ਵਿਚ ਹੈ। ਲੇਖਕ ਦੀ ਭੁੱਲ ਹੈ ਮ:੧ ਤੇ ਗਉੜੀ ਦੀਪਕੀ ਲਿਖਣਾ।
੧੩. ਸੱਜਣ ਠੱਗ
ਜਾਂਦੇ ਜਾਂਦੇ ਸੇਖ ਸਜਣ ਕੈ ਘਰਿ ਜਾਇ ਨਿਕਲੇ। ਉਸਕਾ ਘਰੁ ਪੈਂਡੇ ਵਿਚ ਥਾ। ਅਤੇ ਠਾਕੁਰ ਦੁਆਰਾ ਤੇ ਮਸੀਤ ਕਰਿ ਛਡੀ ਥੀ। ਜੇ ਕੋਈ ਹਿੰਦੂ ਆਵੈ ਤਾਂ ਠਉਰ ਦੇਵੈ॥ ਅਤੇ ਜੇ ਮੁਸਲਮਾਨ ਜਾਵੈ, ਤਾਂ ਤਵਜਹ ਕਰੇ। ਅਰੁ ਜਾਂ ਰਾਤਿ ਪਵੈ ਤਾਂ ਆਖੇ, ਚਲੁ ਜੀ ਸੋਵਹੁ'। ਅੰਦਰਿ ਲੈ ਜਾਵੈ, ਖੂਹੈ ਵਿਚਿ ਪਾਇ ਕਰਿ ਮਾਰੇ। ਅਰੁ ਜਾ ਸਬਾਹ ਹੋਵੈ, ਤਾ ਆਸਾ ਤਸਬੀ ਹਾਥਿ ਲੈ ਮੁਸਲਾ ਪਾਇ ਬਹੈ। ਜਬਿ ਬਾਬਾ ਤੇ ਮਰਦਾਨਾ ਗਏ, ਤਾਂ ਖਿਜਮਤਿ ਬਹੁਤੁ ਕੀਤੀਓਸੁ। ਅਤੇ ਆਪਣਿਆ ਲੋਕਾਂ ਤਾਈਂ ਆਖਿਓਸੁ: 'ਜੋ ਇਸਦੇ ਪਲੈ ਬਹੁਤੁ ਦੁਨੀਆ ਹੈ; ਪਰ ਗੁਹਜੁ ਹੈ। ਜਿਸ ਦੇ ਮੁਹਿ ਵਿਚ ਐਸੀ ਭੜਕ ਹੈ ਸੋ ਖਾਲੀ ਨਾਂਹੀ, ਫੈਲ ਕਰਿਕੇ ਫ਼ਕੀਰ ਹੋਇਆ ਹੈ। ਜਬ ਰਾਤਿ ਪਈ ਤਬਿ ਆਖਿਓਸੁ: 'ਉਠਹੁ ਜੀ ਸੋਵਹੁ'। ਤਬਿ ਬਾਬੇ ਆਖਿਆ, ਸੱਜਣੇ! ਇਕੁ ਸਬਦੁ ਖੁਦਾਇ ਦੀ ਬੰਦਗੀ ਕਾ ਆਖਿ ਕਰਿ ਸੋਵਹਿਗੇ'। ਤਬਿ ਸੇਖ ਸਜਨਿ ਆਖਿਆ: ਭਲਾ ਹੋਵੈ ਜੀ, ਆਖਹੁ ਜੀ, ਰਾਤਿ ਬਹੁਤੁ ਗੁਜਰਦੀ ਜਾਂਦੀ ਹੈ। ਤਉ ਬਾਬੇ ਆਖਿਆ, 'ਮਰਦਾਨਿਆ! ਰਬਾਬੂ ਵਜਾਇ।' ਤਾਂ ਮਰਦਾਨੇ ਰਬਾਬੁ ਵਜਾਇਆ। ਰਾਗ ਸੂਹੀ ਕੀਤੀ। ਗੁਰੂ ਨਾਨਕ ਸਬਦੁ ਉਠਾਇਆ ਮ:੧॥
ਰਾਗੁ ਸੂਹੀ ਮਹਲਾ ੧ ਘਰੁ ੬॥
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ
ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ
ਨਾਲ ਚਲੰਨ੍ਹਿ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥੧॥ਰਹਾਉ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥ ਢਠੀਆ ਕੰਮਿ ਨ
ਆਵਨ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ
੧. ਮੁਰਾਦ ਤਵਾਜ਼ = ਖਾਤਿਰ, ਆਦਰ ਤੋਂ ਹੈ।
੨. ਪਾਠਾਂਤ੍ਰ 'ਆਖਿਓਸੁ ਬੀ ਹੈ।
ਵਸੰਨ੍ਹਿ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨ੍ਹਿ॥੩॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹਿ॥ ਸੇ ਫਲ ਕੰਮਿ ਨ
ਆਵਨੀ ਤੇ ਗੁਣ ਮੈ ਤਨਿ ਹੰਨਿ॥੪॥ ਅੰਧੁਲੈ ਭਾਰੁ ਉਠਾਇਆ
ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ
ਕਿਤੁ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ॥੬॥੧॥੩॥
(ਪੰਨਾ ੭੨੯)
ਤਬ ਦਰਸਨ ਕਾ ਸਦਕਾ ਬੁਧਿ ਹੋਇ ਆਈ। ਜਾਂ ਵੀਚਾਰੇ, ਤਾਂ ਸਭ ਮੇਰੇ ਗੁਨਾਹ ਸਹੀ ਹੋਏ ਹੈਨਿ । ਤਬਿ ਆਇ, ਉਠਿ ਕਰਿ ਪੈਰੀ ਪਇਆ, ਪੈਰਿ ਚੁੰਮਿਓਸ। ਆਖਿਓਸੁ: ਜੀਉ ਮੇਰੇ ਗੁਨਾਹ ਫਦਲ ਕਰਿ। ਤਬਿ ਬਾਬੇ ਆਖਿਆ: 'ਸੇਖ ਸਜਨਿ! ਖੁਦਾਇ ਕੀ ਦਰਗਾਹ ਦੁਹ ਗਲੀ ਗੁਨਾਹ ਫਦਲ ਹੋਂਦੇ ਹਿਨਿ'। ਤਬਿ ਸੇਖਿ ਸਜਨ ਅਰਜੁ ਕੀਤੀ, ਆਖਿਓਸੁ: 'ਜੀ ਉਹੀ ਗਲ ਕਰੁ, ਜਿਨੀ ਗਲੀ ਗੁਨਾਹ ਫਦਲੁ ਹੋਨਿ। ਤਬ ਗੁਰੂ ਨਾਨਕੁ ਮਿਹਰਵਾਨੁ ਹੋਇਆ, ਆਖਿਓਸੁ: 'ਸਚੁ ਕਹੁ ਜੋ ਤੈ ਖੂਨ ਕੀਤੇ ਹੈਨਿ?"" ਤਬਿ ਸੇਖੁ ਸਜਨ ਲਾਗਾ ਸਚੋ ਸਚੁ ਬੋਲਣ। ਕਹਿਓਸੁ: 'ਜੀ ਬਹੁਤੁ ਪਾਪ ਕੀਤੇ ਹੈਂ ਤਬਿ ਗੁਰੂ ਨਾਨਕ ਆਖਿਆ: 'ਜੋ ਕਛੁ ਉਨਕੀ ਬਸਤੁ ਰਹੀ ਹੈ ਸੋ ਘਿਨਿ ਆਉਂ। ਤਬਿ ਸੇਖ ਸਜਨਿ ਹੁਕਮੁ ਮੰਨਿਆ, ਬਸਤੁ ਲੈ ਆਇਆ, ਖੁਦਾਇਕੇ* ਨਾਇ ਲੁਟਾਈ। ਗੁਰੂ ਗੁਰੂ ਲਾਗਾ ਜਪਣਿ॥ ਨਾਉ ਧਰੀਕ ਸਿੱਖ ਹੋਆ। ਪਹਿਲੀ ਧਰਮਸਾਲ ਓਥੇ ਬੱਧੀ"। ਬੋਲਹੁ ਵਾਹਿਗੁਰੂ ॥
੧. ਹਾ:ਬਾ:ਨੁ: ਵਿਚ 'ਜੋ ਤੈਨੇ ਖੂਨ ਕਿਤਨੇ ਕੀਤੇ ਹੈਨ ?
੨. ਵਲੈਤ ਪੁਜੇ ਨੁਸਖੇ ਦਾ ਪਾਠ ਹੈ:-ਖੁਦਾਇਕੇ।
੩. ਇਹ ਪਦ ਹਾਫ਼ਜ਼ਾਬਾਦੀ ਨੁਸਖੇ ਦਾ ਹੈ।
੪. ਪਹਿਲੀ...ਤੋਂ...ਬੱਧੀ' ਤਕ ਦਾ ਪਾਠ ਹਾ:ਬਾ:ਨੁ: ਦਾ ਹੈ।
੧੪. ਗੋਸ਼ਟ ਸੇਖ ਸਰਫ
ਤਬਿ ਓਥਹੁ ਰਵੈ, ਪੈਂਡੇ ਪੈਂਡੇ ਵਿਚ ਪਾਣੀਪਥਿ ਆਇ ਨਿਕਲੈ॥ ਤਬਿ ਪਾਣੀਪਥਿ ਕਾ ਪੀਰੁ ਸੇਖੁ ਸਰਫੁ ਥਾ। ਤਿਸਕਾ ਮੁਰੀਦੁ ਸੇਖੁ ਟਟੀਹਰੁ ਥਾ। ਓਹੁ ਪੀਰੁ ਕੈ ਤਾਈ ਅਸਤਾਵਾ ਪਾਣੀ ਕਾ ਭਰਣਿ ਆਇਆ ਸਾ। ਅਗੈ ਬਾਬਾ ਤੇ ਮਰਦਾਨਾ ਦੋਨੋਂ ਬੈਠੇ ਥੇ, ਏਨਿ ਆਇ ਸਲਾਮੁ ਪਾਇਆ। ਆਖਿਓਸੁ: 'ਸਲਾਮਾ ਲੇਕ, ਦਰਵੇਸ! ਤਬਿ ਗੁਰੂ ਨਾਨਕੁ ਬੋਲਿਆ, ਆਖਿਓਸੁ: 'ਅਲੇਖ ਕਉ ਸਲਾਮੁ ਹੋ, ਪੀਰ ਕੇ ਦਸਤ ਪੇਸ!' ਤਬਿ ਸੇਖੁ ਟਟੀਹਰ ਹੈਰਾਨੁ ਹੋਇ ਗਇਆ। ਆਖਿਓਸੁ: 'ਅਜ ਤੋੜੀ ਸਲਾਮੁ ਕਿਸੇ ਨਾਹੀ ਫੇਰਿਆ। ਪਰੁ ਹੋਵੈ ਤਾਂ ਮੈਂ ਆਪਣੇ ਪੀਰ ਨੂੰ ਖਬਰਿ ਕਰੀਂ ਤਬਿ ਆਇ ਅਰਜੁ ਕੀਤੋਸੁ, ਆਖਿਓਸੁ: ਪੀਰ ਸਲਾਮਤਿ! ਏਕੁ ਦਰਵੇਸੁ ਕਾ ਆਵਾਜੁ ਸੁਣਿ ਕਰਿ ਹੈਰਾਨੁ ਥੀਆ ਹਾਂ । ਤਾਂ ਪੀਰ ਆਖਿਆ: 'ਕਹੁ ਦੇਖ ਕਸਾ ਹੈ?' ਤਬਿ ਸੇਖ ਟਟੀਹਰੁ ਆਖਿਆ: 'ਜੀਵੈ ਪੀਰ ਸਲਾਮਤਿ! ਮੈਂ ਆਸਤਾਵਾ ਭਰਣਿ ਗਇਆ ਆਹਾ, ਓਹੁ ਬੈਠੇ ਆਹੇ ਆਗੈ, ਮੈਂ ਜਾਇ ਸਲਾਮੁ ਪਾਇਆ, ਆਖਿਆ-ਸਲਾਮਾ ਲੋਕ ਹੋ ਦਰਵੇਸ! ਤਬਿ ਉਹੁ ਬੋਲਿਆ: ਆਖਿਉਸੁ ਅਲੇਖ ਕਉ ਸਲਾਮੁ ਹੋ ਪੀਰ ਕੇ ਦਸਤ ਪੇਸ-'। ਤਬਿ ਪੀਰ ਕਹਿਆ, ਬਚਾ! ਜਿਸੁ ਅਲੇਖ ਕਉ ਸਲਾਮੁ ਕੀਤਾ ਹੈ, ਤਿਸਕਾ ਦੀਦਾਰ ਦੇਖਾ ਹੈ? ਦੇਖਾ, ਕਿਥੈ ਡਿਠੋਸੁ ਅਲੇਖੁ ਪੁਰਖੁ ? ਤਬਿ ਸੇਖ ਸਰਫੁ ਟਟੀਹਰੁ ਮੁਰੀਦ ਕਉ ਨਾਲੇ ਲੇਕਰਿ ਆਇਆ। ਗੁਰੂ ਨਾਨਕ ਪਾਸਿ ਆਇਆ, ਅਵਾਜੁ ਬੋਲਿਆ, ਆਖਿਓਸੁ: ‘ਅਗਰ ਤੁਰਾ ਸੁਆਲ ਮੇ ਪੁਰਸੰਮ ਅਹਿਲਾ ਜਬਾਬੁ ਬੁਗੋ ਦਰਵੇਸੰ: ਖਫਨੀ ਫਿਰਾਕਿ* ਸ਼ੁਮਾ ਚਿ ਜ਼ੇਬਾਸ਼ਿ? ਤਬਿ ਬਾਬੈ ਜਬਾਬੁ ਦਿਤਾ:-
ਪੀਰ ਮਤਿ ਮੁਰੀਦ ਹੋਇ ਰਹਨੰ॥ ਖਫਨੀ ਟੋਪੀ ਮਨਿ ਸਬਦੁ
ਗਹਨੰ॥ ਬਹਤਾ ਦਰੀਆਉ ਕਰਿ ਰਹੈ ਬਰੇਤੀ॥ ਸਹਜਿ ਬੈਸਿ ਤਹਾ
* ਹਾ:ਬਾ:ਨੁਸਖ਼ੇ ਦਾ ਪਾਠ ਹੈ- 'ਫਿਰਕੇ ਸੁਮਾ ਚਿ ਮਜ਼ਬ ਅਸਤ'।
ਸੁਖ ਮਨਾਤੀ॥ ਹਰਖ ਸੋਗੁ ਕੀਨਾ ਅਹਾਰੰ॥ ਪਹਿਰੇ ਖਫਨੀ ਸਭਿ
ਦੁਸਟ ਬਿਡਾਰੰ॥ ਸੁੰਨ ਨਗਰ ਲੈ ਬਸਤੀ ਰਹਾਈ॥ ਤਉ ਕਫਨੀ
ਕੀ ਜੁਗਤਿ ਪਾਈ॥ ਕੁਟੰਬੁ ਛੇਦਿ ਹੂਆ ਇਕੇਲਾ॥ ਨਾਨਕ ਪਹਿਰਿ
ਕਫਨੀ ਭਇਆ ਸੁਹੇਲਾ ॥੨॥
ਤਬਿ ਫਿਰਿ ਸੇਖ ਸਰਫ ਪੁਛਿਆ, ‘ਅਗਰ ਤੁਰਾ ਸੁਆਲ ਮੇ ਪੁਰਸੀ, ਅਹਿਲਾ ਜਬਾਬੁ ਬੁਗੋ ਦਰਵੇਸੀ, ਕੁਪੀਨ ਸ਼ੁਮਾ ਚਿ ਜ਼ੇਬਾਸ਼ਿ'। ਤਬਿ ਬਾਬੈ ਜਬਾਬੂ ਦਿੱਤਾ:-
ਗੁਰੂ ਸਬਦਿ ਦੀਖਿਆ ਮਹਿ ਸਹਜਿ ਗਹਨੰ॥ ਪੰਰ ਇੰਦ੍ਰੀ ਦਿਲਿ
ਅਟਲ ਰਹਨੰ॥ ਦਿਸਟਿ ਬੰਧਿ ਭਰਮਤਾ ਰਹੀਐ॥ ਦਸ ਹੀ
ਦੁਆਰੇ ਤਾਲੇ ਚੜੀਐ॥ ਅਠ ਸਠਿ ਹਾਟ ਤਾੜ ਕਰਨੰ॥ ਲਾਇ
ਲੰਗੋਟੀ ਜਰਾ ਨਾ ਮਰਨੰ॥ ਪਹਰਿ ਲੰਗੋਟੀ ਰਹੈ ਇਕੇਲਾ॥ ਉਲਟਿ
ਲਬਿ ਕਾ ਪੀਵੈ ਉਵਾ ਜਲਾ॥ ਬਿਲੰਦ ਮਤਿ ਗੁਰ ਹਿਰਿ ਛੋਟੀ॥
ਇਹੁ ਜੁਗਤਿ ਨਾਨਕ ਪਹਿਰਿਬੋ ਲੰਗੋਟੀਂ ॥੩॥
ਤਬਿ ਫਿਰਿ ਸੇਖ ਸਰਫ ਪੁਛਿਆ: 'ਅਗਰ ਤੁਰਾ ਸੁਆਲ ਮੇ ਪੁਰਸੰ, ਅਹਿਲਾ, ਜਬਾਬੁ ਬੁਗੋ ਦਰਵੇਸੰ। ਪਾਉ ਪੋਸ਼ ਤਿਆਗ' ਚ ਜ਼ੇਬਾਸ਼ਿ। ਤਬਿ ਗੁਰੂ ਨਾਨਕ ਜਵਾਬੁ ਦਿੱਤਾ:-
ਸਰਬ ਗਿਆਨ ਅਹਿਨਿਸ ਡੀਤੰ॥ ਪਾਵਕ ਪਨਾ ਜਾਤਿ ਮਨਿ
ਕੀਤੇ॥ ਧਰਨਿ ਤਰਵਰ ਕੀ ਰਹਤ ਰਹਨੰ॥ ਕਾਟਨ ਖੱਦਨੁ ਮਨ
ਮਹਿ ਸਹਨੰ॥ ਦਰੀਆਉ ਸੈਲੇ ਰੀਤ ਬਾਛੈ॥ ਭਾਇ ਭਾਇ ਉਹੁ
੧. ਏਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ।
੨. ਪਾਠਾਂਤ੍ਰ 'ਮਨ' ਬੀ ਹੈ।
੩. 'ਦਿਲ ਅਟਲ ਰਹਨੰ' ਦੀ ਥਾਂ ਪਾਠਾਂਤ੍ਰ 'ਲੈ ਅਲਿਪਤ ਰਹਨ' ਬੀ ਹੈ।
੪. ਏਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ।
੫. ਪਾਠਾਂਤ੍ਰ 'ਸ਼ੁਮਾ' ਹੈ।
੬. ਪਾਠਾਂੜ 'ਪੌਣ' ਬੀ ਹੈ।
ਕਰੈ ਹਾਛੰ ॥ ਏਹੁ ਮਥਨੁ ਮਥਿ ਕੈ ਰਹੈ ਉਪ੍ਰਾਨੰ ॥ ਸਉ ਸਹਜਿ ਪਉ
ਪੋਸ਼ ਹੋਇ ਬ੍ਰਹਮੰ ॥ ਬਿਨੁ ਬ੍ਰਹਮ ਚੀਨੈ ਪਾਉ ਪੋਸ ਤਿਆਗੇ॥
ਕਹੈ ਨਾਨਕ ਓਹੁ ਤਿੜਿ ਨਾ ਲਾਗੈ ॥੪॥
ਤਬਿ ਫਿਰਿ ਸੇਖ ਸਰਫ ਪੁਛਿਆ, 'ਅਗਰ ਤੁਰਾ ਸੁਆਲ ਮੇ ਪੁਰਸੀ, ਅਹਿਲਾ ਜਬਾਬੁ ਬੁਗੋ ਦਰਵੇਸੀ, ਸਫਾ ਦਿਲ ਦਰਵੇਸੰ ਅਮਲ ਦਾਰਾਏ"।
ਤਬਿ ਬਾਬੈ ਜਬਾਬੁ ਦਿੱਤਾ, ਆਖਿਓਸੁ: 'ਮਰਦਾਨਿਆ! ਰਬਾਬੂ ਵਜਾਇ' ਤਾ ਮਰਦਾਨੈ ਰਬਾਬ ਵਜਾਇਆ:-
ਰਾਗ ਦੇਵਗੰਧਾਰੀ ਮ:੧॥ ਜੀਵਤਾ ਮਰੇ ਜਾਗਤ ਫੁਨਿ ਸੋਵੈ॥
ਜਾਨਤ ਆਪੁ ਮੁਸਾਵੈ॥ ਸਫਨ ਸਫਾ ਹੋਇ ਮਿਲੈ ਖਾਲਕ ਕਉ ਤਉ
ਦਰਵੇਸੁ ਕਹਾਵੈ॥੧॥ ਤੇਰਾ ਜਨੁ ਹੈ ਕੋ ਐਸਾ ਦਿਲਿ ਦਰਵੇਸੁ॥
ਸਾਦੀ ਗਮੀ ਤਮਕ ਨਹੀ ਗੁਸਾ ਖੁਦੀ ਹਿਰਸੁ ਨਹੀ ਇਸੁ॥ ਰਹਾਉ॥
ਕੰਚਨੁ ਖਾਕੁ ਬਰਾਬਰਿ ਦੇਖੈ ਹਕੁ ਹਲਾਲੁ ਪਛਾਣੈ॥ ਆਈ ਤਲਬ
ਸਾਹਿਬ ਕੀ ਮਾਨੈ ਅਵਰ ਤਲਬ ਨਾਹੀ ਜਾਨੈ॥੨॥ ਗਗਨ ਮੰਡਲ
ਮਹਿ ਆਸਣਿ ਬੈਠੇ ਅਨਹਦੁ ਨਾਦ ਵਜਾਵੈ॥ ਕਹੁ ਨਾਨਕ ਸਾਧ
ਕੀ ਮਹਮਾ ਬੇਦ ਕੁਰਾਨੁ ਨ ਪਾਵੈ ॥੩॥
ਤਬਿ ਸੇਖ ਸਰਫ ਆਖਿਆ, 'ਵਾਹੁ ਵਾਹੁ ਖੁਦਾਇ ਦਿਆ ਸਹੀ ਕਰਣਿ ਵਾਲਿਆਂ ਦਾ ਕਿਆ ਸਹੀ ਕੀਚੈ, ਉਨਕਾ ਦੀਦਾਰੁ ਹੀ ਬਹੁਤੁ ਹੈ।' ਤਬਿ ਆਇ ਦਸਤਪੋਸੀ ਕੀਤੀਓਸੁ, ਅਤੇ ਪੈਰ ਚੁਮਿਓਸੁ, ਡੇਰਾ ਕਉ ਹੋਆ। ਤਬਿ ਬਾਬਾ ਤੇ ਮਰਦਾਨਾ ਰਵਦੇ ਰਹੇ।
੧. ਪਾਠਾਂਤ੍ਰ ਉਧਾਰਣ' ਬੀ ਹੈ। ੨. ਤਜ ਪਾਤ ਪੇਸ ਹੋਇ ਬ੍ਰਹਮ ਪਾਠਾਂਤ੍ਰ ਹੈ।
੩. ਤਉ ਨਾਨਕ ਉਹੋ ਰਤਿਨ ਨ ਲਾਗੈ ਪਾਠਾਂਤ੍ਰ ਹੈ।
੪. ਪਾਠਾਂਤ੍ਰ ਹੈ- 'ਅਮਲ ਚਰਾ ਐਸ'। ਜਾਪਦਾ ਹੈ ਕਿ ਪਹਿਲੇ ਨੁਸਖੇ ਵਿਚ ਐਉਂ ਹੋਵੇਗਾ। 'ਸਫਾ ਦਿਲ ਦਰਵੇਸ਼ ਰਾ ਅਮਲ ਚਿਹ ਅਸਤ'।
੫. ਇਹ ਸ਼ਬਦ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
੬. 'ਅਤੇ ਹਾ:ਬਾ: ਨੁਸਖੇ ਦਾ ਪਾਠ ਹੈ। ੭. 'ਤਬਿ' ਹਾ:ਬਾ: ਨੁਸਖੇ ਦਾ ਪਾਠ ਹੈ।
੧੫. ਦਿੱਲੀ ਹਾਥੀ ਮੋਇਆ ਜਿਵਾਇਆ
ਆਇ ਦਿੱਲੀ ਨਿਕਲੇ। ਤਬ ਦਿੱਲੀ ਕਾ ਪਾਤਸਾਹ ਸੁਲਤਾਨ ਬ੍ਰਹਮੁਬੇਗ ਥਾ। ਉਹਾਂ ਜਾਇ ਰਾਤਿ ਰਹੈ ਮਹਾਵਤ ਵਿਚਿ, ਅਨਿ ਖਿਜਮਤਿ ਬਹੁਤ ਕੀਤੀ। ਤਬਿ ਇਕੁ ਹਾਥੀ ਪਾਸਿ ਮੂਆ ਪਇਆ ਥਾ, ਲੋਕੁ ਪਿਟਦੇ ਰੋਂਦੇ ਅਹੇ। ਤਬਿ ਬਾਬੇ ਪੁਛਿਆ: 'ਤੁਸੀਂ ਕਿਉਂ ਰੋਂਦੇ ਹੋ? ਤਾਂ ਉਨ੍ਹਾਂ ਅਰਜੁ ਕੀਤੀ, 'ਜੀ ਅਸੀਂ ਹਾਥੀ ਦੇ ਪਿਛੇ ਰੋਂਦੇ ਹਾਂ । ਤਬਿ ਬਾਬੇ ਆਖਿਆ: 'ਹਾਥੀ ਕਿਸ ਦਾ ਥਾ?' ਤਬਿ ਮਹਾਵਤਿ ਕਹਿਆ: 'ਹਾਥੀ ਪਾਤਿਸਾਹ ਦਾ ਥਾ, ਇਕ ਖੁਦਾਇ ਦਾ ਥਾ'। ਤਬਿ ਬਾਬੇ ਕਹਿਆ: 'ਤੁਸੀਂ ਕਿਉਂ ਰੋਂਦੇ ਹਉ ?' ਤਾ ਉਨਾ ਆਖਿਆ, 'ਜੀ ਅਸਾਡਾ ਰੁਜਗਾਰ ਥਾ'। ਤਾਂ ਬਾਬੇ ਆਖਿਆ: 'ਹੋਰੁ ਰੁਜਗਾਰ ਕਰਹੁ । ਤਬਿ ਓਨਾ ਕਹਿਆ: 'ਜੀ! ਬਣੀ ਥੀ, ਟਬਰ ਸੁਖਾਲੇ ਪਏ ਖਾਂਦੇ ਸੇ । ਤਬਿ ਬਾਬੇ ਮੇਹਰ ਕੀਤੀ, ਆਖਿਓਸੁ: 'ਜੋ ਏਹ ਹਾਥੀ ਜੀਵੈ ਤਾ ਰੋਵਹ ਨਾਹੀ?' ਤਬਿ ਉਨਾ ਆਖਿਆ, 'ਜੀ ਮੁਏ ਕਿਥਹੁ ਜੀਵੇ ਹੈਨਿ?' ਤਬਿ ਬਾਬੇ ਆਖਿਆ, 'ਜਾਇ ਕਰ ਇਸਦੇ ਮੁਹਿ ਉਪਰਿ ਹਥੁ ਫੇਰਹੁ, ਵਾਹਿਗੁਰੂ ਆਖਹੁ। ਤਬਿ ਓਨਿ ਆਗਿਆ ਮਾਨੀ, ਜਾਇ ਹੱਥ ਫੇਰਿਆ, ਤਾਂ ਹਾਥੀ ਉਠਿ ਖੜਾ ਹੋਯਾ। ਤਬਿ ਅਰਜ ਪਾਤਿਸਾਹੁ ਕਉ ਪਹੁੰਚਾਈ, ਆਖਿ ਸੁਣਾਈ। ਤਬਿ ਸੁਲਤਾਨ ਬ੍ਰਹਮ ਬੇਗੁ ਹਾਥੀ ਮੰਗਾਇਆ। ਚੜਿ ਕਰਿ ਦੀਦਾਰ ਨੂੰ ਆਇਆ, ਆਇ ਬੈਠਾ। ਆਖਿਓਸੁ: 'ਏ ਦਰਵੇਸ! ਏਹੁ ਹਾਥੀ ਤੁਸੀਂ ਜੀਵਾਇਆ ਹੈ ?? ਤਬਿ ਬਾਬੇ ਆਖਿਆ: 'ਮਾਰਨਿ ਜੀਵਾਲਣ ਵਾਲਾ ਖੁਦਾਇ ਹੈ, ਅਤੇ ਦੁਆਇ ਫਕੀਰਾਂ ਰਹਮੁ ਅਲਾਹ ਹੈ'। ਤਉ ਫਿਰਿ ਪਾਤਿਸਾਹੁ ਆਖਿਆ: 'ਮਾਰਿ ਦਿਖਾਲੁ'। ਤਾਂ ਬਾਬਾ ਬੋਲਿਆ:-
੧. ਪਾਠਾਂਤ੍ਰ ਹੈ 'ਇਬ੍ਰਾਹੀਮ ਬੇਗ ।
੨. ਪਾਠਾਂਤ੍ਰ 'ਉਹ'।
੩. ਪਾਠਾਂਤ੍ਰ ਹੈ 'ਜੀਵਨ'।
ਸਲੋਕ॥
ਮਾਰੈ ਜੀਵਾਲੈ ਸੋਈ॥
ਨਾਨਕ ਏਕਸੁ ਬਿਨ ਅਵਰੁ ਨਾ ਕੋਈ ॥੧॥
ਤਬਿ ਹਾਥੀ ਮਰਿ ਗਇਆ। ਬਹੁੜਿ ਪਾਤਸਾਹਿ ਆਖਿਆ: 'ਜੀਵਾਲੁ' ਤਬ ਬਾਬੇ ਕਹਿਆ, ਹਜਰਤਿ! ਲੋਹਾ ਅੱਗ ਵਿਚਿ ਤਪਿ ਲਾਲੁ ਹੋਂਦਾ ਹੈ, ਪਰ ਓਹੁ ਰਤੀ ਹਥ ਉਪਰਿ ਟਿਕੈ ਨਾਹੀ, ਅਤੇ ਅੰਗਿਆਰੁ ਕੋਈ ਰਤੀ ਰਹੈ ਕਿਉਂ? ਖੁਦਾਇ ਦੇ ਵਿਚਿ ਫਕੀਰ ਲਾਲੂ ਹੋਏ ਹੈਨਿ, ਅਤੇ ਖੁਦਾਇ ਕੀ ਸਟੀ ਓਹੁ ਉਠਾਇ ਲੈਇਨਿ, ਪਰੁ ਉਨਕੀ ਸਟੀ ਉਠਣੂੰ ਰਹੀ'। ਤਬਿ ਪਾਤਿਸਾਹੁ ਸਮਝਿ ਕਰਿ, ਬਹੁਤੁ ਖੁਸੀ ਹੇਆ। ਤਬਿ ਆਖਿਓਸੁ: ਜੀ, ਕਛੁ ਕਬੂਲੁ ਕਰੁ'। ਤਬਿ ਬਾਬਾ ਬੋਲਿਆ:
ਸਲੋਕੁ॥
ਨਾਨਕ ਭੁਖ ਖੁਦਾਇ ਕੀ ਬਿਆ ਬੇਪਰਵਾਹੀ॥
ਅਸਾਂ ਤਲਬ ਦੀਦਾਰ ਕੀ ਬਿਆ ਤਲਬ ਨ ਕਾਈ॥
ਤਬਿ ਪਾਤਿਸਾਹੁ ਸਮਝਿ ਕਰਿ ਉਠਿ ਗਇਆ। ਬਾਬਾ ਰਵਦਾ ਹੋਇਆ।
੧. ਏਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।
੨. ਅਤੇ ਅੰਗਿਆਰ ਤੋਂ ਰਹੈ ਤਕ ਪਾਠ ਹਾਫਜਾਬਾਦੀ ਨੁਸਖੇ ਵਿਚ ਨਹੀਂ ਹੈ।
੩. ਏਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
ਪਹਿਲੀ ਉਦਾਸੀ
੧੬. ਪਹਿਲੀ ਉਦਾਸੀ ਦਾ ਪਹਿਰਾਵਾ,
ਸੇਖ ਬਜੀਦ:
ਸ੍ਰੀ ਸਤਿਗੁਰ ਪ੍ਰਸਾਦਿ। ਪ੍ਰਿਥਮੈ ਉਦਾਸੀ ਕੀਤੀ ਪੂਰਬ ਕੀ। ਤਿਤੁ ਉਦਾਸੀ ਨਾਲਿ ਮਰਦਾਨਾ ਰਬਾਬੀ ਥਾ। ਤਦਹੁ ਕੁ ਪਉਣੁ ਅਹਾਰੁ ਕੀਆ। ਪਹਿਰਾਵਾ ਬਾਬੇ ਕਾ:- ਏਕੁ ਬਸਤਰੁ ਅੰਬੇਆ ਏਕੁ ਬਸਤਰੁ ਚਿੱਟਾ। ਏਕੁ ਪੈਰਿ ਜੁਤੀ, ਏਕੁ ਪੈਰਿ ਖੰਉ ਗਲਿ ਖਫਨੀ, ਸਿਰਿ ਟੋਪੀ ਕਲੰਦਰੀ, ਮਾਲਾ ਹਡਾਂ ਕੀ, ਮਥੈ ਤਿਲਕੁ ਕੇਸਰ ਕਾ। ਤਦਹੁ ਰਾਹ ਵਿਚਿ ਸੇਖੁ ਬਜੀਦੁ ਸਈਯਦੁ ਮਿਲਿਆ। ਸੁਖਪਾਲ ਵਿਚਿ ਚੜਿਆ ਜਾਂਦਾ ਆਹਾ। ਤਿਸਕੇ ਲਕੜਿਆਂ ਨਾਲਿ ਛਿਆ ਕਹਾਰੁ ਥੇ। ਤਬਿ ਓਹੁ ਜਾਇ ਉਤਰਿਆ ਏਕ ਦਰਖਤ ਤਲੈ। ਤਾਂ ਓਹ ਲਾਗੇ ਚਿਕਣਾਂ* ਅਤੇ ਝਲਣਿ"। ਤਬਿ ਮਰਦਾਨੇ ਆਖਿਆ: 'ਜੀ! ਖੁਦਾਇ ਏਕੁ ਹੈ'। ਤਬ ਮਰਦਾਨੇ ਅਰਜ ਕੀਤੀ, ਆਖਿਓਸੁ: 'ਜੀ ਪਾਤਿਸਾਹ! ਓਹ ਕਿਸ ਕੀ ਪੈਦਾਇਸ ਹੈ, ਅਤੇ ਓਹੁ ਕਿਸਕੀ ਪੈਦਾਇਸ ਹੈ ਜੋ ਸੁਖਪਾਲਿ ਵਿਚਿ ਚੜਿਆ ਆਇਆ ਹੈ ? ਅਤੇ ਉਹ ਪੈਰਾਂ ਤੇ ਉਪੋਹਾਣੇ ਭੀ ਹੈਨਿ, ਅਤੇ ਪਿੰਡੇ ਨਾਂਗੇ, ਕਾਂਧੇ ਈਥੇ ਤੇ ਲੋਈ ਆਇ ਹੈਂਗੇ, ਅਤੇ ਉਹ ਬੈਠੇ ਚਿਕਦੇ ਹਿਨਿ'। ਤਬਿ ਬਾਬਾ ਬੋਲਿਆ:-
ਸਲੋਕ॥ ਪੂਰਬ ਜਨਮ ਕੇ ਤਪੀਏ ਪਾਲੇ ਸਹਿਆ ਡੰਗੁ॥
ਤਬਿ ਕੇ ਥਕੇ ਨਾਨਕਾ ਅਬਿ ਮੰਡਾਵਨਿ ਅੰਗੁ ॥੧॥
੧. ਖਉਂਸ, ਕੌਸ-ਖੜਾਵਾਂ। ਬਿਨਾਂ ਖੂਟੀ ਪਊਆ। ਹਾ:ਬਾ: ਨੁਸਖੇ ਵਿਚ ਪਾਠ ਹੈ: 'ਇਕ ਪੈਰ ਪੈਂਜਾਰ, ਇਕ ਪੈਰ ਜੁਤੀ।
੨. ‘ਸਈਯਦ'-ਪਾਠ ਹਾ:ਬਾ: ਨੁਸਖੇ ਵਿਚ ਨਹੀਂ ਹੈ।
੩. ਦਬਾਨ, ਘੁੱਟਣ। ੪. ਪੱਖਾ ਝੱਲਣ।
੫. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।
ਤਬਿ ਬਾਬੇ ਆਖਿਆ: 'ਮਰਦਾਨਿਆ! ਤਪ ਤੇ ਰਾਜੁ ਹੈ, ਰਾਜ ਤੇ ਨਰਕੁ ਹੈ। ਅਤੇ ਜੋ ਕੋਈ ਆਇਆ ਹੈ ਮਾਤਾ ਦੇ ਪੇਟ ਤੇ, ਨਾਂਗਾ ਆਇਆ ਹੈ, ਅਤੇ ਸੁਖੁ ਦੁਖੁ ਪਿਛਲਾ ਲੇਖੁ ਚਲਿਆ ਜਾਇ'। ਤਬ ਮਰਦਾਨਾ ਪੈਰੀ ਪਇਆ।
੧੭. ਬਨਾਰਸ ਵਿਚ ਚਤੁਰ ਦਾਸ
ਓਥਹੁ ਚਲੇ, ਬਨਾਰਸਿ ਆਏ। ਤਬਿ ਆਏ ਚਾਉਕੇ ਵਿਚ ਬੈਠੇ। ਤਬਿ ਬਨਾਰਸ ਕਾ ਪੰਡਿਤ ਚਤੁਰਦਾਸ ਥਾ। ਸੋ ਇਸਨਾਨ ਕਉ ਆਇਆ ਥਾ, ਆਇ ਰਾਮ ਰਾਮ ਕੀਤੀਓਸੁ। ਭੇਖਿ ਦੇਖਿਕੈ ਬੈਠਿ ਗਇਆ, ਆਖਿਉਸੁ: 'ਏ ਭਗਤਿ! ਤੇਰੈ ਸਾਲਗਿਰਾਮ ਨਾਹੀ ਤੁਲਸੀ ਕੀ ਮਾਲਾ ਨਾਹੀ, ਸਾਲਗਿਰਾਮ ਨਾਹੀ*, ਸਿਮਰਣੀ ਨਾਹੀ, ਗੋਪੀ ਚੰਦਨ ਕਾ ਟਿਕਾ ਨਾਹੀ*, ਅਤੇ ਤੂੰ ਭਗਤਿ ਕਹਾਵਦਾ ਹੈਂ, ਸੋ ਤੁਮ ਕਿਆ ਭਗਤਿ ਪਾਈ ਹੈ ?' ਤਬ ਬਾਬੇ ਨੇ ਆਖਿਆ: 'ਮਰਦਾਨਿਆ! ਰਬਾਬੂ ਵਜਾਇ’। ਤਾਂ ਮਰਦਾਨੇ ਰਬਾਬੂ ਵਜਾਇਆ। ਰਾਗੁ ਬਸੰਤੁ ਕੀਤਾ। ਬਾਬੇ ਸਬਦੁ ਉਠਾਇਆ। ਮ:੧-
ਮਹਲਾ ੧ ਬਸੰਤੁ ਹਿੰਡੋਲ ਘਰੁ ੨
ਸਾਲਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ॥
ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ॥੧॥
ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ॥
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ॥੧॥ਰਹਾਉ॥
ਤਬਿ ਫਿਰਿ ਪੰਡਿਤ ਪੁਛਿਆ: 'ਏ ਭਗਤ! ਧਰਤੀ ਤਾਂ ਖੋਦੀ ਪਰ ਸਿੰਚੇ ਬਿਨਾ ਕਿਉਂ ਕਰਿ ਹਰੀ ਹੋਵੈ? ਅਤੇ ਮਾਲੀ ਕਿਤਿ ਬਿਧਿ ਆਪਣਾ ਕਰਿ ਜਾਣੈ?' ਤਬਿ ਬਾਬੇ ਪਉੜੀ ਦੂਜੀ ਆਖੀ:-
* ਇਹ ਦੋਵੇਂ ਲਘੁ ਵਾਕ ਹਾ:ਬਾ: ਨੁਸਖੇ ਵਿਚ ਨਹੀਂ ਹਨ।
ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ॥
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ॥੨॥
ਤਬਿ ਫਿਰਿ ਪੰਡਿਤ ਕਹਿਆ: 'ਹੋ ਭਗਤੁ! ਏਹ ਬਸਤੁ ਤਾ ਕਲਰ ਕੋ ਸੰਚਣ ਹੋਇਆ, ਪਰ ਉਹ ਬਸਤੁ ਕਉਣ ਹੈ ਜਿਸ ਨਾਲਿ ਧਰਤੀ ਸੰਚੀਐ? ਅਤੇ ਪਰਮੇਸਰੁ ਮਿਲੈ ? ਤਬਿ ਬਾਬੇ ਤੀਜੀ ਪਉੜੀ ਆਖੀ:-
ਕਾਮ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥
ਜਿਉ ਗੋਡਹੁ ਤਿਉ ਤੁਮ੍ ਪਾਵਹੁ ਕਿਰਤੁ ਨ ਮੇਟਿਆ ਜਾਈ॥੩॥
ਤਬਿ ਚਤੁਰਦਾਸ ਪੰਡਤ ਕਹਿਆ: 'ਜੀ, ਤੁਮ ਪਰਮੇਸਰ ਕੇ ਪਰਮਹੰਸ ਹੋ, ਅਤੇ ਜੀ ਅਸਾਡੀ ਮਤਿ ਇੰਦ੍ਰੀਆਂ ਕੀ ਜਿਤੀ ਹੋਈ ਮਲੀਣੁ ਹੈ, ਬਗੁਲੇ ਕੀ ਨਿਆਈਂ ਤਬਿ ਬਾਬੇ ਪਉੜੀ ਚਉਥੀ ਆਖੀ:-
ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ।
ਪ੍ਰਵਨਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ।
।।੪।।੧।।੯।। (ਪੰਨਾ ੧੧੭੦)
ਤਬਿ ਫਿਰਿ ਪੰਡਤ ਬੋਲਿਆ, ਆਖਿਓਸੁ: 'ਜੀ ਤੁਮ ਪਰਮੇਸਰ ਕੇ ਭਗਤ ਹੋ, ਪਰ ਜੀ, ਇਸ ਨਗਰੀ ਕਉ ਭੀ ਪਵਿਤੁ ਕਰੁ, ਕੁਛ ਇਸਕਾ ਭੀ ਗੁਨ੍ ਲੇਵਹੁ । ਤਬਿ ਗੁਰੂ ਨਾਨਕ ਪੁਛਿਆ: 'ਤਿਸਕਾ ਗੁਨ ਕੈਸਾ ਹੈ?' ਤਬ ਪੰਡਿਤ ਕਹਿਆ: ਜੀ, ਇਸਕਾ ਗੁਨੁ ਵਿਦਿਆ ਹੈ; ਜਿਸੁ ਪੜ੍ਹੇ ਤੇ ਰਿਧਿ ਆਇ ਰਹੈ, ਅਤੈ ਜਹਾਂ ਬੈਠਹੁ ਤਹਾਂ ਸੰਸਾਰ ਮਾਨੈ, ਅਤੇ ਇਸ ਮਤੇ ਲਾਈ ਤੇ ਮਹੰਤ ਹੋਵਹੁ'। ਤਬਿ ਬਾਬਾ ਬੋਲਿਆ: ਸਬਦੁ ਬਸੰਤ ਵਿਚ:-
ਬਸੰਤ ਹਿੰਡੋਲ ਮਹਲਾ ੧॥
ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਨਿ ਪਿਆਰੋ॥
ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੇ॥੧॥
ਸੁਆਮੀ ਪੰਡਿਤਾ ਤੁਮ੍ ਦੇਹੁ ਮਤੀ॥
ਕਿਨ ਬਿਧਿ ਪਾਵਹੁ ਪ੍ਰਾਨ ਪਤੀ॥੧॥ਰਹਾਉ॥
ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ॥
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥
ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ॥
ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ॥੩॥
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹਾਹੀ ਸੇਤੀ ਵਾਸਾ॥
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ॥੪॥੩॥੧੧॥ (ਪੰਨਾ ੧੧੭੧)
ਤਬਿ ਫਿਰਿ ਚਤੁਰ ਦਾਸ ਪੰਡਤ ਬੇਨਤੀ ਕੀਤੀ, ਆਖਿਓਸੁ: 'ਜੀ, ਏਹੁ ਜੋ ਅਸੀਂ ਸੰਸਾਰ ਕੈ ਤਾਈਂ ਪੜਾਵਤੇ ਹੈਂ, ਅਸੀਂ ਪੜਤੇ ਹੈਂ, ਕੁਛ ਪ੍ਰਾਪਤਿ ਹੋਵੇਗਾ ਪਰਮੇਸ਼ਰ ਕਾ ਨਾਉ?' ਤਬਿ ਗੁਰੂ ਨਾਨਕ ਪੁਛਿਆ: 'ਏ ਸੁਆਮੀ! ਤੁਮ ਕਿਆ ਪੜਤੇ ਹੋ? ਅਰੁ ਕਵਨੁ ਵਸਤੁ ਸੰਸਾਰ ਜੋਗੁ ਪੜਾਇਦੇ ਹੋ? ਅਰ ਕਿਆ ਵਿਦਿਆ ਪੜ੍ਹਾਵਦੇ ਹੋ* ਚਾਟੜਿਆ ਜੋਗ ?? ਤਬ ਪੰਡਿਤ ਕਹਿਆ: 'ਜੀ, ਵਚਨ ਪਾਰਬ੍ਰਹਮ ਕੇ ਸਿਉ, ਪਹਲੀ ਪਟੀ ਪੜਾਵਉ ਸੰਸਾਰ ਜੋਗੁ'। ਤਬਿ ਬਾਬਾ ਬੋਲਿਆ:
ਰਾਮਕਲੀ ਮਹਲਾ ੧ ਦਖਣੀ ਓਅੰਕਾਰ।
ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਭੇਦ ਨਿਰਮਏ॥
ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥
ਓਨਮ ਅਖਰ ਸੁਣਹੁ ਬੀਚਾਰੁ॥ ਓਨਮ ਅਖਰੁ ਤ੍ਰਿਭਵਣ ਸਾਰੁ ॥੧॥
ਸੁਣ ਪਾਡੇ ਕਿਆ ਲਿਖਹੁ ਜੰਜਾਲਾ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥੧॥ਰਹਾਉ॥(ਪੰਨਾ ੯੨੯-੩੦)
*'ਅਰ ਕਿਆ ਵਿਦਿਆ ਪੜ੍ਹਾਵਦੇ ਹੈ ਹਾ:ਬਾ: ਨੁਸਖੇ ਵਿਚੋਂ ਹੈ।
ਤਬਿ ਪਉੜੀਆਂ ਚਉਰੰਜਹ ੫੪ ਓਅੰਕਾਰੁ ਹੋਇਆ॥ ਤਬਿ ਪੰਡਿਤੁ ਆਇ ਪੈਰੀ ਪਇਆ, ਨਾਉ ਧਰੀਕ ਹੋਆ, ਗੁਰੂ ਗੁਰੂ ਲਗਾ ਜਪਣਿ। ਤਬ ਬਾਬਾ ਜੀ ਉਥਹੁ ਰਵਦੇ ਰਹੇ।
੧੮. ਨਾਨਕ ਮਤੇ ਸਿੱਧਾਂ ਨਾਲ ਗੋਸਟ
ਤਬਾਂ ਨਾਨਕ ਮਤੇ ਆਇ ਨਿਕਲੇ। ਤਬ ਇਕਸੁ ਬੜ੍ਹ ਕੇ ਤਲੇ ਜਾਇ ਬੈਠੇ*, ਉਹ ਬੜੂ ਸੁਕਾ ਖੜਾ ਥਾ ਕਈ ਬਰਸਾਂ ਕਾ ਓਥੇ ਧੂੰਈ ਪਾਈ, ਤਬ ਓਹੁ ਹਰਿਆ ਹੋਆ, ਸਿਧਾਂ ਡਿਠਾ, ਆਇ ਬੈਠੇ। ਤਬਿ ਸਿੱਧਾਂ ਪੁਛਿਆ 'ਹੇ ਬਾਲਕੇ! ਤੂ ਕਿਸਕਾ ਸਿਖ ਹੈਂ? ਦੀਖਿਆ ਤੋਂ ਕਿਸਤੇ ਲਈ ਹੈ?' ਤਬਿ ਗੁਰੂ ਬਾਬੇ ਸਬਦੁ ਉਠਾਇਆ ਰਾਗੁ ਸੂਹੀ ਵਿਚਿ:-
ਸੂਹੀ ਮਹਲਾ ੧ ਘਰੁ ੭॥
ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ॥
ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ॥੧॥
ਮੇਰੋ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲਿ ਥਲਿ ਮਹੀਅਲਿ
ਭਰਿ ਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ॥੧॥ਰਹਾਉ॥
ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ॥
ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ॥੨॥
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ॥
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ॥੩॥
ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ॥
ਤਾਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥
(ਪੰਨਾ ੭੩੦-੩੧੦)
੧. 'ਤਬਿ ਹਾ:ਬਾ: ਨੁਸਖੇ ਵਿਚੋਂ ਹੈ।
੨. ਇਹ ਵਾਕ ਹਾ:ਬਾ: ਨੁਸਖੇ ਦਾ ਹੈ।
ਤਬਿ ਸਿਧਾਂ ਆਖਿਆ: ‘ਬਾਲਕੇ! ਤੂੰ ਜੋਗੀ ਹੋਇ ਦਰਸਨੁ ਭੇਖੁ ਲੇਉ। ਤਬਿ ਬਾਬੇ ਸਬਦ ਉਠਾਇਆ ਰਾਗੁ ਸੂਹੀ ਲਾਲਤਾ* ਵਿਚ:-
ਸੂਹੀ ਮਹਲਾ ੧ ਘਰੁ ੭॥
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥੧॥
ਗਲੀ ਜੋਗੁ ਨ ਹੋਈ॥
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ॥੧॥ਰਹਾਉ॥
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥੨॥
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ॥
ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗੁ ਜੁਗਤਿ ਇਵ ਪਾਈਐ॥੩॥
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ॥
ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ॥੪॥੧॥੮॥
(ਪੰਨਾ ੭੩੦)
ਤਬਿ ਸਿਧਾਂ 'ਆਦੇਸੁ ਆਦੇਸੁ ਕੀਤਾ, 'ਜੋ ਇਹੁ ਕੋਈ ਮਹਾਂ ਪੁਰਖ ਹੈ, ਜਿਸ ਕੇ ਬੈਠਣੇ ਸਾਥਿ ਬੜੁ ਹਰਿਆ ਹੋਆ ਭੰਡਰੇ ਕਾ। ਤਬਿ ਗੁਰੂ ਬਾਬਾ ਓਥਹੁ ਰਵਿਦਾ ਰਹਿਆ॥
* 'ਲਾਲਤਾ' ਪਾਠ ਹਾਫ਼ਜਾਬਾਦੀ ਨੁਸਖੇ ਵਿਚ ਨਹੀਂ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੀ ਨਹੀਂ, ਤਾਂਤੇ ਇਹ ਅਸ਼ੁੱਧੀ ਹੈ ਲਿਖਾਰੀ ਦੀ।
੧੯. ਵਣਜਾਰਿਆਂ ਦੇ ਟਾਂਡੇ
ਇਕਤੁ ਟਾਂਡੈ੧ ਆਇ ਨਿਕਲੇ ਵਣਜਾਰਿਆ ਕੇ, ਤਬਿ ਨਾਇਕ ਕੇ ਬਾਰਿ ਆਇ ਬੈਠੇ। ਉਸ ਦੇ ਘਰਿ ਪੁਤ੍ਰ ਹੋਆ ਥਾ, ਅਤੈ ਲੋਕ ਬਹੁਤੁ ਮੁਬਾਰਖੀ ਦੇਵਣਿ ਆਵਨਿ, ਕੋਈ ਆਇ ਅਲਤਾ ਪਾਵੈ; ਕੋਈ ਲਖ ਅਸੀਸਾਂ ਦੇਵੈ। ਤਬ ਮਰਦਾਨਾ ਬੈਠਾ ਤਮਾਸਾ ਦੇਖੈ। ਜਾ ਲਹੁੜਾ ਦਿਨੁ ਹੋਇਆ, ਤਾ ਓਹਿ ਉਠਿ ਗਇਆ ਘਰਿ, ਖਬਰ ਲੀਤੀਆ ਨਹੀ। ਤਬ ਮਰਦਾਨੇ ਨੂੰ ਭੁਖ ਲੱਗੀ ਖਰੀ ਬਹੂਤੁ, ਆਖਿਓਸੁ: 'ਜੀਵੈ ਪਾਤਸ਼ਾਹ! ਇਸ ਤਾਂ ਅਸਾਡੀ ਖਬਰ ਕਿਛੁ ਨ ਲਈ, ਏਸ ਦੇ ਘਰਿ ਅਜੁ ਪੁਤ੍ਰ ਹੋਆ ਹੈ ਆਪਣੀ ਹੂਇ ਹਵਾਇ ਨਾਲਿ ਉਠਿ ਗਇਆ। ਪਰ ਜੀ! ਜੇ ਮੈਨੂੰ ਹੁਕਮੁ ਹੋਵੈ ਤਾਂ ਇਸ ਦੇ ਘਰਿ ਜਾਵਾ। ਇਹ ਪੁਤ੍ਰ ਦੀ ਵਧਾਈ ਮੰਗਤਿਆਂ ਲੋਕਾਂ ਨੂੰ ਦੇਂਦਾ ਹੈ, ਕੁਛ ਮੈਂ ਭੀ ਲੈ ਆਵਾਂ।' ਤਬਿ ਬਾਬਾ ਹਸਿਆ, ਆਖਿਓਸੁ: 'ਮਰਦਾਨਿਆਂ! ਇਸ ਦੇ ਘਰ ਪੁਤ੍ਰ ਨਹੀਂ ਹੋਆ, ਇਸ ਦੇ ਘਰਿ ਏਕੁ ਕਰਜਾਈ ਆਇਆ ਹੈ। ਚੁਪਾਤਾ ਰਹੁ ਰਾਤਿ ਰਹੇਗਾ; ਭਲਕੇ ਉਠਿ ਜਾਵੈਗਾ। ਪਰੁ ਤੇਰੇ ਮਨਿ ਆਈ ਹੈ, ਤਾਂ ਜਾਹਿ। ਪਰੁ ਅਸੀਸ ਦੇਹੀਈ ਨਾਹੀ, ਚੁਪਾਤਾ ਜਾਇ ਖੜਾ ਹੋਉ ॥ ਤਾ ਮਰਦਾਨੇ ਆਖਿਆ: ਭਲਾ ਹੋਵੇ ਜੀ, ਜਾਇ ਦੇਖਾਂ । ਤਬਿ ਮਰਦਾਨਾ ਗਇਆ, ਜਾਇ ਖੜੋਤਾ ਚੁਪਾਤਾ, ਖਬਰ ਕਿਸੇ ਨਾ ਲੀਤੀ, ਉਠਿ ਆਇਆ, ਤਬਿ ਬਾਬੇ ਆਖਿਆ: 'ਮਰਦਾਨਿਆ! ਰਬਾਬ ਵਜਾਇ'। ਤਾਂ ਮਰਦਾਨੈ ਰਬਾਬ ਵਜਾਇਆ, ਰਾਗੁ ਸ੍ਰੀ ਰਾਗੁ ਕੀਤਾ, ਗੁਰੂ ਬਾਬੇ ਸਬਦੁ ਉਠਾਇਆ:-
੧. ਪਾਠਾਂਤ੍ਰ 'ਟਾਂਡੈ ਦੀ ਥਾਂ 'ਡੇਰੇ' ਹੈ।
੨. ਗੁਲਾਲੀ ਦੀ ਕਿਸਮ ਦੀ ਸ਼ੈ।
੩. 'ਖਰੀ ਬਹੁਤੁ' ਪਾਠ ਹਾ:ਬਾ:ਨੁ: ਵਿਚ ਨਹੀਂ ਹੈ।
੪. ‘ਚੁਪਾਤਾ ਰਹੁ` ਦੀ ਥਾਂ ਪਾਠਾਂਤ੍ਰ ਹੈ-`ਚਾਰ ਪਹਰ'।
ਸਿਰੀ ਰਾਗੁ ਮਹਲਾ ੧ ਪਹਰੇ ਘਰੁ ੧॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ॥
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ॥
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ॥੧॥
ਦੂਜੈ ਪਹਿਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ॥
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ॥
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ॥੨॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ॥
ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ॥
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ॥
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ॥
ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ॥
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ॥੩॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ॥
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ॥
ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥
ਝੂਠਾ ਰੁਦਨੁ ਹੋਆ ਦੁਆਲੈ ਖਿਨ ਮਹਿ ਭਇਆ ਪਰਾਇਆ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ॥੪॥੧॥ (ਪੰਨਾ ੭੪)
ਜਬਿ ਭਲਕੁ ਹੋਆ, ਤਾਂ ਓਹ ਲੜਿਕਾ ਚਲਿਆ, ਤਾਂ ਰੋਂਦੇ ਪਿਟਦੇ ਨਿਕਲੇ। ਤਾ ਮਰਦਾਨੇ ਅਰਜ ਕੀਤੀ; ਆਖਿਓਸੁ: 'ਜੀ ਇਸਦੇ ਬਾਬਿ ਕਿਆ ਵਰਤੀ ? ਕਲਿ ਅਲਤਾ ਪਏਂਦੇ ਆਹੇ, ਹਸਦੇ ਥੇ, ਖੇਡਦੇ ਥੇ ਤਬਿ ਬਾਬੇ ਸਲੋਕੁ ਦਿੱਤਾ:-
ਸਲੋਕੁ ॥ ਜਿਤੁ ਮੁਹਿ ਮਿਲਨਿ ਮੁਬਾਰਖੀ ਲਖ ਲਖ ਮਿਲੈ ਆਸੀਸ॥
ਤੇ ਮੁਹੁ ਫਿਰਿ ਪਿਟਾਈਅਨ ਮਨੁ ਤਨੁ ਸਹੇ ਕਸੀਸ॥
ਇਕ ਮੁਏ ਇਕ ਦਬਿਆ ਇਕ ਦਿਤੇ ਨਦੀ ਵਹਾਇ॥
ਗਇਆ ਮੁਬਾਰਖੀ ਨਾਨਕਾ ਭੀ ਸਚੇ ਨੂੰ ਸਾਲਾਹ॥੧॥
ਤਬਿ ਬਾਬਾ ਮਰਦਾਨਾ ਓਥਹੁ ਚਲੇ।
੨੦. ਪਾਲੀ ਨੂੰ ਪਾਤਸ਼ਾਹੀ
ਤਬਿ ਰਾਹ ਵਿਚ ਇਕ ਚੰਣਿਆਂ ਦੀ ਵਾੜੀ ਆਈਓਸੁ। ਤਬਿ ਪਾਲੀ ਉਸ ਕਾ ਲਗਾ ਹੋਲਾਂ ਕਰਣਿ! ਤਬਿ ਮਰਦਾਨੇ ਕੇ ਜੀਅ ਆਈ 'ਜੋ ਬਾਬਾ ਚਲੈ ਤਾ ਦੁਇਕ ਬੂਟੈ ਲੈਹਿ'। ਤਬਿ ਬਾਬਾ ਮੁਸਕਾਇਆ, ਜਾਇ ਬੈਠੇ ! ਤਬ ਉਸ ਪਾਲੀ ਹੋਲੋਂ ਅਗੇ ਆਣਿ ਰਖੈ। ਤਬ ਬਾਬੇ ਮਰਦਾਨੇ ਨੂੰ ਦੇਤੋ। ਤਾਂ ਉਸ ਲੜਕੈ ਦੇ ਜੀਅ ਆਈ, -ਜੁ ਕਿਛੁ ਘਰਿ ਤੇ ਲੈ ਆਵਾਂ, ਫ਼ਿਕੀਰਾਂ ਦੇ ਮੁਹਿ ਪਾਵਣ ਤਾਂਈ-। ਤਬਿ ਓਹੁ ਉਠਿ ਚਲਿਆ, ਤਾਂ ਬਾਬੇ ਪੁਛਿਆ! ਤਾਂ ਆਖਿਓਸੁ: 'ਜੀ ਕੁਛ ਘਰੋਂ ਲੈ ਆਵਾਂ, ਤੇਰੇ ਮੁਹ ਪਾਵਣ ਤਾਈਂ! ਤਾਂ ਗੁਰੂ ਨਾਨਕ ਸਲੋਕ ਦਿੱਤਾ:-
੧. ਇਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
੨. 'ਉਸ' ਪਦ ਹਾ:ਬਾ: ਵਾਲੀ ਸਾਖੀ ਦਾ ਹੈ।
੩. ਹਾ:ਬਾ: ਵਾਲੇ ਨੁਸਖੇ ਵਿਚ ਲਿਖਿਆ ਹੈ ਕਿ 'ਤਦ ਬਾਬਾ ਤੇ ਮਰਦਾਨਾ' ਦੋਵੇਂ ਉਥੇ ਬੈਠ ਗਏ'।
ਸਲੋਕ॥ ਸਥਰੁ ਤੇਰਾ ਲੇਫੁ ਨਿਹਾਲੀ ਭਾਉ ਤੇਰਾ ਪਕਵਾਨੁ॥
ਨਾਨਕ ਸਿਫਤੀ ਤ੍ਰਿਪਤਿਆ ਬਹੁ ਰੇ ਸੁਲਤਾਨ॥੧॥
ਤਬਿ ਪਾਤਿਸਾਹੀ ਮਿਲੀ ਚੰਣਿਆਂ ਦੀ ਮੁਠਿ ਦਾ ਸਦਕਾ। ਤਬਿ ਬਾਬਾ ਉਥਹੁੰ ਰਵਦਾ ਰਹਿਆ।
੨੧. ਮੁਹਰਾਂ ਦੇ ਕੋਲੇ ਤੇ ਸੂਲੀ ਦੀ ਸੂਲ
ਤਬ ਮਰਦਾਨੇ ਆਖਿਆ: 'ਜੀ ਕਿਥਾਊ ਬੈਠੀਐ ਚਉਮਾਸਾ। ਤਬਿ ਬਾਬੈ ਆਖਿਆ: 'ਭਲਾ ਹੋਵੇਗਾ, ਜੇ ਕੋਈ ਗਾਉਂ ਆਵੇ ਤਹਾਂ ਬੈਠਣਾ' ਤਬਿ ਸਹਰ ਤੇ ਕੋਸ ਏਕ ਉਪਰਿ ਆਇ ਬੈਠੇ ਗਾਉ ਵਿਚਿ। ਤਬਿ ਉਸ ਗਾਉ ਵਿਚਿ ਏਕਸੁ ਖਤ੍ਰੀ ਦੀ ਲਗ ਆਹੀ। ਉਹ ਇਕ ਦਿਨਿ ਆਇ ਦਰਸਨਿ ਦੇਖਣ ਆਇਆ। ਦਰਸਨੁ ਦੇਖਣੇ ਨਾਲ ਨਿਤਾਪ੍ਰਤਿ ਆਵੈ ਸੇਵਾ ਕਰਨਿ। ਤਬਿ ਇਕ ਦਿਨੇ ਨੇਮੁ ਕੀਤੋਸੁ, ਜੋ ਦਰਸਨ ਬਿਨਾ ਲੈਨਾ ਕਿਛੁ ਨਾਹੀ ਜਲੁ ਪਾਨੁ ॥
ਤਬਿ ਏਕਨਿ ਪਾਸਲੇ ਹਟਵਾਣੀਏ ਪੁਛਿਆ: 'ਜੇ ਭਾਈ ਜੀ ਨੂੰ ਨਿਤਾਪ੍ਰਤਿ, ਕਿਉਂ ਜਾਂਦਾ ਹੈਂ ਗਾਉਂ? ਆਗੈ ਕਿਤੈ ਸੰਜੋਗ ਪਾਇ ਜਾਂਦਾ ਸਹਿ। ਤਾਂ ਉਨਿ ਸਿਖ ਆਖਿਆ: 'ਭਾਈ ਜੀ! ਇਕ ਸਾਧੂ ਆਇ ਰਹਿਆ ਹੈ, ਉਸ ਕੇ ਦਰਸਨਿ ਜਾਂਦਾ ਹਾਂ । ਤਬਿ ਉਸ ਕਹਿਆ: 'ਜੀ, ਉਸਕਾ ਦਰਸਨੁ ਮੈਨੂੰ ਭੀ ਕਰਾਇ'। ਤਬਿ ਉਸ ਸਿਖ ਕਿਹਾ: ਜੀ, ਤੁਸੀਂ ਬੀ ਕਰਹੁ"। ਤਬਿ ਇਕ ਦਿਨ ਉਹ ਭੀ ਨਾਲ ਆਇਆ। ਆਂਵਦਿਆਂ ਆਂਵਦਿਆਂ ਇਕ ਲੰਉਡੀ ਸਾਥਿ ਅਟਕਿਆ। ਤਬਿ ਨਿਤਾਪ੍ਰਤਿ ਘਰਿ ਤੇ –
੧. ਇਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
੨. ਹਾ:ਬਾ: ਨੁਸਖੇ ਵਿਚ ਪਾਠ ਹੈ 'ਲਾਗ' ਪੱਥਰ ਦੇ ਛਾਪੇ ਵਿਚ 'ਲਗਨ'।
੩. 'ਸਹਿ' ਪਾਠ ਹਾ:ਬਾ:ਨੁ: ਦਾ ਹੈ।
੪. ਤਬ...ਤੋਂ... ਕਰਹੁ ਤਕ ਹਾ:ਬਾ:ਨੁ: ਦਾ ਪਾਠ ਹੈ।
ਇਕਠੇ ਆਵਨ, ਤਾਂ ਉਹ ਜਾਵੈ ਲੋਲੀਖਾਨੇ ਅਤੇ ਉਹ ਜੋ ਆਗੈ ਆਂਵਦਾ ਆਹਾ, ਸੋ ਆਵੈ ਗੁਰ ਪਰਮੇਸਰ ਕੀ ਸੇਵਾ ਕਰਣਿ। ਤਬਿ ਇਕ ਦਿਨ ਉਸ ਕਹਿਆ: 'ਭਾਈ ਜੀ! ਮੈਂ ਜਾਂਦਾ ਹਾਂ ਵਿਕਰਮ ਕਰਣ, ਅਤੇ ਤੂ ਜਾਂਦਾ ਹੈ ਸਾਧੂ ਦੀ ਸੇਵਾ ਕਰਨਿ। ਅਜੁ ਤੇਰਾ ਅਤੇ ਮੇਰਾ ਕਰਾਰੁ ਹੈ, ਜੋ ਦੇਖਾਂ ਤੈਨੂੰ ਕਿਆ ਪਰਾਪਤਿ ਹੋਵੈ ਅਤੇ ਮੈਨੂੰ ਕਿਆ ਮਿਲੇਗਾ'। ਤਬ ਉਹਨਾਂ ਇਕ ਟਿਕਾਣਾ ਮੁਕਰਰ ਕੀਤਾ ਤਾਂ ਆਖਿਓਨੁ'। 'ਜੇ ਤੂ ਆਗੇ ਆਵਹਿ ਤਾ ਈਹਾ ਬੈਠਣਾ ਅਤੇ ਜੇ ਮੈਂ ਆਵਾ ਤਾਂ ਆਇ ਬੈਠਣਾ ਆਜੁ ਇਕਠੇ ਹੋਇ ਕਰਿ ਚਲਣਾ' । ਜਬ ਉਹੁ ਜਾਵੈ ਤਾਂ ਲੰਉਂਡੀ ਡੇਰੇ ਨਾਹੀ। ਤਬਿ ਉਹੁ ਦਲਗੀਰੁ ਹੋਇ ਕਰਿ ਉਠਿ ਆਇਆ। ਆਇ ਕਰਿ ਟਿਕਾਣੇ ਉਪਰਿ ਆਇ ਬੈਠਾ। ਫਿਕਰਿ ਨਾਲਿ ਲਗਾ ਧਰਤੀ ਖੋਦਣਿ। ਜਾਂ ਦੇਖੈ, ਤਾਂ ਇਕ ਮੁਹਰ ਹੈ। ਤਬ ਛੁਰੀ ਕਢਿ ਕਰਿ ਲਗਾ ਖੋਦਨਿ। ਜੇ ਦੇਖੈ, ਤਾਂ ਕੋਲੇ ਹੈਨਿ ਮਟੁ ਭਰਿਆ ਹੋਇਆ।
ਤਬਿ ਓਹੁ" ਗੁਰੂ ਪਾਸੋ ਸਿਖੁ ਪੈਰੀ ਪੈਇ ਕਰਿ ਚਲਿਆ, ਤਾਂ ਦਰ ਤੇ ਬਾਹਰਿ ਕੰਡਾ ਚੁਭਿਓਸੁ। ਤਾਂ ਕਪੜੇ ਸਾਥਿ ਪੈਰੁ ਬੰਨਿ ਕਰਿ ਆਇਆ, ਇਕ ਜੁਤੀ ਚੜ੍ਹੀ, ਇਕੁ ਜੁਤੀ ਭੰਨੀ। ਤਬਿ ਉਸ ਪੁਛਿਆ: ਭਾਈ ਜੀ! ਜੁਤੀ ਚੜਾਇ ਲੇਹਿ'। ਤਬਿ ਉਸ ਕਹਿਆ: 'ਭਾਈ ਜੀ! ਮੇਰੇ ਪੈਰਿ ਕੰਡਾ ਚੁਭਿਆ ਹੈ'। ਤਬਿ ਉਸ ਕਹਿਆ, ‘ਭਾਈ ਜੀ! ਅਜ ਮੈਂ ਪਾਈ ਮੁਹਰ, ਅਤੇ ਤੈਨੂੰ ਚੁਭਿਆ ਕੰਡਾ, ਏਹ ਬਾਤ ਪੁਛੀ ਚਾਹੀਐ, ਜੋ ਤੂ ਜਾਵੇਂ ਗੁਰੂ ਕੀ ਸੇਵਾ ਕਰਨਿ, ਅਤੇ ਮੈਂ ਜਾਵਾਂ ਪਾਪ ਕਮਾਵਨਿ'। ਤਬਿ ਦੋਵੈ ਆਏ, ਆਇ ਕਰਿ ਬੇਨਤੀ ਕੀਤੀ, ਹਕੀਕਤ ਆਖਿ ਸੁਣਾਈ। ਤਬਿ ਗੁਰੂ ਬੋਲਿਆ:
੧. ਹਾ:ਬਾ: ਨੁਸਖੇ ਵਿਚ ਪਾਠ 'ਲੰਉਡੀ ਕੇ' ਹੈ।
੨. 'ਤਬ...ਤੋਂ...ਆਖਿਓਨੁ ਤੱਕ ਦਾ ਪਾਠ ਹਾ:ਬਾ: ਨੁਸਖੇ ਵਿਚੋਂ ਹੈ।
੩. ਹਾ:ਬਾ: ਨੁਸਖ਼ੇ ਵਿਚ ਪਾਠ ਹੈ: 'ਏਥੇ ਹੀ ਬੈਠਾਂਗੇ'।
੪. ਭਾਵ ਓਹੁ ਜੋ ਸਿਖ ਸੀ, ਭਲਾ ਪੁਰਖ।
ਚੁਪ ਕਰਿ ਰਹੁ, ਫੋਲੋ ਕਾਈ ਨਹੀਂ। ਤਾਂ ਓਨਿ ਆਖਿਆ: 'ਜੀ ਬਹਰੀ ਕੀਚੈ। ਤਬਿ ਕਾਬਾ ਬੋਲਿਆ, ਆਖਿਓਸੁ: 'ਓਹੋ ਜੋ ਮਟੁ ਕੋਲਿਆਂ ਦਾ ਥਾ, ਸੋ ਸਭ ਮੁਹਰਾਂ ਥੀਆਂ। ਪਿਛਲੇ ਜਨਮ ਕਾ ਬੀਜਿਆ ਹੈ, ਇਕ. ਹਰੁ ਸਾਧੂ ਕੇ ਹਥਿ ਦਿਤੀ ਥੀ, ਤਿਸਦਾ ਸਦਕਾ ਮੁਹਰਾਂ ਹੋਈਆਂ ਥੀਆ। ਪਰ ਜਿਉ ਜਿਉ ਵਿਕਰਮਾਂ ਨੂੰ ਦਉੜਿਆ ਤਿਉ ਤਿਉ ਮੁਹਰਾ ਦੇ ਕੋਇਲੇ ਹੋਇਗੈ। ਅਤੇ ਤੇਰੇ ਲੇਖ ਸੂਲੀ ਥੀ, ਜਿਉ ਜਿਉ ਸੇਵਾ ਨੂੰ ਆਇਆ, ਤਿਉ ਤਿਉ ਸੂਲੀ ਘਟਿ ਗਈ। ਸੂਲੀ ਦਾ ਕੰਡਾ ਹੋਇਆ ਸੇਵਾ ਦਾ ਸਦਕਾ'। ਤਬਿ ਉਇ ਉਠਿ ਪੈਰੀ ਪਏ; ਨਾਉ ਧਰੀਕ ਸਿੱਖ ਹੋਏ, ਗੁਰੂ ਗੁਰੂ ਲਾਗੇ ਜਾਪਣਿ। ਤਬਿ ਬਾਬਾ ਬੋਲਿਆ ਸਬਦੁ ਰਾਗੁ ਮਾਰੂ ਵਿਚ:-
ਮਾਰੂ ਮਹਲਾ ੧ ਘਰੁ ੧॥
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥
ਜਿਉ ਜਿਉ ਕਿਰਤ ਚਲਾਏ ਤਿਉ
ਚਲੀਐ ਤਉ ਗੁਣ ਨਾਹੀ ਅੰਤੁ ਹਰੇ॥੧॥
ਚਿਤ ਚੇਤਸਿ ਕੀ ਨਹੀ ਬਾਵਰਿਆ॥
ਹਰਿ ਬਿਸਰਤ ਤੇਰੇ ਗੁਣ ਗਲਿਆ॥੧॥ਰਹਾਉ॥
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ॥
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ॥੨॥
ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥
ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ॥੩॥
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥੪॥੩॥ (ਪੰਨਾ ੯੯੦)
੧. 'ਫੋਲੋ ਕਾਈ ਨਹੀਂ' ਪਾਠ ਹਾਫਜ਼ਾਬਾਦੀ ਨੁਸਖੇ ਦਾ ਹੈ।
੨. ਪਾ.-ਜਾਹਰਾ'।
੩. 'ਸਿੱਖ' ਪਾਠ ਹਾ:ਬਾ: ਨੁਸਖੇ ਦਾ ਹੈ।
੨੨. ਠੱਗਾਂ ਦਾ ਨਿਸਤਾਰਾ
ਤਬ ਓਥਹੁ ਚਲੈ! ਪੈਂਡੇ ਵਿਚ ਠਗ ਮਿਲਿ ਗਏ। ਦੇਖਿ ਕਰਿ ਆਖਿਓਨੇ: 'ਜਿਸਦੇ ਮੁਹਿ ਵਿਚਿ ਐਸੀ ਜੋਤਿ ਹੈ, ਸੋ ਖਾਲੀ ਨਹੀਂ। ਇਸ ਦੇ ਪੱਲੇ ਬਹੁਤੁ ਦੁਨੀਆ ਹੈ, ਪਰ ਗੁਝੀ ਹੈ'। ਤਬਿ ਬਾਬੇ ਦੇ ਚਉਫੇਰਿ ਆਇ ਖੜੇ ਹੋਏ। ਤਬਿ ਦਰਸਨੁ ਦੇਖਣੇ ਨਾਲਿ ਸਭ ਆਇ ਅਦਰਹੁ ਨਿਬਲੁ ਭਏ। ਤਬਿ ਗੁਰੂ ਪੁਛਿਆ: 'ਤੁਸੀ ਕਵਨ ਅਸਹੁ ?' ਤਬਿ ਉਇ ਕਹਿਨਿ: 'ਅਸੀ ਠੱਗ ਹਾਂ, ਤੇਰੇ ਮਾਰਣ ਕਉ ਆਏ ਹਾਂ । ਤਬਿ ਬਾਬੇ ਆਖਿਆ: 'ਭਲਾ ਹੋਵੈ, ਇਕੁ ਕੰਮੁ ਕਰਿਕੈ ਮਾਰਹੁ’। ਤਬਿ ਓਨਾ ਕਹਿਆ: 'ਕੰਮ ਕੇਹਾ ਹੈ ?' ਤਬਿ ਬਾਬੇ ਕਿਹਾ 'ਓਹੁ ਜੋ ਧੂੰਆਂ ਨਦਰਿ ਆਂਵਦਾ ਹੈ, ਤਹਾਂ ਤੇ ਆਗ ਲੇ ਆਵਹੁ ਮਾਰਿ ਦਾਗੁ ਦੇਹੁ।' ਤਬਿ ਠੱਗਾਂ ਆਖਿਆ: 'ਕਹਾਂ ਆਗਿ ਕਹਾਂ ਹਮਿ, ਮਾਰਿ ਦੂਰਿ ਕਰਹਿ। ਤਬਿ ਇਕਨਾ ਆਖਿਆ: 'ਅਸਾਂ ਬਹੁਤ ਜੀਅ ਮਾਰੇ ਹੈਨਿ, ਪਰੁ ਹਸਿ ਕਰਿ ਕਿਸੇ ਨਾਹੀ ਕਹਿਆ- ਜੋ ਮਾਰੂ-ਆਸਾਂ ਤੇ ਕਿਹਾ" ਜਾਂਦਾ ਹੈ?' ਤਬਿ ਦੁਇ ਠਗ ਦਉੜੇ ਆਗਿ ਨੂੰ। ਜਬ ਜਾਵਨਿ ਤਾਂ ਅਗੈ ਚਿਖਾ ਪਈ ਜਲਦੀ ਹੈ, ਅਤੇ ਰਾਮ ਗਣ ਤੇ ਜਮ ਗਣ ਖੜੇ ਝਗੜਦੇ ਹੈਂ। ਤਬਿ ਠਗਾਂ ਪੁਛਿਆ: 'ਤੁਸੀ ਕਵਨ ਹਉ ? ਕਿਉਂ ਝਗੜਦੇ ਹਉ?' ਤਬਿ ਉਨ੍ਹਾਂ ਕਹਿਆ: 'ਅਸੀਂ ਜਮ ਗਣ ਹਾਂ, ਆਗਿਆ ਪਾਇ“ ਪਰਮੇਸਰ ਕੀ ਨਾਲਿ ਇਸ ਜੀਅ ਕਉ ਕੁੰਭੀ ਨਰਕਿ ਲੈ ਚਾਲੇ ਹੈਂ"। ਅਤੇ ਇਹ ਪਿਛਹੁੰ ਰਾਮ ਗਣ ਆਏ ਹਨਿ, ਅਸਾਂ ਤੇ ਖੋਸ ਲੈ ਚਲੇ ਹੈਂ।
੧. 'ਤਬਿ ਓਨਾ...ਤੋਂ.. ਕਿਹਾ' ਤਕ ਦਾ ਪਾਠ ਹਾ:ਬਾ: ਨੁਸਖੇ ਵਿਚੋਂ ਹੈ।
੨. ਪਾਠਾਂਤ੍ਰ ਹੈ 'ਮਾਰ ਕਰ ਦਾਗ ਦੇਵਣਾ'।
੩. ਹਾ:ਬਾ:ਨੁ: ਵਿਚ 'ਇਕ ਨੇ' ਪਾਠ ਹੈ।
੪. ਹਾ:ਬਾ:ਨ: ਵਿਚ ਪਾਠ ਹੈ 'ਕਹਾਂ'। ਸੁਧ ਬੀ 'ਕਹਾਂ' ਹੈ। ਅਸਾਂ ਤੇ ਕਹਾਂ ਜਾਂਦਾ ਹੈ' ਦਾ ਮਤਲਬ ਹੈ ਕਿ ਸਾਥੋਂ ਨੱਸਕੇ ਇਹ ਕਿਥੇ ਜਾ ਸਕਦਾ ਹੈ।
੫. 'ਪਾਇ' ਪਦ ਹਾ:ਬਾ: ਨੁਸਖੇ ਵਿਚ ਨਹੀਂ ਹੈ ਤੇ ਚਾਹੀਦਾ ਬੀ ਨਹੀਂ।
੬. ਪਾਠਾਂਤ੍ਰ 'ਆਹੇ ਬੀ ਹੈ।
ਤੁਮ ਪੁਛੋ ਜੋ ਕਿਉਂ ਖੋਸ ਲੈ ਚਲੈ ਹੈਂ?” ਤਬਿ ਠੱਗਾਂ ਪੁਛਿਆ: 'ਤੁਸੀਂ ਕਿਉਂ ਖੋਸਿ ਲੈ ਚਲੇ ਹਉ, ਇਨਾਂ ਪਾਸਹੁ ?' ਤਬਿ ਰਾਮ ਗੁਣਾ ਆਖਿਆ: 'ਇਹ ਮਹਾਂ ਪਾਪੀ ਥਾ, ਇਸਨੂੰ ਕੁੰਭੀ ਨਰਕ ਮੈਂ ਦੇਣਾ ਥਾਂ, ਪਰ* ਜਿਸੁ ਗੁਰੂ ਪਰਮੇਸਰ ਕਉ ਤੁਮ ਮਾਰਣ ਆਏ ਹੋ, ਤਿਸਕੀ ਦ੍ਰਿਸ਼ਟੀ ਇਸਕੀ ਚਿਖਾ ਕਾ ਧੂੰਆਂ ਪਇਆ ਹੈ। ਤਿਸਕਾ ਸਦਕਾ ਬੈਕੁੰਠ ਕਉ ਪ੍ਰਾਪਤ ਭਇਆ ਹੈ'। ਤਬਿ ਠਗ ਸੁਣਤੇ ਹੀ ਦਉੜੇ ਆਏ, ਆਖਿਉ ਨੇ: 'ਜਿਸ ਕੀ ਦ੍ਰਿਸ਼ਟਿ ਧੂੰਆਂ ਪਵਤੇ ਸਾਰ ਮੁਕਤਿ ਪਰਾਪਤਿ ਭਇਆ ਹੈ ਤਿਸਕੇ ਮਾਰਣ ਕਿਉ ਅਸੀਂ ਆਏ ਹੈਂ!' ਤਬਿ ਓਹ ਆਇ ਪੈਰੀ ਪਏ। ਅਗਲਿਆਂ ਪੁਛਿਆ, 'ਏਹ ਕਿਆ ਹੂਆ ਹੈ, ਜੋ ਆਇਕੈ ਪੈਰੀ ਪਏ ਤੁਸੀਂ?' ਉਨ੍ਹਾਂ ਸਭ ਬਾਤ ਆਖਿ ਸੁਣਾਈ। 'ਇਹ ਮਹਾਂ ਪੁਰਖ ਹੈਂ । ਤਬਿ ਉਹ ਭੀ ਆਇ ਪੈਰੀ ਪਏ। ਹਥਿ ਜੋੜਿ ਖੜੇ ਹੋਏ। ਲਗੇ ਬੇਨਤੀ ਕਰਣਿ, ਆਖਿਓਨੈ: 'ਜੀ ਅਸਾਂ ਕਉ ਨਾਉਧਰੀਕ ਕਰੁ, ਅਸਾਡੇ ਪਾਪ ਬਿਨਾਸ ਕਰਿ, ਅਸਾਂ ਮਹਾਂ ਘੋਰੁ ਪਾਪ ਕਮਾਏ ਹੈਂ। ਤਬਿ ਗੁਰੂ ਨਾਨਕੁ ਮਿਹਰਵਾਨੁ ਹੋਆ ਆਖਿਓਸੁ: ਤੁਸਾਡੇ ਪਾਪ ਤਬ ਹੀ ਬਿਨਾਸੁ ਹੋਵਨਿ, ਜਾ ਇਹੁ ਕਿਰਤਿ ਛੋਡਹੁ ਅਤੇ ਕਿਰਸਾਣੀ ਕਰਹੁ, ਅਤੈ ਜੋ ਕੁਛ -ਵਸਤੁ ਰਹਦੀ ਹੈ, ਸੋ ਪਰਮੇਸਰ ਕੇ ਨਾਇ ਦੇਹੁ, ਅਤੀਤਾਂ ਭਗਤਾ ਦੇ ਮੁਹਿ ਪਾਵਹੁ’। ਤਬਿ ਓਨਾਂ ਆਗਿਆ ਮੰਨਿ ਲਈ, ਜੋ ਕਛੁ ਵਸਤੁ ਥੀ, ਸੋ ਆਣਿ ਆਗੈ ਰਾਖੀ, ਗੁਰੂ ਗੁਰੁ ਲਗੈ ਜਪਣਿ। ਜਨਮੁ ਸਵਾਰਿਆ। ਤਬਿ ਬਾਬਾ ਬੋਲਿਆ ਸਬਦੁ ਰਾਗੁ ਸ੍ਰੀ ਰਾਗੁ ਵਿਚ:-
ਸਿਰੀ ਰਾਗੁ ਮਹਲਾ ੧॥
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧ ਚੰਡਾਲੁ॥
੧. 'ਇਹ ਮਹਾਂ ਪਾਪੀ ਤੋਂ ਪਰ' ਤਕ ਦਾ ਪਾਠ ਹਾ:ਬਾ: ਨੁਸਖ਼ੇ ਵਿਚੋਂ ਹੈ
੨. 'ਏਹ ਕਿਆ...ਤੋਂ ‘ਬਾਤ' ਤਕ ਦਾ ਪਾਠ ਹਾ:ਬਾ: ਨੁਸਖ਼ੇ ਦਾ ਹੈ।
੩. 'ਇਹ ਮਹਾਂ ਪੁਰਖ ਹੈ ਪਾਠ ਹਾ:ਬਾ: ਨੁਸਖੇ ਦਾ ਹੈ।
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥੧॥
ਬਾਬਾ ਬੋਲੀਐ ਪਤਿ ਹੋਇ॥ ਊਤਮ ਸੇ ਦਰਿ ਊਤਮ ਕਹੀਅਹਿ
ਨੀਚ ਕਰਮ ਬਹਿ ਰੋਇ॥੧॥ਰਹਾਉ॥
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥੨॥ ॥
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ॥
ਤਿਨ ਮਤਿ ਤਿਨ ਪਤਿ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ॥
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉਂ ਕਾਇ॥
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥ (ਪੰਨਾ ੧੫)
ਸਲੋਕ ਮ: ੧॥ ਗਿਆਨ ਵਿਹੂਣਾ ਗਾਵੈ ਗੀਤਿ॥
ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ*॥੧॥ (ਵਾਰ ਸਾਰੰਗ-੨੨) (ਪੰਨਾ੧੨੪੫)
ਤਾਂ ਗੁਰੂ ਦੀ ਖੁਸ਼ੀ ਹੋਈ ਓਥਹੁੰ ਰਵਦੇ ਰਹੈ॥ ਬੋਲਹੁ ਵਾਹਿਗੁਰੂ।
*ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਸ਼ੁੱਧ ਪਾਠ ਅਸਾਂ ਉਤੇ ਦਿੱਤਾ ਹੈ, ਜਨਮਸਾਖੀ ਵਿਚ ਜੇ ਪਾਠ ਲੋਕਾਂ ਦੀ ਜ਼ਬਾਨੀ ਵਿਗੜਦਾ ਮਨੇਕਤ ਹੋ ਗਿਆ ਹੈ ਉਹ ਇਹ ਹੈ:-
ਸਲੋਕ॥ ਬਲਦ ਮਸਾਇਕ ਹਾਲੀ ਸੇਖਿ॥ ਧਰਤਿ ਕਤੇਬਾਂ ਓਢੀ ਲੇਖੁ॥
ਚੋਟੀ ਕਾ ਪਰਸੇਉ ਅਡੀ ਜਾਇ॥ ਤਾਕਾ ਖਟਿਆ ਸਭ ਕੋ ਖਾਇ॥
ਘਾਲਿ ਖਟਿ ਕਿਛੁ ਹਥਹੁ ਦੇਇ॥ ਨਾਨਕ ਰਾਹ ਪਛਾਨੈ ਸੋਇ॥੧॥
੨੩. ਨੂਰ ਸਾਹ ਨਿਸਤਾਰਾ
ਤਬ ਕਉਰੂ ਦੇਸ ਆਇ ਨਿਕਲੇ। ਤਬਿ ਏਕ ਦਿਨ ਮਰਦਾਨੇ ਨੂੰ ਭੁਖ ਲਗੀ, ਤਾਂ ਮਰਦਾਨੇ ਕਹਿਆ: 'ਜੀ ਪਾਤਸ਼ਾਹ! ਹੁਕਮ ਹੋਵੈ ਤਾਂ ਸਹਰ ਵਿਚ ਜਾਈਂ । ਤਬ ਬਾਬੇ ਕਹਿਆ: 'ਮਰਦਾਨਿਆ! ਇਹ ਕਾਵਰੂ ਦੇਸ ਹੈ, ਤ੍ਰਿਅ ਰਾਜ ਹੈ, ਤੂੰ ਜਾਣਾ ਹੈ ਤਾਂ ਜਾਹ। ਤਬ ਮਰਦਾਨਾ ਉਠ ਗਇਆ, ਜਾਇ ਕਰ ਏਕ ਤ੍ਰੀਮਤ ਦੇ ਦਰਿ ਖੜਾ ਹੋਆ, ਓਸ ਬੁਲਾਇ ਲੀਆ, ਪੁਛਿਓਸੁ। ਖਾਣੇ ਕਉ ਲੱਗਾ ਮੰਗਣ। ਤਬ ਉਸ ਤ੍ਰੀਮਤ ਅੰਦਰ ਬੁਲਾਇਆ। ਜਾਂ ਅੰਦਰ ਗਇਆ ਤਬਿ ਧਾਗਾ ਬੰਨਿ ਕਰਿ ਮੇਢਾ ਕਰਿ ਬੈਠਿਲਾਇਆ। ਬੰਨਿ ਕਰਿ ਪਾਣੀ ਨੂੰ ਗਈ। ਤਬਿ ਬਾਬਾ ਅੰਤਰ ਧਿਆਨ ਕਰਕੇ ਵੇਖੈ ਤਾਂ ਮਰਦਾਨਾ ਮੇਢਾ ਹੋਇਆ ਹੈ ਤਬਿ ਬਾਬਾ ਆਇਆ। ਤਬ ਬਾਬੇ ਵਲੋਂ ਦੇਖਿ ਕਰਿ ਲਗਾ ਮੈਆਂਕਣਿ। ਤਬ ਓਹੁ ਘੜਾ ਲੇਕਰਿ ਆਈ, ਤਾਂ ਗੁਰੂ ਨਾਨਕ ਓਹੁ ਪੁਛੀ, ਆਖਿਆ: 'ਅਸਾਡਾ ਆਦਮੀ ਇਥੇ ਆਇਆ ਹੈ?' ਤਬਿ ਉਸਿ ਕਹਿਆ: 'ਇਥੇ ਕੋਈ ਨਾਹੀ ਆਇਆ, ਦੇਖਿ ਲੈ ਤਬਿ ਬਾਬਾ ਬੋਲਿਆ:-
ਸਲੋਕੁ॥ ਕਲਰੁ ਕੀਆ ਵਣਜਾਰੀਆ ਝੁੰਗੈ ਮੁਸਕੁ ਮੰਗੇਨ॥
ਅਮਲਾ ਬਾਝੁ ਨਾਨਕਾ ਕਿਉ ਕਰਿ ਖਸਮਿ ਮਿਲੇਨਿ ॥੧॥
ਤਬਿ ਉਸਕੇ ਸਿਰ ਉਪਰਿ ਘੜਾ ਰਹਿਆ, ਉਤਰੈ ਨਾਹੀ। ਕੂੜਿ ਕਾ ਸਦਕਾ ਲਈ ਫਿਰੇ, ਤਬਿ ਨੂਰਸਾਹਿ ਨੂੰ ਖਬਰ ਹੋਈ, ਜੋ ਏਕੁ ਐਸਾ
੧. 'ਤਾਂ ਮਰਦਾਨੇ ਕਹਿਆ ਤੋਂ ਤਬ ਮਰਦਾਨਾ' ਤਕ ਦਾ ਪਾਠ ਹਾ:ਬਾ:ਨੁ: ਦਾ ਹੈ
੨. 'ਮੰਗਣ...ਤੋਂ...ਗਇਆ ਤਕ ਦਾ ਪਾਠ ਹਾ:ਬਾ: ਨੁਸਖੇ ਦਾ ਹੈ, ਵਲੈਤ ਵਾਲੇ ਨੁਸਖੇ ਵਿਚ 'ਲੰਗਨਿ ਪਾਠ ਹੈ।
੩. ਤਬਿ ਬਾਬਾ...ਤੋਂ...ਹੋਇਆ ਹੈ' ਤਕ ਦਾ ਪਾਠ ਹਾ:ਬਾ: ਨੁਸਖੇ ਦਾ ਹੈ।
੪. 'ਤਬਿ ਬਾਬੇ ਵਲੋਂ ਪਾਠ ਹਾ:ਬਾ: ਨੁਸਖੇ ਦਾ ਹੈ।
੫. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
ਮੰਤ੍ਰਵਾਨ ਆਇਆ ਹੈ, ਜੋ ਸਿਰ ਤੇ ਘੜਾ ਨਾਹੀਂ ਉਤਾਰਦਾ। ਤਬਿ ਨੂਰਸਾਹੁ ਹੁਕਮੁ ਕੀਤਾ: 'ਜੋ ਕੋਈ ਸਹਰਿ ਵਿਚ ਮੰਤ੍ਰਵਾਨ ਹੈ, ਸੋ ਰਹਿਣਾ ਨਾਹੀਂ'। ਤਦ ਜਹਾਂ ਕਹਾਂ ਤਾਈ ਕੋਈ ਮੰਤ੍ਰਵਾਨ ਥੀ, ਸੋ ਸਭ ਆਪੋ ਆਪਣੀ ਵਿਦਿਆ ਲੈ ਆਈਆਂ। ਕਾਈ ਦਰਖਤ ਉਪਰਿ ਚੜਿ ਆਈ। ਕਾਈ ਮਿਰਗਛਾਲਾ ਉਪਰਿ ਚੜਿ ਆਈ। ਕੋਈ ਚੰਦ ਉਪਰਿ ਚੜਿ ਆਈ। ਕਾਈ ਕੰਧ ਉਪਰਿ ਚੜਿ ਆਈ। ਕੋਈ ਬਾਗੁ ਸਾਥਿ ਲੇ ਲਾਈ। ਕਾਈ ਢੋਲ ਲੇ ਵਜਾਂਵਦੀ ਆਈ। ਤਬਿ ਆਇ ਕਰਿ ਲਗੀਆਂ ਕਾਮਣ ਪਾਵਣ। ਧਾਗੇ ਬੰਨਿ ਬੰਨਿ ਕਰਿ। ਤਬਿ ਬਾਬੇ ਮਰਦਾਨੇ ਬੰਨੇ ਦੇਖਿਆ, ਤਾਂ ਮਰਦਾਨਾ ਲਗਾ ਮੇਆਕਣਿ; ਤਬਿ ਗੁਰੂ ਬਾਬਾ ਹਸਿਆ। ਆਖਿਓਸੁ: 'ਮਰਦਾਨਿਆ! ਵਾਹਿਗੁਰੂ ਕਹਿ ਕਰਿ ਮਥਾ ਟੇਕੁ । ਗਲੋਂ ਧਾਗਾ ਤੁਟ ਪਇਆ, ਰਬਾਬ ਲੇਕਰਿ ਆਇਆ। ਤਬਿ ਬਾਬੇ ਆਖਿਆ: 'ਮਰਦਾਨਿਆ! ਰਬਾਬੁ ਵਜਾਇ'। ਮਰਦਾਨੇ ਰਬਾਬੁ ਵਜਾਇਆ। ਰਾਗੁ ਵਡਹੰਸ ਮ: ੧ ਸਬਦ ਕੀਤਾ:
ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ॥
ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣਿ ਜਾਇ॥੧॥
ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ॥੧॥ਰਹਾਉ॥
ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ॥
ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ॥੨॥
ਰਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ॥
ਤੈ ਸਹ ਨਾਲਿ ਅਕੁਅਣਾ ਕਿਉ ਥੀਵੈ ਘਰ ਵਾਸੁ॥੩॥
ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ॥
ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ॥੪॥੨॥ (ਪੰਨਾ ੫੫੭)
੧. 'ਏਕ ਐਸਾ ਮੰਤਰਵਾਨ ਆਖਿਆ ਹੈ' ਦੀ ਥਾਂ ਹਾ: ਬਾ:ਨੁ: ਵਿਚ ਪਾਠ ਹੈ:-ਇਕ ਇਸਤ੍ਰੀ ਆਈ ਹੈ ਜੋ ਓਸਦੇ ਸਿਰ ਉਤੋਂ ਘੜਾ ਨਾਹੀ ਉਤਰਦਾ'।
੨. 'ਕਾਈ...ਤੋਂ...'ਬਾਗ ਸਾਥ ਲੈ ਆਈ' ਤਕ ਦਾ ਪਾਠ ਹਾ : ਬਾ: ਨੁਸਖੇ ਵਿਚ ਨਹੀਂ ਹੈ।
੩. "ਕਹਿ - ਪਾਠ ਹਾ:ਬਾ: ਨੁਸਖੇ ਦਾ ਹੈ।
ਤਾ ਜਬਾਬੁ ਕਛੁ ਹੋਵੈ ਨਾਹੀ। ਤਬਿ ਨੂਰਸਾਹਿ ਕਉ ਖਬਰਿ ਹੋਈ, ਜੋ ਮੰਤ੍ਰ ਜੰਤ੍ਰ ਕਛੁ ਨਾਹੀ ਚਲਤਾ। ਤਬਿ ਨੂਰ ਸਾਹ ਸਭਨਾ ਕੀ ਸਿਰਦਾਰਨੀ ਸੀ। ਖਾਸੀਆ ਚੇਲੀਆਂ ਸਾਥਿ ਅਡੰਬਰ ਕਾਗਦਾ ਕੇ ਉਪਰਿ ਚੜਿ ਕਰਿ ਆਈਆ। ਆਇ ਕਰ ਲਗੀ ਮੰਤ੍ਰ ਜੰਤ੍ਰ ਕਰਣਿ। ਤਬਿ ਗੁਰੂ ਨਾਨਕ ਬੋਲਿਆ, ਸਬਦੁ ਰਾਗੁ ਸੂਹੀ ਵਿਚ ਮ:੧॥
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ॥
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ॥
ਜਿਨ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ॥
ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ॥
ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ॥
ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ॥
ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ॥
ਸੋ ਵਸਤੂ ਸਹਿ ਦਿਤੀਆ ਮੈ ਤਿਨ੍ਹ ਸਿਉ ਲਾਇਆ ਚਿਤੁ ਜੀਉ॥
ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ॥
ਹਉ ਏਨੀ ਟੋਲੀ ਭੂਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ॥
ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ॥
ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ॥
ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ॥
ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ॥
ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ॥
ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ॥੧॥
(ਪੰਨਾ ੭੬੨)
ਤਬ ਗੁਰੂ ਬਾਬਾ 'ਵਾਹ ਵਾਹ' ਕਰਿ ਉਠਿਆ। ਤਬਿ ਨੂਰਸਾਹ ਭੀ ਮੰਤ੍ਰ ਜੰਤ੍ਰ ਕਰਿ ਕਰਿ ਥਕੀ, ਕਿਛੁ ਹੋਵੈ ਨਾਹੀ, ਤਾਂ ਹੁਕਮੁ ਕੀਤੋਸੁ, 'ਸੋ
ਗੁਨਹੁ ਪਾਇਆ"। ਮੁਹ ਤ ਕਰ ਰਹੀ। ਢੋਲਕੀਆਂ ਭੀ ਖੜੀਆਂ ਹੋਈਆਂ ਲਗੀਆਂ ਨਚਣਿ ਗਾਵਣਿ। ਤਬਿ ਬਾਬੇ ਆਖਿਆ: 'ਮਰਦਾਨਿਆਂ! ਰਬਾਬੁ ਵਜਾਇ'। ਮਰਦਾਨੇ ਰਬਾਬੂ ਵਜਾਇਆ, ਰਾਗੁ ਸ੍ਰੀ ਰਾਗੁ ਕੀਤਾ॥ਮ:੧॥ ਬਾਬੇ ਸਬਦੁ ਉਠਾਇਆ:- ਆਸਾ ਮਹਲਾ ੧॥
ਤਾਲ ਮਦੀਰੇ ਘਟ ਕੇ ਘਾਟ॥ ਦੋਲਕ ਦੁਨੀਆ ਵਾਜਹਿ ਵਾਜ॥
ਨਾਰਦੁ ਨਾਚੈ ਕਲਿ ਕਾ ਭਾਉ॥ ਜਤੀ ਸਤੀ ਕਹ ਰਾਖਹਿ
ਪਾਉ॥੧॥ ਨਾਨਕ ਨਾਮ ਵਿਟਹੁ ਕੁਰਬਾਣੁ॥ ਅੰਧੀ ਦੁਨੀਆ
ਸਾਹਿਬੁ ਜਾਣੁ॥੧॥ਰਹਾਉ॥ ਗੁਰੂ ਪਾਸਹੁ ਫਿਰਿ ਚੇਲਾ ਖਾਇ॥
ਤਾਮਿ ਪਰੀਤਿ ਵਸੈ ਘਰਿ ਆਇ॥ ਜੇ ਸਉ ਵਰ੍ਹਿਆ ਜੀਵਣ ਖਾਣੁ॥
ਖਸਮ ਪਛਾਣੈ ਸੋ ਦਿਨੁ ਪਰਵਾਣੁ॥੨॥ ਦਰਸਨਿ ਦੇਖਿਐ ਦਇਆ
ਨ ਹੋਇ॥ ਲਏ ਦਿਤੇ ਵਿਣੁ ਰਹੈ ਨ ਕੋਇ॥ ਰਾਜਾ ਨਿਆਉ ਕਰੇ
ਹਥਿ ਹੋਇ॥ ਕਹੈ ਖੁਦਾਇ ਨ ਮਾਨੈ ਕੋਇ॥੩॥ ਮਾਣਸ ਮੂਰਤਿ
ਨਾਨਕੁ ਨਾਮੁ॥ ਕਰਣੀ ਕੁਤਾ ਦਰਿ ਫੁਰਮਾਨੁ॥ ਗੁਰ ਪਰਸਾਦਿ ਜਾਣੈ
ਮਿਹਮਾਨ॥ ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥ (ਪੰਨਾ ੩੪੯)
ਤਬਿ ਗੁਰੂ ਬਾਬੇ ਸਲੋਕੁ ਦਿੱਤਾ :-
ਮ:੧॥ ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥
ਰੀਸਾ ਕਰਹਿ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ॥
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ॥
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ॥
ਨਾਨਕ ਜਨਮੁ ਸਕਾਰਥਾ ਜੈ ਤਿਨਕੇ ਸੰਗਿ ਮਿਲਾਹ॥੨॥ (ਪੰਨਾ ੮੫)
੧. ਪਾਠਾਂਤ੍ਰ 'ਪਾਇਆ'। ੨. ਪਾਠਾਂਤ੍ਰ 'ਮੁਹੇ ਤਲੈ।
੩. ਇਹ ਵੀ ਲਿਖਾਰੀ ਦੀ ਭੁੱਲ ਹੈ ਜੋ ਵਲੈਤੀ ਨੁਸਖੇ ਵਿਚ ਪਾਠ ਰਾਗੁ ਸ੍ਰੀ ਰਾਗੁ ਲਿਖਿਆ ਹੈ, ਪਰ ਹਾ:ਬਾ:ਨੁ: ਵਿਚ ਪਾਠ ਹੈ 'ਰਾਗ ਆਸਾ' ਤੇ ਸੁਧ 'ਰਾਗ ਆਸਾ' ਹੀ ਹੈ।
ਜਬਿ ਗੁਰੂ ਬਾਬੇ ਏਹੁ ਸਲੋਕੁ ਬੋਲਿਆ, ਤਬਿ ਨੂਰਸਾਹੁ ਕਹਿਆ: 'ਜੋ ਮਾਇਆ ਨਾਲਿ ਮੋਹਉ'। ਤਾਂ ਅਨੇਕ ਪਰਕਾਰ ਕੀ ਮਾਇਆ ਲੈ ਲੈ ਆਈਆਂ। ਮੋਤੀ, ਹੀਰੇ, ਜਵਾਹਰ, ਸੁਇਨਾ, ਰੂਪਾ, ਗੁਲੀ, ਕਪੂਰ, ਕਪੜੇ, ਜੋ ਕੁਛ ਭਲੀ ਵਸਤੁ ਸੀ ਸੋ ਆਣਿ ਆਗੈ ਰਾਖੀ। ਤਬਿ ਬੇਨਤੀ ਲਗੀਆ ਕਰਣਿ : 'ਜੀ! ਕੁਛ ਤਮਾ* ਲੇਵਹੁ। ਤਬਿ ਗੁਰੂ ਬਾਬੇ ਆਖਿਆ: 'ਮਰਦਾਨਿਆ! ਰਬਾਬੂ ਵਜਾਇ'। ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਤਿਲੰਗੁ ਕੀਤਾ, ਸਬਦੁ ਮਃ੧॥
ਤਿਲੰਗ ਮ:੧॥ ਇਆਨੜੀਏ ਮਾਨੜਾ ਕਾਇ ਕਰੇਇ॥
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ॥
ਸਹੁ ਨੇੜੈ ਧਨ ਕਮਲੀਏ ਬਾਹਰੁ ਕਿਆ ਢੂਢੇਹਿ॥
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ॥
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ॥੧॥
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ॥
ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ॥
ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ॥
ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ॥
ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ॥੨॥
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ॥
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ॥
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ॥
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ॥
ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ॥੩॥
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ॥
ਸਹੁ ਨਦਰਿ ਕਰਿ ਦੇਖੈ ਸੋ ਦਿਨ ਲੇਖੈ ਕਾਮਣਿ ਨਉ ਨਿਧਿ ਪਾਈ॥
* ਪਾਠਾਂਤ੍ਰ 'ਤੁਮ' ਬੀ ਹੈ।
ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕਾ ਸਾ ਸਭਰਾਈ॥
ਐਸੇ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ॥
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥ (ਪੰਨਾ ੭੨੨)
ਤਬਿ ਗੁਰੁ ਕੀ ਪੈਰੀ ਆਇ ਪਈਆ। ਗਲ ਵਿਚਿ ਪਲਾ ਪਾਇ ਕਰਿ ਖੜੀਆ ਹੋਈਆ। ਆਖਣਿ ਲਗੀਆਂ : 'ਅਸਾਡੀ ਗਤਿ ਕਿਉ ਕਰਿ ਹੋਵੈ? ਅਤੇ ਇਸ ਕਿਆਹ ਸਿਰਹੁ ਘੜਾ ਕਿਉ ਕਰਿ ਉਤਰੈ ? ਤਬਿ ਗੁਰੂ ਬਾਬੇ ਆਖਿਆ: 'ਵਾਹਿਗੁਰੂ ਕਰਿਕੈ ਇਸ ਦਿਅਹੁੰ ਸਿਰਹੁੰ ਘੜਾ ਉਤਾਰਹੁ। ਅਤੇ ਤੁਸਾਡੀ ਭੀ ਗਤਿ ਹੋਵੇਗੀ, ਤੁਸੀਂ ਗੁਰੂ ਗੁਰੂ ਜਪਹੁ । ਤਬਿ ਓਹੁ ਆਇ ਪੈਰੀ ਪਈਆਂ: ਨਾਉ ਧਰੀਕ ਸਿਖਣੀਆਂ ਹੋਈਆਂ॥ ਬੋਲਹੁ ਵਾਹਿਗੁਰੂ ॥
੨੪.ਕਲਜੁਗ
ਤਬਿ ਬਾਬਾ ਓਥਹੁ ਰਵਦਾ ਰਹਿਆ। ਜਾਂਦਾ ਜਾਂਦਾ ਉਦਿਆਨ ਵਿਚਿ ਗਇਆ, ਜਾਇ ਬੈਠਾ। ਤਬਿ ਪਰਮੇਸਰਿ ਕੀ ਆਗਿਆ ਨਾਲਿ ਕਲਿਜੁਗ ਛਲਣਿ ਕਉ ਆਇਆ। ਆਇ ਰੂਪੁ ਧਰਿਓਸੁ, ਤਬਿ ਬਾਬਾ ਦੇਖੈ ਤਾਂ ਅੰਧੇਰੀ ਬਹੁਤ ਆਈ*, ਦਰਖਤ ਲਗੇ ਉਡਣਿ। ਤਬਿ ਮਰਦਾਨਾ ਬਹੁਤ ਭੈਮਾਨ ਹੋਆ, ਆਖਿਓਸੁ: 'ਜੀਉ ਪਾਤਿਸਾਹੁ! ਆਣਿ ਉਜਾੜਿ ਵਿਚ ਪਾਇ ਮਾਰਿਓ, ਗੈਰ ਖਫਣਹੁ ਭੀ ਗਏ । ਤਬਿ ਗੁਰੂ ਬਾਬੇ ਕਹਿਆ: 'ਮਰਦਾਨਿਆਂ!
੧. ਪਾਠਾਂਤ੍ਰ ਕਹਿ ਕੇ, ਹੈ।
੨. ਹਾ:ਬਾ:ਨੁ: ਪਾਠ ਹੈ 'ਸਿਖਣੀਆ'।
੩. ਤਬ ਬਾਬਾ ਤੋਂ.. ਬਹੁਤ ਆਈ ਤਕ ਹਾ:ਬਾ:ਨੁ: ਦਾ ਪਾਠ ਹੈ। ਵਲੈਤੀ ਨੁਸਖੇ ਵਿਚ ਪਾਠ ਐਉਂ ਹੈ; ਅੰਧੀ ਹੋਇ'।
ਕਾਹਲਾ ਹੋਹੁ ਨਾਹੀ'। ਤਬਿ ਮਰਦਾਨੇ ਆਖਿਆ: 'ਅਜ ਤੋੜੀ ਏਡਾ ਹੋਆ ਹਾਂ; ਇਹ ਬਲਾ ਤਾਂ ਨਾਹੀ ਡਿਠੀ, ਜੁ ਇਹੁ ਕਿ ਆਇਆ ਹੈ ਅਸਾਡੇ ਜੀਅੜੇ ਤਾਂਈਂ?' ਤਬਿ ਅਗਨਿ ਕਾ ਰੂਪੁ ਦਿਖਾਲਿਆ। ਜੋ ਧੂੰਆਂ ਚਉਹਾਂ ਧਿਰਾਂ ਤੇ ਉਠਿਆ, ਚਾਰੇ ਕੁੰਡਾਂ ਅਗਨਿ ਹੋਈਆਂ। ਤਬਿ ਮਰਦਾਨਾ ਮੁਹੁ ਢਕਿਕੇ ਪੈ ਰਹਿਆ, ਆਖਿਓਸੁ: 'ਜੀਵਣਾ ਰਹਿਆ' ਤਬਿ ਫੇਰ ਪਾਣੀ ਕਾ ਰੂਪੁ ਹੋਆ। ਘਟਾਂ ਬੰਨਿ ਆਇਆ। ਲਗਾ ਬਰਸਣਿ ਪਾਣੀ। ਪਰੁ ਬਾਬੇ ਤੇ ਦੂਰਿ ਪਵੈ। ਤਬਿ ਗੁਰੂ ਕਹਿਆ: 'ਮਰਦਾਨਿਆ! ਮੁਹੁ ਉਘਾੜੁ, ਉਠਿ ਬੈਠੁ, ਰਬਾਬੁ ਵਜਾਇ' ਤਬਿ ਮਰਦਾਨਾ ਉਠਿ ਬੈਠਾ। ਰਬਾਬੁ ਵਜਾਇਓਸੁ। ਰਾਗੁ ਮਾਰੂ ਕੀਤਾ, ਬਾਬੈ ਸਬਦੁ ਉਠਾਇਆ:-
ਮਾਰੂ ਮਹਲਾ ੫ ਘਰੁ ੨॥
ਡਰਪੈ ਧਰਤਿ ਅਕਾਸੁ ਨਖਤ੍ਰਾ ਸਿਰ ਊਪਰਿ ਅਮਰੁ ਕਰਾਰਾ
ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰ ਬਿਚਾਰਾ॥੧॥
ਏਕਾ ਨਿਰਭਉ ਬਾਤ ਸੁਨੀ॥
ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰੁ ਮਿਲਿ ਗਾਇ ਗੁਨੀ ॥੧॥ਰਹਾਉ॥
ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ॥
ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ॥੨॥
ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ॥
ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ॥੩॥
ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ॥
ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ॥੪॥੧॥ (ਪੰਨਾ ੯੯੮)
੧. 'ਫੇਰ' ਪਦ ਹਾ:ਬਾ: ਨੁਸਖੇ ਦਾ ਹੈ।
੨. ਇਹ ਸਬਦ ਪੰਚਮ ਗੁਰੂ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ ਜੋ ਅਸਲ ਪੇਥੀ ਵਿਚ 'ਮਹਲਾ ੧' ਲਿਖਿਆ ਹੈ।
ਤਬਿ ਦੈਤ ਕਾ ਰੂਪੁ ਧਾਰਿ ਆਇਆ। ਚੋਟੀ ਆਸਮਾਨ ਨਾਲਿ ਕੀਤੀਆਸੁ॥ ਜਿਉ ਜਿਉ ਨੇੜੈ ਆਵੈ, ਤਿਉ ਤਿਉ ਘਟਦਾ ਜਾਵੈ। ਤਬਿ ਮਨੁਖ ਕਾ ਸਰੂਪ ਕਰਕੇ ਆਇਆ। ਹਥਿ ਜੋੜ ਕਰ ਖੜਾ ਹੋਆ। ਤਬਿ ਬਾਬੇ ਪੁਛਿਆ: 'ਭਾਈ ਤੂੰ ਕੌਣ ਹੈਂ?" ਤਬਿ ਉਨ ਆਖਿਆ: 'ਜੀ! ਮੈਨੂੰ ਤੂੰ ਨਾਹੀ ਜਾਣਦਾ ? ਮੈਂ ਕਲਿਜੁਗ ਹਾਂ, ਅਰ ਤੇਰੇ ਮਿਲਨੇ ਨੂੰ ਆਇਆ ਹਾਂ, ਤੂੰ ਕਰਤੇ ਪੁਰਖ ਕਾ ਵਜੀਰ ਹੈ। ਤਬਿ ਬਾਬੇ ਨੂੰ ਨਿਮਸਕਾਰ ਕੀਤੀ? ਆਖਿਓਸੁ: 'ਜੀ ਕਿਛੁ ਮੈ ਤੇ ਲੇਹੁ, ਮੇਰੈ ਵਰਨਿ ਚਲੁ । ਤਬਿ ਗੁਰੂ ਬਾਬੇ ਪੁਛਿਆ: 'ਤੈਂ ਪਾਸਿ ਕਿਆ ਹੈ?' ਤਾਂ ਕਲਿਜੁਗ ਆਖਿਆ: 'ਮੇਰੈ ਪਾਸ ਸਭੁ ਕਿਛੁ ਹੈ, ਜੇ ਆਖਹੁ ਤਾਂ ਮੋਤੀਆਂ ਦੇ ਮੰਦਰ ਉਸਾਰਹ ਅਤੇ ਰਤਨਾਂ ਕਾ ਲਾਲਾਂ ਦਾ ਜੜਾਉ ਕਰਾਵਾਂ, ਅਗਰ ਚੰਦਨ ਕਾ ਲੇਪੁ ਦੇਵਾਂ । ਤਬਿ ਗੁਰੂ ਬੋਲਿਆ, ਸਬਦ ਰਾਗੁ ਸ੍ਰੀ ਰਾਗੁ ਵਿਚ :-
ਰਾਗੁ ਸਿਰੀ ਰਾਗੁ ਮਹਲਾ ੧ ਘਰੁ ੧॥
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰਿ ਕੁੰਗੂ ਅਗਰਿ ਚੰਦਨ ਲੀਪਿ ਆਵੈ ਚਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੧॥
ਹਰਿ ਬਿਨੁ ਜੀਉ ਜਲਿ ਬਲਿ ਜਾਉ॥
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥੧॥ਰਹਾਉ॥
ਤਬਿ ਫਿਰਿ ਕਲਿਜੁਗ ਆਖਿਆ: 'ਜੋ ਜੀ ਜਵੇਹਰਾਂ ਦੀ ਧਰਤੀ ਕਰਾਂ, ਅਰੁ ਲਾਲਾਂ ਦਾ ਜੜਾਉ ਕਰਹਾਂ, ਇੰਦਰ ਦੀਆਂ ਮੋਹਣੀਆਂ ਲੈ ਆਵਾਂ। ਤਬਿ ਗੁਰੂ ਜੀ ਪਉੜੀ ਦੂਜੀ ਆਖੀ:-
੧. 'ਮਨੁਖ ਤੋਂ...ਆਇਆ ਤਕ ਦਾ ਪਾਠ ਹਾ:ਬਾ:ਨੁ: ਦਾ ਹੈ।
੨. ਤਬ ਬਾਬੇ...... ਨਿਮਸਕਾਰ ਕੀਤੀ ਤਕ ਦਾ ਪਾਠ ਹਫਜਾਬਾਦੀ ਨੁਸਖੇ ਦਾ ਹੈ।
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੨॥
ਤਬਿ ਕਲਜੁਗਿ ਕਹਿਆ: 'ਜੋ ਜੀ ਏਹੁ ਬੀ ਨਾਹੀ ਲੈਂਦਾ ਤਾਂ ਸਿਧਿ ਲੈ ਜੋ ਰਿਧਿ ਆਵੈ, ਅਤੇ ਗੁਪਤ ਧਰਤੀ ਵਿਚਿ ਚਲ, ਅਰੁ ਹਜਾਰ ਕੋਹਾਂ ਜਾਇ ਪ੍ਰਗਟਿ ਹੋਇ'।
ਤਬਿ ਗੁਰੂ ਪਉੜੀ ਤੀਜੀ ਆਖੀ:-
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥
ਗੁਪਤ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੩॥
ਤਬਿ ਕਲਿਜੁਗਿ ਆਖਿਆ, 'ਕੁਛ ਲੇਵਹੁ, ਸੁਲਤਾਨ ਹੋਵਹੁ: ਰਾਜੁ ਕਰਹੁ ਤਬਿ ਗੁਰੂ ਚਉਥੀ ਪਉੜੀ ਕਹੀ:- ਸੁਲਤਾਨ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੪॥੧॥ (ਪੰਨਾ ੧४)
ਤਬਿ ਕਲਜੁਗ ਪਰਦੱਖਣਾ ਕੀਤੀ, ਆਇ ਪੈਰੀ ਪਇਆ। ਆਖਿਓਸੁ: 'ਜੀ ਮੇਰੀ ਗਤਿ ਕਿਉਂ ਕਰਿ ਹੋਵੈ ? ਤਬਿ ਗੁਰੂ ਨਾਨਕ ਆਖਿਆ 'ਮੇਰਾ ਸਿੱਖੁ ਕੋਟ ਮਧੈ ਕੋਈ ਹੋਵੈਗਾ; ਤਿਸਦਾ ਸਦਕਾ ਤੇਰੀ ਗਤਿ ਹੋਵੈਗੀ।' ਤਬਿ ਕਲਿਜੁਗ ਪੈਰੀ ਪਇਆ॥
ਬਾਬੈ ਵਿਦਾ ਕੀਤਾ॥ ਬੋਲਹੁ ਵਾਹਿਗੁਰੂ।
੨੫. ਕੀੜ ਨਗਰ
ਗੁਰੂ ਅਤੇ ਮਰਦਾਨਾ ਰਵਦੇ ਰਹੈ, ਆਇ ਕੀੜ ਨਗਰ ਪ੍ਰਗਟੇ। ਜਾ ਦੇਖੈ ਤਾਂ ਰੁਖੁ ਬਿਰਖ ਸਭੁ ਸਿਆਹੁ ਨਦਰਿ ਆਵੈ, ਧਰਤੀ ਸਾਰੀ। ਤਬਿ ਮਰਦਾਨਾ ਬਹੁਤ ਭੈਮਾਨੁ ਹੋਆ, ਦੇਖਿ ਕਰਿ ਆਖਿਓਸ: 'ਜੀ ਇਥੋਂ ਚਲੀਏ, ਏਡਾ ਕਾਲਾ ਅਸਾਂ ਕਦੇ ਨਾਹੀ ਡਿਠਾ, ਇਸ ਕਾਲੇ ਤੇ ਚਾਲ। ਤਬਿ ਗੁਰੂ ਬਾਬੇ ਆਖਿਆ: 'ਮਰਦਾਨਿਆ! ਇਨ ਕੀ ਪਾਤਿਸਾਹੀ ਹੈ, ਭਾਵੈ ਕੋਈ ਸਉ ਜੰਗਲ ਵਿਚਿ ਜਾਉ, ਜੇ ਕੋਈ ਜਾਨਵਰ ਦਾ ਬੱਚਾ ਪੈਦਾ ਹੋਵੇ ਤਾਂ ਖਾਇ ਜਾਵਨ, ਅਤੇ ਜੇ ਕਿਸੇ ਸਪ ਦਾ ਆਂਡਾ ਪੈਦਾ ਹੋਵੇ ਤਾਂ ਖਾਇ ਜਾਵਨਿ, ਪਰ ਤੇਰੈ ਨੇੜੈ ਕੋਈ ਨਾਹੀ ਆਂਵਦਾ। ਤਬਿ ਮਰਦਾਨੇ ਅਰਜ ਕੀਤੀ, ਆਖਿਓਸੁ 'ਜੀ ਕਦੈ ਇਥੈ ਕੋਈ ਆਇਆ ਭੀ ਹੈ ? ਤਬਿ ਬਾਬੈ ਆਖਿਆ: 'ਮਰਦਾਨਿਆਂ! ਇਕ ਦਿਨਿ ਇਕੁ ਰਾਜਾ ਚੜਿਆ ਥਾ, ਬਾਨਵੈ ਖੂਹਣੀ ਲਸਕਰ ਲੈਕਰਿ, ਇਕ ਰਾਜ ਉਪਰ ਚੜਿਆ ਥਾ, ਸੇ ਇਤ ਧਰਤੀ ਆਇ ਨਿਕਲਿਆ, ਤਬਿ ਇਕ ਕੀੜੀ ਜਾਇ ਮਿਲੀ, ਤਾਂ ਆਖਿਓਸੁ- ਹੇ ਰਾਜਾ! ਇਤੁ ਰਾਹਿ ਚਾਲ ਨਾਹੀਂ ਅਤੇ ਜੇ ਚਲਦਾ ਹੈਂ ਤਾਂ ਮੇਰੀ ਰਜਾਇ ਵਿਚਿ ਚਾਲੁ-, ਤਬੁ ਰਾਜੇ ਪੁਛਿਆ- ਤੇਰੀ ਕਿਆ ਰਜਾਇ ਹੈ?-। ਤਬੂ ਕੀੜੀ ਕਹਿਆ-ਹੇ ਰਾਜਾ! ਮੇਰੀ ਏਹ ਰਜਾਇ ਹੈ, ਜੇ ਮੇਰੀ ਰੋਟੀ ਖਾਇ ਕਰਿ ਜਾਹਿ-। ਤਬਿ ਰਾਜੇ ਕਹਿਆ- ਮੈਂ ਬਾਵਨਿ ਖੂਹਣੀ ਕਾ ਰਾਜਾ ਹਾਂ, ਮੈਂ ਤੇਰੀ ਰੋਟੀ ਕਿਉ ਕਰਿ ਖਾਵਾਂ-। ਤਬਿ ਕੀੜੀ ਕਹਿਆ,-ਹੇ ਰਾਜਾ ਨਾਹੀਂ ਤਾਂ ਜੁਧੁ ਕਰਿਕੇ ਜਾਹੈ-। ਤਬਿ ਰਾਜਾ ਜੁਧੁ ਲਗਾ ਕਰਣਿ ਬਾਵਨਿ ਖੂਹਣੀ ਲੇਕਰਿ ਕੀੜੀ ਸਾਥਿ। ਤਬ ਇਕਨ ਕੀੜੀ ਹੁਕਮ ਕੀਤਾ ਕੀੜੀਆਂ ਤਾਈਂ- ਜਾਇ ਕਰਿ ਬਿਖ ਲੇਆਵਹੁ-। ਤਬਿ ਕੀੜੀਆਂ ਗਈਆਂ, ਪਿਆਲ ਤੇ ਬਿਖੁ ਮੁਹੁ ਭਰਿ ਲੈ ਆਈਆਂ। ਜਿਸ ਕਉ ਲਾਇਨ ਸੋ ਸੋਅਹੁ ਹੋਇ ਜਾਇ। ਹੇ ਮਰਦਾਨਿਆਂ। ਬਾਵਨ ਖੂਹਣੀ ਲਸਕਰੁ ਸਭੇ ਮੁਆ, ਪਰਮੇਸਰ ਕੀ ਆਗਿਆ ਸਾਥ, ਤਬਿ
੧. ਪਾਤਾਲ। ੨. ਸੁਆਹ
ਇਕੋ ਰਾਜਾ ਰਹਿਆ। ਤਬਿ ਓਹੁ ਕੀੜੀ ਗਈ, ਆਖਿਓਸੁ- ਹੇ ਰਾਜਾ! ਬਾਤ ਸੁਨੁ, ਅਬਿ ਮੇਰੀ ਰੋਟੀ ਮਨਹਿਗਾ ?-। ਤਬਿ ਰਾਜਾ ਹਥਿ ਜੋੜ ਖੜਾ ਹੋਆ। ਆਖਿਓਸੁ ਭਲਾ ਹੋਵੈ ਜੀ-। ਤਬਿ ਉਸਿ ਕੀੜੀ ਹੁਕਮ ਕੀਤਾ ਕੀੜੀਆਂ ਜੋਗੁ-ਜਾਹੁ ਅੰਮ੍ਰਿਤੁ ਲੈ ਆਵਹੁ ਅਤੇ ਸਤ ਕੁੰਡੀ ਅੰਮ੍ਰਿਤ ਕੇ ਹੈਨ ਪਾਤਾਲ ਬਿਖੈ, ਅਤੇ ਸਤ ਕੁੰਡ ਬਿਖ ਕੇ ਹੈਂ ਪਤਾਲ ਬਿਖੈ-। ਤਬਿ ਓਹ ਕੀੜੀਆਂ ਗਈਆਂ, ਜਾਇ ਕਰਿ ਅੰਮ੍ਰਿਤੁ ਮੁਖੁ ਭਰਿ ਲੇ ਆਈਆਂ, ਜਿਸ ਕਉ ਉਹ ਲਾਵਨਿ ਸੋਈ ਉਠਿ ਖੜਾ ਹੋਵੇ। ਤਬਿ ਬਾਵਨ ਖੂਹਣੀ ਲਸਕਰੁ ਉਠਿ ਖੜਾ ਹੋਆ, ਪਰਮੇਸਰਿ ਕੀ ਆਗਿਆ ਨਾਲਿ। ਤਬਿ ਰਾਜਾ ਉਠਿ ਕਰ ਰੋਟੀ ਖਾਵਣਿ ਗਇਆ ਬਾਵਨ ਖੂਹਣੀ ਸਾਥਿ। ਜਬਿ ਰੋਟੀ ਮਿਲੀ ਤਾਂ ਠੰਢੀ, ਅਤੇ ਜਾਂ ਘੋੜਿਆਂ ਨੇ ਘਾਸੁ ਮਿਲਿਆ ਤਾਂ ਭਿੰਨਾ ਹੋਆ, ਅਤੇ ਦਾਣਾ ਮਿਲਿਆ ਸੋ ਚਿਥਿਆ ਹੋਆ। ਤਬਿ ਰਾਜੇ ਪੁਛਿਆ:- ਐਸੀ ਰੋਟੀ ਠੰਢੀ ਕਿਉਂ ਮਿਲੀ ? ਅਤੇ ਘਾਸ ਭਿੰਨਾ, ਦਾਣਾ ਚਿਥਿਆ ?- ਤਬਿ ਕੀੜੀ ਕਹਿਆ: ਹੇ ਰਾਜਾ! ਅਗੈ ਇਕੁ ਰਾਜਾ ਆਇਆ ਥਾ ਤਿਸ ਕਿਉ ਮੈਂ ਰੋਟੀ ਕੀਤੀ ਆਹੀ, ਤਿਸਤੇ ਜੋ ਰਹਿਆ ਥਾ ਸੋ ਮੈਂ ਤੇਰੇ ਲਸਕਰ ਕਉ ਪਰੋਸਿਆ ਹੈ, ਅਤੇ ਜੇ ਉਸਦਿਆਂ ਘੋੜਿਆਂ ਦਾ ਦਾਣਾ ਬਚਿਆ ਥਾ ਸੋ ਤੇਰਿਆਂ ਘੋੜਿਆਂ ਕਉ ਦਿਤਾ ਅਤੇ ਜੋ ਉਸਦਿਆਂ ਘੋੜਿਆਂ ਦਾ ਘਾਸਾ ਰਹਿਆ ਥਾ, ਸੋ ਤਿਰਿਆਂ ਘੋੜਿਆਂ ਤਾਈਂ ਪਇਆ-। ਜਬਿ ਰਾਜੈ ਜਾਇ ਕਰ ਦੇਖੈ ਤਾਂ ਕਈ ਅਬਾਰ ਹੀ ਭਰੇ ਪਇ ਹੈਨਿ। ਤਬਿ ਰਾਜੈ ਕਾ ਅਭਿਮਾਨੁ ਚੂਰਿ ਹੋਆ ਆਖਿਓਸੁ:- ਐਸੇ ਰਾਜੇ ਵਰਤੇ ਹੈਨ-। ਤਬਿ ਰਾਜਾ ਫਿਰਿ ਘਰਿ ਆਇਆ' ਤਬਿ ਬਾਬਾ ਬੋਲਿਆ:-
ਸਲੋਕ ਮ:੧ ॥ ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ॥
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ॥
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ॥
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ॥
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ॥੧॥(ਪੰਨਾ ੧੪੪)
ਤਬ ਮਰਦਾਨਾ ਪੈਰੀ ਪਇਆ। ਬੋਲਹੁ ਵਾਹਿਗੁਰੂ
੨੬. ਵਸਦਾ ਰਹੇ
ਓਥਹੁ ਰਵਦੇ ਰਹੇ। ਜਾਇ ਇਕਤ੍ਰ ਗਾਉਂ ਵਿਚਿ ਬੈਠਾ। ਤਬਿ ਉਸ ਗਾਉਂ ਵਿਚ ਕੋਈ ਬਹਿਣ ਦੇਵੈ ਨਾਹੀਂ। ਲਾਗੇ ਮਸਕਰੀਆਂ ਕਰਣਿ। ਤਬਿ ਗੁਰੂ ਬਾਬੇ ਸਲੋਕੁ ਕਹਿਆ:-
ਏਸ ਕਲੀਓ ਪੰਜ ਭੀਤੀਓ ਕਿਉ ਕਰਿ ਰਖਾ ਪਤਿ॥
ਜੇ ਬੋਲਾ ਤਾ ਆਖੀਐ ਬੜ ਬੜ ਕਰੈ ਬਹੁਤ॥
ਚੁਪ ਕਰਾਂ ਤਾਂ ਆਖੀਐ ਇਤ ਘਟਿ ਨਾਹੀ ਮਤਿ॥
ਜੇ ਬਹਿ ਰਹਾਂ ਤਾਂ ਆਖੀਐ ਬੈਠਾ ਸਥਰ ਘਤੁ॥
ਉਠ ਜਾਈ ਤਾਂ ਆਖੀਐ ਛਾਰ ਗਇਆ ਸਿਰ ਘਤਿ॥
ਜੇਕਰ ਨਿਵਾਂ ਤਾਂ ਆਖੀਐ ਡਰਦਾ ਕਰੇ ਭਗਤ॥
ਕਾਈ ਗਲੀ ਨਾ ਮੇਵਣੀ ਜਿਥੇ ਕਢਾਂ ਝਤਿ॥
ਏਥੈ ਓਥੈ ਨਾਨਕਾ ਕਰਤਾ ਰਖੈ ਪਤਿ ॥੨॥
੨੭. ਉਜੜ ਜਾਵੇ
ਤਬਿ ਅਗਲੈ ਸਹਰਿ ਗਏ, ਤਬਿ ਓਨਾ ਬਹੁਤੁ ਸੇਵਾ ਕੀਤੀ, ਓਥੈ ਰਾਤਿ ਰਹੇ, ਭਲਕੇ ਉਠਿ ਚਲੇ। ਤਾ ਗੁਰ ਬੋਲਿਆ: ਜੇ 'ਇਹ ਸਹਰੁ ਉਜਾੜਿ ਹੋਵੈਗਾ, ਅਠਵਾਟੁ ਹੋਵੈ । ਤਬਿ ਮਰਦਾਨੇ ਆਖਿਆ, 'ਜੀ, ਤੇਰੇ ਦਰਿ ਭਲਾ ਨਿਆਉ ਡਿਠਾ, ਜਿਥੇ ਬੈਠਣੇ ਨਾ ਮਿਲੇ ਸੋ ਵਸਾਇਆ, ਅਤੇ ਜਿਨਾਂ ਸੇਵਾ ਬੰਦਗੀ ਬਹੁਤੁ ਕੀਤੀ ਸੋ ਸਹਰੁ ਉਜਾੜਿਆ'। ਤਬ ਗੁਰੂ ਬਾਬੇ ਆਖਿਆ: 'ਮਰਦਾਨਿਆਂ! ਓਸ ਸਹਰ ਕਾ ਆਦਮੀ ਅਵਰ ਸ਼ਹਿਰ ਜਾਵੇਗਾ ਤਾਂ ਹੋਰ ਭੀ ਵਿਗੜਨਿਗੇ ਅਤੈ ਇਸੁ ਸਹਰ ਦਾ ਆਦਮੀ ਹਰਤ
੧. ਇਹ ਪਾਠ ਭਾਈ ਬੰਨੇ ਸਾਹਿਬ ਵਾਲੀ ਬੀੜ ਵਿਚੋਂ ਹੈ।
੨. ਪਾਠਾਂਤ੍ਰ ‘ਕਰਤਾ।
ਸਹਰਿ ਜਾਵੈਗਾ ਤਾਂ ਉਨਾ ਦੀ ਭੀ ਗਤਿ ਕਰੈਗਾ, ਅਤੇ ਸੁਮਤਿ ਦੇਵੈਗਾ'। ਤਬਿ ਮਰਦਾਨੇ ਆਖਿਆ: 'ਜੀ ਤਉ ਭਾਵੈ ਤਾਂ ਉਸ ਦੀ ਭੀ ਗਤਿ ਕਰਹਿ। ਤਬਿ ਬਾਬੇ ਸਬਦ ਕੀਤਾ ਰਾਗੁ ਮਲਾਰ ਵਿਚਿ ਮ:੧-
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ॥
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ॥੧॥
ਪ੍ਰਾਣੀ ਏਕੋ ਨਾਮੁ ਧਿਆਵਹੁ॥ ਅਪਨੀ ਪਤਿ ਸੇਤੀ ਘਰਿ ਜਾਵਹੁ॥ਰਹਾਉ॥
ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ॥
ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ॥੨॥
ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ॥
ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਰੋਹੀ॥੩॥
ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ ਨਾਨਕ ਰੁਤਿ
ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ॥੪॥੧॥ (ਪੰਨਾ ੧੨੫੪)
੨੮. ਆਸਾ ਦੇ, ਸੇਖ ਫਰੀਦ ਨਾਲ ਗੋਸਟ
ਤਬਿ ਫਿਰਿ ਆਸਾ ਦੇਸ ਕਉ ਆਇਆ। ਆਗੇ ਸੇਖ ਫਰੀਦ ਬੋਲਿਆ: 'ਅਲਹੁ ਅਲਾ ਦਰਵੇਸ': ਤਬਿ ਗੁਰੂ ਬਾਬੇ ਜਬਾਬੁ ਦਿਤਾ ਅਵਾਜੁ: 'ਅਲਹ, ਫਰੀਦ ਜੁਹਦੀ, ਹਮੇਸ ਆਉ ਸੇਖ ਫਰੀਦ ਜੁਹਦੀ, ਅਲਹ ਅਲਹ । ਤਬ ਦਸਤ ਪੰਜਾ ਲੇਕਰ ਬਹਿ ਗਇਆ। ਤਬਿ ਸੇਖੁ ਫਰੀਦੁ ਬਾਬੇ ਦਾ ਰੂਪੁ ਦੇਖਿ ਕਰ ਬੋਲਿਆ, ਗੋਸਟਿ ਕੀਤੀਆ ਸੁ, ਸੇਖ ਫਰੀਦ* ਬਾਬੇ ਨੂੰ ਪੁਛਿਆ ਆਖਿਓਸੁ:-
*ਇਹ ਸੱਜਣ ਸ਼ੇਖ ਫਰੀਦ ਸਾਨੀ ਹੀ ਜਾਪਦਾ ਹੈ, ਜਿਸ ਦਾ ਨਾਮ ਸ਼ੇਖ ਬ੍ਰਹਮ ਕਰਕੇ ਸਾਖੀਆਂ ਵਿਚ ਆਉਂਦਾ ਹੈ। ਅੱਗੇ ਚੱਲ ਕੇ ਸਾਖੀ ੩੨ਵੀਂ ਇਸੇ ਸ਼ੇਖ ਬ੍ਰਹਮ ਨਾਲ ਹੋਈ ਹੈ। ਜੇ ਦੋਵੇਂ ਸਾਖੀਆਂ ਇਕੋ ਫਰੀਦ ਨਾਲ ਹੋਈਆਂ ਹਨ ਤਾਂ ਲੇਖਕ ਨੇ ਸਾਖੀਆਂ ਵਿਚ ਵਿੱਥ ਭੁੱਲ ਕੇ ਪਾਈ ਹੈ, ਦੋਇ ਇਕ ਠੌਰ ਚਾਹੀਦੀਆਂ ਸਨ।
(ਬਾਕੀ ਦਾ ਫੁਟ ਨੋਟ ਅਗਲੇ ਸਫੇ ਤੇ)
ਅਕੈ ਤਾ ਲੋੜ ਮੁਕੱਦਮੀ ਅਕੈ ਤੈ ਅਲਹੁ ਲੋੜੁ॥
ਦੁਹੁ ਬੇੜੀ ਨਾ ਲਤ ਧਰੁ ਮਤੁ ਵੰਞਹੁ ਵਖਰੁ ਬੋੜਿ ॥
ਤਬ ਗੁਰੂ ਬਾਬੇ ਜਬਾਬੁ ਦਿਤਾ:-
ਸਲੋਕੁ ॥ਦੁਹੀ ਬੇੜੀ ਲਤ ਧਰੁ ਦੁਹੀ ਵਖਰੁ ਚਾੜਿ॥
ਕੋਈ ਬੇੜੀ ਡੁਬਸੀ ਕੋਈ ਲੰਘੇ ਪਾਰਿ॥
ਨਾ ਪਾਣੀ ਨ ਬੇੜੀਆ ਨਾ ਡੁਬੈ ਨਾ ਜਾਇ॥
ਨਾਨਕ ਵਖਰੁ ਸਚੁ ਧਨੁ ਸਹਜੇ ਰਹਿਆ ਸਮਾਇ ॥੧॥
ਤਬ ਸੇਖ ਫਰੀਦ ਕਹਿਆ-
ਸਲੋਕੁ॥ ਫਰੀਦਾ ਚੂੜੇਲੀ ਸਿਉ ਰਤਿਆ ਦੁਨੀਆ ਕੂੜਾ ਭੇਤੁ॥
ਨਾਨਕ ਆਖੀ ਦੇਖਦਿਆ ਉਜੜਿ ਵੰਞੈ ਖੇਤੁ॥੧॥ ਤਬ ਗੁਰੂ ਬਾਬੇ ਜਬਾਬੁ ਦਿਤਾ- ਸਲੋਕੁ ॥ ਫਰੀਦਾ ਧੁਰਹੁ ਧੁਰਹੁ ਹੋਂਦਾ ਆਇਆ ਚੂੜੇਲੀ ਸਿਉ ਹੇਤ॥ ਨਾਨਕ ਖੇਤੁ ਨ ਉਜੜੈ ਜੇ ਰਾਖਾ ਹੋਇ ਸੁਚੇਤ ॥੧॥
(ਪਿਛਲੇ ਸਫੇ ਦੇ ਫੁਟ ਨੋਟ ਦੀ ਬਾਕੀ)
ਯਾ ਦੂਸਰੀ ਸਾਖੀ ਪਹਿਲੀ ਮੁਲਾਕਾਤ ਦਾ ਫਲ ਦੇਖਣ ਲਈ ਸੀ, ਜੈਸਾ ਕਿ ਭਾਈ ਮਨੀ ਸਿੰਘ ਜੀ ਦੀ ਸਾਖੀ ਵਿਚ ਦੁਇ ਮੁਲਾਕਾਤਾਂ ਸ਼ੇਖ ਬ੍ਰਹਮ ਨਾਲ ਦੱਸੀਆਂ ਹਨ, ਅਰ ਦੂਸਰੀ ਮੁਲਾਕਾਤ ਦੇ ਪਹਿਲੇ ਲਿਖਿਆ ਹੈ:- ਬਾਬੇ ਕਹਿਆ: 'ਮਰਦਾਨਿਆਂ, ਪਟਣ ਅਸਾਂ ਨੇ ਜਾਵਣਾ ਹੈ, ਕਿਉਂਕਿ ਸ਼ੇਖ ਬ੍ਰਹਮ ਨੂੰ ਉਪਦੇਸ਼ ਕੀਤਾ ਸੀ ਸੋ ਦੇਖਾ ਉਸਨੂੰ ਉਪਦੇਸ਼ ਚਿਤ ਹੈ ਕਿ ਵਿਸਰ ਗਿਆ ਹੈ। ਇਹ ਵੀ ਮੁਮਕਿਨ ਹੈ ਕਿ ਹੋਰ ਫਕੀਰ ਆਸਾ ਦੇਸ ਵਿਚ ਫਰੀਦ ਲਕਬ ਵਾਲ ਹੋਵੇ ਤੇ ਓਹ ਪਹਿਲੇ ਫਰੀਦ ਦੀ ਬਾਣੀ ਦਾ ਜਾਣੂ ਹੋਵੇ । ਇਹ ਖਿਆਲ ਕਰਨਾ ਕਿ ਇਸ ਜਨਮ ਸਾਖੀ ਦੇ ਕਰਤਾ ਨੂੰ ਸ਼ੇਖ ਫਰੀਦ ਦੇ ਪਹਿਲੇ ਹੋ ਗੁਜ਼ਰਨ ਦੀ ਖਬਰ ਨਹੀਂ ਸੀ, ਭੁਲ ਹੋਵੇਗੀ, ਕਿਉਂਕਿ ਸਾਖੀ ੩੨ ਵਿਚ ਉਹ ਸਾਫ ਲਿਖਦਾ ਹੈ ਕਿ- 'ਪਟਣ ਕਾ ਪੀਰ ਸੇਖੁ ਫਰੀਦ ਥਾ, ਤਿਸਕੈ ਤਖਤਿ ਸੇਖੁ ਬ੍ਰਹਮ ਥਾ'। ਸੋ ਕਰਤਾ ਜੀ ਨੂੰ ਠੀਕ ਪਤਾ ਸੀ ਕਿ ਸ਼ੇਖ ਫਰੀਦ ਪਹਿਲਾ ਮਰ ਚੁਕਾ ਹੈ, ਤੇ ਗਦੀ ਤੇ ਸ਼ੇਖ ਬਿਕ੍ਰਮ (ਫ਼ਰੀਦ ਸਾਨੀ) ਹੈ, ਸੋ ਏਥੇ ਉਸ ਦੀ ਮੁਰਾਦ ਕਦੇ ਸੇਖ ਫਰੀਦ ਪਹਿਲੇ ਤੋਂ ਨਹੀਂ ਹੋ ਸਕਦੀ। ਏਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ।
ਤਬ ਸੇਖੁ ਫਰੀਦ ਬੋਲਿਆ-
ਸਲੋਕੁ॥ ਫਰੀਦਾ ਤਨੁ ਰਹਿਆ ਮਨੁ ਫਟਿਆ ਤਾਗਤਿ ਰਹੀ ਨ ਕਾਇ॥
ਉਠ ਪਿਰੀ ਤਬੀਬ ਥੀਓ ਕਾਰੀ ਦਾਰੂ ਲਾਇ॥੧॥
ਤਬ ਗੁਰੂ ਬਾਬੈ ਜਬਾਬੁ ਦਿਤਾ:-
ਸਲੋਕੁ॥ ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ॥
ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀਂ ॥੩॥ (ਪੰਨਾ ੧੧੦੦)
ਤਬ ਸੇਖੁ ਫ਼ਰੀਦੁ ਬੋਲਿਆ ਰਾਗੁ ਸੂਹੀ ਵਿਚਿ:-
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥੧॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥੧॥ਰਹਾਉ॥
ਇਕ ਆਪੀਨ੍ਹੈ ਪਤਲੀ ਸਹ ਕੇਰੇ ਬੋਲਾ॥
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ॥੨॥
ਕਹੇ ਫਰੀਦੁ ਸਹੇਲੀਹੋ ਸਹੁ ਅਲਾਏਸੀ॥
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥੩॥ (ਪੰਨਾ ੭੯੪)
ਤਬ ਗੁਰੁ ਜਬਾਬੁ ਦਿਤਾ ਸਬਦੁ ਕੀਤਾ ਸੂਹੀ ਵਿਚ ਮ:੧:-
ਜਪ ਤਪ ਕਾ ਬੰਧੁ ਬੇੜਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ
ਨਾ ਉਛਲੈ ਐਸਾ ਪੰਥ ਸੁਹੇਲਾ ॥੧॥ ਤੇਰਾ ਏਕੋ ਨਾਮੁ ਮੰਜੀਠੜਾ
ਰਤਾ ਮੇਰਾ ਚੋਲਾ ਸਦ ਰੰਗ ਢੋਲਾ॥੧॥ਰਹਾਉ॥ ਸਾਜਨ ਚਲੇ
ਪਿਆਰਿਆ ਕਿਉ ਮੇਲਾ ਹੋਈ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ
ਸੋਈ॥੨॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥ ਆਵਾ
ਗਉਣੁ ਨਿਵਾਰਿਆ ਹੈ ਸਾਚਾ ਸੋਈ॥੩॥ ਹਉਮੈ ਮਾਰਿ ਨਿਵਾਰਿਆ
੧. 'ਉਠੀ ਪਾਠ ਹਾ: ਬਾ: ਨੁਸਖੇ ਦਾ ਹੈ, ਤੇ ‘ਉਠੀ ਪਦ ਪਾਉਣ ਨਾਲ ਮਾਤ੍ਰਾ ਬਰਾਬਰ ਹੁੰਦੀਆਂ ਹਨ।
੨. ਇਹ ਸਲੋਕ ਪੰਚਮ ਗੁਰੂ ਜੀ ਦਾ ਹੈ। ਲਿਖਾਰੀ ਦੀ ਏਥੇ ਭੁੱਲ ਹੈ।
ਸੀਤਾ ਹੈ ਚੋਲਾ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ
ਬੋਲਾ॥੪॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ॥ ਹਮ ਸਹ
ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥੫॥੨॥੪॥ (ਪੰਨਾ ੭੨੯)
ਤਬ ਸੇਖੁ ਫਰੀਦੁ ਬੋਲਿਆ ਸਬਦੁ ਰਾਗੁ ਆਸਾ ਵਿਚਿ:-
ਦਿਲਹੁ ਮੁਹਬਤਿ ਜਿੰਨ ਸੇਈ ਸਚਿਆ॥ ਜਿਨ ਮਨਿ ਹੋਰੁ ਮੁਖਿ ਹੋਰੁ
ਸਿ ਕਾਂਢੇ ਕਚਿਆ॥੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥
ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ॥੧॥ਰਹਾਉ॥ ਆਪਿ
ਲੀਏ ਲੜਿ ਲਾਇ ਦਰ ਦਰਵੇਸ ਸੇ॥ ਤਿਨ ਧੰਨੁ ਜਣੇਦੀ ਮਾਉ
ਆਏ ਸਫਲੁ ਸੇ॥੨॥ ਪਰਵਦਗਾਰ ਅਪਾਰ ਅਗਮ ਬੇਅੰਤ ਤੂ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ॥੩॥ ਤੇਰੀ ਪਨਹ ਖੁਦਾਇ ਤੂ
ਬਖਸੰਦਗੀ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ॥੪॥੧॥ (ਪੰਨਾ ੪੮੮)
ਤਬਿ ਬਾਬਾ ਬੋਲਿਆ ਸਬਦੁ ਰਾਗੁ ਸੂਹੀ ਵਿਚਿ ਮ:੧:
ਸੁਚਜੀ॥ ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ॥
ਤੁਧੁ ਅੰਤਰਿ ਹਉ ਸੁਖਿ ਵਸਾ ਤੂ ਅੰਤਰਿ ਸਾਬਾਸਿ ਜੀਉ॥
ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ॥
ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ॥
ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ॥
ਭਾਣੈ ਸੋ ਸਹੁ ਰੰਗਲਾ ਸਿਫਤਿ ਰਤਾ ਗੁਣਤਾਸਿ ਜੀਉ॥
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ॥
ਤੂ ਸਹੁ ਅਗਮ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ॥
ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ॥
ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ॥੨॥ (ਪੰਨਾ ੭੬੨)
ਤਬਿ ਬਾਬਾ ਅਤੈ ਸੇਖ ਫਰੀਦੁ ਦੁਇ ਏਕ ਰਾਤ ਇਕਠੇ ਰਹੇ ਜੰਗਲ ਵਿਚ॥ ਤਬਿ ਇਕੁ ਬੰਦਾ ਖੁਦਾਇ ਦਾ ਆਇ ਨਿਕਲਿਆ॥ ਉਹ ਦੇਖਿ ਕਰਿ
ਘਰਿ ਉਠਿ ਗਇਆ॥ ਤਬਿ ਏਕ ਤਬਲਬਾਜਾਂ ਦੁਧ ਕਾ ਭਰ ਕੇ ਲੇ ਆਇਆ, ਵਿਚਿ ਚਾਰਿ ਮੁਹਰਾਂ ਪਾਇ ਕਰ, ਪਿਛਲੀ ਰਾਤਿ ਨੂੰ ਲੈ ਆਇਆ। ਤਬਿ ਸੇਖ ਫਰੀਦ ਆਪਣਾ ਬਖਰਾ` ਪਾਇ ਲਇਆ, ਅਤੇ ਗੁਰੂ ਦਾ ਬਖਰਾ ਰਖਿ ਛਡਿਉਸੁ। ਤਬ ਸੇਖ ਫਰੀਦ ਬੋਲਿਆ:-
ਸਲੋਕੁ॥ ਪਹਿਲੇ ਪਹਿਰੈ ਫੁਲੜਾ ਫਲੁ ਭੀ ਪਛਾ ਰਾਤਿ॥
ਜੋ ਜਾਰੀਨਿ ਲਹੰਨਿ ਸੇ ਸਾਈ ਕੰਨੋ ਦਾਤਿ" ॥੧੧੨॥ (ਪੰਨਾ ੧੩੮੪)
ਤਬਿ ਬਾਬੇ ਜਬਾਬੁ ਦਿਤਾ- ਸਲੋਕੁ॥ ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥ ਇਕ ਜਾਰੀਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥ (ਪੰਨਾ ੮੩) ਤਬਿ ਬਾਬਾ ਬੋਲਿਆ: 'ਸੇਖ ਫਰੀਦਾ! ਇਸ ਦੁਧ ਵਿਚਿ ਹਾਥੁ ਫੇਰਿ ਕਰਿ ਦੇਖੁ ਕਿਆ ਹੈ'। ਜਾਂ ਸੇਖੁ ਫਰੀਦੁ ਦੇਖੈ ਤਾਂ ਮੁਹਰਾਂ ਚਾਰ ਅਸਨਿ। ਤਬਿ ਉਹੁ ਤਬਲਬਾਜੁ ਛੋਡਿ ਕਰ ਚਲਦਾ ਰਹਿਆ। ਤਬਿ ਗੁਰੂ ਬੋਲਿਆ ਸਬਦ ਰਾਗੁ ਤੁਖਾਰੀ ਛੰਤ ਮ:੧:
ਪਹਿਲੇ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ॥
ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ॥
ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ॥
ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ॥
ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ॥
ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ॥੧॥
ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ॥
ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ॥
੧. ਹੇਠੋਂ ਤੰਗ ਉਤੋਂ ਚੋੜਾ ਇਕ ਤਰ੍ਹਾਂ ਦਾ ਕਟੋਰਾ ੨. ਹਿੱਸਾ।
੩. ਇਹ ਸਲੋਕ ਸੇਖ ਫਰੀਦ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ।
੪. ਵਾਰ ਸਿਰੀ ਰਾਗੁ ਵਿਚ ਪਹਿਲੀ ਪਾਤਸ਼ਾਹੀ ਦਾ ਇਹ ਸਲੋਕ ਹੈ।
ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ॥
ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ॥
ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ॥
ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੇ ਸੁਖੁ ਪਾਵਏ॥੨॥
ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ॥
ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ॥
ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ॥
ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ॥
ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ॥
ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ॥੩॥
ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ॥
ਤਿਨ ਘਰੁ ਰਾਖਿਅੜਾ ਜੁ ਅਨਦਿਨੁ ਜਾਗੈ ਰਾਮ॥
ਗੁਰਿ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ॥
ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ॥
ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ॥
ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ॥੪॥
ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ॥
ਰਸ ਕਸ ਸੁਖੁ ਠਾਕੇ ਬੰਧਿ ਚਲਾਇਆ ਰਾਮ॥
ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ॥
ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ॥
ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ॥
ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ॥੫॥੨॥
(ਪੰਨਾ ੧੧੧੦)
ਤਬਿ ਬਾਬਾ ਅਤੇ ਸੇਖੁ ਫਰੀਦੁ ਓਥਹੁੰ ਰਵੈ ਜਬ ਉਹੁ ਆਇਕੈ ਦੇਖੈ ਤਾਂ ਤਬਲਬਾਜੂ ਪਇਆ ਹੈ, ਜਬ ਓਹੁ ਚੁਕੈ ਤਾਂ ਸੁਇਨੇ ਕਾ ਹੈ, ਅਤੇ ਮੁਹਰਾਂ
ਨਾਲ ਭਰਿਆ ਹੋਆ ਹੈ। ਤਬ ਉਹੁ ਲਗਾ ਪਛੋਤਾਵਣ, ਆਖਿਓਸੁ: 'ਓਹੁ ਦੁਨੀਆਦਾਰ" ਫਕੀਰ ਥੇ ਜੋ ਦਿਲ ਉਤੇ ਆਵਤਾ ਤਾਂ ਦੀਨੁ ਪਾਵਤਾ, ਦੁਨੀਆਂ ਲੇ ਆਇਆ ਥਾ ਤਾਂ ਦੁਨੀਆਂ ਮਿਲੀ !
ਤਬਿ ਓਹੁ ਤਬਲਬਾਜੁ ਲੈ ਕਰਿ ਘਰਿ ਆਇਆ। ਤਬਿ ਓਥਹੁੰ ਗੁਰੂ ਬਾਬਾ ਅਤੇ ਸੇਖੁ ਫਰੀਦੁ ਆਸਾ ਦੇਸਿ ਆਏ, ਤਬਿ ਆਸਾ ਦੇਸ ਦਾ ਰਾਜਾ ਸਮੁੰਦਰ ਥਾ: ਸੋ ਉਸਕਾ ਕਾਲੁ ਹੋਆ ਥਾ। ਤਬ ਉਸਕੀ ਖੋਪਰੀ ਜਲੈ ਨਾਹੀ, ਅਨੇਕ ਜਤਨ ਕਰਿ ਰਹੈ, ਤਬਿ ਜੇਤਕੀ ਪੁਛੇ ਤਾਂ ਜੋਤਕੀਆਂ ਆਖਿਆ: 'ਇਨ ਏਕ ਬਾਰਿ ਮਿਥਿਆ ਕਹਿਆ ਹੈ, ਤਿਸ ਤੇ ਇਸਕਾ ਜੀਉ ਕਸਟ ਪਇਆ ਹੈ। ਅਰ ਆਸਾ ਦੇਸ ਕਾ ਲੋਕੁ ਸਤਿਬਾਦੀ ਥਾ, ਦਿਨੁ ਕਉ ਬੀਜਦਾ ਹੈ ਅਰੁ ਰਾਤਿ ਕਉ ਲੁਣਿ ਦਿਨ ਕਉ ਲੁਣਦਾ ਹੈ'। ਤਬਿ ਆਸਾ ਦੇਸ ਕੇ ਲੋਕ ਲਾਗੈ ਹਾਇ ਹਾਇ! ' ਕਰਣਿ। ਤਾਂ ਜੋਤਕੀਆਂ ਆਖਿਆ: 'ਜੋ ਇਸ ਕੀ ਮੁਕਤਿ ਤਬ ਹੋਵੈ ਜਾਂ ਸਾਧੂ ਕੇ ਚਰਣ ਲਗਨਿ । ਤਬਿ ਉਨ੍ਹਾਂ" ਆਸਾ ਦੇਸ ਕਾ ਰਾਹ ਬੰਦ ਕਰਿਆ, ਏਕੁ ਦਰਵਾਜਾ ਰਖਿਆ ਥਾ, ਜੇ ਕੋਈ ਫਕੀਰੁ ਆਵੈ ਤਾਂ ਓਤੈ ਦਰਵਾਜ਼ੇ ਕਢੀਐ। ਤਬ ਬਾਬਾ ਅਤੇ ਸੇਖੁ ਜਾਇ ਨਿਕਲੇ। ਜਬ ਨੇੜੈ ਗਏ ਤਬਿ ਗੁਰੂ ਨਾਨਕ ਕਹਿਆ: 'ਸੇਖ ਫਰੀਦਾ ਪੈਰੁ ਧਰਿ । ਤਬਿ ਸੇਖ ਫਰੀਦ ਕਹਿਆ: 'ਜੀ ਮੇਰੀ ਕਿਆ ਮਜਾਲ ਹੈ ਜੋ ਮੈਂ ਆਗੈ ਪੈਰੁ ਧਰਾ'। ਤਬਿ ਬਾਬੇ ਪੈਰੁ ਧਰਿਆ ਤਾਂ ਖੋਪਰੀ ਫੁਟਿ ਗਈ। ਉਸ ਜੀਅ ਕੀ ਮੁਕਤਿ ਹੋਈ, ਤਬ ਸਾਰਾ ਦੇਸ ਆਇ ਪੈਰੀ ਪਇਆ। ਤਬਿ ਬਾਬਾ ਬੋਲਿਆ ਸਬਦੁ ਰਾਗੁ ਮਾਰੂ ਵਿਚਿ ਮ:੧॥
੧. ਪਾਠਾਤ੍ਰ 'ਦੀਨਦਾਰ' ਹੈ। ਦਰੁਸਤ ਬੀ ਇਹੋ ਹੈ। ਦੁਨੀਆਦਾਰ' ਪਾਠ ਲਿਖਾਰੀ ਦੀ ਭੁੱਲ ਹੈ।
੨. ਸਮੁੰਦਰ ਦੀ ਥਾਂ ਹਾਫ਼ਜ਼ਾਬਾਦੀ ਨੁ: ਵਿਚ 'ਸਿਆਮ ਸੁੰਦਰ' ਪਾਠ ਹੈ।
੩. ਹਾ:ਬਾ: ਨੁਸਖੇ ਵਿਚ 'ਦਿਨ ਕਉ...ਤੋਂ ਲੁਣਦਾ ਹੈ ਦੀ ਥਾਂ ਐਉਂ ਪਾਠ ਹੈ: 'ਦਿਨ ਕਉ ਬੀਜਦੇ ਹੈ, ਰਾਤ ਕਉ ਲੁਣਦੇ ਹੈ।'
੪. ਪਾਠ 'ਉਨ੍ਹਾਂ ਹਾ:ਵਾ:ਨੁ: ਦਾ ਹੈ।
ਮਿਲਿ ਮਾਤ ਪਿਤਾ ਪਿੰਡੁ ਕਮਾਇਆ॥ ਤਿਨਿ ਕਰਤੈ ਲੇਖੁ ਲਿਖਾਇਆ॥
ਲਿਖੁ ਦਾਤਿ ਜੋਤਿ ਵਡਿਆਈ॥ ਮਿਲਿ ਮਾਇਆ ਸੁਰਤਿ ਗਵਾਈ॥੧॥
ਮੂਰਖ ਮਨ ਕਾਹੇ ਕਰਸਹਿ ਮਾਣਾ॥ ਉਠਿ ਚਲਣਾ ਖਸਮੈ ਭਾਣਾ ॥੧॥
ਰਹਾਉ॥ ਤਜਿ ਸਾਦ ਸਹਜ ਸੁਖੁ ਹੋਈ॥ ਘਰ ਛਡਣੈ ਰਹੈ ਨ ਕੋਈ॥
ਕਿਛੁ ਖਾਜੈ ਕਿਛੁ ਧਰਿ ਜਾਈਐ॥ ਜੇ ਬਾਹੁੜਿ ਦੁਨੀਆ ਆਈਐ॥੨॥
ਸਜੁ ਕਾਇਆ ਪਟੁ ਹਢਾਏ॥ ਫੁਰਮਾਇਸਿ ਬਹੁਤੁ ਚਲਾਏ॥
ਕਰਿ ਸੇਜ ਸੁਖਾਲੀ ਸੋਵੈ॥ ਹਥੀ ਪਉਦੀ ਕਾਹੇ ਰੋਵੈ ॥੩॥
ਘਰ ਘੁੰਮਣਵਾਣੀ ਭਾਈ॥ ਪਾਪ ਪਥਰ ਤਰਣੁ ਨ ਜਾਈ॥
ਭਉ ਬੇੜਾ ਜੀਉ ਚੜਾਉ॥ ਕਹੁ ਨਾਨਕ ਦੇਵੈ ਕਾਹੂ॥੪॥੨॥
(ਪੰਨਾ ੯੯੯-੯੦)
ਤਬਿ ਰਟੀਆਂ ਲੈ ਲੈ ਆਵਨਿ, ਜੋ ਸੇਖ ਫਰੀਦੁ ਕੂ ਦੇਵਨਿ ਤਿਸ ਕਉ ਆਖੇ : 'ਮੈਂ ਖਾਧੀ ਹੈ ਅਤੇ ਪਲੈ ਭੀ ਬੰਧੀ ਪਈ ਹੈ। ਤਬਿ ਆਸਾ ਦੇਸ ਕਿਆ ਲੋਕਾ ਆਖਿਆ: 'ਹੋ-ਬੰਦੇ ਖੁਦਾਇਕੇ! ਤੂੰ ਕੋਈ ਉਸ ਮੁਲਖੁ ਕਾ ਕੂੜਿਆਰ ਹੈਂ ਜਿਸੁ ਮੁਲਖ ਫਰੀਦ ਰਹਿੰਦਾ ਹੈ? ਜੇ ਰੋਟੀ ਕਾਠ ਕੀ ਹੈਸੁ ਅਤੇ ਜੇ ਕੋਈ ਰੋਟੀ ਦੇਂਦਾ ਹੈਸੁ, ਤਾਂ ਆਖਦਾ ਹੈ-ਜੋ ਮੈਂ ਖਾਧੀ ਹੈ ਅਤੇ ਪਲੈ ਭੀ ਬੰਧੀ ਹੈ-'। ਤਬਿ ਸੇਖ ਫਰੀਦੁ ਰੋਟੀ ਕਾਠਿ ਕੀ ਸੁਟ ਪਾਈ, ਆਖਿਓਸੁ: 'ਇਕ ਵਾਰੀ ਕੂੜ ਆਖੇ ਦਾ ਸਦਕਾ ਰਾਜੇ ਇਤਨੀ ਸਜਾਇ ਪਾਈ ਹੈ, ਅਤੇ ਮੇਰਾ ਕਿਆ ਹਵਾਲ ਹੋਵੇਗਾ ?*, ਤਬਿ ਬਾਬੇ ਦੀ ਖੁਸ਼ੀ ਹੋਈ, ਸੇਖੁ ਫਰੀਦੁ ਵਿਦਿਆ ਕੀਤਾ, ਤਬਿ ਬਾਬਾ ਬੋਲਿਆ: ਸੇਖੂ ਫਰੀਦ! ਤੁਸਾਂ ਵਿਚ ਖੁਦਾਇ ਸਹੀ ਹੈ, ਪਰੁ ਤੂ ਪੀਰੁ ਕਰੁ ॥ ਤਬਿ ਸੇਖੁ ਫਰੀਦ ਆਖਿਆ: 'ਚੰਗਾ ਹੋਵੈ ਜੀ!' ਤਬਿ ਸੇਖੁ ਫਰੀਦੁ ਵਿਦਾ ਹੋਆ, ਗਲੇ ਵਿਚਿ ਲਾਗਿ ਮਿਲੇ; ਤਬਿ ਬਾਬਾ ਬੋਲਿਆ ਸਬਦੁ ਸਿਰੀ ਰਾਗੁ ਵਿਚ ਮ:੧:-
ਆਵਹੁ ਭੈਣੈ ਗਲਿ ਮਿਲਹ ਅੰਕਿ ਸਹੇਲੜੀਆਹ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥
*'ਅਤੇ...ਤੋਂ...ਹੋਵੇਗਾ' ਤਕ ਦਾ ਪਾਠ ਹਾ:ਬਾ:ਨੁ: ਵਿਚੋਂ ਹੈ।
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ॥੧॥
ਕਰਤਾ ਸਭੁ ਕੋ ਤੇਰੈ ਜੋਰਿ॥
ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ॥੧॥ਰਹਾਉ॥
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ॥੨॥
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ॥
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ॥
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ॥੩॥
ਸਚੁ ਮਿਲੈ ਸਚੁ ਊਪਜੈ ਸਚਿ ਮਹਿ ਸਾਚਿ ਸਮਾਇ॥
ਸੁਰਤਿ ਹੋਵੈ ਪਤਿ ਉਗਵੈ ਗੁਰਬਚਨੀ ਭਉ ਖਾਇ॥
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥(ਪੰਨਾ ੧੭)
ਤਬਿ ਬਾਬਾ ਜੀ ਕੋਈ ਦਿਨੁ ਆਸਾ ਦੇਸ ਵਿਚ ਰਹਿਆ, ਸਾਰਾ ਆਸਾ ਦੇਸਿ ਗੁਰੂ ਗੁਰੂ ਲਗਾ ਜਪਣ, ਨਾਉ ਧਰੀਕ ਸਿਖਾਂ ਹੋਏ, ਏਕ ਮੰਜੀ ਆਸਾ ਦੇਸਿ ਵਿਚਿ ਹੈ। ਤਬ ਬਾਬੇ ਦੀ ਖੁਸ਼ੀ ਹੋਈ ਆਸਾ ਦੇਸ ਉਪਰਿ। ਬੋਲਹੁ ਵਾਹਿਗੁਰੂ।
੨੯. ਬਿਸੀਅਰ ਦੇਸ, ਝੰਡਾ ਬਾਢੀ, ਜੁਗਾਵਲੀ
ਓਥਹੁੰ ਰਵਦੇ ਰਹੇ। ਤਬ ਬਿਸੀਅਰ ਦੇਸ ਆਇ ਪ੍ਰਗਟੇ, ਤਬ ਊਹਾ ਕੋਈ ਬੈਠਣ ਦੇਵੈ ਨਾਹੀ, ਜਹਾਂ ਜਾਇ ਖੜਵਨਿ ਤਹਾਂ ਲੋਕ ਚਉਕਾ ਦੇ ਲੈਨਿ, ਕਾਸਾ ਦੇਖਿ ਕਰ। ਤਬ ਝੰਡਾ ਬਾਢੀ ਆਇ ਨਿਕਲਿਆ, ਤਬ ਓਹੁ ਘਰਿ
੧. 'ਸਿਖ ਪਾਠ ਹਾ;ਬਾ: ਨੁਸਖੇ ਵਿਚੋਂ ਹੈ।
੨. ਪਾਠਾਂਤ੍ਰ ‘ਕਾਸੇ ਹੈ।
ਲੈ ਗਇਆ, ਪੈਰ ਧੋਇ ਕਰਿ ਪੀਤੀਆਸੁ ਪੀਵਣੈ ਨਾਲਿ ਗੁਰੁ ਨਦਰਿ ਆਇਓਸੁ, ਉਦਾਸੀ ਹੋਆ ਨਾਲਿ ਲਾਗਾ ਫਿਰਨਿ ਸ੍ਰੀ ਸਤਿਗੁਰੂ ਪ੍ਰਸਾਦਿ॥ ਲਿਖਤੰ ਜੁਗਾਵਲੀ ਮ: ੧ ॥ ਤਿਸੁ ਸਮੈ ਬੈਠਾ ਸਮੁੰਦ੍ਰ ਕੀ ਬਰੇਤੀ ਮਹਿ ਪਉਣੁ ਅਹਾਰੁ ਕੀਆ, ਨਾਲੇ ਝੰਡਾ ਬਾਢੀ ਬਿਸੀਅਰ ਦੇਸ ਕਾ, ਤਿਸ ਕਉ ਜੁਗਾਵਲੀ ਪਰਾਪਤ ਹੋਈ, ਝੰਡਾ ਨਾਲਿ ਨਿਬਹਿਆ, ਨਗਰੁ ਛੁਠਘਾਟਕਾ, ਤਿਤੁ ਸਮੈ ਬਿਸਮਾਦੁ ਪੜੀਦਾ ਥਾ, ਆਗੈ ਜੁਗਾਵਲੀ ਚਲੀ।
੩੦. ਮਰਦਾਨੇ ਦੀ ਭੁਖ ਗਵਾਈ
ਤਬ ਬਾਬਾ ਅਤੇ ਮਰਦਾਨਾ ਓਥਹੁੰ ਰਵਦੇ ਰਹੇ, ਜੋ ਜਾਂਦੇ ਜਾਂਦੇ ਵਡੀ ਉਜਾੜਿ ਵਿਚਿ ਜਾਇ ਪਏ, ਤਬ ਉਥੈ ਕੋਈ ਮਿਲੈ ਨਾਹੀਂ, ਤਬਿ ਮਰਦਾਨੇ ਨੂੰ ਬਹੁਤੁ ਭੁਖਿ ਲਾਗੀ, ਤਾਂ ਮਰਦਾਨੇ ਆਖਿਆ, 'ਸੁਹਾਣਿ ਤੇਰੀ ਭਗਤਿ ਨੂੰ, ਅਸੀਂ ਡੂਮ ਸੇ, ਮੁਲਖ ਦੇ ਟੁਕੜੇ ਮੰਗਿ ਖਾਂਦੇ ਥੇ, ਓਥਹੁੰ ਭੀ ਗਵਾਇਆ, ਅਸੀਂ ਤਾਂ ਵਡੀ ਉਜਾੜਿ ਵਿਚਿ ਆਇ ਪੈਇ ਹਾਂ। ਕਦੇ ਖੁਦਾਇ ਕਾਢੈ ਤਾ ਨਿਕਲਹਿ, ਹੁਣਿ ਕੋਈ ਸੀਹੁ ਬੁਕਿ ਪਵੈਗਾ ਤਾ ਮਾਰਿ ਜਾਵੇਗਾ'। ਤਬਿ ਬਾਬੇ ਆਖਿਆ: 'ਮਰਦਾਨਿਆਂ! ਤੇਰੈ ਨੇੜੈ ਕੋਈ ਨਹੀਂ
੧. ਹਾ:ਬਾ: ਵਾਲੇ ਨੁਸਖੇ ਦੇ ਉਤਾਰੇ ਵਿਚ ਇਥੋਂ ਅਗੇ ਐਉਂ ਲਿਖਿਆ ਹੈ। 'ਪ੍ਰਿਥਮ ਬਾਬੇ ਉਦਾਸੀ ਕੀਤੀ ਪੂਰਬ ਕੀ, ਤਿਤ ਸਮੇਂ ਬੈਠਾ ਥਾ ਸਮੁੰਦਰ ਕੀ ਬਰੇਤੀ ਵਿਚ, ਪਉਣ ਅਹਾਰ ਕੀਆ। ਨਾਲ ਝੰਡਾ ਬਾਢੀ ਥੇ, ਬਿਸੀਅਰ ਦੇਸ ਕਾ, ਤਿਸ ਕਉ ਜੁਗਾਵਲੀ ਮਿਲੀ ਪ੍ਰਾਪਤ ਹੋਈ, ਨਗਰ ਛੁਟਾਘਾਟਕਾ। ਤਿਤ ਸਮੇਂ ਬਿਸਮਾਦ ਪੜਦਾ ਥਾ। ਅਗੇ ਜੁਗਾਵਲੀ ਚਲੀ। ਜੁਗਾਵਲੀ ਕਾ ਸ਼ਮਾਰ ਸਾਰਾ ਹੀ ਲਿਖਿਆ। ਤਬ ਬਾਬੇ ਦੀ ਖੁਸ਼ੀ ਹੋਈ। ਤਬ ਝੰਡਾ ਬਾਢੀ ਬਿਸੀਅਰ ਦੇਸ ਕਉ ਵਿਦਿਆ ਕੀਤਾ ਝੰਡੇ ਬਾਢੀ ਕੀ ਮੰਜੀ ਬਿਸੀਅਰ ਦੇਸ਼ ਵਿਚ ਹੈ। ਬਾਬਾ ਅਤੇ ਮਰਦਾਨਾ ਉਥਹੁ ਰਵਦੇ ਰਹੇ। ਬੋਲਹੁ ਵਾਹਿਗੁਰੂ।"
੨. ਇਥੋਂ ਅੱਗੇ ਜਗਾਵਲੀ ਹੈ, ਨਮੂਨੇ ਮਾਤ੍ਰ ਅੰਤਕਾ ੧ ਵਿਚ ਦਿੱਤੀ ਹੈ। ਏਹ ਜੁਗਾਵਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ, ਤਾਂ ਤੇ ਇਹ ਗੁਰਬਾਣੀ ਨਹੀਂ।
ਆਂਵਦਾ, ਪਰ ਤੂ ਉਸੀਅਰੁ ਹੋਹੁ`। ਆਖਿਓਸੁ : 'ਜੀ ਕਿਉਂ ਕਰਿ ਉਸੀਆਰ* ਹੋਵਾਂ। ਉਜਾੜਿ ਵਿਚਿ ਆਇ ਪਇਆ, ਤਬ ਬਾਬੇ ਆਖਿਆ: 'ਮਰਦਾਨਿਆਂ ਅਸੀਂ ਉਜਾੜਿ ਵਿਚਿ ਨਾਹੀਂ, ਅਸੀਂ ਵਸਦੀ ਵਿਚ ਹਾਂ, ਜਿਥੇ ਨਾਉ ਚਿਤਿ ਆਂਵਦਾ ਹੈ'। ਓਥੇ ਬਾਬੇ ਸਬਦੁ ਬੋਲਿਆ। ਰਾਗੁ ਆਸਾ ਵਿਚਿ ਮ੧॥
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ॥
ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ॥੧॥
ਤਉ ਕਾਰਣਿ ਸਾਹਿਬਾ ਰੰਗਿ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ
ਕਹਣੁ ਨ ਜਾਹੀ ਤੇਰੇ ਗੁਣ ਕੇਤੇ॥੧॥ਰਹਾਉ॥
ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ॥
ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ॥੨॥
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ॥
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ॥
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ॥
ਤੂੰ ਸਾਹਿਬ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥ (ਪੰਨਾ ੩੫੮)
ਤਬਿ ਬਾਬੇ ਆਖਿਆ: 'ਮਰਦਾਨਿਆ! ਸਬਦੁ ਚਿਤਿ ਕਰਿ, ਤਉ ਬਾਝੁ ਬਾਣੀ ਸਰਿ ਨਾਹੀ ਆਵਦੀ । ਤਬਿ ਗੁਰੂ ਬਾਬੇ ਆਖਿਆ: 'ਮਰਦਾਨਿਆ! ਰਬਾਬੂ ਵਜਾਇ । ਤਬ ਮਰਦਾਨੇ ਆਖਿਆ: 'ਜੀ ਮੇਰਾ ਘਟੁ ਭੁਖ ਦੇ ਨਾਲਿ ਮਿਲਿ ਗਇਆ ਹੈ। ਮੈਂ ਇਹ ਰਬਾਬੂ ਵਜਾਇ ਨਾਹੀ ਸਕਦਾ'। ਤਬ ਬਾਬੈ ਆਖਿਆ: 'ਮਰਦਾਨਿਆਂ! ਚਲੁ ਪਿਛੈ ਕਿਸੈ ਵਸਦੀ ਜਾਹਾਂ'।
*ਹਾ. ਬਾ. ਵਾਲੇ ਨੁਸਖੇ ਦੇ ਉਤਾਰੇ ਵਿਚ ਪਾਠ ਹੋਸਿਆਰ ਹੈ ।
ਅਜੀ ਮੈਂ ਵਸਦੀ ਭੀ ਨਹੀ ਜਾਇ ਸਕਦਾ, ਮੇਰਾ ਭੁਖ ਨਾਲਿ ਘਟੁ ਮਿਲਿ ਗਇਆ ਹੈ, ਹਉਂ ਮਰਦਾ ਹਾਂ । ਤਬਿ ਬਾਬੇ ਆਖਿਆ: 'ਮਰਦਾਨਿਆ! ਹਉਂ ਤੈਨੂੰ ਆਈ ਬਿਨਾ ਮਰਣਿ ਨਾਹੀ ਦੇਂਦਾ, ਉਸੀਆਰੁ ਹੋਹੁ ।
ਤਬਿ ਮਰਦਾਨੇ ਆਖਿਓਸੁ: ਜੀ ਹਉ ਕਿਉਂ ਕਰਿ ਉਸੀਆਰ ਹੋਵਾਂ? ਹਉ ਮਰਦਾ ਹਾਂ, ਜੀਵਣੇ ਦੀ ਗਲਿ ਰਹੀ । ਤਬ ਮਰਦਾਨੇ ਆਖਿਆ: 'ਜੀ ਮੈਨੂੰ ਦੁਖ ਨ ਦੇਇ । ਤਾਂ ਬਾਬੇ ਆਖਿਆ: 'ਮਰਦਾਨਿਆਂ! ਇਸ ਰੁਖੁ ਦੇ ਫਲ ਖਾਹਿ, ਪਰ ਰਜਿ ਕੈ ਖਾਹਿ, ਜਿਤਨੇ ਖਾਇ ਸਕਦਾ ਹੈਂ, ਪਰ ਹੋਰੁ ਪਲੈ ਬੰਨਿ ਨਾਹੀਂ। ਤਬਿ ਮਰਦਾਨੇ ਆਖਿਆ: 'ਜੀ ਭਲਾ ਹੋਵੇ। ਤਾਂ ਮਰਦਾਨਾ ਲਗਾ ਖਾਣਿ, ਫਲਾਂ ਕਾ ਸੁਆਦ ਆਇਓਸੁ, ਆਖੋ": 'ਹੋਵੈ ਤਾਂ ਸਭੈ ਖਾਇ ਲਈ, ਫਿਰਿ ਹਥਿ ਆਵਨਿ ਕਿ ਨਾ ਆਵਨ। ਤਬਿ ਮਰਦਾਨੇ ਆਖਿਆ: 'ਭੁਖ ਲਗੈਗੀ ਤਾਂ ਖਾਵਾਂਗਾ । ਮਰਦਾਨੇ ਪਲੈ ਭੀ ਬੰਨਿ ਲਏ। ਜਾਂਦੇ ਜਾਂਦੇ" ਮਰਦਾਨੇ ਫਿਰ ਭੁਖ ਲਗੀ ਤਾਂ ਆਖਿਓਸੁ: ‘ਕੁਛ ਖਾਵਾਂ" । ਜਾਂ ਮੁਹਿ ਪਾਏ ਤਾਂ ਉਤੇ ਵੇਲੈ ਢਹਿ ਪਇਆ। ਤਦ ਬਾਬੇ ਆਖਿਆ: 'ਕਿਆ ਹੋਆ ਵੇ ਮਰਦਾਨਿਆ ?' 'ਜੀਉ ਪਾਤਿਸਾਹ! ਤੁਧੁ ਆਖਿਆ ਸੀ ਜੋ ਖਾਹਿ ਸੋ ਖਾਹਿ, ਵਧਦੇ ਪਲੇ ਬੰਨਿ ਨਾਹੀ, ਮੈਂ ਆਖਿਆ ਕੁਛ ਪਲੈ ਭੀ ਬੰਨਿ ਲਈ, ਮਤ ਹਥਿ ਆਵਨਿ ਕਿ ਨਾ ਆਵਨਿ, ਸੋ ਮੈਂ ਮੁਹਿ ਪਾਇ ਸਿਨਿ, ਮੇਰਾ ਏਹ ਹਵਾਲੁ ਹੋਇ ਗਇਆ । ਤਬਿ ਬਾਬੇ ਆਖਿਆ: 'ਮਰਦਾਨਿਆ! ਤੁਧੁ ਬੁਰਾ ਕੀਤਾ ਸੀ
੧. ਹਾ:ਬਾ:ਨੁ: ਵਿਚ 'ਆਈ ਬਿਨਾਂ' ਦੀ ਥਾਂ ਪਾਠ ਹੈ-'ਇਉਂ'।
੨. ਹਾ:ਬਾ:ਨੁ: ਵਿਚ ਪਾਠਾਂਤ੍ਰ 'ਹੁਸ਼ਿਆਰ' ਹੈ।
੩. ਤਬ ਮਰਦਾਨੇ ਆਖਿਆ ਜੀ ਮੈਨੂੰ ਦੁਖ ਨਾ ਦੇਇ ਹਾ:ਬਾ:ਨੁ: ਦਾ ਪਾਠ ਹੈ।
੪. 'ਆਖੈ' ਦੀ ਥਾਂ ਹਾ:ਬਾ:ਠੁ: ਵਿਚ 'ਜਾਣੈ' ਪਾਠ ਹੈ।
੫. ‘ਜਾਂਦੇ ਜਾਂਦੇ ਪਾਠ ਹਾ:ਬਾ:ਨੁ: ਦਾ ਹੈ।
੬. ਹਾ:ਬਾ:ਨੁ: ਦਾ 'ਫਿਰਿ' ਪਾਠ ਹੈ।
ਜੋ ਮੁਹਿ ਪਾਏ ਸਨਿ, ਏਹੁ ਬਿਖ ਫਲ ਸੁਨਿ, ਪਰ ਬਚਨ ਕਰਕੇ ਅੰਮ੍ਰਿਤ ਫਲ ਹੋਇ ਸਨ'। ਤਬ ਬਾਬੈ ਮਥੈ ਉਪਰਿ ਪੈਰੁ ਰਖਿਆ, ਤਬ ਚੰਗਾ ਭਲਾ ਹੋਆ, ਉਠਿ ਬੈਠਾ। ਤਬਿ ਮਰਦਾਨੇ ਆਖਿਆ: 'ਸੁਹਾਣੁ ਤੇਰੀ ਭਗਤਿ ਨੂੰ ਅਤੈ ਤੇਰੀ ਕਮਾਈ ਨੂੰ ਅਸੀ ਤਾਂ ਡਮਿ ਮੰਗਿ ਪਿਨਿ ਖਾਧਾ ਲੋੜਹਾਂ। ਤੂੰ ਅਤੀਤੁ ਮਹਾਂਪੁਰਖੁ ਖਾਹਿ ਪੀਵਹਿ ਕਿਛੁ ਨਾਹੀ, ਅਤੇ ਵਸਦੀ ਵੜੈ ਨਾਹੀ, ਹਉਂ ਕਿਉਂ ਕਰਿ ਤੁਧੁ ਨਾਲਿ ਰਹਾਂ? ਅਸਾਂ ਨੂੰ ਵਿਦਾ ਕਰਿ । ਤਬਿ ਬਾਬੇ ਆਖਿਆ: 'ਮਰਦਾਨਿਆ! ਮੇਰੀ ਬਹੁਤ ਖੁਸੀ ਹੈ ਤੁਧੁ ਉਪਰਿ ਤੂੰ ਕਿਉਂ ਵਿਦਾ ਮੰਗਦਾ ਹੈ ਮੈਥਾਵਹੁ। ਤਬਿ ਮਰਦਾਨੇ ਆਖਿਆ: 'ਸੁਹਾਣੁ ਤੇਰੀ ਖੁਸੀ ਨੂੰ ਪਰੁ ਮੇਰੀ ਵਿਦਾ ਕਰਿ, ਹਉ ਆਪਣੇ ਘਰਿ ਜਾਵਾਂ । ਤਬ ਬਾਬੇ ਆਖਿਆ: 'ਮਰਦਾਨਿਆਂ! ਕਿਵੇਂ ਰਹੇ ਭੀ? ਮਰਦਾਨੇ ਆਖਿਆ: 'ਹਉ ਤਾਂ ਰਹਾਂ ਜੇ ਮੇਰੀ ਭੁਖ ਗਵਾਵਹਿ, ਜੋ ਤੇਰਾ ਅਹਾਰੁ ਹੋਵੈ, ਸੋ ਮੇਰਾ ਹੋਵੈ, ਸੋ ਮੇਰਾ ਅਹਾਰੁ ਕਰਹਿ"। ਜੋ ਤੂ ਏਹਾ ਕੰਮੁ ਕਰਹਿ ਤਾ ਤੇਰੇ ਨਾਲਿ ਰਹਾਂ। ਜਾਂ ਏਹੁ ਬਚਨ ਕਰਹਿ, ਜੋ ਮੇਰੇ ਕਰਮ ਭੀ ਨਾ ਬੀਚਾਰਹਿ ਤਾਂ ਹਉ ਤੇਰੈ ਨਾਲੇ ਰਹਾਂ, ਜੇ ਇਹੁ ਤੂ ਕੰਮੁ ਕਰੇ ਨਾਹੀਂ ਤਾਂ ਮੈਨੂੰ ਵਿਦਾ ਕਰਿ । ਤਬਿ ਗੁਰੂ ਬਾਬੇ ਆਖਿਆ: 'ਜਾਹਿ ਵੇ ਮਰਦਾਨਿਆਂ! ਤੂੰ ਦੀਨ ਦੁਨੀਆਂ ਨਿਹਾਲ ਹੋਆ'। ਤਬਿ ਮਰਦਾਨਾ ਉਭਰਿ ਪੈਰੀਂ ਪਇਆ, ਗੁਰੂ ਬਾਬੇ ਇਤਨੀਆਂ ਵਸਤੂ ਦਿੱਤੀਆਂ, ਮੱਥਾ ਚੁਕਦਿਆਂ" ਨਾਲਿ ਅਗਮ ਨਿਗਮ ਕੀ ਸੋਝੀ ਹੋਇ ਆਈ, ਤਾਂ ਮਰਦਾਨਾ ਬਾਬੇ ਨਾਲ ਲਗਾ ਫਿਰਣਿ। ਤਬ ਉਦਾਸੀ ਕਰਕੇ ਘਰ ਆਏ"।
੧. 'ਸੋ ਮੇਰਾ ਅਹਾਰ ਕਰਹਿ ਹਾ:ਬਾ:ਨੁ: ਵਿਚ ਹੈ ਨਹੀਂ।
੨. 'ਜਾਂ ਏਹ' ਦੀ ਥਾਂ ਹਾ:ਬਾ:ਨੁ: ਵਿਚ ਪਾਠ 'ਜੋ ਇਹ ਭੀ ਹੈ।
੩. ਹਾ:ਬਾ:ਨੁ: ਵਿਚ ਪਾਠ ਹੈ 'ਟੇਕਦਿਆਂ'।
੪. 'ਤਬ...ਤੋਂ... ਆਏ ਹਾ:ਬਾ:ਨੁ: ਦਾ ਪਾਠ ਹੈ।
੩੧. ਮਾਤਾ ਪਿਤਾ ਜੀ ਨਾਲ ਮੇਲ
ਜਬਿ ਉਦਾਸੀ ਕਰਿਕੇ ਆਏ ਬਾਰਹੀਂ ਬਰਸੀਂ ਤਬਿ ਆਇ ਕਰਿ ਤਿਲਵੰਡੀ ਤੇ ਕੋਸ ਦੁਇ ਬਾਹਰਿ ਆਇ ਬੈਠੇ ਉਜਾੜਿ ਵਿਚਿ। ਤਬਿ ਘੜੀ ਇਕੁ ਸਸਤਾਇ ਕਰਿ ਮਰਦਾਨੈ ਅਰਜੁ ਕੀਤੀ ਜੋ 'ਮੈਨੂੰ ਹੁਕਮ ਹੋਵੈ ਤਾਂ ਘਰਿ ਜਾਵਾਂ, ਘਰਿ ਕੀ ਖਬਰਿ ਲੈ ਆਵਾਂ, ਦਿਖਾਂ ਅਸਾਡੇ ਆਦਮੀ ਕਿਉਂ ਕਰਿ ਹੈਨਿ, ਕੋਈ ਰਹਿਆ ਹੈ ਕਿ ਕੋਈ ਨਾਹੀਂ ਰਹਿਆ' ਤਬਿ ਬਾਬਾ ਹਸਿਆ, ਹਸਿ ਕਰਿ ਕਹਿਆ: 'ਮਰਦਾਨਿਆ! ਤੇਰੇ ਆਦਮੀ ਮਰੇਂਗੇ ਤੂ ਸੰਸਾਰੁ ਕਿਉਂ ਕਰਿ ਰਖਹਿਗਾ? ਪਰ ਤੇਰੇ ਆਤਮੈ ਆਵਦੀ ਹੈ ਤਾਂ ਤੂੰ ਜਾਹਿ, ਮਿਲਿ ਆਉ, ਪਰੁ ਤੁਰਤ ਆਈ ਅਤੇ ਕਾਲੂ ਦੇ ਘਰਿ ਭੀ* ਜਾਵੈ, ਅਸਾਡਾ ਨਾਉਂ ਲਈ ਨਾਹੀਂ। ਤਬਿ ਮਰਦਾਨਾ ਪੈਰੀਂ ਪੈਇ ਕਰਿ ਗਇਆ। ਤਲਵੰਡੀ ਆਇਆ, ਜਾਇ ਘਰਿ ਵਰਿਆ, ਤਬਿ ਲੋਕੁ ਬਹੁਤੁ ਜੁੜਿ ਗਏ, ਸਭ ਕੋਈ ਆਇ ਪੈਰੀ ਪਵੈ, ਅਤੇ ਸਭ ਲੋਕ ਆਖਿਨਿ: ਜੋ ਮਰਦਾਨਾ ਡੂਮ ਹੈ*, ਪਰੁ ਨਾਨਕ ਕਾ ਸਾਇਆ ਹੈ, ਏਹ ਓਹ ਨਾਹੀਂ, ਸੰਸਾਰ ਤੇ ਵਧਿ ਹੋਆ ਹੈ । ਜੇ ਆਂਵਦਾ ਹੈ ਸੋ ਆਇ ਪੈਰੀਂ ਪਵਦਾ ਹੈ। ਤਬ ਮਰਦਾਨੈ ਘਰੁ ਬਾਰੁ ਦੇਖਿ ਕਰਿ ਕਾਲੂ ਦੇ ਵੇੜੇ ਵਿਚ ਗਇਆ, ਜਾਇ ਬੈਠਾ, ਤਬ ਬਾਬੇ ਦੀ ਮਾਤਾ
੧. ਹਾ:ਬਾ:ਨੁ: ਵਿਚ ਪਾਠ ਹੈ `ਤਾ ਅਸੀਂ ਸੰਸਾਰ ਕਿਉਂ ਕਰ ਰਖੇਂਗੇ ।
੨. ਏਥੇ 'ਕਾਲੂ' ਨਿਰਾ ਕਹਿਣਾ, ਸਤਿਕਾਰ ਦੀ ਕਮੀ ਜਾਪਦੀ ਹੈ, ਪਰ ਇਹ ਉਕਾਈ ਲੇਖਕ ਦੀ ਹੈ; ਕਿਉਂਕਿ ਜਦ ਏਸੇ ਥਾਂ ਬੈਠਿਆਂ ਨੂੰ ਬਾਬਾ ਕਾਲੂ ਗੁਰੂ ਜੀ ਨੂੰ ਆ ਮਿਲਿਆ ਤਾਂ ਗੁਰੂ ਜੀ ਨੇ ਉਠਕੇ ਆਪਣੇ ਪਿਤਾ ਨੂੰ ਮੱਥਾ ਟੇਕਿਆ ਇਸੇ ਸਾਖੀ ਵਿਚ ਲਿਖਿਆ ਹੈ। ਸੋ ਜੇ ਕਰਨੀ ਵਿਚ ਐਨਾ ਸਤਿਕਾਰ ਪਿਤਾ ਦਾ ਕਰਦੇ ਸਨ, ਉਹ ਕਹਿਣੀ ਵਿਚ ਕਦ ਕਸਰ ਰੱਖ ਸਕਦੇ ਸਨ।
੩. ਹਾਫਜਾਬਾਦੀ ਨੁਸਖੇ ਵਿਚ 'ਭੀ' ਹੈ ਨਹੀਂ ਤੇ 'ਪਰ' ਵਾਧੂ ਹੈ। ਐਉਂ ਹੈ ਪਾਠ: 'ਘਰ ਜਾਵੇ ਪਰ ਅਸਾਡਾ ਨਾਉਂ ਲਈ ਨਾਹੀਂ ਜਿਸ ਦਾ ਅਰਥ ਇਹ ਹੈ ਕਿ ਜੇ ਤੂੰ ਕਾਲੂ ਦੇ ਘਰ ਜਾਵੇ ਤਾਂ।
੪. ਹਾ:ਬਾ:ਨੁ: ਵਿਚ ਹੈ 'ਆਇਆ ਹੈ।'
ਉਭਰਿ ਗਲੇ ਨੂੰ ਚਮੜੀ। ਲਗੀ ਬੈਰਾਗੁ ਕਰਣਿ। ਬੈਰਾਗ ਕਹਿਕੇ ਆਖਿਓਸੁ: 'ਮਰਦਾਨਿਆਂ। ਕਿਥਾਉਂ ਨਾਨਕ ਦੀ ਖਬਰਿ ਦੇਹ। ਤਬ ਸਾਰੇ ਵੇਹੜੇ ਦੇ ਲੋਕ ਜੁੜਿ ਗਏ"। ਸਭ ਲੋਕ ਪੁਛਣਿ ਲਾਗੇ। ਤਾਂ ਮਰਦਾਨੇਂ ਆਖਿਆ: 'ਭਾਈ ਵੇ! ਜਾਂ ਬਾਬਾ ਸੁਲਤਾਨਿ ਪੁਰਿ ਆਹਾ ਤਾਂ ਡੂਮੁ ਨਾਲੇ ਆਹਾ, ਫਿਰਿ ਮੈਨੂੰ ਪਿਛਲੀ ਖਬਰਿ ਨਾਹੀਂ"। ਤਬ ਘੜੀ ਇਉਂ ਬੈਠਿ ਕਰਿ ਮਰਦਾਨਾ ਉਠਿ ਚਲਿਆ ਤਬਿ ਬਾਬੇ ਦੀ ਮਾਤਾ ਆਖਿਆ: 'ਭਾਈ ਵੇ! ਏਹੁ ਜੋ ਤੁਰਤੁ ਵੇਹੜੇ ਵਿਚਹੁ ਜੋ ਗਇਆ, ਸੋ ਖਾਲੀ ਨਾਹੀਂ'। ਤਾਂ ਮਾਤਾ ਉਠਿ ਖੜੀ ਹੋਈ, ਕੁਛ ਕਪੜੇ, ਕੁਛ ਮਿਠਿਆਈ ਲੇ ਕਰਿ ਪਿਛਹੁ ਆਇ ਮਰਦਾਨੇ ਨੂੰ ਆਇ“ ਮਿਲੀ। ਤਾਂ ਆਖਿਓਸ: 'ਮਰਦਾਨਿਆਂ! ਮੈਨੂੰ ਨਾਨਕੁ ਮਿਲਾਇ'। ਤਾਂ ਮਰਦਾਨਾ ਚੁਪ ਕਰਿ ਰਹਿਆ। ਓਥਹੁੰ ਚਲੇ, ਆਂਵਦੇ ਆਂਵਦੇ ਜਾਂ ਕੋਹਾਂ ਦੁਹੂੰ ਉਪਰਿ ਆਇ ਤਾਂ ਬਾਬਾ ਬੈਠਾ ਹੈ, ਤਬ ਬਾਬੇ ਡਿਠਾ ਜੋ ਮਾਤਾ ਤੇ ਮਰਦਾਨਾ ਆਏ, ਤਬ ਬਾਬਾ ਆਇ ਕਰਿ ਪੈਰੀਂ ਪਇਆ, ਤਾਂ ਮਾਤਾ ਲਗੀ ਬੈਰਾਗੁ ਕਰਣਿ, ਸਿਰਿ ਚੁਮਿਓਸੁ। ਆਖਿਓਸੁ: ਂਹਉ ਵਾਰੀ ਬੇਟਾ ਹਉ ਤੁਧੁ ਵਿਟਹੁ ਵਾਰੀ, ਤੇਰੇ ਨਾਉ ਵਿਟਹੁ ਵਾਰੀ, ਤੇਰੇ ਦਰਸਨ ਵਿਟਹੁ ਵਾਰੀ, ਜਿਥੈ ਤੂ ਫਿਰਦਾ ਹੈ ਤਿਸ ਥਾਉਂ ਵਿਟਹੁ ਵਾਰੀ, ਤੁਧੁ ਨਿਹਾਲੁ ਕੀਤੀ, ਮੈਨੂੰ ਆਪਣਾ ਮੁਹੁ ਵਿਖਾਲਿਓ । ਤਬ ਬਾਬਾ ਮਾਤਾ ਕਾ ਹੇਤੁ ਦੇਖਿ
੧. ਪਾਠਾਂਤ੍ਰ ਹੈ ਦੇ ਹੈ'।
੨. ਹਾ:ਬਾ: ਨੁਸਖੇ ਵਿਚ ਦਾ ਪਾਠ ਹੈ 'ਜੁੜਿ ਗਏ।
੩. ਹਾ:ਬਾ: ਵਾਲੇ ਨੁਸਖੇ ਵਿਚ 'ਡੂਮ ਦੀ ਥਾਂ ਪਾਠ 'ਮੈਂ' ਹੈ।
੪. ਦੇ ਚਾਰ ਸਤਰਾਂ ਅੱਗੇ ਚੱਲ ਕੇ ਮਾਤਾ ਮਰਦਾਨੇ ਨੂੰ ਫੇਰ ਪੁਛਦੀ ਹੈ ਕਿ ਮੈਨੂੰ ਨਾਨਕ ਮਿਲਾਇ, ਤਾਂ ਮਰਦਾਨਾ ਜਵਾਬ ਨਹੀਂ ਦੇਂਦਾ ਚੁਪ ਕਰ ਰਹਿੰਦਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਮਰਦਾਨਾ ਇਸ ਵੇਲੇ ਵੀ ਚੁਪ ਹੀ ਰਿਹਾ ਹੈ ਉਸ ਨੇ ਟਾਲਵਾਂ ਜਵਾਬ ਨਹੀਂ ਦਿਤਾ। ਇਹ ਚਤੁਰਤਾ ਕਿਸੇ ਉਤਾਰੇ ਕਰਨ ਵਾਲੇ ਦੀ ਹੈ, ਅਸਲ ਕਰਤਾ ਦੀ ਪੇਥੀ ਵਿਚ ਨਹੀਂ ਹੋਣੀ।
੫. ਹਾ:ਬ:ਵਾ: ਨੁਸਖੇ ਵਿਚ 'ਆਇ' ਪਾਠ ਦੋਹੀਂ ਥਾਈਂ ਨਹੀਂ ਹੈ।
ਕਰਿ ਗੁਦਗੁਦ* ਹੋਇ ਗਇਆ। ਲਗਾ ਬੈਰਾਗੁ ਕਰਣਿ, ਬੈਰਾਗ ਕਰਿਕੈ ਹਸਿਆ, ਤਾਂ ਬਾਬੇ ਆਖਿਆ: 'ਮਰਦਾਨਿਆ! ਰਬਾਬੁ ਵਜਾਇ ਤਾਂ ਮਰਦਾਨੇ ਰਬਾਬੂ ਵਜਾਇਆ, ਬਾਬੇ ਸਬਦੁ ਕੀਤਾ:-
ਰਾਗੁ ਵਡਹੰਸੁ ਮਹਲਾ ੧ ਘਰੁ ੧॥
ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ॥
ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ॥੧॥
ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੈ ਨਾਵੈ ॥੧॥ਰਹਾਉ॥
ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾਕਾ ਨਾਉ॥
ਜਿਨਿ ਪੀਆ ਤੇ ਤ੍ਰਿਪਤਿ ਭਏ ਹਉ ਤਿਨ ਬਲਿਹਾਰੈ ਜਾਉ॥੨॥
ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ॥
ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ॥
ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ॥
ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ॥੪॥੧॥ (ਪੰਨਾ ५५०)
ਤਬ ਫਿਰਿ ਮਾਤਾ ਕਪੜੇ ਮਿਠਿਆਈ ਆਗੈ ਰਖੀ। ਤਬਿ ਮਾਤਾ ਆਖਿਆ: 'ਬਚਾ! ਤੂ ਖਾਹਿ` । ਤਾਂ ਬਾਬੇ ਆਖਿਆ: 'ਮਾਤਾ ਹਉ ਰਜਿਆ ਹਾਂ'। ਤਾਂ ਮਾਤਾ ਆਖਿਆ: 'ਬੇਟਾ! ਤੂੰ ਕਿਤੁ ਖਾਧੈ ਰਜਿਆ ਹੈਂ? ਤਬ ਸ੍ਰੀ ਗੁਰੂ ਬਾਬੇ ਆਖਿਆ: 'ਮਰਦਾਨਿਆ! ਰਬਾਬੂ ਵਜਾਇ ਤਾਂ ਮਰਦਾਨੇ ਰਬਾਬੂ ਵਜਾਇਆ, ਬਾਬੇ ਸਬਦੁ ਕੀਤਾ ਰਾਗੁ ਸਿਰੀ ਰਾਗੁ ਵਿਚਿ ਮ:੧:-
ਸਭਿ ਰਸਿ ਮਿਠੇ ਮੰਨਿਐ ਸੁਣਿਐ ਸਾਲੋਣੇ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ॥੧॥
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
*ਭਾਵ 'ਗਦਗਦ'।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥੧॥ਰਹਾਉ॥
ਤਬ ਫਿਰਿ ਮਾਤਾ ਕਹਿਆ: 'ਇਹ ਖਿਲਕਾ" ਗਲਹੁ ਉਤਾਰਿ, ਨਵੈ ਕਪੜੇ ਪਹਿਰੁ ।
ਤਬਿ ਬਾਬੇ ਪਉੜੀ ਦੂਜੀ ਆਖੀ:-
ਰਤਾ ਪੈਨਣ ਮਨੁ ਰਤਾ ਸੁਪੇਦੀ ਸਤੁ ਦਾਨੁ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ॥
ਕਮਰਬੰਦੁ ਸੰਤੋਖ ਕਾ ਧਨ ਜੋਬਨੁ ਤੇਰਾ ਨਾਮੁ॥੨॥
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥੧॥ਰਹਾਉ॥
ਤਬਿ ਬਾਬੇ ਕਾਲੂ ਨੂੰ ਖਬਰ ਹੋਈ। ਤਾਂ ਕਾਲੂ ਘੋੜੈ ਚੜਿ ਕਰਿ ਆਇਆ। ਜਾਂ ਆਇਆ, ਤਾ ਬਾਬਾ ਜੀ ਆਇ ਪੈਰੀ ਪਇਆ; ਨਮਸਕਾਰੁ ਕੀਤੇਸੁ। ਪਰਦੱਖਣਾ ਦੇਕਰ ਬੈਠ ਗਏ। ਤਬ ਕਾਲੂ ਲਾਗਾ ਬੈਰਾਗੁ ਕਰਣਿ। ਤਬ ਕਾਲੂ ਕਹਿਆ: 'ਨਾਨਕ! ਤੂੰ ਘੋੜੈ ਚੜਿ ਕੈ ਘਰਿ ਚਲੁ : ਤਬ ਗੁਰੂ ਨਾਨਕ ਕਹਿਆ: 'ਪਿਤਾ ਜੀ! ਘੋੜੇ ਮੇਰੈ ਕੰਮਿ ਨਾਹੀਂ ਆਂਵਦੇ । ਤਬ ਗੁਰੂ ਪਉੜੀ ਤੀਜੀ ਆਖੀ-
ਘੋੜੇ ਪਾਖਰ ਸੁਇਨੇ ਸਾਖਤਿ ਬੁਝਣੁ ਤੇਰੀ ਵਾਟ॥
ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ॥
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ॥੩॥
ਬਾਬਾ ਹੋਰੁ ਚੜਣਾ ਖੁਸੀ ਖੁਆਰੁ॥
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥੧॥ਰਹਾਉ॥
ਤਬ ਫਿਰਿ ਕਾਲੁ ਕਹਿਆ: 'ਬੱਚਾ। ਤੂ ਇਕ ਵਾਰੀ ਘਰਿ ਚਾਲੁ, ਨਵੈਂ ਘਰਿ ਉਸਰੇ ਹੈਨਿ; ਤੂੰ ਵੇਖੁ ਚਿਰ ਪਿਛੋਂ ਆਇਆ ਹੈਂ, ਤੇਰਾ ਪਰਵਾਰ
੧. ਜਿਸ ਨੂੰ ਅਜ ਕਲ 'ਖਿਲਤਾ` ਕਹਿੰਦੇ ਹਨ, ਇਕ ਪ੍ਰਕਾਰ ਦੀ ਲੰਮੀ ਕਫਨੀ।
੨. 'ਪਰਦੱਖਣਾ ਦੇਕਰ ਬੈਠ ਗਏ' ਇਹ ਪਾਠ ਹਾ:ਬਾ: ਨੁਸਖੇ ਦਾ ਹੈ।
ਹੈ, ਤੂ ਮਿਲਿ ਬਹੁ, ਅਤੈ ਜੇ ਤੁਧੁ ਭਾਵਸੀ ਤਾ ਫੇਰਿ ਜਾਵੈ । ਤਬਿ ਫਿਰਿ ਬਾਬੇ ਚਉਥੀ ਪਉੜੀ ਆਖੀ:-
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ॥
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ॥
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੈ ਬੀਚਾਰੁ॥੪॥
ਬਾਬਾ ਹੋਰੁ ਸਉਣਾ ਖੁਸੀ ਖੁਆਰੁ॥ ਜਿਤੁ ਸੁਤੈ ਤਨੁ ਪੀੜੀਐ ਮਨ
ਮਹਿ ਚਲਹਿ ਵਿਕਾਰ॥੧॥ ਰਹਾਉ॥੪॥੭॥ (ਪੰਨਾ੧੬-੧੭)
ਤਬਿ ਫਿਰਿ ਕਾਲੂ ਆਖਿਆ: 'ਬਚਾ! ਤੇਰਾ ਜੀਉ ਕਿਤੁ ਗਲੈ ਖਟਾ ਹੋਆ ਹੈ, ਤੂ ਮੈਨੂੰ ਦਸਿ, ਜੇ ਆਖਹਿ ਤਾਂ ਹੋਰ ਵੀਵਾਹੁ ਕਰੀ, ਭਲੀ ਜੰਵਿ ਚਾੜੀ, ਅਡੰਬਰ ਨਾਲ ਵੀਵਾਹੁ ਕਰਾਈ*'। ਤਬ ਬਾਬਾ ਬੋਲਿਆ ਸਬਦੁ ਰਾਗੁ ਸੂਹੀ ਵਿਚਿ ਛੰਤੁ ਮਃ ੧॥
ਜਿਨਿ ਕੀਆ ਤਿਨਿ ਦੇਖਿਆ ਜਗ ਧੰਧੜੈ ਲਾਇਆ॥
ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ॥
ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ॥
ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ॥
ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ॥
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ॥੧॥
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ॥
ਇਹੁ ਤਿਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ॥
ਲੀਆ ਤ ਦੀਆ ਮਾਨੁ ਜਿਨ ਸਿਉ ਸੇ ਸਜਨ ਕਿਉ ਵੀਸਰਹਿ॥
ਜਿਨ੍ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ॥
ਸਗਲ ਗੁਣ ਅਵਗੁਣ ਨ ਕੋਈ ਹੋਹਿ ਨੀਤਾ ਨੀਤਾ॥
੧. 'ਭਲੀ ਜੰਝਿ ਚਾੜੀ, ਅਡੰਬਰ ਨਾਲ ਵੀਵਾਹ ਕਰਾਈ ਏਹ ਪਾਠ ਹਾ:ਬਾ: ਨੁਸਖੇ ਵਿਚ ਨਹੀਂ ਹੈ।
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥
ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਏ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ॥
ਜਿਥੇ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥੩॥
ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ॥
ਆਖਣ ਤਾ ਕਉ ਜਾਈਐ ਜੇ ਭਲੜਾ ਹੋਈ॥
ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ॥
ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵ॥
ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ॥
ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨਾ ਕੋਈ॥੪॥੧॥੪॥ (ਪੰਨਾ ੭੬੫-੬੬)
ਤਬ ਬਾਬੈ ਆਖਿਆ: 'ਪਿਤਾ ਜੀ! ਮਾਤਾ ਜੀ! ਓਹੁ ਬਿਧਾਤਾ ਪੁਰਖੁ ਹੈ, ਓਹੁ ਭੁਲਣੈ ਵਿਚਿ ਨਹੀਂ। ਜੇ ਓਸਿ ਸੰਜੋਗ ਕੀਤਾ ਹੈ, ਸੋ ਭਲਾ ਕੀਤਾ ਹੈ'। ਤਾਂ ਮਾਤਾ ਆਖਿਆ: 'ਬੱਚਾ! ਤੂ ਉਠਿ ਚਾਲੁ, ਅਵਾਈਆ ਛੋਡ, ਫਿਰਿ ਕਿਆ ਸੰਜੋਗ ਬਣੇਗਾ, ਜਿਤੁ ਫਿਰਿ ਮਿਲਹਿਗਾ । ਤਾਂ ਬਾਬੇ ਸ਼ਬਦੁ ਕੀਤਾ ਰਾਗੁ ਮਾਰੂ ਮ:੧॥ਸਬਦ॥
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ॥
* ਵਲੈਤ ਵਾਲੇ ਨੁਸਖੇ ਵਿਚ ਏਥੇ ਇਕ ਹੋਰ ਸਲੋਕ ਹੈ ਜੋ ਸੂਹੀ ਦੀ ਵਾਰ ਵਿਚ ਮ:੩ ਦਾ ਹੈ। ਜਿਸਦਾ ਸ਼ੁੱਧ ਪਾਠ ਇਹ ਹੈ: 'ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹਾਲਿ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥ ਪਰ ਹਾਂ:ਬਾ: ਵਾਲੇ ਨੁਸਖੇ ਵਿਚ ਸਲੋਕ ਏਥੇ ਨਹੀਂ ਦਿੱਤਾ, ਇਸ ਕਰਕੇ ਅਸੀਂ ਬੀ ਨਹੀਂ ਦਿਤਾ, ਕਿਉਂਕਿ ਇਹ ਵਲੈਤ ਵਾਲੇ ਨੁਸਖੇ ਦੇ ਲਿਖਾਰੀ ਦੀ ਇਕ ਸਪਸ਼ਟ ਭੁੱਲ ਹੈ।
ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ॥
ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ॥੧॥
ਬਾਬਾ ਮੈ ਕਰਮਹੀਣ ਕੂੜਿਆਰ ॥
ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ॥
ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ॥
ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ॥੨॥
ਵਿਛੁੜਿਆ ਕਾ ਕਿਆ ਵੀਛੁੜੇ ਮਿਲਿਆ ਕਾ ਕਿਆ ਮੇਲੁ॥
ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ॥੩॥
ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ॥
ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ॥੪॥੧॥ (ਪੰਨਾ ੯੮੯)
ਤਬ ਬਾਬੇ ਆਖਿਆ: 'ਬਾਬਾ ਜੀ! ਮਾਤਾ ਜੀ! ਅਸੀਂ ਜੋ ਆਏ ਹਾਂ. ਜੋ ਕਹਿਆ ਥਾ ਆਵਹਿਂਗੇ, ਪਰ ਤੁਸੀਂ ਹੁਣਿ ਆਗਿਆ ਮੰਨਿ ਲੈਹੁ ॥ ਅਸੀਂ ਅਜੇ ਉਦਾਸ ਹਾਂ । ਤਬ ਮਾਤਾ ਕਹਿਆ: 'ਬੇਟਾ! ਮੇਰੇ ਮਨਿ ਸੰਤੋਖੁ ਕਿਉ ਕਰਿ ਹੋਵੈਗਾ; ਜੇ ਤੂ ਬਹੁਤੀ ਵਰ੍ਹੀ ਉਦਾਸੀ ਕਰਿਕੇ ਆਇਆ ਹੈ ਤਬਿ ਬਾਬੇ ਕਹਿਆ: 'ਮਾਤਾ! ਤੂ ਬਚਨ ਮੰਨੁ, ਤੈਨੂੰ ਸੰਤੋਖ ਆਵੈਗਾ'। ਤਾਂ ਮਾਤਾ ਚੁਪ ਕਰਿ ਰਹੀ
੩੨. ਸੇਖ ਬ੍ਰਿਹਮ ਨਾਲ ਗੋਸ਼ਟ
ਤਬ ਸ੍ਰੀ ਗੁਰੂ ਬਾਬਾ ਉਥਹੁ ਚਲਿਆ। ਰਾਵੀ ਚਨਾਉ ਦੇਖਿ ਕਰਿ ਉਜਾੜਿ ਉਜਾੜਿ ਪੈ ਚਲਿਆ, ਪਟਣ ਦੇਸ ਵਿਚਿ ਆਇ ਨਿਕਲਿਆ। ਪਟਣ ਤੇ
੧. 'ਕਹਿਆ' ਦਾ 'ਅ' ਵਲੈਤ ਵਾਲੇ ਨੁਸਖੇ ਵਿਚ ਨਹੀਂ ਹੈ, ਹਾ:ਬਾ:ਨੁ: ਵਿਚ ਹੈ। ਸੋ ਵਲੈਤ ਵਾਲੀ ਸਾਖੀ ਦੇ ਲਿਖਾਰੀ ਦੀ ਭੁੱਲ ਜਾਪਦੀ ਹੈ।
੨. 'ਅਜੇ' ਪਾਠ ਹਾਫ਼ਜ਼ਾਬਾਦੀ ਨੁਸਖੇ ਦਾ ਹੈ।
੩. ਹਾ:ਬਾ: ਨੁਸਖੇ ਦਾ ਪਾਠ ਹੈ 'ਬਾਹਰੀ ਵਰ੍ਹੀ'
ਕੇਸ ਤਿਨਿ ਉਜਾੜਿ ਥੀ, ਓਥੈ ਜਾਇ ਬੈਠਾ, ਮਰਦਾਨਾ ਨਾਲਿ ਆਹਾ। ਪਟਣ ਕਾ ਪੀਰੁ ਸੇਖ ਫਰੀਦੁ ਥਾ, ਤਿਸਕੈ ਤਖਤਿ ਤੇ ਸੇਖੁ ਬ੍ਰਿਹਮੁ ਥਾ, ਤਿਸਕਾ ਇਕੁ ਮੁਰੀਦ ਸੂਬਾ ਕੇ ਵੇਲੇ ਲਕੜੀਆਂ ਚੁਣਣਿ ਆਇਆ ਥਾ, ਤਿਸਕਾ ਨਾਉਂ ਸੇਖੁ ਕਮਾਲ ਥਾ, ਸੇ ਪੀਰ ਕੇ ਮੁਦਬਰ ਖਾਣੇ ਕੀਆਂ ਲਕੜੀਆਂ ਚੁਣਣਿ ਗਇਆ ਥਾ । ਦੇਖੈ ਤਾਂ ਅਕੈ ਕੋਲਿ ਬਾਬਾ ਅਤੇ ਮਰਦਾਨਾ ਦੋਵੇਂ ਬੈਠੇ ਹਨ। ਤਾਂ ਮਰਦਾਨੇ ਰਬਾਬੁ ਵਜਾਇਆ, ਸਬਦੁ ਗਾਵਣਿ ਲਾਗਾ, ਸਲੋਕੁ ਦਿਤੋਸੁ ਰਾਗ ਆਸਾ ਵਿਚ ਗੋਸਟਿ ਸੇਖ ਬ੍ਰਹਮ ਬਾਬੇ ਨਾਲ ਕੀਤੀ" :-
ਸਲੋਕ॥ ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥੨॥ (ਪੰਨਾ ੧੨੯੧)
ਜਬ ਏਹੁ ਸਲੋਕੁ ਕਮਾਲਿ ਫਕੀਰ ਸੁਣਿਆਂ" ਤਬਿ ਲਕੜੀਆਂ ਛੋਡਿ ਕਰਿ ਆਏ ਗਇਆ, ਅਰਜੁ ਰਖੀਅਸੁ: ਜੀਉ! ਇਸ ਰਬਾਬੀ ਕਉ ਹੁਕਮੁ ਕੀਜੈ ਜੇ ਇਹੁ ਬੈਤੁ ਫਿਰਿ ਆਖੇਂ। ਮਰਦਾਨੇ ਨੂੰ ਹੁਕਮੁ ਹੋਆ ਜੇ 'ਇਹੁ ਸਲੋਕ ਫਿਰਿ ਦੇਹਿ'। ਤਾਂ ਮਰਦਾਨੇ ਸਲੋਕੁ ਫਿਰਿ ਦਿਤਾ। ਕਮਾਲਿ ਸਿਖਿ ਲੈਇਆ। ਜੋ ਕੁਛ ਲਕੜੀਆਂ ਚੁਣੀਆ ਥੀਆਂ ਸੋਈ ਘਿਨਿ ਕਰਿ
੧. 'ਤੇ ਪਾਠ ਹਾ:ਬਾ:ਨੁ: ਦਾ ਹੈ।
੨. ਇਸ ਪੀਰ....ਤੋਂ....ਗਇਆ ਥਾ` ਤਕ ਦੀ ਥਾਂ ਹਾ:ਬਾ:ਵਾਲੇ ਨੁਸਖੇ ਵਿਚ ਐਉਂ ਹੈ:- ‘ਭਲਾ ਫਕੀਰ ਥਾ, ਖੁਦਾਇ ਕਾ ਖਬਰਦਾਰ ਥਾ।
੩. ਹਾ:ਬਾ:ਨੁ: ਵਿਚ ਪਾਠ ਹੈ-'ਜੰਗਲ ਵਿਚ ਹੈ।"
੪. ਗੋਸਟ ਸੈਖ ਬ੍ਰਹਮ ਬਾਬੇ ਨਾਲ ਕੀਤੀ ਹਾ:ਬਾ: ਨੁਸਖੇ ਵਿਚ ਹੈ ਨਹੀਂ।
੫. ਏਥੇ ਹਾ:ਬਾ: ਨੁਸਖੇ ਵਿਚ ਪਾਠ ਹੈ 'ਸੁਣਿ ਕਰ ਕਮਾਲ ਆਇ ਗਇਆ, ਅਗੇ ਆਵੇ ਤੇ ਦੇਖੋ ਤਾਂ ਬਾਬਾ ਅਤੇ ਮਰਦਾਨਾ ਬੈਠੇ ਹੈਨ ਆਇ ਕਰ ਸਿਰ ਨਿਵਾਇਕੈ ਬਹਿ ਗਇਆ' ਤੇ 'ਤਬਿ ਲਕੜੀਆਂ ਛੋਡਿ ਕਰ ਆਇ ਗਇਆ ਇਤਨਾ ਪਾਠ ਹੈ ਨਹੀਂ।
੬. ਇਸ ਦਾ ਅਰਥ ਹੈ 'ਉਸ ਨੇ ਕੰਠ ਕਰ ਲੀਤਾ' ਹਾ:ਬਾ:ਨੁਸਖੇ ਵਿਚ ਪਾਠ ਹੈ 'ਸਿਖ ਲੀਤਾ'।
ਸਲਾਮੁ ਕੀਤੇਸੁ। ਪਟਣਿ ਆਇਆ, ਲਕੜੀਆਂ ਸੁਟਿ ਕਰਿ ਜਾਇ ਆਪਣੇ ਪੀਰ ਕਉ ਸਲਾਮੁ ਕੀਤੀਅਸ ਤਾ ਆਖਿਓਸੁ: 'ਪੀਰ ਸਲਾਮਤਿ! ਮੈਨੂੰ ਏਕੁ ਖੁਦਾਇ ਦਾ ਪਿਆਰਾ ਮਿਲਿਆ ਹੈ। ਤਾਂ ਪੀਰ ਕਹਿਆ: 'ਕਮਾਲਿ! ਕਿਥਹੁੰ ਮਿਲਿਓ?' ਤਾਂ ਕਮਾਲਿ ਕਹਿਆ: 'ਪੀਰ ਸਲਾਮਿਤ! ਮੈਂ ਲਕੜੀਆਂ ਚੁਣਣਿ ਗਇਆ ਥਾ, ਉਸਕੈ ਨਾਲਿ ਇਕੁ ਰਬਾਬੀ ਹੈ, ਅਤੇ ਨਾਉ ਨਾਨਕੁ ਹੈਸੁ, ਆਪਣੇ ਸਲੋਕ ਆਖਦਾ ਹੈ'। ਤਬ ਪੀਰ ਆਖਿਆ: 'ਬੱਚਾ! ਕੋਈ ਤੈਂ ਬੀ ਬੈਂਤ ਸਿਖਿਆ?' ਤਬ ਕਮਾਲ ਆਖਿਆ: 'ਜੀਵੈ ਪੀਰ ਸਲਾਮਤਿ! ਹਿਕੁ ਬੈਤੁ ਮੈਨੋ ਭੀ ਹਾਸਲੁ ਥੀਆ ਹੈ । ਪੀਰ ਆਖਿਆ: 'ਅਲਾਇ ਡੇਖਾਂ ਕੇਹਾ ਹੈ ?' ਤਾਂ ਕਮਾਲਿ ਆਖਿਆ: 'ਜੀ! ਉਹ ਆਖਦਾ ਹੈ ਜੋ-
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੁ ॥੨॥ (ਪੰਨਾ ੧੨੯੧)
ਤਾਂ ਪੀਰ ਆਖਿਆ: ਬੱਚਾ! ਕਿਛੁ ਸਮਝਿਓ ਕਿ ਨਾ ਇਸ ਬੈਂਤ ਦਾ ਬਿਆਨ?' ਤਾਂ ਕਮਾਲਿ ਆਖਿਆ: 'ਪੀਰ ਸਲਾਮਤਿ ਸਭੁ ਕੁਛ ਰੋਸ਼ਨ ਹੈ । ਤਾਂ ਪੀਰ ਆਖਿਆ: 'ਬੱਚਾ! ਜਿਨ੍ਹਾਂ ਦਾ ਆਖਿਆ ਹੋਆ ਇਹੁ ਬੈਤੁ ਹੈ, ਤਿਸਦਾ ਦੀਦਾਰੁ ਦੇਖਾ ਹੈ ? ਓਹ ਖੁਦਾਇ ਦਾ ਫਕੀਰੁ ਹੈ। ਮੈਨੂੰ ਭੀ ਲੈ ਚਲੁ, ਓਸਿ ਤਾਂ ਖੁਦਾਇ ਦੀਆਂ ਗਲਾਂ ਕਰੀਆਂ ਹਨ। ਤਬਿ ਸੇਖੁ ਬਿਰਾਹਮੁ ਸੁਖਵਾਸਣਿ ਚੜਿ ਚਲਿਆ, ਕਮਾਲੁ ਨਾਲਿ ਲੀਤਾ। ਆਂਵਦਾ ਆਂਵਦਾ ਕੋਹ ਤਿਹੂੰ ਉਪਰਿ ਆਇਆ। ਜਾਂ ਦੇਖੈ ਤਾਂ ਬਾਬਾ ਬੈਠਾ ਹੈ। ਤਬ ਸੇਖੁ ਬਿਰਾਹਮੁ ਜਾਇ ਖੜਾ ਹੋਆ। ਆਖਿਓਸੁ: ਨਾਨਕ! ਸਲਾਮਾ
੧. ਮੁਰਾਦ ਹੈ 'ਸਲਾਮ ਕਰ ਕੇ ਟੁਰ ਗਿਆ'।
੨. 'ਪੀਰ ਆਖਿਆ.... ਕੇਹਾ ਹੈ?' ਤਕ ਦਾ ਪਾਠ ਹਾ:ਬਾ:ਨੁਸਖੇ ਦਾ ਹੈ, ਇਸ ਦੇ ਅਰਥ ਹਨ: ਪੜ੍ਹ ਕੇ ਸੁਣਾਇ ਜੋ ਕਿਹਾ ਜਿਹਾ ਹੈ।
੩. 'ਕਰੀਆਂ ਹਨ ਦੀ ਥਾਂ `ਭੀ ਪੁਛਾਂ ਹੈ ਹਾਫਜ਼ਾਬਾਦੀ ਨੁਸਖੇ ਦਾ ਪਾਠ ਹੈ।
ਅਲੇਕਮ'। ਤਬਿ ਗੁਰੂ ਬਾਬੈ ਕਹਿਆ, 'ਅਲੇਖਮ ਅਸਲਾਮ, ਪੀਰ ਜੀ ਸਲਾਮਤਿ! ਆਈਐ, ਖੁਦਾਇ ਅਸਾਨੂੰ ਮਿਹਰਵਾਨੁ ਹੋਆ, ਤੁਸਾਡਾ ਦੀਦਾਰੁ ਪਾਇਆ'। ਤਬ ਇਨੇ ਉਨੋਂ ਦਸਤਪੋਸੀ ਕਰ ਬਹਿ ਗਏ। ਤਬ ਪੀਰ ਪੁਛਣਾ ਕੀਤੀ: 'ਜੋ ਨਾਨਕ! ਤੇਰਾ ਇਕੁ ਬੈਤੁ ਸੁਣਿ ਕਰਿ ਹੈਰਾਨ ਹੋਆ ਹਾਂ, ਅਸਾਂ ਆਖਿਆ ਜਿਸੁ ਏਹੁ ਬੈਤੁ ਆਖਿਆ ਹੈ ਤਿਸਦਾ ਦੀਦਾਰੁ ਦੇਖਾ ਹੈ'। ਤਬਿ ਬਾਬੇ ਆਖਿਆ: 'ਜੀਉ ਅਸਾਨੂੰ ਨਿਵਾਜਸ਼ ਹੋਈ ਹੈ, ਜੋ ਤੁਸਾਡਾ ਦੀਦਾਰ ਪਾਇਆ । ਤਬ ਪੀਰ ਕਹਿਆ: 'ਨਾਨਕ! ਇਸ ਬੈਤੁ ਦਾ ਬੇਆਨੁ ਦੇਹਿ, ਤੂੰ ਜੇ ਆਖਦਾ ਹੈਂ- ਹਿਕ ਹੈ ਨਾਨਕ ਦੂਜਾ ਕਾਹੈ ਕੂੰ ?
ਪਰੁ ਏਕੁ ਸਾਹਿਬ ਤੈ ਦੁਇ ਹਦੀ। ਕੇਹੜਾ ਸੇਵੀ ਤੇ ਕੇਹੜਾ ਰਦੀ?
ਤੂ ਆਖਦਾ ਹੈ ਹਿਕ ਜੇ ਇਕ ਹਿਕੁ ਹੈ. ਪਰ ਹਿੰਦੂ ਆਖਦੇ ਹਨ: ਜੋ ਅਸਾਂ ਵਿਚ ਸਹੀ ਹੈ, ਅਤੇ ਮੁਸਲਮਾਨ ਆਖਦੇ ਹਨ ਜੋ ਅਸਾਂ ਹੀ ਵਿਚਿ ਸਹੀ ਹੈ। ਆਖੂ ਵੇਖਾਂ ਕਿਸੁ ਵਿਚਿ ਸਹੀ ਕਰੇਹਾਂ? ਅਰੁ ਕਿਸ ਵਿਚਿ ਅਣਸਹੀ ਕਰੇਹਾਂ ?” ਤਬ ਬਾਬੇ ਨਾਨਕ ਕਹਿਆ: 'ਜੀ, ਹਿਕੇ ਸਾਹਿਬ ਹਿਕਾ ਹਦਿ। ਹਿਕੇ ਸੇਵਿ ਤੇ ਦੂਜਾ ਰਦਿ।'
ਸਲੋਕ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ"॥ (ਪੰਨਾ ੫੦੯)
ਜਬ ਇਹੁ ਸਲੋਕੁ ਬਾਬੇ ਦਿਤਾ, ਤਬ ਪੀਰ ਪੁੱਛਣਾ ਕੀਤਾ:-
੧. 'ਤਬ ਇਨੇ ਉਨੇ ਦੀ ਥਾਂ ਪਾਠਾਂਤ੍ਰ ‘ਤਬ ਗਲੇ ਮਿਲ ਕਰ ਭੀ ਹੈ।
੨. ‘ਦੇਖਾ ਹੈ' ਦੀ ਮੁਰਾਦ ਦੇਖਾਂਹੇ ਦੇਖੀਏ`। ਇਸਦਾ ਅਰਥ ਡਿੱਠਾ ਹੈ ਨਹੀਂ। ਹਾਫ਼ਜ਼ਾਬਾਦੀ ਨੁਸਖੇ ਵਿਚ ਪਾਠ ਬੀ ਦਿਖਾਹੇ' ਹੈ।
੩. ਜਵਾਬ ਤਾਂ ਗੁਰੂ ਜੀ ਦੇ ਚੁਕੇ ਹਨ 'ਹਿਕੇ ਸਾਹਿਬੁ ਹਿਕਾ ਹਦ, ਹਿਕੇ ਸੇਵ ਤੇ ਦੂਜਾ ਰਦ । ਕਿਸੇ ਉਤਾਰਾ ਕਰਨ ਵਾਲੇ ਨੇ ਆਪ ਆਪਣੀ ਯਾਦੇਂ ਅਗਲਾ ਸਲੋਕ ਪਾ ਦਿਤਾ ਜੇ ਮ:੩ ਦਾ ਹੈ।
੪. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤੀਸਰੀ ਪਾਤਸ਼ਾਹੀ ਦਾ ਗੂਜਰੀ ਦੀ ਵਾਰ ਵਿਚ ਹੈ। ਲਿਖਾਰੀ ਦੀ ਭੁੱਲ ਹੈ ਏਥੇ ਦੇਣਾ।
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥੧੦੩॥ (ਪੰਨਾ ੧੩੮੩)
ਤਬ ਫਿਰਿ ਗੁਰੂ ਬਾਬੇ ਜਬਾਬੁ ਦਿਤਾ:-
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ
ਜੇ ਨੀਅਤਿ ਰਾਸਿ ਕਰੇਇ ॥੧੦੪॥ (ਪੰਨਾ ੧੩੮੩)
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ॥
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ॥੧॥ (ਪੰਨਾ ੫੯੪)
ਜਾ ਏਹੁ ਜਬਾਬੁ ਬਾਬੇ ਦਿਤਾ ਤਾਂ ਪੀਰ ਪੁਛਣਾ ਕੀਤਾ:-
ਸਲੋਕੁ॥ ਫਰੀਦਾ ਨੰਢੀ ਕੰਤ ਨ ਰਵਿਓ ਵਡੀ ਥੀ ਮੁਈਆਸੁ॥
ਧਨ ਕੂਕੇਂਦੀ ਗੈਰ ਮੇਂ ਤੇ ਸਹ ਨਾ ਮਿਲੀਅਸੁ॥੫੪॥
(ਸਲੋਕ ਫਰੀਦ - ਪੰਨਾ ੧੩੮੦)
ਤਬ ਬਾਬੇ ਜਬਾਬੂ ਦਿਤਾ:-
ਸਲੋਕੁ॥ ਮਹਲੁ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ॥
ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ॥ (ਮਾਰੂ ਵਾ:ਸ:ਮ:੧- ਪੰਨਾ ੧੦੮੮)
ਤਾਂ ਫਿਰ ਪੀਰ ਪੁਛਣਾ ਕੀਤਾ:-
ਸਲੋਕੁ ॥ ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥ (ਪੰਨਾ ੧੩੮੪)
* ਜਾਪਦਾ ਹੈ ਕਿ ਗੁਰੂ ਜੀ ਦਾ ਉਤਰ ਤਾਂ ਅਗਲਾ ਸਲੋਕ 'ਘਰਿ ਹੀ ਮੁੰਧਿ` ਵਾਲਾ ਹੈ ਜੋ ਮਹਲਾ ੧ ਦਾ ਹੈ, ਪਰ ਕਰਤਾ ਜੀ ਨੇ ਯਾਂ ਕਿਸੇ ਲਿਖਾਰੀ ਨੇ 'ਕਾਇ ਪਟੋਲਾ, ਤੀਸਰੀ ਪਾਤਸ਼ਾਹੀ ਦਾ ਸਲੋਕ ਜ਼ਬਾਨੀ ਯਾਦ ਤੋਂ ਵਾਧੂ ਲਿਖ ਦਿਤਾ ਹੈ।
ਤਾਂ ਫਿਰਿ ਬਾਬੇ ਜਬਾਬੁ ਦਿਤਾ:-
ਸਲੋਕੁ॥ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥ (ਪੰਨਾ ੧੩੮੪)
ਸੇਵਾ ਕਰੈ ਜੁ ਕੰਤੁ ਕੀ ਕੰਤੁ ਤਿਸੀ ਕਾ ਹੋਇ॥
ਨਾਨਕ ਸਭੇ ਸਹੀਆਂ ਛੋਡਿ ਕਰਿ ਕੰਤਿ ਤਿਸੀ ਪਹਿ ਹੋਇ ॥
ਜਾਂ ਬਾਬੇ ਇਹੁ ਜਬਾਬੁ ਦਿਤਾ, ਤਾਂ ਫਿਰ ਪੀਰ ਆਖਿਆ: 'ਨਾਨਕ! ਮੈਨੂੰ ਏਕੁ ਕਾਤੀ ਲੋੜੀਂਦੀ ਹੈ, ਓਹ ਕਾਤੀ ਮੈਨੂੰ ਦੇਹਿ, ਜਿਸ ਦਾ ਕੁਠਾ ਆਦਮੀ ਹਲਾਲੁ ਹੋਵੈ॥ ਇਹ ਜੇ ਕਾਤੀ ਹੈ, ਤਿਸ ਦੇ ਨਾਲਿ ਜਨਾਵਰੁ ਕੁਸਦੇ ਹੈਂ ਅਤੇ ਆਦਮੀ ਦੇ ਗਲਿ ਵਹੈ ਤਾਂ ਹਲਾਲ ਹੋਵੈ ਮੈਨੂੰ ਓਹ ਕਾਤੀ ਦੇਇ, ਜਿਸਦਾ ਕੁਠਾ ਮਾਣੂ ਹਲਾਲੁ ਹੋਵੈ'। ਤਬ ਬਾਬੇ ਜਵਾਬ ਦਿਤਾ: 'ਪੀਰ ਜੀ ਲਈਐ' :-
ਸਲੋਕ॥ ਸਚ ਕੀ ਕਾਤੀ ਸਚੁ ਸਭੁ ਸਾਰੁ॥
ਘਾੜਤ ਤਿਸਕੀ ਅਪਰ ਅਪਾਰ॥ ਸਬਦੇ ਸਾਣ ਰਖਾਈ ਲਾਇ॥
ਗੁਣ ਕੀ ਥੇਕੈ ਵਿਚਿ ਸਮਾਇ॥ ਤਿਸਦਾ ਕੁਠਾ ਹੋਵੈ ਸੇਖੁ॥
ਲੋਹੂ ਲਬੁ ਨਿਕਥਾ ਵੇਖੁ॥ ਹੋਇ ਹਲਾਲੁ ਲਗੈ ਹਕਿ ਜਾਇ॥
ਨਾਨਕ ਦਰਿ ਦੀਦਾਰ ਸਮਾਇ॥੨॥ (ਰਾਮ:ਵਾ:ਮ:੧) (ਪੰਨਾ ੯੫੬)
ਜਾਂ ਇਹੁ ਕਾਤੀ ਬਾਬੇ ਦਿਤੀ ਤਾਂ ਪੀਰ ਸਿਰ ਫਿਰਿਆ ਆਖਿਓਸੁ: 'ਵਾਹ ਵਾਹ ਖੁਦਾਇ ਸਹੀ ਕਰਣੈ ਵਾਲਾ ਹੈ, ਖੁਦਾਇ ਕਾ ਪਿਆਰਾ ਹੈ। ਖੁਦਾਇ ਵਡੀ ਨਿਵਾਜਸ ਕੀਤੀ ਹੈ, " ਨਾਨਕ ਖੁਦਾਇ ਕੇ ਪਿਆਰਿਆਂ ਕਉ ਪੁਛਣਾ ਸੋ ਗੁਸਤਾਕੀ ਹੈ।' ਤਬ ਬਾਬੇ ਸਲੋਕ ਦਿਤਾ:-
੧. ਏਹ ਦੇ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਹਨ।
੨. 'ਹਲਾਲ' ਦੀ ਥਾਂ ਹਾ:ਬਾ:ਨੁਸਖੇ ਵਿਚ 'ਮੁਰਦਾਰ' ਪਾਠ ਹੈ।
੩. ਹਾਫ਼ਜ਼ਾਬਾਦੀ ਨੁਸਖੇ ਵਿਚ ਪਾਠ-ਫੇਰਿਆ'।
੪. 'ਖੁਦਾਇ ਸਹੀ ਕਰਣੇ ਵਾਲਾ ਹੈ ਇਹ ਪਾਠ ਹਾਫਜ਼ਾਬਾਦੀ ਨੁਸਖੇ ਦਾ ਹੈ।
੫. 'ਨਾਨਕ! ਖੁਦਾਇ...ਤੋਂ. ਮੁਹਿ ਗੰਧੁ' ਤਕ ਦਾ ਪਾਠ ਹਾ:ਬਾ:ਨ: ਵਿਚੋਂ ਲੀਤਾ ਹੈ।
ਰੁਪੈ ਕਾਮੈ ਦੋਸਤੀ ਭੁਖੈ ਸਾਦੈ ਰੀਢੁ॥
ਲਬੈ ਮਾਲੈ ਘੁਲਿ ਮਿਲਿ ਮਿਚਲਿ ਉਂਘੈ ਸਉੜਿ ਪਲੰਘੁ॥
ਭੰਉਕੇ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ॥
ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਰੀਧੁ॥ਮਲਾਵਾ ਮ:੧, ਪੰਨਾ ੧੨੮੮)
ਤਾਂ ਫਿਰ ਪੀਰ ਕਹਿਆ: ਨਾਨਕ! ਹਿਕ ਖੁਦਾਇ ਕੀ ਵਾਰ ਸੁਣਾਇ, ਅਸਾਨੂੰ ਏਹ ਮਖਸੂਦ ਹੈ, ਜੋ ਵਾਰ ਦੁਹੁ ਬਾਝੁ ਹੋਂਦੀ ਨਾਹੀਂ, ਅਤੇ ਤੂ ਹਿਕੋ ਹਿਕੁ ਆਖਦਾ ਹੈਂ ਵੇਖਾਂ ਖੁਦਾਇ ਦਾ ਸਰੀਕੁ ਤੂ ਕਵਣ ਕਰਸੀ?' ਤਬ ਬਾਬੇ ਆਖਿਆ: 'ਮਰਦਾਨਿਆਂ! ਰਬਾਬੂ ਵਜਾਇ'। ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਆਸਾ ਕੀਤਾ, ਬਾਰੇ ਸਲੋਕੁ ਦਿਤਾ, ਸਲੋਕੁ ਸਤਿਗੁਰੂ ਪ੍ਰਸਾਦਿ॥ ਆਸਾ ਕੀ ਵਾਰ ਮਹਲਾ ੧॥ ਸਲੋਕੁ:-
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥੧॥ਮਹਲਾ ੨॥
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥੨॥ਮ:੧॥
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥
ਛੁਟੇ ਤਿਲ ਬੂਆੜ ਜਿਉ ਸੁੰਞੈ ਅੰਦਰਿ ਖੇਤ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨੁ ਵਿਚਿ ਸੁਆਹ॥੩॥ਪਉੜੀ॥
ਆਪੀਨ੍ਹੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥੧॥ (ਪੰਨਾ ੪੬੨-੬੩)
* ਆਸਾ ਦੀ ਵਾਰ ਵਿਚ ਇਹ ਮ:੨ ਦਾ ਸਲੋਕ, ਪੰਜਵੀਂ ਪਾਤਸ਼ਾਹੀ ਨੇ ਵਾਰ ਸੰਕਲਤ ਕਰਨ ਵੇਲੇ ਰਖਿਆ ਹੈ। ਜਿਸ ਵਿਚ ਗੋਸ਼ਟ ਸੇਖ ਬ੍ਰਹਮ ਨਾਲ ਹੋਈ ਹੈ ਉਸ ਵੇਲੇ ਇਹ ਸਲੋਕ ਨਹੀਂ ਹੈਸੀ।
ਪਉੜੀਆਂ ਨਹੀਂ ਹੋਈਆਂ ਏਤੁ ਪਰਥਾਇ"। ਤਬ ਫਿਰਿ ਪੀਰੁ ਉਠਿ ਖੜਾ ਹੇਆ, ਆਇ ਦਸਤਪੇਸੀ ਕੀਤੀਅਸ, ਆਖਿਓਸੁ: ਨਾਨਕ! ਤੁਧੁ ਖੁਦਾਇ ਪਾਇਆ ਹੈ, ਤੁਧੁ ਅਰੁ ਖੁਦਾਇ ਵਿਚ ਭੇਦ ਨਾਹੀ, ਪਰ ਤੂ ਮਿਹਰਵਾਨੁ ਹੋਹੁ, ਜੋ ਅਸਾਡੀ ਭੀ ਖੁਦਾਇ ਨਾਲਿ ਰਹਿ ਆਵੈ'। ਤਬ ਬਾਬੇ ਆਖਿਆ: 'ਸੇਖ ਬ੍ਰਹਮ! ਤੇਰੀ ਖੇਪ ਖੁਦਾਇ ਨਿਬਾਹੈ । ਤਬ ਪੀਰ ਨੇ ਆਖਿਆ: 'ਜੀ! ਬਚਨ ਦੇਹਿ'। ਤਬ ਬਾਬੇ ਕਹਿਆ: 'ਜਾਹ ਬਚਨੁ ਹੈ'। ਤਬ ਸੇਖੁ ਉਠਿ ਖੜਾ ਹੋਆ। ਬਾਬੇ ਸੇਖ ਵਿਦਾ ਕੀਤਾ, ਬਾਬਾ ਭੀ ਉਠਿ ਰਵਿਆ
੩੩. ਕੋਹੜੀ ਫਕੀਰ ਨਿਸਤਾਰਾ
ਦਿਪਾਲਪੁਰ ਪਾਸਦੇ, ਕੰਙਣਪੁਰ ਵਿਚਦੋ, ਕਸੂਰ ਵਿਚਦੋ, ਪਟੀ ਵਿਚਦੇ, ਗੋਇੰਦਵਾਲ ਆਇ ਰਹਿਣ ਲਾਗਾ। ਤਾਂ ਕੋਈ ਰਹਿਣ ਦੇਵੈ ਨਾਹੀਂ। ਤਬ ਇਕ ਫਕੀਰ ਥਾ, ਤਿਸਕੀ ਝੁਗੀ ਵਿਚਿ ਜਾਇ ਰਹਿਆ। ਓਹ ਫਕੀਰ ਕੋਹੜੀ ਥਾ। ਤਾਂ ਬਾਬਾ ਜਾਇ ਖੜਾ ਹੋਆ। ਆਖਿਓਸੁ: 'ਏ ਫਕੀਰ! ਰਾਤਿ ਰਹਣਿ ਦੇਹਿ । ਤਬ ਫਕੀਰ ਅਰਜੁ ਕੀਤਾ, ਆਖਿਓਸੁ: 'ਜੀ ਮੇਰਿਅਹੁ ਪਾਸਹੁ ਜਨਾਵਰ ਨਸਦੇ ਹੈਨਿ, ਪਰੁ ਖੁਦਾਇ ਦਾ ਕਰਮੁ ਹੋਆ ਹੈ ਜੋ ਆਦਮੀ ਦੀ ਸੁਰਤਿ ਨਦਰਿ ਆਈ ਹੈ'। ਤਾਂ ਓਥੈ ਰਹਿਆ। ਫਕੀਰ ਲਾਗਾ ਵਿਰਲਾਪ ਕਰਣਿ। ਤਬਿ ਬਾਬਾ ਬੋਲਿਆ, ਸਬਦੁ ਰਾਗੁ ਧਨਾਸਰੀ ਵਿਚਿ ਮ:੧॥
ਸਬਦੁ॥ ਜੀਉ ਤਪਤੁ ਹੈ ਬਾਰੋ ਬਾਰ॥ ਤਪਿ ਤਪਿ ਖਪੈ ਬਹੁਤੁ ਬੇਕਾਰੁ॥
ਜੈ ਤਨਿ ਬਾਣੀ ਵਿਸਰਿ ਜਾਇ॥ ਜਿਉ ਪਕਾ ਰੋਗੀ ਵਿਲਲਾਇ ॥੧॥
ਬਹੁਤਾ ਬੋਲਣੁ ਝਖਣੁ ਹੋਇ॥ ਵਿਣੁ ਬੋਲੇ ਜਾਣੈ ਸਭੁ ਸੋਇ॥੧॥ਰਹਾਉ॥
ਜਿਨਿ ਕਨ ਕੀਤੇ ਅਖੀ ਨਾਕੁ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ॥
੧. ਹਾ:ਬਾ:ਨੁ: ਵਿਚ ਏਥੇ ਪਾਠ ਹੈ: ਇਤ ਪਰਥਾਇ ਆਸਾ ਦੀ ਵਾਰ ਹੋਈ, ਪਉੜੀਆਂ ਨੇ ਹੋਈਆਂ ਸੋ ਲਿਖੀਆਂ ਨਹੀਂ, ਲਿਖਣੀਆਂ ਹੈਨ।
੨. ਹਾਫਜਾਬਾਦੀ ਨੁਸਖੇ ਵਿਚ ਰਾਗ ਜੈਤਸਰੀ ਲਿਖਿਆ ਹੈ ਜੋ ਅਸ਼ੁੱਧ ਹੈ।
ਜਿਨਿ ਮਨੁ ਰਾਖਿਆ ਅਗਨੀ ਪਾਇ॥ ਵਾਜੈ ਪਵਣੁ ਆਖੈ ਸਭ ਜਾਇ॥੨॥
ਜੇਤਾ ਮੋਹੁ ਪਰੀਤੁ ਸੁਆਦ॥ ਸਭਾ ਕਾਲਖ ਦਾਗਾ ਦਾਗ॥
ਦਾਗ ਦੋਸ ਮੁਹਿ ਚਲਿਆ ਲਾਇ॥ ਦਰਗਹ ਬੈਸਣ ਨਾਹੀ ਜਾਇ॥੩॥
ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ॥
ਜੇਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥
(ਪੰਨਾ ੬੬੧)
ਤਬ ਮਿਹਰਵਾਨ ਹੋਆ, ਆਖਿਓਸੁ: 'ਮਰਦਾਨਿਆਂ! ਰਬਾਬੁ ਵਜਾਇ ॥ ਤਾਂ ਮਰਦਾਨੇ ਰਬਾਬੂ ਵਜਾਇਆ॥ ਰਾਗੁ ਗਉੜੀ ਕੀਤੀ। ਬਾਬੇ ਸਬਦ ਉਠਾਇਆ॥ਮ:੧॥-*
ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ॥
ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ॥੧॥
ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ॥੧॥ਰਹਾਉ॥
ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ॥
ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ॥੨॥
ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ॥
ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ॥੩॥
ਮਨ ਕਰਹਲਾ ਪ੍ਰੀਤਮਾ ਹਰਿ ਰਿਦੈ ਭਾਲ ਭਾਲਾਇ॥
ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ॥੪॥
ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵਲਾਇ॥
ਘਰ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ॥੫॥
*ਇਹ ਸ਼ਬਦ ਚੌਥੀ ਪਾਤਸ਼ਾਹੀ ਜੀ ਦਾ ਹੈ ਕਰਹਲੇ। ਕਿਸੇ ਲਿਖਾਰੀ ਨੇ ਉਤਾਰੇ ਵੇਲੇ ਯਾਦੇਂ ਲਿਖਿਆ ਹੈ, ਜੇ ਗੁਰਬਾਣੀ ਵੇਖ ਕੇ ਲਿਖਦਾ ਤਾਂ ਮ:੪ ਦੀ ਉਸ ਨੂੰ ਜ਼ਰੂਰੀ ਸੋਝੀ ਆ ਜਾਂਦੀ। ਫਕੀਰ ਦੇ ਵਿਰਲਾਪ ਕਰਨ ਤੇ ਜੋ ਸ਼ਬਦ ਉਪਰ ਕਹਿ ਆਏ ਹਨ 'ਜੀਉ ਤਪਤ ਹੈ ਉਹ ਮੌਕੇ ਮੂਜਬ ਹੈ, ਇਹ ਸ਼ਬਦ ਵਾਧੂ ਹੈ। ਸੋ ਇਹ ਕਿਸੇ ਪਿਛਲੇ ਲਿਖਾਰੀ ਦਾ ਵਾਧਾ ਕੀਤਾ ਹੋਇਆ ਜਾਪਦਾ ਹੈ।
ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡਿ ਲੋਭੁ ਤਜਾਇ॥
ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ॥੬॥
ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ॥
ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥੭॥
ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ॥
ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ॥੮॥
ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ॥
ਹਰਿ ਦਰਗਹ ਪੈਨਾਇਆ ਹਰਿ ਆਪਿ ਲਇਆ ਗਲਿ ਲਾਇ॥੯॥
ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ॥
ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ॥੧੦॥੧॥ (ਪੰਨਾ ੨੩੪)
ਤਬ ਦਰਸਨ ਕਾ ਸਦਕਾ ਕੋੜ੍ਹ ਦੂਰਿ ਹੋਇ ਗਇਆ, ਦੇਹੀ ਹੱਛੀ ਹੋਈ, ਆਇ ਪੈਰੇ ਪਇਆ, ਨਾਉਂ ਧਰੀਕ ਹੋਆ, ਗੁਰੂ ਗੁਰੂ ਲਗਾ ਜਪਣਿ। ਤਬਿ ਬਾਬਾ ਉਥਹੁ ਰਵਦਾ ਰਹਿਆ।
੩੪. ਕਿੜੀਆਂ ਪਠਾਣਾਂ ਦੀਆਂ
ਸੁਲਤਾਨਪੁਰ ਵਿਚਦੋ, ਵੈਰੋਵਾਲ, ਜਲਾਲਾਬਾਦ ਵਿਚਦੋ, ਕਿੜੀਆਂ ਪਠਾਣਾਂ ਦੀਆਂ ਵਿਚਿ ਆਇ ਨਿਕਲਿਆ। ਉਥੈ ਪਠਾਣ ਲੋਕ ਮੁਰੀਦ ਕੀਤਿਅਸੁ। ਤਬ ਓਹੁ ਪਠਾਣ ਲੋਕ ਲੈ ਲੈ ਸਰੋਦਿ" ਦਰ ਤੇ ਲਾਗੈ ਵਜਾਵਣਿ॥ ਆਖਨਿ 'ਦਮਸਾਹ ਨਾਨਕ'। ਤਬ ਮਰਦਾਨੇ ਨੂੰ ਹੁਕਮੁ ਹੋਆ ‘ਰਬਾਬੁ ਵਜਾਇ'।
੧. ਹਾ:ਬਾ:ਨੁ: ਵਿਚ ਪਾਠ 'ਸਰਦ' ਹੈ, ਇਹ ਸਤਾਰ ਤੋਂ ਛੋਟਾ ਸਾਜ਼ ਹੈ, ਜੋ ਸਤਾਰ ਵਾਂਙੂ ਟੁੰਕਾਰ ਨਾਲ ਵਜਦਾ ਹੈ। ਪੰਜਾਬ ਵਿਚ ਇਸ ਨੂੰ 'ਸਰਦਾ' ਬੀ ਆਖਦੇ ਹਨ।
੨. ਸੁਥਰਿਆਂ ਵਿਚ 'ਹਰਦਮ ਨਾਨਕ ਸ਼ਾਹ' ਤੇ ਨਜ਼ੀਰ ਦੀ ਕਵਿਤਾ ਵਿਚ 'ਹਰਦਮ ਬੋਲੇ ਗ਼ਜ਼ਲ ਇਸ ਗੀਤ ਦੀਆਂ ਹੋਰ ਰੂਪਾਂ ਵਿਚ ਬਦਲੀਆਂ ਸਕਲਾਂ ਹਨ।
ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਤਿਲੰਗੁ ਕੀਤਾ, ਬਾਬੈ ਸਬਦੁ ਉਠਾਇਆ' ਰਾਇਸਾ ਮਃ ੧॥
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ॥
ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ॥੧॥
ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ॥ਰਹਾਉ॥
ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ ਰੇ ਤਾਣੀ॥
ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ॥੨॥
ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ॥
ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ॥੩॥
ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ॥
ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ॥੪॥
ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ॥
ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ॥੫॥
ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ॥
ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ॥੬॥
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ॥
ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ॥੭॥
ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ॥
ਗੁਰਿ ਪਰਸਾਦੀ ਜਾਣੀਐ ਤਉ ਅਨਭਉ ਪਾਵੈ॥੮॥
ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ॥
ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ॥੯॥
ਅਪਿਓ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ॥
ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ॥੧੦॥੧॥ (ਪੰਨਾ ੭੨੪-੨੫)
ਤਬ ਪਠਾਣ ਲੋਕ ਮੁਰੀਦ ਹੋਇ ਲਾਗੈ 'ਦਮਸਾਹ ਨਾਨਕ' ਕਰਣਿ। ਤਬ ਗੁਰੂ ਬਾਬਾ ਓਥਹੁੰ ਰਵਦਾ ਰਹਿਆ।
੩੫. ਸੈਦਪੁਰ ਦੀ ਬੰਦ
ਪੁਰਾਤਨ ਜਨਮ ਸਾਖੀ ਫਿਰ ਫਿਰਦੇ ਫਿਰਦੇ ਵਟਾਲੇ ਵਿਚਿਦੋ ਸੈਦਪੁਰਿ ਸੰਡੇਆਲੀ ਜਾਇ ਨਿਕਲੇ। ਅਗੈ ਪਠਾਣਾਂ ਦੀ ਘਰੀਂ ਵਿਵਾਹ ਹੁੰਦੇ ਹਿਨਿ, ਅਰੁ ਬਾਬੇ ਨਾਲਿ ਕੁਛ ਫਕੀਰ ਭੀ ਥੇ, ਪਰ ਖੁਧਿਆਰਥੁ ਥੇ। ਓਥੇ ਬਾਬਾ ਜਾਇ ਬੈਠਾ, ਤਾਂ ਖਬਰ ਕਿਸੈ ਨ ਲਧੀ। ਅਤੇ ਫਕੀਰੁ ਭੁਖੁ ਆਜਜੁ ਕੀਤੇ। ਤਬਿ ਬਾਬਾ ਉਠਿ ਖੜਾ ਹੋਆ, ਫਕੀਰ ਨਾਲ ਲੀਤੇ, ਨਾਲੇ ਮਰਦਾਨਾ ਲੀਤਾ, ਜਾਇ ਸੁਆਲ ਪਾਇਆ, ਪਰੁ ਸੁਆਲ ਕਿਨੈ ਮੰਨਿਓ ਨਾਹੀਂ, ਤਬ ਬਾਬਾ ਬਹੁਤੁ ਕਰੋਪਿ ਹੋਆ। ਆਖਿਓਸੁ: 'ਮਰਦਾਨਿਆ! ਰਬਾਬੂ ਵਜਾਇ । ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਤਿਲਿੰਗੁ ਕੀਤਾ, ਬਾਬੇ ਸਬਦੁ ਉਠਾਇਆ ਕਹਰ ਵਿਚੋਂ ਸਬਦੁ ਮ:੧ ॥
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ।।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥
ਖੂਨ ਕੇ ਸੋਹਿਲੇ ਗਾਵਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥
੧. 'ਫਿਰਦੇ ਫਿਰਦੇ ਪਾਠ ਹਾ:ਬਾ:ਨ: ਦਾ ਹੈ।
੨. ‘ਸੰਡਿਆਲੀ' ਦੀ ਥਾਂ 'ਸਿਰਿਆਲੀ' ਬੀ ਪਾਠ ਹੈ।
੩. ਸੈਦ ਪੁਰ ਦੀ ਬਾਬਰ ਵਲੋਂ ਕਤਲਾਮ ਗੁਰੂ ਜੀ ਦੇ ਕੋਪ ਕਰਕੇ ਨਹੀਂ ਹੋਈ, ਸ਼ਬਦ ਵਿਚ ਗੁਰੂ ਜੀ ਲਿਖਦੇ ਹਨ: 'ਜੈਸੀ ਮੈ ਆਵੇ ਖਸਮ ਕੀ ਬਾਣੀ: ਉਹ ਤਾਂ ਵਾਹਿਗੁਰੂ ਤੋਂ ਆਇਆ ਇਲਹਾਮ ਦੱਸ ਰਹੇ ਹਨ, ਆਪ ਨਿਰਲੇਪ ਹਨ ਤੇ ਬਾਬਰ ਦੇ ਕਰਮ ਨੂੰ ਬੁਰਾ ਦੱਸ ਰਹੇ ਹਨ, ਇਹ ਸਪਸ਼ਟ ਹੈ ਕਿ ਉਨ੍ਹਾਂ ਨੇ ਸਾਪ੍ਰ ਨਹੀਂ ਦਿਤਾ। ਕੇਪ ਕਹਿਣਾ ਲਿਖਾਰੀ ਦੀ ਭੁੱਲ ਹੈ।
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥੨॥੩॥੫॥ (ਪੰਨਾ ੭੨੨)
ਜਾਂ ਏਹੁ ਸਬਦੁ ਬਾਬੈ ਕੀਤਾ ਤਾਂ ਇਕੁ ਬਿਰਾਮਣੁ ਮੇਵੈ ਕੀ ਚੰਗੇਰਿ ਘਿਨਿ ਆਇਆ, ਆਇ ਮਿਲਿਆ। ਆਖਿਓਸੁ 'ਮਿਹਰਵਾਨੁ, ਏਹੁ ਜੈ ਸਬਦੁ ਗਜਬ ਕਾ ਕੀਤਾ ਹੈ ਸੋ ਫੇਰੀਐ । ਤਬ ਬਾਬੇ ਆਖਿਆ: 'ਸੁਆਮੀ ਹੁਣਿ ਫਿਰਣ ਤੇ ਰਹਿਆ, ਹੁਣ ਵਗੀ ਹੈ, ਪਰ ਤੂੰ ਆਇ ਮਿਲਿਆ ਹੈ। ਸੋ ਬਖਸ਼ਿਆ ਹੈਂ, ਪਰ ਬਾਰਾ ਕੋਸ ਏਥਹੁੰ ਇਕ ਟੋਬਾ ਹੈ, ਤੂ ਉਥੈ ਆਪਣਾ ਕੁਟੁੰਬੁ ਲੈਕਰਿ ਜਾਹਿ, ਏਥੇ ਰਹਿਣਾ ਨਾਹੀ। ਜੇ ਏਥੇ ਰਹੇਂਗਾ, ਤਾਂ ਮਾਰੀਅਹਿਂਗਾ'। ਤਬ ਓਥਹੁ ਬਾਮਣੁ ਟਬਰ ਲੈਇ ਕਰਿ ਬਾਰਹ ਕੋਸਾਂ ਲੈ ਗਿਇਆ। ਉਜਾੜਿ ਵਿਚਿ ਜਾਇ ਬੈਠਾ। ਜਿਥੈ ਕੁਦਰਤਿ ਨਾਲਿ ਸੁਬਾਹ ਹੋਈ ਤਿਥੈ ਮੀਰੁ ਬਾਬਰੁ ਪਤਸਾਹੁ ਪਇਆ। ਜਿਉ ਪਇਆ, ਤਿਉ ਸੈਦ ਪੁਰੁ ਮਾਰਿਓਸੁ। ਆਸਿ ਪਾਸਿ ਗਿਰਾਉ ਸਭ ਮਾਰੇ। ਹਿੰਦੂ ਮੁਸਲਮਾਨਿ ਸਭਿ ਕਤਲਾਮ ਕੀਤੇ। ਘਰ ਲੁਟੇ, ਢਾਹੇ। ਇਜੇਹੀ ਮਾਰੁ ਬਾਬੈ ਦੇ ਸਬਦਿ ਕੀਤੀ ਪਠਾਣਾਂ ਜੋਗੁ। ਮਹਾਂ ਪੁਰਖਾਂ ਦਾ ਗਜਬੁ ਹੋਆ, ਖੁਦਾਇ ਮੰਨੈ ਫਕੀਰਾਂ ਨੂੰ, ਫਕੀਰਾਂ ਮੰਨਿਆਂ ਖੁਦਾਇ। ਫਕੀਰਾਂ ਦਾ ਅਰਾਧਿਆ" ਖੁਦਾਇ ਸੁਣਦਾ
੧. ਪਰ ਬਾਰਾ ਕੋਸ ਏਥਹੁ' ਦੀ ਥਾਂ 'ਇਥੋਂ ਬਾਹਰ ਕੇਹ ਦੁਹੁ ਉਪਰ ਪਾਠ ਹਾ:ਬਾ:ਨੁ: ਦਾ ਹੈ
੨. 'ਬਾਰਹ ਕੇਸ' ਪਾਠ ਹਾ:ਬਾ:ਨੁ: ਵਿਚ ਨਹੀਂ ਹੈ।
੩. 'ਨੂੰ ਪਾਠ ਹਾ:ਬਾ:ਨੁ: ਦਾ ਹੈ।
੪. ਅਰਾਧਿਆਂ ਦੀ ਥਾਂ ਹਾ:ਬਾ:ਨੁਸਖੇ ਵਿਚ 'ਆਖਿਆ' ਪਾਠ ਹੈ।
ਹੈ; ਜੋ ਕੁਛ ਫਕੀਰਾਂ ਦੇ ਦਿਲਿ ਹੋਂਦੀ ਹੈ, ਸਾਈ ਕਰਦਾ ਹੈ। ਪਰ ਸੋ ਫਕੀਰੁ ਕਵਣ ਹੈ ? ਜਿ ਮਿਹਰ ਮੁਹਬਤਿ ਵਿਚ ਹੈਨਿ, ਕਮ-ਸੁਆਲ ਹਨ, ਸਿਦਕ ਸਬੂਰੀ ਵਿਚ ਹਨ: ਪੰਚਭੂ ਆਤਮਾ ਵਸਿ ਕੀਤੇ ਹੈਨਿ, ਦੂਰ ਅੰਦੇਸੀ ਭੀ ਨਹੀਂ ਕਰਦੇ, ਫਿਕਰਵਾਨਿ, ਮੇਮ ਦਿਲ ਸਾਦਿਕ ਹੈਂ, ਖੁਦਾਇ ਦੇ ਦਰਵੇਸ ਹੈਂ, ਸਿ ਫਕੀਰ ਉਹ ਹੈਂ। ਇਸ ਗ੍ਰਿਹੀ ਬੰਦੇ ਨੂੰ ਭੀ ਲੋੜੀਦੀ ਹੈ: ਜੇ ਕੋ ਚਹੁ ਵਰਨਾ ਵਿਚਿ ਫਕੀਰੀ ਦਾ ਬੇਖੁ ਕਰੈ, ਹਿੰਦੂ ਮੁਸਲਮਾਨ, ਚੋਰ ਜਾਰੁ, ਵਟਵਾੜਾ ਤਿਸਕੀ ਸੇਵਾ ਕਰਣੀ, ਕਰਮ ਨਾਹੀ ਬੀਚਾਰਣਾ।
ਤਬ ਬਾਬਾ ਅਤੇ ਮਰਦਾਨਾ ਬੰਦਿ ਵਿਚਿ ਆਏ ਸੈਦਪੁਰ ਕੀ। ਤਬ ਮੀਰ ਖਾਨ ਮੁਗਲ ਕੇ ਹਥਿ ਚੜੇ। ਤਬ ਮੀਰ ਖਾਨਿ ਮੁਗਲਿ ਆਖਿਆ; 'ਇਨ ਗੋਲੇਆ ਤਾਈਂ ਲੈ ਚਲਹੁ'। ਤਬ ਬਾਬੇ ਦੇ ਸਿਰ ਪੰਡ ਮਿਲੀ, ਅਤੇ ਮਰਦਾਨੇ ਨੂੰ ਘੋੜਾ ਪਕੜਾਇਆ। ਤਬ ਬਾਬਾ ਬੋਲਿਆ, ਸਬਦੁ:-
ਮਾਰੂ ਮਹਲਾ ੧॥
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ॥
ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ॥੧॥
ਤੇਰੇ ਲਾਲੇ ਕਿਆ ਚਤੁਰਾਈ॥
ਸਾਹਿਬ ਕਾ ਹੁਕਮੁ ਨ ਕਰਣਾ ਜਾਈ॥੧॥ਰਹਾਉ॥
ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ॥
ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ॥੨॥
ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ॥
ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ॥੩॥
ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ॥
ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ
ਪਾਈ॥੪॥੬॥ (ਪੰਨਾ ੯੯੧)
*ਇਹ ਕਰਤਾ ਜੀ ਨੇ ਆਪਣੀ ਵਲੋਂ ਉਪਦੇਸ਼ ਆਖਿਆ ਹੈ
ਤਾਂ ਮਰਦਾਨੇ ਅਰਜੁ ਕੀਤਾ, ਆਖਿਓਸੁ: 'ਜੀ ਇਨਾਂ ਦੇ ਬਾਬਿ ਕਿਆ ਵਰਤੀ ? ਜੇ ਪੈਰਾਂ ਤੇ ਉਬਾਹਣੀਆਂ ਹੈਨਿ, ਅਤੇ ਰੋਂਦੀਆਂ ਹੈਨਿ। ਤਬਿ ਬਾਬੇ ਆਖਿਆ: 'ਮਰਦਾਨਿਆ! ਰਬਾਬੂ ਵਜਾਇ । ਤਾਂ ਮਰਦਾਨੇ ਆਖਿਆ: 'ਜੀ ਮੇਰੇ ਹਥਿ ਘੋੜਾ ਹੈ'। ਤਾਂ ਬਾਬੇ ਆਖਿਆ: 'ਵਾਹਿਗੁਰੂ ਕਰਕੈ ਘੋੜਾ ਹਥਹੁੰ ਛੋੜਿ ਦਿਹਿ'। ਤਾਂ ਮਰਦਾਨਿ ਘੋੜਾ ਛੋਡਿ ਦਿਤਾ। ਰਬਾਬੁ ਵਜਾਇਆ, ਰਾਗੁ ਤਿਲੰਗ ਕੀਤਾ, ਬਾਬਾ ਬੋਲਿਆ ਸਬਦੁ ਮ:੧
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ॥
ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ॥੨॥
ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ॥ਰਹਾਉ॥
ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ॥
ਜਿਨ ਗੁਰੁ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ॥੨॥
ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ॥
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ॥੩॥
੧. ਹਾ:ਵਾ:ਨੁ: ਵਿਚ ਪਾਠ 'ਮਰਦਿਨਿਆਂ' ਹੈ ਵਲੈਤ ਵਾਲੇ ਲਿਖਾਰੀ ਦੀ ਭੁੱਲ ਹੈ 'ਮਰਦਾਨਿਆ' ਲਿਖਣਾ।
੨. ਇਹ ਸ਼ਬਦ ਚੌਥੇ ਪਾਤਸ਼ਾਹ ਜੀ ਦਾ ਹੈ, ਇਹ ਇਥੇ ਕਰਤਾ ਜੀ ਦੀ ਆਪਣੀ ਯਾ ਕਿਸੇ ਉਤਾਰੇ ਵਾਲੇ ਲਿਖਾਰੀ ਦੀ ਭੁੱਲ ਨਾਲ ਆਯਾ ਹੈ. ਇਸ ਮੋਕੇ ਜੇ ਸ਼ਬਦ ਗੁਰੂ ਜੀ ਨੇ ਉਚਾਰਿਆ ਸੀ ਸੋ ਇਹ ਹੈ:- ਅਸਾ ਮਹਲਾ ੧॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ॥੧॥ ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰਸੁ ਨ ਹੋਈ॥੧॥ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁੱਤੀ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥੨॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ (ਪੰਨਾ ੩੬੦)
ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ॥
ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ॥੪॥
ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ॥
ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ॥੫॥
ਸਾ ਹਰਿ ਤੇਰੀ ਉਸਤਤਿ ਹੈ ਜੇ ਹਰਿ ਪ੍ਰਭ ਭਾਵੈ॥
ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥
ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ॥
ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮ ਸਮਾਲੇ॥੭॥
ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ॥
ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ॥੮॥
ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੇ॥
ਗੁਰਿ ਹਰਿ ਮਾਰਗੁ ਦਸਿਆ ਗੁਰੁ ਪੁੰਨੁ ਵਡ ਪੁੰਨੇ॥੯॥
ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ॥
ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ॥੧੦॥
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ॥
ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ॥੧੧॥
ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ॥
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ॥੧੨॥
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ॥੧੩॥
ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ॥
ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੈ॥੧੪॥
ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ॥
ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ॥੧੫॥
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ॥
ਹਉ ਗੁਰ ਵਿਟਹੁ ਸਦ ਵਰਿਆ ਜਿਨਿ ਦਿਤੜਾ ਨਾਓ॥੧੬॥
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ॥
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ॥੧੭॥
ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ॥
ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ॥੧੮॥
ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ॥
ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ॥੧੯॥
ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ॥
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ॥੨੦॥
ਤੂੰ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ॥
ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ॥੨੧॥
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥੨੨॥੨॥ (ਪੰਨਾ੭੨੫-੨੬)
ਜਬ ਬਾਬੇ ਏਹੁ ਸਬਦੁ ਮਿਲਿਆ ਤਾਂ ਮੀਰਖਾਨੁ ਮੁਗਲੁ ਆਇ ਗਇਆ। ਜਾਂ ਆਇਕੈ ਦੇਖੈ ਤਾਂ ਪੰਡ ਸਿਰ ਉਪਰਿ ਹਥੁ ਭਰਿ ਚਲੀ ਜਾਂਦੀ ਹੈ, ਅਤੇ ਘੋੜਾ ਪਿਛੈ ਲਗਾ ਜਾਂਦਾ ਹੈ। ਤਬ ਸੁਲਤਾਨ ਬਾਬਰ ਪਾਤਿਸਾਹ ਨੂੰ ਖਬਰ ਕੀਤੀ, ਆਖਿਓਸੁ: `ਜੀ ਇਕੁ ਫਕੀਰੁ ਜੋ ਬੰਦਿ ਵਿਚਿ ਆਇਆ। ਹੈ, ਤਿਸਦੇ ਸਿਰ ਉਪਰਿ ਹਥ ਭਰ* ਪੰਡ ਜਾਂਦੀ ਹੈ। ਅਤੇ ਉਸਦੇ ਇਕ ਡੂਮ ਹੈ ਤਿਸਦੇ ਪਿਛੈ ਘੋੜਾ ਜਾਂਦਾ ਹੈ। ਅਰੁ ਰਬਾਬੁ ਵਜਾਇਦਾ ਜਾਂਦਾ ਹੈ, ਖੁਦਾਇ ਦੀ ਬੰਦਗੀ ਕਰਦਾ ਹੈ'। ਤਾਂ ਪਾਤਿਸਾਹੁ ਆਖਿਆ: 'ਐਸੀਆਂ ਫਕੀਰਾਂ ਹੁੰਦਿਆਂ ਸਹਰ ਮਾਰਣਾ ਨਾਹ ਥਾ'। ਤਾਂ ਮੀਰ ਆਖਿਆ: 'ਜੀ ਕਰਮੁ ਕਰਿਕੇ ਦੇਖਹੁ ।
* 'ਹਾਥ ਭਰ' ਪਾਠ ਹਾ:ਬਾ:ਨੁ: ਦਾ ਹੈ।
ਤਬ ਡੇਰੇ ਜਾਇ ਪਾਏ ਕੋਹਾਂ ਦੁਹੁੰ ਉਪਰਿ। ਤਬ ਚਕੀਆਂ ਮਿਲੀਆਂ। ਆਖਿਓਨੈ ਜੋ 'ਦਾਣਾ ਦਲਹੂ ਸਰਕਾਰ ਕਾ' ਪਠਾਣੀ ਅਤੈ ਖਤਰਾਣੀਆਂ ਅਤੇ ਬਾਮਣੀਆਂ ਸਭੇ ਇਕਠੀਆਂ ਬਹਾਲੀਆਂ ਅਤੇ ਚਕੀਆਂ ਅਗੈ ਮਿਲੀਆਂ। ਤਬ ਬਾਬੇ ਨੂੰ ਭੀ ਇਕ* ਚਕੀ ਮਿਲੀ, ਤਾਂ ਬਾਬੇ ਕੀ ਚਕੀ ਆਪੇ ਫਿਰੇ। ਬਾਬਾ ਬੈਠਾ ਗਾਲਾ ਹੀ ਪਾਵੈ। ਤਦਿ ਪਾਤਿਸਾਹੁ ਆਇ ਗਇਆ। ਤਬ ਬਾਬਾ ਬੋਲਿਆ ਸਬਦੁ ਸ੍ਰੀ ਸਤਿਗੁਰੂ ਪ੍ਰਸਾਦਿ:-
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩॥
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ॥
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ॥੧॥
ਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ
ਕਰਿ ਕਰਿ ਦੇਖਹਿ ਵੇਸ॥੧॥ਰਹਾਉ॥
ਜਦਹੁ ਸੀਆ ਵੀਆਂਹੀਆ ਲਾੜੇ ਸੋਹਨਿ ਪਾਸਿ॥
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ॥
ਉਪਰਹੁ ਪਾਣੀ ਵਾਰੀਐ ਝਲੇ ਝਿਮਕਿਨ ਪਾਸਿ॥੨॥
ਇਕ ਲਖੁ ਲਹਨਿ ਬਹਿਠੀਆ ਲਖੁ ਲਹਨਿ ਖੜੀਆ॥
ਗਰੀ ਛੁਹਾਰੇ ਖਾਂਦੀਆ ਮਾਣਨ੍ਹਿ ਸੇਜੜੀਆ॥
ਤਿਨ੍ਹ ਗਲ ਸਿਲਕਾ ਪਾਈਆ ਤੁਟਨ੍ਹਿ ਮੋਤਸਰੀਆ॥੩॥
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹੀ ਰਖੇ ਰੰਗੁ ਲਾਇ॥
ਦੂਤਾ ਨੇ ਫੁਰਮਾਇਆ ਲੈ ਚਲੇ ਪਤਿ ਗਵਾਇ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥੪॥
ਅਗੋ ਦੇ ਜੇ ਚੈਤੀਐ ਤਾਂ ਕਾਇਤੁ ਮਿਲੈ ਸਜਾਇ॥
ਸਾਹਾਂ ਸੁਰਤਿ ਗਵਾਈਆ ਰੰਗੁ ਤਮਾਸੈ ਚਾਇ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥੫॥
*'ਭੀ ਇਕ ਪਾਠ ਹਾ:ਬਾ:ਨ: ਦਾ ਹੈ।
ਇਕਨਾ ਵਖਤ ਖੁਆਈਅਹਿ ਇਕਨ੍ਹਾ ਪੂਜਾ ਜਾਇ॥
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ॥
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ॥੬॥
ਇਕਿ ਘਰਿ ਆਵਹਿ ਆਪਣੇ ਇਕਿ ਮਿਲਿ ਮਿਲਿ ਪੁਛਹਿ ਸੁਖ॥
ਇਕਨ੍ਹਾ ਏਹੇ ਲਿਖਿਆ ਬਹਿ ਬਹਿ ਰੋਵਹਿ ਦੁਖ॥
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ॥੭॥੧੧॥ (ਪੰਨਾ੪੧੭)
ਤਦਹੁ ਪਾਤਿਸਾਹਿ ਪੁਛਿਆ, ਬਾਬਰੁ। ਤਦੋਂ ਬਾਬਾ ਬਿਸਮਾਦ ਕੇ ਘਰਿ ਆਇਆ। ਤਦਹੁ ਕਰਾਮਾਤ ਲਗਾ ਮੰਗਣਿ। ਉਤ ਮਹਿਲਿ ਸਬਦੁ ਹੋਆ ਰਾਗ ਤਿਲੰਗ ਵਿਚ ਮ:੧॥
ਜਿਸ ਤੂੰ ਰਖਹਿ ਮਿਹਰਵਾਨੁ ਕੋਈ ਨ ਸਕੈ ਮਾਰੇ॥
ਤੇਰੀ ਉਪਮਾ ਕਿਆ ਗਨੀ ਤਉ ਅਗਨਤ ਉਧਾਰੇ॥੧॥
ਰਖਿ ਲਹਿ ਪਿਆਰੇ ਰਾਖਿ ਲੇਹ ਮੈ ਦਾਸਰਾ ਤੇਰਾ॥
ਜਲਿ ਥਲਿ ਮਹੀਅਲਿ ਰਵਿ ਰਹਿਆ ਸਚਾ ਠਾਕੁਰ ਮੇਰਾ ॥ਰਹਾਉ॥
ਜੈ ਦੇਉ ਨਾਮਾ ਤੈ ਰਾਖ ਲੀਏ ਤੇਰੇ ਭਗਤਿ ਪਿਆਰੇ॥
ਜਿਨ ਕਉ ਤੈ ਆਪਣਾ ਨਾਮ ਦੀਆ ਸੇ ਤੈ ਪਾਰਿ ਉਤਾਰੇ॥੨॥
ਨਾਮਾ ਸੈਨੁ ਕਬੀਰੁ ਤਿਲੋਚਨ ਤਉ ਰਾਖਿ ਲੀਏ ਤੇਰੇ ਨਾਮ ਸੰਗਿ
ਬਨਿਆ॥ ਰਵਦਾਸੁ ਚਮਿਆਰੁ ਧਾਨਾ ਤਉ ਰਾਖਿ ਲੀਆ ਤੇਰਿਆ
ਭਗਤਾ ਸੰਗਿ ਗਨਿਆ॥੩॥ ਨਾਨਕੁ ਕਰਤਾ ਬੇਨਤੀ ਕੁਲ ਜਾਨਿ
ਕਾ ਹੀਨਾ॥ ਸੰਸਾਰ ਸਾਗਰ ਤੇ ਕਾਢਿ ਕੈ ਅਪੁਨਾ ਕਰਿ ਲੀਨਾ॥੪॥
ਜਾ ਬਾਬੇ ਏਹੁ ਸਬਦੁ ਆਖਿਆ, ਤਾਂ ਪਾਤਿਸਾਹਿ ਬਾਬਰ ਆਇ ਪੈਰ ਚੁੰਮੇ॥ ਆਖਿਓਸੁ: 'ਇਸੁ ਫਕੀਰ ਦੇ ਮੁਹਿ ਵਿਚਿ ਖੁਦਾਇ ਨਦਰਿ ਆਂਵਦਾ
੧. ਹਾ:ਬਾ:ਨੁਸਖੇ ਵਿਚ ਪਦ 'ਇਥੇ ਬਾਬਰ' ਇਥੇ ਹੈ ਨਹੀਂ ਅਤੇ ਇਹ ਭੀ ਬੇਲੋੜਾ ਭਾਸਦਾ ਹੈ।
੨. ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਾ ਹੈ, ਗੁਰਬਾਣੀ ਨਹੀਂ ਹੈ।
ਹੈ । ਤਬ ਲੋਕ ਹਿੰਦੂ ਮੁਸਲਮਾਨ ਸਭ ਸਲਾਮਾਂ ਲਗੇ ਕਰਣਿ। ਤਾਂ ਪਾਤਿਸਾਹ ਆਖਿਆ: ਏ ਦਰਵੇਸ ਕੁਛ ਕਬੂਲ ਕਰ । ਤਾਂ ਬਾਬੇ ਆਖਿਆ: 'ਅਸਾਡੇ ਕੰਮ ਕੁਛੁ ਨਾਹੀਂ, ਪਰੁ ਏਹ ਜੋ ਬੰਦਿ ਹੋਈ ਸੈਦਪੁਰ ਕੀ, ਸੋ ਛੋਡਿ ਦੇਹਿ, ਅਤੈ ਇਨਾ ਕਾ ਕਛੁ ਗਇਆ ਹੈ ਸੋ ਫਿਰਿ ਦੇਹਿ । ਤਬਿ ਬਾਬਰਿ ਪਾਤਿਸਾਹ ਹੁਕਮ ਕੀਤਾ: ਜੋ ਬੰਦ ਹੈ, ਸੋ ਛੱਡ ਦੇਹੁ, ਅਤੇ ਵਸਤੁ ਫਿਰਿ ਦੇਹੁ'। ਤਾਂ ਸੈਦਪੁਰ ਕੀ ਬੰਦਿ ਦਰੋਬਸਤੁ ਛੋਡਿ ਦਿਤੀ। ਤਬ ਬਾਬੇ ਬਿਨਾਂ ਜਾਵਨਿ ਨਾਹੀਂ। ਤਬ ਬਾਬਾ ਤੀਸਰੈ ਦਿਨਿ ਸੈਦਪੁਰ ਫਿਰਿ ਆਇਆ। ਜਾਂ ਆਇ ਕਰਿ ਦਿਖੈ ਤਾਂ ਕੀ ਵੇਖੈ ਸਭ ਕਤਲਾਮ ਪਏ ਹੈਨਿ। ਤਬ ਬਾਬੈ ਆਖਿਆ: 'ਮਰਦਾਨਿਆਂ! ਇਹ ਕਿਆ ਵਰਤੀ? ਤਾਂ ਮਰਦਾਨੇ ਆਖਿਆ: 'ਜੀ ਪਾਤਿਸਾਹ! ਜੋ ਤੁਧੁ ਭਾਣਾਂ ਸਾਈ ਵਰਤੀ। ਤਬ ਬਾਬੈ ਆਖਿਆ: 'ਮਰਦਾਨਿਆ! ਰਬਾਬੂ ਵਜਾਇ । ਮਰਦਾਨੈ ਰਬਾਬੂ ਵਜਾਇਆ ਰਾਗੁ ਆਸਾ ਕੀਤਾ, ਬਾਬੈ ਸਬਦੁ ਉਠਾਇਆ ਮ:੧॥
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ॥
ਕਹਾ ਸੁ ਆਰਸੀਆ ਮੁਹ ਬੰਕੈ ਐਥੈ ਦਿਸਹਿ ਨਾਹੀ॥੧॥
ਇਹੁ ਜਗੁ ਤੇਰਾ ਤੂ ਗੋਸਾਈ॥ ਏਕ ਘੜੀ ਮਹਿ ਥਾਪਿ ਉਥਾਪੈ ਜਰੁ
ਵੰਡਿ ਦੇਵਹਿ ਭਾਂਈ॥੧॥ਰਹਾਉ॥
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ॥
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨਾ ਪਾਈ॥
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ॥੨॥
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
ਜਿਸ ਨੇ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥੩॥
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥੪॥
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥
ਓਨੀ ਤੁਪਕ ਤਾਣਿ ਚਲਾਈ ਓਨ੍ਹੀ ਹਸਤਿ ਚਿੜਾਈ॥
ਜਿਨ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ ਭਾਈ॥੫॥
ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ॥
ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨਾ ਵਾਸੁ ਮਸਾਣੀ॥
ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰੈਣਿ ਵਿਹਾਣੀ॥੬॥
ਆਪੇ ਕਰੇ ਕਰਾਏ ਕਰਤਾ ਕਿਸ ਨੇ ਆਖਿ ਸੁਣਾਈਐ॥
ਦੁਖੁ ਸੁਖੁ ਤੇਰੈ ਭਾਣੇ ਹੋਵੈ ਕਿਸ ਥੈ ਜਾਇ ਰੂਆਈਐ॥
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥੭॥੧੨॥ (ਪੰਨਾ ੪੧੭-੧੮)
ਤਬ ਬਾਬਰਵਾਣੀ ਪੂਰੀ ਹੋਈ, ਲਾਇ ਕਰ ਘਰ ਆਇਆ। ਤਿਤੁ ਮਹਿਲੇ ਬਾਬੇ ਸਬਦੁ ਕੀਤਾ ਰਾਗੁ ਸੋਰਠਿ ਵਿਚਿ ਮ:੧॥
ਸੋਰਠਿ ਮਹਲਾ ੫॥
ਗਈ ਬਹੇੜ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ॥
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
ਹਰਿ ਜੀਉ ਨਿਮਾਣਿਆ ਤੂ ਮਾਣੁ॥ ਨਿਚੀਜਿਆ ਚੀਜ ਕਰੇ ਮੇਰਾ
ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ॥ਰਹਾਉ॥
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥
ਕਰਿ ਉਪਦੇਸ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਹਰਿ
੧. 'ਪੂਰੀ ਹੋਈ ਤੋਂ....ਆਇਆ' ਤੱਕ ਦਾ ਪਾਠ ਹਾਂ:ਬਾ:ਨੁ: ਦਾ ਹੈ। ਵਲੈਤੀ ਪੇਥੀ ਵਿਚ ਏਸ ਦੀ ਥਾਂ ਪਾਠ ਕੇਵਲ ਏਹ ਹੈ 'ਪਰੀ ਹੋਈ।
੨. ਇਹ ਸ਼ਬਦ ਪੰਚਮ ਪਾਤਿਸਾਹਿ ਜੀ ਦਾ ਹੈ, ਲਿਖਾਰੀ ਦੀ ਯਾ ਕਰਤਾ ਦੀ ਭੁੱਲ ਹੈ।
ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ॥
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ॥
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ॥੩॥
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ॥
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੇ ਮਨ ਕੀ ਚਿੰਤੀ॥
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥ (ਪੰਨਾ ੬੨੪)
ਤਬਿ ਬਾਬਾ ਸੈਦਪੁਰ ਵਿਚਿ ਆਇਆ। ਤਾਂ ਲੋਕ ਹਿੰਦੂ ਮੁਸਲਮਾਨ ਲਾਗੇ ਮੁਰਦੇ ਦਬਣਿ, ਜਲਾਵਣਿ। ਘਰ ਘਰਿ ਲਗੇ ਰੋਵਣਿ ਪਿਟਣਿ। ਓਹ ਓਹੁ ਲਗੇ ਕਰਣਿ। ਤਬ ਗੁਰੂ ਬਾਬਾ ਬਿਸਮਾਦ ਵਿਚਿ ਆਇਆ। ਤਿਸੁ ਮਹਿਲੇ ਸ਼ਬਦ ਹੋਆ ਰਾਗੁ ਆਸਾ ਕਾਫੀ ਘਰੁ ੨॥
ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ॥
ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ॥੧॥
ਜਾਗਹੁ ਜਾਗਹੁ ਸੂਤਿਹੇ ਚਲਿਆ ਵਣਜਾਰਾ॥੧॥ਰਹਾਉ॥
ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ॥
ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ॥੨॥
ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ॥
ਤੁਮ ਰੋਵਹੁਗੇ ਉਸ ਨੋ ਤੁਮ ਕਉ ਕਉਣੁ ਰੋਈ॥੩॥
ਧੰਧਾ ਪਿਟਿਹੁ ਭਾਈਹੋ ਤੁਮ੍ ਕੂੜੁ ਕਮਾਵਹੁ॥
ਓਹੁ ਨ ਸੁਣਈ ਕਤ ਹੀ ਤੁਮ੍ ਲੋਕ ਸੁਣਾਵਹੁ॥੪॥
ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ॥
ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ॥੫॥
ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ॥
ਤਾ ਧਨੁ ਸੰਚਹੁ ਦੇਖਿਕੈ ਬੂਝਹੁ ਬੀਚਾਰੇ॥੬॥
ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ॥
ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ॥੭॥
ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ॥
ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ॥੮॥
ਕਰਮੁ ਹਵੈ ਸਤਿਗੁਰੁ ਮਿਲੈ ਬੁਝੈ ਬੀਚਾਰਾ॥
ਨਾਮੁ ਵਖਾਣੈ ਸੁਣੇ ਨਾਮੁ ਨਾਮੈ ਬਿਉਹਾਰਾ॥੯॥
ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ॥
ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ॥੧੦॥੧੩॥ (ਪੰਨਾ ੪੧੮)
ਤਬ ਇਕ ਦਿਨਿ ਮਰਦਾਨੈ ਅਰਜੁ ਕੀਤਾ, ਆਖਿਓਸੁ: 'ਜੀ ਇਹ ਤਾਂ ਇਕਸੈ ਵਿਗਾੜਿਆ, ਅਤੈ ਇਤਨੇ ਕਿਉ ਮਾਰੇ?' ਤਬ ਗੁਰੂ ਬਾਬੈ ਆਖਿਆ, 'ਮਰਦਾਨਿਆ! ਓਸ ਦਰਖਤ ਤਲੈ ਜਾਇ ਸਉਂ, ਜਾਂ ਉਠਹਿਗਾ ਤਾਂ ਜਬਾਬੁ ਦੇਹਗੇ। ਤਬਿ ਮਰਦਾਨਾ ਜਾਇ ਸੁਤਾ। ਤਾਂ ਏਕ ਬੂੰਦ ਚਿਕਣਾਈ ਕੀਪਈ ਥੀ ਸੀਨੇ ਉਪਰਿ, ਰੋਟੀ ਖਾਂਦਿਆ। ਜਿਉ ਸੁਤਾ ਥਾ, ਤਿਉ ਕੀੜੀਆਂ ਆਇ ਲਗੀਆਂ। ਇਕ ਜੇ ਕੀੜੀ ਲੜੀ ਸੁਤੇ ਹੋਏ ਨੂੰ ਤਾਂ ਹਥਿ ਨਾਲ ਸਭੇ ਮਲਿ ਸਟੀਆ। ਤਾਂ ਬਾਬੇ ਆਖਿਆ: 'ਕਿਆ ਕੀਤੇ ਵੇ ਮਰਦਾਨਿਆਂ? ਤਾਂ ਮਰਦਾਨਿ ਆਖਿਆ: 'ਜੀ ਕੋਈ ਹਿਕ ਜੇ ਲੜੀ ਸਭੇ ਮਰਿ ਗਈਆ'। ਤਾਂ ਬਾਬਾ ਹਸਿਆ, ਆਖਿਓਸੁ: 'ਮਰਦਾਨਿਆਂ। ਇਵੇਂ ਹੀ ਮਰਦੀ ਆਈ" ਇਕਸ ਦਾ ਸਦਕਾ। ਤਾਂ ਮਰਦਾਨਾ ਆਇ ਪੈਰੀਂ ਪਇਆ। ਤਬ ਸੈਦਪੁਰ ਕ ਲੋਕੁ ਬਹੁਤੁ ਨਾਉਂ ਧਰੀਕ ਸਿਖਾਂ ਹੋਆ। ਤਬ ਝਾੜੂ ਕਲਾਲੁ ਬੰਦਿ ਵਿਚਿ ਥਾ, ਓਨਿ ਲਿਖਿ ਲਇਆ, ਖਰੜ ਖਾਨ ਪੁਰ
੧. ਬਾਬਾ ਜੀ ਦੇ ਹਸਣ' ਤੋਂ ਤੇ 'ਮਰਦੀ ਆਈ' ਆਦਿ ਪਦਾਂ ਤੋਂ ਸਪਸ਼ਟ ਹੈ ਕਿ ਗੁਰੂ ਜੀ ਇਸ ਜਗਤ ਦਾ ਆਮ ਵਰਤਾਰਾ ਦੱਸ ਰਹੇ ਹਨ, ਜੇ ਭੁੱਲ ਵਾਲਾ ਹੈ, ਤੇ ਇਸਨੂੰ ਮਖੌਲ ਕਰ ਰਹੇ ਹਨ, ਰੱਬੀ ਕਾਨੂੰਨ ਇਸ ਨੂੰ ਨਹੀਂ ਦੱਸ ਰਹੇ।
੨. ਸਿਖ ਪਾਠ ਹਾ:ਬਾ:ਨੁਸਖੇ ਦਾ ਹੈ।
ਕਾ ਥਾ ਪਰੁ ਸੰਗਤਿ ਵਿਚਿ ਗਵਿਆਛਣੀ, ਤਵ ਕਾ ਉਦਾਸੀ ਹੋਆ॥ ਤਦਹੁ ਬਾਬਾ ਓਥਹੁੰ ਰਵਦਾ ਰਹਿਆ*। ਬੋਲੇ ਵਾਹਿਗੁਰੂ।
*'ਤਬ ਝਾੜੂ...ਤੋਂ ਰਵਦਾ ਰਹਿਆ ਦੀ ਥਾਂ ਹਾ:ਬਾ:ਨ: ਵਿਚ ਐਉਂ ਲੰਮੀ ਸਾਖੀ ਲਿਖੀ ਹੈ:- ਤਬ ਫਿਰ ਪਿਛੋਂ ਜਾਇ ਲਸ਼ਕਰ ਵਿਚ ਵੜਿਆ। ਮੀਰ ਬਾਬਰ ਜੇ ਥਾ, ਸੇ ਕਲੰਦਰ ਥਾ। ਦਿਨ ਕਉ ਪਾਤਸ਼ਾਹੀ ਕਰਦਾ ਥਾ ਅਰ ਰਾਤ ਕਉ ਪੈਰੀਂ ਸੰਗਲ ਘੱਤ ਕਰ ਸਿਰ ਤਲਵਾਇਆ ਬੰਦਗੀ ਕਰਦਾ ਥਾ। ਪਿਛਲੀ ਰਾਤ ਰਹਿੰਦੀ ਉਠਕੇ ਬਹੁਤ ਬੰਦਗੀ ਕਰਦਾ ਥਾ, ਅਰ ਜਾ ਸੁਬਾਹ ਹੋਵੈ ਤਾ ਉਠ ਕਰ ਨਿਮਾਜ ਕਰੇ। ਤੀਹੇ ਸਿਪਾਰੇ ਕੁਰਾਨ ਕੇ ਪੜੇ ਤਾਂ ਫਿਰ ਪਿਛੈ ਭੰਗ ਖਾਵੇ, ਜਾ ਬਾਬਾ ਲਸ਼ਕਰ ਵਿਚ ਵੜਿਆ ਤਾਂ ਲੱਗਾ ਸ਼ਬਦ ਗਾਵਣੀ। ਬੰਦੀਵਾਨ ਭੀ ਪਾਸੇ ਹੋਵਣ। ਬੰਦੀਵਾਨਾਂ ਵਲੋਂ ਵੇਖ ਕਰ ਬਾਬਾ ਬਹੁਤ ਆਜਜ਼ ਹੋਵੇ। ਤਾਂ ਬਾਬੇ ਆਖਿਆ: 'ਮਰਦਾਨਿਆਂ ਰਬਾਬੂ ਵਜਾਇ । ਤਾਂ ਬਾਬੇ ਸ਼ਬਦ ਕੀਤਾ ਰਾਗੁ ਆਸਾ ਵਿਚ:- ਆਸਾ ਮਹਲਾ੧ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੇਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੋਂ ਕੀ ਦਰਦੁ ਨ ਆਇਆ॥੧॥ ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੈ ਤਾਂ ਮਨਿ ਰੋਸੁ ਨ ਹੋਈ॥੧॥ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗਏ ਕੁੱਤੀ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥੨॥ ਜੇ ਕੇ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੇ ਨਦਰੀ ਕੀੜਾ ਆਵੈ ਜੇਤੇ ਚੁਗੇ ਦਾਣੇ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੈ॥੩॥੫॥੩੯॥ (ਪੰਨਾ ੩੬੦)
ਜਾ ਇਹ ਸ਼ਬਦ ਮੀਰ ਬਾਬਰ ਸੁਣਿਆਂ, ਤਾਂ ਆਖਿਓਸੁ। 'ਯਾਰੇ! ਇਸ ਫਕੀਰ ਕਉ ਲੈ ਆਵਹੁ ॥ ਤਾਂ ਆਦਮੀ ਗਏ, ਬਾਬੇ ਕਉ ਲੈਕਰ ਹਾਜਰ ਕੀਤਾ। ਤਬ ਬਾਬਰ ਕਹਿਆ: 'ਫ਼ਕੀਰ ਜੀ! ਇਹ ਜੋ ਅਵਾਜ ਕੀਆ ਹੈ, ਜੇ ਫੇਰ ਕਰੋ'। ਤਬ ਬਾਬੇ ਫੇਰ ਓਹ ਸਬਦ ਸੁਣਾਇਆ। ਤਾਂ ਬਾਬਰ ਕੇ ਕਪਾਟ ਖੁਲ੍ਹ ਗਏ। ਤਬ ਬਾਬਰ ਕਹਿਆ: 'ਯਾਰੇ। ਇਹ ਫ਼ਕੀਰ ਭਲਾ ਹੈ। ਤਬ ਤਮਾਚਾ ਭੰਗ ਕਾ ਖੋਲਿਆ, ਬਾਬੇ ਕੇ ਅਗੈ ਰਖਿਓਸੁ ਕਹਿਓਸੁ: 'ਫਕੀਰ ਜੀ ਭੰਗ ਖਾਹਿ। ਤਬ ਬਾਬੇ ਕਹਿਆ:- 'ਮੀਰ ਜੀ! ਮੈਂ ਭੰਗ ਖਾਈ ਹੈ, ਮੈਂ ਐਸੀ ਭੰਗ ਖਾਈ ਹੈ, ਤਿਸਕਾ ਅਮਲ ਕਦੇ ਨਾਹੀਂ ਉਤਰਦਾ ਤਬ ਬਾਬਰ ਕਹਿਆ: 'ਜੀ ਉਹ ਅਮਲ ਕਉਣ ਹੈ, ਜਿਸਕਾ ਅਮਲ ਕਦੇ ਨਾਹੀਂ ਉਤਰਤਾ ਤਬ ਬਾਬੇ ਕਹਿਆ: `ਮਰਦਾਨਿਆਂ, ਰਬਾਬ ਵਜਾਇ।
(ਬਾਕੀ ਟੂਕ ਦੇਖੋ ਅਗਲੇ ਪੰਨੇ 'ਤੇ)
(ਪੰਨਾ ੧੨੮ ਦੀ ਬਾਕੀ ਟੂਕ) ਤਾਂ ਬਾਬੇ ਸ਼ਬਦ ਕੀਤਾ ਤਿਲੰਗ ਵਿਚ:- ਤਿਲੰਗ ਮਹਲਾ ੧ ਘਰੁ ੨॥ ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥ ਮੈ ਦੇਵਾਨਾ ਭਇਆ ਅਤੀਤੁ॥ ਕਰ ਕਾਸਾ ਦਰਸਨ ਕੀ ਭੂਖ॥ ਮੈ ਦਰਿ ਮਾਗਉ ਨੀਤਾ ਨੀਤ॥੧॥ਤਉ ਦਰਸਨ ਕੀ ਕਰਉ ਸਮਾਇ॥ ਮੈ ਦਰਿ ਮਾਗਤੁ ਭੀਖਿਆ ਪਾਇ॥੧॥ਰਹਾਉ॥ ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜਣਾ॥ ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥ ਘਿਅ ਪਟ ਭਾਂਡਾ ਕਹੇ ਨ ਕੋਇ॥ ਐਸਾ ਭਗਤੁ ਵਰਨ ਮਹਿ ਹੋਇ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ॥ ਨਾਨਕ ਤਿਨ ਦਰਿ ਭੀਖਿਆ ਪਾਇ॥੩॥੧॥੨॥ (ਪੰਨਾ ੭੨੧) ਜਬ ਏਹ ਸਬਦ ਬਾਬੇ ਕਹਿਆ, ਤਾ ਮੀਰ ਬਾਥਰ ਬਹੁਤ ਖੁਸਾਲ ਹੋਇਆ, ਕਹਿਓਸੁ: 'ਫਕੀਰ ਜੀ! ਮੇਰੇ ਸਾਥ ਚਲ। ਤਾਂ ਬਾਬੇ ਕਹਿਆ: 'ਮੀਰ ਜੀ! ਏਕ ਦਿਨ ਤੇਰੇ ਪਾਸ ਰਹਾਂਗਾ। ਤਾਂ ਫੇਰ ਬਾਬਰ ਕਹਿਆ: ਜੀ ਤਿੰਨ ਦਿਨ ਰਹੇ। ਤਾਂ ਬਾਬੇ ਕਹਿਆ' 'ਰਹਾਂਗਾ'। ਪਰ ਬਾਬਾ ਬੰਦੀਵਾਨਾਂ ਵਲੋਂ ਦੇਖ ਕੇ ਬਹੁਤ ਗ਼ਮ ਖਾਵੇ। ਤਾਂ ਬਾਬੇ ਆਖਿਆ: 'ਮਰਦਾਨਿਆਂ, ਰਬਾਬ ਵਜਾਇ'। ਤਾਂ ਮਰਦਾਨੇ ਰਬਾਬ ਬਜਾਇਆ, ਬਾਬੇ ਸਬਦ ਬੋਲਿਆ ਰਾਗ ਆਸਾ ਵਿਚ। ਤਾਂ ਏਹ ਸ਼ਬਦ ਬੋਲਿਆ (ਏਥੇ ਕੋਈ ਸ਼ਬਦ ਨਹੀਂ ਦਿਤਾ, ਪਰ ਭਾਵ ਪਿਛਲੇ ਸ਼ਬਦ ਤੋਂ ਪ੍ਰਤੀਤ ਹੁੰਦਾ ਹੈ, ਜਿਸ ਦੀ ਪਹਿਲੀ ਤੁਕ 'ਖੁਰਾਸਾਨ ਖਸਮਾਨਾ' ਹੈ। ਸੰਪਾਦਿਕ) ਤਾਂ ਹਾਲਤ ਵਿਚ ਆਇ ਗਇਆ। ਬਾਬਾ ਪੈ ਰਹਿਆ ਤਾਂ ਬਾਬਰ ਆਇ ਉਪਰ ਖੜਾ ਹੋਆ, ਆਖਿਓਸੁ: 'ਫਕੀਰ ਕਉ ਕਿਆ ਹੂਆ? ਤਾਂ ਲੋਕਾਂ ਕਹਿਆ: 'ਜੀ ਇਹ ਫਕੀਰ ਦਰਦਵੰਦ ਹੈ, ਖੁਦਾਇ ਦਾ ਗਜਬ ਦੇਖ ਕੇ ਹਾਲਤ ਵਿਚ ਆਇਆ ਹੈ।
ਤਾਂ ਬਾਬਰ ਕਹਿਆ: 'ਯਾਰੋ, ਖੁਦਾ ਅਗੈ ਹੱਥ ਜੋੜਹੁ ਜੋ ਇਹ ਫ਼ਕੀਰ ਖੜਾ ਹੋਵੈ ਤਬ ਬਾਬਾ ਉਠ ਬੈਠਾ। ਬਾਬੇ ਦੇ ਉਠਣੇ ਨਾਲ ਐਸਾ ਚਾਨਣਾ ਹੋਆ ਆਖੀਐ ਕਈ ਹਜ਼ਾਰ ਸੂਰਜ ਚੜੇ ਹੈਨ, ਤਾਂ ਬਾਬਰ ਸਲਾਮ ਕੀਤਾ, ਆਖਿਓਸੁ: 'ਜੀ ਤੂੰ ਮੇਹਰਬਾਨ ਹੋਹੁ' । ਤਾਂ ਬਾਬੇ ਕਹਿਆ: 'ਮੀਰ ਜੀ, ਜੇ ਤੂੰ ਮੇਹਰ ਚਾਹਤਾ ਹੈਂ, ਤਾਂ ਬੰਦੀਵਾਨ ਛੋਡ ਦੇਹ। ਤਾਂ ਬਾਬਰ ਕਹਿਆ: 'ਜੀ ਇਕ ਅਰਜ ਹੈ, ਜੇ ਹੁਕਮ ਹੋਵੇ ਤਾਂ ਕਹਾ'। ਤਾਂ ਬਾਬੇ ਕਹਿਆ: 'ਕਹੇ ਜੀ'। ਕਹਿਆ 'ਜੀ: ਇਕ ਬਚਨੁ ਦੇਹੁ ਤਾਂ ਛੋਡਾਂ । ਤਾਂ ਬਾਬੇ ਕਹਿਆ: 'ਕਿਛੁ ਤੂੰ ਮੰਗ' ਤਾਂ ਬਾਬਰ ਕਹਿਆ: 'ਜੀ ਮੈਂ ਏਹੀ ਮੰਗਦਾ ਹਾਂ, ਜੇ ਮੇਰੀ ਪਾਤਸ਼ਾਹੀ ਕੁਰਸੀ ਬਕੁਰਸੀ ਚਲੀ ਜਾਇ'। ਤਾਂ ਬਾਬੇ ਕਹਿਆ। 'ਤੇਰੀ ਪਾਤਸ਼ਾਹੀ ਚਿਰ ਤਾਈਂ ਚਲੇਗੀ' ਤਾਂ ਬਾਬਰ ਸਲਾਮ ਕੀਤਾ। ਸਗਲੇ ਬੰਦੀਵਾਨ ਪਹਿਰਾਇਕੈ ਛੋਡ ਦੀਏ। ਤਾਂ ਬਾਬਾ ਬਹੁਤ ਖੁਸੀ ਹੋਇਆ। ਤਾਂ ਬਾਬਾ ਨਾਨਕ ਬਾਬਰ ਨਾਲੋਂ ਵਿਦਿਆ ਹੋਇਆ। ਤਦਹੁ ਬਾਬਾ ਉਥਹੁ ਰਵਦਾ ਰਹਿਆ:। ਬੋਲੇ ਵਾਹਿਗੁਰੂ:
੩੬. ਗੋਸਟ ਮੀਆਂ ਮਿੱਠਾ
ਪਸਰੂਰ ਵਿਚਦੇ ਮੀਯੇ ਮਿਠੇ ਦੇ ਕੋਟਲੇ ਵਿਚ ਆਇ ਨਿਕਲੇ ਕੇਸ ਅਧ ਉਪਰਿ। ਉਥੇ ਬਾਗ ਵਿਚਿ ਜਾਇ ਬੈਠੇ । ਤਬ ਮੀਏ ਮਿਠੇ ਨੂੰ ਅਗਾਹ ਹੋਈ, ਆਪਣਿਆਂ, ਮੁਰੀਦਾਂ ਵਿਚਿ ਆਖਿਓਸੁ: 'ਜੋ ਨਾਨਕੁ ਭਲਾ ਫਕੀਰੁ ਹੈ ਪਰ ਜੋ ਆਸਾਨੇ ਮਿਲੇਗਾ ਤਾਂ ਇਉਂ ਤਾਰਾ ਲੈਹਿੰਗਿ ਜਿਉਂ ਦੁਧ ਉਪਰਹੁ ਮਲਾਈ ਤਾਰਿ ਲਈਦੀ ਹੈ । ਤਬ ਬਾਬੇ ਆਖਿਆ: ਮਰਦਾਨਿਆਂ। ਸੁਣਿ, ਮਿਠਾ" ਕਿਆ ਆਖਿਆ ਹੈ'। ਤਬ ਗੁਰੂ ਬਾਬਾ ਬੋਲਿਆ: 'ਮਰਦਾਨਿਆਂ! ਜਾਂ ਮਿੱਠਾ ਅਸਾਨੂੰ ਮਿਲੇਗਾ, ਤਾਂ ਇਉਂ ਨਿਚੋੜਿ ਲੈਹਿਗੇ ਜਿਉਂ ਨਿੰਬੂ ਵਿਚਹੁ ਰਸੁ ਨਿਚੋੜਿ ਲੀਚਦਾ ਹੈ। ਤਬ ਮੀਆਂ ਮਿਠਾ ਉਠਿ ਖੜਾ ਹੋਆ, ਆਖਿਓਸੁ: ਚਾਲਹੁ ਯਾਰੋ! ਨਾਨਕ ਦਾ ਦੀਦਾਰੁ ਰਹੇ ਹਾਂ'। ਤਾਂ ਮੁਰੀਦਾਂ ਆਖਿਆ: 'ਤੁਸਾਂ ਅਗੇ ਅਵਾਜ ਕੀਤਾ ਆਹਾ, ਜੋ ਨਾਨਕੁ ਅਸਾਨੂੰ 'ਮਿਲੈਗਾ, ਤਾਂ ਇਉਂ ਤਾਰਿ ਲੇਹਿਗੇ ਜਿਉ ਦੁਧੁ ਉਪਰਹੁੰ ਮਲਾਈ ਤਾਰਿ ਲਈਦੀ ਹੈ। ਤਾਂ ਮੀਆਂ ਮਿਠਾ ਬੋਲਿਆ: ਜੇ ਉਥਹੁੰ ਅਵਾਜੁ ਆਇਆ ਹੈ- ਜਿਉ ਨਿੰਬੂ ਵਿਚਹੁੰ ਰਸੁ ਨਿਚੋੜਿ ਲੀਚਦਾ ਹੈ ਤਿਉਂ, ਜਾਂ ਮਿਲੇਗਾ। ਤਾਂ ਇਉ ਨਿਚੋੜਿ ਲੈਹਿੰਗੇ-। ਤਾਂ ਦੁਧ ਕਾ ਕੁਛ ਨ ਜਾਵੈਗਾ ਮਲਾਈ ਉਤਰੀ ਅਤੇ ਨਿੰਬੂ ਨਿਚੋੜਿਆਂ ਫੇਗੂ ਹੋਵੇਗਾ'। ਤਬ ਮੀਆਂ ਮਿਠਾ ਦੀਦਾਰੁ ਦੇਖਣਿ ਆਇਆ. ਆਇ ਦੁਆਇ ਸਲਾਮ ਕਰਿਕੈ ਬੈਠਿ ਗਇਆ, ਗੋਸਟਿ ਮਹਲਾ ੧॥ ਤਬ ਮੀਆਂ ਮਿਠਾ ਬੋਲਿਆ:-
ਸਲੋਕੁ॥ ਅਵਲ ਨਾਉ ਖੁਦਾਇ ਕਾ ਦੂਜਾ ਨਬੀ ਰਸੂਲੁ
ਨਾਨਕ ਕਲਮਾ ਜੇ ਪੜਹਿ ਤਾਂ ਦਰਗਹ ਪਵਹਿ ਕਬੂਲ ॥
੧. ਹਾ:ਬਾ:ਨੁ: ਵਿਚ ਏਥੇ ਪਾਠ ਹੈ: `ਤਾਂ ਇਉਂ ਨਿਚੋੜ ਲੈਹਾਰੀ।
੨. ਤਾਰ ਦਾ ਮਤਲਬ 'ਉਤਾਰ' ਹੈ ਜੋ ਅੱਗੇ ਚੱਲ ਕੇ ਸਾਫ ਲਿਖਿਆ ਹੈ 'ਤਾਂ ਦੁਧ ਦਾ ਕੁਛ ਨਾ ਜਾਵੇਗਾ ਮਲਾਈ ਉਤਾਰੀ। ' ੩. ਹਾ:ਬਾ:ਨੁਸਖੇ ਦਾ ਪਾਠ ਹੈ 'ਮੀਆ ਮਿਠਾ'।
੪. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈਂ, ਮੀਏਂ ਮਿੱਠੇ ਦਾ ਕਥਨ ਹੈ।
ਤਬ ਬਾਬੇ ਜਬਾਬੁ ਦਿਤਾ:-
ਅਵਲ ਨਾਉ ਖੁਦਾਇ ਕਾ ਦਰਿ ਦਰਵਾਨ ਰਸੂਲੁ॥
ਸੇਖਾ ਨੀਅਤ ਰਾਸਿ ਕਰਿ ਤਾਂ ਦਰਗਹਿ ਪਵਹਿ ਕਾਬੂਲੁ ॥੧॥
ਤਾਂ ਬਾਬੈ ਆਖਿਆ: 'ਸੇਖ ਮਿਠਾ! ਉਸ ਦਰ ਦੁਇ ਦੀ ਠਉੜ ਨਾਹੀਂ, ਜੋ ਕੋਈ ਰਹਿੰਦਾ ਹੈ, ਸੋ ਹਿਕੇ ਹੋਆ ਰਹਂਦਾ ਹੈ । ਤਾਂ ਸੇਖਿ ਮਿਠੇ ਆਖਿਆ; 'ਜੋ ਨਾਨਕ! ਬਿਨੁ ਤੇਲੁ ਦੀਵਾ ਜਲਦਾ ਹੈ? ਸਲੋਕ।।
ਸਿਰੀ ਰਾਗੁ ਮਹਲਾ ੧ ਘਰੁ ੫॥
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ॥
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ॥੧॥
ਬਿਨੁ ਤੇਲ ਦੀਵਾ ਕਿਉ ਜਲੈ॥੧॥ਰਹਾਉ॥
ਤਬ ਬਾਬੇ ਜਬਾਬੁ ਦਿਤਾ, ਸਲੋਕ:-
ਪੋਥੀ ਪੁਰਾਣ ਕਮਾਈਐ॥ ਭਉ ਵਟੀ ਇਤੁ ਤਨਿ ਪਾਈਐ॥
ਸਚੁ ਬੂਝਣੁ ਆਣਿ ਜਲਾਈਐ॥੨॥ ਇਹੁ ਤੇਲੁ ਦੀਵਾ ਇਉ ਜਲੈ॥
ਕਰਿ ਚਾਨਣੁ ਸਾਹਿਬ ਤਉ ਮਿਲੈ॥੧॥ਰਹਾਉ॥
ਇਤੁ ਤਿਨ ਲਾਗੈ ਬਾਣੀਆ॥ ਸੁਖੁ ਹੋਵੈ ਸੇਵ ਕਮਾਣੀਆ॥
ਸਭ ਦੁਨੀਆ ਆਵਣ ਜਾਣੀਆ॥੩॥ ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥੪॥੩੩॥ (ਪੰਨਾ ੨੫-੨੬)
੧. ਇਹ ਬੀ ਗੁਰਬਾਣੀ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ (ਮਾਝ ਕੀ ਵਾਰ ਵਿਚ) ਐਉਂ ਪਾਠ ਹੈ:- ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥ ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥
੨. ਇਹ ਪ੍ਰਸ਼ਨ ਦੀਆਂ ਤੁਕਾਂ ਮੀਏ ਮਿਠੇ ਦੀਆਂ ਰਚਿਤ ਨਹੀਂ ਹਨ। ਜੋ ਪ੍ਰਸ਼ਨ ਹੈ ਸੋ ਭੀ ਗੁਰੂ ਜੀ ਨੇ ਆਪ ਸ਼ਬਦ ਵਿਚ ਆਖਿਆ ਹੈ। ਗੁਰੂ ਜੀ ਅਕਸਰ ਗੋਸ਼ਟ ਦੇ ਬਾਦ ਸਵਾਲ ਜਵਾਬ ਆਪ ਸ਼ਬਦ ਵਿਚ ਰਚ ਕੇ ਉਸ ਨੂੰ ਲਿਖਿਆ ਕਰਦੇ ਸੇ। ਜਿਸ ਤਰ੍ਹਾਂ ਸਿਧ ਗੋਸਟ ਤੋਂ ਸਾਫ ਪ੍ਰਗਟ ਹੈ।
ਤਾਂ ਸੇਖਿ ਮਿਠੈ ਅਰਜੁ ਕੀਤਾ, ਆਖਿਓਸੁ: ਜੀ ਓਹੁ ਕਵਨ ਕੁਰਾਨੁ ਹੈ ਜਿਤੁ ਪੜੈ ਕਬੂਲ ਪਵੈ? ਅਤੇ ਉਹ ਕਵਨ ਦਰਵੇਸੀ ਹੈ, ਜਿਤੁ ਦਰ ਕੀ ਲਾਇਕ ਥੀਵੈ ? ਅਤੇ ਜੀ ਉਹ ਕਵਨ ਕਤੇਬ ਹੈ, ਜਿਤੁ ਦਿਲੁ ਰਹੈ, ਜਾਇ ਨਾਹੀਂ ਅਤੇ ਉਹੁ ਕਵਨੁ ਨਿਵਾਜ ਹੈ, ਜਾ ਕੇ ਗੁਜਾਰੇ ਤੇ ਨਜਰਿ ਗੁਜਾਰੇ । ਤਬ ਬਾਬੇ ਜਬਾਬੁ ਦੇਤਾ, ਆਖਿਓਸੁ: ਮਰਦਾਨਿਆਂ! ਰਬਾਬੂ ਵਜਾਇ'। ਤਾਂ ਮਰਦਾਨੇ ਰਬਾਬੁ ਵਜਾਇਆ, ਬਾਬੈ ਸਬਦੁ ਕੀਤਾ ਰਾਗੁ ਮਾਰੂ ਵਿਚ ਮ:੧
ਮਾਰੂ ਮਹਲਾ ੫॥
ਅਲਹ ਅਗਮ ਖੁਦਾਈ ਬੰਦੇ॥ ਛੋਡਿ ਖਿਆਲ ਦੁਨੀਆ ਕੇ ਧੰਧੇ॥
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ॥੧॥
ਸਚੁ ਨਿਵਾਜ ਯਕੀਨ ਮੁਸਲਾ॥ ਮਨਸਾ ਮਾਰਿ ਨਿਵਾਰਿਹੁ ਆਸਾ॥
੧. ਅਤੇ.... ਤੋਂ.... ਜਾਇ ਨਾਹੀਂ ਤਕ ਦਾ ਪਾਠ ਹਾ:ਵਾ: ਨੁਸਖੇ ਵਿਚ ਹੈ ਨਹੀਂ।
੨. ਇਹ ਸਬਦ ਪੰਚਮ ਪਾਤਸ਼ਾਹ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ। ਜੇ ਅਸਲ ਪੋਥੀ ਵਿਚ ਮਹਲਾ ੧ ਲਿਖਿਆ ਹੈ, ਇਸ ਤੋਂ ਮਾਲੂਮ ਹੁੰਦਾ ਹੈ ਕਿ ਅਸਲ ਪੇਥੀ ਵਿਚ ਏਥੇ ਮਾਝ ਦੀ ਵਾਰ ਦਾ ਸਲੋਕ ਹੋਣਾ ਹੈ, ਜਿਸ ਦਾ ਪਾਠ ਇਹ ਹੈ: ਸਲੋਕੁ ਮ:੧ ਮਿਹਰ ਮਸੀਤਿ ਸਿਦਕੁ ਮੁਸਲਾ ਹਕ ਹਲਾਲ ਕੁਰਾਣੁ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥੧॥੧੧॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੇ ਪਲੈ ਪਾਇ॥੨॥ਮ:੧॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥ ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀਂ ਸਿਫਤਿ ਸਨਾਇ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ॥ਨਾਨਕ ਜੈਤੇ ਕੂੜਿਆਰੁ ਕੂੜੈ ਕੂੜੀ ਪਾਇ॥੩॥ (ਪੰਨਾ ੧੪੦-੪੧)
ਕਿਸੇ ਉਤਾਰੇ ਵੇਲੇ ਪੰਜਵੀਂ ਪਾਤਸ਼ਾਹੀ ਦਾ ਸ਼ਬਦ ਵਧੇਰੇ ਵਿਸਤਾਰ ਵਾਲਾ ਕੰਠੇ ਕਿਸੇ ਲਿਖ ਦਿੱਤਾ, ਇਹ ਸਹੀ ਕੀਤੇ ਬਿਨਾ ਕਿ ਇਹ ਮਹਲਾ ੧ ਦਾ ਨਹੀਂ ਏ। ਪਿਛੇ ਸੁਲਤਾਨ ਪੂਰੇ ਦੇ ਪ੍ਰਸੰਗ ਵਿਚ ਬੀ ਇਹ ਸ਼ਬਦ ਆ ਚੁਕੇ ਹਨ।
ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ॥੨॥
ਸਰਾ ਸਰੀਅਤਿ ਲੇ ਕੰਮਾਵਹੁ॥ ਤਰੀਕਤਿ ਤਰਕ ਖੋਜਿ ਟੋਲਾਵਹੁ॥
ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ
ਨ ਮਰਾ॥੩॥ ਕੁਰਾਣੁ ਕਤੇਬ ਦਿਲ ਮਾਹਿ ਕਮਾਹੀ॥
ਦਸ ਅਉਰਾਤ ਰਖਹੁ ਬਦ ਰਾਹੀ॥
ਪੰਚ ਮਰਦ ਸਿਦਕਿ ਨੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ॥੪॥
ਮਕਾ ਮਿਹਰ ਰੋਜਾ ਪੈ ਖਾਕਾ॥ ਭਿਸਤੁ ਪੀਰ ਲਫਜ ਕਮਾਇ ਅੰਦਾਜਾ॥
ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ॥੫॥
ਸਚੁ ਕਮਾਵੈ ਸੋਈ ਕਾਜੀ॥ ਜੋ ਦਿਲੁ ਸੋਧੈ ਸੋਈ ਹਾਜੀ॥
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ॥੬॥
ਸਭੇ ਵਖਤ ਸਭੇ ਕਰਿ ਵੇਲਾ॥ ਖਾਲਕੁ ਯਾਦਿ ਦਿਲੈ ਮਹਿ ਮਉਲਾ॥
ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥੭॥
ਦਿਲ ਮਹਿ ਜਾਨਹੁ ਸਭ ਫਿਲਹਾਲਾ॥
ਖਿਲਖਾਨਾ ਬਿਰਾਦਰ ਹਮੂ ਜੰਜਾਲਾ॥
ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ॥੮॥
ਅਵਲਿ ਸਿਫਤਿ ਦੂਜੀ ਸਾਬੂਰੀ॥ ਤੀਜੈ ਹਲੇਮੀ ਚਉਥੈ ਖੈਰੀ॥
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ॥੯॥
ਸਗਲੀ ਜਾਨਿ ਕਰਹੁ ਮਉਦੀਫਾ॥
ਬਦ ਅਮਲ ਛੋਡਿ ਕਰਹੁ ਹਥਿ ਕੂਜਾ॥
ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ॥੧੦॥
ਹਕੁ ਹਲਾਲੁ ਬਖੋਰਹੁ ਖਾਣਾ॥ ਦਿਲ ਦਰੀਆਉ ਧੋਵਹੁ ਮੈਲਾਣਾ॥
ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਖੋਜ ਠਰਾ॥੧੧॥
ਕਾਇਆ ਕਿਰਦਾਰ ਅਉਰਤ ਯਕੀਨਾ॥ ਰੰਗ ਤਮਾਸੇ ਮਾਣਿ ਹਕੀਨਾ॥
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ
ਸਿਰਾ॥੧੨॥
ਮੁਲਸਮਾਣੁ ਮੇਮ ਦਿਲਿ ਹੋਵੇ॥ ਅੰਤਰ ਕੀ ਮਲੁ ਦਿਲ ਤੇ ਧੋਵੈ॥
ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ
ਹਰਾ॥੧੩॥ ਜਾਕਉ ਮਿਹਰ ਮਿਹਰ ਮਿਹਰਵਾਨਾ॥ ਸੋਈ ਮਰਦੂ
ਮਰਦੁ ਮਰਦਾਨਾ॥ ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ
ਨਜਰਿ ਨਰਾ॥੧੪॥ ਕੁਦਰਤਿ ਕਾਦਰ ਕਰਣ ਕਰੀਮਾ॥ ਸਿਫਤਿ
ਮੁਹਬਤਿ ਅਥਾਹ ਰਹੀਮਾ॥ ਹਕੁ ਹੁਕਮੁ ਸਚੁ ਖੁਦਾਇਆ ਬੁਝਿ
ਨਾਨਕ ਬੰਦਿ ਖਲਾਸ ਤਰਾ॥੧੫॥੩॥੧੨॥ (ਪੰਨਾ ੧੦੮੩-੮੪)
ਤਬ ਸੇਖ ਮਿਠੈ ਆਖਿਆ: 'ਜੀ। ਤੁਸਾਂ ਜੇ ਹਿਕ ਨਾਵੈ ਦੀ ਸਿਫਤਿ ਕੀਤੀ, ਸੋ ਹਿਕੁ ਨਾਮੁ ਕੈਸਾ ਹੈ ?' ਤਬ ਬਾਬੇ ਆਖਿਆ: 'ਸੇਖ ਮਿਠਾ! ਹਿਕ ਨਾਵੈ ਦੀ ਕੀਮਤਿ ਕਿਸ ਨਉ ਆਈ ਹੈ ?'। ਤਾਂ ਸੇਖ ਮਿਠੇ ਆਖਿਆ: 'ਜੀ ਮਿਹਰ ਕਰਿ ਦਸਿ'। ਤਬ ਗੁਰੂ ਬਾਬੇ ਸੇਖ ਮਿਠੇ ਕੀ ਬਾਂਹ ਪਕੜੀ, ਗੋਸੇ ਲੈ ਗਇਆ। ਤਬ ਬਾਬੇ ਆਖਿਆ: 'ਸੇਖ ਮਿਠਿਆ! " ਇਕੁ ਨਾਮੁ ਖੁਦਾਇ ਕਾ ਸੁਣੁਥਾ'। ਤਾਂ ਬਾਬਾ ਬੋਲਿਆ: 'ਅਲਹ’। ਆਖਣਿ ਨਾਲਿ ਦੂਸਰਾ ਭਸਮ ਹੋਇ ਗਇਆ"। ਤਬ ਸੇਖ ਮਿਠਾ ਦੇਖਿ ਕਰਿ ਹੈਰਾਣੁ ਹੋਆ। ਜਾਂ ਦੇਖੈ ਤਾਂ ਇਕੁ ਮੁਠੀ ਭਸਮ ਕੀ ਹੈ। ਤਬਿ ਫਿਰਿ ਅਵਾਜ ਆਇਆ ਹੈ. 'ਅਲਾਹ'। ਇਤਨਿ ਕਹਣੈ ਨਾਲਿ ਉਠੀ ਖਲਾ ਹੋਆ, ਤਬ ਸੇਖ ਮਿਠੈ ਆਇ ਪੈਰ ਚੁਮੈ। ਤਬ ਬਾਬਾ ਬਿਸਮਾਦ ਕੇ ਘਰ ਵਿਚ ਬੋਲਿਆ'।
ਤਬ ਬਾਬੈ ਮੀਆ ਮਿਠਾ ਵਿਦਾ ਕੀਤਾ"। ਗੁਰੂ ਬਾਬਾ ਓਥਹੁੰ ਰਵਦਾ ਰਹਿਆ। ਬੋਲਹੁ ਵਾਹਿਗੁਰੂ
੧. ਹਾ:ਬਾ:ਨੁ: ਵਿਚ 'ਇਕ ਤੋਂ ਹੋਇ ਗਇਆ ਤਕ ਦਾ ਪਾਠ ਐਉਂ ਹੈ:-'ਏਕ ਨਾਮ ਖੁਦਾਇ ਕਾ ਸੁਣਤਾ ਹੈ? ਆਖਣ ਨਾਲ ਦੂਸਰਾ ਭਸਮ ਹੋਇ ਗਇਆ।'
੨. ਏਥੋਂ ਅਗੇ ਹਾਜਰਨਾਮਾ ਹੈ, ਦੇਖੋ ਅੰਤਕਾ ੨ ਇਸੇ ਪੇਥੀ ਦੇ ਅਖੀਰ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਇਸ ਕਰਕੇ ਗੁਰਬਾਣੀ ਨਾਹੀਂ।
੩. 'ਤਬ...ਤੋਂ...ਕੀਤਾ' ਤਕ ਦੀ ਥਾਂ ਹਾ:ਬਾ:ਨੁ: ਵਿਚ ਪਾਠ ਹੈ-ਤਬ ਮੀਆਂ ਮਿਠਾ ਵਿਦਿਆ ਹੋਇਆ।'
੩੭. ਦੁਨੀ ਚੰਦ ਨਿਸਤਾਰਾ
ਤਬ ਰਾਵੀ ਨਦੀ ਦੇ ਕਿਨਾਰੇ ਲਹੋਰਿ ਆਇ ਨਿਕਲਿਆ। ਤਬ ਲਹੋਰ ਦੇ ਪੁਰਗਣੇ ਦਾ ਕਰੋੜੀ ਦੁਨੀ ਚੰਦ ਧੁਪੁੜ ਖੱਤ੍ਰੀ ਥਾ, ਤਿਸਕੇ ਪਿਤਾ ਕਾ ਸਰਾਧੁ ਥਾ, ਉਸ ਸੁਣਿਆ ਜੋ ਨਾਨਕੁ ਤਪਾ ਆਇਆ ਹੈ। ਤਬ ਓਹੁ ਆਇ ਕਰਿ ਬਾਬੇ ਜੀ ਕਉ ਭਾਉ ਕਰਿਕੇ ਲੈ ਗਇਆ। ਤਬ ਗੁਰੂ ਜਾਇ ਬੈਠਾ, ਤਬ ਓਸ ਬਸਤੁ ਬਾਹਰੀ ਅਣਾਈ, ਫੁਰਮਾਇਸਿ ਕੀਤੀ, ਦੁਧੁ ਦਹੀ, ਲਕੜੀਆਂ। ਤਾਂ ਅੰਨਾਂ ਤਈਆਰੁ ਹੋਆ, ਬ੍ਰਾਮਣ ਜੇਵੈ। ਤਬ ਬਾਬੈ ਜੀ ਕਉ ਭੀ ਬੁਲਵਣਿ ਆਇਆ। ਤਦਹੁ ਗੁਰੂ ਜੀ ਪੁਛਿਆ: ਤੇਰੈ ਕਿਆ ਹੋਆ ?" ਤਦ ਉਸ ਕਹਿਆ: 'ਜੀ ਮੇਰੇ ਪਿਤਾ ਕਾ ਸਰਾਧ ਹੈ। ਤਿਸ ਕੇ ਨਾਉਂ ਕੇ ਬਾਮਣਿ ਜਿਵਾਇ ਹੈਨਿ। ਤਬ ਬਾਬਾ ਬੋਲਿਆ: ਤੇਰੇ ਪਿਤਾ ਨੂੰ ਅਜੁ ਤੀਸਰਾ ਦਿਨੁ ਹੋਆ ਹੈ ਕਿਛੁ ਨਾਹੀ ਖਾਧਾ ਅਤੇ ਤੂ ਆਖਦਾ ਹੈ ਮੈਂ ਸਉ ਮਨੁਖ* ਜਿਵਾਇਆ ਹੈ' । ਤਬ ਦੁਨੀਂ ਚੰਦ ਬੇਨਤੀ ਕੀਤੀ, ਆਖਿਓਸੁ: 'ਜੀ ਓਹੁ ਕਿਥੇ ਹੈ?' ਤਬ ਬਾਬੇ ਆਖਿਆ: 'ਓਹ ਇਕ ਮਾਲ ਵਿਚਿ ਹੈ ਪਇਆ ਹੋਆ, ਕੋਹਾਂ ਪੰਜਾਂ ਉਪਰਿ, ਬਘਿਆੜ ਕਾ ਜਨਮੁ ਹੈ, ਪਰੁ ਤੂੰ ਜਾਇ ਪਰਸਾਦੁ ਲੇਕਰਿ, ਪਰ ਡਰਣਾ ਨਾਹੀ, ਤੇਰੈ ਜਾਣੈ ਨਾਲਿ ਉਸ ਕੀ ਬੁਧਿ ਮਾਨੁਖ ਕੀ ਹੋਇ ਆਵੈਗੀ॥ ਪਰਸਾਦੁ ਖਾਵੈਗਾ, ਅਰ ਬਾਤਾਂ ਭੀ ਕਰੇਗਾ'। ਤਬ ਦੁਨੀਚੰਦੁ ਪਰਸਾਦੁ ਲੈ ਗਇਆ, ਜਾਇ ਪੈਰੀ ਪਉਣਾ ਕਹਿਓਸੁ ਪਰਸਾਦੁ ਆਗੈ ਰਾਖਿਓਸੁ, ਤਬ ਇਸੁ ਪੁਛਿਆ, ਆਖਿਆ: 'ਪਿਤਾ ਜੀ! ਤੂੰ ਇਤੁ ਜਨਮਿ ਕਿਉ ਆਇਆ?' ਤਬ ਇਸਿ ਆਖਿਆ: 'ਗੁਰੂ ਪੂਰੈ ਬਿਨਾ ਇਤੁ ਜਨਮ ਆਇਆ"। ਮੈਂ ਏਕ
੧. ਹਾ:ਬਾ:ਨੁ: ਵਿਚ 'ਬਾਹਰੀਤ' ਦੀ ਥਾਂ ‘ਬਾਹਰ ਤੇ ।
੨. `ਤਾਂ ਅੰਨੁ ਦੀ ਥਾਂ ਹਾ:ਬਾ:ਨ: ਵਿਚ ‘ਸਭ ਵਸਤ' ਪਾਠ ਹੈ।
੩. 'ਮਨੁੱਖ' ਦੀ ਥਾਂ ਹਾ:ਬਾ:ਨੁ: ਵਿਚ ‘ਬਾਮਣ ਹੈ।
੪. 'ਗੁਰੂ ਤੋਂ ਆਇਆ' ਤੱਕ ਦਾ ਪਾਠ ਹਾ:ਬਾ:ਨੁਸਖੇ ਵਿਚ ਨਹੀਂ ਹੈ।
ਅਚਾਰੀ* ਕਾ ਸਿਖੁ ਥਾ, ਓਸ ਮੇਰੇ ਪਾਸਹੁੰ ਸਗਉਤੀ ਮਛੀ ਛਡਾਈ ਥੀ, ਜਬ ਮੇਰੇ ਕਾਲ ਕਾ ਸਮਾਂ ਹੋਆ, ਤਾ ਮੈਂ ਦੁਖੀ ਹੋਆ ਤਾਂ ਮੇਰੇ ਪਾਸਿ ਸਗਉਤੀ ਰਿੰਨਦੇ ਸੇ, ਮੈਨੂੰ ਵਾਸਨਾ ਆਈ ਮੇਰੇ ਮਨਸਾ ਉਹਾਂ ਗਈ, ਤਿਸਕਾ ਸਦਕਾ ਏਤੁ ਜਨਮਿ ਆਇਆ'। ਤਬ ਉਹ ਉਠਿ ਚਲਿਆ, ਅਤੇ ਉਹੁ ਭਜਿ ਗਇਆ। ਤਦਹੁ ਦੁਨੀ ਚੰਦ ਆਇ ਪੈਰੀ ਪਇਆ। ਤਬ ਗੁਰੂ ਬਾਬੇ ਜੀ ਕਉ ਘਰਿ ਲੇ ਗਇਆ, ਉਸੁ ਕੇ ਦਰਿ ਉਪਰਿ ਸਤ ਧਜਾ ਬੰਧੀਆਂ ਥੀਆਂ, ਲਾਖ ਲਾਖ ਕੀ ਇਕ ਧਜ ਥੀ। ਤਬ ਬਾਬੇ ਪੁਛਿਆ: 'ਏਹ ਧਜਾ ਕਿਸ ਕੀਆਂ ਹਨ ? ਤਬ ਦੁਨੀ ਚੰਦ ਆਖਿਆ: 'ਜੀ ਇਹਿ ਧਜਾ ਮੇਰੀਆਂ ਹੈਨਿ। ਤੁਦਹੁ ਬਾਬੈ ਇਕ ਸੂਈ ਦਿਤੀ, ਆਖਿਓਸੁ: 'ਜ ਅਸਾਡੀ ਅਮਾਨ ਰਾਖੁ ਅਸੀਂ ਆਗੈ ਮੰਗਿ ਲੈਹਿਗੈ । ਤਬ ਦੁਨੀ ਚੰਦੂ ਸੂਈ ਤ੍ਰੀਮਤਿ ਪਾਸਿ ਲੈ ਗਇਆ। ਆਖਿਓਸੁ: 'ਇਹ ਸੂਈ ਰਖੁ ਗੁਰੂ ਦਿਤੀ ਹੈ, ਅਤੇ ਆਖਿਆ ਹੈਸੁ, ਜੁ ਅਗੈ ਮੰਗਿ ਲੈਹਿਗੇ । ਤਦਹੁ ਤ੍ਰੀਮਤਿ ਆਖਿਆ: 'ਏ ਪਰਮੇਸਰ ਕੇ! ਇਹ ਸੂਈ ਤੇਰੈ ਸਾਥਿ ਚਲੈਗੀ ਆਗੈ ?' ਤਾਂ ਦੁਨੀ ਚੰਦ ਆਖਿਆ: 'ਕਿਆ ਕਰੀਐ?' ਤਾਂ ਤ੍ਰੀਮਤ ਆਖਿਆ: 'ਜਾਹਿ ਦੇ ਆਉ'। ਤਬ ਦੁਨੀ ਚੰਦ ਸੂਈ ਫੇਰਿ ਲੈ ਆਇਆ ਬਾਬੇ ਪਾਸਿ। ਆਇ ਆਖਿਓਸ: 'ਇਹ ਸੂਈ ਮੇਰੇ ਪਾਸਿ ਅਗੈ ਚਲਣੈ ਕੀ ਨਾਹੀ, ਫੇਰ ਲੇਵਹੁ'। ਤਬ ਗੁਰੂ ਬਾਬੇ ਆਖਿਆ: 'ਇਹ ਧਜਾ ਕਿਉਂ ਕਰਿ ਪਹੁੰਚਾਹਿਂਗਾ, ਜੋ ਸੂਈ ਨਹੀਂ ਪਹੁੰਚਾਇ ਸਕਦਾ?' ਤਬ ਦੁਨੀ ਚੰਦ ਉਠਿ ਆਇ ਮੱਥਾ ਟੇਕਿਆ, ਆਖਿਓਸੁ: 'ਜੀ ਓਹੁ ਬਾਤ ਕਰਿ ਜਿਤੁ ਆਗੈ ਪਹੁੰਚੇ। ਤਦਹੁ ਗੁਰੂ ਆਖਿਆ: 'ਪਰਮੇਸਰ ਕੇ ਨਾਮ ਤੂੰ ਦੇਹਿ ਅਤੀਤਾਂ, ਅਭਿਆਗਤਾਂ ਦੈ ਮੁਹਿ ਪਾਇ, ਇਉਂ ਸਾਥਿ ਪਹੁੰਚੇਗੀ'। ਤਬ ਦੁਨੀ ਚੰਦ ਸਤ ਲਖ ਕੀਆ ਧਜਾ ਲੁਟਾਇ ਦੂਰਿ ਕੀਤੀਓਸੁ। ਹੁਕਮੁ ਮੰਨਿਆ। ਹੁਕਮੁ ਗੁਰੂ ਕਾ ਐਸਾ ਹੈ, ਜੇ ਕੋਈ ਮੰਨੇਗਾ ਤਿਸਕੀ ਗਤਿ ਹੋਵੈਗੀ। ਤਦਹੁ ਦੁਨੀਂ ਚੰਦ ਨਾਉ
* ਬ੍ਰਹਮਚਾਰੀ ਤੋਂ ਮੁਰਾਦ ਜਾਪਦੀ ਹੈ। ਹਾ:ਬਾ:ਨੁਸਖੇ ਵਿਚ ਪਾਠ ਇਹ ਹੈ 'ਮੈਂ ਏਕ ਅਚਾਰੀ ਥਾ'।
ਧਰੀਕੁ ਸਿਖ ਹੋਆ ਗੁਰੂ ਗੁਰੂ ਲਗਾ ਜਪਣਿ। ਬੋਲਹੁ ਵਾਹਿਗੁਰੂ । ਤਬ ਬਾਬੇ ਆਖਿਆ: 'ਮਰਦਾਨਿਆ! ਰਬਾਇ ਵਜਾਇ'। ਤਾਂ ਮਰਦਾਨਿ ਰਬਾਬੂ ਵਜਾਇਆ।* ਰਾਗੁ ਆਸਾ ਕੀ ਵਾਰ ਕੀਤੀ, ਪਉੜੀਆਂ ੧੫ ਪਰਥਾਇ ਦੁਨੀਚੰਦ ਕੇ ਕੀਤੀਆਂ,
੩੮. ਬ੍ਰਾਹਮਣ ਦੀ ਸੁਚ ਰਸੋਈ
ਤਬ ਬਾਬਾ ਜੀ ਘਰਿ ਆਇਆ, ਤਲਵੰਡੀ ਵਿਚਿ ਕੋਈ ਦਿਨੁ ਰਹੈ ਇਕ ਦਿਨ ਇਕੁ ਬ੍ਰਾਮਣੁ ਅਚਾਰੀ ਆਇਆ ਖੁਧਿਆਰਥੁ, ਤਾਂ ਆਇ ਅਸੀਮੁ ਬਚਨੁ ਕੀਤੇਸੁ। ਬਾਬਾ ਜੀ ਪਰਸਾਦ ਵਿਚਿ ਬੈਠਾ ਥਾ। ਤਬ ਗੁਰੂ ਆਖਿਆ, 'ਆਵਹੁ ਮਿਸਰ ਜੀ! ਪਰਸਾਦੁ ਤਈਆਰ ਹੈ। ਤਾਂ ਪੰਡਿਤ ਕਹਿਆ: 'ਮੈਂ ਇਹੁ ਪਰਸਾਦੁ ਨਹੀਂ ਖਾਂਦਾ, ਮੈਂ ਆਪਣੇ ਕਰਿ ਖਾਵਾਂਗਾ, ਜਬ ਹਥੁ ਭਰਿ ਧਰਤੀ ਉਖਣਾਂਗਾ, ਅਤੇ ਚਉਂਕਾ ਦੇਵਾਂਗਾ, ਅਤੇ ਜਾਇਕੈ ਗਿਠ ਭਰਿ ਧਰਤੀ ਉਖਣਾਗਾ ਤਾਂ ਚੁੱਲਾ ਕਰਾਂਗਾ। ਲਕੜੀਆਂ ਧੋਇ ਕਰਿ ਚਾੜਾਂਗਾ। ਏਹ ਰਸੋਈ ਕੀ ਧਰਤੀ ਕੈਸੀ ਹੈ ? ਤਾਂ ਮੈਂ ਨਾਹੀਂ ਖਾਂਦਾ'। ਤਬ ਬਾਬੈ ਆਖਿਆ: 'ਇਸ ਪੰਡਿਤ ਕਉ ਰਸੋਈ ਕੋਰੀ ਦੇਵਹੁ। ਤਬ ਕੋਰੀ ਰਸੋਈ ਮਿਲੀ। ਪੰਡਤੁ ਬਾਹਰਿ ਲੈ ਗਇਆ, ਜਾਇ ਲਗਾ ਚਉਂਕਾ ਬਣਾਵਣਿ, ਧਰਤੀ ਖੋਦਿਨ, ਜਿਥੇ ਧਰਤੀ ਖੋਦੈ, ਓਥੇ ਹਡੀਆਂ ਨਿਕਲਨਿ। ਤਬ ਚਾਰ ਪਹਿਰਿ ਖੋਦਦਾ ਫਿਰਿਆ। ਜਾਂ ਭੁਖਾ ਆਜਜੁ ਹੋਆ, ਤਾਂ
੧. 'ਸਿਖ ਪਾਠ ਹਾ:ਬਾ:ਨੁ: ਦਾ ਹੈ।
੨. ਹਾ:ਬਾ:ਨੁ: ਵਿਚ 'ਬੋਲਹੁ ਵਾਹਿਗੁਰੂ' ਨਹੀਂ ਹੈ।
੩. ਹਾ:ਬਾ: ਨੁਸਖੇ ਵਿਚ ਕੂੜ ਰਾਜਾ ਕੂੜ ਪਰਜਾ ਤੋਂ ਮਤ ਥੋੜੀ ਸੇਵ ਗਵਾਈਐ ਤਕ ਲਿਖ ਕਰਕੇ ਅਗੋਂ ਲਿਖਿਆ-'ਅਗੈ ਵਾਰ ਪੂਰਣ ਲਿਖਣੀ ਹੈ, ਬੇਲਹੁ ਵਾਹਿਗੁਰੂ।"
ਆਖਿਓਸੁ: 'ਬਾਬੇ ਤੇ ਜਾਵਾਂ*। ਤਾਂ ਆਇ ਪੈਰੀ ਪਇਆ, ਆਖਿਓਸੁ: 'ਜੀ ਓਹ ਪਰਸਾਦੁ ਮੈਨੂੰ ਮਿਲੈ, ਮੈਂ ਭੁੱਖਾ ਮੁਆ ਹਾਂ'। ਤਦਹੁ ਗੁਰੂ ਆਖਿਆ 'ਸੁਆਮੀ! ਓਹੁ ਵਖਤੁ ਗਇਆ ਪਰਸਾਦ ਕਾ, ਪਰੁ ਜਾਹਿ ਵਾਹਿਗੁਰੂ ਕਰਿਕੈ ਧਰਤੀ ਖੋਦੁ ਰਸੋਈ ਕਰੁ ਖਾਹਿ । ਤਬ ਬਾਬਾ ਬੋਲਿਆ ਸਬਦੁ
ਰਾਗੁ ਬਸੰਤੁ ਵਿਚਿ ਮ:੧॥
ਸੁਇਨੇ ਕਾ ਚਉਕਾ ਕੰਚਨ ਕੁਆਰ॥
ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ॥
ਗੰਗਾ ਕਾ ਉਦਕੁ ਕਰੰਤੇ ਕੀ ਆਗਿ॥
ਗਰੁੜਾ ਖਾਣਾ ਦੁਧ ਸਿਉ ਗਾਡਿ॥੧॥
ਰੇ ਮਨ ਲੇਖੈ ਕਬਹੂ ਨ ਪਾਇ॥
ਜਾਮਿ ਨ ਭੀਜੈ ਸਾਚੁ ਨਾਇ॥੧॥ਰਹਾਉ॥
ਦਸ ਅਠ ਲੀਖੇ ਹੋਵਹਿ ਪਾਸਿ॥
ਚਾਰੇ ਬੇਦ ਮੁਖਾਗਰ ਪਾਠਿ॥
ਪੁਰਬੀ ਨਾਵੈ ਵਰਨਾਂ ਕੀ ਦਾਤਿ॥
ਵਰਤ ਨੇਮ ਕਰੇ ਦਿਨ ਰਾਤਿ॥੨॥
ਕਾਜੀ ਮੁਲਾਂ ਹੋਵਹਿ ਸੇਖ॥
ਜੋਗੀ ਜੰਗਮ ਭਗਵੇ ਭੇਖ॥
ਕੋ ਗਿਰਹੀ ਕਰਮਾਂ ਕੀ ਸੰਧਿ॥
ਬਿਨੁ ਬੂਝੈ ਸਭ ਖੜੀਅਸਿ ਬੰਧਿ॥੩॥
ਜੇਤੇ ਜੀਅ ਲਿਖੀ ਸਿਰਿ ਕਾਰ॥
ਕਰਣੀ ਉਪਰਿ ਹੋਵਗਿ ਸਾਰ॥
ਹੁਕਮੁ ਕਰਹਿ ਮੂਰਖ ਗਾਵਾਰ॥
ਨਾਨਕ ਸਾਚੇ ਕੇ ਸਿਫਤਿ ਭੰਡਾਰ॥੪॥੩॥ (ਪੰਨਾ ੧੧੬੮-੬੯)
* -ਤਾਂ ਆਖਿਓਸ 'ਬਾਬੇ ਦੇ ਜਾਵਾਂ -'ਏਹ ਹਾਂ:ਬਾ:ਨੁ: ਵਿਚ ਨਹੀਂ ਹੈ।
੩੯. ਇਕ ਵੈਰਾਗੀ ਬਾਲਕ
ਤਬ ਏਕ ਦਿਨਿ ਗੁਰੂ ਕੀ ਆਗਿਆ ਹੋਈ, ਜੋ ਪਿਛਲੇ ਪਹਰਿ ਰਾਤਿ ਕਉ ਕੀਰਤਨ ਹੋਵੈ ਤਾਂ ਇਕੁ ਲੜਕਾ ਬਰਸਾਂ ਸਤਾਂ ਕਾ ਘਰ ਤੇ ਉਠਿ ਆਵੈ, ਆਇ ਗੁਰੂ ਜੀ ਕੈ ਪਿਛੈ ਖੜਾ ਹੋਵੈ। ਜਬ ਆਰਤੀ ਕੀਰਤਿ ਹੋਵੈ, ਤਾਂ ਉਠਿ ਜਾਵੈ॥ ਤਬ ਬਾਬੈ ਇਕ ਦਿਨਿ ਕਹਿਆ: 'ਅਜੁ ਏਹੁ ਲੜਕਾ ਪਕੜਿ ਰਖਣਾ। ਜਬ ਮਥਾ ਟੇਕ ਕਰਿ ਚਲਿਆ, ਤਾਂ ਸੰਗਤਿ ਪਕੜਿ ਰਖਿਆ, ਆਣਿ ਹਾਜਰੁ ਕੀਤਾ। ਤਬ ਬਾਬੈ ਪੁਛਿਆ, ਆਖਿਆ: 'ਏ ਲੜਕੇ! ਤੂੰ ਜੋ ਇਤੁ ਵਖਤਿ ਉਠਿ ਆਂਵਦਾ ਹੈ, ਸੋ ਕਿਉਂ ਆਂਵਦਾ ਹੈਂ? ਅਜੇ ਤੇਰਾ ਵਖਤੁ ਖਾਵਣ ਖੇਡਣ ਸਉਣ ਦਾ ਹੈ'। ਤਦਹੂੰ ਉਸਿ ਲੜਕੈ ਆਖਿਆ: 'ਜੀ ਇਕ ਦਿਨਿ ਮੇਰੀ ਮਾਤਾ ਕਹਿਆ ਜੋ ਬੇਟਾ -ਤੁ ਅਗਿ ਬਾਲ-ਤਾ ਮੈਂ ਆਗਿ ਲਗਾ ਬਾਲਣਿ। ਜਾਂ ਲਕੜੀਆਂ ਪਾਈਆਂ ਤਾਂ ਪਹਿਲੇ ਨਿਕੜੀਆਂ ਕਉ ਲਗੀ, ਤਾਂ ਪਿਛਹੁੰ ਵਡੀਆਂ ਕਉ ਲਾਗੀ। ਤਦਹੂੰ ਮੈ ਭਉ ਕੀਤਾ, ਜੋ ਮਤਾਂ ਅਸੀਂ ਨਿਕੜੇ ਚਲਿ ਜਾਹਿਂ, ਵਡੇਰੇ ਹੋਣਿ ਮਿਲਹਿ ਕਿ ਨ ਮਿਲਹਿ ਲਕੜੀਆਂ ਕੀ ਨਿਆਈ। ਤਾਂ ਮੈਂ ਆਖਿਆ: ਜੋ ਗੁਰੂ ਜਪਿ ਲੇਹਿ । ਤਦਿ ਸੰਗਤਿ ਹੈਰਾਨ ਹੋਇ ਰਹੀ ਸੁਣਿਕੈ ਤਬ ਬਾਬੇ ਦੀ ਖੁਸੀ ਹੋਈ ਲੜਕਾ ਪੈਰੀ ਪਇਆ। ਤਾਂ ਗੁਰੂ ਬਾਬੈ ਤਿਤੁ ਮਹਿਲਿ ਸਬਦੁ ਬੋਲਿਆ ਸਿਰੀ ਰਾਗੁ ਵਿਚਿ ਮ:੧*-ਸਿਰੀ ਰਾਗੁ ਮਹਲਾ ੫॥
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ॥
ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ॥
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥
ਅੰਧੇ ਤੂੰ ਬੈਠਾ ਕੰਧੀ ਪਾਹਿ॥
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ਰਹਾਉ॥
ਹਰੀ ਨਾਹੀ ਨਹ ਡਡਰੀ ਪਕੀ ਵਢਣਹਾਰ॥
*ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਹੈ ਮ:੧ ਲਿਖਣਾ ਭੁੱਲ ਹੈ।
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ॥
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ॥੨॥
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ॥
ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ॥
ਕਦ ਹੀ ਚਿਤਿ ਨ ਆਇਓ ਜਿਨੀ ਜੀਉ ਪਿੰਡ ਦੀਆ॥੩॥
ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ॥
ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ॥
ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥ (ਪੰਨਾ ੪੩)
ਤਦਹੂੰ ਬਾਬਾ ਰਵਦਾ ਰਹਿਆ ਘਰ ਤੇ।
੪੦. ਕਰੋੜੀਆ
*ਤਬ ਬਾਬਾ ਦਰੀਆਉ ਉਪਰ ਬਹਿ ਗਇਆ, ਤਲਵੰਡੀ ਕੇ ਨਜਦੀਕ ਇਕ ਥਾਉਂ ਉਥੇ ਬਹੁਤ ਗਉਗਾ ਚਲਿਆ। ਜੇ ਕੋਈ ਸੁਨੇ ਸੋ ਸਭ ਆਵੈ। ਲੋਕ ਆਖਣ ਜੇ ਕੋਈ ਖੁਦਾਇ ਦਾ ਫਕੀਰ ਪੈਦਾ ਹੋਇਆ ਹੈ, ਨਾਨਕ ਨਾਉਂ ਹੈਸੁ, ਅਪਣੇ ਖੁਦਾਇ ਨਾਲ ਰੱਤਾ ਹੈ। ਲੋਕ ਬਹੁਤ ਜੁੜਿਆ, ਮੁਰੀਦ ਭੀ ਹੋਵਨ। ਜੋ ਆਵੈ, ਸੋ ਪਰਚਾ ਜਾਵੈ॥ ਜੇ ਬਾਬਾ ਸਲੋਕ ਕਰਦਾ ਥਾ, ਸੋ ਪਰਗਟ ਹੋਏ। ਇਹ ਸਲੋਕ ਕੀਤੇ ਸੇ, ਫਕੀਰ ਕਾਨਿਆ ਨਾਲ ਗਾਉਂਦੇ ਸੇ-
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਪੰਨਾ-੯੫੩)
ਤਬ ਨਾਨਕ ਕੇ ਘਰ 'ਏਕੋ ਨਾਮ ਵਖਾਣੀਐ।' ਬਹੁਤ ਉਸਤਤ ਹੋਵਨ ਲਗੀ, ਖਰਾ ਬਹੁਤ ਗਉਗਾ ਹੋਇਆ। ਜੇ ਕੋਈ ਹਿੰਦੂ, ਮੁਸਲਮਾਨ, ਜੋਗੀ,
*ਇਹ ਸਾਰੀ ਸਾਖੀ ਹਾ:ਬਾ:ਨੁ: ਵਿਚੋਂ ਪਾਈ ਹੈ, ਵਲੈਤ ਵਾਲੀ ਵਿਚ ਹੈ ਹੀ ਨਹੀਂ।
੨. ਉਦਾਸੀ, ਗ੍ਰਿਸਤੀ=ਮੁਰਾਦ ਹੈ ਤਿਆਗੀ ਲੋਕ ਤੇ ਘਰਾਂ ਬਾਰਾਂ ਵਾਲੇ,ਦੋਵੇਂ।
ਸੰਨਿਆਸੀ, ਬ੍ਰਹਮਚਾਰੀ, ਤਪੀਏ, ਤਪੀਸਰ, ਦਿਗੰਬਰ, ਬੈਸਨ, ਉਦਾਸੀ, ਗ੍ਰਸਤੀ*, ਬੈਰਾਗੀ, ਖਾਨ, ਖਨੀਨ, ਉਮਰੇ, ਉਮਰਾਉ, ਕਰੋੜੀਏ ਜਿਮੀਦਾਰ, ਭੂਮੀਏ, ਜੋ ਕੇ ਆਵੈ, ਸੋ ਪਰਚਾ ਜਾਵੈ। ਸਭੇ ਲੋਕ ਉਸਤਤਿ ਕਰਨ।
ਤਬ ਜਿਥੈ ਬਾਬਾ ਰਹਿੰਦਾ ਸੀ ਉਸ ਗਿਰਾਉਂ ਪਾਸ ਇਕ ਕਰੋੜੀਆ ਰਹਿੰਦਾ ਸੀ। ਓਨ ਕਹਿਆ: 'ਏਹ ਕਉਣ ਹੈ? ਜੇ ਪੈਦਾ ਹੋਇਆ ਹੈ, ਸੋ ਸਭ ਇਸਕਾ ਨਾਉ ਲੈਤੇ ਹੈਨ। ਹਿੰਦੂ ਤਾਂ ਖਤਾਬ ਕੀਏ ਥੇ, ਪਰ ਮੁਸਲਮਾਨਾਂ ਕਾ ਭੀ ਈਮਾਨ ਖੋਇਆ। ਕਿਆ ਈਮਾਨ ਮੁਸਲਮਾਨਾਂ ਕਾ ਜੋ ਹਿੰਦੂ ਉਪਰ ਈਮਾਨ ਕਰਤੇ ਹੈਨ? ਪਰ ਚਲਹੁ ਅਸੀਂ ਬੰਨ ਲੈ ਆਵਹਿ'। ਜਾਂ ਚੜਿਆ ਘੋੜੈ ਉਪਰ, ਤਾਂ ਘੋੜਾ ਫਰਕ ਪਇਆ। ਫਿਰ ਅਗਲੇ ਦਿਨ ਚੜਿਆ, ਤਾਂ ਆਂਵਦਾ ਆਂਵਦਾ ਰਾਹਿ ਵਿਚ ਅੰਧਾ ਹੋਇ ਗਇਆ, ਸੁਝਸ ਕਿਛ ਨਾਹੀ, ਤਾਂ ਬਹਿ ਗਇਆ। ਲੋਕਾਂ ਕਰਿਆ: 'ਜੀ ਅਸੀਂ ਡਰਦੇ ਆਖ ਨਾਹੀਂ ਸਕਦੇ, ਪਰ ਨਾਨਕ ਵਡਾ ਪੀਰ ਹੈ। ਤੁਸੀਂ ਉਸਕੀ ਬੰਦਗੀ ਸਿਮਰਣ ਕਰਹੁ । ਤਾਂ ਕਰੋੜੀਆ ਸਿਫਤ ਲਗਾ ਬਾਬੇ ਨਾਨਕ ਦੀ ਕਰਣ। ਅਤੇ ਪਾਸ ਲੋਕ ਭੀ ਲੱਗੇ ਬਾਬੇ ਵਲ ਸਿਜਦਾ ਕਰਨ। ਤਾਂ ਕਰੋੜੀਆ ਅਸਵਾਰ ਹੋਇਆ, ਤਾਂ ਪੱਟ ਘੋੜੇ, ਉਪਰਹੁ ਢਹਿ ਪਇਆ, ਦਿਸੈ ਕੁਛ ਨਾਹੀਂ। ਤਬ ਲੋਕ ਕਹਿਆ: 'ਦੀਵਾਨ ਜੀ ! ਤੂੰ ਭੁਲਦਾ ਹੈਂ ਜੋ ਘੋੜੇ ਚੜਦਾ ਹੈ, ਨਾਨਕ ਵਡਾ ਪੀਰ ਹੈ, ਤੂੰ ਪਿਆਦਾ ਹੋਇ ਕਰ ਚਲ, ਜੇ ਤੂੰ ਬਖਸੀਐ । ਤਾਂ ਕਰੋੜੀ ਪਿਆਦਾ ਹੋਇ ਚਲਿਆ। ਜਿਥੇ ਬਾਬੇ ਦੀ ਦਰਗਾਹ ਦਿਸ ਆਈ, ਤਾਂ ਤਿਥੈ ਖੜਾ ਹੋਇ ਕਰ ਲਗਾ ਸਲਾਮ ਕਰਣ। ਨੇੜੇ ਆਇਆ ਤਾਂ ਇਹੁ ਪੈਰੀ ਪਇਆ। ਬਾਬੇ ਬਹੁਤ ਖੁਸੀ ਕੀਤੀ। ਬਾਬੇ ਤਿੰਨ ਦਿਨ ਰਖਿਆ, ਬਾਬਾ ਬਹੁਤੁ ਖੁਸੀ ਹੋਆ। ਤਾਂ ਕਰੋੜੀ ਅਰਜ ਕੀਤੀ: 'ਬਾਬਾ ਜੀ! ਤੇਰਾ ਹੁਕਮੁ ਹੋਵੈ, ਤਾਂ ਇਕ ਚਕ ਬਨਾਵਾਂ ਤੇਰੇ ਨਾਂਵ ਕਾ, ਕਰਤਾਰ ਪੁਰ ਨਾਉਂ ਰਖੀਐ, ਧਰਮਸਾਲਾ ਪਾਈਐ'। ਤਾਂ ਕਰੋੜੀ ਵਿਦਿਆ ਹੋਇਆ। ਬੋਲੇ ਵਾਹਿਗੁਰੂ।
੪੧. ਭਾਗੀਰਥ, ਮਨਸੁਖ ਤੇ ਸਿਵਨਾਭ
*ਤਾਂ ਪਿਛਹੁ ਕਾਲੂ ਆਪਣੇ ਆਦਮੀ ਸਭ ਲੈਕਰ ਬਾਬੇ ਪਾਸ ਆਇਆ। ਬਾਬਾ ਟਿਕਿਆ। ਸੰਗਤ ਸਿਖ ਲੱਗੇ ਹੁੰਦੇ ਜਾਣ। ਬਾਬੇ ਉਹ ਭੇਖ ਉਤਾਰਿਆ। ਇਕ ਚਾਦਰ ਤੇੜ ਇਕ ਉਪਰ, ਇਕ ਪਟਕਾ ਸਿਰ, ਨਿਰੰਜਨ ਨਿਰੰਕਾਰ ਕਾ ਸਰੂਪ ਧਾਰਿਆ ਜਗਤ ਨਿਸਤਾਰਣ ਕੇ ਤਾਈਂ। ਜਗਤ ਵਿਚ ਡੋਰੀ ਉਭਰ ਗਈ, ਜੋ ਵਾਹੁ ਵਾਹੁ! ਨਾਨਕੁ ਜੀ ਵਾਹੁ ਵਾਹੁ ਵੱਡਾ ਭਗਤ ਪੈਦਾ ਹੋਆ ਹੈ।
ਤਬ ਇਕ ਖੱਤਰੀ ਥਾ, ਖਰਾ ਗਰੀਬ ਯਤੀਮ ਸਾ। ਉਸ ਕੇ ਘਰ ਇਕ ਕੁੜੀ ਸੀ, ਘਰਹੁ ਖਰਾ ਆਜਜ ਸੀ, ਸਰ ਕਿਛ ਨਾ ਸੀ ਆਂਵਦਾ। ਉਨ ਬਾਬੈ ਪਾਸਿ ਆਇ ਅਰਦਾਸ ਕੀਤੀ: ਅਜੀ ਗਰੀਬ ਨਿਵਾਜ! ਮੇਰੇ ਤੇ ਸਰ ਕਿਛ ਨਾਂਹੀਂ ਆਂਵਦੀ, ਬੇਟੀ ਕੁਆਰੀ ਹੈ ਕਿਛੁ ਪਰਮੇਸਰ ਕੇ ਨਾਇ ਅੰਗੀਗਾਰ ਕਰ, ਖਸਮਾਨਾ ਹੋਵੇ । ਤਾਂ ਬਾਬੇ ਹੁਕਮ ਕੀਤਾ, ਜਿ ਕਿਛੁ ਵਸਤੁ ਤੈਨੂੰ ਚਾਹੀਦੀ ਹੈ, ਸੋ ਤੂੰ ਲਿਖਾਇ ਲੈ ਆਉ, ਅਸੀਂ ਅਣਾਇ ਦੇਹਾਂਗੇ'। ਉਨ ਖੱਤ੍ਰੀ ਵੀਵਾਹ ਦੀ ਵਸਤ ਸਭ ਲਿਖ ਆਂਦੀ, ਜਿਤਨੀ ਲੋੜੀਂਦੀ ਸੀ। ਤਾਂ ਬਾਬੇ ਹੁਕਮ ਕੀਤਾ: 'ਭਾਗੀਰਥ! ਆਣ ਦਿਨ। ਭਾਈ ਭਾਗੀਰਥਾ, ਤੂੰ ਲਾਹੌਰ ਜਾਇ, ਜਿਤਨੀਆਂ ਵਸਤੂ ਲੋੜੀਂਦੀਆਂ ਹਨ ਅਤੇ ਲਿਖੀਆਂ ਹੈਨ, ਸੋ ਸਭਿ ਲੈ ਕੇ ਤੁਧੁ ਆਵਣੀਆਂ। ਜੋ ਭਲਕੇ ਰਹਿਓਂ ਤਾਂ ਜਨਮ ਵਿਗੜੀਗਾ'। ਉਹ ਭੈਮਾਨ ਹੈਕਰ ਉਠ ਦਉੜਿਆ, ਲਾਹੌਰ ਆਇਆ। ਇਕ ਸਾਹ ਬਾਣੀਏ ਨੂੰ ਮਿਲਿਆ, ਆਖਿਓਸੁ: 'ਮੈਨੂੰ ਇਤਨੀਆਂ ਵਸਤੂ ਲੋੜੀਦੀਆਂ ਹੈਨ, ਮੈਨੂੰ ਆਣ ਦੇਹਿ। ਤਬ ਉਨ ਬਾਣੀਏ ਕਹਿਆ:
* ਇਹ ਸਾਖੀ ਬੀ ਸਾਰੀ ਹਾਫਜ਼ਾਬਾਦ ਵਾਲੇ ਨੁਸਖੇ ਵਿਚੋਂ ਪਾਈ ਹੈ, ਵਲੈਤ ਪਹੁੰਚੀ ਸਾਖੀ ਵਿਚ ਹੈ ਨਹੀਂ।
੧. ਜਿਸ ਤਰ੍ਹਾਂ ਅੱਜ ਕਲ ਕਹੀਦਾ ਹੈ-ਅੰਗ ਪਾਲ, ਉਹ ਮੁਰਾਦ ਹੈ ਕਿ ਮੇਰੀ ਗਰੀਬੀ ਤੱਕ ਕੇ ਆਪਣੀ ਮਿਹਰ ਦਾ ਅੰਗ ਪਾਲ। ਭਾਵ ਕੁਛ ਦਾਜ ਦੇਣ ਵਾਸਤੇ ਦਿਓ।
ਅੱਜ ਰਹੁ, ਭਲਕੇ ਨੂੰ ਸਭੇ ਵਸਤੂ ਹੋਇ ਆਵਣਗੀਆਂ'। ਤਾਂ ਭਗੀਰਥ ਆਖਿਆ: 'ਮੈਂ ਜਾਣਾ ਹੈ, ਰਹਿੰਦਾ ਨਾਹੀਂ' । ਤਾਂ ਉਨ ਬਾਣੀਏ ਆਖਿਆ: 'ਜੋ ਵਸਤੂ ਸਭ ਹੋਵਣਗੀਆਂ, ਪਰ ਇਕ ਚੂੜਾ ਨ ਹੋਸੀਆ, ਚੂੜੇ ਚੀਰੀਦੇ ਰੰਗੀਦੇ ਰਾਤ ਪਵੇਗੀ। ਅੱਜ ਤੂੰ ਰਹੁ ਭਾਗੀਰਥਾ।' ਭਗੀਰਥ ਆਖਿਆ: 'ਮੈਂ ਤੁਈਕਾਲ ਰਹਾਂ ਨਾਹੀਂ। ਬਾਣੀਏ ਆਖਿਆ: 'ਅੱਜ ਰਹੇ ਬਾਝ ਕੰਮ ਹੱਦਾ ਨਹੀਂ । ਤਬ ਉਨ ਬਾਣੀਏ ਆਖਿਆ: ਤੂੰ ਸਾਮ ਸਾਮ ਰਹੁ ਜੇ ਕੰਮ ਚੂੜੈ ਦਾ ਤੌਂ ਕਰਣਾ ਹੈ । ਤਾਂ ਭਗੀਰਥ ਕਹਿਆ: 'ਜੋ ਅਜ ਕੰਮ ਨਾਹੀਂ ਸਉਰਦਾ; ਅਤੇ ਹੁਕਮ ਸਿਰ ਨਾ ਜਾਵੇ ਤਾਂ ਮੇਰਾ ਜਨਮ ਵਿਗੜੇਗਾ'। ਤਾਂ ਉਨ ਬਾਣੀਏ ਆਖਿਆ: 'ਭਾਈ ਕਿਸੀ ਕਾ ਸਾਹਿਬ ਹੁੰਦਾ ਹੈ ਕਰੜਾ ਤਾਂ ਉਹ ਚਾਕਰ ਕਹਿੰਦਾ ਹੈ, ਜੋ-ਮੇਰਾ ਸਾਹਿਬ ਖਿਝੇਗਾ, ਮੇਰਾ ਵਜਹੁ ਕਟੈਗਾ- ਤੂੰ ਜੋ ਕਹਿੰਦਾ ਹੈ, ਜੋ ਹੁਕਮ ਸਿਰ ਨਾ ਜਾਵੇਗਾ ਤਾਂ ਮੇਰਾ ਜਨਮ ਵਿਗੜੇਗਾ- ਸੋ ਤੇਰਾ ਸਾਹਿਬ ਕੈਸਾ ਹੈ, ਜਿਸ ਕੇ ਕੈਂਪ ਤੇ ਤੇਰਾ ਜਨਮ ਵਿਗੜੇਗਾ?' ਤਾਂ ਭਗੀਰਥ ਕਹਿਆ: 'ਮੇਰਾ ਸਾਹਿਬ ਗੁਰੂ ਹੈ। ਜੇ ਹਉ ਉਸ ਦੇ ਹੁਕਮ ਸਿਰ ਨਾ ਜਾਵਾਂ ਤਾਂ ਮੇਰਾ ਜਨਮ ਵਿਗੜੇ'। ਤਾਂ ਉਨ ਬਾਣੀਏ ਕਹਿਆ: 'ਭਾਈ ਅੱਜ ਕਲੀ ਕਾਲ ਕੇ ਗੁਰੂ ਕਿਆ ਹੈਨ, ਜਿਨਕੇ ਕਹੇ ਤੇਰਾ ਜਨਮ ਵਿਗੜੇ?' ਤਾਂ ਭਾਗੀਰਥ ਆਖਿਆ, 'ਜੋ ਮੇਰਾ ਸਾਹਿਬ ਗੁਰੂ ਮਹਾਂ ਪੁਰਖ ਹੈ । ਤਾਂ ਉਨ ਬਾਣੀਏ ਕਹਿਆ: 'ਜੋ `ਰੇ ਘਰ ਬੂਡੇ! ਕਲੀਕਾਲ ਮਹਿ ਮਹਾਂ ਪੁਰਖ ਕਹਾਂ ਹੈ?" ਤਬ ਆਖਿਆ: 'ਨਾਂ ਜੀ, ਮੇਰਾ ਗੁਰੂ ਮਹਾਂ ਪੁਰਖ ਪੂਰਨ ਹੈ, ਮਹਾਂ ਪੁਰਖ ਹੈ, ਨਿਰੰਜਨ ਰੂਪ ਹੈ ਤਬ ਉਨ ਬਾਣੀਏ ਕਹਿਆ: 'ਚਲ ਹਉ ਤੇਰੇ ਸਾਥ ਚਲਦਾ ਹਾਂ। ਇਕ ਚੂੜਾ ਹੈ ਮੇਰੇ ਘਰ ਰੰਗਿਆ ਹੋਆ, ਤੂੰ ਆਪਣੇ ਪਾਸ ਗ੍ਰਹ ਬੰਧ ਰੱਖ। ਹਉ ਤੇਰਾ ਗੁਰੂ ਮਹਾਂ ਪੁਰਖ ਹੋਇਗਾ, ਤਾਂ ਤੇਰਾ ਭੀ ਗੁਰੂ ਅਤੇ ਮੇਰਾ ਭੀ ਗੁਰੂ, ਅਰ ਜੇ ਮਹਾਂ ਪੁਰਖ ਨਾ ਹੋਆ, ਤਾਂ ਵਸਤੂ ਦੇਵਾਂਗਾ ਅਰ ਮੁੱਲ ਲੇਵਾਂਗਾ ?"
ਤਾ ਭਾਗੀਰਥ ਅਰ ਬਾਣੀਆਂ ਦੋਨੋਂ ਚਲੇ, ਗੁਰੂ ਬਾਬੇ ਕੋਲ ਆਏ। ਤਾਂ ਬਾਬੇ ਅਗੋਂ ਕਹਿਆ: ਭਾਗੀਰਥਾ! ਜਿੱਧਰ ਜਾਹਿਂ, ਤਿੱਧਰ ਬਹਿ ਰਹੇਂ, ਜਬਾਬ ਨਾ ਲੈ ਆਵਹਿ'। ਅਜੇ ਉਹ ਆਂਵਦੇ ਸੇ ਰਾਹਿ ਵਿਚ, ਉਨ ਵਾਕ ਸੁਣ ਪਾਇਆ ਤਾਂ ਉਸ ਬਾਣੀਏ ਕੇ ਕਪਾਟ ਖੁਲ੍ਹ ਗਏ, ਜੋ ਏਹ ਮਹਾਂ ਪੁਰਖ ਅੰਤਰਯਾਮੀ ਹੈ। ਆਇ ਪੈਰੀਂ ਪਏ। ਤਬ ਉਸ ਬਾਣੀਏ ਕੀ ਨਿਸਾ ਭਈ ਦਰਸ਼ਨ ਦੇਖਣੇ ਨਾਲ, ਪੈਰੀ ਪਉਂਦੇ ਨਿਹਾਲ ਹੋਇ ਗਇਆ। ਤੀਨ ਬਰਸ ਬਾਬੇ ਕੋਲ ਰਹਿਆ, ਫੇਰ ਬਾਬੇ ਵਿਦਿਆ ਕੀਤਾ। ਗੁਰੂ ਬਾਬੇ ਦੀ ਬਾਣੀ ਬਹੁਤ ਸਿਖੀਆਸੁ, ਪੋਥੀਆਂ ਸਿਖ ਲੀਤੀਓਸੁ॥ ਗੁਰੂ ਪਾਸਹੁ ਵਿਦਿਆ ਹੋਆ, ਵਿਦਿਆ ਹੋਇ ਘਰਿ ਆਇਆ ਲਹੌਰ ਵਿਚ।
ਓਨ ਵਪਾਰੀ ਸਾਹ ਲੋਕ ਬੁਲਾਏ, ਹੱਟ ਦੀ ਵਸਤੂ ਸਭ ਸਉਂਪੀ, ਆਪ ਸਮੁੰਦਰ ਜਹਾਜ਼ ਕਰ ਚਲਿਆ। ਜਹਾ ਰਾਜਾ ਸਿਵਨਾਭਿ ਰਹਿੰਦਾ ਥਾ। ਉਸ ਨਗਰੀ ਜਾਹਿ ਰਹਿਆ। ਵਾਪਾਰ ਲੱਗਾ ਕਰਣ, ਵੱਡੀ ਰਾਤ ਤਾਈਂ ਕੀਰਤਨ ਕਰੈ। ਜਿਥੇ ਪਹਿਰ ਰਾਤ ਰਹੈ, ਤਿਥੈ ਉਠ ਕਰ ਠੰਢੇ ਪਾਣੀ ਨਾਲ ਨ੍ਹਾਵੇ। ਗੁਰੂ ਬਾਬੇ ਦੀ ਆਗਿਆ ਹੈ: 'ਜੋ ਠੰਢੇ ਪਾਣੀ ਨਾਲ ਨਾਵੈਗਾ ਪਹਿਰ ਰਾਤ ਰਹਿੰਦੀ, ਅਤੇ ਗੁਰੂ ਕਾ ਨਾਉਂ ਜਪਹਿਂਗੇ ਉਨ ਕਉ ਪਰਮੇਸ਼ਰ ਕੇ ਦਰ ਅੰਮ੍ਰਿਤ ਪੀਐਗਾ, ਅਜੂਨੀ ਸੰਭੂ ਸੰਗ ਸਮਾਵੈਗਾ। ਜਹਾਂ ਗੁਰੂ ਬਾਬੇ ਕਾ ਨਿਵਾਸ ਹੈ, ਤਹਾਂ ਉਹ ਰੱਖੀਅਹਿਂਗੇ' ਅਰ ਬੇਦ ਕਹਿਤਾ ਹੈ, 'ਜੋ ਪਹਿਰ ਰਾਤ ਸਿਉਂ ਨਾਵੈਗਾ ਤਿਸ ਕਉ ਸਵਾ ਮਣ ਸੋਨੇ ਕਾ ਪੁੰਨ ਹੋਵੇਗਾ। ਜੇ ਚਉ ਘੜੀਆਂ ਰਾਤ ਨੂੰ ਨਾਵੈਗਾ ਤਿਸਨੂੰ ਸਵਾ ਮਣ ਪਾਨੀ ਕਾ ਪੁੰਨ ਹੋਵੇਗਾ। ਜੋ ਦਿਨ ਚੜੇ ਨਾਵੈਗਾ, ਤਿਸ ਨੂੰ ਪੁੰਨ ਨ ਪਾਪ । ਏਹ ਤਾਂ ਬੇਦ ਕਹਿਤਾ ਹੈ, ਅਰ ਬਾਬੇ ਦੀ ਆਗਿਆ ਹੈ 'ਜੋ ਮੇਰਾ ਸਿਖ ਪ੍ਰਾਤਕਾਲ
੧. ਇਹ ਲਿਖਾਰੀ ਦੀ ਭੁੱਲ ਹੈ, ਪਾਨ ਚਾਹੀਦਾ ਹੈ-'ਲਿਖ ਲੀਤੀਓਸ'।
੨. ਬੇਦ ਤੋਂ ਲੇਖਕ ਦੀ ਮੁਰਾਦ ਵੇਦ ਨਹੀਂ, ਪਰ ਕੋਈ ਹੋਰ ਸ਼ਾਸਤ੍ਰ
ਨਾਵੈਗਾ, ਸਿਰ ਪਾਣੀ ਠੰਢਾ ਪਾਵੈਗਾ, ਤਿਸਕੀ ਪਰਮ ਗਤਿ ਹੋਵੇਗੀ। ਜੀਵਦਾ ਭੀ ਮੁਕਤਾ ਅਰੁ ਮੁਆ ਭੀ ਮੁਕਤਾ'।
ਅਰ ਓਹ ਬਾਣੀਆਂ ਪਹਿਰ ਰਾਤ ਰਹਿੰਦੀ ਨਾਵੈ ਪਾਣੀ ਠੰਢੇ ਨਾਲ। ਨਾਇ ਕਰ ਜਪ ਪੜੈ, ਅਰ ਪੇਥੀ ਸਬਦ ਪੜਕੇ ਪ੍ਰਾਤਾਕਾਲ ਹੋਂਦੇ ਨੂੰ ਪਰਸਾਦਿ ਜੇਵਕੈ ਜਾਇ ਸੰਸਾਰ ਕੀ ਪ੍ਰਕ੍ਰਿਤਿ ਕਰੇ। ਰਾਤੀਂ ਆਵੈ ਤਾਂ ਗੁਰੂ ਕਾ ਸਬਦ ਗਾਵੈ। ਅਰ ਉਸ ਵਲ ਕੇ ਲੋਕ ਦਿਨ ਚੜੇ ਇਸਨਾਨ ਕਰਹਿ ਦੁਆਦਸ ਟਿਕੇ ਚੜਾਵਹਿ, ਅਰ ਆਇਤਵਾਰ, ਅਮਾਵਸ, ਇਕਾਦਸੀ ਬਰਤ ਕਰਹਿਂ। ਦੇਹੁਰੇ ਕੀ ਪੂਜਾ ਕਰਹਿਂ, ਠਾਕਰ ਦੁਆਰੇ ਭੀ ਜਾਂਹਿ। ਓਹ ਬਾਣੀਆਂ ਨਾ ਵਰਤ, ਨਾ ਪੂਜਾ, ਨਾ ਅਮਾਵਸ, ਨਾ ਆਇਤਵਾਰ ਉਨਕੀ ਕਾਈ ਪ੍ਰਕ੍ਰਿਤ ਨ ਕਰੇ। ਇਸ ਵੱਲ ਕੇ ਜੇ ਹਿੰਦੂ ਜਾਂਹਿ, ਤਿਸਕੋ ਓਹ ਭ੍ਰਿਸਟ ਕਰ ਘੱਤਨ। ਤਬ ਲੋਕਉ ਉਸ ਬਾਣੀਏ ਕੀ ਚਰਚਾ ਚਲਾਈ। ਤਬ ਚਲੀ ਚਲੀ ਬਾਤ ਰਾਜੇ ਸਿਵਨਾਭਿ ਪਾਸ ਚਲ ਪਈ, ਜੇ 'ਜੀ ਇਕ ਜੇ ਬਾਣੀਆ ਹੈ, ਹਿੰਦੂ ਕਹਾਂਵਦਾ ਹੈ, ਅਰ ਕਰਮ ਭ੍ਰਸਟ ਕਰਦਾ ਹੈ`। ਤਬ ਰਾਜੇ ਕਹਿਆ ਜੋ 'ਰੇ ਉਸ ਬਾਣੀਏ ਕਉ ਬੁਲਾਇ ਲੇ ਆਵਹੁ, ਮੈਂ ਉਸ ਕਉ ਪੂਛਹੁ। ਜੋ ਰੇ ਉਹ ਕਿਉਂ ਐਸੀ ਬਾਤ ਕਰਤਾ ਹੈ ਹਿੰਦੂ ਜਨਮ ਹੋਇਕੈ ?" ਤਬ ਰਾਜੇ ਕੇ ਦੂਤ ਉਸ ਬਾਣੀਏ ਕਉ ਬੁਲਾਇ ਲੈ ਆਏ। ਤਬ ਓਹ ਬਾਣੀਆਂ ਰਾਮ ਰਾਮ ਕਰਕੇ ਸਿਰ ਨਿਵਾਇ ਕਰ ਨਲੀਏਰ ਦੇ ਮਿਲਿਆ। ਤਬ ਰਾਜੈ ਪੁਛਿਆ, ਜੋ 'ਰੇ ਬਾਣੀਏ। ਤੂੰ ਹਿੰਦੂ ਜਨਮ ਹੈਂ ਤੂੰ ਬਰਤ ਨੇਮ ਪੂਜਾ ਨਹੀਂ ਕਰਤਾ, ਸੋ ਕਿਉਂ ਨਹੀਂ ਕਰਤਾ?”
*ਜੋ. "ਜੀ, ਜਿਸ ਕਾਰਣ ਤੁਮ ਬਰਤ ਨੇਮ ਸੰਜਮ ਕਰਤੇ ਹੋ ਸੋ ਵਸਤ ਮੈਂ ਪਾਈ। ਕਿਆ ਵਰਤ ਨੇਮ ਕਰਉ?'
੧. ਉਪਰ ਆ ਚੁਕਾ ਹੈ ਕਿ ਜੋ ਅੰਮ੍ਰਿਤ ਵੇਲੇ ਨਾਕੇ ਨਾਮ ਜਪਹਿੰਗੇ ਉਕੋ ਅੰਮ੍ਰਿਤ ਪੀਐਗਾ। ਇਥੇ ਬੀ ਉਹੋ ਨਾਮ ਜਪਣ ਨਾਲ ਮੁਰਾਦ ਹੈ।
*ਇਹ ਬਾਣੀਏ ਦਾ ਉਤਰ ਹੈ।
ਤਬ ਰਾਜੇ ਪੁਛਿਆ: 'ਕਉਣ ਵਸਤ ਤੋਂ ਪਾਈ, ਜਿਸ ਤੇ ਤੇਰਾ ਸੰਤੋਖ ਹੂਆ ਹੈ?” ਕਹੇ, 'ਜੀ ਮੈਂ ਮਹਾਂ ਪੁਰਖ ਦਾ ਦਰਸ਼ਨ ਕੀਆ ਹੈ, ਜਿਸ ਕੇ ਦਰਸ਼ਨ ਮੁਕਤਿ ਪਾਈ ਹੈ`। ਤਬ ਰਾਜੇ ਕਹਿਆ: 'ਤੇਰੀ ਨਿਸ਼ਾ ਹੋਈ ਹੈ ਉਸਕੇ ਦਰਸ਼ਨ? ਤਬ ਬਾਣੀਏ ਕਹਿਆ: 'ਜੀ ਪਰਮੇਸਰ ਮਿਲਿਆ, ਤਾਂ ਨਿਸ਼ਾ ਦੀ ਕਿਆ ਚਲੀਹੈ ?' ਤਬ ਰਾਜੇ ਕਹਿਆ: 'ਰੇ ਬਾਣੀਏ! ਕਲਜੁਗ ਮੈਂ ਐਸਾ ਕਉਣੁ ਹੈ ਮਹਾਂਪੁਰਖ ਜਿਸਕੇ ਦਰਸ਼ਨ ਮੁਕਤਿ ਪਾਈਐ?" ਕਹੈ: 'ਜੀ ਐਸਾ ਬਾਬਾ ਨਾਨਕ ਹੈ, ਜਿਸਕੇ ਦਰਸ਼ਨ ਮੁਕਤਿ ਪਾਈਤੀ ਹੈ। ਤਬ ਉਨ ਬਾਣੀਐਂ ਬਾਬੇ ਨਾਨਕ ਜੀ ਕੀ ਬਾਣੀ ਪ੍ਰਗਟ ਕਰੀ। ਤਬ ਰਾਜੇ ਸਿਵਨਾਭਿ ਬਾਣੀ ਸੁਣੀ, ਸੁਣਿਕੈ ਤ੍ਰਿਪਤ ਹੋਇ ਗਇਆ। ਰੋਮ ਰੋਮ ਮਗਨ ਹੋਇ ਗਇਆ। ਗੁਰੂ ਬਾਬੇ ਦੀ ਬਾਣੀ ਜੇ ਸੁਣੀ ਰਾਜੇ ਸਮਝੀ। 'ਰੇ ਬਾਣੀਐ! ਤੂੰ ਮੇਰੇ ਤਾਂਈ ਅਪਨੇ ਨਾਲ ਲੈ ਚਲ ਜਹਾਂ ਗੁਰੂ ਬਾਬਾ ਨਾਨਕ ਹੈ, ਮੈਂ ਦਰਸ਼ਨ ਦੇਖਉਂ। ਤਬ ਉਨ ਬਾਣੀਐ ਕਹਿਆ: ਜੀ ਇਉਂ ਤੂੰ ਚਲੈ, ਤਾਂ ਕਿਆ ਜਾਪੈ ਤੂੰ ਪਹੁੰਚ ਸਕਹਿ ਕਿ ਨਾ ਸਕਹਿ? ਪਰ ਤੂੰ ਜੀਅ ਵਿਚ ਅਰਾਧ, ਤੇਰੇ ਤਾਈਂ ਈਹਾਂ ਹੀ ਮਿਲੈਗਾ। ਤਬ ਰਾਜੇ ਸਿਵਨਾਭਿ ਕਹਿਆ: 'ਜਿਸ ਧਰਤੀ ਗੁਰੂ ਬਾਬਾ ਨਾਨਕ ਰਹਿਤਾ ਹੈ, ਸੋ ਧਰਤੀ ਤੂੰ ਕਹੁ ।
ਕਹੈ: 'ਜੀ ਲਾਹੌਰ ਤੇ ਕੋਸ ਪੰਦਰਾਂ ਕਰਤਾਰ ਪੁਰ ਬੰਨਿਆ ਹੈ; ਪੰਜਾਬ ਕੀ ਧਰਤੀ ਮਾਂਹਿ, ਉਹਾਂ ਗੁਰੂ ਬਾਬਾ ਨਾਨਕ ਰਹਿਤਾ ਹੈ। ਸਥਾਨ ਤਲਵੰਡੀ ਰਾਇ ਭੋਇ ਭੱਟੀ ਕੀ, ਰਾਵੀ ਕੇ ਪਾਰ, ਨਾਮ ਸੁਥਾਨ ਰਾਵੀ ਦੇ ਉਰਾਰ ਕਰਤਾਰ ਪੁਰ ਬੰਨਿਆ ਹੈ, ਉਹਾਂ ਮਹਾਂਪੁਰਖ ਰਹਿਤਾ ਹੈ। ਸਭਨੀ ਥਾਈਂ ਹੈ, ਜਹਾਂ ਜਹਾਂ ਅਰਾਧੀਐ। ਤਹਾਂ ਤਹਾਂ ਹਾਜਰ ਹੈ'। ਤਬ ਰਾਜੇ ਕਹਿਆ: `ਤਉ ਚਲੋ ਲਾਹੌਰ ਕਉ, ਜੋ ਜਾਇ ਕਰ ਦਰਸਨ ਕਰਉ। ਤਬ ਬਾਣੀਐ ਕਹਿਆ: ਜੋ 'ਜੀ ਮਹਾਂ ਪੁਰਖ ਕਾ ਸੁਭਾਉ ਹੈ, ਚੱਲ ਕੇ ਕੋਈ ਨਾਹੀ ਅੱਪੜਿਆ'। ਕਹੈ: 'ਜੀ ਤੂੰ ਆਪਣੇ ਆਤਮੇ ਅੰਦਰ ਅਰਾਧ, ਗੁਰੂ ਬਾਬਾ ਅੰਤਰਜਾਮੀ ਹੈ, ਤੁਝ ਕਉ ਈਹਾਂ ਹੀ ਮਿਲੇਗਾ। ਤਬ ਰਾਜੇ
ਸਿਵਨਾਭਿ ਏਹੁ ਬਾਤ ਮੰਨ ਲੀਤੀ। ਤਬ ਉਹ ਬਾਣੀਆਂ ਵਿਦਾ ਹੋਆ। ਉਨ ਬਾਣੀਐ ਚਲਤੀ ਵੇਰੀ ਕਹਿਆ: 'ਜਿ ਰਾਜਾ ਜੀ! ਤੂੰ ਧੰਨ ਹੈਂ, ਗੁਰੂ ਬਾਬਾ ਨਾਨਕ ਤੈਨੂੰ ਮਿਲੇਗਾ, ਪਰ ਤੂੰ ਲਖ ਸਕਹਾਂਗਾ ਨਾਹੀਂ। ਕਿਆ ਜਾਪੇ ਕਿਤ ਰੂਪ ਤੁਝ ਕਉ ਆਇ ਦਰਸਨ ਦੇਹਿਗਾ? ਜੋਗੀ ਕੇ ਰੂਪ, ਕਿ ਬ੍ਰਾਹਮਣ ਕੇ ਰੂਪ, ਕਿ ਡੰਡਧਾਰੀ ਕੇ ਰੂਪ, ਕਿ ਦਿਗੰਬਰ ਕੇ ਰੂਪ, ਕਿ ਖੱਤ੍ਰੀ ਕੇ ਰੂਪ, ਕਿ ਬੈਰਾਗੀ ਕੇ ਰੂਪ, ਕਿ ਸੰਨਿਆਸੀ ਕੇ ਰੂਪ, ਬ੍ਰਹਮਚਾਰੀ ਕੇ ਰੂਪ, ਕਲੰਦਰ ਕੇ ਰੂਪ, ਕਿ ਹਿੰਦੂ ਕੇ ਰੂਪ, ਕਿ ਮੁਸਲਮਾਨ ਕੇ ਰੂਪ, ਅਤੇ ਸਭ ਰੂਪ ਉਸਦੇ ਹੈਨ। ਇਉਂ ਨਾ ਜਾਣੀਐ ਤੇਰੇ ਤਾਈਂ ਕਿਤ ਰੂਪ ਦਰਸਨ ਦੇਵੈਗਾ। ਓਹ ਅਬਿਨਾਸੀ ਪੁਰਖ ਹੈ। ਤੂੰ ਸਮਝਤਾ ਰਹੀਐ'।
ਤਬ ਓਹ ਬਾਣੀਆਂ ਉਹਾਂ ਤੇ ਜਹਾਜ ਭਰ ਕੇ ਚਲਿਆ। ਰਾਜੇ ਕਉ ਪਿਛੇ ਬਹੁਤ ਉਦਾਸੀ ਹੋ ਰਹੀ ਗੁਰੂ ਬਾਬੇ ਕੇ ਦਰਸ਼ਨ ਕੀ। ਸਦਾ ਸਦਾ ਚਿਤਵਨੀ ਕਰੈ। ਸੋਫਤੇ, ਬੈਠਤੇ, ਉਨਤੇ ਅਠ ਪਹਰ ਗੁਰੂ ਬਾਬੇ ਦੀ ਚਾਹ ਵਿਚ ਰਹੇ। ਅਉਰ ਠਉਰ ਮਨ ਠਹਰਾਵੈ ਨਹੀਂ, ਨਿਤਾਪ੍ਰਤਿ ਬਾਬੇ ਹੀ ਕੀ ਚਾਹ ਵਿਚ ਰਹੇ। ਤਬ ਰਾਜੈ ਜੀਅ ਨਾਲ ਕੀਤਾ, ਜੇ- ਕਾਈ ਗਲ ਪਿਛੈ ਬਾਬਾ ਨਾਨਕ ਲਿਖਿਆ ਜਾਵੇ। ਹਰਤ ਗੱਲੇ ਨਹੀਂ ਹੱਥ ਆਵਣ ਦਾ, ਇਹ ਗਲ ਹਥ ਆਵੈ। ਜੋ ਭਲੀਆਂ ਸਰੂਪੀਆਂ ਇਸਤ੍ਰੀਆਂ ਬੁਲਾਈਆਂ, ਉਨ ਕਉ ਰਾਜੇ ਕਹਿ ਛਡਿਆ, ਜੇ ਕੋਈ ਚਹੁ ਵਰਨਾਂ ਵਿਚ ਫਕੀਰ ਉਦਾਸੀ ਆਵੈ, ਤਿਸਕੀ ਖੂਬ ਸੇਵਾ ਕਰਨੀ, ਅਰ ਉਸਕੋ ਮੋਹ ਲੈ ਜਾਣਾ', ਮਤਲਬ ਏਹ ਜੋ ਗੁਰੂ ਬਾਬਾ ਨਾਨਕ ਮੋਹਿਆ ਨਾ ਜਾਵੈਗਾ-।' ਅਬ ਰਾਜੇ ਭਲੀਆਂ ਸਰੂਪੀਆਂ ਚੇਰੀਆਂ ਪੈਦਾ ਕੀਤੀਆਂ। ਉਨ ਕਉ ਕਹਿਆ: `ਜੇ ਕੋਈ ਆਵੈ, ਤਿਸਕੀ ਸੇਵਾ ਕਰਹੁ। ਕੋਈ ਸੰਨਿਆਸੀ, ਬ੍ਰਹਮਚਾਰੀ, ਜੋਗੀ, ਦਿਗੰਬਰ, ਵੈਸਨੋ, ਹਿੰਦੂ, ਮੁਸਲਮਾਨ ਹੋਵੇ, ਫਕੀਰ ਦਰਵੇਸ਼ ਹੋਵੈ, ਅਤੀਤ ਬੈਰਾਗੀ ਹੋਵੈ, ਤਿਸਕੀ ਸੇਵਾ ਕਰਹੁ। ਐਸੀ ਸੇਵਾ ਕਰਹੁ ਜਿ ਉਸਕਾ ਧਰਮ ਛੁਟ ਜਾਇ।' ਰਾਜੇ ਕੇ ਜੀਅ ਏਹ ਵਰਤੀ- 'ਜਿ ਕੋਈ ਪੂਰਾ ਹੋਇਗਾ ਸੋ ਤਿਸਕਾ
ਧਰਮ ਨਾ ਰਹੇਗਾ। ਕਲਿ ਮਹਿ ਪੂਰਾ ਬਾਬਾ ਨਾਨਕ ਹੈ ਅਵਰ ਕੋਈ ਨਾਹੀਂ। ਪਾਈਐ ਤਾਂ ਇਸ ਹੀ ਬਾਤ ਪਾਈਐ, ਨਾਤਰ ਹੋਰ ਬਾਤ ਨਹੀਂ ਪਾਵਣੇ ਕੀ। ਬਾਬਾ ਨਾਨਕ ਅੰਤਰਜਾਮੀ ਪੂਰਨ ਪੁਰਖ ਹੈ, ਰਾਜੇ ਕੇ ਅਰਾਧਨੇ ਕਰਕੈ ਆਵੈਗਾ।' ਤਬ ਉਹ ਬਾਣੀਆਂ ਉਹਾਂ ਤੇ ਪੰਜਾਬ ਕੀ ਧਰਤੀ ਜਾਇ ਪਹੁਤਾ। ਬੋਲੋ ਵਾਹਿਗੁਰੂ।
ਦੂਜੀ ਉਦਾਸੀ
੪੨. ਦੂਜੀ ਉਦਾਸੀ ਦੱਖਣ ਦੀ। ਸੈਦੋ, ਸੀਹੋਂ ਤੇ ਵਰੁਣ
ੴ ਸਤਿਗੁਰ ਪ੍ਰਸਾਦਿ॥
ਦੁਤੀਆ ਓਦਾਸੀ ਕੀਤੀ ਦੱਖਣ ਕੀ, ਅਹਾਰੁ ਤਲੀ ਭਰਿ ਰੇਤ ਕੀ ਕਰਹਿ ਤਦਹੁੰ ਪੈਰੀਂ ਖੜਾਵਾਂ ਕਾਠ ਕੀਆ। ਹਥਿ ਆਸਾ। ਸਿਰਿ ਰਸੇ ਪਲੇਟੇ। ਬਾਂਹਾਂ ਜਾਂਘਾਂ ਰਸੇ ਪਲੇਟੇ ਟਿਕਾ ਬਿਦੁਲੀ ਕਾ। ਤਦਹੁ ਨਾਲਿ ਸੈਦੇ ਜਟੁ ਜਾਤ ਘੇਹੋ ਥਾ। ਤਦਹੁ ਬਾਬਾ ਧਨਾਸਰੀ ਦੇਸਿ ਜਾਇ ਨਿਕਲਿਆ। ਤਬ ਕੋਈ ਦਿਨ ਉਹਾਂ ਰਹੇ। ਤਬ ਰਾਤਿ ਕੈ ਸਮੇਂ ਸੈਦ ਅਤੇ ਸੀਹੇ ਜਾਤ ਘੇਹੋ ਦੋਵੈ ਦਰੀਆਇ ਜਾਵਨਿ, ਸੇਵਾ ਕਰਨ ਪਹਿਰ ਰਾਤਿ ਰਹਿੰਦੀ ਨੂੰ ਜਾਵਨਿ। ਅਤੇ ਮਨਿ ਵਿਚਿ ਧਰਨਿ ਜੋ ਗੁਰੂ ਖੋਆਜੇ ਤੇ ਪਾਈ ਹੈ"। ਤਉ ਗੁਰੂ ਉਤੈ ਥਾਇ ਪਾਈ ਹੈ। ਇਕ ਸਖੈ" ਓਨਾਂ ਆਖਿਆ: 'ਜੋ ਅਸੀਂ ਭੀ ਸੇਵਾ ਕਰਾਂ ਤਿਤੁ ਦਰੁ'। ਏਕ ਦਿਨ, ਇਕ ਰਾਤਿ ਕਉ ਦੇਖਨਿ ਤਾਂ ਇਕੁ ਮਰਦੁ ਚਲਿਆ ਆਂਵਦਾ ਹੈ, ਹਥਿ ਮਛੀ ਹੈਸੁ। ਤਾਂ ਓਸ ਮਰਦ ਪੁਛਿਆ: 'ਤੁਸੀਂ ਕਉਣ ਹਉ?' ਤਦ ਸੈਦੇ ਅਤੇ
੧. 'ਸੈਦੇ ਜਟੁ ਜਾਤ ਘੋਹੇ ਥਾਂ' ਦੀ ਥਾਂ ਹਾ: ਬਾ:ਨੁ: ਵਿਚ ਐਉਂ ਹੈ 'ਸੈਦੇ ਤੇ ਘੇਹੇ ਜੱਟ ਨਾਲ ਥੇ।
੨. ਹੋ ਸਕਦਾ ਹੈ ਇਸਦੀ ਮੁਰਾਦ 'ਤਨਾਸਰਮ' ਤੋਂ ਹੋਵੇ।
੩. ਹਾ:ਬਾ:ਨੁ: ਵਿਚ ਏਥੇ ਪਾਠ ਹੈ 'ਸੈਦੇ ਅਤੇ ਘੇਹੇ ਦੋਵੇਂ ਸੀਹੇ ਦਾ ਨਾਮ ਨਹੀਂ, ਅਗੇ ਜਾ ਕੇ ਸੈਦੇ ਦੀ ਜਾਤ ਘੇਹੋ ਏਸ ਨੁਸਖੇ ਵਿਚ ਬੀ ਲਿਖੀ ਹੈ, ਦੇਖੋ ਸਾਖੀ ੪੬ ਦੀ ਅਖੀਰਲੀ ਸਤਰ, ਸੀਹੋਂ ਤੇ ਸੈਦੇ ਦੇਇ ਜਾਤ ਦੇ ਘੇਹੇ ਸਿਧ ਹੁੰਦੇ ਹਨ।
੪. 'ਜੋ ਗੁਰੂ...ਤੋਂ...ਪਾਈ ਹੈ ਇਹ ਪਾਠ ਹਾ:ਬਾ:ਨੁ: ਵਿਚ ਨਹੀਂ ਹੈ।
੫. ਪਾਠਾਂਤ੍ਰ 'ਸਮੇਂ'।
ਸੀਹੋ' ਬੋਲਿਆ: 'ਜੋ ਅਸੀਂ ਗੁਰੂ ਨਾਨਕ ਕੇ ਸਿਖ ਹਾਂ । ਤਬ ਰਾਤਿ ਕੈ ਸਮੈਂ ਉਸ ਮਰਦ ਪੁਛਿਆ ਤੁਸੀਂ ਕਹਾਂ ਚਲੇ ਹਉ? ਤਬ ਸੈਦੇ ਬੋਲਿਆ ਜੋ 'ਜੀ ਅਸੀਂ ਨਿਤਾਪ੍ਰਤ ਪਹਰੁ ਰਾਤਿ ਨੁ ਖੇਆਜੇ ਦੀ ਸੇਵਾ ਕਰਣਿ ਜਾਂਦੇ ਹਾਂ, ਜੋ ਅਸਾਡੇ ਗੁਰੂ ਖੋਆਜੇ ਤੇ ਹੀ ਪਾਇਆ ਹੈ ਤਬ ਸੈਦੇ ਪੁਛਿਆ: 'ਜੀ ਤੁਸੀਂ ਕਉਣ ਹਉ? ਕਿਥੇ ਜਾਵਹੁਗੇ?' ਤਬ ਓਹੁ ਮਰਦੁ ਬੋਲਿਆ, ਜੋ 'ਮੈਂ ਖੋਆਜਾ ਹਾਂ, ਗੁਰੂ ਪਾਸਿ ਜਾਂਦਾ ਹਾਂ, ਨਿਤਪ੍ਰਤਿ ਇਤੁ ਸਮੈ ਜਾਂਦਾ ਹਾਂ ਸੇਵਾ ਕਰਣਿ। ਆਜੁ ਮਛਲੀ ਭੇਟਿ ਲੈ ਚਲਿਆ ਹਾਂ।' ਤਦ ਸੈਦੇ ਸੀਹੋਂ ਆਇ ਪੈਰੀ ਪੈਰ ਪਏ, ਆਖਿਓਨੈ: 'ਜੀ! ਅਸੀਂ ਆਖਦੇ ਹਾਂ, ਜੋ-ਗੁਰੂ ਤੁਸਾਂ ਤੇ ਪਾਇਆ ਹੈ ਅਤੇ ਤੁਸੀਂ ਆਖਦੇ ਹਉ ਜੋ- ਅਸੀਂ ਨਿਤਾਪ੍ਰਤਿ ਸੇਵਾ ਕਰਣਿ ਜਾਂਦੇ ਹਾਂ, ਅਜੁ ਗੁਰੂ ਜੀ ਕੀ ਭੇਟਿ ਮਛੁਲੀ ਲੈ ਚਲੇ ਹਾਂ-'। ਤਦਹ ਖੁਆਜੇ ਖਿਦਰਿ ਆਖਿਆ: ਏ ਸਾਹਿਬ ਕੇ ਲੋਕ! ਮੈਂ ਪਾਣੀ ਹਾਂ, ਅਤੇ ਓਹੁ ਪਉਣੁ ਗੁਰੂ ਹੈ, ਮੈਂ ਕਈ ਵਾਰ ਓਸ ਤੇ ਉਪਜਿਆ ਹਾਂ, ਅਰ ਕਈ ਵਾਰ ਉਸ ਮਹਿ ਸਮਾਇ ਗਇਆ ਹਾਂ । ਤਬ ਸੈਦੇ ਅਤੇ ਸੀਹੈ ਜਾਤਿ ਘੇਹੋ ਦੋਵੈ ਸਿਖ ਆਇ ਗੁਰੂ ਪਾਸਿ ਪੈਰੀ ਪਏ। ਤਦਹੂੰ ਗੁਰੂ ਪੁਛਿਆ: 'ਅਜੁ ਤੁਸੀ ਇਸ ਵਖਤੇ ਕਿਉਂ ਆਏ? ਆਗੇ ਦਿਨਿ ਚੜੇ ਆਵਤੇ । ਤਬ ਸੈਦੇ ਘੇਹੁ ਦੁਹੀਂ ਬੇਨਤੀ ਕਰਿ ਸੁਣਾਈ ਖੁਆਜੇ ਮਿਲੇ ਕੀ। ਤਬ ਬਾਬਾ ਬੋਲਿਆ:- ਸਲੋਕੁ ਮ:੨° ॥
ਅਠੀ ਪਹਿਰੀ ਅਠ ਖੰਡ ਨਾਵਾ ਖੰਡੁ ਸਰੀਰੁ॥
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ॥
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ॥
੧. ਅਤੇ ਸੀਹੇ ਹਾਂ:ਬਾ:ਨੁ: ਵਿਚ ਨਹੀਂ ਹੈ।
੨. ਏਥੇ 'ਅਸੀਂ ਭੀ ਖੁਆਜੇ ਪਾਸ ਹੀ ਜਾਂਦੇ ਹਾਂ । ਪਾਠ ਹਾ: ਬਾ: ਨੁ: ਵਿਚ ਵਾਧੂ ਹੈ।
੩. 'ਸੀਹੇ' ਦੀ ਥਾਂ ਹਾ:ਬਾ:ਨੁਸਖੇ ਵਿਚ 'ਘੇਰੇ' ਹੈ।
੪. ਇਹ ਸਲੋਕ ਦੂਸਰੇ ਪਾਤਸਾਹ ਜੀ ਦਾ ਹੈ। ਲਿਖਾਰੀ ਦੀ ਭੁੱਲ ਹੈ।
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ॥
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ॥
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ॥
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥
ਓਥੈ ਖੋਟੈ ਸਟੀਅਹਿ ਖਰੇ ਕੀਚਹਿ ਸਾਬਾਸਿ॥
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ॥੧॥ (ਪੰਨਾ ੧੪੬)
ਮ:੨ ॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲ- (ਪੰਨਾ ੧੪੬)
ਤਬਿ ਗੁਰੂ ਬਾਬਾ ਧਨਾਸਰੀ ਦੇਸਿ ਕੋਈ ਦਿ ਰਹਿਆ। ਓਥੈ ਲੋਕ ਨਾਉ ਧਰੀਕ ਸਿਖਾਂ ਹੋਏ, ਗੁਰੂ ਗੁਰੂ ਲਗੈ ਜਾਇ॥
੧. ਇਹ ਸਲੋਕ ਜਪੁਜੀ ਦੇ ਅਖੀਰ ਬੀ ਹੈ, ਤੇ ਇਹ ਮਾਝ ਦੀ ਵਾਰ ਵਿਚ ਮ:੨ ਹੇਠ ਹੈ, ਓਥੇ 'ਕੇਤੀ ਤੋਂ ਪਹਿਲਾਂ 'ਹੋਰ' ਪਾਠ ਵੱਧ ਹੈ ਤੇ ਕੁਝ ਥੋੜਾ ਥੋੜਾ ਹੋਰ ਬੀ ਫਰਕ ਹੈ। ਮ:੧ ਦਾ ਇਹੋ ਜੇਹਾ ਸਲੋਕ ਰਾਗ ਮਾਰੂ ਵਿਚ ਬੀ ਹੈ, ਤਿਸਦਾ ਪਾਠ ਐਉਂ ਹੈ:- ਪਉਣ ਗੁਰੂ ਪਾਣੀ ਪਿਤਾ ਜਾਤਾ॥ ਉਦਰ ਸੰਜੋਗੀ ਧਰਤੀ ਮਾਤਾ॥ ਰੈਣਿ ਦਿਨਸੁ ਦੁਇ ਦਾਈ ਦਇਆ ਜਗੁ ਖੇਲੈ ਖੇਲਾਈਹੇ॥
੨. 'ਸਿੱਖ' ਪਾਠ ਹਾ:ਬਾ:ਨ: ਦਾ ਹੈ।
੪੩. ਅਨਭੀ ਸਰੇਵੜਾ
ਤਬ ਇਕ ਸਰੇਵੜੇ ਕਾ ਮਟੁ ਥਾ, ਉਸ ਕੀ ਲੋਕ ਬਹੁਤੁ ਪੂਜਾ ਕਰੈ। ਤਬ ਉਸ ਸੁਣਿਆ ਜੇ ਗੁਰੂ ਆਇਆ ਹੈ, ਤਾਂ ਉਹ ਆਪਣੇ ਸਿਖ ਮੇਲਿ ਕਰਿ ਲੈ ਆਇਆ। ਆਇ ਦਰ ਕੇ ਬਾਹਰਿ ਵਾਰਿ ਵਿਛਾਵਣਿ ਕੀਤੇ ਬਾਹਰ ਬੈਠਾ, ਅਰੁ ਗੁਰੂ ਜੋਗੁ ਆਖਿ ਭੇਜਿਓਸੁ, ਜੋ ਬਾਹਰਿ ਆਉ। ਤਬ ਗੁਰੂ ਬਾਬਾ ਬਾਹਰਿ ਆਇਆ। ਤਦਹੁ ਅਨਭੀ ਸਰੇਵੜੈ ਪੁਛਿਆ ਗੁਰੂ ਬਾਬੇ ਜੇਗ, ਜੇ ਤੂੰ ਅੰਨੁ ਨਵਾਂ ਪੁਰਾਣਾ ਖਾਵਤਾ ਹੈ, ਅਤੇ ਚੰਣਿ ਭੁਨੇ ਖਾਵਤਾ ਹੈ", ਅਤੇ ਪਾਣੀ ਠੰਢਾ ਪੀਵਤਾ ਹੈ ਬਿਨੁ ਛਣਿਆ ਬਨਿ ਝੂਣਿ ਝੂਣਿ ਖਾਂਦਾ ਹੈ, ਅਤੇ ਗੁਰੂ ਕਹਾਂਵਦਾ ਹੈ, ਸੋ ਤੈ ਕਿਆ ਗੁਣੁ ਪਾਇਆ ਹੈ ਜੋ ਨਿਤਾਪ੍ਰਤਿ ਜੀਆਂ ਮਾਰਦਾ ਹੈ ? ਤਬ ਗੁਰੂ ਬਾਬਾ ਬੋਲਿਆ ਰਾਗੁ ਮਾਝ ਕੀ ਵਾਰ ਪਉੜੀ:-
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ॥
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ॥
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ॥
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ॥
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ॥
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ॥
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ॥੨੫॥ (ਪੰਨਾ-੧੪੯)
੧. ਹਾ:ਬਾ:ਨੁ: ਵਿਚ ਅਨਭੀ' ਦੀ ਥਾਂ 'ਨਾਰਭੀ' ਹੈ।
੨. 'ਅਤੈ ਚੰਣਿ ਭੁਨੇ ਖਾਵਤਾ ਹੈ ਇਹ ਪਾਠ:ਹਾ:ਬਾ:ਨੁ: ਵਿਚ ਨਹੀਂ ਹੈ।
੩. ਬਿਨੁ ਛਾਣਿਆ ਹਾ:ਬਾ:ਨੁਸਖੇ ਵਿਚ ਨਹੀਂ ਹੈ।
੪. ਇਥੋਂ ਦੇ ਪਾਠ 'ਗੁਣ ਦੀ ਥਾਂ ਹਾ:ਬਾ:ਨੁਸਖੇ ਵਿਚ 'ਗਰਾਣਾ ਹੈ।
ਸਲੋਕੁ ਮ:੧॥
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ॥
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ॥
ਮਾਉ ਪੀਉ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ॥
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਉ ਪਾਹੀ॥
ਅਠਿਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥
ਸਦਾ ਕੁਚੀਲ ਰਹਹਿ ਦਿਨ ਰਾਤੀ ਮਥੈ ਟਿਕੇ ਨਾਹੀ॥
ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ॥
ਲਕੀ ਕਾਸੇ ਹਥੀ ਫੁੰਮਣ ਅਗੇ ਪਿਛੀ ਜਾਹੀ॥
ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁਲਾ॥
ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ॥
ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ॥
ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ॥
ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ॥
ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥
ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ॥
ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ॥
ਨਾਨਕ ਸਿਰਿ ਖੁਥੇ ਸੈਤਾਨੀ ਏਨਾ ਗਲ ਨ ਭਾਣੀ॥
ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ॥
ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ॥
ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ॥
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥
ਗੁਰੂ ਸਮੁੰਦ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥
ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚੁਟੇ ਸਿਰਿ ਛਾਈ॥੧॥
ਮ:੨ ॥ ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ॥
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ॥
ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ॥੨॥(ਪੰਨਾ ੧੪੯-੫੦)
ਜਦ ਗੁਰੂ ਬਾਬੇ ਇਹੁ ਸਲੋਕ ਆਖਿਆ, ਤਾਂ ਅਨਭੀ' ਸਰੇਵੜਾ ਆਇ ਪੈਰੀ ਪਇਆ। ਨਾਉ ਧਾਰੀਕੁ ਸਿਖ" ਹੋਅ। ਗੁਰੂ ਗੁਰੂ ਲਗਾ ਜਪਣਿ॥ ਤਿਤੁ ਮਹਲਿ ਬਿਸਮਾਦਿ ਵਿਚਿ ਧਨਾਸਰੀ ਦੇਸ ਏਹ ਵਾਰੁ ਹੋਈ ਸਾਪੂਰਨ ਮਾਝ ਕੀ, ਤਦਹੁੰ ਸੈਦੇ ਘੇਹੇ ਲਿਖੀ ਸੰਪੂਰਨੁ ਪੜਣੀ॥ ਤਬ ਧਨਾਸਰੀ ਦੇਸਿ ਬਹੁਤੁ ਨਾਉ ਧਰੀਕ ਸਿਖ" ਹੋਏ। ਇਕ ਮੰਜੀ ਊਹਾ ਭੀ ਹੈ। ਬੋਲਹੁ ਵਾਹਿਗੁਰੂ। ਤਦਹੂੰ ਬਾਬਾ ਜੀ ਓਥਹੁੰ ਰਵਦੇ ਰਹੇ।
੪੪. ਕਉਡਾ ਰਾਖਸ਼
ਤਦਹੁ ਸਮੁੰਦ੍ਰ ਕੀ ਬਰੇਤੀ ਕੇ ਅਧ ਵਿਚਿ ਭਖ ਬਿਲਾਇਤਿ ਨਿ? ਹੈ। ਊਹਾ ਰਾਕਸ਼ ਆਦਮੀ ਭਖਦਾ ਥਾ। ਧਨਾਸਰੀ ਦੇਸ ਕਾ । ਤਹਾਂ ਬਾਬਾ ਜਾਇ ਪ੍ਰਗਟਿਆ, ਨਾਲਿ ਸੈਦੋ ਸੀਹੋ ਜਾਟ ਜਾਤ ਘੇਹੇ ਥੋਂ। ਤਬ ਰਾਕਸੁ ਆਇਆ ਦੇਖਿ ਕਰ ਕੜਾਹਾ ਤਪਾਇਆ। ਤਬ ਬਾਬੇ ਜੋਗੁ ਪਕੜਿ ਲੈ
੧. ਇਹ ਸਲੋਕ ਮ:੨ ਦਾ ਹੈ। ਕਿਸੇ ਲਿਖਾਰੀ ਤੋਂ ਉਤਾਰੇ ਵੇਲੇ ਉਪਰਲੇ ਸਲੋਕ ਦੇ ਨਾਲ ਲਗਦਾ ਇਹ ਸਲੋਕ ਭੀ ਲਿਖਿਆ ਗਿਆ ਜਾਪਦਾ ਹੈ।
੨. 'ਅਨਭੀ' ਦੀ ਥਾਂ ਹਾ:ਬਾ:ਨੁ: ਵਿਚ ਪਾਠ 'ਆਇਕੇ' ਗਾਲਬਨ, ਅਨਭੀ' ਯਾ 'ਨਾਰਭੀ' ਸਰੋਵੜੇ ਦਾ ਨਾਮ ਹੈ। ੪. 'ਸਿਖ' ਪਾਠ ਹਾ:ਬਾ:ਨੁ: ਦਾ ਹੈ।
੩.ਆਇ ਹਾ:ਬਾ:ਨੁ: ਵਿਚ ਨਹੀਂ ਹੈ।
੫. 'ਸਿਖ ਪਾਠ ਹਾ:ਬਾ:ਨੁ: ਦਾ ਹੈ।
੬. 'ਭਖ' ਪਾਠ ਹਾ:ਬਾ:ਨੁ:ਵਿਚ ਨਹੀਂ ਹੈ।
੭. 'ਨਿ' ਪਾਠ ਹਾ:ਬਾ:ਨ:ਵਿਚ ਨਹੀਂ ਹੈ।
੮. 'ਕਾ'ਦੀ ਥਾਂ ਹਾ:ਬਾ:ਨ: ਵਿਚ'ਤੇ ਚੱਲੇ ਹੈ।
੯. ਹਾ:ਬਾ:ਨੁ: ਵਿਚ ਐਉਂ ਪਾਠ ਹੈ:-ਨਾਲ ਸੈਦ ਅਤੇ ਘੇਹੇ ਅਤੇ ਸੀਹੋ ਜਟ ਥੇ।
ਗਇਆ ਦੇਖਿ ਕਰਿ ਹਸਿਆ-"। ਤਬ ਸੈਦੇ ਅਤੇ ਸੀਹੋ ਲਗੈ ਬੈਰਾਗੁ ਕਰਣਿ। ਆਖਿਓਨੈ ਜੇ 'ਅਸਾਡੇ ਜੀਅੜੇ ਭੀ ਕੜਾਹੇ ਵਿਚ ਤਲੀਅਨਿਗੈ"। ਤਬ ਬਾਬਾ ਤਪਤੇ ਕੜਾਹੇ ਵਿਚਿ ਜਾਇ ਬੈਠਾ। ਤਦਹੁ ਬਿਸਮਾਦ ਕੈ ਘਰਿ ਆਇਆ: ਤਿਤੁ ਮਹਲਿ ਸਬਦੁ ਹੋਆ ਰਾਗੁ ਮਾਰੂ ਵਿਚ ਮ:੧ :-
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ॥੧॥
ਆਵਣ ਜਾਣੁ ਰਹਿਓ॥
ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ਰਹਾਉ॥
ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ॥
ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ॥੨॥
ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ॥
ਸਾਗਰ ਤੇ ਕੰਢੇ ਚੜੇ ਗੁਰਿ ਕੀਨੇ ਧਰਮਾ॥੩॥
ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ॥
ਸਚੁ ਪੂੰਜੀ ਸਚੁ ਵਖਰੁ ਨਾਨਕ ਘਰਿ ਪਾਇਆ॥੪॥੫॥੧੪॥ (ਪੰਨਾ ੧੦੦੨)
ਤਦਹੁ ਭੁਖ ਵੇਲਗਾਈ। ਰਾਕਸੁ ਕਾੜਾ" ਤਪਤਿ ਰਹਿਆ, ਕੜਾਹਾ ਤਪੋ ਨਾਹੀ ਸੀਤਲ ਹੋਇ ਗਇਆ। ਤਬ ਆਇ ਪੈਰੀ ਪਇਆ, ਤਾਂ ਆਖਿਓਸੁ: 'ਜੀ ਮੇਰੀ ਮੁਕਤਿ ਕਰੁ'। ਤਬ ਸੀਹ ਪਾਹੁਲ ਦਿਤੀ। ਨਾਉ ਧਰੀਕੁ ਸਿਖ* ਹੋਆ। ਮੁਕਤਿ ਕਉ ਚਲਿਆ, ਮੁਕਤਿ ਭਇਆ। ਬੋਲਹੁ ਵਾਹਿਗੁਰੂ।
੧. 'ਦੇਖਿ ਕਰਿ ਹਸਿਆ' ਪਾਠ ਹਾ:ਬਾ: ਨੁਸਖੇ ਵਿਚ ਨਹੀਂ ਹੈ।
੨. ਹਾ:ਬਾ: ਨੁਸਖ਼ੇ ਵਿਚ ਏਥੇ ਮਰਦਾਨਾ ਬੀ ਨਾਲ ਲਿਖਿਆ ਹੈ, ਪਾਠ ਐਉਂ ਹੈ:- 'ਸੈਦੇ ਅਤੇ ਘੇਰੇ ਅਤੇ ਮਰਦਾਨਾ ਲਗੇ ਬੈਰਾਗ ਕਰਨ'।
੩. 'ਤਲੀਅਨਰੀ ਦੀ ਥਾਂ ਹਾ:ਬਾ:ਨੁ: ਵਿਚ ਪਾਠ ਹੈ: 'ਵਿਣਾਹੈ' = ਮਤਲਬ ਹੈ ਕਿ ਨਾਸ਼ ਕਰੇਗਾ।
੪. ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਹੈ, ਮ:੧ ਲਿਖਣਾ ਲਿਖਾਰੀ ਦੀ ਭੁੱਲ ਹੈ।
੫. ਭਾਵ ਹੈ `ਕੜਾਹਾ'।
੬. 'ਤਦਹੁ ਭੁੱਖ ਵੇਲਗਾਈ ਤੋਂ ਤਪਤ ਰਹਿਆ ਦੀ ਥਾਂ ਹਾ:ਬਾ:ਨੁ: ਵਿਚ ਐਉਂ ਹੈ:-ਤਬ ਰਾਕਸ਼ ਦੀ ਭੁੱਖ ਬਿਲਾਇ ਗਈ'।
੭. 'ਸਿਖ' ਪਾਠ ਹਾ:ਬਾ:ਨੁ: ਦਾ ਹੈ।
੪੫. ਮਖ਼ਦੂਮ ਬਹਾਵਦੀ
(ਗੁਰਮੁਖਾਂ ਵਾਲੀ ਸਾਖੀ)
ਤਦਹੂੰ ਬਾਬਾ ਰਵਦਾ ਰਹਿਆ, ਸਮੁੰਦ੍ਰ ਕੀ ਬਰੇਤੀ ਵਿਚਿ, ਅਗੈ ਮਖਦੂਮ ਬਹਾਵਦੀ ਸਮੁੰਦ੍ਰ ਵਿਚਿ ਮੁਸਲੇ ਉਪਰਿ ਪਇਆ ਖੇਲਦਾ ਥਾ। ਤਬ ਗੁਰੂ ਭੀ ਜਾਇ ਪ੍ਰਗਟਿਆ। ਤਬ ਮਖਦੂਮ ਬਹਾਵਦੀ ਦੇਖਿ ਕਰਿ ਸਲਾਮੁ ਪਾਇਆ, ਆਖਿਓਸੁ: 'ਸਲਾਮਾਅਲੈਕ ਦਰਵੇਸੁ!' ਤਬ ਬਾਬੇ ਜਬਾਬੁ ਦਿਤਾ, ਆਖਿਓਸੁ: 'ਅਲੈਕਮ ਸਲਾਮੁ ਮਖਦੂਮ ਬਹਾਵਦੀ ਕੁਰੇਸੀ!' ਤਬ ਦਸਤਪੋਸੀ ਲੇਕਰਿ ਬੈਠਿ ਗਇਆ। ਤਬ ਮਖਦੂਮ ਬਹਾਵਦੀ ਆਖਿਆ: 'ਨਾਨਕ ਦਰਵੇਸ! ਚਲੂ ਸਮੁੰਦ੍ਰ ਕਾ ਸੈਲੁ ਕਰਿ ਆਵਹਾਂ'। ਤਬ ਬਾਬੇ ਆਖਿਆ: 'ਮਖਦੂਮ ਬਹਾਵਦੀ! ਕਦੇ ਸੈਲ ਕਰਦੇ ਨੂ ਕਛੁ ਨਦਰਿ ਭੀ ਆਇਓ?' ਤਬ ਮਖਦੂਮ ਬਹਾਵਦੀ ਆਖਿਆ: 'ਨਾਨਕ'! ਇਕ ਦਿਨ ਇਕ ਮੁਨਾਰਾ ਨਦਰਿ ਆਇਆ'। ਤਬ ਬਾਬੇ ਆਖਿਆ: 'ਜਾਹਿ ਉਸ ਕੀ ਖਬਰਿ ਲੈ ਆਉ'। ਤਬ ਮਖਦੂਮ ਬਹਾਵਦੀ ਆਖਿਆ: 'ਬਚਨ ਹੋਵੈ ਜੀ` ਤਬ ਮਖਦੂਮ ਬਹਾਵਦੀ ਮੁਸਲਾ ਸਮੁੰਦ੍ਰ ਵਿਚਿ ਪਾਇਆ, ਖੇਡਦਾ ਖੇਡਦਾ ਜਾਇ ਨਿਕਲਿਆ। ਜਾਂ ਦੇਖੇ ਤਾਂ ਇਕ ਮੁਨਾਰਾ ਹੈ। ਤਬ ਮਖਦੂਮ ਬਹਾਵਦੀ ਉਥੈ ਗਇਆ। ਅਗੇ ਜਾਵੈ, ਤਾਂ ਬੀਸ ਮਰਦ ਬੈਠੇ ਹਨ। ਓਥੈ ਜਾਇ ਸਲਾਮ ਪਾਇਓਸੁ, ਦਸਤਪੰਜਾ ਲੈਕਰਿ ਬੈਠਿ ਗਇਆ। ਤਬ ਰਾਤ ਪਈ, ਤਬ ਇਕੀਸ ਭਾਂਡੇ ਖਾਣਿ ਕੇ ਅਰਸ ਤੇ ਉਤਰੇ। ਤਦਹੁ ਖਾਣਾ ਫਕੀਰਾਂ ਖਾਧਾ, ਚਾਰੇ ਪਹਰ ਖੁਦਾਇ ਕੀ ਬੰਦਗੀ ਕਰਦੇ ਰਹੇ। ਜਬ ਦਿਨੁ ਚੜਿਆ ਤਬ ਓਹ ਬੀਸ ਮਰਦ ਚਲਦੇ ਰਹੇ। ਤਬ ਮਖਦੂਮ ਬਹਾਵਦੀ ਓਹੁ ਦਿਨ ਭੀ ਓਥੈ ਹੀ ਰਹਿਆ। ਤਬ ਪਹਰ ਦਿਨੁ ਚੜਿਆ, ਤਬ ਇਕੁ
੧. ਹਾ:ਬਾ:ਨੁ: ਵਿਚ ਪਾਠ 'ਮਖਤੂੰਮ ਬਹਾਵਦੀ ਹੈ'।
੨. ਪਾਠਾਂਤ੍ਰ ਹੈ: 'ਨਾਨਕ ਜੀ'।
੩. 'ਅਰਸ ਤੇ' ਪਾਠ ਹਾ:ਬਾ:ਨੁ: ਵਿਚ ਨਹੀਂ ਹੈ।
ਬੋਹਿਥਾ ਆਇ ਨਿਕਲਿਆ, ਫਿਰਿ ਓਹੁ ਲਗਾ ਡੁਬਣਿ। ਤਬ ਮਖਦੂਮ ਬਹਾਵਦੀ ਖੁਦਾਇ ਆਗੈ ਹਥ ਖੜੇ ਕੀਤੇ 'ਜੇ ਇਹ ਬੋਹਿਥਾ ਮੈਂ ਖੜਿਆਂ ਨਾ ਡੁਬੈ । ਤਬ ਬੋਹਿਥਾ ਡੁਬਣੇ ਤੇ ਰਹਿ ਗਇਆ। ਜਬ ਰਾਤਿ ਪਈ ਤਬ ਓਇ ਮਰਦ ਫਿਰਿ ਆਏ, ਆਇ ਰਾਤ ਇਕਠੇ ਰਹੇ। ਤਬ ਅਗਾਸ ਤੇ ਖਾਣਾ ਉਤਰੈ ਨਾਹੀ। ਤਬ ਰਾਤਿ ਫਕੀਰ ਖੁਦਾਇ ਦਾ ਜ਼ਿਕਹ ਕਰਦੇ ਰਹੇ। ਜਬ ਸੁਬਾਹ ਹੋਈ, ਤਬ ਓਹੁ ਮਰਦ ਫਿਰਿ ਚਲਦੇ ਰਹੇ। ਤਬ ਮਖਦੂਮ ਬਹਾਵਦੀ ਓਹੁ ਦਿਨੁ ਭੀ ਉਥੈ ਰਹਿਆ, ਤਬ ਓਹੁ ਮਰਦ ਉਠਿ ਗਏ। ਜਬ ਦੂਸਰਾ ਦਿਨ ਹੋਆ. ਤਬ ਉਹ ਮੁਨਾਰਾ ਲਗਾ ਢਹਣਿ। ਤਬ ਮਖਦੂਮ ਬਹਾਵਦੀ ਭੀ ਹਥਾਂ ਜੋੜੇ, ਆਖਿਅਸੁ: 'ਜੇ ਮੈਂ ਬੈਠਿਆਂ ਮੁਨਾਰਾ ਨਾ ਢਹੈ'। ਤਬ ਮੁਨਾਰਾ ਢਹਣਿ ਤੇ ਰਹਿ ਗਇਆ। ਜਬ ਰਾਤਿ ਪਈ, ਤਬ ਭੀ ਓਹੁ ਮਰਦ ਆਏ, ਰਾਤਿ ਇਕਠੇ ਮਿਲਿ ਬੈਠੇ। ਤਬ ਫਿਰਿ ਖਾਣਾ ਅਰਸ ਤੇ ਉਤਰੇ ਨਾਹੀ। ਤਦਹੁੰ ਉਨਾ ਯਾਰਾਂ“ ਆਖਿਆ, 'ਜੋ ਕਿਸਿ ਬਦਬਖਤ ਖੁਦਾਇ ਕੇ ਕੀਤੇ ਵਿਚਿ ਫੋਰੁ ਪਾਇਆ ਹੈ। ਤਬ ਆਪੋ ਵਿਚੀ ਲਗੇ ਵਿਚਾਰ ਕਰਣਿ, ਪੁਛਣਿ। ਤਬ ਮਖਦੂਮ ਬਹਾਵਦੀ ਆਖਿਆ, ਜੋ 'ਮੈਂ ਬੋਹਿਥਾ ਅਤੇ ਮੁਨਾਰਾ ਰਖਿਆ ਹੈ`। ਤਬ ਓਨਾ ਮਰਦਾਂ ਪੁਛਿਆ 'ਏ ਦਰਵੇਸ! ਤੇਰਾ ਨਾਉ ਕਿਆ ਹੈ?' ਤਬ ਮਖਦੂਮ ਬਹਾਵਦੀ ਆਖਿਆ, ਮੇਰਾ ਨਾਉਂ ਮਖਦੂਮ ਬਹਾਵਦੀ ਪੀਰ ਹੈ'। ਤਬ ਉਨਾ ਮਰਦਾਂ ਆਖਿਆ: 'ਏ ਦਰਵੇਸ! ਏਥੇ ਪੀਰਾਂ ਪਾਤਿਸਾਹਾਂ ਕੀ ਠਉੜਿ ਨਾਂਹੀਂ, ਪੀਰ ਪਾਤਿਸਾਹ ਦੁਨੀਆਂ ਵਿਚ ਸੋਂਹਦੇ ਹੈਨ, ਅਤੇ ਖੁਦਾਇਕੇ ਰਾਹ ਕਾ ਦਰੁ ਨੀਵਾਂ ਹੈ, ਅਤੇ ਪੀਰਾਂ ਪਾਤਸਾਹਾਂ ਕਾ ਸਿਰੁ ਉਚਾ ਹੈ' । ਤਬ ਮਖਦੂਮ ਬਹਾਵਦੀ ਸਲਾਮਾਅਲੇਕ ਕਰਿਕੈ ਮੁਸਲਾ ਚਲਾਇਂਦਾ ਰਹਿਆ, ਆਣਿ ਮੁਸਲਾ ਸਮੁੰਦ੍ਰ ਵਿਚਿ
੧. ਜਹਾਜ। ੨. 'ਮੈਂ ਖੜਿਆ' ਹਾ:ਬਾ:ਨੁ: ਵਿਚ ਨਹੀਂ ਹੈ।
੩. ਪਾਠਾਂਤ੍ਰ ਹੈਂ 'ਅਰਸ ਤੇ'।
੪. 'ਤਬ ਉਹ ਮਰਦ ਉਠਿ ਗਏ ਪਾਠ ਹਾ:ਬਾ:ਨੁ: ਵਿਚ ਨਹੀਂ ਹੈ।
੫. ਪਾਨਾਂਤ੍ਰ-ਮਰਦਾਂ। ੬. ਪਾਠਾਂਤ੍ਰ-ਫੇਰ।
ਪਾਇਓਸੁ। ਮੁਸਲੇ ਉਪਰਿ ਚੜਿ ਬੈਠਾ, ਪਰੁ ਮੁਸਲਾ ਚਲੇ ਨਾਹੀ, ਚਾਰਿ ਪਹਰ ਦਿਨੁ ਦਰੀਆਉ ਵਿਚ ਬੈਠਾ ਰਹਿਆ, ਜਾਂ ਦਿਨੁ ਲਗਾ ਲਹਣਿ, ਤਾਂ ਓਹੁ ਮਰਦ ਭੀ ਆਏ, ਤਬ ਦੇਖਨਿ ਤਾਂ ਸਮੁੰਦ੍ਰ ਵਿਚ ਬੈਠਾ ਹੈ। ਤਬ ਓਨਾਂ ਮਰਦਾਂ ਪੁਛਿਆ 'ਜੋ ਏ ਦਰਵੇਸ ਤੂੰ ਕਿਉਂ ਬੈਠਾ ਹੈਂ?' ਤਬ ਮਖਦੂਮ ਬਹਾਵਦੀ ਆਖਿਆ: 'ਜੇ ਮੇਰਾ ਮੁਸਲਾ ਨਹੀਂ ਚਲਦਾ । ਤਬ ਓਨਾਂ ਸਿਖਾਂ ਆਖਿਆ 'ਸਤਿਗੁਰੂ ਨਾਨਕ ਨਾਉਂ ਲਿਖ, ਜੋ ਤੇਰਾ ਮੁਸਲਾ ਚਾਲੇ'। ਤਬ ਸਤਿਗੁਰੂ ਨਾਨਕੁ ਲਿਖਿਆ। ਤਦ ਮਖਦੂਮ ਬਹਾਵਦੀ ਕਾ ਮੁਸਲਾ ਚਲਿਆ। ਤਬ ਬਾਬੇ ਪਾਸਿ ਆਇਆ ਸਲਾਮੁ ਕਰਿਕੈ ਬੈਠਿ ਗਇਆ। ਤਬਿ ਬਾਬੇ ਪੁਛਿਆ: 'ਕਿਆ ਡਿਠੇ ਮਖਦੂਮ ਬਹਾਵਦੀ?' ਤਬ ਮਖਦੂਮ ਬਹਾਵਦੀ ਆਖਿਆ: 'ਜੀ ਤੂੰ ਸਭ ਜਾਣਦਾ ਹੈਂ, ਤੇਰਿਆਂ ਦਾਸਾਂ ਦਾ ਸਦਕਾ ਤਉ ਤਾਈਂ ਆਇ ਪਹੁੰਚਿਆ ਹਾਂ । ਤਬ ਬਾਬਾ ਬੋਲਿਆ ਸਲੋਕ:-
ਮ:੧॥ ਸਉ ਉਲਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ॥
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸ॥੧॥ (ਪੰਨਾ ੭੯੦) ਤਬ ਬਾਬਾ ਬੋਲਿਆ, ਆਖਿਓਸੁ: 'ਮਖਦੂਮ ਬਹਾਵਦੀ! ਕਰਮ ਕਰੰਗੁ ਹੈ, ਓਥੈ ਹੰਸਾ ਦਾ ਮ" ਨਾਹੀ ਹੈ, ਜੋ ਓਥੈ ਬਹਨਿ'। ਤਦਹੁੰ ਮਖਦੂਮ ਬਹਾਵਦੀ ਆਇ ਪੈਰ ਚੁਮੇ ਤਿਤੁ ਮਹਲਿ ਸਬਦੁ ਹੋਆ ਰਾਗੁ ਸ੍ਰੀ ਰਾਗੁ ਵਿਚਿ ਮ:੧॥
੧. 'ਲਿਖ' ਦੀ ਥਾਂ ਹਾ:ਬਾ:ਨੁ: ਵਿਚ ਪਾਠ ਹੈ 'ਅਰਾਧ'।
੨. ਹਾ:ਬਾ:ਨੁਸਖੇ ਵਿਚ ਪਾਠ ਹੈ:- ਤਬ ਮਖਦੂਮ ਬਹਾਵਦੀ ਸਤਿਗੁਰ ਨਾਨਕ ਨੂੰ ਅਰਾਧਿਆ'।
੩. 'ਤਬ ਬਾਬਾ...ਤੋਂ...ਓਥੈ ਬਹਨਿ ਤਕ ਪਾਠ ਹਾ:ਬਾ:ਨ: ਵਿਚ ਨਹੀਂ ਹੈ।
੪. ਮਾਲੂਮ ਹੁੰਦਾ ਹੈ, ਮਮੇ ਦੀ ਥਾਂ ਅਸਲ ਪੰਥੀ ਵਿਚ ਪਾਠ 'ਕੰਮ' ਸੀ। ਉਤਾਰੇ ਕਰਨ ਵਾਲੇ ਤੋਂ 'ਕੰ' ਰਹਿ ਗਿਆ ਹੈ। ਐਸੀਆਂ ਤੁਕਾਂ ਦੱਸਦੀਆਂ ਹਨ ਕਿ ਵਲੈਤ ਵਾਲੀ ਸਾਖੀ ਬੀ ਕਿਸੇ ਹੋਰ ਪੋਥੀ ਦਾ ਉਤਾਰਾ ਹੈ, ਅਸਲ ਕਰਤਾ ਦਾ ਨੁਸਖਾ ਨਹੀਂ ਹੈ। ਜੇ 'ਮ ਨਾਹੀਂ' ਨੂੰ 'ਮਨਾਹੀ' ਪੜ੍ਹੀਏ ਤਾਂ ਮਨਾਹੀ ਇਸਤ੍ਰੀ ਲਿੰਗ ਹੈ। ਪਹਿਲੇ 'ਦਾ' ਪੁਲਿੰਗ ਪਿਆ ਹੈ।
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ॥
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ॥੧॥
ਦੁਨੀਆ ਕੈਸਿ ਮੁਕਾਮੇ॥
ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧ ॥ਰਹਾਉ॥
ਜੋਗੀ ਤੇ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ॥
ਪੰਡਿਤ ਵਖਾਣਹਿ ਪੋਥੀਆ ਸਿਧ ਬਹਿਹ ਦੇਵ ਸਥਾਨਿ॥੨॥
ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ॥
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ॥੩॥
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥
ਘੜੀ ਮੁਹਤਿ ਕਿ ਚਲਣਾ ਦਿਲ ਸਮਝ ਤੂੰ ਭਿ ਪਹੂਚੁ॥੪॥
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ॥
ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ॥੫॥
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ॥
ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ॥੬॥
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥੭॥
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ॥੮॥੧੭॥(ਪੰਨਾ ੬੩-੬੪)
ਤਬ ਮਖਦੂਮ ਬਹਾਵਦੀ ਮੁਸਲਾ ਹਥਹੂੰ ਸਟਿ ਪਾਇਆ। ਤਦਹੂੰ ਮਖਦੂਮ ਬਹਾਵਦੀ ਨੂੰ ਹੁਕਮ ਹੋਆ: 'ਜੋ ਜਾਹਿ ਤੂ ਪੀਰੁ ਕਰਿ । ਤਬ ਮਖਦੂਮ ਬਹਾਵਦੀ ਆਖਿਆ: 'ਜੀ ਮੈ ਕਿਸ ਨੂੰ ਪੀਰ ਕਰਾਂ।' ਤਬ ਬਾਬੈ
ਬਚਨੁ ਕੀਤਾ: 'ਜਿਸ ਨੂੰ ਸੇਖ ਫਰੀਦ ਕੀਤਾ ਹੈ । ਤਬ ਮਖਦੂਮ ਬਹਾਵਦੀ ਸਲਾਮੁ ਕੀਤਾ, ਦਸਤ ਪੰਜਾ ਲਿਆ ਬਾਬੇ ਵਿਦਾ ਕੀਤਾ। ਬੋਲਹੁ ਵਾਹਿਗੁਰੂ।
੪੬. ਸਿੱਧਾਂ ਨਾਲ ਗੋਸਟਿ
ਬਾਬਾ ਭੀ ਉਥਹੁੰ ਰਵਦਾ ਰਹਿਆ, ਸਮੁੰਦਰ ਕੇ ਅਧ ਵਿਚਿ ਗਇਆ। ਅਗੇ ਮਛਿੰਦਰ ਅਤੇ ਗੋਰਖੁ ਨਾਥ ਬੈਠੇ ਥੇ। ਤਬ ਮਛਿੰਦਰ ਡਿੱਠਾ, ਦੇਖਿ ਕਰਿ ਆਖਿਉਸੁ: 'ਗੋਰਖਨਾਥ! ਇਹ ਕਉਣੁ ਆਂਵਦਾ ਹੈ ਦਰੀਆਉ ਵਿਚਿ ? ਤਬ ਗੋਰਖਨਾਥ ਆਖਿਆ: 'ਜੀ ਏਹੁ ਨਾਨਕ ਹੈ'। ਤਬ ਬਾਬਾ ਜਾਇ ਪ੍ਰਗਟਿਆ: 'ਆਦੇਸੁ ਆਦੇਸ ਕਰਿਕੈ ਬੈਠਿ ਗਇਆ। ਤਬ ਮਿਛੰਦ੍ਰ ਪੁੱਛਿਆ, ਆਖਿਉਸੁ: ਨਾਨਕ! ਸੰਸਾਰ ਸਾਗਰੁ ਕੇਹਾ ਕੁ ਡਿਠੋ ? ਕਿਤੁ ਬਿਧਿ ਦਰੀਆਉ ਤਰਿਉ?' ਤਬ ਬਾਬਾ ਬੋਲਿਆ, ਸਬਦੁ ਰਾਗੁ ਰਾਮਕਲੀ ਵਿਚਿ ਮ:੧॥ :-
ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ
ਲਹੈ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ
ਕਹੈ॥੧॥ ਕਿਨ ਬਿਧਿ ਸਾਗਰੁ ਤਰੀਐ॥ ਜੀਵਤਿਆ ਨਹ
ਮਰੀਐ॥੧॥ਰਹਾਉ॥ ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ
ਦੁਇ ਪਟ ਜੜੇ॥ ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ
ਕੈ ਆਸਣਿ ਪੁਰਖੁ ਰਹੈ॥੨॥ ਕਿੰਤੇ ਨਾਮਾ ਅੰਤੁ ਨ ਜਾਣਿਆਂ ਤੁਮ
ਸਰਿ ਨਾਹੀ ਅਵਰੁ ਹਰੇ॥ ਊਚਾ ਨਹੀ ਕਹਣਾ ਮਨ ਮਹਿ ਰਹਣਾ
ਆਪੇ ਜਾਣੈ ਆਪਿ ਕਰੇ॥੩॥ ਜਬ ਆਸਾ ਅੰਦੇਸਾ ਤਬ ਹੀ ਕਿਉ
ਕਰਿ ਏਕੁ ਕਹੈ॥ ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ
ਮਿਲੈ॥੪॥ ਇਨ ਬਿਧਿ ਸਾਗਰੁ ਤਰੀਐ॥ ਜੀਵਤਿਆ ਇਉ
ਮਰੀਐ॥੧॥ਰਹਾਉ ਦੂਜਾ॥੩॥ ਪੰਨਾ ੮੭੭)
੧. ਏਥੇ ਬੀ ਮੁਰਾਦ ਫਰੀਦਸਾਨੀ, ਸ਼ੇਖ ਬਿਰਾਹਮ ਤੋਂ ਜਾਪਦੀ ਹੈ, ਜਿਸ ਨੂੰ ਗੁਰੂ ਜੀ ਦੇ ਵੇਰੀ ਮਿਲ ਕੇ ਉਪਦੇਸ ਕਰ ਚੁਕੇ ਸੇ।
੨. ਸਲਾਮ ਦੀ ਥਾਂ ਹਾ:ਬਾ:ਨੁ: ਵਿਚ ਪਾਠ 'ਮਲੂਮ ਹੈ।
ਤਿਤੁ ਮਹਲਿ ਸਬਦ ਹੋਆ ਰਾਮਕਲੀ ਵਿਚਿ ਮ:੧॥ :-
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕ ਸੁਣੇ॥ ਪਤੁ ਝੋਲੀ
ਮੰਗਣ ਕੈ ਤਾਈ ਭੀਖਿਆ ਨਾਮੁ ਪੜੇ॥੧॥ ਬਾਬਾ ਗੋਰਖੁ ਜਾਗੈ॥
ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ॥੧॥ਰਹਾਉ॥
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ॥ ਮਰਣ
ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ਸਿਧ ਸਾਧਿਕ
ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ॥ ਜੇ ਤਿਨ ਮਿਲਾ ਤ ਕੀਰਤਿ
ਆਖਾ ਤਾ ਮਨੁ ਸੇਵ ਕਰੇ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ
ਪਾਣੀ ਕਮਲੁ ਰਹੈ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ
ਕਿਆ ਕਰੈ॥੪॥੪॥ (ਪੰਨਾ੮੭੭)
ਤਬ ਫੇਰ ਮਛਿੰਦਰ ਬੋਲਿਆ। ਆਖਿਓਸੁ: ਨਾਨਕ! ਜੰਗ ਲੈ, ਜੋ ਡੋਲਣੈ ਤੇ ਰਹੈ, ਭਵਜਲੁ ਸੁਖਾਲਾ ਤਰਹਿ। ਤਦਹੁ ਗੁਰੂ ਬੋਲਿਆ, ਸਬਦੁ ਰਾਗੁ ਰਾਮਕਲੀ ਵਿਚ ਮ:੧॥:-
ਸੁਣਿ ਮਾਛਿੰਦ੍ਰਾ ਨਾਨਕੁ ਬੋਲੈ। ਵਸਗਤਿ ਪੰਚ ਕਰੇ ਨਹ ਡੋਲੈ॥
ਐਸੀ ਜੁਗਤਿ ਜੋਗ ਕਉ ਪਾਲੇ॥ ਆਪਿ ਤਰੈ ਸਗਲੇ ਕੁਲ
ਤਾਰੇ॥੧॥ ਸੋ ਅਉਧੂਤੁ ਐਸੀ ਮਤਿ ਪਾਵੈ॥ ਅਹਿਨਿਸਿ ਸੁੰਨਿ
ਸਮਾਧਿ ਸਮਾਵੈ॥੧॥ਰਹਾਉ॥ ਭਿਖਿਆ ਭਾਇ ਭਗਤਿ ਭੈ ਚਲੈ॥
ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ॥ ਧਿਆਨ ਰੂਪਿ ਹੋਇ ਆਸਣੁ
ਪਾਵੈ॥ ਸਚਿ ਨਾਮਿ ਤਾੜੀ ਚਿਤੁ ਲਾਵੈ॥੨॥ ਨਾਨਕੁ ਬੋਲੈ ਅੰਮ੍ਰਿਤ
ਬਾਣੀ॥ ਸੁਣਿ ਮਾਛੰਦ੍ਰਾ ਅਉਧੂ ਨੀਸਾਣੀ॥ ਆਸਾ ਮਾਹਿ ਨਿਰਾਸੁ
ਵਲਾਏ॥ ਨਿਹਚਉ ਨਾਨਕ ਕਰਤੇ ਪਾਏ॥੩॥
ਪ੍ਰਣਵਤਿ ਨਾਨਕੁ ਅਗਮੁ ਸੁਣਾਏ। ਗੁਰ ਚੇਲੇ ਕੀ ਸੰਧਿ ਮਿਲਾਏ॥
ਦੀਖਿਆ ਦਾਰੂ ਭੋਜਨੁ ਖਾਇ॥ ਛਿਅ ਦਰਸਨ ਕੀ ਸੋਝੀ ਪਾਇ ॥੪॥੫॥
(ਪੰਨਾ ੮੭੮-੭੮)
ਤਬ ਗੋਰਖ ਨਾਥ ਬੇਨਤੀ ਕੀਤੀ; ਆਖਿਓਸੁ: ਜੀ ਗੁਰ ਪੀਰੀ ਤੁਸਾਡੀ ਰਹੁਰਾਸਿ ਹੈ। ਆਦਿ ਜੁਗਾਦਿ ਚਲੀ ਆਈ ਹੈ। ਤਬ ਬਾਬੇ ਆਖਿਆ, ਕਵਨ ਗੁਰੂ ਕਰਹ ਗੋਰਖ ਨਾਥਿ?' ਤਬ ਗੋਰਖਨਾਥ ਆਖਿਆ, 'ਜੀਉ ਐਸਾ ਕਉਣੁ ਹੈ? ਜੇ ਤੁਮਾਰੈ ਮੱਥੈ ਹਥੁ ਰਖੈ। ਪਰ ਓਹੁ ਈ ਤੁਮਰਾ ਗੁਰੂ, ਜੋ ਤੁਮਾਰੇ ਅੰਗ ਤੇ ਪੈਦਾ ਹੋਵੈ। ਤਬ ਬਾਬੇ ਆਖਿਆ: 'ਭਲਾ ਹੋਵੈ'। ਤਦਹੁ ਬਾਬਾ ਰਵਦਾ ਰਹਿਆ। ਗੋਸਟਿ ਮਛਿੰਦ੍ਰ ਨਾਲਿ ਸੰਪੂਰਨ ਹੋਈ। ਬਾਣੀ ਸੈਦੋ ਜਟ ਜਾਤ ਘੇਹੋ ਲਿਖੀ। ਬੋਲਹੁ ਵਾਹਿਗੁਰੂ।
੧. ਪਾਠਾਂਤ੍ਰ ਹੈ ਗੁਰ ਪੀਰ'
੨. 'ਜੁਗਾਦਿ' ਦੀ ਥਾਂ ਪਾਠਾਂਤ੍ਰ ਹੈ, ਉਹ ਸਨ।
੩. ਗੋਰਖ ਨਾਥ ਨੂੰ ਪਤਾ ਨਹੀਂ ਸੀ ਕਿ ਗੁਰੂ ਨਾਨਕ ਦੇਵ ਜੀ ਆਪਣੇ ਗੁਰੂ ਦਾ ਪਤਾ ਆਪ ਦੇ ਚੁਕੇ ਹਨ- 'ਅਪਰੰਪਰ ਪਾਰਬ੍ਰਹਮ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ। (ਪੰਨਾ ੫੯੯) ਗੋਰਖ ਨਾਥ ਦੀ ਮੁਰਾਦ ਕੇਵਲ ਇਹ ਜਾਪਦੀ ਹੈ ਕਿ ਤੂੰ ਕਿਸੇ ਅੱਗੇ ਨਹੀਂ ਝੁਕਣਾ, ਸਿਵਾ ਉਸਦੇ ਕਿ ਜਿਸਨੂੰ ਤੂੰ ਆਪ ਮੁਕੰਮਲ ਕਰੇਂਗਾ, ਜਿਸ ਦਾ ਇਸ਼ਾਰਾ ਗੁਰੂ ਅੰਗਦ ਦੇਵ ਜੀ ਵੱਲ ਹੋ ਸਕਦਾ ਹੈ। ਕਿਸੇ ਅੱਗੇ ਨਾ ਝੁਕਣ ਬਾਬਤ ਆਪ ਭੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ: 'ਬੀਜਉ ਸੂਝੈ ਕੇ ਨਹੀ ਬਹੈ ਦੁਲੀਚਾ ਪਾਇ'। ਅਰਥਾਤ ਸਿਵਾਏ ਨਾਥਾਂ ਦੇ ਨਾਥ ਵਾਹਿਗੁਰੂ ਦੇ ਮੇਰੇ ਸਾਹਮਣੇ ਦੁਲੀਚਾ ਵਿਛਾ ਕੇ ਬਹਿਣ ਵਾਲਾ ਮੈਨੂੰ ਕੋਈ ਨਹੀਂ ਦਿਸਦਾ।
੪. 'ਬਾਣੀ...ਤੋਂ...ਲਿਖੀ ਹਾ:ਬਾ:ਨੁ: ਵਿਚ ਨਹੀਂ ਹੈ।
੪੭ ਸ਼ਿਵਨਾਭ, ਪ੍ਰਾਣ ਸੰਗਲੀ
ਤਬ ਸਿੰਘਲਾਦੀਪ ਕੀ ਸੁਰਤਿ ਹੋਈ। ਜਾਇ ਸਮੁੰਦ੍ਰ ਅਸਗਾਹ ਵਿਚਿ ਖੜੇ ਹੋਇ। ਤਬ ਬਾਬੇ ਆਖਿਆ: 'ਏਹਾ ਅਸਗਾਹ ਸਮੁੰਦਰ ਕਿਉਂ ਕਰਿ ਤਰੀਐ, ਲੰਘੀਐ:' ਤਦਹੁ ਸਿਖਾਂ ਬੇਨਤੀ ਕੀਤੀ, ਸੈਦੇ ਅਤੇ ਸੀਹੋ ਆਖਿਆ: 'ਜੀ ਤੇਰੇ ਹੁਕਮਿ ਨਾਲਿ ਪਹਾੜ ਤਰਨਿ'। ਤਬ ਗੁਰੂ ਬੋਲਿਆ, ਆਖਿਓਸੁ, ਜੇ 'ਏਹ ਸਲੋਕ ਪੜਦੇ ਆਵਹੁ :-
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
ਤਬ ਬਾਬਾ ਬੋਲਿਆ, ਆਖਿਓਸੁ: 'ਜਿਸੁ ਸਿਖ ਦੈ ਮੁਹਿ ਏਹੁ ਸਲੋਕੁ ਹੋਵੈਗਾ, ਅਤੇ ਉਹ ਪੜਦਾ ਜਾਵੈਗਾ, ਅਤੇ ਓਸਦੈ ਪਿਛੈ ਜਿਤਨੀ ਸੁਣੇਗੀ, ਤਿਤਨੀ ਸਭ ਭਵਜਲੁ ਪਾਰਿ ਲੰਘੇਗੀ । ਤਬ ਸਿਖ ਪੈਰੀ ਪਏ, ਆਖਿਉਨੈ: 'ਜੀ ਜਿਸਨੁ ਤੁਧੁ ਭਾਵੈ ਤਿਸਨੂ ਪਾਰਿ ਉਤਾਰਿ । ਤਦਹੁ ਪਾਰਿ ਗਏ। ਸਿੰਘਲਾਦੀਪ ਸਿਵਨਾਭਿ ਰਾਜੇ ਕੈ ਗਇਆ। ਰਾਜੇ ਕੇ ਬਾਗ ਬਸੇਰਾ ਕੀਆ, ਸਮੁੰਦ੍ਰ ਕੇ ਪਾਰਿ। ਤਥ ਰਾਜੈ ਸਿਉਨਾਭਿ ਕਾ ਨਉਲਖਾ ਬਾਗੁ ਸੁਕਾ ਪਇਆ ਥਾ, ਸੋ ਹਰਿਆ ਹੋਆ। ਫਲ ਵਾਲੇ ਫੁਲ ਪੜਿਆ* ਪਤਾ ਵਾਲੈ ਪਤੁ ਪੜਿਆ*, ਫਲ ਵਾਲੇ ਫਲੁ ਪੜਿਆ*। ਤਬ ਮਘੋਰ ਬਗਵਾਨ ਦੇਖੈ, ਤਾਂ ਬਾਗ ਬਰਸਾਂ ਕਾ ਸੁਕਾ ਪੜਿਆ ਥਾ, ਸੋ ਹਰਿਆ ਹੋਆ ਹੈ। ਤਦਹੁ ਬਹੁਰਿ ਜਾਇ ਖਬਰਿ ਰਾਜੇ ਸਿਵਨਾਭਿ ਪਾਸਿ ਕੀਤੀਅਸੁ, ਆਖਿਉਸ 'ਜੀ ਬਾਹਰਿ ਆਉ! ਇਕਸ ਫਕੀਰ ਕੇ ਬੈਠਣਿ ਨਾਲਿ ਬਾਗ ਹਰਿਆ ਹੋਆ ਹੈ'। ਤਬ ਰਾਜੈ ਸਿਵਨਾਭਿ ਚੇਰੀਆਂ ਭੇਜੀਆਂ ਪਦਮਣੀਆਂ। ਪਦਮਣੀਆਂ ਆਇ ਨਿਰਤਿ ਲਾਗੀਆਂ ਕਰਣਿ। ਅਨੇਕ ਰਾਗ ਰੰਗ ਕੀਤੇ, ਤਬ ਬਾਬਾ ਬੋਲਿਉ ਨਾਹੀਂ ਧਿਆਨ ਵਿਚਿ ਹੀ ਰਹਿਆ। ਤਬ ਪਿਛਹੁ ਰਾਜਾ ਸਿਉਨਾਭੁ ਆਇਆ,
* ਪਾਠਾਂਤ੍ਰ ਹੈ 'ਫੜਿਆ'।
ਆਇਕੈ ਲਗਾ ਪੁੱਛਣਿ, ਆਖਿਓਸੁ: ਗੁਸਾਈ ਤੇਰਾ ਨਾਮੁ ਕਿਆ ਹੈ? ਕਵਨ ਜਾਤਿ ਹੈ? ਤੁਮ ਜੋਗੀ ਹਉ ? ਕਿਰਪਾ ਕਰੀਐ, ਤਾਂ ਭੀਤਰਿ ਮਹਲੀ ਚਲਹੁ । ਤਬ ਬਾਬਾ ਬੋਲਿਆ ਸਬਦੁ ਰਾਗੁ ਮਾਰੂ ਵਿਚਿ ਮ:੧॥
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ॥
ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ॥੧॥
ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ॥
ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ॥੧॥ਰਹਾਉ॥
ਤਬ ਰਾਜੇ ਪੁਛਿਆ: 'ਜੀ ਤੁਮ ਬ੍ਰਹਮਣ ਹਉ ?' ਤਬ ਬਾਬਾ ਪਉੜੀ ਦੂਜੀ ਬੋਲਿਆ:-
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ॥
ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ॥੨॥
ਤਬ ਰਾਜੈ ਫਿਰਿ ਪੁਛਿਆ: 'ਜੀ ਤੁਮ ਖੱਤ੍ਰੀ ਹਉ ?' ਤਬ ਬਾਬਾ ਤੀਜੀ ਪਉੜੀ ਬੋਲਿਆ:-
ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ॥
ਏਕੈ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ॥੩॥*
ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ
ਜੀਅਹੁ ਰਹੈ ਨਿਭਰਾਤੀ॥
ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ॥੪॥
ਤਬ ਰਾਜੇ ਸਿਭਨਾਭਿ ਪੁਛਿਆ 'ਜੀ ਤੁਮ ਗੋਰਖਨਾਥ ਹਉ?' ਤਦਹੁ ਬਾਬਾ ਬੋਲਿਆ ਪਉੜੀ ਪੰਜਵੀਂ-
*ਹਾ:ਬਾ: ਨੁਸਖੇ ਵਿਚ ਏਥੇ ਪਾਠ ਹੈ: 'ਜੀ ਤੁਮ ਹਿੰਦੂ ਜਾਂ ਮੁਸਲਮਾਨ ਹੋ? ਤਬ ਗੁਰੂ ਬਾਬਾ ਚੌਥੀ ਪਉੜੀ ਬੋਲਿਆ-' ਇਸ ਤੋਂ ਜਾਪਦਾ ਹੈ ਕਿ ਵਲੈਤ ਵਾਲੀ ਦਾ ਉਤਾਰਾ ਕਰਨ ਵਾਲੇ ਤੋਂ ਇਹ ਪ੍ਰਸਨ ਰਹਿ ਗਿਆ ਹੈ, ਜੇ ਪ੍ਰਸੰਗ ਚੱਲੇ ਹੋਏ ਦੇ ਸਿਲਸਿਲੇ ਵਿਚ ਜਰੂਰੀ ਗੱਲ ਹੈਸੀ।
ਉਪਰਿ ਗਗਨੁ ਗਗਨ ਪਰਿ ਗੋਰਖੁ
ਤਾ ਕਾ ਅਗਮੁ ਗੁਰੂ ਪੁਨਿ ਵਾਸੀ॥
ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥
(ਪੰਨਾ ੯੯੨)
ਜਬ ਗੁਰੂ ਭੋਗੁ ਪਾਇਆ, ਤਾ ਰਾਜਾ ਆਇ ਪੈਰੀ ਪਇਆ, ਬੇਨਤੀ ਕੀਤੀਅਸੁ; ਆਖਿਓਸੁ 'ਜੀ ਮਿਹਰਿ ਕਰਿਕੈ ਘਰਿ ਚਲਹੁ'। ਤਬ ਬਾਬੇ ਆਖਿਆ ਜੋ 'ਮੈਂ ਪਿਆਦਾ ਨਾਹੀ ਚਲਦਾ। ਤਦਹੂੰ ਰਾਜੈ ਸਿਵਨਾਭਿ ਆਖਿਆ; ਜੀ ਤੇਰਾ ਦਿਤਾ ਸਭ ਕਿਛੁ ਹੈ, ਹੁਕਮੁ ਹੋਵੈ ਤਾ ਘੋੜੈ ਹਾਥੀ ਚੜੀਐ, ਅਤੇ ਜੀ ਤਖਤ ਰਵਾਂ ਚੜੀਐ। ਤਬ ਗੁਰੂ ਬਾਬੇ ਆਖਿਆ, 'ਜੋ ਹੋ ਰਾਜਾ! ਅਸੀ ਮਨੁਖ ਕੀ ਅਸਵਾਰੀ ਕਰਦੇ ਹਾਂ।' ਤਬ ਰਾਜੇ ਆਖਿਆ: 'ਜੀ ਮਨੁਖ ਭੀ ਬਹੁਤਿ ਹੈਨਿ ਚੜਿ ਚਲੀਐ'। ਤਬ ਬਾਬੇ ਆਖਿਆ: 'ਹੋ ਰਾਜਾ! ਉਹ ਮਨੁਖ ਹੋਵੈ ਜੋ ਰਾਜਕੁੰਇਰ ਹੋਵੈ ਅਤੈ ਨਗਰ ਕਾ ਰਾਜਾ ਹੋਵੈ ਤਿਸਕੀ ਪਿਠਿ ਉਪਰਿ ਚੜ੍ਹਾਂ।' ਤਬ ਰਾਜੇ ਆਖਿਆ: 'ਪਾਤਸਾਹ ਜੀ! ਤੇਰਾ ਕੀਤਾ ਰਾਜਾ ਮੈਂ ਹਾਂ, ਚੜਿ ਚਲੀਐ। ਤਬ ਬਾਬਾ ਰਾਜੇ ਕੀ ਪਿਠਿ ਉਪਰਿ ਚੜਿਆ। ਤਬ ਲੋਕ ਲਗੈ ਆਖਣਿ: 'ਜੇ ਰਾਜਾ ਕਮਲਾ ਹੋਆ ਹੈ'। ਤਬ ਚੜਿ ਕਰਿ ਗਇਆ, ਜਾਇ ਬੈਠਾ।
ਤਬ ਰਾਣੀ ਚੰਦਰਕਲਾ ਅਤੇ ਰਾਜਾ ਸਿਵਨਾਭ ਹਥਿ ਜੋੜਿ ਖੜੇ ਹੋਏ, ਲਗੇ ਬੇਨਤੀ ਕਰਣਿ ਜੇ 'ਜੀ ਪਰਸਾਦ ਦਾ ਹੁਕਮ ਹੋਵੈ । ਤਦਹੁ ਬਾਬੇ ਆਖਿਆ, 'ਜੋ ਹਮਾਰੈ ਬਰਤ ਹੈ। ਤਬ ਰਾਜੇ ਆਖਿਆ: 'ਜੀ ਅਸਾਡਾ ਭਲਾ ਕਿਉਂ ਕਰਿ ਹੋਵੈ ?” ਤਬ ਗੁਰੂ ਆਖਿਆ: 'ਜੋ ਮਨੁਸ਼ ਕਾ ਮਾਸੁ ਹੋਵੈ, ਤਾਂ ਅਹਾਰ ਕਰਾਂ । ਤਬ ਰਾਜੇ ਸ਼ਿਵਨਾਭਿ ਆਖਿਆ 'ਜੀ ਤੇਰਾ ਸਦਕਾ ਆਦਮੀ ਭੀ ਬਹੁਤੁ ਹੈਨਿ। ਤਬ ਬਾਬੇ ਆਖਿਆ: 'ਹੋ ਰਾਜਾ! ਓਹੁ ਆਦਮੀ ਹੋਵੇ ਜੇ ਰਾਜੇ ਦੇ ਘਰਿ ਪੁਤ੍ਰ ਹੋਵੈ, ਅਤੇ ਰਾਜਕੁਇਰੁ ਹੋਵੈ, ਅਤੇ ਬਾਰਹ ਬਰਸਾਂ ਦਾ ਹੋਵੈ, ਤਿਸਦਾ ਮਾਸੂ ਅਹਾਰੁ ਕਰਾਹਾਂ।' ਤਬ ਰਾਜਾ ਅਤੇ ਰਾਣੀ ਚਿੰਤਾਵਾਨ ਹੋਏ। ਤਬ ਰਾਜੇ ਆਖਿਆ: 'ਹੋ ਪਰਮੇਸਰ ਕੀ, ਜੇ ਕਿਸੇ
ਰਾਜੇ ਦੇ ਘਰ ਪੁਤ੍ਰ ਹੈ?' ਤਾਂ ਰਾਣੀ ਕਹਿਆ। 'ਤੇਰੇ ਕਹੇ ਸਿਉ ਕਿਉਂ ਕਰਿ ਦੇਵੈਗਾ, ਜਬ ਉਸ ਸਾਥਿ ਜੁਧ ਕੀਚੈ, ਜਬ ਉਹ ਜੀਤੀਐ, ਤਾਂ ਪੁਤ੍ਰ ਦੇਵੈ, ਅਤੇ ਇਥੈ ਹੁਣਿ ਚਾਹੀਐ।' ਤਬ ਰਾਣੀ ਆਖਿਆ 'ਹੇ ਰਾਜਾ! ਅਸਾਡੇ ਘਰਿ ਤਾਂ ਇਕੋ ਪੁਤ੍ਰ ਹੈ, ਉਸ ਕੀ ਜਨਮ ਪਤ੍ਰੀ ਦੇਖਿ'। ਤਬ ਜਨਮ ਪਤ੍ਰੀ ਦੇਖੀ, ਜਦ ਦੇਖਨਿ ਤਾਂ ਬਾਰਹ ਬਰਸਾਂ ਕਾ ਹੋਆ ਹੈ। ਤਬ ਰਾਜੇ ਕਹਿਆ: 'ਬੇਟਾ ਤੇਰਾ ਸਰੀਰੁ ਗੁਰੁ ਕੈ ਕੰਮਿ ਆਂਵਦਾ ਹੈ, ਤੇਰੀ ਕਿਆ ਮਨਸਾ ਹੈ ?' ਤਾਂ ਲੜਕਾ ਬੋਲਿਆ: 'ਪਿਤਾ ਜੀ ਇਸ ਤੋ ਕਿਆ ਭਲਾ ਹੈ? ਜੋ ਮੇਰਾ ਸਰੀਰੁ ਗੁਰੂ ਦੇ ਕੰਮਿ ਆਵੈਂ । ਤਬ ਰਾਜੇ ਆਖਿਆ: 'ਜੇ ਇਸਨੂੰ ਸਤ ਦਿਨ ਵੀਵਾਹ ਕੀਤੇ ਹੋਏ ਹੈਨਿ, ਇਸਕੀ ਇਸਤ੍ਰੀ ਭੀ ਪੁਛੀ ਚਾਹੀਐ।' ਤਬ ਰਾਜਾ ਅਤੇ ਰਾਣੀ ਆਇ ਨੁਹੁ ਕੈ ਪਾਸਿ ਜਾਇ ਬੈਠੇ। ਤਬ ਰਾਜਾ ਬੋਲਿਆ, ਆਖਿਓਸੁ: ਬੇਟੀ! ਤੇਰੇ ਭਰਤੇ ਕਾ ਸਰੀਰੁ ਗੁਰੂ ਦੇ ਕੰਮਿ ਆਂਵਦਾ ਹੈ; ਤੇਰੀ ਕਿਆ ਰਜਾਇ ਹੈ?" ਤਬ ਓਹ ਲੜਕੀ ਬੋਲੀ: 'ਪਿਤਾ ਜੀ! ਏਸ ਦਾ ਸਰੀਰੁ ਗੁਰੂ ਦੇ ਕੰਮਿ ਆਵੈ, ਅਤੇ ਮੇਰਾ ਰੰਡੇਪਾ ਗੁਰੂ ਉਪਰਿ ਹੋਵੈ, ਇਸ ਤੇ ਹੋਰ ਕਿਆ ਭਲਾ ਹੈ।" ਤਬ ਚਾਰੇ ਗੁਰੂ ਪਾਸਿ ਆਇ ਖੜੇ ਹੋਏ। ਤਬ ਰਾਜਾ ਸਿਉਨਾਭ ਬੋਲਿਆ, ਆਖਿਓਸ: 'ਜੀ! ਏਹ ਲੜਕਾ ਹਾਜਰੁ ਹੈ'। ਤਬ ਬਾਬੇ ਆਖਿਆ: 'ਇਉਂ ਮੇਰੇ ਕੰਮਿ ਨਾਹੀ ਪਰੁ ਮਾਤਾ ਇਸਕੀ ਬਾਹਾਂ ਪਕੜੇ, ਅਤੇ ਇਸਤ੍ਰੀ ਇਸਕੇ ਪੈਰ ਪਕੜੈ ਅਤੇ ਤੂ ਹਥੈ ਛੁਰੀ ਲੈਕਰਿ ਜਬਹਿ ਕਰਹਿ, ਤਾਂ ਮੇਰੇ ਕੰਮ ਹੈ। ਤਬ ਰਾਜੈ ਸਿਉਨਾਭ ਗੁਰੂ ਕਾ ਹੁਕਮੁ ਮੰਨਿਆ। ਤਬਿ ਛੁਰੀ ਲੈਕਰਿ ਜਬਹਿ ਕੀਤਾ, ਰਿਨਿ ਕਰਿ ਆਣਿ ਆਗੈ ਰਖਿਆ। ਤਬ ਬਾਬਾ ਬੋਲਿਆ: 'ਹੋ ਰਾਜਾ! ਤੁਸੀ ਤਿੰਨੇ ਅਖੀ ਮੀਟਿਕਰਿ ਵਾਹਿਗੁਰੂ ਆਖਿ ਕਰਿ ਮੁਹਿ ਪਾਵਹੁ’। ਤਬ ਰਾਣੀ ਅਤੇ ਰਾਜੈ ਕੀ ਨੁਹੁ ਤਿਹਾਂ ਅਖੀ ਮੀਟੀਆਂ ਵਾਹਿਗੁਰੂ ਕਰਿਕੈ" ਜਾਂ ਮੁਹਿ ਪਾਇਆ, ਤਾਂ ਚਾਰੇ
* ਕਰਿਕੇ ਦੀ ਥਾਂ ਹਾ:ਬਾ:ਨੁ: ਵਿਚ ਪਾਠ ਹੈ 'ਕਹਿਕੇ।
ਬੈਠੇ ਹੈਨ। ਪਰ ਜਾਂ ਅਖੀ ਖੋਲਨ ਤਾਂ ਗੁਰੂ ਬਾਬਾ ਨਾਹੀ। ਤਬ ਰਾਜਾ ਬਿਆਕੁਲ ਹੋਇ ਗਇਆ। ਉਦਿਆਨੁ ਪਕੜਿਅਸੁ। ਪੈਰਾਂ ਤੇ ਉਬਾਹਣਾ, ਸਿਰ ਤੇ ਨੰਗਾ 'ਗੁਰੂ ਗੁਰੂ' ਕਰਦਾ ਫਿਰੇ। ਤਬ ਬਾਰਹ ਮਹੀਨਿਆਂ ਪਿਛੇ। ਆਇ ਦਰਸਨੁ ਦਿਤੋਸੁ ਚਰਨੀ ਲਾਇਓਸੁ। ਜਨਮ ਮਰਣੁ ਰਾਜੇ ਸਿਉਨਾਭ ਕਾ ਕਟਿਆ, ਸਿਖੁ ਹੋਆ। ਸੈਦੇ ਜਟੁ ਜਾਤਿ ਘੇਹੇ ਪਾਹੁਲਿ ਹੁਕਮ ਨਾਲਿ ਦਿਤੀ, ਸਾਰਾ ਸਿੰਘਲਾਦੀਪ ਸਿਖੁ ਹੋਆ, ਗੁਰੂ ਗੁਰੂ ਲਾਗਾ ਜਪਣਿ। ਸਾਰਾ ਖੰਡ ਬਖਸਿਆ ਰਾਜੇ ਸਿਵਨਾਭ ਕੈ ਪਿਛੈ। ਬੋਲਹੁ ਵਾਹਿਗੁਰੂ।
ਸਿੰਘਲਾਦੀਪ ਕੀ ਸੰਗਤਿ ਕੀ ਰਹੁਰਾਸਿ॥
ਜਬ ਰਾਤਿ ਪਵੈ ਤਾਂ ਸਭੈ ਇਕਠੇ ਆਇ ਬਹਿਨਿ ਧਰਮਸਾਲਾ। ਤਬ ਇਕੁ ਸਿਖੁ ਪਰਸਾਦੁ ਰਾਤੀ ਕਹਿ ਜਾਵੈ, ਭਲਕੇ ਇਕਠੇ ਜਾਇ ਖਾਵਨਿ ਜਿਸ ਸਿਖ ਦੈ ਪਰਸਾਦੁ ਹੋਵੈ, ਤਿਸਕੇ ਇਕੀਸ ਮਣਾਂ ਲੂਣ ਰਸੋਈ ਪਵੈ। ਤਿਤੁ ਮਹਿਲ ਗੁਹਜੀ ਬਾਣੀ ਪਰਗਾਸ ਹੋਈ। ਸ੍ਰੀ ਸਤਿਗੁਰੂ ਪ੍ਰਸਾਦਿ॥ ਲਿਖਤੰ ਪ੍ਰਾਣ ਸੰਗਲੀ, ਸੁਨ ਮਹਲ ਕੀ ਕਥਾ, ਨਿਰੰਕਾਰ ਕਾ ਧਿਆਨ, ਗੁਹਜੀ ਬਾਣੀ ਬਾਬੇ ਕਾ ਬੋਲਣਾ: ਪ੍ਰਾਨ ਪਿੰਡ ਕਾ ਮਾਥੰਤ, ਤਦਹੂੰ ਬਾਬਾ
* ਇਸ ਵਾਰਤਾ ਦਾ ਭਾਵ ਪ੍ਰੀਖਿਆ ਹੈ। ਰਾਜੇ ਨੇ ਗੁਰੂ ਜੀ ਦੀ ਪਹਿਲਾ ਪ੍ਰੀਖਿਆ ਕੀਤੀ ਹੈ, ਮੋਹਣੀਆਂ ਤ੍ਰੀਮਤਾਂ ਘੱਲ ਕੇ। ਉਹ ਗੁਰੂ ਪ੍ਰੀਖ੍ਯਾ ਸੀ। ਹੁਣ ਗੁਰੂ ਜੀ ਨੇ 'ਸਿੱਖ ਪ੍ਰੀਯਾ ਕੀਤੀ ਹੈ। ਇਸ ਪ੍ਰਕਾਰ ਦੀ ਪ੍ਰੀਖ੍ਯਾ ਮੁਸਲਮਾਨਾਂ ਵਿਚ ਇਬ੍ਰਾਹੀਮ ਤੋਂ ਪੁਤ੍ਰ ਦੀ ਕੁਰਬਾਨੀ ਲੈਣੀ ਤੇ ਹਿੰਦੂਆਂ ਵਿਚ ਮੋਰਧੁਜ ਦੇ ਪੁਤ੍ਰ ਦੀ ਬਲੀ ਦਾ ਪ੍ਰਸੰਗ ਹੈ। ਏਥੇ ਬਲੀ ਮੰਗਣ ਤੇ ਇਤਰਾਜ ਹੋਵੇ ਤਾਂ ਪੁੜ ਜਿਵਾ ਦੇਣ ਦੀ ਸ਼ਕਤੀ ਤੇ ਜਿਵਾ ਦੇਣਾ ਉਸ ਨੂੰ ਸਾਫ ਕਰਦਾ ਹੈ। ਜੇ ਜਿਵਾ ਦੇਣ ਤੇ ਸ਼ੱਕ ਕੀਤਾ ਜਾਵੇ ਤਾਂ ਬਲੀ ਮੰਗਣ ਤੇ ਬੀ ਸ਼ੱਕ ਕੀਤਾ ਲੋੜੀਏ, ਕਿਉਂਕਿ ਦੋਵੇਂ ਜ਼ਿਕਰ ਇਕੋ ਥਾਂ ਇਕ ਕਲਮ ਦੇ ਹਨ। ਇਸ ਪ੍ਰਕਾਰ ਦੇ ਅੰਦਾਜ਼ੇ ਸਾਖੀ ਲਿਖਣ ਵਾਲੇ ਦੇ ਆਪਣੇ ਹਨ, ਗੁਰੂ ਸਾਹਿਬ ਦਾ ਜੋ ਸੁਭਾਵ ਉਨ੍ਹਾਂ ਦੀ ਬਾਣੀ ਤੋਂ ਪ੍ਰਗਟ ਹੁੰਦਾ ਹੈ, ਉਸ ਨਾਲ ਇੱਡਾ ਕਰੜਾ ਪਰਤਾਵਾ ਲੈਣਾ ਮੇਲ ਨਹੀਂ ਖਾਂਦਾ।
੨. ਹਾ:ਬਾ:ਨੁ: ਵਿਚ ਇਥੇ 'ਬੋਲਹੁ ਵਾਹਿਗੁਰੂ ਨਹੀਂ ਹੈ।
੩. ਕੱਚਾ ਮਣ ੧੬ ਸੈਰ ਦਾ ਹੁੰਦਾ ਹੈ ਤੇ 'ਮਣ ਸੇਰ ਨੂੰ ਬੀ ਕਹਿੰਦੇ ਹਨ।
ਪਉਣੁ ਅਹਾਰ ਕਰਦਾ ਥਾ। ਸਮੁੰਦ੍ਰ ਕੇ ਪਾਰਿ ਹੋਈ। ਸਿੰਘਲਾਦੀਪ ਰਾਜੇ ਸਿਉਨਾਭ ਕੀ ਧਰਤੀ ਹੋਈ। ਤਦਹੁੰ ਨਾਲਿ ਸੈਦੇ ਅਤੇ ਸੀਹ ਥੇ ਸਿਖ, ਤਬ ਪ੍ਰਾਣ ਸੰਗਲੀ ਹੋਈ"।
ਤਿਤੁ ਮਹਲਿ ਪ੍ਰਾਨ ਸੰਗਲੀ ਹੋਈ। ਦੇਹੀ ਕੀ ਚੀਨ ਮਥੀ ਪਰ ਲੈ ਕਿਨੇ ਨ ਸਕੀਆ, ਓਥੈ ਹੀ ਛਡੀ; ਸੈਦੇਂ, ਘੇਹੇ ਲਿਖਾਈ ਚਰਣ ਮਝਾਰ ਕੈ, ਗੋਰਖ ਹਟੜੀ ਪਾਸਿ। ਗੋਰਖ ਹਟੜੀ ਕੈ ਪਾਸਿ ਇਕ ਚਉਕੁ ਹੈ ਦੋ ਕੋਹ ਕਾ: ਉਸ ਮੜੀ ਤੈ ਚਾਰਿ ਕੋਸ ਹੈ। ਤਿਸ ਵਿਚਿ ਅਲਿਪਤੁ ਰਹਿਣ ਲਗਾ। ਪਰਗਟਿ ਕੀਤੀ ਨਾਹੀ ਅਨਾਹਦ ਬਾਣੀ, ਪਰ ਅਧ ਵਿਚ ਨ ਪਾਈਐਗੀ, ਰਾਜੇ ਸਿਉਨਾਭ ਜੋਗੁ ਮਿਲੀ। ਬਚਨ ਹੋਆ, 'ਜੋ ਇਕੁ
੧. ਇਥੋਂ ਅਗੈ ਅੰਤਕਾ ੩ ਵਾਲੀ ਬਾਣੀ ਹੈ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਜਿਸਦਾ ਨਾਮ ਪ੍ਰਾਣ ਸੰਗਲੀ ਹੈ। ਇਸ ਥਾਣੀ ਵਿਚ ਉਨਮਨ ਅਵਸਥਾ ਵਿਚ ਜੋ ਦਸ਼ਾ ਮਨ ਯਾ ਸੂਰਤ ਦੀ ਹੁੰਦੀ ਹੈ, ਉਹ ਵਿਸਥਾਰ ਨਾਲ ਦੱਸੀ ਹੈ। ਉਨਮਨ ਦਾ ਅਰਥ ਹੈ 'ਮਨ ਦਾ ਉੱਚਾ ਹੋ ਜਾਣਾ': ਸੁਰਤ ਦਾ ਯਾ ਚਿਤ ਬ੍ਰਿਤੀ ਦਾ ਆਸ ਅੰਦੇਸ ਹਰਖ ਸੋਗ ਤੋਂ ਉੱਚਾ ਉੱਠ ਕੇ ਇਕ ਅੰਤਰ ਆਤਮੇ ਉਚਾਣ ਦੀ ਪ੍ਰਤੀਤੀ ਤੇ ਸਮਤਾ ਵਿਚ ਰਹਿਣਾ।
੨. ਦੇਹੀ ਕੀ ਚੀਨ ਮਥੀ' ਦਾ ਅਰਥ ਹੋ ਸਕਦਾ ਹੈ, ਦੇਹ ਦੇ ਯਾਨ ਦੀ ਗਲ ਨਿਰਣੈ ਕੀਤੀ, ਪਰ ਅਗਲੀ ਇਬਾਰਤ ਦੱਸਦੀ ਹੈ ਕਿ ਇਸ ਫਿਕਰੇ ਵਿਚ ਕਿਸੇ ਪੋਥੀ ਦਾ ਜ਼ਿਕਰ ਹੈ। ਉਤਾਰੇ ਵਾਲਿਆਂ ਇਬਾਰਤ ਗਲਤ ਕੀਤੀ ਹੈ। ਅਸਲ ਕਰਤਾ ਦੇ ਨੁਸਖੇ ਵਿਚ ਇਹ ਇਬਾਰਤ ਹੋਰਵੇਂ ਹੋਣੀ ਹੈ। ਵਲੈਤ ਵਾਲੀ ਨੁਸਖਾ ਬੀ ਇਸੇ ਕਰਕੇ ਉਤਾਰਾ ਹੀ ਜਾਪਦਾ ਹੈ, ਅਤੇ ਕਿਸੇ ਉਤਾਰੇ ਦਾ ਭੀ ਉਤਾਰਾ ਹੈ। ਜੇ ਅਗਲੀ ਇਬਾਰਤ ਨੂੰ ਸੋਚੀਏ ਤਾਂ ਉਸ ਮੂਜਬ ਅਰਥ ਵਿਚਾਰੀਏ ਤਾਂ ਇਹ ਫ਼ਿਕਰਾ ਕੁਛ ਐਉਂ ਦਾ ਚਾਹੀਦਾ ਹੈ: 'ਤਦੇ ਹੀ ਕੀਚੀਓ ਨੇ ਪੋਥੀ' ਅਰਥਾਤ ਪ੍ਰਾਣ ਸੰਗਲੀ ਦੀ ਓਥੇ ਪੇਥੀ ਬਨਾਈ, ਜੋ ਸੈਦੇ ਘੇਹੇ ਨੇ ਲਿਖੀ, ਪਰ ਨਾ ਸੀਹੇ ਨਾ ਸੋਦੇ, ਨਾਲ ਕਿਸੇ ਨਾ ਆਂਦੀ, ਓਥੇ ਹੀ ਛੱਡ ਆਏ, ਰਾਜੇ ਸ਼ਿਵਨਾਭ ਨੂੰ ਦਿਤੀ ਤੇ ਉਸ ਨੂੰ ਕਿਹਾ ਕਿ ਹਿੰਦੁਸਤਾਨ ਤੋਂ ਕੋਈ ਆਵੇ ਤਾਂ ਉਤਾਰਾ ਕਰਾ ਦੇਣਾ। ਇਹ ਅਰਥ ਭਾਵ ਦੱਸਦਾ ਹੈ ਕਿ 'ਦੇਹੀ ਕੀ ਚੀਨ ਮਥੀ ਦੀ ਥਾਂ ਦਰੁਸਤ ਇਬਾਰਤ ਇਉਂ ਹੀ ਹੈਸੀ: `ਤਦੋਂ ਹੀ ਕੀਚੀਓ ਨੇ ਪੋਥੀ'।
ਆਦਮੀ ਆਵੈਗਾ' ਜੰਬੂ ਦੀਪ ਤੇ ਉਸ ਜੋਗੁ ਲਿਖਿ ਦੇਵਣੀ।' ਸਲੋਕੁ ੧੫। ਸੈਦੇ ਥੈ ਸੰਪੂਰਣੁ ਥੀ, ਦੁਏ ਉਦਾਸੀ ਹੋਏ, ਬਾਬੈ ਆਪਣੈ ਨਾਲਿ ਰਖੇ, ਰਾਜੇ ਸਿਉਨਾਭ ਜੋਗੁ ਇਕ ਮੰਜੀ ਮਿਲੀ। ਰਾਜੇ ਸਿਉਨਾਭ ਜੋਗੁ ਗੁਰੂ ਦੀ ਖੁਸੀ ਹੋਈ। ਓਥਹੁੰ ਰਵਦੇ ਰਹੇ। ਬੋਲਹੁ ਵਾਹਿਗੁਰੂ
੪੮. ਬਾਢੀ ਦੀ ਝੁੱਗੀ ਢਾਹੀ
ਏਕਸੁ ਬਾਢੀ ਕੈ ਆਇ ਰਾਤਿ ਰਹੈ। ਉਨਿ ਸੇਵਾ ਭਾਉ ਬਹੁਤੁ ਕੀਤਾ। ਮੰਜੀ ਡਾਹ ਦਿਤੀਅਸੁ। ਬਾਬਾ ਰਾਤਿ ਸੁਤਾ ਭਲਕੇ ਹਥ ਨਾਲਿ ਝੁਗੀ ਦੀ ਲਕੜੀ ਪਕੜੀਅਸੁ, ਅਤੈ ਪਸਵਾੜੇ ਨਾਲਿ ਮੰਜੀ ਭੰਨੀਅਸੁ । ਜਬ ਬਾਹਰਿ ਆਇਆ, ਤਾਂ ਸੈਦੋ ਸਿਖਿ ਬੇਨਤੀ ਕੀਤੀ, ਆਖਿਓਸੁ, 'ਜੀ! ਸਾਰੇ ਸਹਰ ਵਿਚਿ ਕੋਈ ਜਾਗਾ ਨਾਹੀ ਸਾ ਦੇਂਦਾ, ਇਸ ਬਾਢੀ ਠਉੜਿ ਦਿਤੀ, ਤਿਸ ਕੀਆ ਵਸਤੂ ਭੀ ਗਵਾਈਆ। ਇਕ ਝੁਗੀ ਅਤੇ ਮੰਜੀ ਥੀ ਸੋ ਢਾਹਿ ਭੰਨਿ ਚਲਿਓਹਿ, ਉਸ ਕੈ ਬਾਬਿ ਕਿਆ ਵਰਤੀ?' ਤਬ ਬਾਬੈ ਆਖਿਆ: 'ਸੈਦੇ, ਉਸਕਾ ਭਾਉ ਥਾਇ ਪਇਆ ਹੈ'। ਤਬ ਓਹੁ ਘਰਿ ਜਾਵੈ, ਤਾਂ ਉਹ ਚਾਰੈ ਪਾਵੈ ਧਰਤਿ ਵਿਚ ਡੁਬ ਗਏ ਹੈਨਿ। ਸੋ ਉਨਕੈ ਤਲੈ ਚਾਰੇ ਤਾਵੜੇ ਮਾਲ ਕੇ ਹੈਨਿ। ਅਰੁ ਉਸ ਝੁਗੀ ਕੇ ਮਹਿਲ ਉਸਾਰੇ ਹੈਨ। ਅਤੇ ਉਸ ਮੰਜੀ ਕੇ ਪਲੰਘ ਹੋਇ ਹੈਨ। ਤਬ ਸੈਦੋ ਅਤੇ ਸੀਹੇ ਪੈਰੀ ਪਏ। ਤਬ ਘਰਿ ਆਏ। ਕੋਈ ਦਿਨੁ ਘਰਿ ਰਹੇ, ਤਬ ਫੇਰਿ ਰਵੇ।
ਤ੍ਰਿਤੀਆ ਉਦਾਸੀ
੪੯. ਤੀਜੀ ਉਦਾਸੀ, ਕਸ਼ਮੀਰ - ਬ੍ਰਹਮ ਦਾਸ ਪੰਡਤ।
ਤ੍ਰਿਤੀਆ ਉਦਾਸੀ, ਉਤਰ ਖੰਡ ਕੀ ਉਦਾਸੀ ਕਰਣਿ ਲਗੈ। ਤਿਤੁ ਉਦਾਸੀ ਅਕ ਦੀਆਂ ਖਖੜੀਆਂ ਅਤੇ ਫੁਲ ਅਹਾਰੁ ਕਰਦਾ ਥਾ ਪਰਿ ਸਕੇ। ਅਤੈ ਪੈਰੀ ਚਮੜਾ, ਅਤੈ ਸਿਰਿ ਚਮੜਾ, ਸਾਰੀ ਦੇਹ ਲਪੇਟਿਅਸੁ, ਅਤੇ ਮਾਥੈ ਟਿਕਾ ਕੇਸਰ ਕਾ, ਤਦਹ ਨਾਲਿ ਹਸੂ ਲੁਹਾਰੁ ਅਤੇ ਸੀਹਾਂ ਛੀਂਬਾ ਥੇ। ਤਬ ਬਾਬਾ ਕਸ਼ਮੀਰ ਗਇਆ। ਕੋਈ ਦਿਨੁ ਓਥੈ ਭੀ ਰਹਿਆ। ਲੋਕੁ ਬਹੁਤੁ ਨਾਉ ਧਰੀਕ ਹੋਏ। ਤਬ ਕਸ਼ਮੀਰ ਕਾ ਪੰਡਿਤੁ ਬ੍ਰਿਹਮਦਾਸੁ ਥਾ, ਉਸ ਸੁਣਿਆ: 'ਜੇ ਇਕੁ ਫਕੀਰ ਆਇਆ ਹੈ'। ਤਬ ਉਸਕੈ ਸਾਥਿ ਦੁਇ ਊਠਿ ਪੁਰਾਣਾ ਕੇ ਚਲਨਿ, ਅਤੈ ਗਲਿ ਵਿਚਿ ਠਾਕੁਰ ਹੈ। ਆਇ ਰਾਮ ਰਾਮ ਕੀਤੀਓਸੁ। ਕਰਿਕੈ ਬੈਠਿ ਗਇਆ। ਤਬ ਭੇਖੁ ਦੇਖਿ ਕੈ ਆਖਿਓਸੁ 'ਤੂ ਕੇਹਾ ਸਾਧੂ ਹੈ। ਤੇ ਚਮੜੇ ਕਿਉ ਪਹਰੇ ਹਨ? ਅਤੇ ਰਸੇ ਕਿਉ ਪਲੇਟੈ ਹੈਨ ? ਅਤੇ ਤੁਸੀ ਕਿਰਿਆ ਕਰਮੁ ਕਿਉ ਛੋਡਿਆ ਹੈ? ਅਤੇ ਮਾਸੂ ਮਛੁਲੀ
੧. ਇਕ ਵੇਰ ਕੁਛ ਪਤਾ ਕਰਨ ਤੇ ਕਿਸੇ ਤੋਂ ਕਸ਼ਮੀਰ ਵਿਚਿ ਥਹੁ ਪਿਆ ਸੀ ਕਿ ਬ੍ਰਹਮਦਾਸ ਬੀਜ ਬਿਹਾੜੇ ਨਗਰ ਦਾ ਰਹਿਣ ਵਾਲਾ ਸੀ, ਅਰ ਗੁਰੂ ਜੀ ਨਾਲ ਇਸਦਾ ਮੇਲ ਮਾਰਤੰਡ ਚਸਮੇ ਤੇ ਹੋਇਆ ਸੀ। ਤਦ ਤੋਂ ਇਹ 'ਮਟਨ ਸਾਹਿਬ ਕਹਿਲਾਉਂਦਾ ਹੈ। ਚਸ਼ਮੇ ਦੇ ਤਲਾਉ ਵਿਚ ਬੜਾ ਸੀ ਜਿਸ ਪਰ ਬੈਠ ਕੇ ਗੋਸ਼ਟ ਹੋਈ। ਗਿਰਾਂ ਦੇ ਲੋਕੀ ਗੁਰੂ ਜੀ ਦੇ ਉਪਾਸ਼ਕ ਹੋਏ। ਇਹ ਥੜਾ ਹੁਣ ਢਨਾ ਪਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਲਾਉ ਦੇ ਦੁਆਲੇ ਛੇ ਗੁਰੂ ਗ੍ਰੰਥ ਸਾਹਿਬ ਧਰਮਸਾਲਾ ਵਿਚ ਖੁਲ੍ਹਦੇ ਸਨ, ਜੋ ਧਰਮਸ਼ਾਲਾ ਕਿ ਢਹਿ ਚੁਕੀ ਹੈ, ਤੇ ਕੁਝ ਫਾਸਲੇ ਤੇ ਇਕ ਨਵੀਂ ਧਰਮਸਾਲਾ ਬਣੀ ਹੈ, ਪ੍ਰਕਾਸ਼ ਹੁੰਦਾ ਹੈ, ਇਸ ਥਾਂ ਤੋਂ ਮੀਲ ਕੁ ਪਰੇ ਕਰੇਵੇ (ਪਬੀ) ਦੇ ਉਤੇ ਪੁਰਾਣਾ ਮਾਰਤੰਡ ਦਾ ਮੰਦਰ ਢੱਠਾ ਪਿਆ ਹੈ।
ਕਿਉਂ ਲਗ ਹਉ ?” ਤਬ ਬਾਬਾ ਬੋਲਿਆ: ਪਉੜੀ ਰਾਗੁ ਮਲਾਰ ਵਿਚਿ, ਤਿਤੁ ਮਹਲਿ ਵਾਰ ਹੋਈ:-
ਸਲੋਕ ਮਹਲਾ ੩॥*
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ॥
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ॥
ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ॥
ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ॥
ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ॥
ਫਾਹੀ ਫਾਥੇ ਮਿਰਗ ਜਿਉ ਸਿਰਿ ਦਿਸੈ ਜਮਕਾਲੁ॥
ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲ॥
ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ॥
ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ॥
ਮੂਲੁ ਰਹੈ ਗੁਰ ਸੇਵਿਐ ਗੁਰ ਪਉੜੀ ਬੋਹਿਥੁ॥
ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ॥੧॥
ਮਹਲਾ ੧॥ ਹੋਕੇ ਪਾਧਰੁ ਹੇਕ ਦਰੁ ਗੁਰ ਪਉੜੀ ਨਿਜ ਥਾਨੁ॥
ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ॥੨॥
ਪਉੜੀ॥ ਆਪਨੈ ਆਪ ਸਾਜਿ ਆਪੁ ਪਛਾਣਿਆ॥
ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥
ਵਿਣੁ ਥੰਮ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ॥
*ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋਵੇਂ ਸਲੋਕ (੧, ਗੁਰ ਮਿਲਿਐ ਮਨੁ ੨ 'ਹੋ ਕੇ ਪਾਧਰੁ ਵਾਰ ਮਲਾਰ ਦੇ ਆਰੰਭ ਵਿਚ ਇਸੇ ਤਰਤੀਬ ਵਿਚ ਹਨ ਮਾਲੂਮ ਹੁੰਦਾ ਹੈ ਕਿ ਅਸਲੀ ਕਰਤਾ ਜੀ ਦੇ ਨੁਸਖੇ ਵਿਚ ਕੇਵਲ ਪਉੜੀਆਂ ਹੀ ਹੋਸਨ, ਜੋ ਮਹਲਾ ੧ ਦੀਆਂ ਹਨ। ਪਹਿਲਾ ਸਲੋਕ ਮਹਲਾ ੩ ਦਾ ਹੈ, ਜੇ ਕਿਸੇ ਉਤਾਰੇ ਵਾਲੇ ਨੇ ਨਾਲ ਲਗਦਾ ਹੋਣ ਕਰਕੇ ਤੇ ਵਾਰ ਉਤੇ 'ਵਾਰ ਮਲਾਰ ਕੀ ਮਹਲਾ ੧' ਲਿਖਿਆ ਹੋਣ ਕਰਕੇ ਉਤਾਰਾ ਕਰ ਲਿਆ ਹੈ।
ਸੂਰਜੁ ਚੰਦ ਉਪਾਇ ਜੋਤਿ ਸਮਾਣਿਆ॥
ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ॥
ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥
ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ॥
ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥੧॥
ਸਲੋਕ ਮਃ ੧॥ ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ॥
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ॥੧॥ ਮ:੧॥
ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ॥
ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ॥੨॥
ਪਉੜੀ॥ ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ॥
ਬੈਠਾ ਤਾੜੀ ਲਾਇ ਕਵਲੁ ਛਪਾਇਆ॥
ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ॥
ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ॥
ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ॥
ਨਾ ਤਿਸੁ ਭੁਖ ਪਿਆਸ ਰਜਾ ਧਾਇਆ॥
ਗੁਰ ਮਹਿ ਆਪੁ ਸਮੇਇ ਸਬਦੁ ਵਰਤਾਇਆ॥
ਸਚੇ ਹੀ ਪਤੀਆਇ ਸਚਿ ਸਮਾਇਆ॥੨॥ (ਪੰਨਾ ੧੨੭੮-੭੯)
ਵਾਰ ਸੰਪੂਰਨ ਹੋਈ ਮਲਾਰ ਕੀ ੨੭*॥ ਤਾਂ ਬ੍ਰਹਮ ਦਾਸ ਪੰਡਤੁ ਆਇ ਪੈਰੀ ਪਇਆ, ਤਾਂ ਆਖਿਓਸੁ:: ਜੀ! ਜਾਂ ਏਹ ਵਸਤੁ ਨਹੀਂ ਸੀ, ਤਬ ਪਰਮੇਸੁਰੁ ਕਹਾਂ ਥਾ?' ਤਦਹੂੰ ਬਾਬਾ ਬੋਲਿਆ, ਸਬਦੁ ਰਾਗੁ ਮਾਰੂ ਵਿਚਿ ਸੋਲਹਾ ਮ:੧॥
ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
*ਸਾਰੀਵਾਰ ਦੀਆਂ ੨੮ ਪਉੜੀਆਂ ਹਨ, ਇਕ ਪਉੜੀ ਮਹਲਾ ੫ ਦੀ ਹੈ।
ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ
ਜਾਣੀ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ
ਵਹਾਇਦਾ॥੨॥ ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ
ਭਿਸਤੁ ਨਹੀ ਖੈ ਕਾਲਾ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ
ਕੋ ਆਇ ਨ ਜਾਇਦਾ॥੩॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ॥
ਅਵਰੁ ਨ ਦੀਸੈ ਏਕੋ ਸੋਈ॥ ਨਾਰਿ ਪੁਰਖੁ ਨਹੀ ਜਾਤਿ
ਨਾ ਜਨਮਾ ਨਾ ਕੋ ਦੁਖੁ ਸੁਖ ਪਾਇਦਾ॥੪॥
ਨਾ ਤਦਿ ਜਤੀ ਸਤੀ ਬਨਵਾਸੀ॥
ਨਾ ਤਦਿ ਸਿਧ ਸਾਧਿਕ ਸੁਖਵਾਸੀ॥ ਜੋਗੀ ਜੰਗਮ ਭੇਖੁ ਨ ਕੋਈ
ਨਾ ਕੋ ਨਾਥੁ ਕਹਾਇਦਾ॥੫॥ ਜਪ ਤਪ ਸੰਜਮ ਨਾ ਬ੍ਰਤ ਪੂਜਾ॥
ਨਾਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ
ਕੀਮਤਿ ਪਾਇਦਾ॥੬॥ ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ
ਕਾਨੁ ਨ ਗਊ ਗੁਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾਕੋ ਵੰਸੁ
ਵਜਾਇਦਾ॥੭॥ ਕਰਮ ਧਰਮ ਨਹੀ ਮਾਇਆ ਮਾਖੀ॥ ਜਾਤਿ ਜਨਮੁ
ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ
ਧਿਆਇਦਾ॥੮॥ ਨਿੰਦੁ ਬਿੰਦੁ ਨਹੀ ਜੀਉ ਨ ਜਿੰਦੇ॥ ਨਾ ਤਦਿ
ਗੋਰਖੁ ਨਾ ਮਾਛਿੰਦੋ ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ
ਕੋ ਗਣਤ ਗਣਾਇਦਾ॥੯॥ ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥
ਦੇਉ ਨ ਦੋਹਰਾ ਗਉ ਗਾਇਤ੍ਰੀ॥ ਹੋਮ ਜਗ ਨਹੀ ਤੀਰਥਿ ਨਾਵਣੁ
ਨਾਕੋ ਪੂਜਾ ਲਾਇਦਾ ॥੧੦॥ ਨਾ ਕੇ ਮੁਲਾ ਨਾ ਕੋ ਕਾਜੀ# ਨਾ ਕੇ
ਸੇਖੁ ਮਸਾਇਕੁ ਹਾਜੀ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ
ਕੋ ਕਹਣੁ ਕਹਾਇਦਾ ॥੧੧॥ ਭਾਉ ਨ ਭਗਤੀ ਨਾ ਸਿਵ ਸਕਤੀ॥
ਸਾਜਨੁ ਮੀਤ ਬਿੰਦੁ ਨਹੀ ਰਕਤੀ॥ ਆਪੇ ਸਾਹੁ ਆਪੇ ਵਣਜਾਰਾ
* ਏਹ ਤੁਕ ਵਲੈਤ ਵਾਲੀ ਪੋਥੀ ਵਿਚ ਹੈ ਨਹੀਂ, ਉਤਾਰੇ ਵੇਲੇ ਰਹਿ ਗਈ ਜਾਪਦੀ ਹੈ। ਇਹ ਹੋਰ ਪੱਕਾ ਸਬੂਤ ਹੈ ਕਿ ਵਲੈਤ ਵਾਲਾ ਨੁਸਖਾ ਉਤਾਰਾ ਹੈ ਕਿਸੇ ਹੋਰਸ ਦਾ, ਇਹ ਨੁਸਖਾ ਅਸਲ ਕਰਤਾ ਜੀ ਦਾ ਨਹੀਂ।
ਸਾਚੇ ਏਹੇ ਭਾਇਦਾ ॥੧੨॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ
ਪੁਰਾਣ ਉਦੈ ਨਹੀ ਆਸਤ॥ ਕਹਤਾ ਬਕਤਾ ਆਪਿ ਅਗੋਚਰੁ ਆਪੇ
ਅਲਖੁ ਲਖਾਇਦਾ ॥੧੩॥ ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ
ਮਾਇਆ ਮੋਹੁ ਵਧਾਇਦਾ॥੧੪॥ ਵਿਰਲੇ ਕਉ ਗੁਰਿ ਸਬਦੁ
ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ
ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥੧੫॥ ਤਾਕਾ ਅੰਤੁ
ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ
ਬਿਸਮਾਦੀ ਬਿਸਮ ਭਏ ਗੁਣ ਗਾਇਦਾ॥੧੬॥੩॥੧੫॥
(ਪੰਨਾ ੧੦੩੪-੩੬)
ਤਬ ਬ੍ਰਹਮਦਾਸੁ ਪੰਡਤੁ ਆਇ ਪੈਰੀ ਪਇਆ, ਗਲ ਤੇ ਪਥਰ ਸੁਟਿ ਪਇਆ, ਨਾਉ ਧਰੀਕੁ ਹੋਆ ਸੇਵਾ ਲਾਗਾ ਕਰਣਿ, ਪਰੁ ਮਨ ਤੇ ਬਾਸਨਾ ਜਾਵਸੁ ਨਾਹੀ। ਜੋ ਸੇਵਾ ਕਰੋ, ਸੋ ਸਾਸੁ ਭਰਿ ਸਹਿਜਿ ਸੁਭਾਇ ਕਰੈ, ਮਨ ਉਤੇ ਆਣੈ, ਜੋ 'ਮੈਂ ਅਗੈ ਭੀ ਏ ਸੇਵਾ ਕਰਦਾ ਥਾ । ਤਬ ਹਉਮੇ ਕਾ ਸਦਕਾ ਥਾਇ ਪਵੈ ਨਾਹੀ। ਤਦਹੁੰਹੀ ਗੁਰੂ ਬਾਬੇ ਏਕ ਦਿਨਿ ਆਖਿਆ: ਜੇ 'ਜਾਹਿ ਗੁਰੂ ਕਰ'। ਤਬ ਪੰਡਿਤੁ ਆਖਿਆ: 'ਜੀ ਕਉਣ ਗੁਰੂ ਕਰਾਂ?" ਤਦਹੂੰ ਗੁਰੂ ਬਾਬੈ ਆਖਿਆ: 'ਜੋ ਜਾਹਿ ਉਦਿਆਨ ਵਿਚ ਇਕੁ ਕੋਠਾ ਹੈ, ਤਿਥੈ ਚਾਰਿ ਫਕੀਰ ਬੈਠੇ ਹੈਨਿ, ਓਹ ਤੈਨੂੰ ਦਸਣਗੇ'। ਤਬ ਓਥਹੁ ਬ੍ਰਹਮਦਾਸੁ ਚਲਿਆ, ਜਾਇ ਪੈਰੀ ਪਉਣਾ ਕਹਿਆ। ਤਬ ਇਕ ਘੜੀ ਸਸਤਾਇਕੈ, ਓਨਾਂ ਸਿਖਾਂ ਕਹਿਆ: 'ਓਸ ਮੰਦਰ* ਵਿਚ ਤੇਰਾ ਗੁਰੂ ਹੈ । ਤਬ ਪੰਡਤੁ ਆਇਆ, ਆਇ ਤਸਲੀਮ ਕੀਤੀਅਸੁ॥ ਤਬ ਅਗੈ ਸੂਹੈ ਬਸਤ੍ਰ
* ਗਾਲਬਨ ਇਹ ਇਸ਼ਾਰਾ ਕਰੇਵੇ ਉਪਰ ਮਾਰਤੰਡ ਦੇ ਢੱਠੇ ਪਏ ਮੰਦਰ ਵੱਲ ਹੈ ਜਿਥੇ ਬ੍ਰਹਮ ਦਾਸ ਨੂੰ ਮਾਯਾ ਨੇ ਇਸਤ੍ਰੀ ਦੇ ਰੂਪ ਵਿਚ ਦਰਸ਼ਨ ਦੇ ਕੇ ਤਾੜਨਾ ਕੀਤੀ। ਇਸ ਮੰਦਰ ਦੀ ਇਕ ਮਹਿਰਾਬ ਅਜੇ ਖੜੀ ਹੈ, ਬਾਕੀ ਪੱਥਰ ਡਿਗ ਪਏ ਹਨ, ਜਦ ਦੇ ਕਿ ਬੁਤਸ਼ਿਕਨਾ ਨੇ ਢਾਹੇ ਹਨ।
ਪੈਧੈ ਇਸਤ੍ਰੀ ਖੜੀ ਥੀ। ਤਬ ਲੈਕਰਿ ਪੈਜਾਰ ਬੁਰੇ ਹਾਲ ਮਾਰਿਆ। ਤਬ ਰੋਂਦਾ ਰੋਂਦਾ ਆਇਆ। ਤਬ ਓਨਾਂ ਸਿਖਾਂ ਪੁਛਿਆ: ਜੇ 'ਗੁਰੂ ਮਿਲਿਓ?" ਤਬ ਓਸ ਆਪਣੀ ਹਕੀਕਤ ਆਖਿ ਸੁਣਾਈ। ਤਬ ਓਨੀ ਸਿਖੀ ਆਖਿਆ: 'ਭਾਈ ਜੀ! ਉਹ ਮਾਇਆ ਸੀ, ਜਿਸ ਦੀ ਤੂ ਬਾਸਨਾ ਕਰਦਾ ਥਾ, ਓਹੀ ਤੇਰਾ ਗੁਰੂ ਥੀਂ । ਤਬ ਆਇ ਗੁਰੂ ਬਾਬੇ ਦੀ ਪੈਰੀਂ ਪਇਆ, ਦੋਵੇਂ ਉਟ ਪੁਰਾਣਾਂ ਦੇ ਸੁਟਿ ਪਾਏ। ਗੁਰੂ ਗੁਰੂ ਲਗਾ ਜਪਣਿ, ਸੰਗਤੀ ਦੀ ਚਰਣ ਰੈਣਿ ਹੋਆ। ਬੋਲਹੁ ਵਾਹਿਗੁਰੂ*।
ਤਤੁ ਬਾਣੀ ਹਸੁ ਲੁਹਾਰ ਅਤੈ ਸੀਹੈ ਛੀਂਬੈ ਲਿਖੀ। ਤਬ ਬਾਬੇ ਸਲੋਕ ਆਖਿਆ:-
ਸਲੋਕੁ ਮਃ ੧॥
ਸਹੰਸਰ ਦਾਨ ਦੇ ਇੰਦ੍ਰ ਰੋਆਇਆ॥
ਪਰਸ ਰਾਮੁ ਰੋਵੈ ਘਰਿ ਆਇਆ॥ ਅਜੈ ਸੁ ਰੋਵੈ ਭੀਖਿਆ ਖਾਇ॥
ਐਸੀ ਦਰਗਹ ਮਿਲੈ ਸਜਾਇ॥ ਰੋਵੈ ਰਾਮੁ ਨਿਕਾਲਾ ਭਇਆ॥
ਸੀਤਾ ਲਖਮਣੁ ਵਿਛੁੜਿ ਗਇਆ॥ ਰੋਵੈ ਦਹਸਿਰੁ ਲੰਕ ਗਵਾਇ॥
ਜਿਨਿ ਸੀਤਾ ਆਦੀ ਡਉਰੂ ਵਾਇ॥ ਰੋਵਹਿ ਪਾਂਡਵ ਭਏ ਮਜੂਰ॥
ਜਿਨ ਕੈ ਸੁਆਮੀ ਰਹਤ ਹਦੂਰਿ॥ ਰੋਵੈ ਜਨਮੇਜਾ ਖੁਇ ਗਇਆ॥
ਏਕੀ ਕਾਰਣਿ ਪਾਪੀ ਭਇਆ॥ ਰੋਵਹਿ ਸੇਖ ਮਸਾਇਕ ਪੀਰ॥
ਅੰਤਿ ਕਾਲੁ ਮਤੁ ਲਾਗੈ ਭੀੜ॥ ਰੋਵਹਿ ਰਾਜੇ ਕੰਨ ਪੜਾਇ॥
ਘਰਿ ਘਰਿ ਮਾਗਹਿ ਭੀਖਿਆ ਜਾਇ॥ ਰੋਵਹਿ ਕਿਰਪਨ ਸੰਚਹਿ
ਧਨੁ ਜਾਇ॥ ਪੰਡਿਤ ਰੋਵਹਿ ਗਿਆਨੁ ਗਵਾਇ॥ ਬਾਲੀ ਰੋਵੈ ਨਾਹਿ
ਭਤਾਰੁ॥ ਨਾਨਕ ਦੁਖੀਆ ਸਭੁ ਸੰਸਾਰੁ॥ ਮੰਨੇ ਨਾਉ ਸੋਈ ਜਿਣਿ
ਜਾਇ॥ ਅਉਰੀ ਕਰਮ ਨ ਲੇਖੈ ਲਾਇ॥੧॥ (ਪੰਨਾ ੯੫੩-੫੪)
ਤਬ ਬਾਬੇ ਦੀ ਖੁਸ਼ੀ ਹੋਈ। ਓਥਹੁੰ ਰਵਦੇ ਰਹੇ।
*ਹਾ:ਬਾ: ਨੁਸਖੇ ਵਿਚ 'ਬੋਲਹੁ ਵਾਹਿਗੁਰੂ` ਪਾਠ ਨਹੀਂ ਹੈ।
੫੦. ਸੁਮੇਰ ਤੇ ਅਚਲ ਪਰ ਸਿੱਧਾਂ ਨਾਲ ਗੋਸਟ
ਸਵਾਲਾਖੁ ਪਰਬਤੁ ਲੰਘਿ ਅਗੈ ਸੁਮੇਰ ਜਾਇ ਚੜਿਆ, ਜਹਾਂ ਮਹਾਂਦੇਵ ਕਾ ਅਸਥਾਨੁ ਥਾ"। ਤਬ ਆਗੈ ਮਹਾਦੇਓ, ਅਤੇ ਗੋਰਖ ਨਾਥ, ਅਤੇ ਭਰਥਰੀ, ਅਤੇ ਗੋਪੀ ਚੰਦ ਅਤੇ ਚਰਪਟੁ ਬੈਠੇ ਥੇ। ਤਬ ਬਾਬੈ ਜਾਇ 'ਆਦੇਸੁ! ਆਦੇਸੁ।' ਕੀਤਾ। ਬਾਬਾ ਬੈਠਿ ਗਇਆ। ਤਦਹੂੰ ਸਿਧਾਂ ਡਿਬੀ ਦਿਤੀ, ਤਾਂ ਆਖਿਓਨੈ: 'ਜਾਹਿ ਜੀ ਭਰ ਲੇਆਉ ਕਲਜੁਗੁ ਕੈ ਬਾਲਕੇ।' ਤਦਹੂੰ ਬਾਬਾ ਡਿਬੀ ਭਰਣਿ" ਗਇਆ। ਜਾ ਪਾਣੀ" ਵਿਚਿ ਪਾਏ, ਤਾਂ ਹੀਰੇ ਮੋਤੀ ਵਿਚਿ ਲਗੈ ਪਵਣਿ। ਤਬ ਗੁਰੂ ਬਾਬੈ ਡਿਬੀ ਧਰਤੀ ਨਾਲਿ ਮਾਰੀ, ਤਬ ਠੀਕਰੀਆਂ ਹੋਇ ਗਈਆਂ: ਤਦਹੂੰ ਬਾਬੇ ਠੀਕਰੀਆਂ ਜੋੜੀਆਂ, ਜੋੜਿ ਕੇ ਸਲੋਕ ਦਿਤਾ।
ਸਲੋਕ ਭੰਨੈ ਘੜੇ ਸਵਾਰੇ ਸੋਇ॥
ਨਾਨਕ ਸਚਿ ਬਿਨੁ ਅਵਰੁ ਨ ਕੋਇ ॥੧॥
੧. ਮਾਰਤੰਡ ਤੋਂ ਅਗੇ ਸ਼ਿਵ ਜੀ ਦਾ ਮੰਦਰ 'ਅਮਰਨਾਥ' ਹੈ, ਪਰੰਤੂ ਇਹ ਬਹੁਤ ਦੂਰ ਨਹੀਂ ਹੈ। ਸਵਾਲਾਖ ਪਰਬਤ ਤੋਂ ਜਾਪਦਾ ਹੈ ਕਿ ਇਹ ਇਸ਼ਾਰਾ ਕੈਲਾਸ ਵਲ ਹੈ, ਕਿਉਂਕਿ ਇਸਦੇ ਨੇੜੇ ਹੀ ਪਰਬਤ ਜਿਨ੍ਹਾਂ ਤੋਂ ਸੋਨਾ ਲੱਭਦਾ ਹੈ, ਸੁਮੇਰ ਦਾ ਇਸਾਰਾ ਉਨ੍ਹਾਂ ਪਹਾੜ ਵਲ ਜਾਪਦਾ ਹੈ। ਮਾਨ ਸਰੋਵਰ ਬੀ ਕੈਲਾਸ ਪਾਸ ਹੈ, ਇਹ ਬੇਧੀਆਂ ਤੇ ਹਿੰਦੂਆਂ ਦਾ ਬੜਾ ਭਾਰੀ ਤੀਰਥ ਹੈ, ਜੋਗੀ ਯਾ ਸਿੱਧ ਏਥੇ ਯਾਤਰਾ ਕਰਨ ਆਏ ਕਿਸੇ ਪੁਰਬ ਪਰ ਸਤਿਗੁਰੂ ਜੀ ਨੂੰ ਮਿਲੇ ਜਾਪਦੇ ਹਨ। ਕੈਲਾਸ਼ ਸਿਵਾਂ ਦਾ ਅਸਥਾਨ ਕਹਿਲਾਉਂਦਾ ਹੈ।
੨. ਮਹਾਂ ਦੇਉ ਕਿਸੇ ਜੋਗੀ ਦਾ ਨਾਮ ਹੈ, ਸ਼ਿਵ ਤੋਂ ਮੁਰਾਦ ਨਹੀਂ। ਅਗੇ ਚੱਲ ਕੇ ਮਹਾਂ ਦੇਉ ਬੋਲਦਾ ਹੈ ਤਾਂ ਆਪਣਾ ਨਾਮ 'ਈਸ਼ਰ' ਬੋਲਦਾ ਹੈ ਈਸ਼ਰ ਪਦ 'ਮਹਾਂ' ਦੇਉ ਵਾਸਤੇ ਭੀ ਵਰਤਦੇ ਹਨ।
੩. ਗਾਲਬਨ ਮੁਰਾਦ ਮਾਨ ਸਰੋਵਰ ਤੋਂ ਭਰਕੇ ਲੈ ਆਉਣ ਦੀ ਹੈ।
੪. ਗਾਲਬਨ ਮੁਰਾਦ ਮਾਨ ਸਰੋਵਰ ਤੋਂ ਭਰਕੇ ਲੈ ਆਉਣ ਦੀ ਹੈ।
੫. ਗਾਲਬਨ ਮੁਰਾਦ ਮਾਨ ਸਰੋਵਰ ਤੋਂ ਭਰਕੇ ਲੈ ਆਉਣ ਦੀ ਹੈ।
੬. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਨਹੀਂ ਹੈ, ਸੋ ਗੁਰਬਾਣੀ ਨਹੀਂ ਹੈ।
ਤਬ ਮੰਤਰਾਂ ਕੀ ਕਲਾ ਦੂਰਿ ਹੋਈ॥ ਤਬ ਡਿਬੀ ਵਿਚਿ ਪਾਣੀ ਪਾਇਆ। ਤਬ ਪਾਣੀ ਪਾਇਆ" ਤਬ ਸਿੱਧਾਂ ਪਾਸਿ ਭਰਿ ਲੈ ਆਇਆ। ਤਬ ਸਭਨਾ ਸਿੱਧਾਂ ਪਾਣੀ ਪੀਤਾ, ਪਰ ਪਾਣੀ ਨਿਖੁਟੇ ਨਾਹੀ। ਤਬ ਮਹਾਂਦੇਉ ਪੁਛਿਆ: ਤੂੰ ਗਿਰਹੀ ਹੈਂ ਕਿ ਉਦਾਸੀ ਹੈਂ? ਤਦਹੁੰ ਬਾਬੈ ਆਖਿਆ: 'ਜੋ ਉਦਾਸੀ ਕੇ ਲਛਣ ਕਉਣੁ ਹੈਨਿ ਅਰੁ ਗਿਰਹੀ ਕੇ ਲਛਣ ਕਉਣ ਹੈਨਿ?' ਤਬ ਮਹਾਦੇਉ ਬੋਲਿਆ:
ਸਲੋਕੁ ॥ ਸੋ ਗਿਰਹੀ ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥
ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥
ਬੋਲੈ ਈਸਰੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ ॥੨॥
(ਪੰਨਾ ੯੫੨)
ਤਬ ਗੁਰੂ ਜਬਾਬੁ ਦਿਤਾ:-
ਮ:੧॥ ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ॥
ਕੰਨ ਪੜਾਇ ਕਿਆ ਖਾਜੈ ਭੁਗਤਿ॥ ਆਸਤਿ ਨਾਸਤਿ ਏਕੋ ਨਾਉ॥
ਕਉਣੁ ਸੁ ਅਖਰੁ ਜਿਤੁ ਰਹੈ ਹਿਆਉ॥ ਧੂਪ ਛਾਂਵ ਜੋ ਸਮ ਕਰਿ ਸਹੈ
ਤਾ ਨਾਨਕੁ ਆਖੈ ਗੁਰੁ ਕੋ ਕਹੈ॥ ਛਿਅ ਵਰਤਾਰੇ ਵਰਤਹਿ ਪੂਤ॥
ਨਾ ਸੰਸਾਰੀ ਨਾ ਅਉਧੂਤ॥ ਨਿਰੰਕਾਰ ਜੋ ਰਹੈ ਸਮਾਇ॥
ਕਾਹੇ ਭੀਖਿਆ ਮੰਗਣਿ ਜਾਇ ॥੭॥ (ਪੰਨਾ ੯੫੩)
ਤਬ ਫਿਰਿ ਗੋਪੀ ਚੰਦੁ ਬੋਲਿਆ, ਗੋਪੀ ਚੰਦ ਉਦਾਸੀ ਥਾ, ਉਦਾਸ ਕਾ ਗੁਣ ਲੈ ਬੋਲਿਆ:- ਮ:੧॥
ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੇ ਨਿਰੰਜਨ ਵਾਸੁ॥
ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ ਉਦਾਸੀ ਕਾ ਪੜੈ ਨ ਕੰਧੁ॥
ਬੋਲੈ ਗੋਪੀ ਚੰਦੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ ॥੪॥ (ਪੰਨਾ ੯੫੨)
੧. ਇਹ ਪਾਠ ਹਾ:ਬਾ:ਨੁ: ਵਿਚ ਦੁਬਾਰਾ ਨਹੀਂ ਹੈ।
੨. ਇਨ੍ਹਾਂ ਸਲੋਕਾਂ ਦੇ ਉਤਰ ਪ੍ਰਸ਼ਨ ਵਿਚੇ ਹੀ ਹਨ, ਪਰ ਸਾਖੀ ਦੇ ਕਰਤਾ ਨੇ ਇਨ੍ਹਾਂ ਦੇ ਉਤਰ ਰਤਨਮਾਲ ਆਦਿ ਤੋਂ ਬੀ ਲਏ ਹਨ। ਦੇਖੋ ਅੰਤਕਾ ੪।
ਤਬ ਬਾਬੇ ਜਬਾਬੂ ਦਿਤਾ:- (ਦੇਖੋ ਅੰਤਕਾ ੪ ਅੰਕ ੧)
ਤਬ ਗੋਰਖ ਨਾਥੁ ਬੋਲਿਆ, ਗੋਰਖ ਨਾਥ ਅਉਧੂ ਥਾ, ਅਉਧੂਤਾਂ ਕਾ ਲੱਛਣ ਲੈ ਬੋਲਿਆ:-
ਸਲੋਕੁ॥ ਸੋ ਅਉਧੂਤੀ ਜੇ ਧੂਪੈ ਆਪੁ॥ ਭਿਖਿਆ ਭੋਜਨੁ ਕਰੈ
ਸੰਤਾਪੁ॥ ਅਉਹਨ ਪਟਣ ਮਹਿ ਭੀਖਿਆ ਕਰੈ॥ ਸੋ ਅਉਧੂਤੀ ਸਿਵ
ਪੁਰਿ ਚੜੈ॥ ਬੋਲੈ ਗੋਰਖੁ ਸਤਿ ਸਰੂਪ॥ ਪਰਮ ਤੰਤ ਮਹਿ ਰੇਖ ਨ
ਰੂਪੁ॥੩॥ (ਪੰਨਾ ੯੫੨)
ਤਬ ਗੁਰੂ ਜਬਾਬੁ ਦਿਤਾ:- (ਦੇਖੋ ਅੰਤਕਾ ੪ ਅੰਕ ੨)
ਤਬ ਫਿਰਿ ਚਰਪਟੁ ਬੋਲਿਆ॥ ਚਰਪਟੁ ਜੇਗੀ ਥਾ, ਜੋਗ ਕਾ ਗੁਣ
ਲੈ ਬੋਲਿਆ:-
ਸਲੋਕ ॥ਸੋ ਪਾਖੰਡੀ* ਜਿ ਕਾਇਆ ਪਖਾਲੈ॥ ਕਾਇਆ ਕੀ ਅਗਨਿ
ਬ੍ਰਹਮੁ ਪਰਜਾਲੈ॥ ਸੁਪਨੈ ਬਿੰਦੁ ਨ ਦੇਈ ਝਰਣਾ॥ ਤਿਸੁ ਪਾਖੰਡੀ
ਜਰਾ ਨ ਮਰਣਾ॥ ਬੋਲੈ ਚਰਪਟੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥੫॥
(ਪੰਨਾ ੯੫੩)
ਤਬ ਗੁਰੂ ਬੋਲਿਆ:- (ਦੇਖੋ ਅੰਤਕਾ ੪ ਅੰਕ ੩)
ਤਬ ਫਿਰਿ ਭਰਥਰੀ ਬੋਲਿਆ। ਭਰਥਰੀ ਬੈਰਾਗੀ ਥਾ ਬੈਰਾਗ ਕਾ ਗੁਣ
ਲੈ ਬੋਲਿਆ:- ਸਲੋਕੁ ॥
ਸੋ ਬੈਰਾਗੀ ਜਿ ਉਲਟੇ ਬ੍ਰਹਮੁ॥ ਗਗਨ ਮੰਡਲ ਮਹਿ ਰੋਪੈ ਥੰਮੁ॥
ਅਹਿਨਿਸਿ ਅੰਤਰਿ ਰਹੈ ਧਿਆਨਿ॥ ਤੇ ਬੈਰਾਗੀ ਸਤ ਸਮਾਨਿ॥
ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥੬॥
(ਪੰਨਾ ੯੫੩)
ਤਬ ਗੁਰੂ ਬਾਬੈ ਜਬਾਬ ਦਿਤਾ:- (ਦੇਖੋ ਅੰਤਕਾ ੪ ਅੰਕ ੪)
ਤਬ ਭਰਥਰੀ ਆਖਿਆ: 'ਨਾਨਕ! ਤੂੰ ਜੋਗੀ ਹੋਹੁ, ਜੋ ਜੁਗੁ ਜੁਗੁ ਜੀਵਦਾ ਰਹੈ'। ਤਬ ਬਾਬੈ ਆਖਿਆ: 'ਜੋਗ ਕਾ ਕਵਣੁ ਰੂਪੁ ਹੈ ?' ਤਬ ਭਰਥਰੀ
*ਪਾਖੰਡੀ-ਜੋਗੀਆਂ ਦਾ ਇਕ ਮਤ, ਅਥਵਾ ਜੈਨੀ ਬੋਧੀ ਆਦਿਕ
ਬੋਲਿਆ ਜੋਗ ਕਾ ਰੂਪ:- ਮੁੰਦਾ ਖਿੰਥਾ ਝੋਲੀ ਡੰਡਾ॥ ਸਿੰਙੀ ਨਾਦ ਵਜੈ ਬ੍ਰਹਮੰਡਾ॥ ਤਬ ਬਾਬਾ ਬੋਲਿਆ ਸਬਦੁ ਰਾਗੁ ਆਸਾ ਵਿਚ:-
ਆਸਾ ਮਹਲਾ ੧॥*
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ॥
* ਭਾਈ ਗੁਰਦਾਸ ਜੀ ਨੇ ਇਸ ਮੁਬਾਹਸੇ ਦਾ ਹਾਲ ਪਹਿਲੀ ਵਾਰ ਵਿਚ ਇੰਝ ਦਿਤਾ:- ਬਾਬੇ ਡਿਠੀ ਪਿਰਥਮੀ ਨਵੈ ਖੰਡਿ ਜਿਥੈ ਤਕ ਆਹੀ। ਫਿਰਿ ਜਾਇ ਚੜ੍ਹਿਆ ਸੁਮੇਰ ਪਰ, ਸਿਧ ਮੰਡਲੀ ਦਿਸਟੀ ਆਈ। ਚਉਰਾਸੀਹ ਸਿਧ ਗੋਰਖਾਦਿ, ਮਨ ਅੰਦਰਿ ਗਿਣਤੀ ਵਰਤਾਈ। ਸਿਧ ਪੁਛਣਿ ਸੁਣ ਬਾਲਿਆ। ਕੋਉਣੁ ਸਕਤਿ ਤੁਹਿ ਏਥੇ ਲਿਆਈ। ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਤ ਤਾੜੀ ਲਾਈ। ਆਖਣ ਸਿਧ ਸੁਣ ਬਾਲਿਆ! ਪਣਾ ਨਾਉ ਤੁਮ ਦੇਹੁ ਬਤਾਈ? ਬਾਬਾ ਆਖੇ ਨਾਥ ਜੀ।
ਨਾਨਕ ਨਾਮ ਜਾਪੇ ਗਤਿ ਪਾਈ। ਨੀਚੁ ਕਹਾਇ ਊਚ ਘਰ ਆਈ॥੨੮॥ ਫਿਰਿ ਪੁਛਣ ਸਿਧ ਨਾਨਕਾ! ਮਾਤਲੋਕ ਵਿਚਿ ਕਿਆ ਵਰਤਾਰਾ? ਸਭ ਸਿੱਧੀ ਏਹ ਬੁੱਝਿਆ ਕਲਿ ਤਾਰਣ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ! ਸੱਚ ਚੰਦ੍ਰਮਾ ਕੂੜੁ ਅੰਧਾਰਾ। ਕੂੜੁ ਅਮਾਵਸ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰਾ। ਪਾਪ ਗਿਰਾਸੀ ਪਿਰਥਮੀ ਧਉਲੁ ਖੜਾ ਧਰ ਹੇਠ ਪੁਕਾਰਾ। ਸਿਧਿ ਛਪ ਬੈਠੇ ਪਰਬਤੀ ਕਉਣੁ ਜਗਤਿ ਕਉ ਪਾਰਿ ਉਤਾਰਾ। ਜੋਗੀ ਗਿਆਨ ਵਿਹੂਣਿਆ ਨਿਸਦਿਨ ਅੰਗ ਲਗਾਇਨਿ ਛਾਰਾ। ਬਾਝੁ ਗੁਰੂ ਡੁੱਬਾ ਜਗ ਸਾਰਾ ੨੯॥
ਕਲ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸੱਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇੰਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ। ਸੇਵਕ ਬੈਠਨਿ ਘਰਾਂ ਵਿਚਿ ਗੁਰ ਉਠਿ ਘਰੀਂ ਤਿਨਾੜੇ ਜਾਈ। ਕਾਜੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ। ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈਂ ਆਇ ਕਿਥਾਉਂ ਜਾਈ। ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥
ਸਿਧੀ ਮਨੇ ਬਿਚਾਰਿਆ ਕਿਵੈਂ ਦਰਸ਼ਨ ਏਹ ਲੇਵੈ ਬਾਲਾ। ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ। ਖਪਰ ਦਿਤਾ ਨਾਥ ਜੀ ਪਾਣੀ ਭਰ ਲੈਵਣਿ ਉਠਿ ਚਾਲਾ। ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ। ਸਤਿਗੁਰੁ ਅਗਮ ਅਗਾਧ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ। ਸਬਦ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ। ਕਲਿ ਜੁਗ ਨਾਨਕ ਨਾਮੁ ਸੁਖਾਲਾ॥੩੧॥
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ॥੧॥
ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਰੀ॥
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਰੀ॥
੧॥ ਰਹਾਉ॥ ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ
ਬਾਦੰ॥ ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੇ ਨਾਦੰ॥੨॥
ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ॥
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥
ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ॥
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ॥੪॥੩॥੩੭॥
(ਪੰਨਾ ੩੫੯-੬੦)
ਤਦਹੂੰ ਸਿਧ ਬੋਲੇ 'ਨਾਨਕ! ਤੂ ਅਚਲ ਚਲੁ, ਮੇਲਾ ਹੈ ਦਰਸਨੁ ਸਿਧਾਂ ਕਾ ਮੇਲਾ ਹੈ'। ਤਬ ਬਾਬੈ ਆਖਿਆ: 'ਅਚਲੁ ਕਿਤਨਿਆਂ ਦਿਨਾਂ ਕੀ ਵਾਟ ਹੈ ?” ਤਬ ਸਿਧ ਬੋਲੇ: ਨਾਨਕ! ਅਚਲੁ ਤਿਹੁ ਦਿਨਾਂ ਕਾ ਪੈਂਡਾ ਹੈ, ਅਸਾਡਾ ਹੈ ਜੋ ਪਉਣ ਕੀ ਚਾਲ ਚਲਤੇ ਹਾਂ । ਤਬ ਬਾਬੇ ਆਖਿਆ: 'ਤੁਸੀਂ ਚਲਹੁ, ਅਸੀਂ ਧੀਰੇ ਭਾਇ ਆਵਹਿਂਗੇ'। ਤਬ ਸਿਧ ਉਥਹੁੰ ਚਲੇ। ਤਬ ਪਿਛਹੁੰ ਬਾਬਾ ਭੀ ਚਲਿਆ ਮਨਸਾ ਕੀ ਚਾਲੁ, ਇਕ ਪਲ ਮਹਿੰ ਗਇਆ। ਆਇ ਬੋੜ ਤਲੈ ਬੈਠਾ। ਪਿਛਹੁੰ ਸਿਧ ਆਏ। ਜਾਂ ਦੇਖਨਿ ਤਾਂ ਅਗੈ ਬੈਠਾ ਹੈ! ਤਬ ਸਿਧਾਂ ਪੁਛਿਆ: ਏਹ ਕਦਿ ਕਾ ਆਇਆ ਹੈ?” ਤਬ ਅਗਹੁ ਸਿਧਾਂ ਕਹਿਆ: 'ਜੋ ਇਸ ਨੇਂ ਆਇਆਂ ਆਜੁ ਤੀਸਰਾ ਦਿਨੁ ਹੋਆ ਹੈ'। ਤਬ ਸਿਧ ਹੈਰਾਨੁ ਹੋਇ ਗਏ।
ਤਦਹੂੰ ਪਿਆਲੇ ਕਾ ਵਖਤੁ ਹੋਯਾ, ਸੁਰਾਹੀ ਫਿਰੀ। ਤਬ ਬਾਬੈ ਪਾਸਿ ਭੀ ਲੈ ਆਏ। ਤਬ ਬਾਬੈ ਪੁਛਿਆ: 'ਏਹੁ ਕਿਆ ਹੈ?' ਤਬ ਸਿਧਾਂ
੧. ਇਹ ਵਟਾਲੇ ਤੋਂ ਤੀਹ ਮੀਲ ਪਰੇ ਜੋਗੀਆਂ ਦਾ ਪੁਰਾਣਾ ਟਿਕਾਣਾ ਸੀ ਤੇ ਹੁਣ ਬੀ ਹੈ। ਗੁਰੂ ਜੀ ਦੇ ਬੈਠਣ ਦੀ ਥਾਵੇਂ ਗੁਰਦੁਆਰਾ ਭੀ ਹੈ।
੨. ਦੂਜੀ ਵਾਰ ਪਾਠ 'ਮੇਲਾ' ਹਾ:ਬਾ:ਨੁਸਖੇ ਵਿਚ ਨਹੀਂ।
ਆਖਿਆ 'ਏਹੁ ਸਿਧਾਂ ਕਾ ਪਿਆਲਾ ਹੈ ? ਤਬ ਸਿੱਧਾਂ ਆਖਿਆ: 'ਇਸ ਵਿਚਿ ਗੁੜ ਅਤੈ ਧਾਵੈ ਕੈ ਫੁਲ ਪਾਏ ਹੈਨਿ।
ਤਬ ਬਾਬਾ ਬੋਲਿਆ ਸਬਦ ਰਾਗੁ ਆਸਾ ਸਬਦੁ ਮ:੧॥:-
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ॥
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥੧॥
ਬਾਬਾ ਮਨੁ ਮਤਵਾਰੋ ਨਾਮੁ ਰਸੁ ਪੀਵੈ ਸਹਜ ਰੰਗਿ ਰਚਿ ਰਹਿਆ॥
ਅਹਿਨਿਸਿ ਬਨੀ ਪ੍ਰੇਮ ਲਿਵਲਾਗੀ ਸਬਦੁ ਅਨਾਹਦੁ ਗਹਿਆ॥
੧॥ਰਹਾਉ॥
ਪੂਰਾ ਸਾਚੁ ਪਿਆਲਾ ਸਹਿਜੇ ਤਿਸਹਿ ਪੀਆਏ ਜਾਕਉ ਨਦਰਿ ਕਰੇ॥
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥੨॥
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ॥
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ॥੩॥
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ॥ ਕਹੁ ਨਾਨਕ
ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ॥੪॥੪॥੩੮॥
(ਪੰਨਾ ੩੬੦)
ਤਬ ਸਿਧਾਂ 'ਆਦੇਸ! ਆਦਿਸੁ ਕੀਤਾ॥ ਤਬ ਬਾਬਾ ਬੋਲਿਆ: 'ਆਦਿ ਪੁਰਖ ਕਉ ਆਦੇਸੁ। ਓਥਹੁੰ ਰਵਦਾ ਰਹਿਆ। ਬੋਲਹੁ ਵਾਹਿਗੁਰੂ।
੧. ਗੁੜ ਧਾਵਿਆਂ ਤੋਂ ਸ਼ਰਾਬ ਬਣਦੀ ਹੈ। ਜੋਗੀ ਸ਼ਰਾਬ ਪੀਤਾ ਕਰਦੇ ਸਨ।
੨. ਸਿਧ ਗੋਸਟ ਨਾਮ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ। ਸਿੱਧਾਂ ਨਾਲ ਚਰਚਾ ਹੋਈ ਸੀ, ਓਹ ਪ੍ਰਸ਼ਨ ਉਤਰ ਗੁਰੂ ਨਾਨਕ ਜੀ ਦੀ ਆਪਣੀ ਰਚਨਾ ਹੈ। ਅਚਲ ਵਟਾਲੇ ਦੇ ਹਾਲਾਤ ਇਥੇ ਲਿਖੇ ਹਾਲਾਤ ਨਾਲੋਂ ਵਧੇਰੇ ਇਸ ਜਨਮ ਸਾਖੀ ਤੋਂ ਪੁਰਾਤਨ ਲਿਖਣਹਾਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਦਿਤੇ ਹਨ। ਦੇਖੋ ੧੮੪ ਪੰਨੇ ਦਾ ਫੁਟ ਨੋਟ ਨਿਸ਼ਾਨ *।
ਚਉਥੀ ਉਦਾਸੀ
੫੧. ਚਉਥੀ ਉਦਾਸੀ ਪਛਮ ਦੀ, ਮੱਕਾ
ਚਉਥੀ ਉਦਾਸੀ ਪੱਛਮ ਕੀ ਹੋਈ।
ਪੈਰ ਖੰਉਂਸਾ ਚੰਮ ਕੀਆਂ, ਅਤੈ ਚੰਮ ਕੀ ਸੁਥਣਿ। ਗਲ ਵਿਚਿ ਹਡੀਆਂ ਕੀ ਮਾਲਾ, ਮੱਥੇ ਟਿਕਾ ਬਿੰਦੀ ਕਾ, ਬਾਲਕਾਂ ਵਿਚ ਖੇਡੈ, ਤਬ ਨੀਲੇ ਬਸਤ੍ਰ ਥੇ, ਖੇਡਦਾ ਖੇਡਦਾ ਹਜ* ਵਿਚਿ ਆਇ ਨਿਕਲਿਆ। ਤਦਹੂੰ ਇਕੁ ਕਾਜੀ ਮਿਲਿਆ, ਰਾਤਿ ਇਕਠੇ ਰਹੇ। ਤਬ ਹਾਜੀ ਪੁਛਿਆ ਆਖਿਓਸੁ 'ਏ ਦਰਵੇਸ਼! ਤੇਰੈ ਕਾਸਾ ਲਕੜੀ ਚੰਮੜੀ, ਭੰਗੜੀ ਕੁਛ ਨਾਹੀ, ਤੂੰ ਹਿੰਦੂ ਹੈਂ ਕਿ ਮੁਸਲਮਾਨੁ ਹੈਂ?' ਤਬ ਬਾਬਾ ਬੋਲਿਆ, ਸਬਦੁ ਰਾਗੁ ਤਿਲੰਗ ਵਿਚਿ, ਮ:৭:-
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥
ਮੈ ਦੇਵਾਨਾ ਭਇਆ ਅਤੀਤੁ॥ ਕਰ ਕਾਸਾ ਦਰਸਨ ਕੀ ਭੂਖ॥
ਮੈ ਦਰਿ ਮਾਗਉ ਨੀਤਾ ਨੀਤ॥੧॥
ਤਉ ਦਰਸਨ ਕੀ ਕਰਉ ਸਮਾਇ॥
ਮੈ ਦਰਿ ਮਾਗਤੁ ਭੀਖਿਆ ਪਾਇ॥੧॥ਰਹਾਉ॥
ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜਣਾ॥
ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ॥੨॥
ਘਿਅ ਪਟ ਭਾਂਡਾ ਕਹੈ ਨ ਕੋਇ॥ ਐਸਾ ਭਗਤੁ ਵਰਨ ਮਹਿ ਹੋਇ॥
ਤੇਰੈ ਨਾਮਿ ਨਿਵੇ ਰਹੈ ਲਿਵ ਲਾਇ॥
ਨਾਨਕ ਤਿਨ ਦਰਿ ਭੀਖਿਆ ਪਾਇ॥੩॥੧॥੨॥ (ਪੰਨਾ ੭੨੧)
*ਹਜ ਤੋਂ ਮੁਰਾਦ ਹੱਜ ਨੂੰ ਜਾਣ ਵਾਲੇ ਕਾਫ਼ਲੇ ਤੋਂ ਹੈ।
ਤਬ ਫਿਰਿ ਹਾਜੀ ਕਹਿਆ: 'ਜੀ! ਅਸੀਂ ਇਸ ਦੁਨੀਆਂ ਵਿਚਿ ਰਹਂਦੇ ਹਾਂ, ਅਸਾਡੇ ਕਿਆ ਹਵਾਲੁ ਹੋਵੈਗਾ? ਤਬ ਬਾਬਾ ਬੋਲਿਆ ਸਬਦੁ ਰਾਗੁ ਤਿਲੰਗ ਵਿਚਿ ਮ:੧:-
ਤਿਲੰਗ ਮਹਲਾ ੫ ਘਰੁ ੧॥
ਖਾਕ ਨੂਰ ਕਰਦੇ ਆਲਮਦੁਨੀਆਇ॥
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ, ਖੁਦਾਇ॥੧॥
ਬੰਦੇ ਚਸਮ ਦੀਦੰ ਫਨਾਇ॥ ਦੁਨੀਆਂ ਮੁਰਦਾਰ ਖੁਰਦਨੀ ਗਾਫਲ
ਹਵਾਇ॥ਰਹਾਉ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ
ਬਖੋਰਾਇ॥ ਦਿਲ ਕਬਜ ਕਬਜਾ ਕਾਦਰੋਂ ਦੋਜਕ ਸਜਾਇ॥੨॥
ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ॥
ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ॥੩॥
ਹਵਾਲ ਮਾਲੂਮ ਕਰਦੇ ਪਾਕ ਅਲਾਹ॥ ਬੁਗੋ ਨਾਨਕ ਅਰਦਾਸਿ
ਪੇਸਿ ਦਰਵੇਸ ਬੰਦਾਹ॥੪॥੧॥ (ਪੰਨਾ ੭੨੩)
ਤਬ ਓਥਹੁੰ ਚਲੇ। ਮੱਕੇ ਨੂੰ ਰਵਦੇ ਰਹੈ। ਰਾਹ ਵਿਚ ਆਏ, ਤਾ ਬਦਲੀ ਉਪਰਿ ਹੋਇ ਚਲੀ। ਤਬ ਹਾਜੀ ਡਿਠਾ, ਆਖਿਓਸੁ: 'ਜੁ ਇਹਿ ਬਦਲੀ ਮੇਰੇ ਉਤੇ ਹੈ। ਤਾਂ ਆਖਣਿ ਲਗਾ, ਜੋ ਹਿੰਦੂ ਤਾਂ ਮੱਕੇ ਨੂੰ ਕੋਈ ਨਾਹੀ ਗਇਆ, ਤੂ ਮੇਰੇ ਨਾਲਿ ਚਲੁ ਨਾਹੀ। ਅਗੈ ਹੋਹੁ, ਕਿ ਪਿਛੈ ਹੋਹੁ'। ਤਬ ਬਾਬੈ ਆਖਿਆ: 'ਭਲਾ ਹੋਵੈ ਜੀ, ਤੁਸੀਂ ਅਗੈ ਚਲਹੁ । ਤਬ ਉਹੁ ਆਗੈ ਹੋਇਆ। ਜਾਂ ਇਹੁ ਫਿਰਿ ਦੇਖੈ, ਤਾਂ ਨਾ ਬਾਬਾ ਹੈ, ਅਤੇ ਨਾ ਉਹੁ ਬਦਲੀ ਹੈ। ਤਬ ਹਾਜੀ ਲਗਾ ਹਥ ਫਾਟਣਿ। ਤਾਂ ਆਖਿਓਸੁ ਜੇ ਖੁਦਾਇ ਕਾ ਦੀਦਾਰੁ ਹੋਆ ਆਹਾ, ਪਰੁ ਝਲਿ ਨ ਸਕਿਓ, ਛਲਿ ਗਇਆ । ਤਬ ਬਾਬਾ ਮੱਕੇ ਵਿਚਿ ਜਾਇ ਵੜਿਆ ਹੋਇਆ'। ਤਬ ਅਗੇ ਕਿਤਾਬਾਂ ਵਿਚਿ
੧. ਇਹ ਸ਼ਬਦ ਸ੍ਰੀ ਪੰਚਮ ਪਾਤਸ਼ਾਹ ਜੀ ਦਾ ਹੈ, ਪੋਥੀ ਵਿਚ ਮਹਲਾ ੧ ਲਿਖਿਆ, ਇਹ ਕਰਤਾ ਜਾਂ ਉਤਾਰੇ ਵਾਲੇ ਦੀ ਭੁੱਲ ਹੈ।
੨. ਪਦ ਹੋਇਆ' ਹਾ:ਬਾ: ਨੁਸਖੇ ਵਚ ਨਹੀਂ ਹੈ।
ਲਿਖਿਆ ਆਹਾ: ਜੋ ਇਕਿ ਨਾਨਕ ਦਰਵੇਸੁ ਆਵੇਗਾ, ਤਾਂ ਮੱਕੇ ਦੇ ਖੂਹ ਵਿਚਿ ਪਾਣੀ ਪੈਦਾ ਹੋਵੇਗਾ। ਤਬ ਬਾਬਾ ਮੱਕੇ ਵਿਚਿ ਜਾਇ ਵੜਿਆ*,
*ਭਾਈ ਗੁਰਦਾਸ ਜੀ ਤੀਸਰੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦੇ ਸਮੇਂ ਪ੍ਰਸਿੱਧ ਗੁਰਸਿੱਖ, ਲਿਖਾਰੀ, ਕਵੀ ਤੇ ਮਹਾਨ ਗੁਰਮੁਖ ਹੋਏ ਹਨ: ਇਸ ਵੇਲੇ ਦੇ ਮੁਤੱਅਲਕ ਜੋ ਕੁਛ ਉਹ ਲਿਖ ਗਏ ਹਨ, ਸੋ ਇਸ ਪੋਥੀ ਤੋਂ ਮੁਹਰਲੀ ਵਾਕਫੀ ਹੈ। ਇਸ ਲਈ ਉਹਨਾਂ ਦਾ ਲੇਖ ਏਥੇ ਦੇਣਾ ਪਾਠਕਾਂ ਨੂੰ ਉਸ ਵੇਲੇ ਦੇ ਹਾਲਾਤ ਵਧੀਕ ਪੁਰਾਣੇ ਤੇ ਸੱਚੇ ਮਾਲੂਮ ਕਰਨ ਵਿਚ ਸਹਾਈ ਹੋਊ। ਇਸ ਸਾਖੀ ਵਾਲਾ ਲਿਖਦਾ ਹੈ ਕਿ ਸੁਮੇਰ ਤੋਂ ਗੁਰੂ ਜੀ ਮਨਸਾ ਕੀ ਚਾਲ ਅਚਲ ਵਟਾਲੇ ਆਏ ਪਰ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸ਼ਿਵਰਾਤ ਦਾ ਮੇਲਾ ਸੁਣਕੇ ਗੁਰੂ ਜੀ ਅਚਲ ਆਏ। ਫਿਰ ਅਚਲ ਦਾ ਹਾਲ ਵਿਸਥਾਰ ਨਾਲ ਦੱਸਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਸਿਧ ਗੋਸ਼ਟ ਇਥੇ ਹੀ ਹੋਈ, ਨਾਲੇ ਸਿਧ ਗੋਸ਼ਟ ਦੇ ਅਰਥ ਕਰਨ ਵਿਚ ਜੋ ਅਕਸਰ ਯਾਨੀ ਭੁੱਲ ਕਰਦੇ ਆਏ ਹਨ ਕਿ 'ਸ੍ਰੀ ਗੁਰੂ ਜੀ ਬਹਿਸ ਕਰਨ ਜੋਗੀਆਂ ਨਾਲ ਗਏ ਸਨ ਉਹ ਦਰੁਸਤ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਦਸਦੇ ਹਨ ਕਿ 'ਗੈਸਟ ਕਰਨ ਗੁਰੂ ਜੀ ਸਿਧ ਮੰਡਲੀ ਵਿਚ ਨਹੀਂ ਗਏ, ਪਰ ਸਿਧ ਗੁਰੂ ਜੀ ਦੇ ਦੀਵਾਨ ਵਿਚ ਆਏ 'ਇਹੋ ਗੱਲ ਸਿਧ ਗੋਸਟ ਤੋਂ ਸਾਬਤ ਹੁੰਦੀ ਹੈ: 'ਸਿਧ ਸਭਾ ਕਰਿ ਅਸਾਣਿ ਬੈਠੇ'। (ਪੰਨਾ ੯੩੮) ਕਿ ਸਿਧ ਸਭਾ ਵਿਚ ਆਸਣ ਕਰਕੇ (ਲਾ ਕੇ) ਬੈਠੇ, ਅਰਥਾਤ ਉਹ ਬਾਹਰੋਂ ਆਏ ਸਨ।
ਸਿਧ ਗੋਸਟ ਦੇ ਅਖੀਰ ਗੁਰੂ ਜੀ ਦੱਸਦੇ ਹਨ ਕਿ 'ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੇ' (ਪੰਨਾ ੯੪੬) ਅਰਥਾਤ ਸਾਧਿਕ ਸਿਧ ਚੇਲੇ ਬੀ ਤੇ ਸਿਧ ਬੀ, 'ਨਾਮ' ਮੰਗਲ ਦੀ ਖੈਰ ਮੰਗਦੇ ਹਨ। ਸੋ ਭਾਈ ਜੀ ਕਹਿੰਦੇ ਹਨ- 'ਸ਼ਬਦ ਸ਼ਾਂਤਿ ਸਿਧਾਂ ਵਿਚ ਆਈ'। ਭਾਵ ਇਹ ਕਿ ਹਠ ਯੋਗ ਛੱਡ ਕੇ ਸਿਧ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਸ਼ਬਦ ਸਿਮਰਣ ਦੀ ਸ਼ਾਂਤੀ ਨੂੰ ਪ੍ਰਾਪਤ ਹੋਏ। ਭਾਈ ਗੁਰਦਾਸ ਜੀ ਤੋਂ ਹੀ ਪਤਾ ਲਗਦਾ ਹੈ ਕਿ ਵਟਾਲੇ ਤੋਂ ਉੱਠ ਕੇ ਗੁਰੂ ਜੀ ਮੁਲਤਾਨ ਗਏ ਹਨ।
ਜਨਮ ਸਾਖੀ ਤੋਂ ਇਹ ਪਤਾ ਨਹੀਂ ਲਗਦਾ ਕਿ ਕਿਤਨਾਂ ਕੁ ਗੁਰੂ ਨਾਨਕ ਦੇਵ ਜੀ ਦਾ 'ਵਾਹਿਗੁਰੂ ਪ੍ਰੇਮ ਦਾ ਸੋਹਿਲਾ` ਪ੍ਰਚਾਰ ਪਾ ਗਿਆ ਸੀ, ਅਤੇ ਕਰਤਾਰ ਪੁਰੋ ਵਿਚ ਕੈਸਾ ਅੰਮ੍ਰਿਤ ਦਾ ਪਰਵਾਹ ਚਲਦਾ ਸੀ। ਇਹ ਪਤਾ ਬੀ ਭਾਈ ਗੁਰਦਾਸ ਜੀ ਤੋਂ ਲਗਦਾ ਹੈ, ਇਸ ਲਈ ਅਸੀਂ ਵਾਰ ੧ ਦੀ ੩੨ਵੀਂ ਪਉੜੀ ਤੋਂ ੪੫ ਪਉੜੀ ਤਕ ਏਥੇ ਦੇਂਦੇ ਹਾਂ:-
ਜਾਇ ਕਰਿ ਸੋਇ ਰਹਿਆ। ਪੈਰਿ ਮੱਕੇ ਦੀ ਤਰਫ ਕਰਿਕੈ ਸੁਤਾ। ਤਬ ਪੇਸ਼ੀ ਕੀ ਨਿਮਾਜ ਕਾ ਵਖਤ ਹੋਇਆ। ਤਬ ਕਾਜੀ ਰੁਕਨ ਦੀਨਿ ਨਿਮਾਜ
੧. ਮੁਰਾਦ ਹੈ- ਕਾਬੇ ਤੋਂ, ਮੱਕੇ ਸ਼ਹਿਰ ਵਿਚ ਜੇ ਮੰਦਰ ਹੈ।
ਬਾਬਾ ਫਿਰ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ। ਬੈਠਾ ਜਾਇ ਮਸੀਤ ਵਿਚਿ ਜਿਥੇ ਹਾਜੀ ਹਜਿ ਗੁਜਾਰੀ। ਜਾ ਬਾਬਾ ਸੁਤਾ ਰਾਤਿ ਨੇ ਵਲਿ ਮਹਿਰਾਬੇ ਪਾਇ ਪਸਾਰੀ। ਜੀਵਣਿ ਮਾਰੀ ਲਤਿ ਦੀ ਕੇਹੜਾ ਸੁਭਾ ਕੁਫਰ ਕੁਫਾਰੀ? ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਗਾਰੀ। ਟੰਗੋਂ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ। ਹੋਇ ਹੈਰਾਨੁ ਕਰੇਨਿ ਜੁਹਾਰੀ॥੩੨॥
ਪੁਛਣਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ। ਵਡਾ ਸਾਂਗ ਵਰਤਾਇਆ ਲਖਿ ਨ ਸੱਕੇ ਕੁਦਰਤਿ ਕੋਈ। ਪੁਛਣਿ ਫੈਲਿ ਕਿਤਾਬ ਨੇ ਹਿੰਦੂ ਵੱਡਾ ਕਿ ਮੁਸਲਮਨੋਈ। ਬਾਬਾ ਆਖੇ ਹਾਜੀਆ, ਸ਼ੁਭ ਅਮਲਾ ਬਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦੁਇ ਦਰਗਹਿ ਅੰਦਰਿ ਲਹਨਿ ਨ ਢੋਈ। ਕਚਾ ਰੰਗੁ ਕੁਸੁੰਭ ਦਾ ਪਾਣੀ ਧੋਤੈ ਥਿਰ ਨ ਰਹੋਈ। ਕਰਨਿ ਬਖੀਲੀ ਆਪ ਵਿਚਿ ਰਾਮ ਰਹੀਮ ਇਕ ਥਾਇ ਖਲੋਈ। ਰਾਹਿ ਸੈਤਾਨੀ ਦੁਨੀਆ ਗੋਈ॥੩੩॥
ਧਰੀ ਨਿਸਾਣੀ ਕਉਸ ਦੀ ਮਕੇ ਅੰਦਰਿ ਪੂਜ ਕਰਾਈ॥ ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝੁ ਨ ਖਾਲੀ ਜਾਈ। ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ। ਛਪੇ ਨਾਹਿ ਛਪਾਇਆ ਚੜ੍ਹਿਆ ਸੂਰਜੁ ਜਗੁ ਰੁਸ਼ਨਾਈ। ਬੁਕਿਆ ਸਿੰਘ ਉਜਾੜ ਵਿਚਿ ਸਭਿ ਮਿਰਗਾਵਲਿ ਭੰਨੀ ਜਾਈ। ਚੜਿਆ ਚੰਦੁ ਨ ਲੁਕਈ ਕਢਿ ਕੁਨਾਲੀ ਜੋਤਿ ਛਪਾਈ। ਉਗਵਣਿ ਤੇ ਆਥਵਣੇ ਨਉਖੰਡ ਪ੍ਰਿਥਮੀ ਸਭ ਝੁਕਾਈ। ਜਗ ਅੰਦਰਿ ਕੁਦਰਤਿ ਵਰਤਾਈ॥੩੪॥
ਫਿਰਿ ਬਾਬਾ ਗਇਆ ਬਗਦਾਦ ਨੇ ਬਾਹਰਿ ਜਾਇ ਕੀਆ ਅਸਥਾਨਾ। ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। ਦਿਤੀ ਬਾਂਗ ਨਿਮਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ। ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ। ਵੇਖੈ ਧਿਆਨੁ ਲਗਾਇ ਕਰਿ ਇਕ ਫਕੀਰ ਵਡਾ ਮਸਤਾਨਾ। ਪੁਛਿਆ ਫਿਰਿਕੇ ਦਸਤਗੀਰ ਕਉਣ ਫਕੀਰ ਕਿਸਕਾ ਘਰਾਨਾ ? ਨਾਨਕ ਕਲਿ ਵਿਚਿ ਆਇਆ ਰਬੁ ਫ਼ਕੀਰ ਇਕੋ ਪਹਿਚਾਨਾ। ਧਰਤਿ ਅਕਾਸ ਚਹੂਦਿਸ ਜਾਨਾਂ ॥੩੫॥
ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ। ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ। ਪਾਤਾਲਾ ਆਕਾਸ ਲਖ ਓੜਕਿ ਭਾਲੀ
ਕਰਣਿ ਆਇਆ। ਦੇਖੇ ਨਦਰਿ ਕਰਿਕੈ ਆਖਿਓਸੁ: 'ਏ ਬੰਦੇ ਖੁਦਾਇ ਕੇ? ਤੂੰ ਜੋ ਪੈਰ ਖੁਦਾਇ ਕੇ ਘਰਿ ਵਲਿ ਕੀਤੇ ਹੈਨਿ, ਅਤੇ ਕਾਬੈ ਕੀ
ਖਬਰਾਂ ਸੁਣਾਈ। ਫੇਰਿ ਦੁਰਾਇਣ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ। ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਾਵਾਈ। ਲਖ ਆਕਾਸ ਪਤਾਲ ਲਖ ਅਖਿ ਫੁਰੰਕ ਵਿਚਿ ਸਭ ਦਿਖਲਾਈ। ਭਰਿ ਕਚਕੋਲ ਪ੍ਰਸਾਦਿ ਦਾ ਧੁਰੇ ਪਤਾਲੇ ਲਈ ਕੜਾਹੀ। ਜ਼ਾਹਰ ਕਲਾ ਨ ਛਪੈ ਛਪਾਈ॥੩੬॥
ਗੜ੍ਹ ਬਗਦਾਦੁ ਨਿਵਾਇਕੈ ਮੱਕਾ ਮਦੀਨਾ ਸਭ ਨਿਵਾਇਆ। ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ। ਪਾਤਾਲਾ ਅਕਾਸ ਲਖ ਜੀਤੀ ਧਰਤੀ ਜਗਤੁ ਸਬਾਇਆ। ਜੀਤੀ ਨਉਖੰਡ ਮੇਦਨੀ ਸਤਿਨਾਮ ਦਾ ਚਕ੍ਰ ਫਿਰਾਇਆ। ਦੇਵ ਦਾਨੋ ਰਾਕਸਿ ਦੈਤ ਸਭ ਚਿੱਤਿਗੁਪਤ ਸਭਿ ਚਰਨੀ ਲਾਇਆ। ਇੰਦ੍ਰਾਸਣਿ ਅਪਛਰਾ ਰਾਗ ਰਾਗਨੀ ਮੰਗਲੁ ਗਾਇਆ। ਭਇਆ ਅਨੰਦ ਜਗਤੁ ਵਿਚਿ ਕਲਿ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਣਿ ਨਿਵਾਇਆ॥੩੭॥
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖ ਉਦਾਸੀ ਸਗਲ ਉਤਾਰਾ ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ। ਉਲਟੀ ਗੰਗ ਵਹਾਇਓਨਿ ਗੁਰ ਅੰਗਦੁ ਸਿਰਿ ਉਪਰ ਧਾਰਾ। ਪੁਤਰੀ ਕਵਲੁ ਨ ਪਾਲਿਆ ਮਨਿ ਖੋਟੇ ਆਕੀ ਨਿਸਿਆਰਾ। ਬਾਣੀ ਮੁਖਹੁ ਉਚਾਰੀਐ ਹੋਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸ਼ਬਦ ਉਠੇ ਧੁਨਕਾਰਾ ਰਾ। ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। ਗੁਰਮੁਖਿ ਭਾਰ ਅਥਰਬਣਿ ਤਾਰਾ ॥੩੮॥
ਮੇਲਾ ਸੁਣਿ ਸ਼ਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ। ਦਰਸਨ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ। ਲਗੀ ਬਰਸਨਿ ਲਛਮੀ ਰਿਧਿ ਸਿਧਿ ਨਉਨਿਧਿ ਸਵਾਈ। ਜੋਗੀ ਵੇਖਿ ਚਲਿਤ੍ਰ ਨੋ ਮਨ ਵਿਚਿ ਰਿਸਕਿ ਘਨੇਰੀ ਖਾਈ। ਭਗਤੀਆ ਪਾਈ ਭਗਤਿ ਆਨਿ ਲੋਟਾ ਜੋਗੀ ਲਇਆ ਛਪਾਈ। ਭਗਤੀਆ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ। ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ। ਵੇਖਿ ਚਲਿੱਤ੍ਰਿ ਜੇਗੀ ਖੁਣਿਸਾਈ॥੩੯॥
ਖਾਧੀ ਖੁਣਸਿ ਜੋਗੀਸਰਾ ਗੋਸ਼ਟਿ ਕਰਨਿ ਸਭੇ ਉਠਿਆਈ। ਪੁਛੇ ਜੋਗੀ ਭੰਗਰ ਨਾਥੁ ਤੁਹਿ ਦੁਧਿ ਵਿਚਿ ਕਿਉਂ ਕਾਂਜੀ ਪਾਈ। ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ। ਭੇਖੁ ਉਤਾਰਿ ਉਦਾਸਿ ਦਾ ਵਤਿ ਕਿਉਂ ਸੰਸਾਰੀ ਰੀਤਿ ਚਲਾਈ। ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉਂ ਕੁਚਜੀ ਆਹੀ। ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲ ਸੜਾਈ। ਹੋਇ ਅਤੀਤੁ ਗ੍ਰਿਹਸਤਿ
ਤਰਫਿ, ਸੋ ਕਿਉਂ ਕੀਤੇ ਹੈਨਿ?' ਤਬ ਬਾਬੈ ਆਖਿਆ: 'ਜਿਤੁ ਵਲ ਖੁਦਾਇ ਅਤੈ ਕਾਬਾ ਨਹੀਂ, ਤਿਤੁ ਵਲਿ ਮੇਰੈ ਪੈਰੁ ਘਸੀਟਿ ਕਰ ਛਡ। ਤਬ ਕਾਜੀ
ਤਜਿ ਫਿਰਿ ਉਨ ਕੇ ਘਰਿ ਮੰਗਣਿ ਜਾਈ। ਬਿਨੁ ਦਿਤੇ ਕਿਛੁ ਹਥਿ ਨ ਆਈ॥੪੦॥ ਇਹਿ ਸੁਣਿ ਬਚਨ ਜੋਗੀਸ਼ਰਾ ਮਾਰਿ ਕਿਲਕ ਬਹੁ ਰੂਇ ਉਠਾਈ। ਖਟਿ ਦਰਸਨ ਕਉ ਖੇਦਿਆ ਕਲਜੁਗਿ ਨਾਨਕ ਬੇਦੀ ਆਈ। ਸਿਧਿ ਬੋਲਨਿ ਸਭਿ ਅਵਖਧੀਆ ਤੰਤ੍ਰ ਮੰਤ੍ਰ ਕੀ ਧੁਨ ਚੜ੍ਹਾਈ। ਰੂਪ ਵਟਾਏ ਜੋਗੀਆ ਸਿੰਘ ਬਾਘਿ ਬਹੁ ਚਲਿਤਿ ਦਿਖਾਈ। ਇਕਿ ਪਰਿ ਕਰਕੈ ਉਡਰਨਿ ਪੰਖੀ ਜਿਵੈਂ ਰਹੇ ਲੀਲਾਈ। ਇਕਨਾ ਨਾਗ ਹੋਇ ਪਉਣ ਛੜਿਆ ਇਕਨਾ ਵਰਖਾ ਅਗਨਿ ਵਸਾਈ। ਤਾਰੇ ਤੋੜੈ ਭੰਗਰਿਨਾਥ, ਇਕ ਚੜਿ ਮਿਰਗਾਨੀ ਜਲੁ ਤਰਿ ਜਾਈ। ਸਿੱਧਾ ਅਗਨਿ ਨ ਬੁਝੈ ਬੁਝਾਈ॥੪੧॥
ਸਿਧਿ ਬੋਲਣਿ ਸੁਣਿ ਨਾਨਕਾ ਤਹਿ ਜਗ ਨੇ ਕਿਆ ਕਰਾਮਾਤਿ ਦਿਖਾਈ। ਕੁਝ ਵਿਖਾਲੇ ਅਸਾਨੇ, ਤੁਹਿ ਕਿਉਂ ਢਿਲ ਅਵੇਹੀ ਲਾਈ। ਬਾਬਾ ਬੋਲੇ ਨਾਥ ਜੀ! ਅਸਾਂ ਤਾਂ ਵੇਖਣ ਜੋਗੀ ਵਸਤੁ ਨ ਕਾਈ। ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ। ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀਂ ਧਰਤਿ ਚਲਾਈ। ਸਿੱਧ ਤੰਤ੍ਰ ਮੰਤ੍ਰ ਕਰ ਝੜਿ ਪਏ ਸਬਦਿ ਗੁਰੂ ਕੇ ਕਲਾ ਛਪਾਈ। ਦੰਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ। ਸੋ ਦੀਨ ਨਾਨਕ ਸਤਿਗੁਰੂ ਸਰਣਾਈ॥੪੨॥
ਬਾਬਾ ਬੋਲੇ ਨਾਥ ਜੀ! ਸਬਦੁ ਸੁਨਹੁ ਸਚੁ ਮੁਖਹੁ ਅਲਾਈ। ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤ ਅਸਾਂਤੇ ਨਾਹੀ। ਬਸਤਰ ਪਹਿਰ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ। ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨਥਿ ਚਲਾਈ। ਏਵਡੁ ਕਰੀ ਵਿਥਾਰ ਕਉ ਸਗਲੀ ਧਰਤੀ ਹਕੀ ਜਾਈ। ਤੌਲੀ ਧਰਤਿ ਅਕਾਸ ਦੁਇ ਪਿਛੇ ਛਾਬੇ ਟੰਕੁ ਚੜ੍ਹਾਈ। ਇਹੁ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ। ਸਤਿਨਾਮ ਬਿਨੁ ਬਾਦਰਿ ਛਾਈ॥੪੩॥
ਬਾਬੇ ਕੀਤੀ ਸਿਧਿ ਗੋਸਟਿ ਸ਼ਬਦ ਸ਼ਾਂਤਿ ਸਿਧੀ ਵਿਚ ਆਈ। ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨ ਆਦੇਸਿ ਕਰਾਈ। ਸਿਧਿ ਬੋਲਨਿ ਸ਼ੁਭ ਬਚਨ: ਧੰਨ ਨਾਨਕ ਤੇਰੀ ਵਡੀ ਕਮਾਈ। ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ। ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ। ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰ ਲੈ ਆਈ। ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚਿ ਮਿਲਾਈ। ਜਿਉ ਸਾਗਰ ਵਿਚਿ ਗੰਗ ਸਮਾਈ॥੪੪।
ਜਾਰਤ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੂਰੇ ਨੂੰ ਆਇਆ।
ਰੁਕਨ ਦੀ ਬਾਬੈ ਕੇ ਪੈਰ ਫੇਰੇ, ਜਿਤੁ ਵਲਿ ਬਾਬੈ ਦੇ ਪੇਰੁ ਫੇਰੇ, ਤਿਤੁ ਵਲਿ ਮਿਹਰਾਬ ਕਾ ਮੁਹੁ ਫਿਰਿਦਾ ਜਾਵੈ। ਤਬ ਕਾਜੀ ਰੁਕਨਦੀਂ ਹੈਰਾਨੁ ਹੋਇ ਗਇਆ, ਪੈਰੁ ਚੁੰਮਿਅਸੂ ਅਰ ਆਖਿਓਸੁ: 'ਏ ਦਰਵੇਸ! ਤੇਰਾ ਨਾਉਂ ਕਿਆ ਹੈ?' ਤਾਂ ਬਾਬਾ ਬੋਲਿਆ, ਸਬਦੁ ਰਾਗ ਤਿਲੰਗ ਵਿਚਿ ਮ:੧॥
ਰੋਜਾ ਬੰਦਗੀ ਕਬੂਲੁ॥ ਦਸ ਦੁਆਰੇ ਚੀਨੀ ਮਰਦਾ ਹੋਇ ਰਹੁ ਰੰਜੂਲੁ॥੧॥ਰਹਾਉ॥
ਮਾਰਿ ਮਨੂਆ ਦ੍ਰਿਸਟਿ ਬਾਧਹੁ ਦਉੜ ਤਲਬ ਦਲੀਲਿ॥
ਤੀਸ ਦਿਨ ਸਿਉ ਰੰਗ ਰਾਖਹੁ ਪਾਕ ਮਰਦ ਅਸੀਲਿ॥੧॥
ਸੁਰਤਿ ਕਾ ਤੂੰ ਰਾਖ ਰੋਜਾ ਨਿਰਤਿ ਤਜਹੁ ਚਾਉ॥
ਆਤਮੇ ਕਉ ਨਿਗਹ ਰਾਖਹੁ ਸਤੀ ਤੂੰ ਉਲਮਾਉ॥
ਤਜਿ ਸੁਆਦਿ ਸਹਜਿ ਬੇਕਾਰ ਰਸਨਾ ਅੰਦੇਸ ਮਨਿ ਦਲਗੀਰ।
ਮਿਹਰ ਲੇ ਮਨ ਮਹਿ ਰਾਖਹੁ ਕੁਫਰੁ ਤਜਿ ਤਕਬੀਰ॥੩॥
ਕੰਮਿ ਲਹਿਰ ਬੁਝਾਇ ਮਨ ਤੇ ਹੋਇ ਰਹੁ ਠਰੂਰੁ॥
ਕਹੈ ਨਾਨਕ ਰਾਖੁ ਰੋਜਾ ਸਿਦਕ ਰਹੀ ਮਾਮੂਰ ॥੪॥
ਜਬ ਬਾਬੈ ਭੋਗ ਪਾਇਆ ਤਬ ਕਾਜੀ ਰੁਕਨਦੀਂ ਸਲਾਮ ਕੀਤਾ, ਆਖਿਓਸੁ: ਵਾਹ ਵਾਹੁ ਅਜੁ ਖੁਦਾਇ ਕੇ ਫਕੀਰਾਂ ਦਾ ਦੀਦਾਰ ਪਾਇਆ ਹੈ।' ਤਬ ਜਾਇ ਪੀਰ ਪਤਲੀਏ ਪਾਸ ਕਹਿਓਸੁ: 'ਜੋ ਨਾਨਕ ਦਰਵੇਸ
*ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।
ਚੜ੍ਹੇ ਸਵਾਈ ਦਿਹਿਦਿਹੀ ਕਲਿਜੁਗਿ ਨਾਨਕ ਨਾਮ ਧਿਆਇਆ। ਵਿਣੁ ਨਾਵੈ ਹੋਰ ਮੰਗਣਾ ਸਿਰਿ ਦੁਖਾ ਦੇ ਦੁਖ ਸਬਾਇਆ। ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛੱਤ੍ਰ ਫਿਰਾਇਆ। ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ। ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ। ਕਾਇਆ ਪਲਟਿ ਸਰੂਪ ਬਣਾਇਆ॥੪੫॥
ਆਇਆ ਹੈ।' ਤਬ ਪਤਲੀਆਂ ਪੀਰੁ ਦੀਦਾਰੁ ਦੇਖਣ ਨੂੰ ਆਇਆ। ਆਇ ਸਲਾਮੁ ਪਾਇਸੁ ਦਸਤਪੰਜਾ ਲੇਕਰਿ ਬੈਠਿ ਗਇਆ। ਖੁਦਾਇ ਦੀ ਸਿਫਤਿ ਲਗੇ ਕਰਣਿ। ਤਬ ਕਾਜੀ ਰੁਕਨਦੀਂ ਪੁਛਿਆ, ਆਖਿਓਸੁ: 'ਜੀ ਏਹ ਜੋ ਤੀਸ ਹਰਫ ਪੜਦੇ ਹੈਨਿ, ਕੁਛ ਇਸ ਵਿਚਿ ਭੀ ਹਾਸਲ ਥੀਵਦਾ ਹੈ ਕਿ ਨਾਹੀ?' ਤਬ ਬਾਬਾ ਬੋਲਿਆ। ਸ੍ਰੀ ਸਤਿਗੁਰ ਪ੍ਰਸਾਦਿ। ਗੋਸਟ ਮਹਲਾ ੧ ਕਾਜੀ ਰੁਕਨ ਦੀਨਿ ਕੈ ਪਰਥਾਇ ਹੋਈ। ਰਾਗੁ ਤਿਲੰਗ ਵਿਚ ਮਹਲਾ ੧ ਬਾਬੇ ਕਾ ਬੋਲਣਾ ਹੋਆ। ਸ਼ੇਖ ਰੁਕਨਦੀਂ ਮੌਕੇ ਕਾ ਕਾਜੀ ਥਾ। ਬਾਬਾ ਬੋਲਿਆ:-
ਤਬ ਕਾਜ਼ੀ-ਰੁਕਨਦੀਂ ਬੋਲਿਆ, ਜੋ ਨਾਨਕ ਦਰਵੇਸ! ਇਹ ਜੋ ਹਿੰਦੂ ਮੁਸਲਮਾਨ ਬੇਦ ਕਤੇਬ ਪੜਦੇ ਹੈਨਿ, ਸੋ ਖੁਦਾਇ ਪਾਇਨਗੇ ਕਿ ਨਾ ਪਾਨਿਗੇ? ਤਬ ਬਾਬਾ ਬੋਲਿਆ ਸਬਦੁ ਰਾਗੁ ਤਿਲੰਗ ਵਿਚ ਮ:੧:-
੧. ਜਦੋਂ ਗੁਰੂ ਨਾਨਕ ਦੇਵ ਜੀ ਮੌਕੇ ਪੁੱਜੇ ਹਨ ਤਦ ਉੱਚ ਦਾ ਪੀਰ ਮਖਦੂਮ, ਪਟਣੇ ਦਾ ਸੇਖ ਇਬਰਾਹੀਮ, ਤੇ ਦਸਤਗੀਰ ਅਰ ਇਕ ਦੋ ਹੋਰ ਹਿੰਦੁਸਤਾਨੀ ਫਕੀਰ ਓਥੇ ਸਨ, ਅਰ ਉਹਨਾਂ ਦੀ ਓਥੇ ਗੁਰੂ ਜੀ ਨਾਲ ਗੋਸ਼ਟ ਹੋਈ ਸੀ। ਪੀਰ ਪਤਲੀਆ ਬੀ ਗਾਲਬਨ ਉਹਨਾਂ ਵਿਚੋਂ ਹੋ ਸਕਦਾ ਹੈ। ਇਹ 'ਪਟਨੀਆ' ਪਦ ਹੋਵੇ, ਤੇ ਮੁਰਾਦ ਹੋਵੇ, ਪਾਕਪਟਨ ਦਾ ਪੀਰ ਸੇਖ ਇਬਰਾਹੀਮ ਫਰੀਦ ਸਾਨੀ। ' ਇਸ ਗੱਲ ਦਾ ਭਾਈ ਸਾਹਬ ਸੰਗਤ ਸਿੰਘ ਜੀ ਨੂੰ 'ਉੱਚ ਜਾਣ ਤੇ ਉਥੋਂ ਦੇ ਖਾਨਦਾਨੀ ਪੀਰਾਂ ਤੋਂ ਪਤਾ ਲੱਗਾ ਸੀ, ਓਹ ਦੱਸਦੇ ਸੇ ਕਿ ਜੋ ਕਉਸ ਯਾ ਖੜਾਵਾਂ ਗੁਰੂ ਨਾਨਕ ਦੇਵ ਜੀ ਓਥੇ ਦੇ ਆਏ ਸਨ ਸੇ ਸਾਡੇ ਵਡਕੇ ਮੰਗ ਕੇ ਲੈ ਆਏ ਸਨ ਤੇ ਸਾਡੇ ਪਾਸ ਅਦਬ ਨਾਲ ਰਖੀਆਂ ਹੋਈਆਂ ਹਨ। ਇਸ ਪਾਸੇ ਹਰ ਖੋਜ ਦੀ ਲੋੜ ਹੈ।
੨. ਇਥੋਂ ਅਗੈ ਅੰਤਕਾ ੫ ਵਾਲੀ ਸੀਹਰਫ਼ੀ ਹੈ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਅਰ ਨਾ ਇਹ ਅਸਲ ਹੈ, ਕਿਉਂਕਿ ਰੁਕਨਦੀਨ ਨਾਲ ਗੱਲ ਬਾਤ ਪੰਜਾਬੀ ਵਿਚ ਨਹੀਂ ਹੋਈ, ਓਹ ਫਾਰਸੀ ਯਾ ਅਰਬੀ ਵਿਚ ਸੀ।
੩. ਇਹ ਸ਼ਬਦ ਭਗਤਿ ਕਬੀਰ ਜੀ ਦਾ ਹੈ: ਲਿਖਾਰੀ ਨੇ ਭੁੱਲਕੇ ਅਸਲ ਪੇਥੀ ਵਿਚ 'ਮਹਲਾ' ੧ ਲਿਖਿਆ ਹੈ।
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰ ਖੁਦਾਇ॥੧॥
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ਰਹਾਉ॥
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ॥
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ॥੨॥
ਅਸਮਾਨ ਮ੍ਹਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ॥
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦ॥੩॥
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ॥੪॥੧॥
(ਪੰਨਾ ੭੨੭)
ਤਬ ਕਾਜੀ ਰੁਕਨਦੀਂ ਆਖਿਆ ਜੇ 'ਜੀ ਏਹੁ ਭੀ ਨਾਹੀਂ ਪੜਦੇ, ਅਤੇ ਬਦਅਮਲ ਕਮਾਂਵਦੇ ਹੈਨਿ। ਕਦੇ ਰੋਜਾ ਨਿਮਾਜ ਭੀ ਨਾਹੀਂ ਕਰਦੇ ਅਤੇ ਸਰਾਬ ਪੀਂਦੇ ਹੈਨਿ, ਭੰਗ ਬੋਜਾ ਪੀਂਦੇ ਹੈਨਿ, ਇਨ੍ਹਾਂ ਦਾ ਰੋਜ ਕਿਆਮਤ ਕਉ ਕਿਆ ਹਵਾਲੁ ਹੋਵੇਗਾ?” ਤਬ ਬਾਬਾ ਬੋਲਿਆ:-
ਮਹਲਾ ੧ ॥
*ਨਾਨਕੁ ਆਖੈ ਰੇ ਮਨਾ ਸੁਣਿਐ ਸਿਖ ਸਹੀ॥
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥
ਅਜਰਾਈਲ ਫਰੇਸਤਾ ਹੋਸੀ ਆਇ ਭਈ॥
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ॥
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥੨॥ (ਪੰਨਾ ੯੫੩)
*ਏਥੇ 'ਤਲਬਾਂ ਪਉਸਨ ਆਕੀਆਂ' ਵਾਲਾ ਸਲੋਕ ਹੈ, ਜਿਸ ਦਾ ਦਰੁਸਤ ਪਾਠ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਏਥੇ ਦਿਤਾ ਹੈ। ਇਹ ਸਲੋਕ ਰਾਮਕਲੀ ਰਾਗ ਦੀ ੧੩ਵੀਂ ਵਾਰ ਦਾ ਹੈ
ਤਬ ਪੀਰੁ ਪਤਲੀਐ ਆਖਿਆ: 'ਜੀ ਅਸੀਂ ਦੁਨੀਆਂ ਕੇ ਮੁਕਾਮ ਵਿਚ ਖੜੇ ਹਾਂ, ਖੁਦਾਇ ਕਿਉਂ ਕਰਿ ਹਾਸਲ ਥੀਵੈਗਾ?' ਤਬ ਬਾਬਾ ਬੋਲਿਆ। ਸਬਦੁ ਰਾਗ ਤਿਲੰਗ ਵਿਚਿ ਮਹਲਾ੧॥ :-
ਯਕ ਅਰਜ ਗੁਫਤਮ ਪੇਸਿ ਤੋ ਦਰ ਗੈਸ ਕੁਨ ਕਰਤਾਰ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ॥ ੧॥
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ॥
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ
ਦਾਨੀ॥੧॥ਰਹਾਉ॥
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ॥
ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ॥੨॥
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ॥
ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ॥੩॥
ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ॥
ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ॥੪॥੧॥ (ਪੰਨਾ੭੨੧)
ਜਬ ਬਾਬੈ ਏਹੁ ਸਬਦੁ ਬੋਲਿਆ ਤਬ ਕਾਜੀ ਰੁਕਨਦੀ ਅਤੇ ਪੀਰ ਪਤਲੀਐ ਆਇ ਦਸਤਪੋਸੀ ਕੀਤੀ, ਪੈਰ ਚੁਮੈ, ਵਾਹਿਗੁਰੂ ਕਹਣਿ ਨਾਲਿ ਪਾਣੀ ਖੂਹੈ ਵਿਚਿ ਪੈਦਾ ਹੋਇਆ, ਬਾਬੇ ਦੀ ਖੁਸ਼ੀ ਹੋਈ। ਉਥਹੁੰ ਰਵਦੇ ਰਹੈ, ਘਰਿ ਆਇ। ਬੋਲਹੁ ਵਾਹਿਗੁਰੂ।
ਪੰਜਵੀਂ ਉਦਾਸੀ
੫੨. ਉਦਾਸੀ ਪੰਜਵੀਂ; ਸਿਧਾਂ ਨਾਲ ਗੋਸ਼ਟ
(ਗੋਰਖ ਹਟੜੀ)
ਉਦਾਸੀ ਪੰਜਵੀਂ। ਬਾਬਾ ਗੋਰਖ ਹਟੜੀ* ਗਇਆ। ਓਥੈ ਸਿਧਾਂ ਡਿਠਾ, ਸਿਧਾਂ ਪੁੱਛਣਾ ਕੀਤਾ: 'ਜੇ ਤੂੰ ਕਉਣੁ ਖੜ੍ਹੀ ਹੈਂ?” ਤਬ ਬਾਬੇ ਭੀ ਆਖਿਆ: 'ਨਾਨਕੁ ਆਖਦੇ ਹੈਨਿ' । ਤਬ ਚਉਰਾਸੀਹ ਸਿਧ ਆਸਣਿ ਕਰਿ ਬੈਠੇ। ਤਦਹੂੰ ਸਿਧਾਂ ਆਖਿਆ: ਭਗਤ ਕੁਛ ਜਸੁ ਕਰੁ। ਤਬ ਬਾਬਾ ਬੋਲਿਆ: ਸ੍ਰੀ ਸਤਿਗੁਰ ਪ੍ਰਸਾਦਿ॥ ਗੋਸਟਿ ਮਹਲਾ ੧ ਰਾਗੁ ਰਾਮਕਲੀ ਵਿਚਿ ਸਿਧ ਗੋਸਟਿ ਹੋਈ॥ :-
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੇ॥
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ॥
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ॥
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥੧॥
ਕਿਆ ਭਵੀਐ ਸਚਿ ਸੂਚਾ ਹੋਇ॥
ਸਾਚ ਸਬਦੁ ਬਿਨੁ ਮੁਕਤਿ ਨ ਕੋਇ॥੧॥ਰਹਾਉ॥
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ॥
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ॥
* ਦੇਖੋ ਪੰਨਾ ੧੮੭ ਦਾ ਪਿਛੇ ਆ ਚੁਕਾ ਨੋਟ। ਭਾਈ ਗੁਰਦਾਸ ਜੀ ਦੀ ਪਉੜੀ ਚੁਤਾਲਵੀਂ ਤੋਂ ਸਿਧ ਗੋਸ਼ਟ ਅਚਲ ਵਟਾਲੇ ਸਿਧ ਹੋਈ ਹੁੰਦੀ ਹੈ: ਗੋਰਖ ਹਟੜੀ ਲਿਖਣਾ ਜਨਮ ਸਾਖੀ ਵਾਲੇ ਦੀ ਭੁੱਲ ਹੈ।
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੇ॥
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹ॥੨॥
ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ॥
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ॥
ਆਸਣਿ ਬੈਸਣਿ ਥਿਰੁ ਨਾਰਾਇਣ ਐਸੀ ਗੁਰਮਤਿ ਪਾਏ॥
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ॥੩॥
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੈ॥
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੇ॥
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ॥
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ॥੪॥
ਜੈਸੇ ਜਲ ਮਹਿ ਕਮਲੁ ਨਿਰਾਲਮ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ॥
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾਕਾ ਦਾਸੋ॥੫॥
(ਪੰਨਾ ੯੩੮)
ਪੜੀਆ* ॥੭੩॥ ਤਬ ਸਿਧਾਂ ਪਿਆਲਾ ਦਿਤਾ ਪੰਜਾਂ ਸੇਰਾਂ ਕਾ, ਤਾ ਬਾਬੈ ਧਰਤੀ ਵਿਚਿ ਪਾਇਆ, ਤਬ ਸਿਧਿ ਆਫਿਰਿ ਗਇ। ਤਬ ਸਿਧੀ ਆਖਿਆ: 'ਤੂ ਕੁਛ ਦੇਖੁ, ਕੈ ਦਿਖਾਲੁ। ਤਦਹੂੰ ਬਾਬੈ ਆਖਿਆ 'ਭਲਾ ਹੋਵੈ ਜੀ, ਜੋ ਕੁਛ ਕਰਹੁਗੇ ਤਾਂ ਦੇਖਹਗੇ । ਤਬ ਸਿਧ ਆਪਣਾ ਬਲੁ ਲਗੇ ਦਿਖਾਵਣਿ। ਕਿਸੈ ਮਿਰਗਛਾਲਾ ਉਡਾਈ, ਕਿਸਿ ਸਿਲਾ ਚਲਾਈ, ਕਿਸਿ ਅਗਨਿ ਹਕੀ, ਕਿਸਿ ਕੰਧਿ ਦਉੜਾਈ: ਤਬ ਬਾਬਾ ਬਿਸਮਾਦ ਸੁਮਾਰ ਵਿਚਿ ਆਇ ਗਇਆ। ਤਿਤੁ ਮਹਿਲਿ ਸਲੋਕੁ ਕੀਤਾ:-
* ਮੁਰਾਦ ਪਉੜੀਆ ਤੋਂ ਹੈ। ਸਿਧ ਗੋਸ਼ਟ ਦੀਆਂ ਸਾਰੀਆਂ ੭੩ ਪਉੜੀਆਂ ਹਨ।
ਸਲੋਕੁ ਮ:੧।।
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ॥
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ॥
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ॥
ਏਵਡ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ॥
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ॥
ਜੇਵਡੁ ਸਾਹਿਬ ਤੇਵਡ ਦਾਤੀ ਦੇ ਦੇ ਕਰੇ ਰਜਾਈ॥
ਨਾਨਕੁ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ॥੧॥ (ਪੰਨਾ ੧੪੭)
ਤਬ ਸਿਧੇ 'ਆਦੇਸੁ ਆਦੇਸੁ ਕੀਤਾ। ਤਬ ਬਾਬਾ ਬੋਲਿਆ: 'ਆਦਿ ਪੁਰਖ ਕਉ ਆਦੇਸੁ'। ਤਿਤੁ ਮਹਲਿ ਸਬਦੁ ਹੋਆ, ਰਾਗੁ ਗਉੜੀ ਵਿਚਿ ਅਸਟਪਦੀ ਮ:੧॥:-
ਗਉੜੀ ਮਹਲਾ ੫॥
ਪ੍ਰਥਮੇ ਗਰਭ ਵਾਸ ਤੇ ਟਰਿਆ॥ ਪੁਤ੍ਰ ਕਲਤ੍ਰ ਕੁਟੰਬ ਸੰਗਿ ਜੂਰਿਆ॥
ਭੋਜਨੁ ਅਨਿਕ ਪ੍ਰਕਾਰ ਬਹੁ ਕਪਰੈ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥
ਕਵਨੁ ਅਸਥਾਨੁ ਜੋ ਕਬਹੁ ਨ ਟਰੈ॥ ਕਵਨੁ ਸਬਦੁ ਜਿਤੁ ਦੁਰਮਤਿ
ਹਰੈ॥੧॥ਰਹਾਉ॥ ਇੰਦ੍ਰ ਪੁਰੀ ਮਹਿ ਸਰਪਰ ਮਰਣਾ॥ ਬ੍ਰਹਮ ਪੁਰੀ
ਨਿਹਚਲੁ ਨਹੀ ਰਹਣਾ॥ ਸਿਵ ਪੁਰੀ ਕਾ ਹੋਇ ਗਾ ਕਾਲਾ ॥ ਤ੍ਰੈ ਗੁਣ
ਮਾਇਆ ਬਿਨਸਿ ਬਿਤਾਲਾ ॥ ਗਿਰਿ ਤਰ ਧਰਣਿ ਗਗਨ ਅਰੁ ਤਾਰੇ ਰਵਿ
ਸਸਿ ਪਵਣੁ ਪਾਵਕੁ ਨੀਰਾਰੇ॥ ਦਿਨਸੁ ਰੈਣਿ ਬਰਤ ਅਰੁ ਭੇਦਾ ॥ ਸਾਸਤ
ਸਿੰਮ੍ਰਿਤ ਬਿਨਸਹਿਗੇ ਬੇਦਾ॥੩॥ ਤੀਰਥ ਦੇਵ ਦੇਹੁਰਾ ਪੇਥੀ॥ ਮਾਲਾ
ਤਿਲਕ ਸੋਚ ਪਾਕ ਹੇਤੀ॥ ਧੋਤੀ ਡੰਡਉਤਿ ਪਰਸਾਦਨ ਭੋਗਾ॥ ਗਵਨੁ
ਕਰੈਗੋ ਸਗਲੋ ਲੋਗਾ ॥੪॥ ਜਾਤਿ ਵਰਨ ਤੁਰਕ ਅਰੁ ਹਿੰਦੂ॥ ਪਸੁ ਪੰਖੀ
ਅਨਿਕ ਜੋਨਿ ਜਿੰਦੂ॥ ਸਗਲ ਪਾਸਾਰੁ ਦੀਸੈ ਪਾਸਾਰਾ॥ ਬਿਨਸਿ ਜਾਇਗੋ
*ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ।
ਸਗਲ ਆਕਾਰਾ॥੫॥ ਸਹਜ ਸਿਫਤਿ ਭਗਤਿ ਤਤੁ ਗਿਆਨਾ॥ ਸਦਾ
ਅਨੰਦੁ ਨਿਹਚਲੁ ਸਚੁ ਥਾਨਾ॥ ਤਹਾ ਸੰਗਤਿ ਸਾਧ ਗੁਣ ਰਸੈ॥ ਅਨਭਉ
ਨਗਰੁ ਤਹਾ ਸਦ ਵਸੈ॥੬॥ ਤਹ ਭਉ ਭਰਮਾ ਸੋਗੁ ਨ ਚਿੰਤਾ॥ ਆਵਣੁ
ਜਾਵਣੁ ਮਿਰਤ ਨ ਹੋਤਾ॥ ਤਹ ਸਦਾ ਅਨੰਦ ਅਨਹਤ ਆਖਾਰੇ॥ ਭਗਤ
ਵਸਹਿ ਕੀਰਤਨ ਆਧਾਰੇ॥੭॥ ਪਾਰਬ੍ਰਹਮ ਕਾ ਅੰਤੁ ਨ ਪਾਰੁ ॥ ਕਉਣੁ
ਕਰੈ ਤਾਕਾ ਬੀਚਾਰੁ॥ ਕਹੁ ਨਾਨਕ ਜਿਸੁ ਕਿਰਪਾ ਕਰੈ॥ ਨਿਹਚਲ ਥਾਨੁ
ਸਾਧ ਸੰਗਿਤਰੈ॥੮॥੪॥ (ਪੰਨਾ ੨੩੭)
ਤਬ ਸਿਧੀ 'ਆਦੇਸੁ!!!' ਕੀਤਾ, ਤਬ ਬਾਬਾ ਬੋਲਿਆ, 'ਆਦਿ ਪੁਰਖ ਕਉ ਆਦੇਸੁ । ਤਬ ਗੁਰੂ ਬਾਬਾ ਘਰਿ ਆਇਆ।
੫੩. ਸ੍ਰੀ ਲਹਿਣਾ ਪ੍ਰੀਖ੍ਯਾ, ਦਾਸੀ ਤੁਲਸਾਂ
ਆਗਿਆ ਪਰਮੇਸਰ ਕੀ ਹੋਈ, ਜੋ ਇਕੁ ਸਿਖੁ ਜਾਤਿ ਭੱਲਾ ਖਡੂਰ ਵਿਚਿ 'ਗੁਰੂ ਗੁਰੂ' ਜਪੈ। ਅਤੇ ਹੋਰੁ ਸਾਰਾ ਖਡੂਰ ਦੁਰਗਾ ਨੂੰ ਮੰਨੇ। ਅਤੇ ਓਸ ਸਿਖ ਦੇ ਨਾਲਿ ਸਭ ਖੇਚਰੀ ਕਰਨਿ॥ ਤਿਹਣਾ ਦੇ ਮਹਲੈ ਰਹੈ, ਤਿਸਦਾ ਪੁਜਾਰੀ ਲਹਿਣਾ ਰਾਹੈ॥ ਤਬ ਇਕ ਦਿਨਿ ਉਹੁ ਸਿਖੁ ਬੈਠਾ ਜਪੁ ਪੜਦਾ ਥਾ, ਤਬ ਗੁਰੂ ਅੰਗਦਿ ਜੀ* ਸੁਣਿਆ, ਸੁਣਿ ਕਰਿ ਪੁਛਿਆ: 'ਜੇ ਏਹੁ ਸਬਦ ਕਿਸ ਦਾ ਹੈ?'। ਤਬ ਉਹੁ ਸਿਖੁ ਬੋਲਿਆ, ਆਖਿਓਸੁ: 'ਜੇ ਏਹੁ ਸਬਦੁ ਗੁਰੂ ਨਾਨਕ ਦਾ ਹੈ। ਤਦਾਂਹ ਗੁਰੂ ਅੰਗਦ* ਜੀ ਉਸ ਸਿਖ ਦੇ ਨਾਲਿ ਰਲਿ ਆਇਆ, ਆਇ ਪੈਰੀ ਪਇਆ॥ ਦਰਸਨੁ ਦੇਖਣੇ ਨਾਲੇ ਹਥਹੁ ਪੈਰਹੂੰ ਘੁੰਗਰੂ ਤੋੜਿ ਸੁਟਿਆਸੁ, ਗੁਰੂ ਗੁਰੂ ਲਗਾ ਜਪਣਿ। ਟਹਲ ਕਰਣਿ ਆਵੈ, ਭਾਂਡੈ ਮਾਂਜੇ, ਪਖਾ ਫੇਰੈ।
* ਜਿਨ੍ਹਾਂ ਨੂੰ ਪਿਛਲੀ ਤੁਕ ਵਿਚ ਲਹਿਣਾ ਲਿਖ ਆਇਆ ਹੈ, ਓਹਨਾਂ ਨੂੰ ਕਰਤਾ ਹੁਣੇ ਹੀ 'ਗੁਰੂ ਅੰਗਦ ਲਿਖਦਾ ਹੈ। ਅਗੇ ਸਾਖੀ ੫੪ ਵਿਚ ਇਹੋ ਲੇਖਕ ਲਿਖਦਾ ਹੈ ਕਿ 'ਤਦ ਲਹਿਣੇ ਤੇ ਗੁਰੂ ਅੰਗਦ ਨਾਉਂ ਰਖਿਆ ਸੋ ਏਥੇ ਕਰਤਾ ਦੀ ਹਰ ਭੁੱਲ ਹੈ ਕਿ ਹੁਣੇ ਹੀ ਉਨ੍ਹਾਂ ਨੂੰ ਗੁਰੂ ਅੰਗਦ ਲਿਖਦਾ ਹੈ।
ਤਬ ਇਕ ਦਿਨ ਗੁਰੂ ਅੰਗਦ ਜੀ ਪਿਛਲੀ ਰਾਤਿ ਗਏ, ਤਾਂ ਦੇਖੈ ਤਾਂ ਸੂਹੇ ਬਸਤ੍ਰ ਪੈਧੇ ਬੈਠੀ ਇਸਤ੍ਰੀ ਚਿਕਦੀ ਹੈ। ਤਬ ਗੁਰੂ ਅੰਗਦ ਜੀ ਬੇਨਤੀ ਕੀਤੀ: 'ਜੋ ਜੀ! ਏਹ ਕਉਣੁ ਥੀ ਪਾਤਸਾਹ!' ਤਬ ਬਾਬੇ ਆਖਿਆ 'ਅੰਗਦਾ! ਏਹੁ ਦੁਰਗਾ ਥੀ, ਸੋ ਅਠਵੈਂ ਦਿਹਾੜੇ ਗੁਰੂ ਕੀ ਸੇਵਾ ਕਰਣਿ ਆਂਵਦੀ ਹੈ। ਤਬ ਗੁਰੂ ਅੰਗਦ ਪੈਰੀ ਪਇਆ। ਤਬ ਆਗਿਆ ਪਰਮੇਸਰ ਕੀ ਨਾਲਿ ਇਕ ਦਿਨਿ ਬਾਬੇ ਕਾ ਪੈਰੁ ਹਲਦਾ ਥਾ। ਜਬ ਗੁਰੂ ਅੰਗਦੁ ਦੇਖੈ ਤਾਂ ਕਈ ਜੀਅ ਖੈਰਾਂ ਨਾਲਿ ਵਿਦਾ ਹੁੰਦੇ ਹੈਨਿ।
ਤਦਹੁ ਗੁਰੂ ਅੰਗਦ ਨੂੰ ਇਕ ਦਿਨ ਸਾਹੁਰਿਓਂ ਕਪੜੈ ਆਏ, ਤਬ ਗੁਰੂ ਅੰਗਦ ਜੀ ਜੋੜਾ ਲਾਇਆ। ਤਬ ਗੁਰੂ ਬਾਬੇ ਜੀ ਕੀ ਆਗਿਆ ਹੋਈ 'ਜਾਹਿ ਘਾਸੁ ਲੈ ਆਉ। ਤਬ ਗੁਰੂ ਅੰਗਦੁ ਜੀ ਘਾਸੁ ਲੈ ਆਇਆ ਧਾਈਆਂ ਵਿਚਹੁ। ਤਬ ਕਪੜੇ ਸਭੇ ਚਿਕੜ ਨਾਲ ਭਰੇ। ਤਾਂ ਮਾਤਾ ਜੀ ਡਿਠਾ। ਤਬ ਬਾਬੇ ਨੂੰ ਕਲਪਣਿ ਲਾਗੀ, ਆਖਿਓਸੁ: ਨਾਨਕ! ਤੈਂ ਇਹੁ ਭੀ ਗਵਾਇਆ ਸੰਸਾਰ ਦਿਹੁ ਕੰਮਹੁ ਪੁਤ੍ਰ ਪਰਾਇਆ। ਜੇ ਕਪੜਿਆਂ ਉਪਰਿ ਚਿਕੜੁ ਪਾਇ ਲੈ ਆਇਆ । ਤਬ ਬਾਬਾ ਹਸਿਆ, ਆਖਿਓਸੁ: 'ਮਾਤਾ! ਏਹੁ ਚਿਕੜੁ ਨਾਹੀ, ਇਹ ਚੰਦਨੁ ਹੈ ਦੀਨ ਦੁਨੀਆ ਕਾ।' ਤਬ ਮਾਤਾ ਜੀ ਚੁਪ ਕਰਿ ਰਹੀ। ਤਬ ਬਾਬਾ ਜੀ ਜਾਇ ਸੁਤਾ। ਰਸੋਈ ਕਾ ਵਖਤੁ ਹੋਇਆ ਤਬ ਬਾਂਦੀ ਲਗੀ ਜਗਾਵਣਿ। ਤਬ ਬਾਬੇ ਦੇ ਚਰਣ ਜੀਭ ਨਾਲਿ ਚਟਿਆਸ। ਚਟਣੇ ਨਾਲਿ ਜਬ ਦੇਖੈ ਤਾਂ ਬਾਬਾ ਜੀ ਸਮੁੰਦ੍ਰ ਵਿਚਿ ਖੜਾ ਹੈ। ਸਿਖਾਂ ਦਾ ਬੋਹਿਥੁ ਨਾਲਿ ਧਕਾ ਦੇਂਦਾ ਹੈ, ਕਢਦਾ ਹੈ। ਤਬ ਮਾਤਾ ਭੀ ਆਇ ਗਈ। ਤਾਂ ਮਾਤਾ ਆਖਿਓਸੁ: 'ਨਾਨਕ ਜਾਗਿਆ ਹੈ?' ਤਬ ਬਾਂਦੀ ਆਖਿਓਸੁ: 'ਨਾਨਕੁ ਏਥੈ ਨਾਹੀ, ਮਾਤਾ ਜੀ! ਸਮੁੰਦ੍ਰ ਵਿਚ ਖੜਾ ਹੈ।' ਤਾਂ ਮਾਤਾ ਬਾਂਦੀ ਜੋਗੁ ਲਗੀ ਮਾਰਣਿ ਆਖਿਓਸੁ: 'ਏਹ ਭੀ ਲਗੀ ਮਸਕਰੀਆਂ ਕਰਣਿ।' ਤਬ ਬਾਬਾ ਜਾਗਿਆ ਤਾਂ ਮਾਤਾ ਆਖਿਆ: 'ਬੇਟਾ,
੧. ਦੇਖੋ ਟੂਕ ਪਿਛਲੇ ਪੰਨੇ ਦੀ
੨. ਮੁਰਾਦ ਗੁਰੂ ਨਾਨਕ ਦੇਵ ਜੀ ਦੀ ਮਾਤਾ ਹੈ।
ਇਹ ਭੀ ਗੋਲੀ ਲਗੀ ਮਸਕਰੀਆਂ ਕਰਣ, ਆਖੈ ਜੁ- ਨਾਨਕੁ ਸਮੁੰਦਰ ਵਿਚਿ ਖੜਾ ਹੈ-'। ਤਬ ਬਾਬੇ ਆਖਿਆ: 'ਮਾਤਾ ਜੀ! ਕਮਲੀ ਗੋਲੀ ਦੇ ਆਖਿਐ ਲਗਣਾ ਨਾਹੀਂ'। ਤਬ ਬਾਂਦੀ ਕਮਲੀ ਹੋਇ ਗਈ। ਪਰ ਦਰਸਨ ਕਾ ਸਦਕਾ ਸੰਗਤਿ ਰਲੀ ਤਬ ਲੋਕ ਬਹੁਤ ਨਾਉਂ ਧਰੀਕ ਹੋਏ।
੫੪. ਲਹਿਣੇ ਤੋਂ ਅੰਗਦ
ਤਦਹੁੰ ਆਗਿਆ ਨਾਲ ਗੋਰਖਨਾਥੁ ਆਇ ਗਇਆ ਬਾਬੇ ਪਾਸ ਤਾਂ ਆਖਿਓਸੁ: ‘ਬਹੁਤੁ ਪਸਾਰਾ ਕੀਤੋਹੀ ?' ਤਬ ਬਾਬੇ ਆਖਿਆ: 'ਗੋਰਖਨਾਥੁ! ਅਸਾਡੈ ਕੋਈ ਹਵੈਗਾ, ਤਾਂ ਆਪੇ ਦੇਖਹੁਰੀ । ਤਬ ਬਾਬਾ ਜੀ ਬਾਹਰਿ ਆਇਆ, ਤਾਂ ਲੋਕ ਨਾਉ ਧਰੀਕ ਪਿਛੇ ਬਹੁਤ ਲਾਗੇ। ਤਾਂ ਆਗਿਆ ਨਾਲਿ ਧਰਤੀ ਪੈਸਿਆਂ ਕੀ ਹੋਈ। ਤਬ ਬਹੁਤ ਲੋਕ ਪੈਸੇ ਲੈਕਰਿ ਉਠਿ ਆਏ। ਜੋ ਆਗੈ ਜਾਵਨਿ, ਤਾਂ ਰੁਪਈਯੇ ਪਏ ਹੈਨਿ। ਤਾਂ ਬਹੁਤ ਲੋਕ ਰੁਪਈਯੇ ਲੈਕਰਿ ਉਠ ਆਏ। ਜੋ ਆਰੀ ਜਾਵਨਿ, ਤਾਂ ਮੁਹਰਾਂ ਪਈਆਂ ਹੈਨਿ, ਜੇ ਕੋਈ ਰਹਿਆ ਥਾ ਸੋ ਮੁਹਰਾਂ ਲੇਕਰਿ ਉਠਿ ਆਇਆ। ਤਦ ਦੁਇ ਸਿਖ ਨਾਲਿ ਰਹੇ। ਤਬ ਅਗੈ ਜਾਵਨਿ, ਤਾਂ ਇਕੁ ਚਿਖਾ ਜਲਦੀ ਹੈ; ਤਿਸ ਕੈ ਉਪਰਿ ਚਾਰਿ ਚਰਾਗਿ ਜਲਦੇ ਹੈਨਿ, ਅਤੇ ਚਾਦਰ ਤਾਣੀ ਮੁਰਦਾ ਸੁਤਾ ਪਇਆ ਹੈ, ਪਰ ਦੁਰਗੰਧ ਬਾਸੂ ਆਂਵਦੀ ਹੈ। ਤਬ ਬਾਬੇ ਬਚਨ ਕੀਤਾ ਆਖਿਓਸੁ: ਕੋਈ ਹੈ ਜੁ ਇਸ ਨੂੰ ਭਖੈ ? ਤਬ ਦੂਸਰਾ ਸਿਖੁ
*ਇਸ ਇਬਾਰਤ ਤੋਂ ਜਾਪਦਾ ਹੈ ਕਿ ਇਹ ਸਾਖੀ ਗੁਰੂ ਜੀ ਦੀ ਪਹਿਲੀ ਅਵਸਥਾ ਦੀ ਹੈ, ਜਦੋਂ ਲੋਕੀ ਉਹਨਾਂ ਨੂੰ ਦਿਵਾਨਾ ਆਦਿਕ ਕਹਿੰਦੇ ਸਨ। ਇਸ ਵੇਲੇ ਤਾਂ ਉਹ ਕਰਤਾਰ ਪੁਰੇ ਵਿਚ ਜਗਤ ਪੂਜ ਹਨ ਤੇ ਚਾਰ ਚੁਫੇਰੇ ਤੋਂ ਜਗਤ ਆ ਮੱਥੇ ਟੇਕ ਰਿਹਾ ਹੈ। ਇਸੇ ਪੇਥੀ ਵਿਚ ਸਾਖੀ ੫੪ ਵਿਚ ਗੋਰਖ ਕਹਿੰਦਾ ਹੈ 'ਬਹੁਤ ਪਸਾਰਾ ਕੀਤੇ ਹੀ ; ਜਿਸ ਤੋਂ ਮਾਲੂਮ ਹੁੰਦਾ ਹੈ ਕਿ ਗੁਰੂ ਜੀ ਦਾ ਐਸ਼ਰਜ ਪ੍ਰਤਾਪ ਬੜਾ ਵਧ ਚੁਕਾ ਸੀ।
ਜੇ ਥਾ, ਸੋ ਉਹਿ ਮੁਹੁ ਫੇਰਿ ਕਰਿ ਥੁਕੁ ਸੁਟੀ, ਥੁਕਾ ਸੁਟਿ ਕਰਿ ਚਲਦਾ ਰਹਿਆ। ਤਬ ਇਕ ਗੁਰੂ ਅੰਗਦੁ ਆਇ ਰਹਿਆ। ਤਬ ਬਚਨੁ ਲੈਕਰਿ ਜਾਇ ਖੜਾ ਰਹਿਆ। ਤਾਂ ਆਖਿਓਸੁ: 'ਜੀ ਕਿਸ ਵਲਿ ਤੇ ਮੁਹੁ ਪਾਈ?' ਤਬ ਬਚਨੁ ਹੋਇਆ। 'ਪੈਰਾਂ ਵਲ ਮੁਹੁ ਪਾਵਣਾ'। ਜਬ ਗੁਰੂ ਅੰਗਦ ਚਾਦਰ ਉਠਾਵੈ, ਤਾਂ ਗੁਰੂ ਨਾਨਕ ਸੁਤਾ ਪਇਆ ਹੈ। ਤਾਂ ਗੋਰਖ ਕਾ ਬਚਨੁ ਹੋਇਆ: 'ਨਾਨਕ ਤੇਰਾ ਗੁਰੂ ਸੋਈ ਜੋ ਤੇਰੇ ਅੰਗ ਤੇ ਪੈਦਾ ਹੋਵੇਗਾ'। ਤਬ ਲਹਿਣੇ ਤੈ ਗੁਰੂ ਅੰਗਦ ਨਾਉਂ ਰਖਿਆ, ਤਾਂ ਗੋਰਖਨਾਥੁ ਵਿਦਾ ਹੋਇਆ। ਬਾਬਾ ਡੇਰੈ ਆਇਆ ਤਾਂ ਲੋਕ ਬਹੁਤੁ ਪਛੋਤਾਵਣਿ ਲਗੈ, ਜੋ ਪੈਸਿਆਂ ਵਾਲੇ ਆਖਦੇ ਹੈਨਿ: ਜੇ ਅਗੈ ਜਾਂਦੇ ਤਾਂ ਰੁਪਈਐ ਲੈ ਆਵਦੈਂ। ਅਤੇ ਰੁਪਈਆਂ ਵਾਲੇ ਆਖਦੇ ਹੈਨਿ: 'ਜੋ ਅਸੀਂ ਅਗੈ ਜਾਂਦੇ ਤਾਂ ਮੁਹਰਾਂ ਲੈ ਆਂਵਦੇ । ਤਬ ਬਾਬਾ ਬੋਲਿਆ ਸਬਦੁ ਰਾਗੁ ਸ੍ਰੀ ਰਾਗੁ ਵਿਚ ਮ:੧॥:-
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ॥
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ॥
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ॥੧॥
ਬਾਬਾ ਮਾਇਆ ਰਚਨਾ ਧੋਹੁ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ
ਏਹੁ ਨ ਓਹੁ॥੧॥ਰਹਾਉ॥ ਜੀਵਣ ਮਰਣਾ ਜਾਇ ਕੈ ਏਥੈ ਖਾਜੈ
ਕਾਲਿ॥ ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ॥
ਰੋਵਣੁ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ॥੨॥
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ॥
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ॥
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ॥੩॥
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥੪॥੩॥ (ਪੰਨਾ ੧੫)
੫੫. ਮਖਦੂਮ ਬਹਾਵਦੀਂ ਦਾ ਚਲਾਣਾ
ਤਬ ਇਕ ਦਿਨ ਪਰਮੇਸਰ ਕੀ ਆਗਿਆ ਹੋਈ ਜੋ ਮਖਦੂਮ ਬਹਾਵਦੀ ਮੁਲਤਾਨ ਕਾ ਪੀਰੁ ਮਸੀਤ ਕਉ ਆਇਆ ਥਾ, ਈਦਗਾਹ ਕੈ ਦਿਨਿ, ਮੁਰੀਦ ਲੋਕ ਬਹੁਤੁ ਨਾਲਿ ਆਏ ਥੇ ਨਮਾਜ਼ ਗੁਜਾਰਿਣ। ਤਦਹੁੰ ਮਖਦੂਮ ਬਹਾਵਦੀ ਕੀ ਅਖੀ ਭਰਿ ਆਈਆ ਅੰਝੂ, ਲਗਾ ਬੈਰਾਗੁ ਕਰਿਣ। ਤਬ ਮੁਰੀਦਾ ਪੁਛਿਆ ਜੋ ਜੀਵੈ ਪੀਰ ਸਲਾਮਤਿ! ਸੁ ਤੁਸੀ ਜੋ ਰੋਏ, ਸੋ ਕਿਉਂ ਰੋਏ? ਤਬ ਮਖਦੂਮ ਬਹਾਵਦੀ ਆਖਿਆ: 'ਏ ਬੰਦਿਓ ਖੁਦਾਇ ਕਿਓ। ਇਹ ਬਾਤਿ ਕਹਣੇ ਕੀ ਨਾਂਹੀਂ'। ਤਾਂ ਮੁਰੀਦਾਂ ਆਖਿਆ: 'ਜੀਵੈ ਪੀਰ ਸਲਾਮਤ ਮਿਹਰਿ ਕਰਕੈ ਆਖੀਐ'। ਤਬ ਮਖਦੂਮ ਬਹਾਵਦੀ ਆਖਿਆ: 'ਏ ਯਾਰੋ! ਅਜ ਤੇ ਈਮਾਨੁ ਕਿਸੈ ਕਾ ਠਉੜ ਰਹੈਗਾ ਨਾਹੀ ਸਭ ਬੇਈਮਾਨ ਹੋਇ ਜਾਵਨਿਗੇ । ਤਬ ਮੁਰੀਦਾਂ ਕਹਿਆ: 'ਜੀਵੈ ਪੀਰ ਸਲਾਮਤ! ਮਿਹਰ ਕਰਕੈ ਦਸੀਐ।' ਤਬ ਮਖਦੂਮ ਬਹਾਵਦੀ ਆਖਿਆ: 'ਯਾਰੋ! ਇਕ ਹਿੰਦੂ ਜਬ ਭਿਸਤ ਕਉ ਆਵੈਗਾ। ਤਬ ਭਿਸਤ ਵਿਚ ਉਜਾਲਾ ਹੋਵੇਗਾ'। ਤਬ ਜਿਤਨੇ ਸਿਆਣੇ ਥੇ; ਤਿਤਿਨਿਆ ਕਾ ਇਮਾਨ ਠਉੜ ਨ ਰਹਿਆ, ਤਾਂ ਲਗੈ ਆਖਣਿ: 'ਜੀਣੈ ਪੀਰ ਸਲਾਮਤਿ। ਜੋ ਪੜੇ ਲੋਕ ਆਖਦੇ ਹਿਨਿ, ਜੋ ਹਿੰਦੂ ਕਉ ਭਿਸਤੁ ਲਿਖਿਆ ਨਾਹੀ, ਅਤੈ ਤੁਸਾਂ ਇਉਂ ਆਖਿਆ ਹੈ ਸੋ ਕਿਉ ਕਰਿ ਜਾਣੀਐ'। ਤਬ ਮਖਦੂਮ ਬਹਾਵਦੀ ਆਖਿਆ: 'ਜੇ ਤੁਸਾਂ ਵਿਚ ਕੋਈ ਭਲਾ ਪੜਿਆ ਸਿਆਣਾ ਹੋਵੈ ਸੋ ਲੈ ਆਵਹੁ । ਤਬ ਉਨ੍ਹਾਂ ਇਕ ਇਲਮਵਾਨ ਹਾਜਰੁ ਕੀਤਾ, ਤਬ ਮਖਦੂਮ ਬਹਾਵਦੀ ਇਕੁ ਸਲੋਕੁ ਲਿਖਿ ਦਿਤਾ:-
ਜੋ ਅਸਾ ਲਦਣ ਲਦਿਆ ਅਸਾਡੀ ਕਰਿ ਕਾਇ॥
ਅਤੈ ਮੁਹੋਂ ਆਖਿਓਸੁ: ਜੇ 'ਨਾਨਕ ਨਾਉਂ ਹੈ ਸੁ ਦਰਵੇਸ ਕਾ, ਤਲਵੰਡੀ* ਰਹਂਦਾ ਹੈ। ਜਬ ਮਾਗੈ ਤਾਂ ਦੇਵਨਾ'। ਤਦਹੂ ਆਦਮੀ ਤਲਵੰਡੀ ਆਇਆ,
*ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰ ਪੁਰ ਰਹਿੰਦੇ ਹਨ, ਜਦੋਂ ਗੁਰੂ ਨਾਨਕ ਜੀ ਬਾਲ ਅਵਸਥਾ ਜਾਂ ਚੜਦੀ ਜਵਾਨੀ ਵਿਚ ਸਨ, ਤਦ ਤਲਵੰਡੀ ਰਹਿੰਦੇ ਸਨ।
ਕੋਹਾਂ ਦੇਹੁੰ ਉਪਰਿ ਆਇ ਬੈਠਾ, ਅਤੈ ਆਖਿਓਸੁ: 'ਜੇ ਸਚੁ ਹੈ, ਤਾਂ ਮੈਂ ਕਉ ਸਦਾਇ ਲੇਵੈਗਾ'। ਤਬ ਬਾਬਾ ਭਸਮਾ" ਸਿਖ ਭੇਜਿਆ, ਆਖਿਓਸੁ: 'ਬਾਗ ਵਿਚਿ ਜੋ ਆਦਮੀ ਹੈ ਸੋ ਮੁਲਤਾਨ ਤੇ ਆਇਆ ਹੈ, ਮਖਦੂਮ ਬਹਾਵਦੀ ਕਾ, ਸੋ ਸਦਿ ਲੈ ਆਓ'। ਤਬ ਓਹੁ ਗੁਰੂ ਪਾਸਿ ਲੇਇ ਆਇਆ। ਆਇ ਪੈਰ ਚੁਮਿਆਸੁ। ਕਾਗਦੁ ਗੁਰੂ ਮੰਗਿ ਲਇਆ। ਮਖਦੂਮ ਬਹਾਵਦੀ ਦਾ ਲਿਖਿਆ ਪੜ੍ਹਿਆ। ਜੋ ਮਖਦੂਮ ਬਹਾਵਦੀ ਲਿਖਿਆ ਹੈ:-
ਜੋ ਅਸਾਂ ਲਦਣੁ ਲਦਿਆ ਅਸਾਡੀ ਕਰਿ ਕਾਇ॥
ਤਬ ਬਾਬੈ ਲਿਖਿਆ ਸਲੋਕ ਉਸਕੇ ਸਲੋਕ ਉਪਰ ਕੀਤਾ:-
ਜੋ ਭਰਿਆ ਸੋ ਲਦਸੀ, ਸਭਨਾਂ ਹੁਕਮੁ ਰਜਾਇ॥
ਨਾਨਕ ਤੇ ਮੁਖ ਉਜਲੈ ਚਲੇ ਹਕੁ ਕਮਾਇ ॥੧॥
ਤਬ ਬਾਬੈ ਮੁਕਤੁ! ਮੁਕਤੁ!' ਮਖਦੂਮ ਬਹਾਵਦੀ ਕਉ ਲਿਖਿਆ: 'ਜੋ ਤੁਸੀ ਚਲਹੁ, ਅਸੀ ਭੀ ਆਵਹਗੇ ਚਾਲੀਹ ਦਿਨਿ ਪਿਛੇ'। ਤਿਤੁ ਮਹਲਿ ਸਬਦੁ ਹੋਇਆ, ਰਾਗ ਸ੍ਰੀ ਰਾਗੁ ਵਿਚਿ ਮ:੧॥ :-
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ॥
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ॥੧॥
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ॥
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ॥੧॥ਰਹਾਉ॥
ਸਜਨ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥
ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ॥੨॥
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ॥
੧. ਵਲੈਤ ਵਾਲੇ ਨੁਸਖੇ ਵਿਚ 'ਭ' ਤੇ 'ਸ' ਉਡੇ ਹੋਏ ਹਨ ਤੇ ਥਾਂ ਖਾਲੀ ਹੈ ਤੇ ਅਗੇ 'ਮ' ਸਾਬਤ ਦਿੱਸਦਾ ਹੈ। ਇਹ ਪੂਰਾ ਨਾਮ 'ਭਸਮਾ' ਪਦ ਖਾਲਸਾ ਕਾਲਜ ਵਾਲੇ ਨੁਸਖੇ ਤੋਂ ਪਾਇਆ ਹੈ।
੨. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ ਹੈ ਸੋ ਗੁਰਬਾਣੀ ਨਹੀਂ ਹੈ।
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ॥੩॥
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ॥
ਗੁਣਾ ਗਵਾਈ ਰੀਠੜੀ ਅਵਗਣ ਚਲੀ ਬੰਨਿ॥੪॥੨੪॥ (ਪੰਨਾ ੨੩)
ਤਬ ਓਹੁ ਆਦਮੀ ਮੁਲਤਾਨ ਗਇਆ। ਤਦਹੁ ਮਖਦੂਮ ਬਹਾਵਦੀ ਆਪਣਿਆਂ ਮੁਰੀਦਾਂ ਨਾਲਿ ਬਾਹਰਿ ਆਇਆ। ਅਗਹੁ ਓਹੁ ਇਕੁ ਨਾਉ ਲੈ ਆਇਆ*। ਤਬ ਮਖਦੂਮ ਬਹਾਵਦੀ ਦੇਖਿ ਕਰਿ ਲਾਗਾ ਬੈਰਾਗੁ ਕਰਣਿ। ਤਬ ਮੁਰੀਦਾਂ ਪੁਛਿਆ 'ਜੀ ਤੁਸੀਂ ਕਿਉਂ ਰੋਇ?' ਤਬ ਮਖਦੂਮ ਬਹਾਵਦੀ ਆਖਿਆ: 'ਯਾਰੋ! ਅਸਾਂ ਲਿਖਿਆ ਆਹਾ, ਜੋ-ਤੁਸੀ ਚਲਹੁ, ਤ ਨਾਲ ਚਲਹੁ, ਇਕਠੇ ਖੁਦਾਇ ਕੀ ਦਰਗਾਹਿ ਜਾਵਹਿ। ਤਾਂ ਓਨਾ ਆਗਿਅਹੁੰ ਲਿਖਿਆ ਹੈ, ਜੋ ਤੁਸੀਂ ਚਲਹੁ ਅਸੀਂ ਭੀ ਆਂਵਹਗੇ ਚਾਲੀਹ ਦਿਨ ਪਿਛਹੂ-। ਤਾਂ ਯਾਰੋ! ਅਸਾਂ ਓਨਾ ਚਾਲੀਹਾਂ ਦਿਨਾਂ ਕਾ ਫਿਕਰੁ ਹੈ, ਜੋ ਚਾਲੀਹ ਦਿਨ ਅੰਨ੍ਹੇਰੇ ਰਹਿਣਾ ਹੋਵੇਗਾ। ਏ ਯਾਰੋ! ਉਨਾਂ ਦਿਨਾਂ ਨੂੰ ਮੈਂ ਰੋਂਦਾ ਹਾਂ, ਜੋ ਕਿਉਂ ਕਰਿ ਗੁਦਰਾਨੁ ਹੋਵਨਿਗੇ। ਜੇ ਓਹ ਚਲਦੇ, ਤਾਂ ਸੁਖਾਲੇ ਚਾਨਣੇ ਨਾਲਿ ਜਾਂਦੇ । ਤਬ ਮਖਦੂਮ ਬਹਾਵਦੀ ਕਾ ਚਲਾਣਾ ਹੋਇਆ। ਤਦਹੂੰ ਮੁਰੀਦਾਂ ਲੋਕਾਂ ਦੇ ਦਿਲਿ ਕਰਾਰੁ ਆਇਆ।
੫੬. ਸ੍ਰੀ ਗੁਰੂ ਅੰਗਦ ਜੀ ਨੂੰ ਗੁਰਿਆਈ
ਤਬ ਬਾਬਾ ਜੀ ਰਾਵੀ ਦੇ ਕਿਨਾਰੇ ਆਇਆ। ਤਦਹੂੰ ਪੈਸੇ ਪੰਜਿ ਬਾਬੇ ਜੀ ਗੁਰੂ ਅੰਗਦ ਜੀ ਕੈ ਅਗੈ ਰਖਿਕੈ ਪੈਰੀ ਪਇਆ। ਤਦਹੂੰ ਪਰਵਾਰ ਵਿਚਿ ਖਬਰ ਹੋਈ, ਤਾਂ ਸਰਬਤਿ ਸੰਗਤਿ ਵਿਚਿ ਖਬਰਿ ਹੋਈ, ਜੇ ਗੁਰੂ ਬਾਬਾ ਚਲਾਣੈ ਦੇ ਘਰਿ ਹੈ। ਤਦਹੁੰ ਗੁਰੂ ਅੰਗਦੁ ਹਥਿ ਜੋੜ ਖੜਾ ਹੋਆ। ਤਬ ਬਾਬੈ ਆਖਿਆ: 'ਕੁਛ ਮੰਗੁ ਤਬ ਗੁਰੂ ਅੰਗਦ ਜੀ ਆਖਿਆ: 'ਜੀ
*'ਅਗਹੁ ਤੋਂ...ਲੈ ਆਇਆ' ਤੱਕ ਦਾ ਪਾਠ ਹਾ:ਬਾ:ਨੁ: ਵਿਚ ਨਹੀਂ ਹੈ।
ਪਾਤਿਸਾਹੁ! ਤੁਧੁ ਭਾਵੈ ਤ ਏਹ ਜੋ ਸੰਗਤਿ ਨਾਲਹੁੰ ਤੁਟੀ ਹੈ, ਸੋ ਲੜਿ ਲਾਈਐ ਜੀ'। ਤੀ ਬਚਨ ਹੋਇਆ ਗੁਰੂ ਅੰਗਦ ਨੂੰ ਜੇ `ਤੇਰਾ ਸਦਕਾ ਸਭਾ ਬਖਸ਼ੀ। ਤਬ ਗੁਰੂ ਅੰਗਦੁ ਪੈਰੀਂ ਪਇਆ। ਉਤ ਮਹਲਿ ਸਬਦੁ ਹੋਇਆ ਰਾਗ ਮਾਝ ਵਿਚ ਮਹਲਾ੧*॥:-
ਮਾਝ ਮਹਲਾ ੫॥ ਓਤਿ ਪੋਤਿ ਸੇਵਕ ਸੰਗਿ ਰਾਤਾ॥
ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ॥ ਪਾਣੀ ਪਖਾ ਪੀਸਉ ਸੇਵਕ ਕੈ
ਠਾਕੁਰ ਹੀ ਕਾ ਆਹਰੁ ਜੀਉ ॥੧॥
ਕਾਟਿ ਸਿਲਕ ਪ੍ਰਭਿ ਸੇਵਾ ਲਾਇਆ॥ ਹੁਕਮੁ ਸਾਹਿਬ ਕਾ ਸੇਵਕ
ਮਨਿ ਭਾਇਆ॥ ਸੋਈ ਕਮਾਵੈ ਜੇ ਸਾਹਿਬ ਭਾਵੈ ਸੇਵਕੁ ਅੰਤਰਿ
ਬਾਹਰਿ ਮਾਹਰੁ ਜੀਉ ॥੨॥
ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ॥ ਠਾਕੁਰ ਕੇ ਸੇਵਕ ਹਰਿ
ਰੰਗ ਮਾਣਹਿ॥ ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ
ਹੀ ਸੰਗਿ ਜਾਹਰੁ ਜੀਉ ॥੩॥
ਅਪੁਨੈ ਠਾਕੁਰਿ ਜੋ ਪਹਿਰਾਇਆ॥ ਬਹੁਰਿ ਨ ਲੇਖਾ ਪੁਛਿ ਬੁਲਾਇਆ॥
ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ
ਜੀਉ॥੪॥੧੮॥੨੫॥ (ਪੰਨਾ ੧੦੧-੦੨)
੫੭. ਜੋਤੀ ਜੋਤ ਸਮਾਉਣਾ
ਤਦਹੁ ਗੁਰੂ ਬਾਬਾ ਸਰੀਹ ਤਲੈ ਜਾਇ ਬੈਠਾ। ਸਰੀਹ ਸੁਕਾ ਖੜਾ ਥਾ, ਸੋ ਹਰਿਆ ਹੋਆ: ਪਾਤ ਫੁੱਲ ਪਏ। ਤਬ ਗੁਰੂ ਅੰਗਦ ਪੈਰੀ ਪਇਆ। ਤਬ ਮਾਤਾ ਜੀ ਬੈਰਾਗੁ ਲਗੀ ਕਰਣਿ। ਤਿਤੁ ਮਹਿਲਿ ਸਬਦੁ ਹੋਇਆ। ਭਾਈ ਬੰਧੁ ਪਰਵਾਰ ਸਭ ਲਗੈ ਰੋਵਣਿ। ਤਦਹੂੰ ਰਾਗੁ ਵਡਹੰਸੁ ਵਿਚਿ ਸਬਦੁ ਹੋਇਆ:-
* ਇਹ ਸਬਦ ਪੰਚਮ ਸਤਿਗੁਰੂ ਜੀ ਦਾ ਹੈ. ਲਿਖਾਰੀ ਦੀ ਭੁੱਲ ਹੈ।
ਰਾਗੁ ਵਡਹੰਸੁ ਮਹਲਾ ੧
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ॥
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ॥
ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ॥
ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ॥
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ॥
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੇ ਲਾਇਆ॥੧॥
ਸਾਹਿਬੁ ਸਿਮਰਹੁ ਮੇਰੇ ਭਾਈਹੈ ਸਭਨਾ ਏਹੁ ਪਇਆਣਾ॥
ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ॥
ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ॥
ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ॥
ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ॥
ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ॥੨॥
ਜੋ ਤਿਸੁ ਭਾਵੇ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੇ॥
ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ॥
ਸਾਚਾ ਸਿਰਜਣਹਾਰੇ ਅਲਖ ਅਪਾਰੇ ਤਾ ਕਾ ਅੰਤੁ ਨ ਪਾਇਆ॥
ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ॥
ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੇ॥
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੇ॥੩॥
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੇ॥
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ॥
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ॥
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ॥
ਐਥੈ ਆਇਆ ਸਭੁ ਕੇ ਜਾਸੀ ਕੂੜਿ ਕਰਹੁ ਅਹੰਕਾਰੋ॥
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੇ॥੪॥੧॥
ਤਬ ਸੰਗਤਿ ਲਗੀ ਸਬਦੁ ਗਾਵਣਿ ਅਲਾਹਣੀਆ। ਤਬ* ਬਾਬਾ ਬਿਸਮਾਦ ਦੇ ਘਰਿ ਆਇਆ। ਤਿਤੁ ਮਹਿਲ ਹੁਕਮੁ ਹੋਇਆ, ਰਾਗੁ ਤੁਖਾਰੀ ਕੀਤਾ, ਬਾਬਾ ਬੋਲਿਆ ਬਾਰਹਮਾਹਾ, ਰਾਤਿ ਅੰਮ੍ਰਿਤ ਵੇਲਾ ਹੋਆ, ਚਲਾਣੇ ਕੈ ਵਖਤਿ:-
ਤੁਖਾਰੀ ਛੰਤ ਮਹਲਾ ੧. ਬਾਰਹਮਾਹਾ
ੴ ਸਤਿਗੁਰ ਪ੍ਰਸਾਦਿ॥
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ॥
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ॥
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ॥
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ॥
ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥
ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ॥
ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ॥
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ॥
ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੈ॥
ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ॥
ਨਾਨਕ ਪ੍ਰਿਉ ਪ੍ਰਿਉ ਚਵੈ ਬਖੀਹਾ ਕੋਕਿਲ ਸਬਦਿ ਸੁਹਾਵੈ॥੨॥
ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ॥
ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ॥
ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ॥
ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ॥
ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ॥
ਨਾਨਕ ਦ੍ਰਿਸ਼ਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ॥
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ॥
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਉਭੀ ਗੁਣ ਸਾਰੀ॥
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ॥
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ॥੪॥
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝਿ ਬਾਰਿ ਮੈ ਪਿਰੁ ਘਰਿ ਬਾਹੁੜੇ॥ ਪਿਰੁ ਘਰਿ ਨਹੀ
ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ॥੫॥
ਵੈਸਾਖੁ ਭਲਾ ਸਾਖਾ ਵੇਸ ਕਰੇ॥
ਧਨੁ ਦੇਖੈ ਹਰਿ ਦੁਆਰੁ ਆਵਹੁ ਦਇਆ ਕਰੇ॥
ਘਰਿ ਆਵਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੇ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ॥
ਨਾਨਕ ਵੈਸਾਖੀ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥੬॥
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥੭॥
ਆਸਾੜੁ ਭਲਾ ਸੂਰਜੁ ਗਗਨਿ ਤਪੈ॥ ਧਰਤੀ ਦੁਖ ਸਹੈ ਸੇਖੈ
ਅਗਨਿ ਭਖੈ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ
ਹਾਰੈ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਜਿਸਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥੮॥
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥ ਮੈ ਮਨਿ ਤਨਿ
ਸਹੁ ਭਾਵੈ ਪਿਰੁ ਪਰਦੇਸਿ ਸਿਧਾਏ॥ ਪਿਰੁ ਘਰਿ ਨਹੀ ਆਵੈ ਮਰੀਐ
ਹਾਵੈ ਦਾਮਨਿ ਚਮਕਿ ਡਰਾਏ॥ ਸੇਜ ਇਕੇਲੀ ਖਰੀ ਦੁਹੇਲੀ ਮਰਣੁ
ਭਇਆ ਦੁਖੁ ਮਾਏ॥ ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ
ਤਨਿ ਨ ਸੁਖਾਵਏ॥ ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ
ਸਮਾਵਏ॥੯॥ ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥ ਬਰਸੈ ਨਿਸਿ ਕਾਲੀ
ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥ ਪ੍ਰਿਉ ਪ੍ਰਿਉ ਚਵੈ ਬਬੀਹਾ
ਬੋਲੈ ਭੁਇਅੰਗਮ ਫਿਰਹਿ ਡਸੰਤੈ॥ ਮਛਰ ਡੰਗ ਸਾਇਰ ਭਰ ਸੁਭਰ
ਬਿਨੁ ਹਰਿ ਕਿਉ ਸੁਖੁ ਪਾਈਐ॥ ਨਾਨਕ ਪੂਛਿ ਚਲਉ ਗੁਰ ਅਪੁਨੇ
ਜਹ ਪ੍ਰਭੁ ਤਹ ਹੀ ਜਾਇਐ॥੧੦॥ ਅਸੁਨਿ ਆਉ ਪਿਰਾ ਸਾ ਧਨ
ਝੂਰਿ ਮੁਈ॥ ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ॥ ਝੂਠਿ
ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ ਅਗੈ ਘਾਮ ਪਿਛੇ
ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥ ਦਹ ਦਿਸਿ ਸਾਖ ਹਰੀ
ਹਰੀਆਵਲ ਸਹਜਿ ਪਕੈ ਸੋ ਮੀਠਾ॥ ਨਾਨਕ ਅਸੁਨਿ ਮਿਲਹੁ
ਪਿਆਰੇ ਸਤਿਗੁਰ ਭਏ ਬਸੀਠਾ॥੧੧॥ ਕਤਕਿ ਕਿਰਤੁ ਪਇਆ
ਜੋ ਪ੍ਰਭ ਭਾਇਆ॥ ਦੀਪਕੁ ਸਹਜਿ ਬਲੈ ਤਤਿ ਜਲਾਇਆ॥ ਦੀਪਕ
ਰਸ ਤੇਲੇ ਧਨ ਪਿਰ ਮੇਲੋ ਧਨ ਓਮਾਹੈ ਸਰਸੀ॥ ਅਵਗਣ ਮਾਰੀ
ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ॥ ਨਾਮੁ ਭਗਤਿ ਦੇ ਨਿਜ
ਘਰਿ ਬੈਠੇ ਅਜਹੁ ਤਿਨਾੜੀ ਆਸਾ॥ ਨਾਨਕ ਮਿਲਹੁ ਕਪਟ ਦਰ
ਖੋਲਹੁ ਏਕ ਘੜੀ ਖਟੁ ਮਾਸਾ॥੧੨॥ ਸੰਘਰ ਮਾਹੁ ਭਲਾ ਹਰਿ
ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ
ਭਾਵਏ॥ ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ॥
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ॥
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ॥ ਨਾਨਕ
ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਰੀ॥੧੩॥ ਪੋਖਿ
ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥ ਆਵਤ ਕੀ ਨਾਹੀ ਮਨਿ ਤਨਿ
ਵਸਹਿ ਮੁਖੇ॥ ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ
ਰੰਗੁ ਮਾਣੀ॥ ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ
ਸਮਾਣੀ॥ ਦਰਸਨੁ ਦੇਹ ਦਇਆ ਪਤਿ ਦਾਤੇ ਗਤਿ ਪਾਵਉ ਮਤਿ
ਦੇਹੋ॥ ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ
ਸਨੇਹੈ॥੧੪॥ ਮਾਘਿ ਪਨੀਤ ਭਈ ਤੀਰਥੁ ਅੰਤਰਿ ਜਾਨਿਆ॥
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ॥ ਪ੍ਰੀਤਮ ਗੁਣ
ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥ ਰੰਗ ਜਮੁਨ ਤਹ
ਬੇਣੀ ਸੰਗਮ ਸਾਤ ਸਮੁੰਦ ਸਮਾਵਾ॥ ਪੁੰਨ ਦਾਨ ਪੂਜਾ ਪਰਮੇਸੁਰ
ਜੁਗਿ ਜੁਗਿ ਏਕੋ ਜਾਤਾ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ
ਅਠਸਠਿ ਤੀਰਥ ਨਾਤਾ॥੧੫॥ ਫਲਗੁਨਿ ਮਨਿ ਰਹਸੀ ਪ੍ਰੇਮੁ
ਸੁਭਾਇਆ॥ ਅਨਦਿਨੁ ਰਹਸੁ ਭਇਆ ਆਪੁ ਗਵਾਇਆ॥ ਮਨ
ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ॥
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ॥ ਹਾਰ ਡੋਰ
ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ॥ ਨਾਨਕ ਮੇਲਿ ਲਈ
ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ॥੧੬॥ ਦਸ ਮਾਹੁ ਰੁਤਿ
ਥਿਤੀ ਵਾਰ ਭਲੇ॥ ਘੜੀ ਮੂਰਤਿ ਪਲ ਸਾਚੇ ਆਏ ਸਹਜਿ ਮਿਲੇ॥
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ॥
ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਰੀ॥੧੭॥੧॥
(ਪੰਨਾ ੧੧੦੭-੧੦)
ਤਿਤੁ ਮਹਿਲ ਜੋ ਸਬਦ ਹੋਆ, ਸੋ ਪੇਥੀ ਜੁਬਾਨਿ ਗੁਰੂ ਅੰਗਦ ਜੋਗ* ਮਿਲੀ। ਤਦਹ ਪੁਤ੍ਰਾਂ ਆਖਿਆ: 'ਅਸਾਡਾ ਕਿਆ ਹਵਾਲ ਹੋਵੇਗਾ*?" ਤਬ ਗੁਰੂ ਬੋਲਿਆ ਬਚਨੁ*, ਆਖਿਆ ਜੋ 'ਬੇਟਾ! ਗੁਰੂ ਕਿਆਂ ਕੁਤਿਆਂ ਨੂੰ ਭੀ ਕਮੀ ਨਾਂਹੀ, ਰੋਟੀਆਂ ਕਪੜੇ ਬਹੁਤ ਹੋਵਨਿਗੇ, ਅਤੇ ਗੁਰੂ ਜਪਹੁਰੀ ਤਾਂ ਜਨਮ ਸਵਰੇਗਾ'। ਤਬ ਹਿੰਦੂ ਮੁਸਲਮਾਨ ਨਾਉ ਧਰੀਕ ਲਗੇ ਆਖਣਿ। ਮੁਸਲਮਾਨ ਲਗੇ ਆਖਣਿ: 'ਅਸੀਂ ਦਬਹਿਗੇ'। ਅਤੇ ਹਿੰਦੂ ਲਾਗੇ ਆਖਣਿ: ਜੋ 'ਅਸੀਂ ਜਲਾਹਾਂਗੇ'। ਤਬ ਬਾਬੇ ਆਖਿਆ: ਜੋ ਤੁਸੀਂ ਦੁਹਾਂ ਵਲੀ ਫੁਲ ਰਖਹੁ ਦਾਹਣੀ ਵਲਿ ਹਿੰਦੂਆਂ ਕੇ ਰਖਹੁ, ਅਤੈ ਬਾਵੀ ਵਲਿ ਮੁਸਲਮਾਨਾਂ ਕੇ ਰਖਹੁ, ਜਿਸ ਦੇ ਭਲਕੇ ਹਰੇ ਰਹਿਨਿਗੇ, ਜੇ ਹਿੰਦੂਆਂ ਕੇ ਹਰੇ ਰਹਨਿ ਤਾਂ ਜਾਲਹਿੰਗੇ ਅਤੇ ਜੋ ਮੁਸਲਮਾਨਾਂ ਕੇ ਹਰੇ ਰਹਿਨਗੇ ਤਾਂ ਦਬਹਿੰਗੇ। ਤਬ ਬਾਬੈ ਸੰਗਤਿ ਨੂੰ ਹੁਕਮ ਕੀਤਾ, 'ਕੀਰਤਨ ਪੜਹੁ । ਤਬ ਸੰਗਤਿ ਲਗੀ ਕੀਰਤਨੁ ਪੜਣਿ ॥੧॥ ਰਾਗ ਗਉੜੀ ਪੂਰਬੀ ਮਹਲਾ ੧॥
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧॥
ੴ ਸਤਿਗੁਰ ਪ੍ਰਸਾਦਿ॥
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ॥
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ॥੧॥
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥੧॥ਰਹਾਉ॥
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ॥
*ਵਲੈਤ ਵਾਲੇ ਨੁਸਖੇ ਵਿਚ ਏਥੇ ਅਖਰ ਮਿਟੇ ਹੋਣ ਕਰਕੇ ਇਸ ਥਾਵੇਂ ਦੇ ਦੇ ਚਾਰ ਚਾਰ ਅੱਖਰ ਖਾਲਸਾ ਕਾਲਜ ਵਾਲੇ ਨੁਸਖੇ ਤੋਂ ਪਾਏ ਗਏ ਹਨ। ਯਥਾ ਤਰਤੀਬ ਵਾਰ ੧...ਗਦ ਜੋਗ। ੨. ਹਵਾਲ ਹੋਵੇਗਾ। ੩. ਬਚਨ ਆਖਿ।
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ॥
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥੩॥
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ॥੪॥੧॥
ਰਾਗੁ ਆਸਾ ਮਹਲਾ ੧ ॥ ਛਿਅ ਘਰ ਛਿਅ ਗੁਰ ਛਿਅ ਉਪਦੇਸ॥
ਗੁਰੁ ਗੁਰੁ ਏਕੋ ਵੇਸ ਅਨੇਕ॥੧॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥
ਸੋ ਘਰੁ ਰਾਖੁ ਵਡਾਈ ਤੋਇ॥੧॥ਰਹਾਉ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ॥੨॥੨॥
(ਪੰਨਾ ੧੨-੧੩)
ਧਨਾਸਰੀ ਰਾਗੁ ਹੋਯਾ* ਆਰਤੀ ਗਾਵੀ ਤਿਤ ਮਹਲਿ ਕੀਰਤਨੁ ਹੋਆ ਸਬਦ, ਤਬ ਸਲੋਕ ਪੜਿਆ:-
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥੧॥ (ਪੰਨਾ ੯)
੧. ਏਥੇ ਵਲੈਤ ਵਾਲੇ ਨੁਸਖੇ ਵਿਚ ਅੱਧੀ ਸਤਰ ਮਿਟੀ ਹੋਈ ਹੈ, ਤੇ ਹੋਰ ਕਿਸੇ ਨੁਸਖੇ ਵਿਚ ਭੀ ਇਹ ਪਾਠ ਨਹੀਂ ਮਿਲਿਆ, ਪਰ ਮਤਲਬ ਫਿਰ ਭੀ ਪੂਰਾ ਹੋ ਜਾਂਦਾ ਹੈ।
ਜਬ ਸਲੋਕ ਪੜਿਆ, ਤਬਿ ਬਾਬੇ" ਚਾਦਰ ਉਪਰਿ ਲੈ ਕਰਿ ਸੁਤਾ। ਸੰਗਤਿ ਮਥਾ ਟੇਕਿਆ। ਜਬ ਚਾਦਰ ਉਠਾਵਨਿ ਤਾ ਕੁਛੁ ਨਾਹੀ। ਤਦਹੁ ਫੁਲ ਦੁਹਾਂ ਕੇ ਹਰੇ ਰਹੈ। ਹਿੰਦੂ ਆਪਣੇ ਲੈ ਗਏ, ਅਤੇ ਮੁਸਲਮਾਨ ਆਪਣੇ ਲੈ ਗਏ। ਸਰਬਤਿ ਸੰਗਤਿ ਪੈਰੀ ਪਈ। ਬੋਲਹੁ ਵਾਹਿਗੁਰੂ ॥੧॥ ਸੰਮਤ ੧੫੯੫ ਮਿਤੀ ਅਸੂ ਸੁਦੀ ੧੦॥ ਬਾਬਾ ਨਾਨਕ ਜੀ ਸਮਾਣੈ ਕਰਤਾਰ ਪੁਰਿ।" ਬੋਲਣਾ ਹੋਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਖੀ ਸੰਪੂਰਨ ਹੋਈ। ਕੁਕੁਕੇ" ਬਖਸਿ ਲੈਣਾ। ਅਭੁਲ ਗੁਰੂ ਬਾਬਾ ਜੀ। ਬੋਲਹੁ ਵਾਹਿਗੁਰੂ ਜੀ ਕੀ ਫਤੈ ਹੋਈ"। ਤੇਰਾ ਪਰਾਨਾ" ਹੈ॥੧॥੧॥
੧. ਏਥੇ ਵੀ ਵਲੈਤ ਵਾਲੇ ਨੁਸਖੇ ਵਿਚ ਅੱਧੀਆਂ ਅੱਧੀਆਂ ਸਤਰਾਂ ਨਹੀਂ ਹਨ। ਇਹ ਪਾਠ ੧ 'ਆ ਤਬਿ ਬਾਬੇ ਚਾਦ...'। ੨. ਸੁਤਾ। ਸੰਗਤਿ ਮਥਾ ਖਾ:ਕਾ:ਦੇ ਨੁ: ਤੋਂ ਪਾਏ ਹਨ।
੨. ਇਥੋਂ ਅਗਲਾ ਪਾਠ ਹਾ:ਬਾ:ਨੁ: ਵਿਚ ਨਹੀਂ ਹੈ।
੩. ਇਥੇ ਵਲੈਤ ਵਾਲੇ ਨੁਸਖੇ ਵਿਚ ਇਕ ਕਕੇ ਨੂੰ ਔਕੁੜ ਫੇਰ ਖਮਦਾਰ ਲਕੀਰ ਤੇ ਫੇਰ ਕਕਾ ਅੱਕੜ ਵਾਲਾ ਆਉਂਦਾ ਹੈ, ਉਤਾਰੇ ਵਾਲੇ ਨੇ 'ਭੁੱਲ ਚੁਕ' ਦਾ ਗਲਤ ਉਤਾਰਾ ਕੀਤਾ ਮਲੂਮ ਹੁੰਦਾ ਹੈ।
੪. ਵਾਹਿਗੁਰੂ ਜੀ ਕੀ ਫਤਹ ਹੋਈ ਇਹ ਪਾਠ ਵਲੈਤ ਗਈ ਸਾਖੀ ਦੇ ਅਖੀਰਲੇ ਸਫੇ ਤੇ ਉਸੇ ਕਲਮ ਉਸੇ ਤਰਜ ਲਿਖਤ ਵਿਚ ਹੈ, ਜਿਸ ਤੋਂ ਇਹ ਅਨੁਮਾਨ ਹੈ ਸਕਦਾ ਹੈ ਕਿ ਇਸ ਜਨਮ ਸਾਖੀ ਦਾ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪ੍ਰਗਟ ਕਰਨ ਤੋਂ ਮਗਰੋਂ ਸੰ: ੧੭੫੬ ਬਿ: ਦੇ ਬਾਦ ਹੋਇਆ ਹੈ। ਜੇ ਫਰਜ ਕਰੋ ਕਿ ਕਰਤਾ ਪਹਿਲੇ ਹੋਇਆ ਹੈ, ਤਾਂ ਵਲੈਤ ਅੱਪੜੇ ਨੁਸਖੇ ਦੀ ਲਿਖਤ ਦੀ ਤਾਰੀਖ ੧੭੫੬ ਬਿ: ਦੇ ਮਗਰੋਂ ਦੀ ਹੈ, ਤੇ ਉਤਾਰਾ ਕਰਨ ਵਾਲੇ ਲਿਖਾਰੀ ਨੇ ਇਹ ਸਤਰ ਆਪ ਲਿਖ ਦਿੱਤੀ ਹੈ। ਕਿਉਂਕਿ 'ਵਾਹਿਗੁਰੂ ਜੀ ਕੀ ਫਤਹਿ ਇਹ ਦਸਮੇ ਸਤਿਗੁਰੂ ਜੀ ਨੇ 'ਅੰਮ੍ਰਿਤ' ਵੇਲੇ ਖਾਲਸੇ ਜੀ ਨੂੰ ਵਾਕ ਆਖਿਆ ਹੈ।
੫. ਮੁਰਾਦ ਹੈ ਪਰਣਾ= ਆਸਰਾ।
ੴ ਸ੍ਰੀ ਸਤਿਗੁਰ ਪ੍ਰਸਾਦਿ॥
ਕੀਚੈ ਨੇਕਿ ਨਾਮੀ ਜਿ ਦੇਵੈ ਖੁਦਾਇ॥
ਜੋ ਦੀਸੈ ਜਿਮੀ ਪਰਿ ਸੋ ਹੋਸੀ ਫਨਾਹਿ॥
ਦਾਇਮੁ ਨ ਦਉਲਤ ਕਸ ਬੇ ਸੁਮਾਰਿ॥
ਨ ਰਹੈ ਗਈਆ ਕਰੋੜੀ*
-ਇਤੀ –
* ਬਸ ਐਥੇ ਤਕ ਹੀ ਪਾਠ ਹੈ, ਅਗੇ ਨਹੀਂ ਹੈ। ਜਾਪਦਾ ਹੈ ਜੇ ਅਗੇ ਪੱਤਰੇ ਫਟ ਚੁਕੇ ਹਨ ਤੇ ਨਾਲ ਨਹੀਂ ਰਹੇ। ਇਹ ਗੁਰਬਾਣੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। ਹਾ:ਬਾ: ਨੁਸਖੇ ਵਿਚ ਭੀ ਨਹੀਂ ਹੈ। ਕੋਈ ਪਰਥਾਇ ਬੀ ਨਹੀਂ ਦਸਿਆ ਤੇ ਪੇਥੀ ਮੁਕਾ ਕੇ ਮਗਰੋਂ ਲਿਖਿਆ ਹੈ, ਸੋ ਜਾਪਦਾ ਹੈ ਕਿ ਕਿਸੇ ਲਿਖਾਰੀ ਨੇ ਉਤਾਰੇ ਵੇਲੇ ਆਪ ਲਿਖਿਆ ਹੈ।
ਅੰਤਕਾ ੧.
(ਸਾਖੀ ੨੯ ਵਿਚੋਂ)*
ਸਤਿਗੁਰੂ ਪ੍ਰਸਾਦਿ॥ ਵਾਹਿਗੁਰੂ ਕੀ ਮਿਰਜਾਦਾ॥
ਚਹੁ ਅੱਖਰਾ ਕਾ ਮਥੰਤ॥ ਜੁਗ ਚਾਲੀਹਾਂ ਵਿਚ ਹੋਆ॥੪੦॥
ਚਾਲੀਹ ਜੁਗ ਬੈਠੇ ਮਿਹਨਤ ਕੀਤੀ॥੪੧॥
ਅਗੇ ਪਉੜੀ ਚਲੀ॥
ਇਕ ਕਰੋੜਿ ਬਹੱਤਰ ਲਾਖ ਅਠਾਈ ਹਜ਼ਾਰ॥੧੭੨੨੮੦੦੦॥
ਅਨੰਤ ਜੁਗ ਏਤੇ ਜੁਗ ਅਨੰਤ ਮਹਿ ਰਹਿਆ॥
ਸਹਜਿ ਵਾਣਿ ਮਹਿ ਵਾਹ ਵਾਹ ਕਰਿਆ॥
ਕਹੁ ਨਾਨਕ ਅਨੰਤ ਜੁਗ ਕੀ ਗਾਥਾ॥
ਵਾਹ ਵਾਹ ਜਪਤਿਆ ਸਭ ਦੁਖ ਲਾਥਾ॥੧॥
ਇਕ ਕਰੋੜਿ ਅਠਾਹਟਿ ਲਾਖ ਅਠਤਾਲੀਹ ਹਜ਼ਾਰ ॥੧੬੮੪੮੦੦੦॥
ਦੁਰਲੰਬਿਆ ਜੁਗ ਵਾਹ ਵਾਹ ਕੀਨਾ॥
ਸਹਜਿਵਾਣਿ ਵਾਹ ਵਾਹ ਜਪਿ ਲੀਨਾ॥
ਕਹੁ ਨਾਨਕ ਦੁਰਲੰਬਿਆ ਜੁਗ ਕੀ ਗਾਥਾ॥
ਵਾਹ ਵਾਹ ਜਪਤਿਆ ਸਭ ਦੁਖ ਲਾਥਾ॥੨॥
(ਇਸ ਤਰ੍ਹਾਂ ੪੦ ਜੁਗਾਂ ਦੇ ਬਾਦ ਜੁਗਾਵਲੀ ਦੇ ਅਖੀਰ ਇਹ ਪਾਠ ਹੈ-)
ਨਾਨਕ ਕੇ ਕਿਆ ਗੁਨ ਕਹਾ ਸੁਨਾਇ॥
*ਦੇਖੋ ਪੰਨਾ ੯੫ ਫੁਟ ਨੋਟ-੨।
ਆਈ ਪੰਥੀ ਕੀ ਕਥਾ ਸੁਰਨਰ ਨਾ ਜਾਨਿਤ, ਜੁਗਾਵਲੀ ਲਿਖਿ ਸੰਪੂਰਨ ਹੋਈ। ਬੋਲਹੁ ਵਾਹਿਗੁਰੂ (ਅਗੇ ਸਾਖੀ ਵਿਚ ਐਉਂ ਪਾਠ ਹੈ:-) ਸਤਿਗੁਰੂ ਪ੍ਰਸਾਦਿ॥ ਤਬ ਬਾਬੇ ਦੀ ਖੁਸ਼ੀ ਹੋਈ। ਤਬ ਝੰਡਾ ਬਾਢੀ ਬਿਸਹਰ ਦੇਸ ਕਉ ਬਿਦਾ ਕੀਤਾ। ਝੰਡੇ ਬਾਢੀ ਕੀ ਮੰਜੀ ਬਿਸੀਆਰੁ ਦੇਸ ਵਿਚਿ ਹੈ। ਕਲਿਜੁਗ ਚਾਰ ਹਜ਼ਾਰ ਸਤ ਸੈ ਪੈਂਤੀਸ ਬਰਸ ਵਰਤਿਆ ਹੈ ੪੭੩੫. ਕਲਜੁਗ ਰਹਿਆ ਚਾਰ ਲਾਖ ਸਤਾਈਹ ਹਜਾਰ ਦੁਇ ਸੈ
੧. ਇਸ ਇਬਾਰਤ ਤੋਂ ਪਤਾ ਲਗ ਗਿਆ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਿਲਣ ਤੋਂ ਮਗਰੋਂ ਜੁਗਾਵਲੀ ਲਿਖੀ ਗਈ, ਪਰ ਜਿਸ ਸਮੇਂ ਸਾਖੀ ਵਾਲਾ ਕਹਿੰਦਾ ਹੈ ਕਿ ਜੁਗਾਵਲੀ ਹੋਈ ਤਦੋਂ ਗੁਰੂ ਅੰਗਦ ਜੀ ਅਜੇ ਨਹੀਂ ਮਿਲੇਸੋ ਫਿਰ ਇਸ ਜੁਗਾਵਲੀ ਵਿਚ 'ਆਈ ਪੰਥ' ਦਾ ਜ਼ਿਕਰ ਹੈ, ਜੋ ਜੋਗੀਆਂ ਦਾ ਫਿਰਕਾ ਹੈ, ਸੋ ਇਹ ਕਿਸੇ ਓਸ ਪੰਥੀ ਦੀ ਰਚਨਾ ਜਾਪਦੀ ਹੈ। ਫਿਰ ਅਖੀਰ ਲਿਖਿਆ ਹੈ ਕਿ 'ਚਾਲੀਸ ਜੁਗਿ ਕੀ ਮਿਰਜਾਦਾ ਸੰਤ ਲਿਖੀ' ਇਸ ਤੋਂ ਸਾਫ ਹੋ ਗਿਆ ਕਿ ਇਹ ਜੁਗਾਵਲੀ ਕਿਸੇ ਸੰਤ ਨੇ ਮਗਰੋਂ ਲਿਖੀ ਹੈ। ਇਹ ਗੁਰੂ ਉਚਾਰਿਤ ਨਹੀਂ ਹੈ।
੨. ਇਸ ਇਥਾਰਤ ਵਿਚੋਂ ਇਸ ਜਨਮ ਸਾਖੀ ਦੇ ਰਚੇ ਜਾਣ ਦਾ ਸੰਮਤ ਮਾਲੂਮ ਹੋ ਜਾਂਦਾ ਹੈ। ਤਰੀਕਾ ਇਸ ਗੱਲ ਦਾ, ਜੋ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੇ ਕੱਢਿਆ ਹੈ, ਸੋ ਐਉਂ ਹੈ ਕਿ:-ਉਸ ਵੇਲੇ ਕਲਿਜੁਗ ਬੀਤਿਆ ਸੀ ੪੭੩੫ ਵਰਹੇ, ਹੁਣ ਸੰਮਤ ਬਿਕ੍ਰਮੀ ੧੯੮੩ ਵਿਚ ਕਲਿਜੁਗ ਬੀਤ ਚੁਕਾ ਹੈ ੫੦੨੬ ਵਰ੍ਹੇ।
੫੦੨੬ ਵਰਹੇ ਹੁਣ ਬੀਤਿਆ।
੪੭੩੫ ਵਰਹੇ ਤਦੋਂ ਬੀਤਿਆ ਸੀ।
ਬਾਕੀ ੨੯੧
ਭਾਵ ਇਹ ਹੈ ਕਿ ੨੯੧ ਵਰਹੇ ਬੀਤ ਗਏ ਹਨ ਕਿ ਇਹ ਜਨਮ ਸਾਖੀ ਲਿਖੀ ਗਈ; ਕਿਉਂਕਿ ਜੁਗਾਵਲੀ ਸੰਪੂਰਨ ਕਰਕੇ ਸਾਖੀ ਦਾ ਕਰਤਾ ਆਪਣੀ ਵਲੋਂ ਲਿਖਦਾ ਹੈ ਕਲਿਜੁਗ ੪੭੩੫ ਬਰਸ ਬੀਤਿਆ ਹੈ।
ਸੋ ਹੁਣ ਸੰਮਤ ਹੈ ੧੯੮੩
ਇਸ ਵਿਚੋਂ ਕੱਢੇ ੨੯੧
੧੬੯੨ ਸੰਮਤ ਸੀ ੨੯੧ ਵਰਹੇ ਪਹਿਲੋਂ। ਇਹ ਸੰਮਤ ਬਿਕ੍ਰਮੀ ਨਿਕਲਿਆ ਜਨਮ ਸਾਖੀ ਦੇ ਲਿਖਣ ਦਾ, ਅਰਥਾਤ ੧੬੯੨ ਬਿ:। ਇਹ ਸਮਾਂ ਛੇਵੇਂ ਸਤਿਗੁਰਾਂ ਦੇ ਵੇਲੇ ਦਾ ਹੈ। ਛੇਵੇਂ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਸੰਮਤ ੧੭੦੧ ਬਿਕ੍ਰਮੀ ਹੈ।
ਪੈਂਹਠਿ ਬਰਸ ਰਹਿਆ, ੪,੨੭,੨੬੫। ਚਾਲੀਸ ਜੁਗ ਕੀ ਮਿਰਜਾਦਾ ਸੰਤੁ ਲਿਖੀ। ਵਾਹਿਗੁਰੂ ਕੀ ਮਿਹਨਿਤਿ, ਅਗੈ ਵਾਹਿਗੁਰੂ ਕਾ ਜੋੜ। ਸਹਜਿਵਾਣਿ ਕਾ ਜੋੜੁ ੧੩,੭੪,੩੨,੦੦੦। ਸੰਜਮਵਾਣਿ ਕਾ ਜੋੜੁ ੯,੭੯,੧੪,੦੦੦। ਸੁਪਾਵਣ ਕਾ ਜੋੜ ੬,੨੧,੩੦,੦੦੦। ਅਤੀਤਵਾਣਿ ਕਾ ਜੋੜ२८,२२,८०,०००। ਸੁਧਾਵਣ ਕਾ ਜੋੜ १७,२८,०००। ਤੇਤੇ ਜੁਗ ਕਾ ਜੋੜ ੧੨,੯੬,੦੦੦। ਦੁਆਪੁਰਿ ਜੁਗ ਕਾ ਜੋੜ ੮,੬੪,੦੦੦। ਕਲਿਜੁਗ ਕਾ ਜੋੜ ੪,੩੨,੦੦੦। ਚਹੁ ਜੁਗਾਂ ਕਾ ਜੋੜ ੪੩,੨੦,੦੦੦1 ਜੁਗਾਵਲੀ ਕਾ ਜੋੜ। ਝੰਡੇ ਬਾਢੀ ਸਹਜਿਵਾਣ ਕੀ ਮਿਰਜਾਦਾ। ਸੰਜਮਵਾਣਿ ਕੀ ਮਿਰਜਾਦਾ। ਅਤੀਤਵਾਣਿ ਕੀ ਮਿਰਜਾਦਾ। ਸਤਜੁਗ ਕੀ ਮਿਰਜਾਦਾ। ਤੇਤੇ ਜੁਗ ਕੀ ਮਿਰਜਾਦਾ। ਦੁਆਪਰਿ ਜੁਗ ਕੀ ਮਿਰਜਾਦਾ। ਕਲਜੁਗ ਕੀ ਮਿਰਜਾਦਾ। ਵਾਹਿਗੁਰੂ ਕੀ ਮਿਹਨਤ ਹੋਇ ਪਰਤੀ ਆਦਿ ਬਿਸੀਆਰ ਦੇਸ ਕੇ ਨਗਰ ਛਠਘਾਟ ਕੇ।
ਅੰਤਕਾ ੨.
(ਸਾਖੀ ੩੬ ਵਿਚੋਂ)
ਹਾਜਰਾ ਕੁ ਮਿਹਰ ਹੈ॥ ਬੇ ਹਾਜਰਾ ਕਉ ਬੇ ਮਿਹਰ ਹੈ॥
ਈਮਾਨੁ ਦੋਸਤੁ ਹੈ॥ ਬੇਈਮਾਨ ਕਾਫਰੁ ਹੈ॥ ਤਿਕਬਰੁ ਕਹਰੁ ਹੈ॥
ਗੁਸਾ ਹਰਾਮੁ ਹੈ। ਨਫਸ ਸੈਤਾਨੁ ਹੈ॥ ਗੁਮਾਨੁ ਕੁਫਰੁ ਹੈ॥
ਪਸਗੈਬਤਿ ਕਾ ਮੁਹੁ ਕਾਲਾ ਹੈ॥ ਬੇਈਮਾਨੁ ਨਾਪਾਕੁ ਹੈ॥
ਮੋਮ ਦਿਲ ਪਾਕ ਹੈ॥ ਇਲਮ ਹਲੀਮੀ ਹੈ॥
ਬੇ ਹਿਰਸ ਅਉਲੀਆ ਹੈ।
ਬੇ ਦਿਆਨਤਿ ਨ ਸੁਰਖਰੂ ਹੈ॥ ਅਕਿਰਤਘਨ ਜ਼ਰਦਰੂ ਹੈ॥
ਸਚੁ ਭਿਸਤੁ ਹੈ॥ ਦਰੋਗੁ ਦੋਜਕ ਹੈ॥ ਹਲੀਮੀ ਹਲ੍ਹਫੇ ਹੈ॥
੧. ਦੇਖੇ ਪੰਨਾ ੧੩੪ ਫੁਟ ਨੋਟ-੨
੨. ਕੰਡ ਪਿਛੇ ਚੁਗਲੀ ਮਾਰਨੀ। ਨਿੰਦਾ ਕਰਨੀ।
੩. ਇਥੇ ਹਾ:ਬਾ:ਨੁ: ਵਿਚ ਇਹ ਪਾਠ ਵਧ-ਹਿਰਸ ਥੇ ਸਬਰ ਹੈ।
ਜੋਰੁ ਜੁਲਮ ਹੈ॥ ਇਨਸਾਫ ਮੁਸਾਫੁ ਹੈ॥ ਸਿਫਤਿ ਵੁਜੂ ਹੈ॥
ਬਾਂਗ ਬਲੇਕ ਹੈ॥ ਚੋਰੀ ਲਾਲਚੁ ਹੈ॥ ਜਾਰੀ ਪਲੀਤੀ ਹੈ॥
ਫਕੀਰੀ ਸਬੂਰੀ ਹੈ॥ ਨਾ ਸਬੂਰੀ ਮਕਰੁ ਹੈ॥ ਰਾਹੁ ਪੀਰਾ ਹੈ॥
ਬੇ ਰਾਹੁ ਬੇਪੀਰਾ ਹੈ॥ ਦਿਆਨਤਿ ਦੋਸਤੁ ਹੈ॥
ਬੇਦਿਆਨਤਿ ਨਕਾਰੁ ਹੈ॥ ਤੇਗ ਮਰਦਾ ਹੈ॥ ਅਦਲੁ ਪਾਤਸਾਹਾ ਹੈ॥
ਇਤੇਣਿ ਟੋਲ ਜੋ ਜਾਲਿ ਜਨਾਵੈ॥ ਤਉ ਨਾਨਕ ਦਾਨਸਬੰਦ ਕਹਾਵੈ॥੧॥
ਅੰਤਕਾ ੩.
(ਸਾਖੀ ੪੭ ਵਿਚੋਂ)*
ਧਿਆਉ ਪਹਿਲਾ
ਰਾਗੁ ਆਸਾ ਮਹਲਾ ੧॥*
ਉਨਮਨਿ ਸੁੰਨ ਸੁੰਨੁ ਸਭ ਕਹੀਐ॥
ਉਨਮਨਿ ਹਰਖ ਸੋਗ ਨਹੀ ਰਹੀਐ॥
ਉਨਮਨਿ ਆਸ ਅੰਦੇਸਾ ਨਹੀ ਬਿਆਪਤ॥
ਉਨਮਨਿ ਵਰਨ ਚਿਹਨੁ ਨਹੀ ਜਾਪਤ॥
ਉਨਮਨਿ ਕਥਾ ਕੀਰਤਿ ਨਹੀ ਬਾਨੀ॥
ਉਨਮਨਿ ਰਹਤਾ ਸੁੰਨ ਧਿਆਨੀ॥
ਉਨਮਨਿ ਅਪੁਨਾ ਆਪੁ ਨ ਜਾਨਿਆ॥
ਨਾਨਕੁ ਉਨਮਨਿ ਸਿਉ ਮਨੁ ਮਾਨਿਆ॥੧॥
ਉਨਮਨਿ ਮਾਤ ਪਿਤਾ ਨਹੀਂ ਕੋਈ॥
ਉਨਮਨਿ ਸੁਰਤਿ ਸੁਧਿ ਨਹੀ ਲੋਈ॥
ਉਨਮਨਿ ਮਾਇਆ ਮਮਤਾ ਨ ਹੋਤੀ॥
ਉਨਮਨਿ ਸੁੰਨ ਦੇਹੁਰੀ ਨਹੀ ਹੋਤੀ॥
*ਇਸ ਸੰਬੰਧ 'ਚ ਪੰਨਾ ੧੬੮ ਦਾ ਛੁਟ ਨੋਟ ਦੇਖੋ ਜੀ
ਉਨਮਨਿ ਗਿਆਨ ਧਿਆਨੁ ਨ ਬੀਚਾਰੇ॥
ਉਨਮਨਿ ਮੁਕਤਿ ਬੈਕੁੰਠ ਨ ਉਤਾਰੈ॥
ਉਨਮਨਿ ਭਾਉ ਭਗਤਿ ਨਹੀ ਕਾਈ॥
ਨਾਨਕ ਉਨਮਨਿ ਸਿਉ ਉਨਹੁ ਬਨਿ ਆਈ॥੨॥
(ਸਾਰੀਆਂ ੨੧ ਪਉੜੀਆਂ ਹਨ)
ਅੰਤਕਾ ੪.
(ਸਾਖੀ ੫੦ ਵਿਚੋਂ)*
ਅੰਕ ੧
ਸਲੋਕੁ ॥ ਤਿਹੁ ਕਾ ਮਾਰਿ ਮਿਲਾਵੈ ਮਾਨੁ ॥ ਪੰਚਾ ਮਹਿ ਰਹੈ ਪਰਧਾਨੁ॥
ਪੰਚਾ ਕਾ ਜੇ ਜਾਣੈ ਭੇਉ॥ ਸੋਈ ਕਰਤਾ ਸੋਈ ਦੇਉ॥ ਅਗਮ ਨਿਗਮ
ਜੋ ਵਾਚਿ ਸੁਣਾਵੈ॥ ਬੰਧੈ ਨ ਉਗਰਹਿ ਘਰਿ ਮਹਿ ਆਣੈ॥ ਸਤ
ਸਤਾਈ ਚਉਦਹ ਚਾਰਿ॥ ਤਾਕੇ ਆਗੈ ਖੜੇ ਦੁਆਰ॥ ਅਠ ਅਠਾਈ
ਬਾਰਹ ਬੀਸ॥ ਤਾਕੈ ਆਗੈ ਕਢਹਿ ਖੜੇ ਹਦੀਸ॥ ਉਚੀ ਨਦਰਿ
ਸਰਾਫੀ ਹੋਇ॥ ਨਾਨਕੁ ਕਹੈ ਉਦਾਸੀ ਸੋਇ॥੧॥੪॥ ਸੋ ਉਦਾਸੀ
ਜੇ ਰਹੈ ਉਦਾਸੁ॥ ਰੂਖ ਬਿਰਖਿ ਗਗਨੰਤਰਿ ਵਾਸੁ॥ ਅਹਿਨਿਸਿ ਰਹੈ
ਜੋਗ ਅਭਿਆਸ॥ ਪਰ ਸੰਗਿ ਅੰਗਿ ਨ ਲਾਵੈ ਪਾਸ॥ ਜਿਸ ਘਟਿ
ਦੁਤੀਆ ਦੁਬਿਧਾ ਦੁਰਮਤਿ ਮੈਲੁ ਨ ਹੋਈ॥ ਨਾਨਕੁ ਕਹੈ ਉਦਾਸੀ
ਸੋਈ॥੧॥ ਗਿਆਨੁ ਖੜਗ ਲੈ ਮਨੁ ਸਿਉ ਲੂਝੈ॥ ਮਰਮੁ ਦਿਸਾ
ਪੰਚਾ ਕਾ ਬੂਝੈ॥ ਮਨੁ ਸੁਰਤਿ ਕੀ ਪਾਵੈ ਗੰਠਿ॥ ਤੀਰਥ ਪਰਸੈ ਤ੍ਰੈ
ਸੈ ਸੰਠਿ॥ ਜਿਨਿ ਇਹੁ ਮੈਲੁ ਮਨੈ ਕੀ ਖੋਈ॥ ਨਾਨਕੁ ਕਹੈ ਉਦਾਸੀ
ਸੋਈ॥ ਦੇਹੀ ਅੰਤਰਿ ਅਠਿਸਠਿ ਹਾਟ॥ ਅਉਘਟ ਘਾਟ ਬਿਖਮ
ਹੈ ਵਾਟ॥ ਐਸਾ ਮਾਰਗੁ ਸਤਿਗੁਰੂ ਬਤਾਇਆ। ਦਹਦਿਸ ਦੇਖਿ
ਸਹਜਿ ਘਰਿ ਆਇਆ॥ ਅਠਸਠਿ ਗੰਠੀ ਖੇਲੈ ਕੋਈ॥ ਨਾਨਕੁ ਕਹੈ
ਉਦਾਸੀ ਸੋਈ॥ ਕਹਾ ਸੁ ਦਇਆਲ ਗਗਨ ਕਾ ਭਵਣੁ॥ ਅਹਿਨਿਸਿ
ਸਦਾ ਮਨਾਏ ਸਉਣੁ॥ ਐਸਾ ਸੂਰਾ ਪੂਰਾ ਕਉਣੁ॥ ਬੰਧੈ ਬਸੰਤੁਰੁ
ਪਾਣੀ ਪਾਉਣੁ॥ ਜਿਨਿ ਇਹ ਗਗਨ ਮੰਡਲ ਕੀ ਗਊਆ ਚੋਈ॥
ਨਾਨਕੁ ਕਹੈ ਉਦਾਸੀ ਸੋਈ॥ ਪ੍ਰਿਥਮੈ ਪੂਰਬ ਕਉ ਦ੍ਰਿਸਟਿ ਧਰੈ॥
ਦੁਤੀਆ ਦਖਣ ਕਉ ਗਉਣ ਕਰੈ॥ ਦਖਣ ਤੇ ਜਬ ਪਛਮ ਜਾਇ॥
ਤਾ ਹਟਿ ਪਟਣ ਕੀ ਸੋਝੀ ਪਾਇ॥ ਪਛਮ ਤੇ ਜੁ ਚੜੈ ਸੁਮੇਰਿ॥ ਆਵੈ
ਪਰਦਖਣਾ ਕੈ ਫੇਰਿ॥ ਸਪਤ ਪੁਰੀ ਉਪਰਿ ਕਵਲਾਸਣੁ॥ ਤਹਾ
ਪਾਰਬ੍ਰਹਮ ਕਾ ਆਸਣੁ॥ ਜਿਨਿ ਹੀਰੇ ਰਤਨੀ ਮਾਲਿ ਪਰੋਈ॥ ਨਾਨਕੁ
ਕਹੈ ਉਦਾਸੀ ਸੋਈ॥
ਅੰਕ ੨.
ਸਲੋਕੁ॥ ਗੁਰਕਾ ਭਗਤੁ ਇੰਦ੍ਰੀ ਕਾ ਜਤੀ॥ ਹਿਰਦੈ ਕਾ ਮੁਕਤਾ ਮੁਖੁ
ਕਾ ਸਤੀ॥ ਦ੍ਰਿਸਟਿ ਦਇਆਲੁ ਕਰਿ ਦੇਖੈ ਦਾਨੁ॥ ਜੇ ਘਟੁ
ਨਿਵਿਆ ਸੋ ਨਿਵਿਆ ਜਾਨੁ ॥ ਬਚਨਿ ਸਬਦਿ ਕਾ ਸਫਲ ਸੋ ਹੋਤਾ॥
ਨਾਨਕ ਕਹੈ ਸੋਈ ਅਉਧੂਤਾ॥ ਚੰਚਲੁ ਚਾਇ ਨ ਜਾਇ ਤਮਾਸੈ॥
ਜੂਐ ਜਾਇ ਨ ਖੇਲੈ ਪਾਸੈ॥ ਮੰਦੇ ਚੰਗੈ ਚਿਤੁ ਨ ਲਾਵੈ॥
ਗੁਰ ਕਾ ਦੀਆ ਅੰਗਿ ਹੰਢਾਵੈ॥ ਪਰ ਘਰਿ ਜਾਇ ਨ ਕੀਚੈ ਕਥਾ॥
ਐਸੀ ਸਤਿਗੁਰੂ ਕੈਰੀ ਨਥਾ॥ ਗੁਰ ਕੀ ਸਿਖ ਸੁਣ ਰੇ ਪੂਤਾ॥
ਨਾਨਕ ਕਹੈ ਸੋਈ ਅਉਧੂਤਾ ॥੧॥ ਗਗਨੰਤਰਿ ਕਉ ਭਉਰ ਉਡਾਵੈ ॥
ਅਹਿਨਿਸਿ ਡੋਰੀ ਗੁਤੀਂ ਲਾਵੈ। ਪਰਚਾ ਹੋਇ ਤਾਂ ਫਿਰਿ ਘਰਿ
ਆਵੈ॥ ਇਨਿ ਬਿਧਿ ਜੋਗੀ ਕਮਾਵੈ ਜੋਗੁ॥ ਆਏ ਹਰਖੁ ਨ ਗਏ
ਸੋਗੁ॥ ਸੰਜਮੁ ਰਹੈ ਨ ਬਿਨਸੈ ਸੂਤਾ॥ ਨਾਨਕ ਕਹੈ ਸੋਈ ਅਉਧੂਤਾ ॥੧॥
ਅਸਰਾ ਨਦੀ ਉਪਠੀ ਤਰੈ ॥ ਅਹਿਨਿਸਿ ਸਦਾ ਸਬਦੁ ਲਿਵਿ ਧਰੈ॥
੧. ਹਾ:ਬਾ: ਨੁਸਖੇ ਵਿਚ ਪਾਠ ਗੁਡੀ ਹੈ।
੨. 'ਤਰੈ' ਦੀ ਥਾਂ ਹਾ:ਬਾ: ਨੁਸਖੇ ਵਿਚ ਪਾਠ ‘ਧਰੈ' ਹੈ।
ਉਲਟੈ ਕਵਲੁ ਪਲਟੇ ਪਉਣੁ॥ ਏਉ ਨਿਵਾਰੈ ਆਵਾਗਉਣੁ॥
ਮਨਿ ਪਉਣੁ ਕਉ ਰਾਖੈ ਬੰਧਿ॥ ਲਹੈ ਤ੍ਰਿਬੇਨੀ ਤ੍ਰਿਕੁਟੀ ਸੰਧਿ॥
ਅਪਨੇ ਵਸਿ ਕਰਿ ਰਾਖੈ ਦੂਤਾ॥ ਨਾਨਕੁ ਕਹੈ ਸੋਈ ਅਉਧੂਤਾ॥
ਅੰਕ ੩
ਸਲੋਕੁ॥ ਆਸਣੁ ਸਾਧਿ ਨਿਰਲਮ ਰਹੈ॥ ਪੰਚ ਤਤੁ ਨਿਗ੍ਰਹੁ ਕਰਿ
ਗਹੇ ॥ ਥੋੜੀ ਨਿੰਦ੍ਰ ਅਲਪ ਅਹਾਰੀ॥ ਸਾਧ ਕਾ ਪਿੰਡੁ ਸਦਾ
ਵੀਚਾਰੀ॥ ਜਪ ਤਪ ਸੰਜਮ ਸੁਰਤਿ ਬਚਖਣੁ॥ ਨਾਨਕ ਕਹੈ ਜੋਗ
ਕੇ ਲਛਣ॥ ਜਾ ਬੋਲੈ ਤਾ ਬ੍ਰਹਮ ਗਿਆਨੀ॥ ਅਹਿਨਿਸਿ ਜਾਗੈ ਸੁੰਨਿ
ਧਿਆਨੀ॥ ਸੁੰਨ ਮੰਡਲ ਮਹਿ ਡੋਰੀ ਧਰੈ॥ ਗੁਰਪਰਸਾਦਿ ਕਬਹੂ ਨ
ਮਰੈ॥ ਇਨਿ ਬਿਧਿ ਕੀਚੈ ਗੁਰ ਕੀ ਸੇਵਾ॥ ਜਾਕੇ ਬੰਧੇ ਸਗਲੇ
ਦੇਵਾ॥ਜਿਹਬਾ ਸਾਦੁ ਨ ਦੇਈ ਚਖਣ॥ ਨਾਨਕ ਕਹੈ ਜੇਗ ਕੇ
ਲਛਣ॥ ਤਾਮਿਸਿ ਤ੍ਰਿਸਨਾ ਲੋਭੁ ਨਿਵਾਰੈ॥ ਪੰਚ ਅਗਨਿ ਘਟ
ਭੀਤਰਿ ਜਾਰੇ ॥ ਅਹਿਨਿਸ ਰਹੈ ਗਡੀਰੁ ਚੜਾਇ॥ ਸਹਜਿ ਉਪਜੈ
ਦੁਰਮਤਿ ਜਾਇ॥ ਸਾਧ ਨਿਵਾਜੈ ਬੰਧੈ ਚੋਰਾ॥ ਗੁਰ ਬਿਨੁ ਮੰਤ੍ਰ ਨ
ਜਪੀਐ ਹੋਰਾ॥ ਉਤਮ ਭਲੇ ਤਿਨਾ ਕੇ ਜਖਣ॥ ਨਾਨਕ ਕਹੈ ਜੋਗ
ਕੇ ਲਛਣ॥ ਪੰਚਿ ਇੰਦ੍ਰੀ ਜੋ ਦ੍ਰਿੜੁ ਕਰਿ ਰਾਖੈ॥ ਜਿਹਬਾ ਮੁਖਹੁ
ਅਸਤ ਨ ਭਾਖੈ॥ ਕੋਟ ਕੋਟੰਤੀਰ ਤਤ ਕਾ ਬੇਤਾ॥ ਸੁੰਨ ਮੰਡਲ ਮਹਿ
ਰਾਖੈ ਚੇਤਾ॥ ਸਿੰਚਿ ਪਇਆਲ ਗਗਨ ਸਰੁ ਭਰੇ॥ ਜਾਇ ਤ੍ਰਿਬੇਣੀ
ਮਜਨੁ ਕਰੈ॥ ਪੰਜਿ ਸਤ ਨਉ ਲਗਾ ਰਖਣ॥ ਨਾਨਕ ਕਹੈ ਜੋਗ
ਕੈ ਲਛਣ॥ ਪੂਰਬਿ ਚੜਿ ਪਛਮ ਕਉ ਆਵੈ॥ ਰਵਿ ਸਸਿ ਦੋਊ
ਇਕਤੁ ਮਿਲਾਵੈ॥ ਹਾਟ ਪਟਣ ਕੀ ਚੀਨੈ ਵਾਟ॥ ਤਾ ਫਿਰਿ ਬੂਝੇ
੧. ਹਾ:ਬਾ:ਨੁ: ਵਿਚ ਪਾਠ 'ਨਿਰਾਲਮ' ਹੈ ਜੋ ਸ਼ੁੱਧ ਪ੍ਰਤੀਤ ਹੁੰਦਾ ਹੈ।
੨. ਹਾ:ਬਾ:ਨੁਸਖੇ ਵਿਚ ਪਾਠ 'ਗਹੈ' ਹੈ ਜੋ ਸ਼ੁੱਧ ਪ੍ਰਤੀਤ ਹੁੰਦਾ ਹੈ।
੩. ਹਾ:ਬਾ:ਨੁ: ਵਿਚ ਪਾਠ 'ਨਿੰਦ੍ਰਾ' ਹੈ ਜੇ ਸ਼ੁੱਧ ਪ੍ਰਤੀਤ ਹੁੰਦਾ ਹੈ।
੪. ਹਾ:ਬਾ:ਨੁ: ਵਿਚ ਪਾਠ 'ਨਿੰਦਾ' ਹੈ ਜੇ ਸ਼ੁੱਧ ਪ੍ਰਤੀਤ ਹੁੰਦਾ ਹੈ।
ਅਵਘਟ ਘਾਟਿ॥ ਨਉ ਖੰਡ ਦੇਖੈ ਪੂਰਬ ਪਛਮ ਉਤਰ ਦਖਣ॥
ਨਾਨਕ ਕਹੈ ਜੰਗ ਕੇ ਲਛਣ॥੨੦॥ ਇਹ ਤਨ ਭਾਂਡਾ ਸੁਰਤਿ ਕਰਿ
ਦੂਧੁ॥ ਤਿਸੁ ਪਾਈਐ ਸਚੁ ਸਮਾਇਣੁ ਸੂਧੁ॥ ਜੁਗਤਿ ਜਤਨੁ ਕਰਿ
ਸਹਜਿ ਜਮਾਵੈ॥ ਜੁਗਤਿ ਵਿਹੂਣਾ ਵਿਤ ਇਕਵੈ ਜਾਵੈ॥ ਗਿਆਨੁ
ਮਧਾਣਾ ਨੇਤ੍ਰਾ ਨਾਉ॥ ਇਨਿ ਬਿਧਿ ਜਪੀਐ ਕੇਵਲ ਨਾਉ॥ ਰੋਲਿ
ਬਿਰੋਲਿ ਕਢਿ ਲੀਜੈ ਮਖਣੁ॥ ਨਾਨਕੁ ਕਹੈ ਜੋਗੀ ਕੈ ਲਛਣੁ॥
ਅੰਕ ੪
ਸਲੋਕੁ॥ ਸੋ ਬੈਰਾਗੀ ਜੋ ਬੈ ਮਹਿ ਆਵੈ॥ ਸਿਵ ਕੈ ਆਗੈ ਸਕਤਿ
ਨਿਵਾਵੈ॥ ਸਿਉ ਸਕਤੀ ਕੇ ਕਰਮ ਕਰੈ॥ ਅਜਰੁ ਵਸਤੁ ਅਗੋਚਰ
ਜਰੈ॥ ਐਸਾ ਅਉਖਦੁ ਖਾਹਿ ਗਵਾਰਾ॥ ਜਿਤੁ ਖਾਧੈ ਤੇਰੈ ਮਿਟਹਿ
ਬਿਕਾਰਾ॥ ਜਿਸੁ ਤਾਮਸ ਤਿਸਨਾ ਹਉਮੈ ਤਿਆਗੀ॥ ਨਾਨਕ ਕਹੈ
ਸੋਈ ਬੈਰਾਗੀ॥ ਪਰਚੈ ਕੈ ਘਰਿ ਰਹੈ ਓਦਾਸੁ॥ ਅਰਚੇ ਕੈ ਘਰਿ
ਕਰੈ ਨਿਵਾਸੁ॥ ਉਦਰ ਕੈ ਸਬਦਿ ਬਿਲਾਈ ਭਾਗੀ॥ ਨਾਨਕ ਕਹੈ
ਸੋਈ ਬੈਰਾਗੀ॥ ਸੋ ਬੈਰਾਗੀ ਜੋ ਸੰਤੋਖ ਮਹਿ ਆਵੈ॥ ਉਲਟੇ ਪਉਣੁ
ਸਹਿਜਿ ਸਮਾਵੈ॥ ਪੰਚਿ ਚੋਰ ਕਉ ਵਸਗਤਿ ਕਰੈ॥ ਸੋ ਬੈਰਾਗੀ
ਸਿਉ ਊਪਰਿ ਚੜੈ॥ ਅਵਗਤਿ ਤਿਆਗਿ ਏਕ ਲਿਵਲਾਗੀ॥
ਨਾਨਕ ਕਹੈ ਸੋਈ ਬੈਰਾਗੀ॥੨੫॥ ਸੋ ਬੈਰਾਗੀ ਜੇ ਬੈਰਾਗ ਮਹਿ
ਆਵੈ॥ ਸਾਸਿ ਸਾਸਿ ਹਰਿ ਨਾਮੁ ਧਿਆਵੈ॥ ਸਹਜੇ ਆਸਣਿ ਕਰੈ
ਚੇਤਾ॥ ਸੋ ਬੈਰਾਗੀ ਤਤ ਕਾ ਬੇਤਾ॥ ਨੀਦ ਨਿਵਾਰੀ ਸੁੰਨ ਮਹਿ
ਜਾਗੀ॥ ਨਾਨਕ ਕਹੈ ਸੋਈ ਬੈਰਾਗੀ॥੧॥ ਸੋ ਬੈਰਾਗੀ ਜੋ ਮਾਰੈ
ਬਿੰਦੁ॥ ਗੁਰੁ ਪ੍ਰਸਾਦਿ ਪਾਵੇ ਬ੍ਰਹਮੰਡ॥ ਸੁੰਨ ਗਿਆਨ ਰਹੈ ਅਖੰਡ॥
ਨਉ ਦਰਵਾਜੇ ਰਾਖੈ ਬੰਧਿ॥ ਦਸਵੈ ਖੇਲੈ ਅਨਹਦੁ ਕੰਦਿ॥
ਦਸਵੈ ਉਪਜੈ ਨ ਹੋਇ ਬਿਨਾਸੁ॥ ਦਸਵੈ ਪਰਿਮ ਪੁਰ* ਕਾ ਵਾਸੁ॥
* ਹਾ:ਬਾ:ਨੁ: 'ਪੁਰ' ਦੀ ਥਾਂ ਪਾਠ 'ਪੁਰਖ' ਹੈ।
ਦਸਮੈ ਪਰਮਿ ਪੁਰਖ ਕਉ ਭੇਦੇ॥ ਸੋ ਬੈਰਾਗੀ ਕਾਲ ਕਉ ਛੇਦੇ॥
ਐਸੀ ਬਿਧਿ ਜੋ ਕਰੇ ਬੈਰਾਗੁ॥ ਨਾਨਕ ਤਾਕਉ ਆਵੈ ਨਿਰਮਲੁ
ਸੁਆਦੁ॥੧॥੨੭॥ ਸੋ ਬੈਰਾਗੀ ਜੋ ਰਹੈ ਨਿਰਬਾਣੁ॥ ਦੁਆਦਸਿ
ਪੀਵੈ ਮਨਿ ਮਸਤਾਨੁ॥ ਗਗਨ ਸਰੋਵਰੁ ਅਨਹਦੁ ਤਾਲੁ॥ ਚਮਕੈ
ਦਾਮਨਿ ਨਿਰਮਲ ਝਾਲ॥ ਬਰਸਹਿ ਅੰਮ੍ਰਿਤੁ ਭੀਗਹਿ ਸੰਤਾ॥
ਨਾਨਕ ਸੋ ਬੈਰਾਗੀ ਜੋ ਗੁਰ ਕੈ ਮੰਤ੍ਰਾ॥੨੮॥
ਅੰਤਕਾ ੫.
(ਸਾਖੀ ੫੧ ਵਿਚੋਂ)
ਅਲਫ ਅਲਹ ਕਉ ਯਾਦ ਕਰਿ ਗਫਲਤ ਮਨਹੁ ਵਿਸਾਰਿ॥
ਸਾਸ ਪਲੇਟੇ ਨਾਮੁ ਬਿਨੁ ਧ੍ਰਿਗੁ ਜੀਵਨ ਸੰਸਾਰਿ॥੧॥
ਬੇ ਬਿਦਾਇਤਿ ਦੂਰਿ ਕਰੁ ਕਦਮ ਸਰੀਅਤਿ ਰਾਖੁ॥
ਸਭਸਿ ਕਿਸੇ ਨੂੰ ਨਿਵਿ ਚਲੁ ਮੰਦਾ ਕਿਸੇ ਨ ਆਖੁ॥੨॥
ਤੇ ਤੋਬਾ ਕਰਿ ਸਿਦਕ ਦਿਲ ਮਤੁ ਤੂ ਪਛੋਤਾਹਿ॥
ਤਨ ਬਿਨਸੈ ਮੁਖ ਗਡੀਐ ਤਬ ਤੂੰ ਕਹਾ ਕਰਾਹਿ॥੩॥
ਸੇ ਸਨਾਇਤਿ ਬਹੁਤ ਕਰਿ ਖਾਲੀ ਸਾਸ ਨ ਕਢ॥
ਹਟਹੁ ਹਟੁ ਵਿਕਾਇਦਿਆ ਬਹੁੜਿ ਨ ਲਹਿਸੈ ਅਢੁ॥੪॥ਆਦਿ
-ਇਤੀ –
੧. ਦੇਖੇ ਪੰਨਾ ੧੮੯ ਫੁਟ ਨੋਟ-੨।
੨. ਇਸ ਵਿਚ ਕਈ ਸਲੋਕ ਰੁਕਨਦੀਨ ਦੇ ਪ੍ਰਸ਼ਨ ਵਾਚੀ ਹਨ, ਕਈ ਉਸ ਦੇ ਆਪਣੇ ਆਸ਼ੇ ਦੇ ਹਨ। ਕਈ ਗੁਰੂ ਜੀ ਦੇ ਉੱਤਰ ਹਨ।