Back ArrowLogo
Info
Profile

ਹੋਇ ਜਾਹਿਗੇ, ਹਮ ਤਿਸਕੀ (ਬੰਦਗੀ ਕਰਹਿਗੇ ਜੋ ਜੀਅ ਲਏਗਾ ਫਿਰਿ ਇਸ ਸੰਸਾਰ ਸੳ) ਕੂੜਾ ਨੇਹੁ ਕਿਆ ਕਰਹਿ?'

ਤਬ ਪੰਡਿਤ ਹੈਰਾਨ ਹੋਇ ਗਇਆ, ਨਮਸਕਾਰੁ ਕੀਤੋਸੁ, ਜੇ ਕੋਈ ਪੂਰਾ ਹੈ: 'ਜੋ ਤੇਰੇ ਆਤਮੇ ਆਉਂਦੀ ਹੈ ਸੋ ਕਰਿ'। ਤਬ ਗੁਰੂ ਬਾਬਾ ਜੀ ਘਰਿ ਆਇਕੈ ਬੈਠ ਰਹਿਆ। ਬੋਲੋ ਵਾਹਿਗੁਰੂ।

੩. ਕੁੜਮਾਈ, ਵਿਆਹ

ਆਗਿਆ ਪਰਮੇਸ਼ਰ ਕੀ ਹੋਈ ਜੋ ਕਿਰਤਿ ਕਛੁ ਨ ਕਰੈ। ਜੇ ਬੈਠੇ ਤਾਂ ਬੈਠਾ ਹੀ ਰਹੈ, ਜਾਂ ਸੋਵੇ ਤਾਂ ਸੋਇਆ ਹੀ ਰਹੈ। ਫ਼ਕੀਰਾਂ ਨਾਲਿ ਮਜਲਸ ਕਰੈ। ਬਾਬਾ ਕਾਲੂ ਹੈਰਾਨ ਹੋਇ ਗਇਆ, ਕਹਿਆ ਸੁ 'ਨਾਨਕ! ਤੂੰ ਇਵੈ ਰਹੈ ਤਾਂ ਕਿ ਹੋਵੈ?

ਜਬ ਗੁਰੂ ਨਾਨਕ ਬਰਸਾਂ ਨਵਾਂ ਕਾ ਹੋਆ ਤਬਿ ਫਿਰਿ (ਤੋਰਕੀ ਪੜ੍ਹਨ ਪਾਇਆ। ਵਤ ਘਰਿ ਬਹਿ ਗਇਆ, ਦਿਲ ਦੀ ਖ਼ਬਰ ਗਲ ਕਿਸੈ ਨਾਲ ਕਰੈ ਨਾਹੀਂ। ਤਬ ਕਾਲੂ ਨੂੰ ਲੋਕਾਂ ਆਖਿਆ 'ਕਾਲੂ! ਇਸਦਾ ਵਿਵਾਹ ਕਰ'। ਤਬ ਕਾਲੂ ਉਠ ਖੜਾ ਹੋਇਆ ਚਿਤਵਨੀ ਕੀਤੀਆਸੁ ਜੋ ਕਿਵੇ ਕੁੜਮਾਈ ਹੋਵੈ। ਤਦ ਮੂਲਾ ਖੱਤ੍ਰੀ ਜਾਤਿ ਚੋਣਾ ਤਿਸਦੇ ਘਰ ਕੁੜਮਾਈ ਹੋਈ।

੧.       ਇਥੇ ਹਾ:ਬਾ:ਨੁ: ਵਿਚ ਸਾਰੀ ਇਬਾਰਤ ਨਹੀਂ ਹੈ, ਫੋਟੋ ਦੇ ਨੁਸਖ਼ੇ ਵਿਚ ਹਾਸ਼ੀਏ ਛਿਜੇ ਹੋਣ ਕਰਕੇ ਅੱਖਰ ਨਹੀਂ ਆਏ। ਇਹ ਪਾਠ-ਬੰਦਗੀ ਕਰਹਿੰਗੇ ਜੋ-ਤੋਂ-ਇਸ ਸੰਸਾਰ ਸਉ-ਖਾਲਸਾ ਕਾਲਜ ਵਾਲੀ ਪੋਥੀ ਤੋਂ ਪਾਏ ਹਨ।

੨.       ਏਥੋਂ ਅੱਗੇ ਵਲੈਤ ਵਾਲੇ ਨੁਸਖੇ ਵਿਚ ਦੋ ਪਤਰੇ ਹੈਨ ਨਹੀਂ, ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਤੋਂ ਦੇ ਪਤਰੇ ਦੀ ਇਬਾਰਤ-ਤੋਰਕੀ ਪੜ੍ਹਨ ਤੋਂ ਓਥੇ ਕਿਛੁ ਨਹੀਂ ਉਜੜਿਆ"-(ਪੰਨਾ ੨੭) ਤਕ ਏਥੇ ਪਾਈ ਹੈ।

੩.       ਪਿਛਲੇਰੀਆਂ ਸਾਖੀਆਂ ਵਿਚ ਵਿਵਾਹ ਸੁਲਤਾਨ ਪੁਰ ਜਾ ਕੇ ਹੋਯਾ ਲਿਖਿਆ ਹੈ। ਪਰ ਭਾਈ ਮਨੀ ਸਿੰਘ ਜੀ ਨੇ ਵਿਆਹ ਇਥੇ ਹੀ ਹੋਇਆ ਦੱਸਿਆ ਹੈ

26 / 221
Previous
Next