Back ArrowLogo
Info
Profile

ਤਾਂ ਗੁਰੂ ਨਾਨਕ ਬੋਲਿਆ, 'ਪਿਤਾ ਜੀ! ਅਸਾਂ ਨਵੇਕਲੀ ਖੇਤੀ ਵਾਹੀ ਹੈ, ਸੋ ਅਸੀਂ ਤਕਰੀਂ ਰਖਦੇ ਹਾਂ, ਅਸਾਂ ਹਲ ਵਾਹਿਆ ਹੈ, ਬੀਉ ਪਾਇਆ ਹੈ, ਵਾੜਿ ਕੀਤੀ ਹੈ, ਅਠੇ ਪਹਿਰ ਖੜੇ ਰਖਦੇ ਹਾਂ"। ਪਿਤਾ ਜੀ ਅਸੀਂ ਆਪਣੀ ਖੇਤ੍ਰੀ ਸੰਭਾਲ ਸੰਘਦੇ ਨਾਹੀਂ ਪਰਾਈ ਦੀ ਸਾਰਿ ਕਿਆ ਜਾਣਹਿ'। ਤਬਿ ਕਾਲੁ ਹੈਰਾਨ ਹੋਇ ਰਹਿਆ। ਆਖਿਆਸੁ, ਵੇਖੋ ਲੋਕੋ ਇਹੁ ਕਿਆ ਆਖਦਾ ਹੈ'। ਤਬਿ ਕਾਲੂ ਆਖਿਆ: 'ਤੈ ਨਵੇਕਲੀ ਖੇਤੀ ਕਦਿ ਵਾਹੀ ਹੈ? ਕਮਲੀਆਂ ਗੱਲਾਂ ਛਡਿ, ਅਗੈ ਅਗੇਰੇ ਪਰ", ਜੇ ਤੁਧੁ ਭਾਵਸੀ, ਤਾਂ ਅਗਲੀ ਫਸਲੀ ਤੈਨੂੰ ਨਵੇਕਲੀ ਖੇਤੀ ਵਾਹਿ ਦੇਸਾਂ ਹੈ। ਦਿਖਾ ਤੂ ਕਿਉ ਕਰਿ ਪਕਾਇ ਖਾਵਿਸੀ । ਤਬ ਗੁਰੂ ਨਾਨਕ ਆਖਿਆ: 'ਪਿਤਾ ਜੀ, ਅਸਾਂ ਖੇਤੀ ਹੁਣਿ ਵਾਹੀ ਹੈ ਅਤੇ ਭਲੀ ਜਮੀ ਹੈ। ਦਿਸਣਿ ਪਾਸਣਿ ਭਲੀ ਹੈ। ਤਬ ਕਾਲੂ ਆਖਿਆ: 'ਬੱਚਾ! ਅਸਾਂ ਤੇਰੀ ਖੇਤੀ ਡਿਠੀ ਕਾਈ ਨਾਹੀ। ਤੂ ਕਿਆ ਆਖਦਾ ਹੈਂ?? ਤਬਿ ਗੁਰੂ ਨਾਨਕ ਆਖਿਆ 'ਪਿਤਾ ਜੀ! ਅਸਾਂ ਏਹੁ ਖੇਤੀ ਵਾਹੀ ਹੈ, ਜੋ ਤੂੰ ਸੁਣੇਗਾ? ਤਬ ਬਾਬੇ ਨਾਨਕ ਇਕੁ ਸਬਦੁ ਉਠਾਇਆ:-

ਰਾਗੁ ਸੋਰਠਿ ਮਹਲਾ ੧ ਘਰੁ ੧॥

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥

ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥

ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥੧॥

ਬਾਬਾ ਮਾਇਆ ਸਾਥਿ ਨ ਹੋਇ॥

ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ਰਹਾਉ॥

੧.       ਹਾ:ਬਾ: ਨੁਸਖੇ ਵਿਚ ਪਾਠ ਤਕੜੀ ਹੈ।

੨.       ਪਾਠਾਂਤ੍ਰ-ਰਹਿੰਦੇ ਹਾਂ।

੩.       ਪਾਠਾਂਤ੍ਰ-ਅਸੀਂ ਆਪਣੀ ਖੇਤੀ ਦੀ ਸਭ ਸੋਝੀ ਰਖਦੇ ਹਾਂ, ਪਰਾਈ ਦੀ ਸਾਰ ਕਿਆ ਜਾਣਦੇ ਹਾਂ।

੪.       'ਅਗੇ ਅਗੇਰੇ ਪਰ ਏਹ ਪਦ ਹਾ:ਬਾ: ਨੁਸਖੇ ਵਿਚ ਨਹੀਂ ਹਨ।

31 / 221
Previous
Next