Back ArrowLogo
Info
Profile

ਮਰਦਾਨਿਆਂ! ਤੈਨੂੰ ਜਾਂਦੈ ਹੀ ਨਾਲਿ ਕੋਈ ਹਿੰਦੂ ਕੋਈ ਮੁਸਲਮਾਨ ਜੋ ਕੋਈ ਆਇ ਮੁਹਿ ਲਗੇਗਾ, ਸੋਈ ਆਇ ਪੈਰੀ ਪਵੈਗਾ। ਛਤੀਹ ਅੰਮ੍ਰਿਤ੍ਰ ਆਣਿ ਆਗੇ ਰਾਖਨਿਗੇ। ਕੋਈ ਰੁਪਯੇ ਪਯੀਏ ਆਣਿ ਰਖਨਿਗੇ, ਕੋਈ ਆਣਿ ਪਰਕਾਲੇ ਰਖਨਿਗੈ, ਕੋਈ ਪੁਛਸੀਆ ਭੀ ਨਾਹੀਂ, ਜੇ ਤੂੰ ਕਿਥੋਂ ਆਇਆ ਹੈਂ? ਕਿਸਦਾ ਆਦਮੀ ਹੈਂ? ਜੋ ਕੋਈ ਆਇ ਮੁਹਿ ਲਾਗੈਗਾ ਸੋਈ ਆਖੈਗਾ- ਜੋ ਮੈਂ ਆਪਣਾ ਸਰਵਸੁ ਆਣਿ ਅਗੇ ਰਖਾ-। ਆਖਨਿਗੇ, ਜੋ ਅਸੀਂ ਨਿਹਾਲੁ ਹੋਏ, ਜੋ ਅਸਾਨੂੰ ਇਹ ਦੀਦਾਰੁ ਹੋਆ-'।

ਬਾਬੇ ਦੀ ਖੁਸ਼ੀ ਹੋਈ, ਮਰਦਾਨਾ ਇਕ ਦਿਨਿ ਸਹਰ ਨੂੰ ਭੇਜਿਆ। ਭੇਜਦਿਆਂ ਨਾਲਿ ਪੂਜਾ ਬਹੁਤੁ ਲਾਗੀ। ਜਾਂ ਗਇਆ, ਤਾਂ ਸਾਰਾ ਸਹਰੁ ਆਇ ਪੈਰੀ ਪਇਆ। ਜਾਂ ਗਇਆ, ਤਾ ਪੰਜੀਹੈ ਕਪੜੈ ਪੰਡਿ ਬੰਨਿਕੈ ਲੈ ਆਇਆ। ਬਾਬਾ ਹਸਦਾ ਹਸਦਾ ਨਿਲੇਟੁ ਹੋਆ। ਬਾਬੇ ਪਾਸਿ ਮਰਦਾਨਾ ਕਪੜੇ ਪੰਜੀਹੈ ਲੈ ਆਇਆ। ਬਾਬਾ ਵੇਖੈ, ਤਾਂ ਬੰਨੀ ਪੰਡਿ ਲਈ ਆਂਵਦਾ ਹੈ, ਤਬਿ ਬਾਬੈ ਆਖਿਆ: 'ਮਰਦਾਨਿਆ ਕਿਆ ਆਂਦਾ ਹੀ?” ਤਬਿ ਮਰਦਾਨੈ ਆਖਿਆ: 'ਜੀ ਸਚੇ ਪਾਤਿਸਾਹ! ਤੇਰੇ ਨਾਵੈ ਦਾ ਸਦਕਾ ਸਾਰਾ ਸਹੁਰੁ ਸੇਵਾ ਨੂੰ ਉਠਿ ਖੜਾ ਹੋਆ। ਜੀਉ ਪਾਤਿਸਾਹ, ਮੈਂ ਆਖਿਆ: ਜੋ- ਇਹ ਵਸਤੁ ਕਪੜੇ ਬਾਬੇ ਪਾਸਿ ਲੈ ਜਾਵਾਂ-'। ਤਿਬਿ* ਗੁਰੂ ਬੋਲਿਆ: 'ਮਰਦਾਨਿਆਂ! ਆਂਦੋ, ਭਲਾ ਕੀਤੋ, ਪਰ ਏਹ ਅਸਾਡੇ ਕਿਤੇ ਕੰਮਿ ਨਾਂਹੀ'। ਤਬਿ ਮਰਦਾਨੇ ਆਖਿਆ: 'ਜੀਉ ਪਾਤਿਸਾਹ, ਕਿ ਕਰੀ?' ਤਬਿ ਬਾਬੇ ਆਖਿਆ: 'ਸੁਟਿ ਘਤੁ'। ਤਾਂ ਮਰਦਾਨੇ ਸਭਿ ਵਸਤੂ ਸਟਿ ਘਤੀਆ, ਪੰਡਿ ਸਾਰੀ। ਓਥਹੁ ਰਵੇਦੇ ਰਹੇ। ਤਬਿ ਮਰਦਾਨੇ ਆਖਿਆ, ਅਰਜ ਕੀਤੀ, ਆਖਿਓਸੁ: ਜੀਉ ਪਾਤਿਸਾਹੁ, ਇਹੁ ਜੋ ਕੋਈ ਤੇਰੇ ਨਾਉ ਦਾ ਸਦਕਾ

੧.       ਮੁਰਾਦ ਅੰਮ੍ਰਿਤ ਤੋਂ ਹੈ।

੨.       ਵਲੈਤ ਪੁਜੇ ਨੁਸਖੇ ਵਿਚ ਏਥੇ 'ਪਯੀਏ' ਪਾਠ ਰੁਪਏ ਦੇ ਨਾਲ ਹੈ, ਇਸ ਪਦ ਦੀ ਮੁਰਾਦ ਗਾਲਬਨ ਪੰਜੀਹੇ' ਤੋਂ ਹੈ ਜੋ ਰੁਪਏ ਦਾ ਹੀ ਨਾਮ ਹੈ।

੩.       ਮੁਰਾਦ ਹੈ-ਤਬਿ'।

51 / 221
Previous
Next