੫. ਪਟਿਆਲੇ ਦਾ ਰਾਜ ਘਰਾਣਾ
ਫੂਲ ਦੇ ਚਲਾਣੇ ਤੋਂ ਪਿੱਛੋਂ ਉਸ ਦਾ ਵੱਡਾ ਪੁੱਤਰ ਤਲੋਕ ਸਿੰਘ ਚੌਧਰੀ ਹੋਇਆ ਤੇ ਛੋਟਾ ਰਾਮ ਸਿੰਘ, ਜੋ ਸੰ. ੧੭੧੯ ਨੂੰ ਉਤਪਨ ਹੋਇਆ ਸੀ, ਸਰਦਾਰ ਬਣਿਆ। ਇਹ ਖਾਨਦਾਨ ਪਟਿਆਲਾ ਦਾ ਵਡੱਕਾ ਹੋਇਆ ਹੈ। ਇਸ ਨੇ ਆਪਣੇ ਬਾਹੂਬਲ ਨਾਲ ਐਸ਼ਵਰਜ ਪ੍ਰਾਪਤ ਕੀਤਾ। ਪਟਯਾਲੇ ਦੇ ਰਾਜਿਆਂ ਦੇ ਇਤਹਾਸ ਤੇ ਪੰਜਾਬ ਦੇ ਰਾਜਿਆਂ ਦੇ ਇਤਹਾਸ ਵਿੱਚ ਲਿਖਿਆ ਹੈ ਕਿ ਸਰਦਾਰ ਰਾਮ ਸਿੰਘ ਤੇ ਚੌਧਰੀ ਤਲੋਕ ਸਿੰਘ ਨੇ ਆਪਣੇ ਵਡੇ ਰੂਪਚੰਦ ਦੀ ਯਾਦਗਾਰ ਵਿੱਚ ਪਿੰਡ ਭਾਈ ਰੂਪਾ ਦੀ ਨੀਉਂ ੧੮੪੭ ਬਿ. ਵਿੱਚ ਰੱਖੀ। ਇਸ ਕਰ ਕੇ ਇਸ ਪਿੰਡ ਵਿੱਚ ਇਨ੍ਹਾਂ ਦੋਨਾਂ ਭਰਾਵਾਂ ਦਾ ਹਿੱਸਾ ਬਰਾਬਰ ਸੀ। ਆਪਸ ਵਿੱਚ ਝਗੜਾ ਹੋ ਜਾਣ ਦੇ ਕਾਰਨ ਸਰਦਾਰ ਰਾਮ ਸਿੰਘ ਨੇ ਇਹ ਪਿੰਡ ਆਪਣੇ ਵਡੇ ਭਰਾ ਤਲੋਕ ਸਿੰਘ ਦੇ ਕਬਜ਼ੇ ਵਿੱਚ ਰਹਿਣ ਦਿੱਤਾ। ਇਸ ਕਰ ਕੇ ਇਹ ਪਿੰਡ ਹੁਣ ਰਿਆਸਤ ਨਾਭੇ ਵਿੱਚ ਹੈ। ਕਿੰਤੂ ਇਹ ਗੱਲ ਗ਼ਲਤ ਮਲੂਮ ਹੁੰਦੀ ਹੈ, ਕਿਉਂਕਿ ੧੬੮੮ ਬਿ. ਨੂੰ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ਡਰੋਲੀ