ਸਰਦਾਰ ਰਾਮ ਸਿੰਘ ਦਾ ਪੁਰਾਣਾ ਦੋਸਤ ਚੰਨਣ ਸਿੰਘ ਰਹਿੰਦਾ ਸੀ। ਓਹਦੀ ਰਾਹੀਂ ਇਸ ਇਲਾਕੇ ਦਾ ਇੱਕ ਵੱਡਾ ਤਕੜਾ ਜੰਗਲ ਆਬਾਦ ਕਰਨ ਦੀ ਸਨਦ ਲੈ ਲਈ ਤੇ ਥੋੜ੍ਹਾ ਜਿਹਾ ਇਸ ਇਲਾਕੇ ਦਾ ਮਾਮਲਾ ਵੀ ਸਰਹਿੰਦ ਦੇ ਹਾਕਮ ਨੂੰ ਦੇਂਦਾ ਰਿਹਾ। ਰੱਬ ਦੇ ਰੰਗ ਕਿਸੇ ਕਾਰਨ ਤੋਂ ਦੋਨਾਂ ਭਰਾਵਾਂ ਵਿੱਚ ਅਣਬਣ ਹੋ ਗਈ। ਸਰਦਾਰ ਰਾਮ ਸਿੰਘ ਆਪਣੇ ਸਹੁਰੇ ਪਿੰਡ ਢਿਆਲੀ ਜਾ ਕੇ ਵੱਸਿਆ। ਉਕਤ ਸਰਦਾਰ ਸਾਹਿਬ ਦੀ ਸ਼ਾਦੀ ਨਾਨੂ ਸਿੰਘ ਭੁੱਲਰ ਦੀ ਲੜਕੀ ਸਾਹਿਬ ਕੌਰ ਨਾਲ ਹੋਈ, ਜੋ ਅਸਲ ਵਸਨੀਕ ਪਿੰਡ ਘਨਸ ਦਾ ਸੀ ਤੇ ਢਿਆਲੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਸਰਦਾਰ ਰਾਮ ਸਿੰਘ ਨੇ ਆਪਣਾ ਫਰਜ਼ ਸਮਝ ਰੱਖਿਆ ਸੀ ਕਿ ਜੇ ਕੋਈ ਚੋਰ ਜਾਂ ਡਾਕੂ ਲੋਕਾਂ ਦਾ ਮਾਲ ਅਸਬਾਬ ਜ਼ੋਰ ਦੇ ਧੱਕੇ ਨਾਲ ਖੋਹ ਕੇ ਲੈ ਜਾਏ, ਤਦ ਇਹ ਜਾ ਕੇ ਉਹਦੇ ਨਾਲ ਟਾਕਰਾ ਕਰ ਕੇ ਸਾਰਾ ਮਾਲ ਅਸਲ ਮਾਲਕਾਂ ਨੂੰ ਲਿਆ ਦਿੱਤਾ ਕਰਦਾ ਸੀ। ਇਸ ਕਰ ਕੇ ਇਸ ਦੀ ਸਾਰੇ ਇਲਾਕੇ ਵਿੱਚ ਪ੍ਰਸੰਸਾ ਹੋਣ ਲਗੀ ਤੇ ਇਸ ਨੂੰ ਹਰ ਇੱਕ ਨਿੱਕਾ ਵੱਡਾ ਦੇਸ਼ ਰਖਯਕ ਸਮਝਣ ਲਗ ਪਿਆ।
੧੭੬੮ ਬਿਕ੍ਰਮੀ ਨੂੰ ਇਸ ਨੇ ਇੱਕ ਪਿੰਡ ਰਾਮਪੁਰ ਵਸਾਇਆ ਤੇ ਉਸ ਵਿੱਚ ਰਹਿਣ ਲੱਗਾ। ਇਸ ਇਲਾਕੇ ਦੀ ਜੋ ਸਨਦ ਸਰਦਾਰ ਰਾਮ ਸਿੰਘ ਨੂੰ ਮਿਲੀ ਸੀ, ਉਸ ਦੇ ਵਿੱਚ ਚੈਨ ਸਿੰਘ ਨੇ ਆਪਣਾ ਨਾਮ ਭੀ ਲਿਖਾ ਲਿਆ ਸੀ। ਹੁਣ ਜਦ ਇਸ ਇਲਾਕੇ ਤੋਂ ਸੁਦਾਰ ਰਾਮ ਸਿੰਘ ਨੂੰ ਕਾਫੀ ਆਮਦਨ ਹੋਂਦੀ ਵੇਖੀ, ਤਦ ਚੈਨ ਸਿੰਘ ਨੇ ਸ੍ਰ: ਰਾਮ ਸਿੰਘ ਤੋਂ ਆਮਦਨੀ ਦਾ ਹਿੱਸਾ ਮੰਗਿਆ। ਸ੍ਰ: ਸਾਹਿਬ ਨੇ ਕਿਹਾ ਕਿ ਇਹ ਜੋ ਕੁਝ ਕੀਤਾ ਹੈ ਅਸਾਂ ਆਪਣੇ ਪ੍ਰੀਸ਼ਰਮ ਨਾਲ ਕੀਤਾ ਹੈ। ਇਸ ਵਿੱਚ ਤੇਰਾ ਕੋਈ ਹੱਕ ਨਹੀਂ। ਇਹ ਗੱਲ ਸੁਣ ਚੈਨ ਸਿੰਘ ਗੁੱਸੇ ਹੋ ਸਨਦ ਮਨਸੂਖ ਕਰਾਣ ਵਾਸਤੇ ਤਯਾਰ ਹੋ ਗਿਆ, ਜਿਸ ਤੋਂ ਇਨ੍ਹਾਂ ਦੋਹਾਂ ਦੀ ਆਪੋ ਵਿੱਚ ਅਣਬਣ ਹੋ ਗਈ। ਸਬੱਬ ਨਾਲ ਚੈਨ ਸਿੰਘ ਸਰਹੰਦ ਦੇ ਸੂਬੇ ਵਲੋਂ ਫਰੀਦਕੋਟ ਦੇ ਇਲਾਕੇ ਵਿੱਚ ਮਾਲ ਗੁਜ਼ਾਰੀ ਦਾ ਰੁਪਯਾ ਲੈਣ ਗਿਆ ਹੋਇਆ ਸੀ। ਜਦ ਉਹ ਉੱਥੋਂ ਰੁਪਯਾ ਲੈ ਕੇ ਚਲਿਆ ਤਦ ਡਾਕੂਆਂ ਨੇ ਆ ਘੇਰਿਆ, ਚੈਨ ਸਿੰਘ ਮਾਰਿਆ ਗਿਆ। ਕਈ ਆਦਮੀਆਂ ਨੇ ਇਹ ਗੱਲ ਧਮਾ ਦਿੱਤੀ ਕਿ ਸੁਦਾਰ ਰਾਮ ਸਿੰਘ ਨੇ ਇਸ ਨੂੰ ਮਰਵਾ ਦਿੱਤਾ ਹੈ। ਇਸ ਕਰ ਕੇ ਚੈਨ ਸਿੰਘ ਦੇ ਲੜਕੇ ਉਗਰ ਸੈਨ ਤੇ ਬੀਰੋ ਬਦਲਾ ਲੈਣ ਵਾਸਤੇ ਤਯਾਰ ਹੋਏ। ਜਦ ੧੭੧੧ ਬਿਕੁਮੀ ਮੁਤਾਬਕ ੧੭੧੪ ਈਸਵੀ ਨੂੰ ਸਰਦਾਰ ਰਾਮ ਸਿੰਘ ਮਾਲੇਰਕੋਟਲੇ ਗਿਆ ਹੋਇਆ ਵਾਪਸ ਆ ਰਿਹਾ ਸੀ, ਤਦ ਇਨ੍ਹਾਂ ਧੋਖਾ ਦੇ ਕੇ ਮਾਰ ਦਿੱਤਾ।
੬. ਆਲਾ ਸਿੰਘ ਦੀ ਤਰੱਕੀ
ਸਰਦਾਰ ਰਾਮ ਸਿੰਘ ਦੇ ਛੇ ਪੁੱਤਰ ਸਨ: ਦੁੱਨਾ ਸਿੰਘ, ਸਭਾ ਸਿੰਘ, ਆਲਾ ਸਿੰਘ, ਬਖਤਾਵਰ ਸਿੰਘ, ਲੱਧਾ ਸਿੰਘ, ਬੁੱਢਾ ਸਿੰਘ। ਇਨਾਂ ਵਿੱਚੋਂ ਆਲਾ ਸਿੰਘ ਹਰ ਤਰ੍ਹਾਂ ਪ੍ਰਤਾਪੀ ਤੇ ਐਸਵਰਜਵਾਨ ਤੇ ਭਾਗਵਾਨ ਸੀ। ਇਹ ੧੭੪੮ ਬਿਕ੍ਰਮੀ ਵਿੱਚ ਜਨਮਿਆ ੨੩ ਸਾਲ ਦੀ ਆਯੂ ਵਿੱਚ ਆਪਣੇ ਪਿਤਾ ਦਾ ਜਾਨਸ਼ੀਨ ਹੋਇਆ। ਭਾਈ ਦਿਆਲ ਦਾਸ, ਭਾਈ ਚਰਨਦਾਸ ਤੇ ਮੂਲ ਚੰਦ ਜੋ ਕਰਨੀ ਵਾਲੇ ਸੰਤ ਹੋਏ ਹਨ, ਇਹਨਾਂ ਦੇ ਨਾਲ ਇਨ੍ਹਾਂ ਦਾ ਬੜਾ ਮੇਲ ਸੀ ਤੇ ਭਾਈ ਗੁਰਬਖ਼ਸ਼ ਸਿੰਘ ਜੋ ਭਾਈ ਭਗਤੂ ਦੇ ਖਾਨਦਾਨ ਵਿੱਚੋਂ ਬੜੇ ਪਹੁੰਚ ਵਾਲੇ ਹੋਏ ਹਨ, ਇਹਨਾਂ ਦੇ ਨਾਲ ਸਰਦਾਰ ਆਲਾ ਸਿੰਘ ਦਾ ਬਹੁਤ ਮੇਲ ਗੇਲ ਸੀ ਤੇ ਹਰ ਇੱਕ ਲੜਾਈ ਵਿੱਚ ਓਹ ਇਹਦੇ ਨਾਲ ਰਹਿੰਦੇ ਸਨ।
੧੭੮੯ ਬਿਕ੍ਰਮੀ ਨੂੰ ਜਦ ਪੰਥ ਖਾਲਸਾ ਮਾਲਵੇ ਵਿੱਚ ਠੀਕਰੀ ਵਾਲੇ ਬਹੁਤ ਦਿਨਾਂ ਤਕ ਬਿਸਰਾਮ ਕੀਤਾ, ਤਦ ਸਰਦਾਰ ਆਲਾ ਸਿੰਘ ਨੇ ਆਪਣੇ ਭਰਾ ਸਮੇਤ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ, ਜਿੱਥੇ ਇੱਕ ਖੂਹ ਸਾਤ ਬਢਾ ਪੰਥ ਦੇ ਪਾਣੀ ਪੀਣ ਵਾਸਤੇ ਤਯਾਰ ਕਰਵਾਇਆ। ਜਿਸ ਦਰਖਤ ਦੇ ਹੇਠ ਇਨ੍ਹਾਂ ਅੰਮ੍ਰਿਤ ਛਕਿਆ ਤੇ ਨਵਾਬ ਕਪੂਰ ਸਿੰਘ ਬੈਠਾ ਕਰਦੇ ਸਨ, ਉਹ ਦਰਖਤ ਹੁਣ ਤਕ ਮੌਜੂਦ ਤੇ ਲੋਕੀਂ ਉਹਦੀ ਪੂਜਾ ਕਰਦੇ ਹਨ।