Back ArrowLogo
Info
Profile

੧੦. ਮੁਹੰਮਦ ਸ਼ਾਹ ਦਾ ਫੁਰਮਾਨ (ਸ੍ਰ: ਆਲਾ ਸਿੰਘ ਦੇ ਨਾਮ)

੧੭੮੧ ਬਿਕ੍ਰਮੀ ਮੁਤਾਬਕ ੧੭੨੫ ਈਸਵੀ ਨੂੰ ਮੁਹੰਮਦ ਸ਼ਾਹ ਦਿੱਲੀ ਦੇ ਬਾਦਸ਼ਾਹ ਵਲੋਂ ਇੱਕ ਹੁਕਮਨਾਮਾ ਅਮੀਨ ਖਾਂ ਵਜ਼ੀਰ ਦੇ ਲੜਕੇ ਕਮਰਦੀਨ ਦੀ ਰਾਹੀਂ ਸਰਦਾਰ ਆਲਾ ਸਿੰਘ ਨੇ ਆਪਣੀ ਪਕਿਆਈ ਲਈ ਦਿਲੀ ਦਰਬਾਰ ਵਲੋਂ ਪ੍ਰਾਪਤ ਕੀਤਾ, ਜਿਸ ਵਿੱਚ ਲਿਖਿਆ ਸੀ ਕਿ ਤੁਸਾਂ ਸ਼ਹਿਰਾਂ ਦੇ ਆਬਾਦ ਕਰਨ ਦੀ ਜੋ ਸੇਵਾ ਕੀਤੀ ਹੈ, ਓਹਨੂੰ ਵੇਖ ਕੇ ਅਸੀਂ ਬੜੇ ਖ਼ੁਸ਼ ਹੋਏ ਹਾਂ ਤੇ ਇਸੇ ਤਰ੍ਹਾਂ ਦੇ ਤੁਹਾਡੇ ਕੰਮ ਵੇਖ ਕੇ ਰਾਜੇ ਦਾ ਖਤਾਬ ਵੀ ਦਿੱਤਾ ਜਾਵੇਗਾ। ਇਹ ਹੁਕਮਨਾਮਾ ਰਮਜ਼ਾਨ ੧੧੩੭ ਹਿਜ਼ਰੀ ਨੂੰ ਨਵਾਬ ਮੀਰ ਮੰਨੂੰ ਵਲਦ ਕਮਰ ਦੀਨ ਤੇ ਸਮੀ ਅਯਾਰ ਖਾਂ ਦੇ ਹੱਥ ਸਰਹੰਦ ਦੇ ਮੁਕਾਮ ਤੇ ਮਹਾਰਾਜਾ ਆਲਾ ਸਿੰਘ* ਨੂੰ ਦਿੱਤਾ ਗਿਆ।

੧੧. ਪਿੰਡ ਨੀਮਾਂ ਦਾ ਜਿਤਾਣਾ

ਓਸ ਜ਼ਮਾਨੇ ਵਿੱਚ ਸੋਧੇ ਖਾਂ ਨਵਾਂ ਮੁਸਲਮਾਨ ਹੋਇਆ ਜੋ ਬਰਨਾਲੇ ਦੇ ਪਾਸ ਨੀਮਾਂ ਪਿੰਡ ਵਿੱਚ ਵਸਦਾ ਸੀ। ਇਹ ਤਿੰਨ ਸੌ ਸਵਾਰ ਤੇ ਪਿਆਦੇ ਆਪਣੇ ਨਾਲ ਰੱਖ ਕੇ ਹਿੰਦੂਆਂ ਦੇ ਪਿੰਡ ਉਜਾੜਦਾ ਰਹਿੰਦਾ ਸੀ। ਇਸ ਨੂੰ ਆਪਣੇ ਭਣਵੱਯੇ ਰਾਏ ਕਲਹਾ ਰਈਸ ਰਾਏਕੋਟ ਦਾ ਬਹੁਤ ਘੁਮੰਡ ਸੀ। ਕਈ ਵੇਰ ਸ੍ਰਦਾਰ ਆਲਾ ਸਿੰਘ ਤੇ ਸੋਧੇ ਖਾਂ ਦੇ ਵਿਚਕਾਰ ਮਾਮੂਲੀ ਜਿਹੀ ਝੜਪਾਂ ਹੁੰਦੀਆਂ ਰਹੀਆਂ, ਕਿੰਤੂ ਦੋਹਾਂ ਵਿੱਚ ਕੋਈ ਇੱਕ ਦੂਜੇ ਨੂੰ ਜਿੱਤ ਨਹੀਂ ਸਕਿਆ।

੧੭੮੭ ਬਿਕ੍ਰਮੀ ਵਿੱਚ ਸੋਧੇ ਖਾਂ ਮਰ ਗਿਆ। ਓਸ ਦਾ ਲੈਪਾਲਕ ਲਗਾਹੀਆਂ ਖਾਂ ਜੋ ਹਿੰਦੂ ਤੋਂ ਮੁਸਲਮਾਨ ਹੋਇਆ ਸੀ, ਸੋਧੇ ਖਾਂ ਦੀ ਜਾਏਦਾਦ ਨਾ ਮਿਲਣ ਦੇ ਕਾਰਨ ਸਰਦਾਰ ਆਲਾ ਸਿੰਘ ਦੀ ਪਨਾਹ ਵਿੱਚ ਆ ਗਿਆ ਤੇ ਇਨ੍ਹਾਂ ਦੀ ਨੌਕਰੀ ਕਰ ਲਈ। ਸਮਾਂ ਪਾ ਕੇ ਸ੍ਰਦਾਰ ਆਲਾ ਸਿੰਘ ਦੇ ਸਪੁੱਤ੍ਰ ਸਰਦੂਲ ਸਿੰਘ ਤੇ ਕੰਵਰ ਲਾਲ ਸਿੰਘ ਨੂੰ ਨਾਲ ਚੜ੍ਹਾ ਕੇ ਲੈ ਗਿਆ। ਇੱਕ ਭਾਰੀ ਲੜਾਈ ਹੋਈ, ਜਿਸ ਵਿੱਚ ਬਹੁਤ ਸਾਰੇ ਆਦਮੀ ਫਟੜ ਹੋਏ ਤੇ ਕੰਵਰ ਸਾਹਿਬ ਜਿਤ ਗਏ। ਨੀਮੇ ਨੂੰ ਉਜਾੜ ਕੇ ਓਹਦਾ ਮਾਲਮਤਾ ਤੇ ਅਸਬਾਬ ਚੱਕ ਕੇ ਘਰ ਨੂੰ ਲੈ ਆਏ। ਹੁਣ ਓਸ ਪਿੰਡ ਦੇ ਖੰਡਰ ਪਏ ਹੋਏ ਹਨ।

੧੨. ਰੰਘੜ ਰਾਜਪੂਤ ਨਵੇਂ ਹੋਏ ਮੁਸਲਮਾਨਾਂ ਦਾ ਜਹਾਦ

ਸੋਧੇ ਖਾਂ ਦੇ ਪੁੱਤਰ ਆਪਣੇ ਫੁਫੜ ਰਾਏ ਕਲਹਾ ਦੇ ਪਾਸ ਚਲੇ ਗਏ ਤੇ ਆਪਣੀ ਸਹਾਇਤਾ ਵਿੱਚ ਰੋਏ ਪਿੱਟੇ, ਜਿਸ ਤੋਂ ਇੰਨੇ ਗੁੱਸੇ ਵਿੱਚ ਆ ਕੇ ਜਗਰਾਓਂ ਦੇ ਰਈਸਾਂ ਦੀ ਸਲਾਹ ਨਾਲ ਸ੍ਰਦਾਰ ਆਲਾ ਸਿੰਘ ਦੇ ਵਿਰੁੱਧ ਇੱਕ ਆਮ ਜਹਾਦ ਦਾ ਇਲਾਨ ਕੀਤਾ ਤੇ ਇਸ਼ਤਿਹਾਰ ਕੱਢਿਆ, ਜਿਸ ਵਿੱਚ ਸਾਰੇ ਨਵੇਂ ਮੁਸਲਮਾਨ ਹੋਏ ਹੋਏ ਰੰਘੜ ਮਲਸੀਆਂ ਦਾ ਹਾਕਮ ਦਲੇਲ ਖਾਂ ਹਲਵਾਂ ਵਾਲਾ, ਕੁਤਬ ਖਾਂ ਮਾਲੇਰ ਕੋਟਲੇ ਦੇ ਅਫਗਾਨ ਹਸਨ ਖਾਂ ਭੱਟੀ ਦਵਾਲੀਆਂ ਭਟਨੋਰ, ਤਲਵੰਡੀ, ਜਰਲ, ਝੰਡੂ ਆਦਿਕ ਜਗ੍ਹਾ ਤੋਂ ਇਕੱਠੇ ਹੋ ਕੇ ਨਵਾਬ ਸੱਯਦ ਅਸਦ ਅਲੀ ਖਾਂ ਫੌਜਦਾਰ ਸ਼ਾਹੀ ਜੋ ਜਾਲੰਧਰ ਦਵਾਬਾ ਵਿੱਚ ਨੀਯਤ ਸੀ, ਅੱਗੇ ਕਰ ਕੇ ੫੦ ਹਜ਼ਾਰ ਸਵਾਰ ਤੇ ਪਿਆਦਾ ਨਾਲ ਲੈ ਕੇ ੧੭੮੪ ਬਿਕ੍ਰਮੀ ਨੂੰ ਬਰਨਾਲੇ ਤੇ ਹਮਲਾ ਕਰ ਦਿੱਤਾ। ਦੁਪਹਿਰ ਤਕ ਬੜੀ ਭਯੰਕਰ ਲੜਾਈ ਹੋਈ। ਸਰਦਾਰ ਆਲਾ ਸਿੰਘ ਨੇ ਆਪਣੀ ਸਹਾਇਤਾ ਵਾਸਤੇ ਨਵਾਬ ਕਪੂਰ ਸਿੰਘ ਆਦਿਕ ਖਾਲਸਾ ਦਲਾਂ ਨੂੰ ਸੱਦ ਲਿਆ ਸੀ, ਇਸ ਕਰ ਕੇ ਦੋਨਾਂ ਪਾਸਿਆਂ ਤੋਂ ਘਮਸਾਨ ਦੀ ਲੜਾਈ ਹੋਣ ਲੱਗੀ। ਠੀਕ ਉਸ ਵੇਲੇ ਜਦ ਕਿ ਦੋਨਾਂ ਪਾਸਿਆਂ ਦੇ ਯੋਧੇ ਬੜੀ

-----------------------

*ਮੁਹੰਮਦ ਹਸਨ ਖਾਂ ਵਜ਼ੀਰ ਸਾਹਿਬ ਨੇ ਆਪਣੀ ਤਾਰੀਖ ਵਿੱਚ ਇਸ ਫੁਰਮਾਨ ਦਾ ਮਿਲਣਾ ਸੁ: ਆਲਾ ਸਿੰਘ ਦੀਆਂ ਜਿੱਤਾਂ ਤੇ ਕੀਰਤੀ ਫੈਲਣ ਦੇ ਮਗਰੋਂ ਲਿਖਿਆ ਹੈ ਤੇ ਆਮ ਮੁਸਲਮਾਨਾਂ ਦੇ ਜੰਗ ਨੂੰ ਜੋ ੧੭੮੬ ਬਿਕ੍ਰਮੀ ਮੁਤਾਬਕ ੧੭੨੧ ਈ. ਨੂੰ ਹੋਇਆ ਸੀ, ਲਿਖਿਆ ਹੈ, ਪਰ ਇਹ ਠੀਕ ਨਹੀਂ। ਕਿਉਂਕਿ ਫੁਰਮਾਨ ਨੀਮਾਂ ਦੇ ਰਈਸ ਸੱਦੀ ਖਾਂ ਦੇ ਮਰਨੇ ਤੋਂ ੬ ਸਾਲ ਪਹਿਲਾਂ ਲਿਖਿਆ ਗਿਆ ਸੀ ਤੇ ਮੁਸਲਮਾਨਾਂ ਦਾ ਆਮ ਜਹਾਦ ਫੁਰਮਾਨ ਮਿਲਣ ਤੋਂ ੬ ਬਰਸ ਪਿਛੋਂ ਹੋਣਾ ਸਾਬਤ ਹੈ। ਓਸ ਸਨਦ ਤੋਂ ਜੇ ਰਾਏ ਪੁਰਾਪ ਸਿੰਘ ਰਈਸ ਸਨਾਮ ਦੇ ਘਰ ਮੌਜੂਦ ਹੈ ਜੋ ਕਿ ਓਸ ਜਮਾਨੇ ਵਿੱਚ ਦਿੱਲੀ ਦਰਬਾਰ ਵਿਚ ਨੌਕਰ ਸਨ। ਇਨ੍ਹਾਂ ਦਾ ਆਖ਼ਰੀ ਦੀਵਾਨ ਘਨਯਾ ਲਾਲ ਵਲਦ ਦੀਵਾਨ ਬਿਸੰਬਰ ਦਾਸ ੧੮੧੭ ਬਿਕ੍ਰਮੀ ਨੂੰ ਮੋਇਆ।

14 / 181
Previous
Next