ਸੂਰਮਤਾ ਨਾਲ ਇੱਕ ਦੂਜੇ ਤੇ ਵਾਰ ਕਰ ਰਹੇ ਸਨ, ਅਸਦ ਅਲੀ ਖਾਂ ਜੋ ਇਸ ਜੰਗ ਦਾ ਮੋਢੀ ਸੀ, ਮਾਰਿਆ ਗਿਆ। ਓਹਦੀ ਫੌਜ ਮੈਦਾਨ ਵਿੱਚੋਂ ਨੱਸ ਟੁਰੀ। ਫਿਰ ਕੀ ਸੀ? ਮਲੇਰ ਕੋਟਲਾ ਤੇ ਰਾਏਕੋਟ ਦੀ ਫੌਜ ਵੀ ਅੱਗੇ ਨੱਸ ਪਈ। ਖਾਲਸੇ ਨੇ ਦੂਰ ਤਕ ਵੈਰੀ ਦਾ ਪਿੱਛਾ ਕੀਤਾ ਤੇ ਬੜਾ ਕਾਫੀ ਨੁਕਸਾਨ ਪੁਚਾਇਆ। ਬਹੁਤ ਸਾਰੇ ਮੁਸਲਮਾਨ ਜੋ ਕੈਦ ਵਿੱਚ ਆਏ, ਓਹਨਾਂ ਦਾ ਸਾਰਾ ਸਾਮਾਨ ਸਿੱਖਾਂ ਦੇ ਹੱਥ ਆਇਆ। ਇਹ ਭਾਰੀ ਸ਼ਕਸਤ ਮੁਸਲਮਾਨਾਂ ਨੂੰ ਹੋਈ, ਜਿਸ ਤੋਂ ਸਰਦਾਰ ਆਲਾ ਸਿੰਘ ਦਾ ਨਾਮ ਦੂਰ ਦੂਰ ਤੱਕ ਮਸ਼ਹੂਰ ਹੋ ਗਿਆ। ਇਸ ਲੜਾਈ ਵਿੱਚ ਅਸਦ ਅਲੀ ਖਾਂ ਦਾ ਮਾਰਿਆ ਜਾਣਾ ਮੁਹੰਮਦ ਸ਼ਾਹ ਦਿਲੀ ਦੇ ਬਾਦਸ਼ਾਹ ਨੂੰ ਬੜਾ ਪਸੰਦ ਸੀ। ਕਿਉਂਕਿ ਇਹ ਓਹਨਾਂ ਸੱਯਦਾਂ ਦਾ ਸਾਥੀ ਸੀ, ਜੋ ਮੁਲਕ ਵਿੱਚ ਫਸਾਦ ਮਚਾ ਰਹੇ ਸਨ, ਤੇ ਦਿੱਲੀ ਦੇ ਬਾਦਸ਼ਾਹ ਨੂੰ ਨਾਮਧਰੀਕ ਅੱਗੇ ਰੱਖ ਕੇ ਮਨ ਮੰਨੇ ਹੁਕਮ ਚਲਾਂਦੇ ਸਨ ਤੇ ਇਨ੍ਹਾਂ ਨੇ ਹੀ ਫਰਖਸੀਅਰ ਨੂੰ ਕਤਲ ਕੀਤਾ ਸੀ ਤੇ ਮੁਹੰਮਦ ਸ਼ਾਹ ਨਾਲ ਜੰਗ ਕਰ ਕੇ ਹਾਰ ਖਾਧੀ ਸੀ।
੧੩. ਸਰਦਾਰ ਆਲਾ ਸਿੰਘ ਦਾ ਭੱਟੀਆਂ ਨਾਲ ਜੰਗ
ਸੰਮਤ ੧੭੯੪ ਨੂੰ ਸਰਦਾਰ ਆਲਾ ਸਿੰਘ ਨੇ ਆਪਣੇ ਮੁਢ ਦੇ ਵੈਰੀ ਭੱਟੀਆਂ ਤੇ ਹਮਲਾ ਕੀਤਾ। ਮੁਹੰਮਦ ਅਮੀਨ ਖਾਂ ਭਟਨੇਰ ਵਾਲਾ, ਅਲਾ ਦਾਦ ਖਾਂ, ਅਨਾਇਤ ਖਾਂ, ਵਲਾਇਤ ਖਾਂ ਬਲਾਡਾ ਆਦਿਕ ਜਗ੍ਹਾ ਦੇ ਰਈਸ ਬਾਕਰ ਖਾਂ ਰਈਸ ਹਰਯਾਡ ਆਦਿਕ ਜੋ ਹਿੰਦੂ ਪ੍ਰਜਾ ਨੂੰ ਬੜਾ ਦੁਖ ਦੇਂਦੇ ਸਨ ਤੇ ਹੋਰ ਲਾਗੇ ਦੇ ਮੁਸਲਮਾਨ ਜ਼ਿਮੀਂਦਾਰ ਜੋ ਹਿੰਦੂਆਂ ਨੂੰ ਲੁੱਟ ਮਾਰ ਕਰ ਕੇ ਮੁਸਲਮਾਨ ਕਰਨਾ ਚਾਹੁੰਦੇ ਸਨ, ਇਨ੍ਹਾਂ ਨਾਲ ਕਈ ਇੱਕ ਜੰਗ ਕੀਤੇ। ਦਸ ਵਰ੍ਹਿਆਂ ਤੱਕ ਇਹ ਲੜਾਈ ਹੋਂਦੀ ਰਹੀ। ਕਦੀ ਇੱਕ ਤੇ ਦੂਜੀ ਧਿਰ ਜਿੱਤ ਪ੍ਰਾਪਤ ਕਰਦੀ ਰਹੀ। ਇਹ ਇਲਾਕਾ ਸਰ ਕਰਨਾ ਬੜਾ ਔਖਾ ਕੰਮ ਸੀ। ਘਾਹ ਤੇ ਪਾਣੀ ਨਹੀਂ ਮਿਲਦਾ ਸੀ ਤੇ ਇਸ ਇਲਾਕੇ ਦੀ ਵੱਸੋਂ ਵੀ ਬੜੀ ਲੜਾਕੀ ਸੀ। ਕਿੰਤੂ ਤਦ ਵੀ ਸਰਦਾਰ ਆਲਾ ਸਿੰਘ ਨੇ ਹਿੰਦੂ ਪਰਜਾ ਨੂੰ ਮੁਸਲਮਾਨ ਦੇ ਜ਼ੁਲਮ ਤੋਂ ਬਚਾਈ ਰੱਖਿਆ ਤੇ ਬਹੁਤ ਸਾਰਾ ਇਲਾਕਾ ਜਿਸ ਨੂੰ ਨੀਲੀ ਦਾ ਇਲਾਕਾ ਕਹਿੰਦੇ ਹਨ, ਭੱਟੀਆਂ ਤੋਂ ਖੋਹ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ।
੧੪. ਰਾਏ ਕਲਹਾ ਨੂੰ ਭਾਂਜ
ਸੰਮਤ ੧੭੯੯ ਬਿਕ੍ਰਮੀ ਦੇ ਨਵਾਬ ਅਲੀ ਮੁਹੰਮਦ ਖਾਂ ਰੁਹੇਲੇ ਸਰਹੰਦ ਦੇ ਸੂਬੇਦਾਰ ਨੇ ਰਾਇ ਕਲਹਾ ਰਈਸ ਰਾਏਕੋਟ ਤੇ ਚੜ੍ਹਾਈ ਕੀਤੀ। ਇਸ ਦਾ ਕਸੂਰ ਇਹ ਸੀ ਕਿ ਇਸ ਨੇ ਦਿੱਲੀ ਦੇ ਬਾਦਸ਼ਾਹ ਦੀ ਮਰਜ਼ੀ ਦੇ ਉਲਟ ਸ੍ਰ: ਆਲਾ ਸਿੰਘ ਦੇ ਨਾਲ ਜੰਗ ਕਰ ਕੇ ਬਹੁਤ ਸਾਰੇ ਮੁਸਲਮਾਨ ਰਈਸ ਮਰਵਾ ਦਿਤੇ ਸਨ। ਸਰਦਾਰ ਆਲਾ ਸਿੰਘ ਵੀ ਨਵਾਬ ਅਲੀ ਮੁਹੰਮਦ ਖਾਂ ਦੇ ਨਾਲ ਹੋ ਗਿਆ। ਬੜੀ ਭਾਰੀ ਲੜਾਈ ਹੋਈ। ਮੱਖਣ ਖਾਂ ਸਪਾਹਸਲਾਰ ਤੇ ਰਾਏਕੋਟ ਦਾ ਰਈਸ ਮਾਰਿਆ ਗਿਆ ਤੇ ਰਾਏ ਕੁਲਹਾ ਨੱਸ ਕੇ ਆਪਣੇ ਅਸਲੀ ਵਤਨ ਪਾਕਪਟਣ ਵਲ ਚਲਾ ਗਿਆ।
੧੫. ਸ੍ਰ: ਆਲਾ ਸਿੰਘ ਦਾ ਕੈਦ ਹੋਣਾ ਤੇ ਛੁਟਕਾਰਾ ਪਾਣਾ
ਨਵਾਬ ਅਲੀ ਮੁਹੰਮਦ ਖਾਂ ਨੇ ਰਈਸ ਰਾਏ ਕਲਹਾ ਨੂੰ ਜਦ ਨਸਾ ਦਿੱਤਾ ਤੇ ਉਹਦੇ ਰਸਤੇ ਵਿੱਚ ਜਿੰਨੇ ਰੁਕਾਵਟ ਕਰਨ ਵਾਲੇ ਰਈਸ ਸਨ, ਸਾਰਿਆਂ ਨੂੰ ਸ੍ਰ: ਆਲਾ ਸਿੰਘ ਨੇ ਸੋਧ ਦਿੱਤਾ। ਤਦ ਹੁਣ ਅਲੀਮੁਹੰਮਦ ਖਾਂ ਨੇ ਵਿਚਾਰਿਆ ਕਿ ਹੁਣ ਇਸ ਸਾਰੇ ਇਲਾਕੇ ਵਿੱਚ ਮੇਰਾ ਸਾਨੀਹਾਰ ਕੋਈ ਰਈਸ ਨਹੀਂ ਤੇ ਨਾ ਹੀ ਕੋਈ ਮੇਰੇ ਸਾਹਮਣੇ ਬੋਲਣ ਜੋਗਾ ਹੈ ਤੇ ਨਾ ਹੀ ਕੋਈ ਅਜਿਹਾ ਪਤਵੰਤਾ ਰਹਿ ਗਿਆ ਹੈ, ਜਿਸ ਦਾ ਕਿ ਦਿਲੀ ਦਰਬਾਰ ਨਾਲ ਵੀ ਰਸੂਖ ਹੋਵੇ। ਕਿੰਤੂ ਇਹ ਸਾਰੇ ਗੁਣ ਇੱਕ ਸਰਦਾਰ ਆਲਾ ਸਿੰਘ ਵਿੱਚ ਹੀ ਸਨ। ਸੋ ਜੇ ਕਦੀ ਆਲਾ ਸਿੰਘ ਦੀ ਤਾਕਤ ਕਮਜ਼ੋਰ ਕਰ ਦਿੱਤੀ ਜਾਏ ਤਦ ਮੈਂ ਸੁਤੰਤਰ ਬਾਦਸ਼ਾਹ ਬਣ ਜਾਵਾਂਗਾ। ਸ੍ਰ: ਆਲਾ ਸਿੰਘ ਤਾਂ ਇਸ ਖ਼ਿਆਲ ਵਿੱਚ ਸੀ ਕਿ ਅਲੀਮੁਹੰਮਦ ਖਾਂ ਨਾਲ ਉਹਦਾ ਮਿਤਰਾਨਾ ਸਬੰਧ ਕਾਇਮ ਹੋ ਗਿਆ ਹੈ, ਕਿੰਤੂ ਅਲੀ ਮੁਹੰਮਦ ਖਾਂ ਨੇ ਇੱਕ ਦਿਨ ੧੮੦੩ ਬਿਕਰਮੀ ਨੂੰ ਧੋਖਾ ਦੇ ਕੇ